< Numbers 29 >

1 “‘Ní ọjọ́ kìn-ín-ní, oṣù keje, kí ẹ ní àpéjọ mímọ́, ẹ kò gbọdọ̀ ṣe iṣẹ́ kankan. Ọjọ́ ìfùnpè ni ó jẹ́ fún yín.
ਸੱਤਵੇਂ ਮਹੀਨੇ ਦੇ ਪਹਿਲੇ ਦਿਨ ਤੁਹਾਡੀ ਪਵਿੱਤਰ ਸਭਾ ਹੋਵੇ। ਤੁਸੀਂ ਕੋਈ ਕੰਮ-ਧੰਦਾ ਨਾ ਕਰੋ ਪਰ ਉਹ ਤੁਹਾਡੇ ਲਈ ਤੁਰ੍ਹੀਆਂ ਵਜਾਉਣ ਦਾ ਦਿਨ ਹੋਵੇ।
2 Gẹ́gẹ́ bí òórùn dídùn sí Olúwa, ẹ pèsè ẹgbọrọ akọ màlúù kan, àgbò kan àti akọ ọ̀dọ́-àgùntàn ọlọ́dún kan aláìlábùkù, kí ẹ fi ẹbọ sísun.
ਅਤੇ ਤੁਸੀਂ ਯਹੋਵਾਹ ਲਈ ਸੁਗੰਧਤਾ ਦੀ ਹੋਮ ਬਲੀ ਚੜ੍ਹਾਓ ਅਰਥਾਤ ਇੱਕ ਮੇਂਢਾ, ਇੱਕ ਭੇਡੂ ਅਤੇ ਦੋਸ਼ ਰਹਿਤ ਸੱਤ ਇੱਕ-ਇੱਕ ਸਾਲ ਦੇ ਭੇਡ ਦੇ ਬੱਚੇ।
3 Pẹ̀lú ẹbọ ohun jíjẹ wọn, ìyẹ̀fun kíkúnná tí a fi òróró pò, ìdámẹ́ta nínú mẹ́wàá òsùwọ̀n fún akọ màlúù kan, àti ìdá méjì nínú mẹ́wàá, òsùwọ̀n fún àgbò kan,
ਅਤੇ ਉਸ ਦੇ ਮੈਦੇ ਦੀ ਭੇਟ ਤੇਲ ਵਿੱਚ ਮਿਲਿਆ ਹੋਇਆ ਮੈਦਾ ਹੋਵੇ, ਵਹਿੜੇ ਲਈ ਤਿੰਨ ਦਸਵੰਧ, ਭੇਡੂ ਲਈ ਦੋ ਦਸਵੰਧ
4 àti ìdámẹ́wàá òsùwọ̀n fún ọ̀dọ́-àgùntàn kan, àti fún ọ̀dọ́-àgùntàn méje.
ਅਤੇ ਸੱਤਾਂ ਭੇਡ ਦੇ ਬੱਚਿਆਂ ਵਿੱਚੋਂ ਹਰ ਭੇਡ ਦੇ ਬੱਚੇ ਲਈ ਇੱਕ ਦਸਵੰਧ
5 Àti òbúkọ kan fún ẹbọ ẹ̀ṣẹ̀ láti ṣètùtù fún yín.
ਨਾਲੇ ਤੁਹਾਡੇ ਪ੍ਰਾਸਚਿਤ ਲਈ ਇੱਕ ਬੱਕਰਾ ਪਾਪ ਬਲੀ ਲਈ ਚੜ੍ਹਾਇਆ ਜਾਵੇ।
6 Pẹ̀lú ẹbọ sísun oṣù àti ẹbọ ohun jíjẹ rẹ̀ àti ẹbọ sísun ìgbà gbogbo àti ẹbọ mímu wọn gẹ́gẹ́ bí ìlànà wọn. Fún òórùn dídùn, ẹbọ tí a fi iná ṣe sí Olúwa.
ਅਤੇ ਇਹ ਇਨ੍ਹਾਂ ਤੋਂ ਅਲੱਗ ਹੋਣ ਅਰਥਾਤ ਨਵੇਂ ਚੰਦਰਮਾ ਦੀ ਹੋਮ ਬਲੀ ਉਸ ਦੇ ਮੈਦੇ ਦੀ ਭੇਟ ਦੇ ਨਾਲ ਅਤੇ ਅਖੰਡ ਹੋਮ ਬਲੀ ਉਸ ਦੇ ਮੈਦੇ ਦੀ ਭੇਟ ਨਾਲ ਅਤੇ ਉਨ੍ਹਾਂ ਦੇ ਪੀਣ ਦੀਆਂ ਭੇਟਾਂ ਸਮੇਤ ਉਨ੍ਹਾਂ ਦੀ ਰੀਤ ਅਨੁਸਾਰ, ਇਹ ਯਹੋਵਾਹ ਲਈ ਸੁਗੰਧਤਾ ਦੀ ਅੱਗ ਦੀ ਭੇਟ ਹੋਵੇ।
7 “‘Ní ọjọ́ kẹwàá nínú oṣù keje, kí ẹ ṣe àpéjọ mímọ́. Kí ẹ̀yin kí ó sẹ́ ara yín, ẹ kò sì gbọdọ̀ ṣe iṣẹ́ kankan.
ਇਸ ਸੱਤਵੇਂ ਮਹੀਨੇ ਦੇ ਦਸਵੇਂ ਦਿਨ ਤੁਹਾਡੀ ਪਵਿੱਤਰ ਸਭਾ ਹੋਵੇ ਜਿਸ ਦੇ ਵਿੱਚ ਤੁਸੀਂ ਆਪਣਿਆਂ ਜਾਨਾਂ ਨੂੰ ਦੀਨ ਕਰੋ, ਪਰ ਕੋਈ ਕੰਮ-ਧੰਦਾ ਨਾ ਕਰੋ।
8 Kí ẹ̀yin kí ó rú ẹbọ sísun olóòórùn dídùn sí Olúwa, ẹgbọrọ akọ màlúù kan, àgbò kan, àti akọ ọ̀dọ́-àgùntàn méje ọlọ́dún kan, kí wọn kí ó sì jẹ́ aláìlábùkù fún yín.
ਤੁਸੀਂ ਯਹੋਵਾਹ ਲਈ ਸੁਗੰਧਤਾ ਦੀ ਹੋਮ ਬਲੀ ਚੜ੍ਹਾਓ ਅਰਥਾਤ ਇੱਕ ਮੇਂਢਾ, ਇੱਕ ਭੇਡੂ, ਸੱਤ ਇੱਕ ਸਾਲ ਦੇ ਭੇਡ ਦੇ ਬੱਚੇ। ਤੁਹਾਡੇ ਚੜ੍ਹਾਵੇ ਦੋਸ਼ ਰਹਿਤ ਹੋਣ
9 Pẹ̀lú akọ màlúù, pèsè ọrẹ ìdámẹ́wàá mẹ́ta, òsùwọ̀n ìyẹ̀fun tí a fi òróró pò àti ìdámẹ́wàá méjì òsùwọ̀n fún àgbò kan,
ਅਤੇ ਉਨ੍ਹਾਂ ਦੇ ਮੈਦੇ ਦੀ ਭੇਟ ਤੇਲ ਵਿੱਚ ਮਿਲਿਆ ਹੋਇਆ ਮੈਦਾ ਹੋਵੇ। ਵਹਿੜੇ ਲਈ ਤਿੰਨ ਦਸਵੰਧ, ਭੇਡੂ ਲਈ ਦੋ ਦਸਵੰਧ
10 àti fún ọ̀dọ́-àgùntàn kọ̀ọ̀kan, ìdámẹ́wàá òsùwọ̀n.
੧੦ਅਤੇ ਉਨ੍ਹਾਂ ਸੱਤਾਂ ਭੇਡ ਦੇ ਬੱਚਿਆਂ ਵਿੱਚੋਂ ਹਰ ਇੱਕ ਭੇਡ ਦੇ ਬੱਚੇ ਲਈ ਇੱਕ ਦਸਵੰਧ ਹੋਵੇ।
11 Pẹ̀lú akọ ewúrẹ́ kan fún ẹbọ ẹ̀ṣẹ̀, pẹ̀lú ẹbọ ẹ̀ṣẹ̀ fún ètùtù àti ẹbọ sísun gbogbo ìgbà àti ẹbọ jíjẹ rẹ̀ àti ẹbọ mímu wọn.
੧੧ਅਤੇ ਪ੍ਰਾਸਚਿਤ ਲਈ ਪਾਪ ਬਲੀ ਅਤੇ ਹੋਮ ਦੀ ਬਲੀ ਅਤੇ ਉਸ ਦੇ ਮੈਦੇ ਦੀ ਅਤੇ ਉਨ੍ਹਾਂ ਦੇ ਪੀਣ ਦੀਆਂ ਭੇਟਾਂ ਤੋਂ ਅਲੱਗ ਇੱਕ ਬੱਕਰਾ ਪਾਪ ਬਲੀ ਲਈ ਚੜ੍ਹਾਇਆ ਜਾਵੇ।
12 “‘Ní ọjọ́ kẹ́ẹ̀dógún oṣù keje, kí ẹ̀yin kí ó ní àpéjọ mímọ́, ẹ̀yin kò sì gbọdọ̀ ṣe iṣẹ́ kankan. Kí ẹ̀yin kí ó sì ṣe àjọyọ̀ fún Olúwa fún ọjọ́ méje.
੧੨ਸੱਤਵੇਂ ਮਹੀਨੇ ਦੇ ਪੰਦਰਵੇਂ ਦਿਨ ਤੁਹਾਡੀ ਪਵਿੱਤਰ ਸਭਾ ਹੋਵੇ ਜਿਸ ਦੇ ਵਿੱਚ ਤੁਸੀਂ ਕੋਈ ਕੰਮ-ਧੰਦਾ ਨਾ ਕਰੋ ਪਰ ਯਹੋਵਾਹ ਲਈ ਸੱਤਾਂ ਦਿਨਾਂ ਦਾ ਪਰਬ ਮਨਾਓ।
13 Kí ẹ sì rú ẹbọ sísun kan, ẹbọ tí a fi iná ṣe, tí ó ní òórùn dídùn sí Olúwa, ẹbọ tí ẹgbọrọ akọ màlúù mẹ́tàlá, àgbò méjì àti akọ ọ̀dọ́-àgùntàn mẹ́rìnlá tí ó jẹ́ ọdún kan, tí gbogbo rẹ̀ sì jẹ́ aláìlábùkù.
੧੩ਅਤੇ ਤੁਸੀਂ ਸੁਗੰਧਤਾ ਦੀ ਅੱਗ ਦੀ ਹੋਮ ਬਲੀ ਯਹੋਵਾਹ ਲਈ ਚੜ੍ਹਾਓ ਅਰਥਾਤ ਤੇਰ੍ਹਾਂ ਵਹਿੜੇ, ਦੋ ਭੇਡੂ, ਚੌਦਾਂ ਇੱਕ-ਇੱਕ ਸਾਲ ਦੇ ਭੇਡ ਦੇ ਬੱਚੇ ਜਿਹੜੇ ਦੋਸ਼ ਰਹਿਤ ਹੋਣ।
14 Àti ẹbọ ohun jíjẹ wọn, ìyẹ̀fun tí a fi òróró pò, ìdámẹ́wàá mẹ́ta òsùwọ̀n fún akọ màlúù kan, bẹ́ẹ̀ ni fún akọ màlúù mẹ́tẹ̀ẹ̀tàlá, ìdámẹ́wàá méjì òsùwọ̀n fún àgbò kan, bẹ́ẹ̀ ni fún àgbò méjèèjì,
੧੪ਅਤੇ ਉਨ੍ਹਾਂ ਦੇ ਮੈਦੇ ਦੀ ਭੇਟ ਤੇਲ ਨਾਲ ਮਿਲੇ ਹੋਏ ਮੈਦੇ ਦੀ ਹੋਵੇ ਅਤੇ ਉਨ੍ਹਾਂ ਤੇਰ੍ਹਾਂ ਵਹਿੜਿਆਂ ਵਿੱਚੋਂ, ਹਰ ਵਹਿੜੇ ਲਈ ਤਿੰਨ ਦਸਵੰਧ ਅਤੇ ਉਨ੍ਹਾਂ ਦੋਹਾਂ ਭੇਡੂਆਂ ਵਿੱਚੋਂ ਹਰ ਭੇਡੂ ਲਈ ਦੋ ਦਸਵੰਧ
15 àti fún ọ̀kọ̀ọ̀kan ọ̀dọ́-àgùntàn kan. Bẹ́ẹ̀ ni fún ọ̀dọ́-àgùntàn mẹ́rẹ̀ẹ̀rìnlá.
੧੫ਅਤੇ ਉਨ੍ਹਾਂ ਚੌਦਾਂ ਭੇਡ ਦੇ ਬੱਚਿਆਂ ਵਿੱਚੋਂ ਹਰ ਭੇਡ ਦੇ ਬੱਚੇ ਲਈ ਇੱਕ ਦਸਵੰਧ
16 Àti akọ ewúrẹ́ kan gẹ́gẹ́ bí ẹbọ ẹ̀ṣẹ̀, pẹ̀lú ẹbọ sísun gbogbo ìgbà ẹbọ ohun jíjẹ àti ẹbọ ohun mímu rẹ̀.
੧੬ਅਤੇ ਹੋਮ ਬਲੀ ਅਤੇ ਉਸ ਦੇ ਮੈਦੇ ਅਤੇ ਪੀਣ ਦੀਆਂ ਭੇਟਾਂ ਤੋਂ ਛੁੱਟ ਇੱਕ ਬੱਕਰਾ ਪਾਪ ਬਲੀ ਲਈ ਚੜ੍ਹਾਇਆ ਜਾਵੇ।
17 “‘Àti ní ọjọ́ kejì ni kí ẹ̀yin kí ó fi ẹgbọrọ akọ màlúù méjìlá, àgbò méjì àti ọ̀dọ́-àgùntàn mẹ́rìnlá ọlọ́dún kan aláìlábùkù rú ẹbọ.
੧੭ਦੂਜੇ ਦਿਨ ਬਾਰਾਂ ਵਹਿੜੇ, ਦੋ ਭੇਡੂ ਅਤੇ ਚੌਦਾਂ ਇੱਕ-ਇੱਕ ਸਾਲ ਦੇ ਭੇਡ ਦੇ ਬੱਚੇ ਦੋਸ਼ ਰਹਿਤ ਚੜ੍ਹਾਓ।
18 Pẹ̀lú fún akọ màlúù, fún àgbò, àti fún ọ̀dọ́-àgùntàn kí ẹ pe ẹbọ ohun jíjẹ, àti ẹbọ ohun mímu, kí ó jẹ́ bí iye wọn, gẹ́gẹ́ bí ìlànà.
੧੮ਅਤੇ ਵਹਿੜਿਆਂ, ਭੇਡੂਆਂ ਅਤੇ ਲੇਲਿਆਂ ਦੇ ਲਈ ਉਨ੍ਹਾਂ ਦੀ ਗਿਣਤੀ ਅਤੇ ਰੀਤੀ ਅਨੁਸਾਰ ਹੋਣ।
19 Àti òbúkọ fún ẹbọ ẹ̀ṣẹ̀ pẹ̀lú ẹbọ sísun gbogbo ìgbà pẹ̀lú ẹbọ jíjẹ àti ẹbọ ohun mímu.
੧੯ਅਤੇ ਹੋਮ ਬਲੀ ਅਤੇ ਉਸ ਦੇ ਮੈਦੇ ਅਤੇ ਉਨ੍ਹਾਂ ਦੇ ਪੀਣ ਦੀਆਂ ਭੇਟਾਂ ਤੋਂ ਅਲੱਗ ਇੱਕ ਬੱਕਰਾ ਪਾਪ ਬਲੀ ਲਈ ਚੜ੍ਹਾਇਆ ਜਾਵੇ।
20 “‘Ní ọjọ́ kẹta, pèsè akọ màlúù mọ́kànlá, àgbò méjì, akọ àgùntàn mẹ́rìnlá ti ọdún kan tí kò ní àbùkù.
੨੦ਤੀਜੇ ਦਿਨ ਗਿਆਰ੍ਹਾਂ ਵਹਿੜੇ, ਦੋ ਭੇਡੂ ਅਤੇ ਚੌਦਾਂ ਇੱਕ-ਇੱਕ ਸਾਲ ਦੇ ਭੇਡ ਦੇ ਬੱਚੇ ਦੋਸ਼ ਰਹਿਤ ਚੜ੍ਹਾਓ।
21 Pẹ̀lú akọ màlúù, àgbò, àti akọ àgùntàn, pèsè ọrẹ ohun jíjẹ àti ohun mímu gẹ́gẹ́ bí iye wọn.
੨੧ਅਤੇ ਵਹਿੜਿਆਂ, ਭੇਡੂਆਂ ਅਤੇ ਭੇਡ ਦੇ ਬੱਚਿਆਂ ਲਈ ਉਨ੍ਹਾਂ ਦੇ ਮੈਦੇ ਦੀ ਅਤੇ ਪੀਣ ਦੀਆਂ ਭੇਟਾਂ ਉਨ੍ਹਾਂ ਦੀ ਗਿਣਤੀ ਅਤੇ ਰੀਤੀ ਅਨੁਸਾਰ ਹੋਣ।
22 Pẹ̀lú akọ ewúrẹ́ kan fún ẹbọ ẹ̀ṣẹ̀, àti ẹbọ sísun ìgbà gbogbo pẹ̀lú ẹbọ jíjẹ àti ẹbọ mímu.
੨੨ਅਤੇ ਹੋਮ ਬਲੀ ਅਤੇ ਉਸ ਦੇ ਮੈਦੇ ਅਤੇ ਪੀਣ ਦੀਆਂ ਭੇਟਾਂ ਤੋਂ ਅਲੱਗ ਇੱਕ ਬੱਕਰਾ ਪਾਪ ਬਲੀ ਦੀ ਭੇਟ ਲਈ ਚੜ੍ਹਾਇਆ ਜਾਵੇ।
23 “‘Ní ọjọ́ kẹrin, pèsè akọ màlúù mẹ́wàá, àgbò méjì, àti ọ̀dọ́-àgùntàn mẹ́rìnlá ti ọlọ́dún kọ̀ọ̀kan tí kò ní àbùkù.
੨੩ਚੌਥੇ ਦਿਨ ਦਸ ਵਹਿੜੇ, ਦੋ ਭੇਡੂ ਅਤੇ ਚੌਦਾਂ ਇੱਕ-ਇੱਕ ਸਾਲ ਦੇ ਭੇਡ ਦੇ ਬੱਚੇ ਦੋਸ਼ ਰਹਿਤ ਚੜ੍ਹਾਓ।
24 Àti akọ màlúù, àgbò àti àgùntàn, pèsè ẹbọ jíjẹ àti ẹbọ mímu gẹ́gẹ́ bí iye wọn, gẹ́gẹ́ bí ìlànà.
੨੪ਅਤੇ ਵਹਿੜਿਆਂ, ਭੇਡੂਆਂ ਅਤੇ ਭੇਡ ਦੇ ਬੱਚਿਆਂ ਲਈ ਉਨ੍ਹਾਂ ਦੇ ਮੈਦੇ ਦੀ ਅਤੇ ਪੀਣ ਦੀਆਂ ਭੇਟਾਂ ਉਨ੍ਹਾਂ ਦੀ ਗਿਣਤੀ ਅਤੇ ਰੀਤੀ ਅਨੁਸਾਰ ਹੋਣ।
25 Àti akọ ewúrẹ́ kan fún ẹbọ ẹ̀ṣẹ̀ pẹ̀lú ẹbọ sísun gbogbo ìgbà, pẹ̀lú ẹbọ jíjẹ àti ẹbọ ohun mímu.
੨੫ਅਤੇ ਹੋਮ ਬਲੀ ਅਤੇ ਉਸ ਦੇ ਮੈਦੇ ਅਤੇ ਪੀਣ ਦੀਆਂ ਭੇਟਾਂ ਤੋਂ ਅਲੱਗ ਇੱਕ ਬੱਕਰਾ ਪਾਪ ਬਲੀ ਲਈ ਚੜ੍ਹਾਇਆ ਜਾਵੇ।
26 “‘Àti ní ọjọ́ karùn-ún, pèsè akọ màlúù mẹ́sàn-án, àgbò méjì àti akọ ọ̀dọ́-àgùntàn mẹ́rìnlá ti ọlọ́dún kọ̀ọ̀kan, tí gbogbo rẹ̀ kò ní àbùkù.
੨੬ਪੰਜਵੇਂ ਦਿਨ ਨੌ ਵਹਿੜੇ, ਦੋ ਭੇਡੂ, ਚੌਦਾਂ ਇੱਕ-ਇੱਕ ਸਾਲ ਦੇ ਭੇਡ ਦੇ ਬੱਚੇ ਦੋਸ਼ ਰਹਿਤ ਚੜ੍ਹਾਓ।
27 Pẹ̀lú akọ màlúù, àgbò àti ọ̀dọ́-àgùntàn, pèsè ẹbọ ohun jíjẹ àti ẹbọ ohun mímu gẹ́gẹ́ bí iye wọn sí ìlànà.
੨੭ਅਤੇ ਵਹਿੜਿਆਂ, ਭੇਡੂਆਂ ਅਤੇ ਭੇਡ ਦੇ ਬੱਚਿਆਂ ਲਈ ਉਨ੍ਹਾਂ ਦੇ ਮੈਦੇ ਦੀ ਅਤੇ ਪੀਣ ਦੀਆਂ ਭੇਟਾਂ ਉਨ੍ਹਾਂ ਦੀ ਗਿਣਤੀ ਅਤੇ ਰੀਤੀ ਅਨੁਸਾਰ ਹੋਣ।
28 Àti akọ ewúrẹ́ kan gẹ́gẹ́ bí ẹbọ ẹ̀ṣẹ̀ pẹ̀lú ẹbọ sísun ìgbà gbogbo pẹ̀lú ẹbọ ohun jíjẹ àti ẹbọ ohun mímu.
੨੮ਅਤੇ ਹੋਮ ਬਲੀ ਅਤੇ ਉਸ ਦੇ ਮੈਦੇ ਅਤੇ ਪੀਣ ਦੀਆਂ ਭੇਟਾਂ ਤੋਂ ਅਲੱਗ ਇੱਕ ਬੱਕਰਾ ਪਾਪ ਬਲੀ ਲਈ ਚੜ੍ਹਾਇਆ ਜਾਵੇ।
29 “‘Ní ọjọ́ kẹfà, pèsè akọ màlúù mẹ́jọ, àgbò ọlọ́dún kan tí gbogbo rẹ̀ kò ní àbùkù.
੨੯ਛੇਵੇਂ ਦਿਨ ਅੱਠ ਵਹਿੜੇ, ਦੋ ਭੇਡੂ, ਚੌਦਾਂ ਇੱਕ ਸਾਲ ਭੇਡ ਦੇ ਬੱਚੇ ਦੋਸ਼ ਰਹਿਤ ਚੜ੍ਹਾਓ।
30 Pẹ̀lú akọ màlúù, àgbò, àti ọ̀dọ́-àgùntàn, pèsè ẹbọ ohun jíjẹ àti ẹbọ ohun mímu gẹ́gẹ́ bí iye wọn.
੩੦ਵਹਿੜਿਆਂ, ਭੇਡੂਆਂ ਅਤੇ ਭੇਡ ਦੇ ਬੱਚਿਆਂ ਲਈ ਉਨ੍ਹਾਂ ਦੇ ਮੈਦੇ ਦੀ ਅਤੇ ਪੀਣ ਦੀਆਂ ਭੇਟਾਂ ਉਨ੍ਹਾਂ ਦੀ ਗਿਣਤੀ ਅਤੇ ਰੀਤੀ ਅਨੁਸਾਰ ਹੋਣ।
31 Pẹ̀lú akọ ewúrẹ́ kan gẹ́gẹ́ bí ẹbọ ẹ̀ṣẹ̀, pẹ̀lú ẹbọ sísun gbogbo ìgbà pẹ̀lú ẹbọ ohun jíjẹ àti ẹbọ ohun mímu.
੩੧ਅਤੇ ਹੋਮ ਬਲੀ ਅਤੇ ਉਸ ਦੇ ਮੈਦੇ ਅਤੇ ਪੀਣ ਦੀਆਂ ਭੇਟਾਂ ਤੋਂ ਛੁੱਟ ਇੱਕ ਬੱਕਰਾ ਪਾਪ ਬਲੀ ਲਈ ਚੜ੍ਹਾਇਆ ਜਾਵੇ।
32 “‘Àti ní ọjọ́ keje, pèsè akọ màlúù méje, àgbò méjì, àti akọ ọ̀dọ́-àgùntàn mẹ́rìnlá ti ọlọ́dún kan, tí gbogbo rẹ̀ kò sì ní àbùkù.
੩੨ਸੱਤਵੇਂ ਦਿਨ ਸੱਤ ਵਹਿੜੇ, ਦੋ ਭੇਡੂ, ਚੌਦਾਂ ਇੱਕ-ਇੱਕ ਸਾਲ ਦੇ ਭੇਡ ਦੇ ਬੱਚੇ ਦੋਸ਼ ਰਹਿਤ ਚੜ੍ਹਾਓ।
33 Pẹ̀lú akọ màlúù, àgbò, àti ọ̀dọ́-àgùntàn, pèsè ẹbọ ohun jíjẹ àti ẹbọ ohun mímu fún wọn gẹ́gẹ́ bí iye wọn.
੩੩ਅਤੇ ਵਹਿੜਿਆਂ, ਭੇਡੂਆਂ ਅਤੇ ਭੇਡ ਦੇ ਬੱਚਿਆਂ ਲਈ ਉਨ੍ਹਾਂ ਦੇ ਮੈਦੇ ਦੀ ਅਤੇ ਪੀਣ ਦੀਆਂ ਭੇਟਾਂ ਉਨ੍ਹਾਂ ਦੀ ਗਿਣਤੀ ਅਤੇ ਰੀਤੀ ਅਨੁਸਾਰ ਹੋਣ।
34 Pẹ̀lú akọ ewúrẹ́ kan fún ẹbọ ẹ̀ṣẹ̀, pẹ̀lú ẹbọ sísun gbogbo ìgbà, pẹ̀lú ẹbọ ohun jíjẹ àti ẹbọ ohun mímu.
੩੪ਅਤੇ ਹੋਮ ਬਲੀ ਅਤੇ ਉਸ ਦੇ ਮੈਦੇ ਦੀ ਅਤੇ ਪੀਣ ਦੀਆਂ ਭੇਟਾਂ ਤੋਂ ਛੁੱਟ ਇੱਕ ਬੱਕਰਾ ਪਾਪ ਬਲੀ ਲਈ ਚੜ੍ਹਾਇਆ ਜਾਵੇ।
35 “‘Àti ní ọjọ́ kẹjọ kí ẹ̀yin kó ní àpéjọ, kí ẹ má sì ṣe iṣẹ́ kankan.
੩੫ਅੱਠਵੇਂ ਦਿਨ ਤੁਹਾਡੀ ਮਹਾਂ ਸਭਾ ਹੋਵੇ ਜਿਸ ਦੇ ਵਿੱਚ ਤੁਸੀਂ ਕੋਈ ਕੰਮ-ਧੰਦਾ ਨਾ ਕਰਿਓ।
36 Kí ẹ̀yin ṣe ìgbékalẹ̀ ẹbọ tí a fi iná ṣe tí ó ní òórùn dídùn sí Olúwa, ẹbọ sísun ti akọ màlúù kan, àgbò ọlọ́dún kan àti ọ̀dọ́-àgùntàn ọlọ́dún kan méje, gbogbo rẹ̀ tí kò ní àbùkù.
੩੬ਪਰ ਤੁਸੀਂ ਯਹੋਵਾਹ ਲਈ ਸੁਗੰਧਤਾ ਦੀ ਅੱਗ ਦੀ ਹੋਮ ਬਲੀ ਚੜ੍ਹਾਓ ਅਰਥਾਤ ਇੱਕ ਮੇਂਢਾ, ਇੱਕ ਭੇਡੂ ਅਤੇ ਸੱਤ ਇੱਕ-ਇੱਕ ਸਾਲ ਦੇ ਭੇਡ ਦੇ ਬੱਚੇ ਦੋਸ਼ ਰਹਿਤ।
37 Pẹ̀lú akọ màlúù, àgbò, àti ọ̀dọ́-àgùntàn, pèsè fún wọn ẹbọ ohun jíjẹ àti ẹbọ ohun mímu gẹ́gẹ́ bí iye wọn.
੩੭ਵਹਿੜਿਆਂ, ਭੇਡੂਆਂ ਅਤੇ ਭੇਡ ਦੇ ਬੱਚਿਆਂ ਲਈ ਉਨ੍ਹਾਂ ਦੀ ਗਿਣਤੀ ਅਤੇ ਰੀਤੀ ਅਨੁਸਾਰ ਹੋਣ।
38 Àti akọ ewúrẹ́ kan fún ẹbọ ẹ̀ṣẹ̀ pẹ̀lú ẹbọ sísun gbogbo ìgbà àti ẹbọ ohun jíjẹ àti ẹbọ ohun mímu.
੩੮ਅਤੇ ਹੋਮ ਬਲੀ ਅਤੇ ਉਸ ਮੈਦੇ ਅਤੇ ਪੀਣ ਦੀਆਂ ਭੇਟਾਂ ਤੋਂ ਅਲੱਗ ਇੱਕ ਬੱਕਰਾ ਪਾਪ ਬਲੀ ਲਈ ਚੜ੍ਹਾਇਆ ਜਾਵੇ।
39 “‘Pẹ̀lú ẹ̀jẹ́ yín, àti ẹbọ àtinúwá yín, kí ẹ̀yin kí o pèsè fún Olúwa ní àjọ̀dún tí a yàn yín, ẹbọ sísun, ẹbọ ohun jíjẹ, ẹbọ ohun mímu àti ẹbọ ìkẹ́gbẹ́ yín.’”
੩੯ਇਹ ਤੁਸੀਂ ਯਹੋਵਾਹ ਲਈ ਆਪਣੇ ਠਹਿਰਾਏ ਹੋਏ ਪਰਬਾਂ ਵਿੱਚ ਆਪਣੀਆਂ ਸੁੱਖਣਾਂ ਅਤੇ ਖੁਸ਼ੀ ਦੀਆਂ ਭੇਟਾਂ ਤੋਂ ਅਲੱਗ ਚੜ੍ਹਾਓ। ਇਹ ਤੁਹਾਡੇ ਹੋਮ ਦੀਆਂ ਬਲੀਆਂ ਅਤੇ ਤੁਹਾਡੇ ਮੈਦੇ ਦੀਆਂ ਭੇਟਾਂ ਅਤੇ ਤੁਹਾਡੇ ਸੁੱਖ-ਸਾਂਦ ਦੀਆਂ ਭੇਟਾਂ ਲਈ ਹੋਣ।
40 Mose sì sọ fún àwọn ọmọ Israẹli gbogbo ohun tí Olúwa ti pàṣẹ fún un.
੪੦ਜੋ ਕੁਝ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ਉਹੋ ਉਸ ਨੇ ਇਸਰਾਏਲੀਆਂ ਨੂੰ ਆਖਿਆ।

< Numbers 29 >