< 1 ਕੁਰਿੰਥੀਆਂ ਨੂੰ 5 >

1 ਇਸ ਗੱਲ ਦੀ ਪੱਕੀ ਖ਼ਬਰ ਸੁਣੀ ਹੈ ਜੋ ਤੁਹਾਡੇ ਵਿੱਚ ਹਰਾਮਕਾਰੀ ਹੋ ਰਹੀ ਹੈ ਅਤੇ ਅਜਿਹੀ ਹਰਾਮਕਾਰੀ ਜੋ ਪਰਾਈਆਂ ਕੌਮਾਂ ਵਿੱਚ ਵੀ ਨਹੀਂ ਹੁੰਦੀ ਕਿ ਇੱਕ ਜਣਾ ਆਪਣੇ ਪਿਉ ਦੀ ਔਰਤ ਰੱਖਦਾ ਹੈ।
ਅਪਰੰ ਯੁਸ਼਼੍ਮਾਕੰ ਮਧ੍ਯੇ ਵ੍ਯਭਿਚਾਰੋ ਵਿਦ੍ਯਤੇ ਸ ਚ ਵ੍ਯਭਿਚਾਰਸ੍ਤਾਦ੍ਰੁʼਸ਼ੋ ਯਦ੍ ਦੇਵਪੂਜਕਾਨਾਂ ਮਧ੍ਯੇ(ਅ)ਪਿ ਤੱਤੁਲ੍ਯੋ ਨ ਵਿਦ੍ਯਤੇ ਫਲਤੋ ਯੁਸ਼਼੍ਮਾਕਮੇਕੋ ਜਨੋ ਵਿਮਾਤ੍ਰੁʼਗਮਨੰ ਕ੍ਰੁʼਰੁਤ ਇਤਿ ਵਾਰ੍ੱਤਾ ਸਰ੍ੱਵਤ੍ਰ ਵ੍ਯਾਪ੍ਤਾ|
2 ਅਤੇ ਤੁਸੀਂ ਹੰਕਾਰੇ ਹੋਏ ਹੋ ਸਗੋਂ ਕੀ ਤੁਹਾਨੂੰ ਅਫ਼ਸੋਸ ਨਹੀਂ ਕਰਨਾ ਚਾਹੀਦਾ ਤਾਂ ਜੋ ਜਿਸ ਨੇ ਇਹ ਕੰਮ ਕੀਤਾ ਉਹ ਤੁਹਾਡੇ ਵਿੱਚੋਂ ਤਿਆਗਿਆ ਜਾਵੇ?
ਤਥਾਚ ਯੂਯੰ ਦਰ੍ਪਧ੍ਮਾਤਾ ਆਧ੍ਬੇ, ਤਤ੍ ਕਰ੍ੰਮ ਯੇਨ ਕ੍ਰੁʼਤੰ ਸ ਯਥਾ ਯੁਸ਼਼੍ਮਨ੍ਮਧ੍ਯਾਦ੍ ਦੂਰੀਕ੍ਰਿਯਤੇ ਤਥਾ ਸ਼ੋਕੋ ਯੁਸ਼਼੍ਮਾਭਿ ਰ੍ਨ ਕ੍ਰਿਯਤੇ ਕਿਮ੍ ਏਤਤ੍?
3 ਮੈਂ ਤਾਂ ਸਰੀਰ ਦੁਆਰਾ ਤੁਹਾਡੇ ਸਨਮੁਖ ਹੋਣ ਕਰਕੇ ਜਿਸ ਨੇ ਇਹ ਕੰਮ ਕੀਤਾ ਉਹ ਦਾ ਨਬੇੜਾ ਇਸ ਤਰ੍ਹਾਂ ਕਰ ਹਟਿਆ, ਮੰਨੋ ਮੈਂ ਸਨਮੁਖ ਹੀ ਸੀ।
ਅਵਿਦ੍ਯਮਾਨੇ ਮਦੀਯਸ਼ਰੀਰੇ ਮਮਾਤ੍ਮਾ ਯੁਸ਼਼੍ਮਨ੍ਮਧ੍ਯੇ ਵਿਦ੍ਯਤੇ ਅਤੋ(ਅ)ਹੰ ਵਿਦ੍ਯਮਾਨ ਇਵ ਤਤ੍ਕਰ੍ੰਮਕਾਰਿਣੋ ਵਿਚਾਰੰ ਨਿਸ਼੍ਚਿਤਵਾਨ੍,
4 ਜਦ ਪ੍ਰਭੂ ਯਿਸੂ ਮਸੀਹ ਦੇ ਨਾਮ ਉੱਤੇ ਤੁਸੀਂ ਅਤੇ ਮੇਰਾ ਆਤਮਾ ਸਾਡੇ ਪ੍ਰਭੂ ਯਿਸੂ ਦੀ ਸਮਰੱਥਾ ਨਾਲ ਇਕੱਠੇ ਹੋਏ।
ਅਸ੍ਮਤ੍ਪ੍ਰਭੋ ਰ੍ਯੀਸ਼ੁਖ੍ਰੀਸ਼਼੍ਟਸ੍ਯ ਨਾਮ੍ਨਾ ਯੁਸ਼਼੍ਮਾਕੰ ਮਦੀਯਾਤ੍ਮਨਸ਼੍ਚ ਮਿਲਨੇ ਜਾਤੇ (ਅ)ਸ੍ਮਤ੍ਪ੍ਰਭੋ ਰ੍ਯੀਸ਼ੁਖ੍ਰੀਸ਼਼੍ਟਸ੍ਯ ਸ਼ਕ੍ਤੇਃ ਸਾਹਾੱਯੇਨ
5 ਤਦ ਇਹੋ ਜਿਹੇ ਮਨੁੱਖ ਨੂੰ ਸਰੀਰ ਦੇ ਨਾਸ ਹੋਣ ਲਈ ਸ਼ੈਤਾਨ ਦੇ ਹਵਾਲੇ ਕਰੋ ਤਾਂ ਜੋ ਉਸ ਦਾ ਆਤਮਾ ਪ੍ਰਭੂ ਯਿਸੂ ਦੇ ਦਿਨ ਬਚ ਜਾਵੇ।
ਸ ਨਰਃ ਸ਼ਰੀਰਨਾਸ਼ਾਰ੍ਥਮਸ੍ਮਾਭਿਃ ਸ਼ਯਤਾਨੋ ਹਸ੍ਤੇ ਸਮਰ੍ਪਯਿਤਵ੍ਯਸ੍ਤਤੋ(ਅ)ਸ੍ਮਾਕੰ ਪ੍ਰਭੋ ਰ੍ਯੀਸ਼ੋ ਰ੍ਦਿਵਸੇ ਤਸ੍ਯਾਤ੍ਮਾ ਰਕ੍ਸ਼਼ਾਂ ਗਨ੍ਤੁੰ ਸ਼ਕ੍ਸ਼਼੍ਯਤਿ|
6 ਤੁਹਾਡਾ ਘਮੰਡ ਕਰਨਾ ਚੰਗਾ ਨਹੀਂ, ਕੀ ਤੁਸੀਂ ਨਹੀਂ ਜਾਣਦੇ ਜੋ ਥੋੜ੍ਹਾ ਜਿਹਾ ਖ਼ਮੀਰ ਸਾਰੇ ਆਟੇ ਨੂੰ ਖਮੀਰਿਆਂ ਕਰ ਦਿੰਦਾ ਹੈ?
ਯੁਸ਼਼੍ਮਾਕੰ ਦਰ੍ਪੋ ਨ ਭਦ੍ਰਾਯ ਯੂਯੰ ਕਿਮੇਤੰਨ ਜਾਨੀਥ, ਯਥਾ, ਵਿਕਾਰਃ ਕ੍ਰੁʼਤ੍ਸ੍ਨਸ਼ਕ੍ਤੂਨਾਂ ਸ੍ਵਲ੍ਪਕਿਣ੍ਵੇਨ ਜਾਯਤੇ|
7 ਪੁਰਾਣੇ ਖ਼ਮੀਰ ਨੂੰ ਕੱਢ ਸੁੱਟੋ ਅਤੇ ਆਪਣੇ ਆਪ ਨੂੰ ਸ਼ੁੱਧ ਕਰੋ ਤੁਸੀਂ ਤਾਜੇ ਗੁੰਨੇ ਹੋਏ ਆਟੇ ਵਰਗੇ ਬਣੋ ਕਿਉਂ ਜੋ ਸਾਡਾ ਪਸਾਹ ਦਾ ਲੇਲਾ ਅਰਥਾਤ ਮਸੀਹ ਬਲੀਦਾਨ ਹੋਇਆ।
ਯੂਯੰ ਯਤ੍ ਨਵੀਨਸ਼ਕ੍ਤੁਸ੍ਵਰੂਪਾ ਭਵੇਤ ਤਦਰ੍ਥੰ ਪੁਰਾਤਨੰ ਕਿਣ੍ਵਮ੍ ਅਵਮਾਰ੍ੱਜਤ ਯਤੋ ਯੁਸ਼਼੍ਮਾਭਿਃ ਕਿਣ੍ਵਸ਼ੂਨ੍ਯੈ ਰ੍ਭਵਿਤਵ੍ਯੰ| ਅਪਰਮ੍ ਅਸ੍ਮਾਕੰ ਨਿਸ੍ਤਾਰੋਤ੍ਸਵੀਯਮੇਸ਼਼ਸ਼ਾਵਕੋ ਯਃ ਖ੍ਰੀਸ਼਼੍ਟਃ ਸੋ(ਅ)ਸ੍ਮਦਰ੍ਥੰ ਬਲੀਕ੍ਰੁʼਤੋ (ਅ)ਭਵਤ੍|
8 ਸੋ ਆਓ, ਅਸੀਂ ਤਿਉਹਾਰ ਮਨਾਈਏ, ਪੁਰਾਣੇ ਖ਼ਮੀਰ ਨਾਲ ਨਹੀਂ, ਨਾ ਬੁਰਿਆਈ ਅਤੇ ਦੁਸ਼ਟਪੁਣੇ ਦੇ ਖ਼ਮੀਰ ਨਾਲ ਸਗੋਂ ਨਿਸ਼ਕਪਟਤਾ ਅਤੇ ਸਚਿਆਈ ਦੀ ਪਤੀਰੀ ਰੋਟੀ ਨਾਲ।
ਅਤਃ ਪੁਰਾਤਨਕਿਣ੍ਵੇਨਾਰ੍ਥਤੋ ਦੁਸ਼਼੍ਟਤਾਜਿਘਾਂਸਾਰੂਪੇਣ ਕਿਣ੍ਵੇਨ ਤੰਨਹਿ ਕਿਨ੍ਤੁ ਸਾਰਲ੍ਯਸਤ੍ਯਤ੍ਵਰੂਪਯਾ ਕਿਣ੍ਵਸ਼ੂਨ੍ਯਤਯਾਸ੍ਮਾਭਿਰੁਤ੍ਸਵਃ ਕਰ੍ੱਤਵ੍ਯਃ|
9 ਮੈਂ ਆਪਣੀ ਪੱਤ੍ਰੀ ਵਿੱਚ ਤੁਹਾਨੂੰ ਇਹ ਲਿਖਿਆ ਜੋ ਹਰਾਮਕਾਰਾਂ ਦੀ ਸੰਗਤ ਨਾ ਕਰੋ।
ਵ੍ਯਾਭਿਚਾਰਿਣਾਂ ਸੰਸਰ੍ਗੋ ਯੁਸ਼਼੍ਮਾਭਿ ਰ੍ਵਿਹਾਤਵ੍ਯ ਇਤਿ ਮਯਾ ਪਤ੍ਰੇ ਲਿਖਿਤੰ|
10 ੧੦ ਇਹ ਨਹੀਂ ਜੋ ਮੂਲੋਂ ਸੰਸਾਰ ਦੇ ਹਰਾਮਕਾਰਾਂ ਅਥਵਾ ਲੋਭੀਆਂ ਅਤੇ ਲੁਟੇਰਿਆਂ ਅਥਵਾ ਮੂਰਤੀ ਪੂਜਕਾਂ ਦੀ ਸੰਗਤ ਨਾ ਕਰਨੀ, ਨਹੀਂ ਤਾਂ ਫੇਰ ਤੁਹਾਨੂੰ ਸੰਸਾਰ ਵਿੱਚੋਂ ਨਿੱਕਲਣਾ ਹੀ ਪੈਂਦਾ।
ਕਿਨ੍ਤ੍ਵੈਹਿਕਲੋਕਾਨਾਂ ਮਧ੍ਯੇ ਯੇ ਵ੍ਯਭਿਚਾਰਿਣੋ ਲੋਭਿਨ ਉਪਦ੍ਰਾਵਿਣੋ ਦੇਵਪੂਜਕਾ ਵਾ ਤੇਸ਼਼ਾਂ ਸੰਸਰ੍ਗਃ ਸਰ੍ੱਵਥਾ ਵਿਹਾਤਵ੍ਯ ਇਤਿ ਨਹਿ, ਵਿਹਾਤਵ੍ਯੇ ਸਤਿ ਯੁਸ਼਼੍ਮਾਭਿ ਰ੍ਜਗਤੋ ਨਿਰ੍ਗਨ੍ਤਵ੍ਯਮੇਵ|
11 ੧੧ ਪਰ ਹੁਣ ਤਾਂ ਤੁਹਾਨੂੰ ਇਹ ਲਿਖਿਆ ਕਿ ਜੇ ਕੋਈ ਭਰਾ ਕਹਾ ਕੇ ਹਰਾਮਕਾਰ ਜਾਂ ਲੋਭੀ ਜਾਂ ਮੂਰਤੀ ਪੂਜਕ ਜਾਂ ਗੱਲਾਂ ਕੱਢਣ ਵਾਲਾ, ਸ਼ਰਾਬੀ ਅਥਵਾ ਲੁਟੇਰਾ ਹੋਵੇ ਤਾਂ ਉਹ ਦੀ ਸੰਗਤ ਨਾ ਕਰਨੀ, ਸਗੋਂ ਇਹੋ ਜਿਹੇ ਨਾਲ ਰੋਟੀ ਵੀ ਨਾ ਖਾਣੀ।
ਕਿਨ੍ਤੁ ਭ੍ਰਾਤ੍ਰੁʼਤ੍ਵੇਨ ਵਿਖ੍ਯਾਤਃ ਕਸ਼੍ਚਿੱਜਨੋ ਯਦਿ ਵ੍ਯਭਿਚਾਰੀ ਲੋਭੀ ਦੇਵਪੂਜਕੋ ਨਿਨ੍ਦਕੋ ਮਦ੍ਯਪ ਉਪਦ੍ਰਾਵੀ ਵਾ ਭਵੇਤ੍ ਤਰ੍ਹਿ ਤਾਦ੍ਰੁʼਸ਼ੇਨ ਮਾਨਵੇਨ ਸਹ ਭੋਜਨਪਾਨੇ(ਅ)ਪਿ ਯੁਸ਼਼੍ਮਾਭਿ ਰ੍ਨ ਕਰ੍ੱਤਵ੍ਯੇ ਇਤ੍ਯਧੁਨਾ ਮਯਾ ਲਿਖਿਤੰ|
12 ੧੨ ਕਿਉਂ ਜੋ ਮੈਨੂੰ ਕੀ ਲੋੜ ਹੈ ਜੋ ਬਾਹਰਲਿਆਂ ਦਾ ਨਿਆਂ ਕਰਾਂ? ਕੀ ਤੁਸੀਂ ਕਲੀਸਿਯਾ ਦੇ ਅੰਦਰਲਿਆਂ ਦਾ ਨਿਆਂ ਨਹੀਂ ਕਰਦੇ?
ਸਮਾਜਬਹਿਃਸ੍ਥਿਤਾਨਾਂ ਲੋਕਾਨਾਂ ਵਿਚਾਰਕਰਣੇ ਮਮ ਕੋ(ਅ)ਧਿਕਾਰਃ? ਕਿਨ੍ਤੁ ਤਦਨ੍ਤਰ੍ਗਤਾਨਾਂ ਵਿਚਾਰਣੰ ਯੁਸ਼਼੍ਮਾਭਿਃ ਕਿੰ ਨ ਕਰ੍ੱਤਵ੍ਯੰ ਭਵੇਤ੍?
13 ੧੩ ਪਰ ਬਾਹਰਲਿਆਂ ਦਾ ਪਰਮੇਸ਼ੁਰ ਨਿਆਂ ਕਰਦਾ ਹੈ। ਤੁਸੀਂ ਉਸ ਕੁਕਰਮੀ ਨੂੰ ਆਪਣੇ ਵਿੱਚੋਂ ਛੇਕ ਦਿਓ।
ਬਹਿਃਸ੍ਥਾਨਾਂ ਤੁ ਵਿਚਾਰ ਈਸ਼੍ਵਰੇਣ ਕਾਰਿਸ਼਼੍ਯਤੇ| ਅਤੋ ਯੁਸ਼਼੍ਮਾਭਿਃ ਸ ਪਾਤਕੀ ਸ੍ਵਮਧ੍ਯਾਦ੍ ਬਹਿਸ਼਼੍ਕ੍ਰਿਯਤਾਂ|

< 1 ਕੁਰਿੰਥੀਆਂ ਨੂੰ 5 >