< 2 ਕੁਰਿੰਥੀਆਂ ਨੂੰ 3 >

1 ਕੀ ਅਸੀਂ ਫਿਰ ਆਪਣੀ ਨੇਕਨਾਮੀ ਦੱਸਣ ਲੱਗੇ ਹਾਂ ਜਾਂ ਕਈਆਂ ਵਾਂਗੂੰ ਸਾਨੂੰ ਵੀ ਤੁਹਾਡੇ ਕੋਲ ਜਾਂ ਤੁਹਾਡੀ ਵੱਲੋਂ ਨੇਕਨਾਮੀ ਦੀਆਂ ਚਿੱਠੀਆਂ ਦੀ ਜ਼ਰੂਰਤ ਹੈ?
ਵਯੰ ਕਿਮ੍ ਆਤ੍ਮਪ੍ਰਸ਼ੰਸਨੰ ਪੁਨਰਾਰਭਾਮਹੇ? ਯੁਸ਼਼੍ਮਾਨ੍ ਪ੍ਰਤਿ ਯੁਸ਼਼੍ਮੱਤੋ ਵਾ ਪਰੇਸ਼਼ਾਂ ਕੇਸ਼਼ਾਞ੍ਚਿਦ੍ ਇਵਾਸ੍ਮਾਕਮਪਿ ਕਿੰ ਪ੍ਰਸ਼ੰਸਾਪਤ੍ਰੇਸ਼਼ੁ ਪ੍ਰਯੋਜਨਮ੍ ਆਸ੍ਤੇ?
2 ਸਾਡੀ ਚਿੱਠੀ ਤੁਸੀਂ ਹੋ ਜਿਹੜੀ ਸਾਡਿਆਂ ਦਿਲਾਂ ਵਿੱਚ ਲਿਖੀ ਹੋਈ ਹੈ ਜਿਸ ਨੂੰ ਸਭ ਮਨੁੱਖ ਜਾਣਦੇ ਅਤੇ ਪੜ੍ਹਦੇ ਹਨ।
ਯੂਯਮੇਵਾਸ੍ਮਾਕੰ ਪ੍ਰਸ਼ੰਸਾਪਤ੍ਰੰ ਤੱਚਾਸ੍ਮਾਕਮ੍ ਅਨ੍ਤਃਕਰਣੇਸ਼਼ੁ ਲਿਖਿਤੰ ਸਰ੍ੱਵਮਾਨਵੈਸ਼੍ਚ ਜ੍ਞੇਯੰ ਪਠਨੀਯਞ੍ਚ|
3 ਇਹ ਸੱਚ ਹੈ ਕਿ ਤੁਸੀਂ ਮਸੀਹ ਦੀ ਚਿੱਠੀ ਹੋ ਜਿਹੜੀ ਸਾਡੀ ਸੇਵਕਾਈ ਦੇ ਰਾਹੀਂ ਸਿਆਹੀ ਨਾਲ ਨਹੀਂ ਸਗੋਂ ਪਰਮੇਸ਼ੁਰ ਦੇ ਆਤਮਾ ਨਾਲ ਲਿਖੀ ਹੋਈ ਹੈ ਜੋ ਪੱਥਰ ਦੀਆਂ ਪੱਟੀਆਂ ਉੱਤੇ ਨਹੀਂ ਸਗੋਂ ਮਾਸ ਰੂਪੀ ਦਿਲਾਂ ਦੀਆਂ ਪੱਟੀਆਂ ਉੱਤੇ ਹੈ।
ਯਤੋ (ਅ)ਸ੍ਮਾਭਿਃ ਸੇਵਿਤੰ ਖ੍ਰੀਸ਼਼੍ਟਸ੍ਯ ਪਤ੍ਰੰ ਯੂਯਪੇਵ, ਤੱਚ ਨ ਮਸ੍ਯਾ ਕਿਨ੍ਤ੍ਵਮਰਸ੍ਯੇਸ਼੍ਵਰਸ੍ਯਾਤ੍ਮਨਾ ਲਿਖਿਤੰ ਪਾਸ਼਼ਾਣਪਤ੍ਰੇਸ਼਼ੁ ਤੰਨਹਿ ਕਿਨ੍ਤੁ ਕ੍ਰਵ੍ਯਮਯੇਸ਼਼ੁ ਹ੍ਰੁʼਤ੍ਪਤ੍ਰੇਸ਼਼ੁ ਲਿਖਿਤਮਿਤਿ ਸੁਸ੍ਪਸ਼਼੍ਟੰ|
4 ਅਸੀਂ ਮਸੀਹ ਦੇ ਦੁਆਰਾ ਪਰਮੇਸ਼ੁਰ ਦੇ ਉੱਤੇ ਅਜਿਹਾ ਭਰੋਸਾ ਰੱਖਦੇ ਹਾਂ।
ਖ੍ਰੀਸ਼਼੍ਟੇਨੇਸ਼੍ਵਰੰ ਪ੍ਰਤ੍ਯਸ੍ਮਾਕਮ੍ ਈਦ੍ਰੁʼਸ਼ੋ ਦ੍ਰੁʼਢਵਿਸ਼੍ਵਾਸੋ ਵਿਦ੍ਯਤੇ;
5 ਇਹ ਨਹੀਂ ਕਿ ਅਸੀਂ ਆਪ ਤੋਂ ਇਸ ਯੋਗ ਹਾਂ ਜੋ ਕਿਸੇ ਗੱਲ ਨੂੰ ਆਪਣੀ ਹੀ ਵੱਲੋਂ ਸਮਝੀਏ ਸਗੋਂ ਸਾਡੀ ਯੋਗਤਾ ਪਰਮੇਸ਼ੁਰ ਵੱਲੋਂ ਹੈ।
ਵਯੰ ਨਿਜਗੁਣੇਨ ਕਿਮਪਿ ਕਲ੍ਪਯਿਤੁੰ ਸਮਰ੍ਥਾ ਇਤਿ ਨਹਿ ਕਿਨ੍ਤ੍ਵੀਸ਼੍ਵਰਾਦਸ੍ਮਾਕੰ ਸਾਮਰ੍ਥ੍ਯੰ ਜਾਯਤੇ|
6 ਜਿਸ ਨੇ ਸਾਨੂੰ ਨਵੇਂ ਨੇਮ ਦੇ ਸੇਵਕ ਹੋਣ ਦੇ ਜੋਗ ਵੀ ਬਣਾਇਆ ਪਰ ਬਿਵਸਥਾ ਦੇ ਸੇਵਕ ਨਹੀਂ ਸਗੋਂ ਆਤਮਾ ਦੇ, ਕਿਉਂ ਜੋ ਬਿਵਸਥਾ ਮਾਰ ਸੁੱਟਦੀ ਪਰ ਆਤਮਾ ਜੀਵਨ ਦਿੰਦਾ ਹੈ।
ਤੇਨ ਵਯੰ ਨੂਤਨਨਿਯਮਸ੍ਯਾਰ੍ਥਤੋ (ਅ)ਕ੍ਸ਼਼ਰਸੰਸ੍ਥਾਨਸ੍ਯ ਤੰਨਹਿ ਕਿਨ੍ਤ੍ਵਾਤ੍ਮਨ ਏਵ ਸੇਵਨਸਾਮਰ੍ਥ੍ਯੰ ਪ੍ਰਾਪ੍ਤਾਃ| ਅਕ੍ਸ਼਼ਰਸੰਸ੍ਥਾਨੰ ਮ੍ਰੁʼਤ੍ਯੁਜਨਕੰ ਕਿਨ੍ਤ੍ਵਾਤ੍ਮਾ ਜੀਵਨਦਾਯਕਃ|
7 ਪਰੰਤੂ ਜੇ ਮੌਤ ਦੀ ਲਿਖਤ ਜਿਹੜੀ ਅੱਖਰਾਂ ਨਾਲ ਅਤੇ ਪੱਥਰਾਂ ਉੱਤੇ ਉੱਕਰੀ ਹੋਈ ਸੀ ਐਨੇ ਤੇਜ ਨਾਲ ਹੋਈ ਜੋ ਮੂਸਾ ਦੇ ਚਿਹਰੇ ਦੇ ਤੇਜ ਦੇ ਕਾਰਨ ਜੋ ਭਾਵੇਂ ਅਲੋਪ ਹੋਣ ਵਾਲਾ ਸੀ, ਇਸਰਾਏਲ ਦਾ ਵੰਸ਼ ਉਸ ਦੇ ਚਿਹਰੇ ਵੱਲ ਵੇਖ ਨਾ ਸਕਿਆ,
ਅਕ੍ਸ਼਼ਰੈ ਰ੍ਵਿਲਿਖਿਤਪਾਸ਼਼ਾਣਰੂਪਿਣੀ ਯਾ ਮ੍ਰੁʼਤ੍ਯੋਃ ਸੇਵਾ ਸਾ ਯਦੀਦ੍ਰੁʼਕ੍ ਤੇਜਸ੍ਵਿਨੀ ਜਾਤਾ ਯੱਤਸ੍ਯਾਚਿਰਸ੍ਥਾਯਿਨਸ੍ਤੇਜਸਃ ਕਾਰਣਾਤ੍ ਮੂਸਸੋ ਮੁਖਮ੍ ਇਸ੍ਰਾਯੇਲੀਯਲੋਕੈਃ ਸੰਦ੍ਰਸ਼਼੍ਟੁੰ ਨਾਸ਼ਕ੍ਯਤ,
8 ਤਾਂ ਆਤਮਾ ਦੀ ਲਿਖਤ ਇਸ ਤੋਂ ਵੱਧ ਕੇ ਤੇਜ ਨਾਲ ਕਿਉਂ ਨਾ ਹੋਵੇਗੀ?
ਤਰ੍ਹ੍ਯਾਤ੍ਮਨਃ ਸੇਵਾ ਕਿੰ ਤਤੋ(ਅ)ਪਿ ਬਹੁਤੇਜਸ੍ਵਿਨੀ ਨ ਭਵੇਤ੍?
9 ਕਿਉਂਕਿ ਜੇਕਰ ਦੋਸ਼ੀ ਠਹਿਰਾਉਣ ਦੀ ਲਿਖਤ ਤੇਜ ਰੂਪ ਹੈ ਤਾਂ ਧਾਰਮਿਕਤਾ ਦੀ ਲਿਖਤ ਬਹੁਤ ਹੀ ਵੱਧ ਕੇ ਤੇਜ ਨਾਲ ਹੋਵੇਗੀ।
ਦਣ੍ਡਜਨਿਕਾ ਸੇਵਾ ਯਦਿ ਤੇਜੋਯੁਕ੍ਤਾ ਭਵੇਤ੍ ਤਰ੍ਹਿ ਪੁਣ੍ਯਜਨਿਕਾ ਸੇਵਾ ਤਤੋ(ਅ)ਧਿਕੰ ਬਹੁਤੇਜੋਯੁਕ੍ਤਾ ਭਵਿਸ਼਼੍ਯਤਿ|
10 ੧੦ ਉਹ ਸੇਵਕਾਈ ਜੋ ਤੇਜਵਾਨ ਕੀਤੀ ਹੋਈ ਸੀ ਉਹ ਵੀ ਇਸ ਲੇਖੇ ਅਰਥਾਤ ਇਸ ਅੱਤ ਵੱਡੇ ਤੇਜ ਦੇ ਕਾਰਨ ਤੇਜਵਾਨ ਬਣੀ ਨਾ ਰਹੀ।
ਉਭਯੋਸ੍ਤੁਲਨਾਯਾਂ ਕ੍ਰੁʼਤਾਯਾਮ੍ ਏਕਸ੍ਯਾਸ੍ਤੇਜੋ ਦ੍ਵਿਤੀਯਾਯਾਃ ਪ੍ਰਖਰਤਰੇਣ ਤੇਜਸਾ ਹੀਨਤੇਜੋ ਭਵਤਿ|
11 ੧੧ ਕਿਉਂਕਿ ਜੇ ਉਹ ਸੇਵਕਾਈ ਜਿਹੜੀ ਅਲੋਪ ਹੋਣ ਵਾਲੀ ਹੈ ਤੇਜ ਨਾਲ ਹੋਈ ਤਾਂ ਜਿਹੜੀ ਸਥਿਰ ਰਹਿਣ ਵਾਲੀ ਹੈ ਉਹ ਕਿੰਨੀ ਵੱਧ ਕੇ ਤੇਜ ਨਾਲ ਹੋਵੇਗੀ!।
ਯਸ੍ਮਾਦ੍ ਯਤ੍ ਲੋਪਨੀਯੰ ਤਦ੍ ਯਦਿ ਤੇਜੋਯੁਕ੍ਤੰ ਭਵੇਤ੍ ਤਰ੍ਹਿ ਯਤ੍ ਚਿਰਸ੍ਥਾਯਿ ਤਦ੍ ਬਹੁਤਰਤੇਜੋਯੁਕ੍ਤਮੇਵ ਭਵਿਸ਼਼੍ਯਤਿ|
12 ੧੨ ਉਪਰੰਤ ਜਦੋਂ ਸਾਨੂੰ ਅਜਿਹੀ ਆਸ ਹੈ ਤਦ ਅਸੀਂ ਨਿਡਰ ਹੋ ਕੇ ਬੋਲਦੇ ਹਾਂ।
ਈਦ੍ਰੁʼਸ਼ੀਂ ਪ੍ਰਤ੍ਯਾਸ਼ਾਂ ਲਬ੍ਧ੍ਵਾ ਵਯੰ ਮਹਤੀਂ ਪ੍ਰਗਲ੍ਭਤਾਂ ਪ੍ਰਕਾਸ਼ਯਾਮਃ|
13 ੧੩ ਅਤੇ ਮੂਸਾ ਵਾਂਗੂੰ ਨਹੀਂ ਜਿਸ ਨੇ ਆਪਣੇ ਚਿਹਰੇ ਉੱਤੇ ਪੜਦਾ ਕੀਤਾ ਜੋ ਇਸਰਾਏਲ ਦਾ ਵੰਸ਼ ਉਸ ਅਲੋਪ ਹੋਣ ਵਾਲੇ ਦਾ ਅੰਤ ਨਾ ਵੇਖੇ।
ਇਸ੍ਰਾਯੇਲੀਯਲੋਕਾ ਯਤ੍ ਤਸ੍ਯ ਲੋਪਨੀਯਸ੍ਯ ਤੇਜਸਃ ਸ਼ੇਸ਼਼ੰ ਨ ਵਿਲੋਕਯੇਯੁਸ੍ਤਦਰ੍ਥੰ ਮੂਸਾ ਯਾਦ੍ਰੁʼਗ੍ ਆਵਰਣੇਨ ਸ੍ਵਮੁਖਮ੍ ਆੱਛਾਦਯਤ੍ ਵਯੰ ਤਾਦ੍ਰੁʼਕ੍ ਨ ਕੁਰ੍ੰਮਃ|
14 ੧੪ ਪਰ ਉਹਨਾਂ ਦੀ ਬੁੱਧ ਮੋਟੀ ਹੋ ਗਈ, ਕਿਉਂ ਜੋ ਅੱਜ ਤੱਕ ਪੁਰਾਣੇ ਨੇਮ ਦੇ ਪੜ੍ਹਨ ਸਮੇਂ ਉਨ੍ਹਾਂ ਦੇ ਦਿਲਾਂ ਤੇ ਉਹੋ ਪਰਦਾ ਰਹਿੰਦਾ ਹੈ ਅਤੇ ਚੁੱਕਿਆ ਨਹੀਂ ਜਾਂਦਾ ਪਰ ਉਹ ਮਸੀਹ ਵਿੱਚ ਚੁੱਕਿਆ ਜਾਂਦਾ ਹੈ।
ਤੇਸ਼਼ਾਂ ਮਨਾਂਸਿ ਕਠਿਨੀਭੂਤਾਨਿ ਯਤਸ੍ਤੇਸ਼਼ਾਂ ਪਠਨਸਮਯੇ ਸ ਪੁਰਾਤਨੋ ਨਿਯਮਸ੍ਤੇਨਾਵਰਣੇਨਾਦ੍ਯਾਪਿ ਪ੍ਰੱਛੰਨਸ੍ਤਿਸ਼਼੍ਠਤਿ|
15 ੧੫ ਸਗੋਂ ਅੱਜ ਤੱਕ ਜਦ ਕਦੇ ਮੂਸਾ ਦੀ ਬਿਵਸਥਾ ਨੂੰ ਪੜ੍ਹਿਆ ਜਾਂਦਾ ਹੈ, ਤਾਂ ਪੜਦਾ ਉਹਨਾਂ ਦੇ ਦਿਲਾਂ ਉੱਤੇ ਪਿਆ ਰਹਿੰਦਾ ਹੈ।
ਤੱਚ ਨ ਦੂਰੀਭਵਤਿ ਯਤਃ ਖ੍ਰੀਸ਼਼੍ਟੇਨੈਵ ਤਤ੍ ਲੁਪ੍ਯਤੇ| ਮੂਸਸਃ ਸ਼ਾਸ੍ਤ੍ਰਸ੍ਯ ਪਾਠਸਮਯੇ(ਅ)ਦ੍ਯਾਪਿ ਤੇਸ਼਼ਾਂ ਮਨਾਂਸਿ ਤੇਨਾਵਰਣੇਨ ਪ੍ਰੱਛਾਦ੍ਯਨ੍ਤੇ|
16 ੧੬ ਪਰ ਜਦ ਕੋਈ ਪ੍ਰਭੂ ਦੀ ਵੱਲ ਫਿਰੇਗਾ ਤਾਂ ਉਹ ਪਰਦਾ ਉਸ ਦੇ ਉੱਤੋਂ ਚੁੱਕ ਲਿਆ ਜਾਵੇਗਾ।
ਕਿਨ੍ਤੁ ਪ੍ਰਭੁੰ ਪ੍ਰਤਿ ਮਨਸਿ ਪਰਾਵ੍ਰੁʼੱਤੇ ਤਦ੍ ਆਵਰਣੰ ਦੂਰੀਕਾਰਿਸ਼਼੍ਯਤੇ|
17 ੧੭ ਹੁਣ ਉਹ ਪ੍ਰਭੂ ਤਾਂ ਆਤਮਾ ਹੈ ਅਤੇ ਜਿੱਥੇ ਕਿਤੇ ਪ੍ਰਭੂ ਦਾ ਆਤਮਾ ਹੈ ਉੱਥੇ ਹੀ ਅਜ਼ਾਦੀ ਹੈ।
ਯਃ ਪ੍ਰਭੁਃ ਸ ਏਵ ਸ ਆਤ੍ਮਾ ਯਤ੍ਰ ਚ ਪ੍ਰਭੋਰਾਤ੍ਮਾ ਤਤ੍ਰੈਵ ਮੁਕ੍ਤਿਃ|
18 ੧੮ ਪਰ ਅਸੀਂ ਸਭ ਅਣਕੱਜੇ ਚਿਹਰੇ ਨਾਲ ਪ੍ਰਭੂ ਦੇ ਤੇਜ ਦਾ ਸ਼ੀਸ਼ੇ ਵਿੱਚੋਂ ਪ੍ਰਤੀਬਿੰਬ ਵੇਖਦੇ ਹੋਏ ਤੇਜ ਤੋਂ ਤੇਜ ਤੱਕ ਜਿਵੇਂ ਪ੍ਰਭੂ ਅਰਥਾਤ ਉਸ ਆਤਮਾ ਤੋਂ ਉਸੇ ਰੂਪ ਵਿੱਚ ਬਦਲਦੇ ਜਾਂਦੇ ਹਾਂ।
ਵਯਞ੍ਚ ਸਰ੍ੱਵੇ(ਅ)ਨਾੱਛਾਦਿਤੇਨਾਸ੍ਯੇਨ ਪ੍ਰਭੋਸ੍ਤੇਜਸਃ ਪ੍ਰਤਿਬਿਮ੍ਬੰ ਗ੍ਰੁʼਹ੍ਲਨ੍ਤ ਆਤ੍ਮਸ੍ਵਰੂਪੇਣ ਪ੍ਰਭੁਨਾ ਰੂਪਾਨ੍ਤਰੀਕ੍ਰੁʼਤਾ ਵਰ੍ੱਧਮਾਨਤੇਜੋਯੁਕ੍ਤਾਂ ਤਾਮੇਵ ਪ੍ਰਤਿਮੂਰ੍ੱਤਿੰ ਪ੍ਰਾਪ੍ਨੁਮਃ|

< 2 ਕੁਰਿੰਥੀਆਂ ਨੂੰ 3 >