< Ayuba 23 >

1 Sa’an nan Ayuba ya amsa,
ਤਦ ਅੱਯੂਬ ਨੇ ਉੱਤਰ ਦੇ ਕੇ ਆਖਿਆ,
2 “Ko a yau, ina kuka mai zafi; hannunsa yana da nauyi duk da nishin da nake yi.
“ਅਜੇ ਵੀ ਮੇਰੀ ਸ਼ਿਕਾਇਤ ਜਾਰੀ ਹੈ, ਮੇਰੀ ਮਾਰ ਮੇਰੇ ਹੌਂਕਿਆ ਨਾਲੋਂ ਵੀ ਭਾਰੀ ਹੈ।
3 Da a ce na san inda zan same shi; da a ce zan iya zuwa wurin da yake zama!
ਕਾਸ਼ ਕਿ ਮੈਂ ਜਾਣਦਾ ਜੋ ਮੈਂ ਉਹ ਨੂੰ ਕਿੱਥੇ ਲੱਭਾਂ, ਤਾਂ ਮੈਂ ਉਹ ਦੇ ਬਿਰਾਜਣ ਦੇ ਸਥਾਨ ਤੱਕ ਜਾਂਦਾ!
4 Zan kai damuwata wurinsa in yi gardama da shi.
ਮੈਂ ਆਪਣਾ ਮੁਕੱਦਮਾ ਉਹ ਦੇ ਸਾਹਮਣੇ ਪੇਸ਼ ਕਰਦਾ, ਅਤੇ ਆਪਣਾ ਮੂੰਹ ਦਲੀਲਾਂ ਨਾਲ ਭਰਦਾ!
5 Zan nemi in san abin da zai ce mini, in kuma auna abin da zai ce mini.
ਮੈਂ ਉਹਨਾਂ ਗੱਲਾਂ ਨੂੰ ਜਾਣ ਲੈਂਦਾ ਜਿਹਨਾਂ ਨਾਲ ਉਹ ਮੈਨੂੰ ਉੱਤਰ ਦਿੰਦਾ, ਅਤੇ ਸਮਝ ਲੈਂਦਾ ਕਿ ਉਹ ਮੈਨੂੰ ਕੀ ਆਖਦਾ।
6 Zai yi gardama da ni da ikonsa mai girma? Babu, ba zai zarge ni da laifi ba.
ਕੀ ਉਹ ਆਪਣੀ ਸ਼ਕਤੀ ਦੀ ਵਡਿਆਈ ਅਨੁਸਾਰ ਮੇਰੇ ਨਾਲ ਲੜਦਾ? ਨਹੀਂ, ਸਗੋਂ ਉਹ ਮੇਰੀ ਵੱਲ ਧਿਆਨ ਕਰਦਾ।
7 Mai adalci ne zai kawo ƙara a wurinsa, kuma zan samu kuɓuta daga wurin mai shari’an nan har abada.
ਉੱਥੇ ਨੇਕ ਜਨ ਉਹ ਦੇ ਨਾਲ ਵਾਦ-ਵਿਵਾਦ ਕਰਦਾ, ਅਤੇ ਮੈਂ ਸਦਾ ਲਈ ਆਪਣੇ ਨਿਆਈਂ ਤੋਂ ਛੁਡਾਇਆ ਜਾਂਦਾ।
8 “Amma in na je gabas, ba ya wurin; in na je yamma, ba zan same shi ba.
“ਵੇਖੋ, ਮੈਂ ਅੱਗੇ ਜਾਂਦਾ ਹਾਂ ਪਰ ਉਹ ਉੱਥੇ ਨਹੀਂ, ਅਤੇ ਪਿੱਛੇ, ਪਰ ਉਹ ਮੈਨੂੰ ਮਿਲਦਾ ਨਹੀਂ,
9 Sa’ad da yake aiki a arewa, ba ni ganinsa; sa’ad da ya juya zuwa kudu, ba na ganinsa.
ਅਤੇ ਖੱਬੇ ਪਾਸੇ ਵੱਲ ਜਦੋਂ ਉਹ ਕੰਮ ਕਰਦਾ ਹੈ ਤਦ ਉਹ ਮੈਨੂੰ ਵਿਖਾਈ ਨਹੀਂ ਦਿੰਦਾ, ਉਹ ਸੱਜੇ ਪਾਸੇ ਨੂੰ ਮੁੜਦਾ ਹੈ, ਪਰ ਮੈਂ ਉਹ ਨੂੰ ਵੇਖਦਾ ਨਹੀਂ।
10 Amma ya san hanyar da nake bi; sa’ad da ya gwada ni zan fito kamar zinariya.
੧੦ਉਹ ਤਾਂ ਮੇਰੇ ਰਾਹਾਂ ਨੂੰ ਜਾਣਦਾ ਹੈ, ਜਦ ਉਹ ਮੈਨੂੰ ਤਾਅ ਲਵੇਂ ਤਦ ਮੈਂ ਸੋਨੇ ਵਾਂਗੂੰ ਨਿੱਕਲਾਂਗਾ।
11 Ƙafafuna suna bin ƙafafunsa kurkusa; na bi hanyarsa ba tare da na juya ba.
੧੧ਮੇਰੇ ਪੈਰ ਉਹ ਦੇ ਕਦਮਾਂ ਦੇ ਪਿੱਛੇ-ਪਿੱਛੇ ਚਲੇ, ਮੈਂ ਉਹ ਦੇ ਰਾਹ ਦੀ ਪਾਲਣਾ ਕੀਤੀ ਅਤੇ ਕੁਰਾਹੇ ਨਾ ਪਿਆ।
12 Ban fasa bin dokokin da ya bayar ba; na riƙe maganarsa da muhimmanci fiye da abincin yau da gobe.
੧੨ਉਹ ਦੇ ਬੁੱਲ੍ਹਾਂ ਦੇ ਹੁਕਮ ਤੋਂ ਮੈਂ ਨਾ ਹਟਿਆ ਉਹ ਦੇ ਮੂੰਹ ਦਿਆਂ ਵਾਕਾਂ ਦੀ ਮੈਂ ਆਪਣੇ ਜ਼ਰੂਰੀ ਭੋਜਨ ਨਾਲੋਂ ਵਧੇਰੇ ਕਦਰ ਕੀਤੀ।
13 “Amma ya tsaya shi kaɗai, kuma wa ya isa yă ja da shi? Yana yin abin da yake so.
੧੩“ਉਹ ਤਾਂ ਇੱਕੋ ਗੱਲ ਤੇ ਸਥਿਰ ਰਹਿੰਦਾ ਹੈ ਅਤੇ ਕੌਣ ਉਸ ਨੂੰ ਮੋੜ ਸਕਦਾ ਹੈ, ਅਤੇ ਜੋ ਉਹ ਦਾ ਜੀ ਚਾਹੇ ਸੋ ਉਹ ਕਰਦਾ ਹੈ,
14 Yana yi mini abin da ya shirya yă yi mini, kuma yana da sauran irinsu a ajiye.
੧੪ਕਿਉਂਕਿ ਜੋ ਕੁਝ ਮੇਰੇ ਲਈ ਠਹਿਰਾਇਆ ਗਿਆ ਹੈ ਉਸ ਨੂੰ ਉਹ ਪੂਰਾ ਕਰਦਾ ਹੈ, ਅਤੇ ਉਹ ਦੇ ਦਿਲ ਵਿੱਚ ਅਜਿਹੀਆਂ ਬਹੁਤ ਸਾਰੀਆਂ ਹੋਰ ਯੋਜਨਾਵਾਂ ਹਨ।
15 Shi ya sa na tsorata a gabansa; sa’ad da na yi tunanin wannan duka, nakan ji tsoronsa.
੧੫ਇਸ ਲਈ ਮੈਂ ਉਹ ਦੇ ਸਨਮੁਖ ਭੈਅ ਖਾਂਦਾ ਹਾਂ, ਜਦ ਮੈਂ ਇਸ ਦੇ ਬਾਰੇ ਸੋਚਦਾ ਹਾਂ ਤਦ ਮੈਂ ਉਸ ਤੋਂ ਡਰ ਜਾਂਦਾ ਹਾਂ।
16 Allah ya sa zuciyata ta yi sanyi; Maɗaukaki ya tsorata ni.
੧੬ਪਰਮੇਸ਼ੁਰ ਨੇ ਮੇਰੇ ਦਿਲ ਨੂੰ ਕਮਜ਼ੋਰ ਬਣਾ ਦਿੱਤਾ, ਅਤੇ ਸਰਬ ਸ਼ਕਤੀਮਾਨ ਨੇ ਮੈਨੂੰ ਘਬਰਾ ਦਿੱਤਾ ਹੈ।
17 Duk da haka duhun bai sa in yi shiru ba, duhun da ya rufe mini fuska.
੧੭ਕਿਉਂ ਜੋ ਹਨੇਰੇ ਨੇ ਮੈਨੂੰ ਘੇਰਿਆ ਹੋਇਆ ਹੈ ਅਤੇ ਘੁੱਪ ਹਨੇਰੇ ਨੇ ਮੇਰੇ ਮੂੰਹ ਨੂੰ ਢੱਕ ਲਿਆ ਹੈ।”

< Ayuba 23 >