< Psalms 14 >
1 Fún adarí orin. Ti Dafidi. Aṣiwèrè wí nínú ọkàn rẹ̀ pé, “Ko sí Ọlọ́run.” Wọ́n díbàjẹ́, iṣẹ́ wọn sì burú; kò sí ẹnìkan tí yóò ṣe rere.
੧ਪ੍ਰਧਾਨ ਵਜਾਉਣ ਵਾਲੇ ਦੇ ਲਈ ਦਾਊਦ ਦਾ ਭਜਨ। ਮੂਰਖ ਨੇ ਆਪਣੇ ਮਨ ਵਿੱਚ ਆਖਿਆ ਹੈ ਕਿ ਪਰਮੇਸ਼ੁਰ ਹੈ ਹੀ ਨਹੀਂ, ਉਹ ਵਿਗੜ ਗਏ ਹਨ, ਉਹਨਾਂ ਨੇ ਘਿਣਾਉਣੇ ਕੰਮ ਕੀਤੇ ਹਨ, ਭਲਾ ਕਰਨ ਵਾਲਾ ਕੋਈ ਨਹੀਂ।
2 Olúwa sì bojú wolẹ̀ láti ọ̀run wá lórí àwọn ọmọ ènìyàn bóyá ó le rí ẹni tí òye yé, ẹnikẹ́ni tó ń wá Ọlọ́run.
੨ਯਹੋਵਾਹ ਨੇ ਸਵਰਗ ਤੋਂ ਆਦਮ ਵੰਸ਼ ਉੱਤੇ ਦ੍ਰਿਸ਼ਟੀ ਕੀਤੀ, ਤਾਂ ਉਹ ਵੇਖੇ ਕਿ ਕੋਈ ਬੁੱਧਵਾਨ, ਪਰਮੇਸ਼ੁਰ ਦਾ ਖੋਜ਼ੀ ਹੈ ਜਾਂ ਨਹੀਂ?
3 Gbogbo wọn sì ti yípadà, gbogbo wọn sì ti díbàjẹ́; kò sì ṣí ẹni tí ó ń ṣe rere, kò sí ẹnìkan.
੩ਉਹ ਸੱਭੇ ਕੁਰਾਹੇ ਪੈ ਗਏ, ਉਹ ਸਭ ਦੇ ਸਭ ਭਰਿਸ਼ਟ ਹੋ ਗਏ ਹਨ। ਕੋਈ ਭਲਾ ਕਰਨ ਵਾਲਾ ਨਹੀਂ, ਇੱਕ ਵੀ ਨਹੀਂ!
4 Ǹjẹ́ olùṣe búburú kò ha ní ìmọ̀? Àwọn tí ó ń pa ènìyàn mi jẹ bí ẹní jẹun; wọn kò sì ké pe Olúwa?
੪ਕੀ ਇਹ ਸਾਰੇ ਕੁਕਰਮੀ ਸਮਝ ਨਹੀਂ ਰੱਖਦੇ, ਜਿਹੜੇ ਮੇਰੀ ਪਰਜਾ ਨੂੰ ਖਾਂਦੇ ਜਿਵੇਂ ਰੋਟੀ ਖਾਂਦੇ ਹਨ, ਅਤੇ ਯਹੋਵਾਹ ਦਾ ਨਾਮ ਨਹੀਂ ਲੈਂਦੇ?
5 Wọ́n wà níbẹ̀, tí a bò mọ́lẹ̀ pẹ̀lú ẹ̀rù, nítorí Ọlọ́run wà ní àwùjọ àwọn olódodo.
੫ਉਨ੍ਹਾਂ ਨੇ ਉੱਥੇ ਵੱਡਾ ਭੈਅ ਖਾਧਾ, ਕਿਉਂ ਜੋ ਪਰਮੇਸ਼ੁਰ ਧਰਮੀਆਂ ਦੀ ਪੀੜ੍ਹੀ ਨਾਲ ਰਹਿੰਦਾ ਹੈ।
6 Ẹ̀yin olùṣe búburú da èrò àwọn tálákà rú, ṣùgbọ́n Olúwa ni ààbò wọn.
੬ਤੁਸੀਂ ਮਸਕੀਨ ਦੀ ਜੁਗਤੀ ਨੂੰ ਮਾੜਾ ਕਹਿੰਦੇ ਹੋ, ਪਰ ਯਹੋਵਾਹ ਉਸ ਦੀ ਪਨਾਹ ਹੈ।
7 Ìgbàlà àwọn Israẹli yóò ti Sioni wá! Nígbà tí Olúwa bá mú ìkólọ àwọn ènìyàn rẹ̀ padà, jẹ́ kí Jakọbu kí ó yọ̀, kí inú Israẹli kí ó dùn!
੭ਕਾਸ਼ ਕਿ ਇਸਰਾਏਲ ਦਾ ਬਚਾਓ ਸੀਯੋਨ ਤੋਂ ਨਿੱਕਲੇ! ਜਦ ਪਰਮੇਸ਼ੁਰ ਆਪਣੀ ਪਰਜਾ ਨੂੰ ਗ਼ੁਲਾਮੀ ਤੋਂ ਮੋੜ ਲਿਆਵੇਗਾ, ਤਦ ਯਾਕੂਬ ਬਾਗ-ਬਾਗ ਅਤੇ ਇਸਰਾਏਲ ਅਨੰਦ ਹੋਵੇਗਾ!