< ਯੂਹੰਨਾ 5 >

1 ਇਸ ਤੋਂ ਬਾਅਦ ਯਿਸੂ ਇੱਕ ਖ਼ਾਸ ਯਹੂਦੀਆਂ ਤਿਉਹਾਰ ਲਈ ਯਰੂਸ਼ਲਮ ਗਿਆ।
ਤਤਃ ਪਰੰ ਯਿਹੂਦੀਯਾਨਾਮ੍ ਉਤ੍ਸਵ ਉਪਸ੍ਥਿਤੇ ਯੀਸ਼ੁ ਰ੍ਯਿਰੂਸ਼ਾਲਮੰ ਗਤਵਾਨ੍|
2 ਯਰੂਸ਼ਲਮ ਵਿੱਚ ਇੱਕ ਤਲਾਬ ਹੈ ਜਿਸ ਦੇ ਪੰਜ ਬਰਾਂਡੇ ਬਣੇ ਹੋਏ ਹਨ। ਇਸ ਤਾਲ ਨੂੰ ਇਬਰਾਨੀ ਭਾਸ਼ਾ ਵਿੱਚ ਬੇਥਜ਼ਥਾ ਆਖਦੇ ਹਨ। ਇਹ ਤਲਾਬ ਭੇਡ ਦਰਵਾਜ਼ੇ ਦੇ ਨੇੜੇ ਹੈ।
ਤਸ੍ਮਿੰਨਗਰੇ ਮੇਸ਼਼ਨਾਮ੍ਨੋ ਦ੍ਵਾਰਸ੍ਯ ਸਮੀਪੇ ਇਬ੍ਰੀਯਭਾਸ਼਼ਯਾ ਬੈਥੇਸ੍ਦਾ ਨਾਮ੍ਨਾ ਪਿਸ਼਼੍ਕਰਿਣੀ ਪਞ੍ਚਘੱਟਯੁਕ੍ਤਾਸੀਤ੍|
3 ਬਹੁਤ ਸਾਰੇ ਬਿਮਾਰ ਲੋਕ ਤਾਲ ਦੇ ਨੇੜੇ ਬਰਾਂਡਿਆਂ ਵਿੱਚ ਲੇਟੇ ਹੋਏ ਸਨ। ਕੁਝ ਲੋਕ ਅੰਨ੍ਹੇ, ਲੰਗੜੇ ਤੇ ਕੁਝ ਅਧਰੰਗੀ ਸਨ।
ਤਸ੍ਯਾਸ੍ਤੇਸ਼਼ੁ ਘੱਟੇਸ਼਼ੁ ਕਿਲਾਲਕਮ੍ਪਨਮ੍ ਅਪੇਕ੍ਸ਼਼੍ਯ ਅਨ੍ਧਖਞ੍ਚਸ਼ੁਸ਼਼੍ਕਾਙ੍ਗਾਦਯੋ ਬਹਵੋ ਰੋਗਿਣਃ ਪਤਨ੍ਤਸ੍ਤਿਸ਼਼੍ਠਨ੍ਤਿ ਸ੍ਮ|
4 ਇੱਕ ਠਹਿਰਾਏ ਹੋਏ ਸਮੇਂ ਤੇ ਇੱਕ ਦੂਤ ਆ ਕੇ ਤਲਾਬ ਦੇ ਪਾਣੀ ਨੂੰ ਹਿਲਾਉਂਦਾ ਸੀ, ਅਤੇ ਜਿਹੜਾ ਸਭ ਤੋਂ ਪਹਿਲਾਂ ਉਸ ਵਿੱਚ ਵੜਦਾ ਸੀ, ਉਸ ਹਰ ਪ੍ਰਕਾਰ ਦੀ ਬਿਮਾਰੀ ਤੋਂ ਚੰਗਾ ਹੋ ਜਾਂਦਾ ਸੀ ।
ਯਤੋ ਵਿਸ਼ੇਸ਼਼ਕਾਲੇ ਤਸ੍ਯ ਸਰਸੋ ਵਾਰਿ ਸ੍ਵਰ੍ਗੀਯਦੂਤ ਏਤ੍ਯਾਕਮ੍ਪਯਤ੍ ਤਤ੍ਕੀਲਾਲਕਮ੍ਪਨਾਤ੍ ਪਰੰ ਯਃ ਕਸ਼੍ਚਿਦ੍ ਰੋਗੀ ਪ੍ਰਥਮੰ ਪਾਨੀਯਮਵਾਰੋਹਤ੍ ਸ ਏਵ ਤਤ੍ਕ੍ਸ਼਼ਣਾਦ੍ ਰੋਗਮੁਕ੍ਤੋ(ਅ)ਭਵਤ੍|
5 ਉਨ੍ਹਾਂ ਵਿੱਚ ਇੱਕ ਅਜਿਹਾ ਆਦਮੀ ਵੀ ਸੀ, ਜੋ ਅਠੱਤੀ ਸਾਲਾਂ ਤੋਂ ਬਿਮਾਰ ਸੀ।
ਤਦਾਸ਼਼੍ਟਾਤ੍ਰਿੰਸ਼ਦ੍ਵਰ੍ਸ਼਼ਾਣਿ ਯਾਵਦ੍ ਰੋਗਗ੍ਰਸ੍ਤ ਏਕਜਨਸ੍ਤਸ੍ਮਿਨ੍ ਸ੍ਥਾਨੇ ਸ੍ਥਿਤਵਾਨ੍|
6 ਯਿਸੂ ਨੇ ਉਸ ਆਦਮੀ ਨੂੰ ਉੱਥੇ ਲੇਟਿਆ ਵੇਖਿਆ। ਯਿਸੂ ਨੂੰ ਇਹ ਪਤਾ ਸੀ ਕਿ ਉਹ ਬਹੁਤ ਲੰਮੇ ਸਮੇਂ ਤੋਂ ਬਿਮਾਰ ਸੀ। ਇਸ ਲਈ ਯਿਸੂ ਨੇ ਉਸ ਨੂੰ ਪੁੱਛਿਆ, “ਕੀ ਤੂੰ ਚੰਗਾ ਹੋਣਾ ਚਾਹੁੰਦਾ ਹੈਂ?”
ਯੀਸ਼ੁਸ੍ਤੰ ਸ਼ਯਿਤੰ ਦ੍ਰੁʼਸ਼਼੍ਟ੍ਵਾ ਬਹੁਕਾਲਿਕਰੋਗੀਤਿ ਜ੍ਞਾਤ੍ਵਾ ਵ੍ਯਾਹ੍ਰੁʼਤਵਾਨ੍ ਤ੍ਵੰ ਕਿੰ ਸ੍ਵਸ੍ਥੋ ਬੁਭੂਸ਼਼ਸਿ?
7 ਉਸ ਬਿਮਾਰ ਆਦਮੀ ਨੇ ਆਖਿਆ, “ਪ੍ਰਭੂ ਜੀ, ਅਜਿਹਾ ਕੋਈ ਨਹੀਂ ਜੋ ਉਦੋਂ ਤਲਾਬ ਅੰਦਰ ਜਾਣ ਵਿੱਚ ਮੇਰੀ ਸਹਾਇਤਾ ਕਰੇ ਜਦੋਂ ਪਾਣੀ ਵਿੱਚ ਹਲਚਲ ਹੁੰਦੀ ਹੈ। ਮੈਂ ਤਾਲ ਅੰਦਰ ਪਹੁੰਚਣ ਵਾਲਾ ਪਹਿਲਾ ਵਿਅਕਤੀ ਹੋਣ ਦੀ ਕੋਸ਼ਿਸ਼ ਕਰਦਾ ਹਾਂ ਪਰ ਜਦੋਂ ਤੱਕ ਕਿ ਮੈਂ ਪਹੁੰਚਾ ਮੇਰੇ ਤੋਂ ਪਹਿਲਾਂ ਹੀ ਕੋਈ ਹੋਰ ਤਲਾ ਅੰਦਰ ਵੜ ਜਾਂਦਾ ਹੈ।”
ਤਤੋ ਰੋਗੀ ਕਥਿਤਵਾਨ੍ ਹੇ ਮਹੇੱਛ ਯਦਾ ਕੀਲਾਲੰ ਕਮ੍ਪਤੇ ਤਦਾ ਮਾਂ ਪੁਸ਼਼੍ਕਰਿਣੀਮ੍ ਅਵਰੋਹਯਿਤੁੰ ਮਮ ਕੋਪਿ ਨਾਸ੍ਤਿ, ਤਸ੍ਮਾਨ੍ ਮਮ ਗਮਨਕਾਲੇ ਕਸ਼੍ਚਿਦਨ੍ਯੋ(ਅ)ਗ੍ਰੋ ਗਤ੍ਵਾ ਅਵਰੋਹਤਿ|
8 ਫਿਰ ਯਿਸੂ ਨੇ ਉਸ ਨੂੰ ਆਖਿਆ, “ਉੱਠ, ਆਪਣਾ ਬਿਸਤਰਾ ਚੁੱਕ ਅਤੇ ਤੁਰ।”
ਤਦਾ ਯੀਸ਼ੁਰਕਥਯਦ੍ ਉੱਤਿਸ਼਼੍ਠ, ਤਵ ਸ਼ੱਯਾਮੁੱਤੋਲ੍ਯ ਗ੍ਰੁʼਹੀਤ੍ਵਾ ਯਾਹਿ|
9 ਉਹ ਤੁਰੰਤ ਹੀ ਚੰਗਾ ਹੋ ਗਿਆ। ਉਸ ਨੇ ਆਪਣੀ ਮੰਜੀ ਚੁੱਕ ਕੇ ਚੱਲਣਾ ਸ਼ੁਰੂ ਕਰ ਦਿੱਤਾ। ਜਦੋਂ ਇਹ ਸਭ ਕੁਝ ਵਾਪਰਿਆ, ਇਹ ਸਬਤ ਦਾ ਦਿਨ ਸੀ।
ਸ ਤਤ੍ਕ੍ਸ਼਼ਣਾਤ੍ ਸ੍ਵਸ੍ਥੋ ਭੂਤ੍ਵਾ ਸ਼ੱਯਾਮੁੱਤੋਲ੍ਯਾਦਾਯ ਗਤਵਾਨ੍ ਕਿਨ੍ਤੁ ਤੱਦਿਨੰ ਵਿਸ਼੍ਰਾਮਵਾਰਃ|
10 ੧੦ ਇਸ ਲਈ ਯਹੂਦੀਆਂ ਨੇ ਉਸ ਚੰਗੇ ਹੋਏ ਬੰਦੇ ਨੂੰ ਆਖਿਆ, “ਅੱਜ ਸਬਤ ਦਾ ਦਿਨ ਹੈ, ਤੇਰਾ ਬਿਸਤਰਾ ਚੁੱਕਣਾ ਬਿਵਸਥਾ ਦੇ ਖਿਲਾਫ਼ ਹੈ।”
ਤਸ੍ਮਾਦ੍ ਯਿਹੂਦੀਯਾਃ ਸ੍ਵਸ੍ਥੰ ਨਰੰ ਵ੍ਯਾਹਰਨ੍ ਅਦ੍ਯ ਵਿਸ਼੍ਰਾਮਵਾਰੇ ਸ਼ਯਨੀਯਮਾਦਾਯ ਨ ਯਾਤਵ੍ਯਮ੍|
11 ੧੧ ਪਰ ਉਸ ਨੇ ਆਖਿਆ, “ਉਹ ਵਿਅਕਤੀ ਜਿਸ ਨੇ ਮੈਨੂੰ ਚੰਗਾ ਕੀਤਾ ਹੈ,” ਉਸ ਨੇ ਮੈਨੂੰ ਆਖਿਆ, “ਆਪਣਾ ਬਿਸਤਰਾ ਚੁੱਕ ਤੇ ਚਲ ਫਿਰ।”
ਤਤਃ ਸ ਪ੍ਰਤ੍ਯਵੋਚਦ੍ ਯੋ ਮਾਂ ਸ੍ਵਸ੍ਥਮ੍ ਅਕਾਰ੍ਸ਼਼ੀਤ੍ ਸ਼ਯਨੀਯਮ੍ ਉੱਤੋਲ੍ਯਾਦਾਯ ਯਾਤੁੰ ਮਾਂ ਸ ਏਵਾਦਿਸ਼ਤ੍|
12 ੧੨ ਯਹੂਦੀਆਂ ਨੇ ਉਸ ਨੂੰ ਪੁੱਛਿਆ, “ਉਹ ਆਦਮੀ ਕੌਣ ਹੈ ਜਿਸ ਨੇ ਤੈਨੂੰ ਆਖਿਆ ਕਿ ਤੂੰ ਆਪਣਾ ਬਿਸਤਰਾ ਚੁੱਕ ਤੇ ਤੁਰ ਫਿਰ?”
ਤਦਾ ਤੇ(ਅ)ਪ੍ਰੁʼੱਛਨ੍ ਸ਼ਯਨੀਯਮ੍ ਉੱਤੋਲ੍ਯਾਦਾਯ ਯਾਤੁੰ ਯ ਆਜ੍ਞਾਪਯਤ੍ ਸ ਕਃ?
13 ੧੩ ਪਰ ਜੋ ਆਦਮੀ ਚੰਗਾ ਕੀਤਾ ਗਿਆ ਸੀ ਉਸ ਨੂੰ ਇਹ ਨਹੀਂ ਸੀ ਪਤਾ ਕਿ ਉਹ ਕੌਣ ਸੀ। ਉੱਥੇ ਬਹੁਤ ਸਾਰੇ ਲੋਕ ਸਨ ਅਤੇ ਯਿਸੂ ਉੱਥੋਂ ਚਲਾ ਗਿਆ ਸੀ।
ਕਿਨ੍ਤੁ ਸ ਕ ਇਤਿ ਸ੍ਵਸ੍ਥੀਭੂਤੋ ਨਾਜਾਨਾਦ੍ ਯਤਸ੍ਤਸ੍ਮਿਨ੍ ਸ੍ਥਾਨੇ ਜਨਤਾਸੱਤ੍ਵਾਦ੍ ਯੀਸ਼ੁਃ ਸ੍ਥਾਨਾਨ੍ਤਰਮ੍ ਆਗਮਤ੍|
14 ੧੪ ਬਾਅਦ ਵਿੱਚ ਯਿਸੂ ਨੇ ਉਸ ਨੂੰ ਹੈਕਲ ਵਿੱਚ ਵੇਖਿਆ ਅਤੇ ਉਸ ਨੂੰ ਆਖਿਆ, “ਵੇਖ ਹੁਣ ਤੂੰ ਚੰਗਾ ਹੋ ਗਿਆ ਹੈ, ਫਿਰ ਪਾਪ ਨਾ ਕਰੀ, ਨਹੀਂ ਤਾਂ ਤੇਰੇ ਨਾਲ ਕੋਈ ਹੋਰ ਭੈੜੀ ਗੱਲ ਵੀ ਵਾਪਰ ਸਕਦੀ ਹੈ।”
ਤਤਃ ਪਰੰ ਯੇਸ਼ੁ ਰ੍ਮਨ੍ਦਿਰੇ ਤੰ ਨਰੰ ਸਾਕ੍ਸ਼਼ਾਤ੍ਪ੍ਰਾਪ੍ਯਾਕਥਯਤ੍ ਪਸ਼੍ਯੇਦਾਨੀਮ੍ ਅਨਾਮਯੋ ਜਾਤੋਸਿ ਯਥਾਧਿਕਾ ਦੁਰ੍ਦਸ਼ਾ ਨ ਘਟਤੇ ਤੱਧੇਤੋਃ ਪਾਪੰ ਕਰ੍ੰਮ ਪੁਨਰ੍ਮਾਕਾਰ੍ਸ਼਼ੀਃ|
15 ੧੫ ਤਦ ਉਹ ਆਦਮੀ ਉੱਥੇ ਵਾਪਸ ਉਨ੍ਹਾਂ ਯਹੂਦੀਆਂ ਕੋਲ ਗਿਆ। ਅਤੇ ਉਨ੍ਹਾਂ ਨੂੰ ਆਖਿਆ ਜਿਸ ਨੇ ਮੈਨੂੰ ਚੰਗਾ ਕੀਤਾ ਸੀ, ਉਹ ਯਿਸੂ ਹੈ।
ਤਤਃ ਸ ਗਤ੍ਵਾ ਯਿਹੂਦੀਯਾਨ੍ ਅਵਦਦ੍ ਯੀਸ਼ੁ ਰ੍ਮਾਮ੍ ਅਰੋਗਿਣਮ੍ ਅਕਾਰ੍ਸ਼਼ੀਤ੍|
16 ੧੬ ਇਸ ਲਈ ਯਹੂਦੀ ਉਸ ਨੂੰ ਦੁੱਖ ਦੇਣ ਲੱਗੇ ਕਿਉਂ ਜੋ ਯਿਸੂ ਸਬਤ ਦੇ ਦਿਨ ਅਜਿਹੇ ਕੰਮ ਕਰਦਾ ਸੀ।
ਤਤੋ ਯੀਸ਼ੁ ਰ੍ਵਿਸ਼੍ਰਾਮਵਾਰੇ ਕਰ੍ੰਮੇਦ੍ਰੁʼਸ਼ੰ ਕ੍ਰੁʼਤਵਾਨ੍ ਇਤਿ ਹੇਤੋ ਰ੍ਯਿਹੂਦੀਯਾਸ੍ਤੰ ਤਾਡਯਿਤ੍ਵਾ ਹਨ੍ਤੁਮ੍ ਅਚੇਸ਼਼੍ਟਨ੍ਤ|
17 ੧੭ ਪਰ ਯਿਸੂ ਨੇ ਯਹੂਦੀਆਂ ਨੂੰ ਉੱਤਰ ਦਿੱਤਾ, “ਮੇਰਾ ਪਿਤਾ ਹਮੇਸ਼ਾਂ ਕੰਮ ਕਰਦਾ ਰਹਿੰਦਾ ਹੈ, ਇਸ ਲਈ ਮੈਂਨੂੰ ਵੀ ਕੰਮ ਕਰਨਾ ਚਾਹੀਦਾ ਹੈ।”
ਯੀਸ਼ੁਸ੍ਤਾਨਾਖ੍ਯਤ੍ ਮਮ ਪਿਤਾ ਯਤ੍ ਕਾਰ੍ੱਯੰ ਕਰੋਤਿ ਤਦਨੁਰੂਪਮ੍ ਅਹਮਪਿ ਕਰੋਤਿ|
18 ੧੮ ਇਹ ਸੁਣਨ ਤੋਂ ਬਾਅਦ ਯਹੂਦੀ ਯਿਸੂ ਨੂੰ ਮਾਰਨ ਲਈ ਹੋਰ ਵੀ ਕੋਸ਼ਿਸ਼ਾਂ ਕਰਨ ਲੱਗੇ। ਯਹੂਦੀਆਂ ਨੇ ਆਖਿਆ, “ਯਿਸੂ ਸਬਤ ਦੇ ਦਿਨ ਦਾ ਨੇਮ ਤੋੜ ਰਿਹਾ ਹੈ ਅਤੇ ਆਖਿਆ, ਪਰਮੇਸ਼ੁਰ ਨੂੰ ਆਪਣਾ ਪਿਤਾ ਆਖ ਕੇ ਉਹ ਆਪਣੇ ਆਪ ਨੂੰ ਪਰਮੇਸ਼ੁਰ ਦੇ ਬਰਾਬਰ ਬਣਾ ਰਿਹਾ ਹੈ।”
ਤਤੋ ਯਿਹੂਦੀਯਾਸ੍ਤੰ ਹਨ੍ਤੁੰ ਪੁਨਰਯਤਨ੍ਤ ਯਤੋ ਵਿਸ਼੍ਰਾਮਵਾਰੰ ਨਾਮਨ੍ਯਤ ਤਦੇਵ ਕੇਵਲੰ ਨ ਅਧਿਕਨ੍ਤੁ ਈਸ਼੍ਵਰੰ ਸ੍ਵਪਿਤਰੰ ਪ੍ਰੋਚ੍ਯ ਸ੍ਵਮਪੀਸ਼੍ਵਰਤੁਲ੍ਯੰ ਕ੍ਰੁʼਤਵਾਨ੍|
19 ੧੯ ਪਰ ਯਿਸੂ ਨੇ ਉੱਤਰ ਦਿੱਤਾ, “ਮੈਂ ਤੁਹਾਨੂੰ ਸੱਚ-ਸੱਚ ਦੱਸਦਾ ਹਾਂ ਕਿ ਪੁੱਤਰ ਆਪਣੇ ਆਪ ਕੁਝ ਨਹੀਂ ਕਰ ਸਕਦਾ। ਪੁੱਤਰ ਉਹੀ ਕਰਦਾ ਹੈ ਜੋ ਉਹ ਪਿਤਾ ਨੂੰ ਕਰਿਦਆਂ ਵੇਖਦਾ ਹੈ। ਜੋ ਕੁਝ ਪਿਤਾ ਕਰਦਾ ਉਹੀ ਪੁੱਤਰ ਵੀ ਕਰਦਾ।
ਪਸ਼੍ਚਾਦ੍ ਯੀਸ਼ੁਰਵਦਦ੍ ਯੁਸ਼਼੍ਮਾਨਹੰ ਯਥਾਰ੍ਥਤਰੰ ਵਦਾਮਿ ਪੁਤ੍ਰਃ ਪਿਤਰੰ ਯਦ੍ਯਤ੍ ਕਰ੍ੰਮ ਕੁਰ੍ੱਵਨ੍ਤੰ ਪਸ਼੍ਯਤਿ ਤਦਤਿਰਿਕ੍ਤੰ ਸ੍ਵੇੱਛਾਤਃ ਕਿਮਪਿ ਕਰ੍ੰਮ ਕਰ੍ੱਤੁੰ ਨ ਸ਼ਕ੍ਨੋਤਿ| ਪਿਤਾ ਯਤ੍ ਕਰੋਤਿ ਪੁਤ੍ਰੋਪਿ ਤਦੇਵ ਕਰੋਤਿ|
20 ੨੦ ਪਰ ਪਿਤਾ ਆਪਣੇ ਪੁੱਤਰ ਨੂੰ ਪਿਆਰ ਕਰਦਾ ਹੈ ਅਤੇ ਪਿਤਾ ਪੁੱਤਰ ਨੂੰ ਉਹ ਸਭ ਕੁਝ ਵਿਖਾਉਂਦਾ ਹੈ ਜੋ ਉਹ ਕਰਦਾ। ਪਰ ਪਿਤਾ ਆਪਣੇ ਪੁੱਤਰ ਨੂੰ ਵੱਡੇ ਕੰਮ ਵੀ ਵਿਖਾਵੇਗਾ। ਫਿਰ ਤੁਸੀਂ ਸਭ ਹੈਰਾਨ ਰਹਿ ਜਾਉਂਗੇ।
ਪਿਤਾ ਪੁਤ੍ਰੇ ਸ੍ਨੇਹੰ ਕਰੋਤਿ ਤਸ੍ਮਾਤ੍ ਸ੍ਵਯੰ ਯਦ੍ਯਤ੍ ਕਰ੍ੰਮ ਕਰੋਤਿ ਤਤ੍ਸਰ੍ੱਵੰ ਪੁਤ੍ਰੰ ਦਰ੍ਸ਼ਯਤਿ; ਯਥਾ ਚ ਯੁਸ਼਼੍ਮਾਕੰ ਆਸ਼੍ਚਰ੍ੱਯਜ੍ਞਾਨੰ ਜਨਿਸ਼਼੍ਯਤੇ ਤਦਰ੍ਥਮ੍ ਇਤੋਪਿ ਮਹਾਕਰ੍ੰਮ ਤੰ ਦਰ੍ਸ਼ਯਿਸ਼਼੍ਯਤਿ|
21 ੨੧ ਪਿਤਾ ਮੁਰਦਿਆਂ ਨੂੰ ਜਿਵਾਲਦਾ ਹੈ ਅਤੇ ਉਨ੍ਹਾਂ ਨੂੰ ਜੀਵਨ ਦਿੰਦਾ ਹੈ। ਉਸੇ ਹੀ ਤਰ੍ਹਾਂ, ਪੁੱਤਰ ਵੀ, ਜਿਨ੍ਹਾਂ ਨੂੰ ਉਹ ਚਾਹੁੰਦਾ ਹੈ, ਜੀਵਨ ਦਿੰਦਾ ਹੈ।
ਵਸ੍ਤੁਤਸ੍ਤੁ ਪਿਤਾ ਯਥਾ ਪ੍ਰਮਿਤਾਨ੍ ਉੱਥਾਪ੍ਯ ਸਜਿਵਾਨ੍ ਕਰੋਤਿ ਤਦ੍ਵਤ੍ ਪੁਤ੍ਰੋਪਿ ਯੰ ਯੰ ਇੱਛਤਿ ਤੰ ਤੰ ਸਜੀਵੰ ਕਰੋਤਿ|
22 ੨੨ ਪਿਤਾ ਕਿਸੇ ਦਾ ਨਿਆਂ ਨਹੀਂ ਕਰਦਾ, ਪਰ ਉਸ ਨੇ ਇਹ ਅਧਿਕਾਰ ਪੂਰੀ ਤਰ੍ਹਾਂ ਪੁੱਤਰ ਨੂੰ ਦਿੱਤਾ ਹੋਇਆ ਹੈ।
ਸਰ੍ੱਵੇ ਪਿਤਰੰ ਯਥਾ ਸਤ੍ਕੁਰ੍ੱਵਨ੍ਤਿ ਤਥਾ ਪੁਤ੍ਰਮਪਿ ਸਤ੍ਕਾਰਯਿਤੁੰ ਪਿਤਾ ਸ੍ਵਯੰ ਕਸ੍ਯਾਪਿ ਵਿਚਾਰਮਕ੍ਰੁʼਤ੍ਵਾ ਸਰ੍ੱਵਵਿਚਾਰਾਣਾਂ ਭਾਰੰ ਪੁਤ੍ਰੇ ਸਮਰ੍ਪਿਤਵਾਨ੍|
23 ੨੩ ਪਰਮੇਸ਼ੁਰ ਨੇ ਇਹ ਇਸ ਲਈ ਕੀਤਾ ਤਾਂ ਕਿ ਸਾਰੇ ਲੋਕ ਪੁੱਤਰ ਦਾ ਉਵੇਂ ਹੀ ਆਦਰ ਕਰਨ ਜਿਵੇਂ ਉਹ ਪਿਤਾ ਦਾ ਆਦਰ ਕਰਦੇ ਹਨ। ਜੋ ਕੋਈ ਆਦਮੀ ਪੁੱਤਰ ਦਾ ਆਦਰ ਨਹੀਂ ਕਰਦਾ, ਉਹ ਆਦਮੀ ਪਿਤਾ ਦਾ ਆਦਰ ਨਹੀਂ ਕਰਦਾ, ਜਿਸ ਨੇ ਉਸ ਨੂੰ ਭੇਜਿਆ ਹੈ।
ਯਃ ਪੁਤ੍ਰੰ ਸਤ੍ ਕਰੋਤਿ ਸ ਤਸ੍ਯ ਪ੍ਰੇਰਕਮਪਿ ਸਤ੍ ਕਰੋਤਿ|
24 ੨੪ ਮੈਂ ਤੁਹਾਨੂੰ ਸੱਚ-ਸੱਚ ਦੱਸਦਾ ਹਾਂ, ਉਹ ਮੇਰੇ ਬਚਨ ਸੁਣਦਾ ਹੈ ਅਤੇ ਉਨ੍ਹਾਂ ਤੇ ਵਿਸ਼ਵਾਸ ਕਰਦਾ ਹੈ। ਉਹ, ਜਿਸ ਨੇ ਮੈਨੂੰ ਭੇਜਿਆ ਹੈ, ਸਦੀਪਕ ਜੀਵਨ ਉਸਦਾ ਹੈ। ਉਸਦਾ ਨਿਆਂ ਨਹੀਂ ਹੋਵੇਗਾ। ਉਸ ਨੂੰ ਮੌਤ ਤੋਂ ਮੁਕਤ ਕਰ ਦਿੱਤਾ ਗਿਆ ਹੈ ਅਤੇ ਉਹ ਸਦੀਪਕ ਜੀਵਨ ਵਿੱਚ ਦਾਖਲ ਹੋ ਚੁੱਕਿਆ ਹੈ। (aiōnios g166)
ਯੁਸ਼਼੍ਮਾਨਾਹੰ ਯਥਾਰ੍ਥਤਰੰ ਵਦਾਮਿ ਯੋ ਜਨੋ ਮਮ ਵਾਕ੍ਯੰ ਸ਼੍ਰੁਤ੍ਵਾ ਮਤ੍ਪ੍ਰੇਰਕੇ ਵਿਸ਼੍ਵਸਿਤਿ ਸੋਨਨ੍ਤਾਯੁਃ ਪ੍ਰਾਪ੍ਨੋਤਿ ਕਦਾਪਿ ਦਣ੍ਡਬਾਜਨੰ ਨ ਭਵਤਿ ਨਿਧਨਾਦੁੱਥਾਯ ਪਰਮਾਯੁਃ ਪ੍ਰਾਪ੍ਨੋਤਿ| (aiōnios g166)
25 ੨੫ ਮੈਂ ਤੁਹਾਨੂੰ ਸੱਚ ਆਖਦਾ ਹਾਂ। ਉਹ ਸਮਾਂ ਆ ਰਿਹਾ ਹੈ, ਅਤੇ ਸਗੋਂ ਹੁਣੇ ਹੈ। ਉਹ ਜੋ ਮਰ ਚੁੱਕੇ ਹਨ ਪਰਮੇਸ਼ੁਰ ਦੇ ਪੁੱਤਰ ਦੀ ਅਵਾਜ਼ ਨੂੰ ਸੁਣਨਗੇ ਅਤੇ ਜਿਹੜੇ ਲੋਕ ਉਸ ਨੂੰ ਸੁਨਣਗੇ ਉਨ੍ਹਾਂ ਨੂੰ ਜੀਵਨ ਮਿਲੇਗਾ।
ਅਹੰ ਯੁਸ਼਼੍ਮਾਨਤਿਯਥਾਰ੍ਥੰ ਵਦਾਮਿ ਯਦਾ ਮ੍ਰੁʼਤਾ ਈਸ਼੍ਵਰਪੁਤ੍ਰਸ੍ਯ ਨਿਨਾਦੰ ਸ਼੍ਰੋਸ਼਼੍ਯਨ੍ਤਿ ਯੇ ਚ ਸ਼੍ਰੋਸ਼਼੍ਯਨ੍ਤਿ ਤੇ ਸਜੀਵਾ ਭਵਿਸ਼਼੍ਯਨ੍ਤਿ ਸਮਯ ਏਤਾਦ੍ਰੁʼਸ਼ ਆਯਾਤਿ ਵਰਮ੍ ਇਦਾਨੀਮਪ੍ਯੁਪਤਿਸ਼਼੍ਠਤਿ|
26 ੨੬ ਪਿਤਾ ਹੀ ਜੀਵਨ ਦੇਣ ਵਾਲਾ ਹੈ, ਇਸ ਲਈ ਉਸ ਨੇ ਆਪਣੇ ਪੁੱਤਰ ਨੂੰ ਵੀ ਜੀਵਨ ਦੇਣ ਵਾਲਾ ਬਣਾ ਦਿੱਤਾ ਹੈ।
ਪਿਤਾ ਯਥਾ ਸ੍ਵਯਞ੍ਜੀਵੀ ਤਥਾ ਪੁਤ੍ਰਾਯ ਸ੍ਵਯਞ੍ਜੀਵਿਤ੍ਵਾਧਿਕਾਰੰ ਦੱਤਵਾਨ੍|
27 ੨੭ ਪਿਤਾ ਨੇ ਨਿਆਂ ਕਰਨ ਦਾ ਵੀ ਅਧਿਕਾਰ ਆਪਣੇ ਪੁੱਤਰ ਨੂੰ ਦਿੱਤਾ ਹੈ ਕਿਉਂਕਿ ਉਹ ਮਨੁੱਖ ਦਾ ਪੁੱਤਰ ਹੈ।
ਸ ਮਨੁਸ਼਼੍ਯਪੁਤ੍ਰਃ ਏਤਸ੍ਮਾਤ੍ ਕਾਰਣਾਤ੍ ਪਿਤਾ ਦਣ੍ਡਕਰਣਾਧਿਕਾਰਮਪਿ ਤਸ੍ਮਿਨ੍ ਸਮਰ੍ਪਿਤਵਾਨ੍|
28 ੨੮ ਇਸ ਗੱਲ ਬਾਰੇ ਹੈਰਾਨ ਨਾ ਹੋਵੋ। ਉਹ ਸਮਾਂ ਆ ਰਿਹਾ ਹੈ, ਜਦੋਂ ਕਬਰਾਂ ਵਿੱਚ ਮੁਰਦੇ ਵੀ ਉਸ ਦੀ ਅਵਾਜ਼ ਸੁਣਨਗੇ।
ਏਤਦਰ੍ਥੇ ਯੂਯਮ੍ ਆਸ਼੍ਚਰ੍ੱਯੰ ਨ ਮਨ੍ਯਧ੍ਵੰ ਯਤੋ ਯਸ੍ਮਿਨ੍ ਸਮਯੇ ਤਸ੍ਯ ਨਿਨਾਦੰ ਸ਼੍ਰੁਤ੍ਵਾ ਸ਼੍ਮਸ਼ਾਨਸ੍ਥਾਃ ਸਰ੍ੱਵੇ ਬਹਿਰਾਗਮਿਸ਼਼੍ਯਨ੍ਤਿ ਸਮਯ ਏਤਾਦ੍ਰੁʼਸ਼ ਉਪਸ੍ਥਾਸ੍ਯਤਿ|
29 ੨੯ ਉਹ ਆਪਣੀਆਂ ਕਬਰਾਂ ਚੋਂ ਬਾਹਰ ਆ ਜਾਣਗੇ, ਉਹ ਜਿਨ੍ਹਾਂ ਨੇ ਚੰਗੇ ਕੰਮ ਕੀਤੇ ਹਨ, ਉਭਾਰੇ ਜਾਣਗੇ ਅਤੇ ਜੀਵਨ ਪ੍ਰਾਪਤ ਕਰਨਗੇ। ਪਰ ਉਹ ਲੋਕ, ਜਿਨ੍ਹਾਂ ਨੇ ਮੰਦੇ ਕੰਮ ਕੀਤੇ ਹਨ, ਨਿਆਂ ਲਈ ਜਿਵਾਲੇ ਜਾਣਗੇ।”
ਤਸ੍ਮਾਦ੍ ਯੇ ਸਤ੍ਕਰ੍ੰਮਾਣਿ ਕ੍ਰੁʼਤਵਨ੍ਤਸ੍ਤ ਉੱਥਾਯ ਆਯੁਃ ਪ੍ਰਾਪ੍ਸ੍ਯਨ੍ਤਿ ਯੇ ਚ ਕੁਕਰ੍ਮਾਣਿ ਕ੍ਰੁʼਤਵਨ੍ਤਸ੍ਤ ਉੱਥਾਯ ਦਣ੍ਡੰ ਪ੍ਰਾਪ੍ਸ੍ਯਨ੍ਤਿ|
30 ੩੦ “ਮੈਂ ਆਪਣੇ ਆਪ ਕੁਝ ਨਹੀਂ ਕਰ ਸਕਦਾ। ਮੈਂ ਉਸ ਅਧਾਰ ਤੇ ਨਿਆਂ ਕਰਦਾ ਹਾਂ ਜੋ ਮੈਂ ਪਰਮੇਸ਼ੁਰ ਤੋਂ ਸੁਣਦਾ ਹਾਂ। ਇਸ ਲਈ ਮੇਰਾ ਨਿਆਂ ਠੀਕ ਹੈ। ਕਿਉਂਕਿ ਮੈਂ ਆਪਣੀ ਇੱਛਾ ਅਨੁਸਾਰ ਕਰਨ ਦੀ ਕੋਸ਼ਿਸ਼ ਨਹੀਂ ਕਰਦਾ ਸਗੋਂ ਮੈਂ ਉਸ ਦੀ ਇੱਛਾ ਅਨੁਸਾਰ ਕਰਨ ਦੀ ਕੋਸ਼ਿਸ਼ ਕਰਦਾ ਹਾਂ, ਜਿਸ ਨੇ ਮੈਨੂੰ ਭੇਜਿਆ ਹੈ।
ਅਹੰ ਸ੍ਵਯੰ ਕਿਮਪਿ ਕਰ੍ੱਤੁੰ ਨ ਸ਼ਕ੍ਨੋਮਿ ਯਥਾ ਸ਼ੁਣੋਮਿ ਤਥਾ ਵਿਚਾਰਯਾਮਿ ਮਮ ਵਿਚਾਰਞ੍ਚ ਨ੍ਯਾੱਯਃ ਯਤੋਹੰ ਸ੍ਵੀਯਾਭੀਸ਼਼੍ਟੰ ਨੇਹਿਤ੍ਵਾ ਮਤ੍ਪ੍ਰੇਰਯਿਤੁਃ ਪਿਤੁਰਿਸ਼਼੍ਟਮ੍ ਈਹੇ|
31 ੩੧ ਜੇਕਰ ਮੈਂ ਆਪਣੇ ਬਾਰੇ ਗਵਾਹੀ ਦੇਵਾਂ, ਤਾਂ ਮੇਰੀ ਗਵਾਹੀ ਸੱਚੀ ਨਹੀਂ ਹੈ।
ਯਦਿ ਸ੍ਵਸ੍ਮਿਨ੍ ਸ੍ਵਯੰ ਸਾਕ੍ਸ਼਼੍ਯੰ ਦਦਾਮਿ ਤਰ੍ਹਿ ਤਤ੍ਸਾਕ੍ਸ਼਼੍ਯਮ੍ ਆਗ੍ਰਾਹ੍ਯੰ ਭਵਤਿ;
32 ੩੨ ਪਰ ਇੱਕ ਹੋਰ ਹੈ ਜੋ ਮੇਰੇ ਬਾਰੇ ਗਵਾਹੀ ਦਿੰਦਾ ਹੈ ਅਤੇ ਮੈਂ ਜਾਣਦਾ ਹਾਂ ਕਿ ਉਸ ਦੀ ਮੇਰੇ ਬਾਰੇ ਗਵਾਹੀ ਸੱਚੀ ਹੈ।
ਕਿਨ੍ਤੁ ਮਦਰ੍ਥੇ(ਅ)ਪਰੋ ਜਨਃ ਸਾਕ੍ਸ਼਼੍ਯੰ ਦਦਾਤਿ ਮਦਰ੍ਥੇ ਤਸ੍ਯ ਯਤ੍ ਸਾਕ੍ਸ਼਼੍ਯੰ ਤਤ੍ ਸਤ੍ਯਮ੍ ਏਤਦਪ੍ਯਹੰ ਜਾਨਾਮਿ|
33 ੩੩ ਤੁਸੀਂ ਲੋਕਾਂ ਨੂੰ ਯੂਹੰਨਾ ਕੋਲ ਭੇਜਿਆ ਅਤੇ ਉਸ ਨੇ ਸੱਚ ਬਾਰੇ ਗਵਾਹੀ ਦਿੱਤੀ।
ਯੁਸ਼਼੍ਮਾਭਿ ਰ੍ਯੋਹਨੰ ਪ੍ਰਤਿ ਲੋਕੇਸ਼਼ੁ ਪ੍ਰੇਰਿਤੇਸ਼਼ੁ ਸ ਸਤ੍ਯਕਥਾਯਾਂ ਸਾਕ੍ਸ਼਼੍ਯਮਦਦਾਤ੍|
34 ੩੪ ਪਰ ਮੈਂ ਇੱਕ ਆਦਮੀ ਦੀ ਗਵਾਹੀ ਤੇ ਨਿਰਭਰ ਨਹੀਂ ਕਰਦਾ। ਮੈਂ ਤੁਹਾਨੂੰ ਇਹ ਗੱਲਾਂ ਇਸ ਲਈ ਦੱਸਦਾ ਹਾਂ ਤਾਂ ਕਿ ਤੁਸੀਂ ਬਚਾਏ ਜਾ ਸਕੋ।
ਮਾਨੁਸ਼਼ਾਦਹੰ ਸਾਕ੍ਸ਼਼੍ਯੰ ਨੋਪੇਕ੍ਸ਼਼ੇ ਤਥਾਪਿ ਯੂਯੰ ਯਥਾ ਪਰਿਤ੍ਰਯਧ੍ਵੇ ਤਦਰ੍ਥਮ੍ ਇਦੰ ਵਾਕ੍ਯੰ ਵਦਾਮਿ|
35 ੩੫ ਯੂਹੰਨਾ ਇੱਕ ਦੀਵੇ ਵਾਂਗੂੰ ਜਗਦਾ ਸੀ ਅਤੇ ਉਸ ਨੇ ਚਾਨਣ ਦਿੱਤਾ ਅਤੇ ਤੁਸੀਂ ਕੁਝ ਸਮੇਂ ਲਈ ਉਸ ਚਾਨਣ ਦਾ ਅਨੰਦ ਲਿਆ।
ਯੋਹਨ੍ ਦੇਦੀਪ੍ਯਮਾਨੋ ਦੀਪ ਇਵ ਤੇਜਸ੍ਵੀ ਸ੍ਥਿਤਵਾਨ੍ ਯੂਯਮ੍ ਅਲ੍ਪਕਾਲੰ ਤਸ੍ਯ ਦੀਪ੍ਤ੍ਯਾਨਨ੍ਦਿਤੁੰ ਸਮਮਨ੍ਯਧ੍ਵੰ|
36 ੩੬ ਪਰ ਜੋ ਗਵਾਹੀ ਮੈਂ ਆਪਣੇ ਬਾਰੇ ਦਿੰਦਾ ਹਾਂ ਉਹ ਯੂਹੰਨਾ ਦੀ ਗਵਾਹੀ ਨਾਲੋਂ ਵੱਡੀ ਹੈ। ਜੋ ਕੰਮ ਪਿਤਾ ਨੇ ਮੈਨੂੰ ਕਰਨ ਲਈ ਦਿੱਤਾ ਹੈ, ਉਹ ਮੇਰੇ ਬਾਰੇ ਗਵਾਹੀ ਦਿੰਦਾ ਹੈ ਕਿ ਪਿਤਾ ਨੇ ਮੈਨੂੰ ਭੇਜਿਆ ਹੈ।
ਕਿਨ੍ਤੁ ਤਤ੍ਪ੍ਰਮਾਣਾਦਪਿ ਮਮ ਗੁਰੁਤਰੰ ਪ੍ਰਮਾਣੰ ਵਿਦ੍ਯਤੇ ਪਿਤਾ ਮਾਂ ਪ੍ਰੇਸ਼਼੍ਯ ਯਦ੍ਯਤ੍ ਕਰ੍ੰਮ ਸਮਾਪਯਿਤੁੰ ਸ਼ਕ੍ੱਤਿਮਦਦਾਤ੍ ਮਯਾ ਕ੍ਰੁʼਤੰ ਤੱਤਤ੍ ਕਰ੍ੰਮ ਮਦਰ੍ਥੇ ਪ੍ਰਮਾਣੰ ਦਦਾਤਿ|
37 ੩੭ ਅਤੇ ਉਹ ਪਿਤਾ ਜਿਸ ਨੇ ਮੈਨੂੰ ਭੇਜਿਆ ਉਸ ਨੇ ਮੇਰੇ ਬਾਰੇ ਗਵਾਹੀ ਦਿੱਤੀ। ਪਰ ਤੁਸੀਂ ਕਦੇ ਉਸ ਦੀ ਅਵਾਜ਼ ਨਹੀਂ ਸੁਣੀ। ਅਤੇ ਤੁਸੀਂ ਕਦੇ ਉਸਦਾ ਰੂਪ ਨਹੀਂ ਵੇਖਿਆ।
ਯਃ ਪਿਤਾ ਮਾਂ ਪ੍ਰੇਰਿਤਵਾਨ੍ ਮੋਪਿ ਮਦਰ੍ਥੇ ਪ੍ਰਮਾਣੰ ਦਦਾਤਿ| ਤਸ੍ਯ ਵਾਕ੍ਯੰ ਯੁਸ਼਼੍ਮਾਭਿਃ ਕਦਾਪਿ ਨ ਸ਼੍ਰੁਤੰ ਤਸ੍ਯ ਰੂਪਞ੍ਚ ਨ ਦ੍ਰੁʼਸ਼਼੍ਟੰ
38 ੩੮ ਉਸ ਪਿਤਾ ਦੇ ਬਚਨ ਵੀ ਤੁਹਾਡੇ ਅੰਦਰ ਨਹੀਂ ਹਨ ਕਿਉਂਕਿ, ਤੁਸੀਂ ਉਸ ਤੇ ਵਿਸ਼ਵਾਸ ਨਹੀਂ ਕਰਦੇ ਜਿਸ ਨੂੰ ਪਿਤਾ ਨੇ ਭੇਜਿਆ ਹੈ।
ਤਸ੍ਯ ਵਾਕ੍ਯਞ੍ਚ ਯੁਸ਼਼੍ਮਾਕਮ੍ ਅਨ੍ਤਃ ਕਦਾਪਿ ਸ੍ਥਾਨੰ ਨਾਪ੍ਨੋਤਿ ਯਤਃ ਸ ਯੰ ਪ੍ਰੇਸ਼਼ਿਤਵਾਨ੍ ਯੂਯੰ ਤਸ੍ਮਿਨ੍ ਨ ਵਿਸ਼੍ਵਸਿਥ|
39 ੩੯ ਤੁਸੀਂ ਇਹ ਸੋਚ ਕੇ ਪਵਿੱਤਰ ਗ੍ਰੰਥਾਂ ਨੂੰ ਧਿਆਨ ਨਾਲ ਪੜ੍ਹਦੇ ਹੋ ਕਿ ਤੁਸੀਂ ਉਨ੍ਹਾਂ ਰਾਹੀਂ ਸਦੀਪਕ ਜੀਵਨ ਪ੍ਰਾਪਤ ਕਰੋਂਗੇ। ਉਹੀ ਪੁਸਤਕਾਂ ਮੇਰੇ ਬਾਰੇ ਗਵਾਹੀ ਦਿੰਦੀਆਂ ਹਨ! (aiōnios g166)
ਧਰ੍ੰਮਪੁਸ੍ਤਕਾਨਿ ਯੂਯਮ੍ ਆਲੋਚਯਧ੍ਵੰ ਤੈ ਰ੍ਵਾਕ੍ਯੈਰਨਨ੍ਤਾਯੁਃ ਪ੍ਰਾਪ੍ਸ੍ਯਾਮ ਇਤਿ ਯੂਯੰ ਬੁਧ੍ਯਧ੍ਵੇ ਤੱਧਰ੍ੰਮਪੁਸ੍ਤਕਾਨਿ ਮਦਰ੍ਥੇ ਪ੍ਰਮਾਣੰ ਦਦਤਿ| (aiōnios g166)
40 ੪੦ ਹਾਲੇ ਵੀ ਤੁਸੀਂ ਉਸ ਸਦੀਪਕ ਜੀਵਨ ਨੂੰ ਪ੍ਰਾਪਤ ਕਰਨ ਲਈ ਮੇਰੇ ਕੋਲ ਆਉਣ ਤੋਂ ਇੰਨਕਾਰ ਕਰਦੇ ਹੋ।
ਤਥਾਪਿ ਯੂਯੰ ਪਰਮਾਯੁਃਪ੍ਰਾਪ੍ਤਯੇ ਮਮ ਸੰਨਿਧਿਮ੍ ਨ ਜਿਗਮਿਸ਼਼ਥ|
41 ੪੧ ਮੈਨੂੰ ਲੋਕਾਂ ਤੋਂ ਵਡਿਆਈ ਕਰਾਉਣ ਦੀ ਲੋੜ ਨਹੀਂ।
ਅਹੰ ਮਾਨੁਸ਼਼ੇਭ੍ਯਃ ਸਤ੍ਕਾਰੰ ਨ ਗ੍ਰੁʼਹ੍ਲਾਮਿ|
42 ੪੨ ਪਰ ਮੈਂ ਤੁਹਾਨੂੰ ਜਾਣਦਾ ਹਾਂ ਕਿ ਤੁਹਾਡੇ ਅੰਦਰ ਪਰਮੇਸ਼ੁਰ ਦਾ ਪਿਆਰ ਹੈ ਨਹੀਂ।
ਅਹੰ ਯੁਸ਼਼੍ਮਾਨ੍ ਜਾਨਾਮਿ; ਯੁਸ਼਼੍ਮਾਕਮਨ੍ਤਰ ਈਸ਼੍ਵਰਪ੍ਰੇਮ ਨਾਸ੍ਤਿ|
43 ੪੩ ਮੈਂ ਆਪਣੇ ਪਿਤਾ ਦੇ ਨਾਮ ਤੋਂ ਆਇਆ ਹਾਂ। ਪਰ ਹਾਲੇ ਵੀ ਤੁਸੀਂ ਮੈਨੂੰ ਨਹੀਂ ਕਬੂਲ ਕਰਦੇ। ਜੇਕਰ ਦੂਸਰਾ ਵਿਅਕਤੀ ਆਪਣੇ ਖੁਦ ਦੇ ਨਾਮ ਵਿੱਚ ਆਉਂਦਾ ਹੈ, ਤੁਸੀਂ ਉਸ ਨੂੰ ਕਬੂਲ ਕਰ ਲਓਗੇ।
ਅਹੰ ਨਿਜਪਿਤੁ ਰ੍ਨਾਮ੍ਨਾਗਤੋਸ੍ਮਿ ਤਥਾਪਿ ਮਾਂ ਨ ਗ੍ਰੁʼਹ੍ਲੀਥ ਕਿਨ੍ਤੁ ਕਸ਼੍ਚਿਦ੍ ਯਦਿ ਸ੍ਵਨਾਮ੍ਨਾ ਸਮਾਗਮਿਸ਼਼੍ਯਤਿ ਤਰ੍ਹਿ ਤੰ ਗ੍ਰਹੀਸ਼਼੍ਯਥ|
44 ੪੪ ਤੁਸੀਂ ਇੱਕ ਦੂਜੇ ਤੋਂ ਵਡਿਆਈ ਚਾਹੁੰਦੇ ਹੋ, ਪਰ ਤੁਸੀਂ ਉਸ ਉਸਤਤ ਦੀ ਚਾਹਨਾ ਨਹੀਂ ਰੱਖਦੇ ਜਿਹੜੀ ਪਰਮੇਸ਼ੁਰ ਵੱਲੋਂ ਆਉਂਦੀ ਹੈ। ਤਾਂ ਫਿਰ ਤੁਸੀਂ ਕਿਵੇਂ ਮੇਰੇ ਉੱਤੇ ਵਿਸ਼ਵਾਸ ਕਰ ਸਕਦੇ ਹੋ?
ਯੂਯਮ੍ ਈਸ਼੍ਵਰਾਤ੍ ਸਤ੍ਕਾਰੰ ਨ ਚਿਸ਼਼੍ਟਤ੍ਵਾ ਕੇਵਲੰ ਪਰਸ੍ਪਰੰ ਸਤ੍ਕਾਰਮ੍ ਚੇਦ੍ ਆਦਧ੍ੱਵੇ ਤਰ੍ਹਿ ਕਥੰ ਵਿਸ਼੍ਵਸਿਤੁੰ ਸ਼ਕ੍ਨੁਥ?
45 ੪੫ ਇਹ ਨਾ ਸੋਚੋ ਕਿ ਪਿਤਾ ਦੇ ਸਾਹਮਣੇ ਮੈਂ ਤੁਹਾਨੂੰ ਦੋਸ਼ੀ ਠਹਿਰਾਵਾਂਗਾ। ਜੋ ਤੁਹਾਨੂੰ ਦੋਸ਼ੀ ਠਹਿਰਾਉਂਦਾ ਹੈ, ਉਹ ਮੂਸਾ ਹੈ ਅਤੇ ਤੁਸੀਂ ਆਪਣੀ ਆਸ ਉਸ ਤੇ ਰੱਖੀ ਹੋਈ ਹੈ।
ਪੁਤੁਃ ਸਮੀਪੇ(ਅ)ਹੰ ਯੁਸ਼਼੍ਮਾਨ੍ ਅਪਵਦਿਸ਼਼੍ਯਾਮੀਤਿ ਮਾ ਚਿਨ੍ਤਯਤ ਯਸ੍ਮਿਨ੍, ਯਸ੍ਮਿਨ੍ ਯੁਸ਼਼੍ਮਾਕੰ ਵਿਸ਼੍ਵਸਃ ਸਏਵ ਮੂਸਾ ਯੁਸ਼਼੍ਮਾਨ੍ ਅਪਵਦਤਿ|
46 ੪੬ ਜੇਕਰ ਤੁਸੀਂ ਮੂਸਾ ਤੇ ਵਿਸ਼ਵਾਸ ਕੀਤਾ ਹੁੰਦਾ ਤਾਂ ਤੁਸੀਂ ਮੇਰੇ ਤੇ ਵੀ ਵਿਸ਼ਵਾਸ ਕੀਤਾ ਹੁੰਦਾ ਕਿਉਂਕਿ ਉਸ ਨੇ ਮੇਰੇ ਬਾਰੇ ਲਿਖਿਆ ਸੀ।
ਯਦਿ ਯੂਯੰ ਤਸ੍ਮਿਨ੍ ਵ੍ਯਸ਼੍ਵਸਿਸ਼਼੍ਯਤ ਤਰ੍ਹਿ ਮੱਯਪਿ ਵ੍ਯਸ਼੍ਵਸਿਸ਼਼੍ਯਤ, ਯਤ੍ ਸ ਮਯਿ ਲਿਖਿਤਵਾਨ੍|
47 ੪੭ ਕਿਉਂਕਿ ਤੁਸੀਂ ਉਸ ਦੀ ਲਿਖਤਾਂ ਤੇ ਵਿਸ਼ਵਾਸ ਨਹੀਂ ਕਰਦੇ ਫੇਰ ਤੁਸੀਂ ਮੇਰੇ ਸ਼ਬਦਾਂ ਤੇ ਕਿਵੇਂ ਵਿਸ਼ਵਾਸ ਕਰੋਂਗੇ।”
ਤਤੋ ਯਦਿ ਤੇਨ ਲਿਖਿਤਵਾਨਿ ਨ ਪ੍ਰਤਿਥ ਤਰ੍ਹਿ ਮਮ ਵਾਕ੍ਯਾਨਿ ਕਥੰ ਪ੍ਰਤ੍ਯੇਸ਼਼੍ਯਥ?

< ਯੂਹੰਨਾ 5 >