< Numbers 15 >

1 Olúwa sọ fún Mose pé,
ਯਹੋਵਾਹ ਨੇ ਮੂਸਾ ਨੂੰ ਆਖਿਆ,
2 “Sọ fún àwọn ọmọ Israẹli pé, ‘Nígbà tí ẹ bá dé ilẹ̀ tí èmi ó fún yin gẹ́gẹ́ bí ibùgbé
ਇਸਰਾਏਲੀਆਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਆਖ ਕਿ ਜਦ ਤੁਸੀਂ ਉਸ ਦੇਸ ਵਿੱਚ ਪਹੁੰਚ ਜਾਓ ਜੋ ਤੁਹਾਡੇ ਵੱਸਣ ਲਈ ਮੈਂ ਤੁਹਾਨੂੰ ਦਿੰਦਾ ਹਾਂ।
3 tí ẹ̀yin ó bá sì ṣe ẹbọ iná sí Olúwa ẹbọ sísun, tàbí ẹbọ, láti san ẹ̀jẹ́ pàtàkì tàbí ọrẹ àtinúwá, tàbí nínú àjọ yín, láti ṣe òórùn dídùn sí Olúwa nínú agbo ẹran tàbí ọ̀wọ́ ẹran,
ਅਤੇ ਜਦ ਤੁਸੀਂ ਯਹੋਵਾਹ ਲਈ ਅੱਗ ਦੀ ਭੇਟ ਭਾਵੇਂ ਹੋਮ ਦੀ ਭਾਵੇਂ ਬਲੀ ਦੀ ਚੜ੍ਹਾਓ ਤਾਂ ਜੋ ਤੁਸੀਂ ਸੁੱਖਣਾ ਪੂਰੀ ਕਰੋ ਜਾਂ ਖੁਸ਼ੀ ਦੀ ਭੇਟ ਵਾਂਗੂੰ ਜਾਂ ਤੁਹਾਡੇ ਠਹਿਰਾਏ ਹੋਏ ਪਰਬਾਂ ਵਿੱਚ ਦੀ ਭੇਟ ਵਾਂਗੂੰ ਤਾਂ ਜੋ ਯਹੋਵਾਹ ਲਈ ਸੁਗੰਧਤਾ ਚੋਣੇ ਤੋਂ ਜਾਂ ਇੱਜੜ ਤੋਂ ਹੋਵੇ।
4 nígbà náà ni kí ẹni tí ó bá mú ọrẹ rẹ̀ wá, yóò tún mú ẹbọ ohun jíjẹ ìdámẹ́wàá òsùwọ̀n ìyẹ̀fun kíkúnná pẹ̀lú ìdámẹ́rin òsùwọ̀n òróró wá síwájú Olúwa.
ਤਾਂ ਚੜ੍ਹਾਉਣ ਵਾਲਾ ਯਹੋਵਾਹ ਲਈ ਮੈਦੇ ਦੀ ਭੇਟ ਲਈ ਏਫਾਹ ਦਾ ਦਸਵਾਂ ਹਿੱਸਾ ਮੈਦੇ ਦਾ ਹੀਨ ਦਾ ਚੌਥਾ ਹਿੱਸਾ ਤੇਲ ਮਿਲਿਆ ਹੋਇਆ ਚੜ੍ਹਾਵੇ।
5 Pẹ̀lú ọ̀dọ́-àgùntàn kọ̀ọ̀kan yálà fún ọrẹ tàbí ẹbọ sísun ni, kí ẹ pèsè ìdámẹ́rin òsùwọ̀n wáìnì gẹ́gẹ́ bí ohun mímu.
ਅਤੇ ਪੀਣ ਦੀ ਭੇਟ ਲਈ ਹੀਨ ਦੀ ਚੌਥਾਈ ਮਧ ਹਰ ਭੇਡ ਦੇ ਬੱਚੇ ਪਿੱਛੇ ਤੂੰ ਉਸ ਹੋਮ ਦੀ ਭੇਟ ਨਾਲ ਜਾਂ ਬਲੀ ਨਾਲ ਤਿਆਰ ਕਰ।
6 “‘Fún àgbò kan ni kí ẹ pèsè ọrẹ ohun jíjẹ ìdá méjì nínú mẹ́wàá òsùwọ̀n ìyẹ̀fun kíkúnná tí a fi ìdákan nínú mẹ́ta òsùwọ̀n òróró pò.
ਭੇਡੂ ਦੇ ਨਾਲ ਮੈਦੇ ਦੀ ਭੇਟ ਦੋ ਦਸਵੇਂ ਹਿੱਸੇ ਮੈਦੇ ਦੇ ਹੀਨ ਦੀ ਤਿਹਾਈ ਤੇਲ ਮਿਲਿਆ ਹੋਇਆ ਤਿਆਰ ਕਰ।
7 Àti ìdákan nínú mẹ́ta òsùwọ̀n wáìnì fún ọrẹ ohun mímu gẹ́gẹ́ bí òórùn dídùn sí Olúwa.
ਅਤੇ ਪੀਣ ਦੀ ਭੇਟ ਲਈ ਹੀਨ ਦੀ ਤਿਹਾਈ ਮਧ ਯਹੋਵਾਹ ਲਈ ਸੁਗੰਧਤਾ ਦੀ ਭੇਟ ਕਰਕੇ ਚੜ੍ਹਾ।
8 “‘Nígbà tí ẹ bá sì pèsè ọ̀dọ́ akọ màlúù fún ọrẹ tàbí ẹbọ sísun, láti fi san ẹ̀jẹ́ tàbí fún ọrẹ àlàáfíà sí Olúwa,
ਜਦ ਤੂੰ ਹੋਮ ਦੀ ਭੇਟ ਜਾਂ ਬਲੀ ਲਈ ਮੇਂਢਾ ਤਿਆਰ ਕਰੇਂ ਤਾਂ ਜੋ ਸੁੱਖਣਾ ਪੂਰੀ ਹੋਵੇ ਜਾਂ ਯਹੋਵਾਹ ਲਈ ਸੁੱਖ-ਸਾਂਦ ਦੀਆਂ ਭੇਟਾਂ ਹੋਣ।
9 ẹni náà yóò mú ọ̀dọ́ akọ màlúù náà wá pẹ̀lú ọrẹ ohun jíjẹ, ìdámẹ́ta nínú mẹ́wàá òsùwọ̀n ìyẹ̀fun ìyẹ̀fun kíkúnná tí a fi ìdajì òsùwọ̀n òróró pò.
ਤਾਂ ਉਹ ਉਸ ਵਹਿੜੇ ਦੇ ਨਾਲ ਮੈਦੇ ਦੀ ਭੇਟ ਤਿੰਨ ਦਸਵੇਂ ਹਿੱਸੇ ਮੈਦੇ ਦੇ ਅੱਧਾ ਹੀਨ ਤੇਲ ਮਿਲਿਆ ਹੋਇਆ ਚੜ੍ਹਾਵੇ।
10 Kí ó tún mú ìdajì òsùwọ̀n wáìnì wá fún ọrẹ ohun mímu. Yóò jẹ́ ọrẹ àfinásun, àní òórùn dídùn sí Olúwa.
੧੦ਅਤੇ ਤੂੰ ਪੀਣ ਦੀ ਭੇਟ ਲਈ ਅੱਧਾ ਹੀਨ ਮਧ ਚੜ੍ਹਾ। ਉਹ ਯਹੋਵਾਹ ਲਈ ਅੱਗ ਦੀ ਸੁਗੰਧਤਾ ਹੋਵੇ।
11 Báyìí ni kí ẹ ṣe pèsè ọ̀dọ́ akọ màlúù tàbí àgbò, ọ̀dọ́-àgùntàn tàbí ọmọ ewúrẹ́.
੧੧ਇਸ ਤਰ੍ਹਾਂ ਹਰੇਕ ਬਲ਼ਦ, ਹਰ ਭੇਡੂ, ਹਰ ਭੇਡ ਦਾ ਬੱਚਾ, ਅਤੇ ਹਰ ਮੇਮਣੇ ਲਈ ਕੀਤਾ ਜਾਵੇ।
12 Ẹ ṣe bẹ́ẹ̀ fún ọ̀kọ̀ọ̀kan wọn, iyekíye tí ẹ̀yin ìbá à pèsè.
੧੨ਉਨ੍ਹਾਂ ਦੀ ਗਿਣਤੀ ਅਨੁਸਾਰ ਜਿਹੜੇ ਤੁਸੀਂ ਤਿਆਰ ਕਰਦੇ ਹੋ, ਇਸੇ ਤਰ੍ਹਾਂ ਹੀ ਤੁਸੀਂ ਹਰ ਇੱਕ ਲਈ ਉਨ੍ਹਾਂ ਦੀ ਗਿਣਤੀ ਅਨੁਸਾਰ ਕਰੋ।
13 “‘Ẹnikẹ́ni tí ó bá jẹ́ ọmọ bíbí ilẹ̀ yín ni kí ó máa ṣe àwọn nǹkan wọ̀nyí nígbà tí ó bá mú ọrẹ àfinásun gẹ́gẹ́ bí òórùn dídùn wá fún Olúwa.
੧੩ਸਾਰੇ ਦੇਸੀ ਉਨ੍ਹਾਂ ਨਾਲ ਜਦ ਉਹ ਯਹੋਵਾਹ ਲਈ ਅੱਗ ਦੀ ਸੁਗੰਧਤਾ ਚੜ੍ਹਾਉਣ ਇਸੇ ਤਰ੍ਹਾਂ ਹੀ ਕਰਨ।
14 Bí àlejò kan bá ń gbé láàrín yín ní gbogbo ìran yín, bí irú ẹni bẹ́ẹ̀ bá fẹ́ mú ọrẹ àfinásun bí òórùn dídùn wá fún Olúwa, gbogbo bí ẹ bá ṣe ń ṣe náà ni kí ó ṣe.
੧੪ਅਤੇ ਜੇ ਕੋਈ ਤੁਹਾਡੇ ਵਿੱਚ ਟਿਕਿਆ ਹੋਇਆ ਪਰਦੇਸੀ ਜਾਂ ਜੇ ਕੋਈ ਤੁਹਾਡੇ ਵਿੱਚ ਤੁਹਾਡੀਆਂ ਪੀੜ੍ਹੀਆਂ ਤੋਂ ਰਹਿੰਦਾ ਹੋਵੇ ਅਤੇ ਉਹ ਯਹੋਵਾਹ ਲਈ ਅੱਗ ਦੀ ਸੁਗੰਧਤਾ ਚੜ੍ਹਾਵੇ ਤਾਂ ਜਿਵੇਂ ਤੁਸੀਂ ਕਰਦੇ ਹੋ ਉਹ ਵੀ ਕਰੇ।
15 Gbogbo ìjọ ènìyàn gbọdọ̀ ní òfin kan náà fún ọmọ bíbí ilẹ̀ yín àti fún àwọn àlejò tó ń gbé láàrín yín, èyí jẹ́ ìlànà títí láé fún àwọn ìran tó ń bọ̀. Ẹ̀yin àti àlejò tó ń gbé láàrín yín sì jẹ́ bákan náà níwájú Olúwa.
੧੫ਸਭਾ ਲਈ ਇੱਕੋ ਹੀ ਬਿਧੀ ਤੁਹਾਡੇ ਲਈ ਅਤੇ ਉਸ ਪਰਦੇਸੀ ਲਈ ਹੋਵੇ ਅਤੇ ਇਹ ਬਿਧੀ ਤੁਹਾਡੀ ਪੀੜ੍ਹੀਓਂ ਪੀੜ੍ਹੀ ਸਦਾ ਲਈ ਹੋਵੇ ਜਿਵੇਂ ਤੁਸੀਂ ਉਸੇ ਤਰ੍ਹਾਂ ਪਰਦੇਸੀ ਯਹੋਵਾਹ ਅੱਗੇ ਹੋ
16 Òfin kan àti ìlànà kan ni yóò wà fún yín àti fún àwọn àlejò tí ń gbé láàrín yín.’”
੧੬ਇੱਕੋ ਬਿਵਸਥਾ ਅਤੇ ਇੱਕੋ ਹੀ ਕਨੂੰਨ ਤੁਹਾਡੇ ਲਈ ਅਤੇ ਉਸ ਪਰਦੇਸੀ ਲਈ ਹੈ ਜਿਹੜਾ ਤੁਹਾਡੇ ਵਿੱਚ ਰਹਿ ਰਿਹਾ ਹੋਇਆ ਹੋਵੇ।
17 Olúwa sọ fún Mose pé,
੧੭ਯਹੋਵਾਹ ਮੂਸਾ ਨਾਲ ਬੋਲਿਆ,
18 “Sọ fún àwọn ọmọ Israẹli pé, ‘Nígbà tí ẹ bá dé ilẹ̀ tí mo ń mú yín lọ.
੧੮ਤੂੰ ਇਸਰਾਏਲੀਆਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਆਖ ਕਿ ਜਦ ਤੁਸੀਂ ਉਸ ਧਰਤੀ ਵਿੱਚ ਵੜੋ ਜਿੱਥੇ ਮੈਂ ਤੁਹਾਨੂੰ ਲਈ ਜਾਂਦਾ ਹਾਂ
19 Tí ẹ sì jẹ oúnjẹ ilẹ̀ náà, ẹ mú nínú rẹ̀ gẹ́gẹ́ bí ọrẹ ìgbésókè wá fún Olúwa.
੧੯ਤਾਂ ਅਜਿਹਾ ਹੋਵੇਗਾ ਕਿ ਜਦ ਤੁਸੀਂ ਉਸ ਧਰਤੀ ਦੀ ਰੋਟੀ ਤੋਂ ਖਾਓ ਤਾਂ ਤੁਸੀਂ ਯਹੋਵਾਹ ਲਈ ਹਿਲਾਉਣ ਦੀ ਭੇਟ ਚੜ੍ਹਾਇਓ।
20 Ẹ mú àkàrà wá nínú àkọ́so oúnjẹ yín wá gẹ́gẹ́ bí ọrẹ ìgbésókè sí Olúwa, ọrẹ láti inú ilẹ̀ ìpakà yín.
੨੦ਆਪਣੇ ਗੁੰਨੇ ਹੋਏ ਆਟੇ ਦੇ ਪਹਿਲੇ ਪੇੜੇ ਦਾ ਫੁਲਕਾ ਹਿਲਾਉਣ ਦੀ ਭੇਟ ਕਰਕੇ ਚੜ੍ਹਾਓ। ਜਿਵੇਂ ਪਿੜ ਦੀ ਹਿਲਾਉਣ ਦੀ ਭੇਟ ਹੈ ਉਸੇ ਤਰ੍ਹਾਂ ਇਹ ਨੂੰ ਹਿਲਾਓ।
21 Nínú àkọ́so oúnjẹ yín ni kí ẹ ti máa mú ọrẹ ìgbésókè yìí fún Olúwa.
੨੧ਆਪਣੇ ਗੁੰਨੇ ਹੋਏ ਆਟੇ ਦੇ ਪਹਿਲੇ ਦਾ ਪਹਿਲਾ ਪੇੜਾ ਯਹੋਵਾਹ ਲਈ ਆਪਣੀ ਪੀੜ੍ਹੀਓਂ ਪੀੜ੍ਹੀ ਹਿਲਾਉਣ ਦੀ ਭੇਟ ਕਰਕੇ ਦਿਆ ਕਰੋ।
22 “‘Bí ẹ bá kùnà láìròtẹ́lẹ̀ láti pa àwọn òfin tí Olúwa fún Mose mọ́,
੨੨ਜਦ ਤੁਸੀਂ ਭੁੱਲੋ ਅਤੇ ਇਹ ਸਾਰੇ ਹੁਕਮ ਪੂਰੇ ਨਾ ਕਰੋ ਜਿਹੜੇ ਯਹੋਵਾਹ ਨੇ ਮੂਸਾ ਨੂੰ ਆਖਿਆ ਹੈ।
23 èyí ni gbogbo òfin tí Olúwa fún yín láti ẹnu Mose láti ọjọ́ tí Olúwa ti fún yín àti títí dé ìran tó ń bọ̀.
੨੩ਅਰਥਾਤ ਜੋ ਕੁਝ ਯਹੋਵਾਹ ਨੇ ਮੂਸਾ ਦੇ ਰਾਹੀਂ ਤੁਹਾਨੂੰ ਹੁਕਮ ਦਿੱਤਾ ਸੀ ਜਿਸ ਦਿਨ ਤੋਂ ਯਹੋਵਾਹ ਨੇ ਹੁਕਮ ਦਿੱਤਾ ਉਸ ਤੋਂ ਅੱਗੇ ਤੁਹਾਡੀ ਪੀੜ੍ਹੀਓਂ ਪੀੜ੍ਹੀ।
24 Bí ẹ̀ṣẹ̀ bá wáyé láìròtẹ́lẹ̀ láìjẹ́ pé ìjọ ènìyàn mọ̀ sí i, nígbà náà ni kí gbogbo ìjọ ènìyàn mú ọ̀dọ́ akọ màlúù kan wá fún ẹbọ sísun bí òórùn dídùn sí Olúwa, pẹ̀lú ọrẹ ohun jíjẹ àti ọrẹ ohun mímu rẹ̀ gẹ́gẹ́ bí ìlànà, pẹ̀lú akọ ewúrẹ́ fún ẹbọ ẹ̀ṣẹ̀.
੨੪ਤਾਂ ਇਹ ਜੇ ਉਹ ਭੁੱਲ ਕੇ ਮੰਡਲੀ ਦੀਆਂ ਅੱਖਾਂ ਤੋਂ ਦੂਰ ਕੀਤਾ ਗਿਆ ਹੋਵੇ ਤਾਂ ਸਾਰੀ ਮੰਡਲੀ ਇੱਕ ਮੇਂਢਾ ਹੋਮ ਦੀ ਬਲੀ ਲਈ ਚੜ੍ਹਾਵੇ ਜਿਹੜੀ ਯਹੋਵਾਹ ਲਈ ਸੁਗੰਧਤਾ ਹੋਵੇ ਉਸ ਦੀ ਮੈਦੇ ਦੀ ਭੇਟ ਅਤੇ ਪੀਣ ਦੀ ਭੇਟ ਸਮੇਤ ਕਨੂੰਨ ਦੇ ਅਨੁਸਾਰ ਨਾਲੇ ਪਾਪ ਬਲੀ ਲਈ ਇੱਕ ਬੱਕਰਾ।
25 Àlùfáà yóò sì ṣe ètùtù, fun gbogbo ìjọ ènìyàn Israẹli, a ó sì dáríjì wọ́n, nítorí ẹ̀ṣẹ̀ àìròtẹ́lẹ̀, wọ́n sì ti mú ọrẹ àfinásun wá fún Olúwa nítorí ẹ̀ṣẹ̀ tí wọ́n ṣẹ̀.
੨੫ਫੇਰ ਜਾਜਕ ਇਸਰਾਏਲੀਆਂ ਦੀ ਸਾਰੀ ਮੰਡਲੀ ਲਈ ਪ੍ਰਾਸਚਿਤ ਕਰੇ ਤਾਂ ਉਹ ਮਾਫ਼ ਕੀਤੇ ਜਾਣਗੇ ਕਿਉਂ ਜੋ ਉਹ ਭੁੱਲ ਸੀ, ਉਹ ਆਪਣਾ ਅੱਗ ਦਾ ਚੜ੍ਹਾਵਾ ਅਤੇ ਪਾਪ ਬਲੀ ਆਪਣੀ ਭੁੱਲ ਲਈ ਯਹੋਵਾਹ ਅੱਗੇ ਲਿਆਵੇ।
26 A ó dárí jí gbogbo ìjọ ènìyàn Israẹli àti àwọn àjèjì tí ń gbé ní àárín wọn nítorí pé ní àìròtẹ́lẹ̀ ni wọ́n sẹ ẹ̀ṣẹ̀ náà.
੨੬ਤਾਂ ਇਸਰਾਏਲੀਆਂ ਦੀ ਸਾਰੀ ਮੰਡਲੀ ਮਾਫ਼ ਕੀਤੀ ਜਾਵੇਗੀ ਨਾਲੇ ਉਹ ਪਰਦੇਸੀ ਜਿਹੜਾ ਉਨ੍ਹਾਂ ਦੇ ਵਿੱਚ ਰਹਿ ਰਿਹਾ ਹੈ ਕਿਉਂ ਜੋ ਉਹ ਸਾਰੀ ਪਰਜਾ ਦੀ ਭੁੱਲ ਨਾਲ ਹੋਇਆ ਸੀ।
27 “‘Ṣùgbọ́n bí ó bá jẹ́ pé ẹnìkan ló sẹ̀ ní àìròtẹ́lẹ̀, kí ó mú abo ewúrẹ́ ọlọ́dún kan wá fún ẹbọ ẹ̀ṣẹ̀.
੨੭ਜੇ ਇੱਕੋ ਹੀ ਮਨੁੱਖ ਭੁੱਲ ਨਾਲ ਪਾਪ ਕਰੇ ਤਾਂ ਪਾਪ ਬਲੀ ਲਈ ਉਹ ਇੱਕ ਸਾਲ ਦੀ ਬੱਕਰੀ ਚੜ੍ਹਾਵੇ।
28 Àlùfáà yóò ṣe ètùtù níwájú Olúwa fún ẹni tó ṣẹ̀ láìròtẹ́lẹ̀, tí wọ́n bá ṣe ètùtù fún un, a ó sì dáríjì í.
੨੮ਫੇਰ ਜਾਜਕ ਉਸ ਮਨੁੱਖ ਲਈ ਜਿਹੜਾ ਭੁੱਲ ਕੇ ਪਾਪ ਕਰੇ ਪ੍ਰਾਸਚਿਤ ਕਰੇ ਜਦ ਉਹ ਯਹੋਵਾਹ ਅੱਗੇ ਭੁੱਲ ਕੇ ਪਾਪ ਕਰੇ, ਉਹ ਦੇ ਲਈ ਪ੍ਰਾਸਚਿਤ ਹੋਵੇ ਤਾਂ ਉਹ ਮਾਫ਼ੀ ਪਾਵੇਗਾ।
29 Òfin kan kí ẹ̀yin kí ó ní fún ẹnikẹ́ni tó bá ṣẹ̀ ní àìmọ̀, àti fún àwọn ẹni tí a bí nínú àwọn ọmọ Israẹli, àti fún àlejò tí ń ṣe àtìpó.
੨੯ਇਸਰਾਏਲੀਆਂ ਦੇ ਦੇਸੀ ਅਤੇ ਪਰਦੇਸੀ ਲਈ ਜਿਹੜਾ ਤੁਹਾਡੇ ਵਿੱਚ ਰਹਿ ਰਿਹਾ ਹੈ ਤੁਹਾਡੇ ਲਈ ਇੱਕੋ ਹੀ ਬਿਵਸਥਾ ਹੋਵੇ ਜੇ ਕੋਈ ਭੁੱਲ ਕੇ ਪਾਪ ਕਰੇ।
30 “‘Ṣùgbọ́n bí ẹnikẹ́ni bá mọ̀ ọ́n mọ̀ dẹ́ṣẹ̀ yálà ó jẹ́ ọmọ bíbí ilẹ̀ yín tàbí àlejò, irú ẹni bẹ́ẹ̀ ti kó ẹ̀gàn bá orúkọ Olúwa, a ó sì gé irú ẹni bẹ́ẹ̀ kúrò lára àwọn ènìyàn rẹ̀.
੩੦ਜਿਹੜਾ ਮਨੁੱਖ ਜ਼ਬਰਦਸਤੀ ਕੁਝ ਕਰੇ, ਭਾਵੇਂ ਦੇਸੀ ਭਾਵੇਂ ਪਰਦੇਸੀ, ਉਹ ਯਹੋਵਾਹ ਦੇ ਵਿਰੁੱਧ ਕੁਫ਼ਰ ਬਕਦਾ ਹੈ। ਉਹ ਮਨੁੱਖ ਆਪਣਿਆਂ ਲੋਕਾਂ ਵਿੱਚੋਂ ਛੇਕਿਆ ਜਾਵੇ।
31 Nítorí pé ẹni náà ti kẹ́gàn ọ̀rọ̀ Olúwa ó sì ti rú òfin rẹ̀, a gbọdọ̀ gé irú ẹni bẹ́ẹ̀ kúrò láàrín àwọn ènìyàn rẹ̀; ẹ̀bi rẹ̀ yóò sì wà lórí rẹ̀.’”
੩੧ਇਸ ਲਈ ਕਿ ਉਸ ਨੇ ਯਹੋਵਾਹ ਦੀ ਬਾਣੀ ਦਾ ਅਪਮਾਨ ਕੀਤਾ ਅਤੇ ਉਸ ਦਾ ਹੁਕਮ ਤੋੜਿਆ ਹੈ, ਉਹ ਮਨੁੱਖ ਜ਼ਰੂਰ ਹੀ ਛੇਕਿਆ ਜਾਵੇ। ਉਸ ਦੀ ਸਜ਼ਾ ਉਸ ਦੇ ਉੱਤੇ ਹੋਵੇਗੀ।
32 Nígbà tí àwọn ọmọ Israẹli wà nínú aginjù, wọ́n rí ọkùnrin kan tí ń ṣá igi ní ọjọ́ Ìsinmi.
੩੨ਜਦ ਇਸਰਾਏਲੀ ਉਜਾੜ ਵਿੱਚ ਸਨ ਤਾਂ ਉਨ੍ਹਾਂ ਨੂੰ ਇੱਕ ਮਨੁੱਖ ਸਬਤ ਦੇ ਦਿਨ ਵਿੱਚ ਲੱਕੜੀਆਂ ਚੁਗਦਾ ਹੋਇਆ ਮਿਲਿਆ।
33 Àwọn tó sì rí i níbi tó ti ń ṣá igi wọ́n sì mú un wá sí ọ̀dọ̀ Mose àti Aaroni àti síwájú gbogbo ìjọ ènìyàn,
੩੩ਤਾਂ ਜਿਨ੍ਹਾਂ ਨੂੰ ਉਹ ਲੱਕੜੀਆਂ ਚੁਗਦਿਆਂ ਮਿਲਿਆ ਸੀ ਉਹ ਉਸ ਨੂੰ ਮੂਸਾ, ਹਾਰੂਨ ਅਤੇ ਸਾਰੀ ਮੰਡਲੀ ਦੇ ਕੋਲ ਲਿਆਏ।
34 wọ́n fi sí ìpamọ́ nítorí pé ohun tí wọn ó ṣe fún un kò tí ì yé wọn.
੩੪ਤਾਂ ਉਨ੍ਹਾਂ ਨੇ ਉਸ ਨੂੰ ਬੰਦੀਖ਼ਾਨੇ ਦੇ ਵਿੱਚ ਰੱਖਿਆ ਕਿਉਂ ਜੋ ਅਜੇ ਤੱਕ ਇਹ ਨਹੀਂ ਪਤਾ ਸੀ ਅਜਿਹੇ ਮਨੁੱਖ ਨਾਲ ਕੀ ਕਰਨਾ ਚਾਹੀਦਾ ਹੈ।
35 Nígbà náà ni Olúwa sọ fún Mose pé, “Kíkú ni ọkùnrin náà yóò kú kí gbogbo ìjọ ènìyàn Israẹli sọ ọ́ lókùúta pa ní ẹ̀yìn ibùdó.”
੩੫ਤਾਂ ਯਹੋਵਾਹ ਨੇ ਮੂਸਾ ਨੂੰ ਫ਼ਰਮਾਇਆ ਕਿ ਉਹ ਮਨੁੱਖ ਮਾਰਿਆ ਜਾਵੇ। ਸਾਰੀ ਮੰਡਲੀ ਉਹ ਨੂੰ ਪੱਥਰਾਂ ਨਾਲ ਡੇਰੇ ਤੋਂ ਬਾਹਰ ਮਾਰੇ।
36 Wọ́n mú un jáde sí ẹ̀yìn ibùdó, gbogbo ìjọ ènìyàn sì sọ ọ́ lókùúta pa, gẹ́gẹ́ bí Olúwa ti pàṣẹ fún Mose.
੩੬ਸੋ ਸਾਰੀ ਮੰਡਲੀ ਉਹ ਨੂੰ ਡੇਰੇ ਤੋਂ ਬਾਹਰ ਲੈ ਗਈ ਅਤੇ ਉਹ ਨੂੰ ਪੱਥਰਾਂ ਨਾਲ ਮਾਰਿਆ ਤਾਂ ਉਹ ਮਰ ਗਿਆ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।
37 Olúwa sọ fún Mose pé,
੩੭ਯਹੋਵਾਹ ਨੇ ਮੂਸਾ ਨੂੰ ਆਖਿਆ,
38 “Bá àwọn ọmọ Israẹli sọ̀rọ̀, kí o sọ fún wọn pé: ‘Títí dé àwọn ìran tó ń bọ̀ ni kí wọn máa ṣe wajawaja sí etí aṣọ wọn, kí wọn sì fi okùn tẹ́ẹ́rẹ́ aláwọ̀ búlúù sí wajawaja kọ̀ọ̀kan.
੩੮ਇਸਰਾਏਲੀਆਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਆਖ ਕਿ ਉਹ ਆਪਣੇ ਬਸਤਰ ਦੀ ਕਿਨਾਰੀ ਉੱਤੇ ਝਾਲਰ ਆਪਣੀਆਂ ਪੀੜ੍ਹੀਆਂ ਤੱਕ ਲਾਉਣ ਅਤੇ ਨੀਲਾ ਫੀਤਾ ਹਰ ਕਿਨਾਰੀ ਦੀ ਝਾਲਰ ਉੱਤੇ ਜੜਨ।
39 Wajawaja yìí ni ẹ sì máa wọ̀ láti lè mú yín rántí gbogbo òfin Olúwa, kí ẹ bá à lè ṣe wọ́n, kí ẹ sì má bá à ṣe àgbèrè nípa títẹ̀lé ìfẹ́kúfẹ̀ẹ́ ọkàn àti ojú yín.
੩੯ਅਤੇ ਉਹ ਤੁਹਾਡੇ ਲਈ ਇੱਕ ਝਾਲਰ ਹੋਵੇ ਤਾਂ ਜੋ ਤੁਸੀਂ ਉਹ ਨੂੰ ਵੇਖ ਕੇ ਯਹੋਵਾਹ ਦੇ ਸਾਰੇ ਹੁਕਮ ਚੇਤੇ ਰੱਖੋ ਅਤੇ ਉਨ੍ਹਾਂ ਦੇ ਅਨੁਸਾਰ ਕੰਮ ਕਰੋ ਅਤੇ ਤੁਸੀਂ ਆਪਣੇ ਮਨਾਂ ਅਤੇ ਅੱਖਾਂ ਦੀ ਲੋਚਨਾ ਅਨੁਸਾਰ ਧੋਖਾ ਨਾ ਕਰੋ ਜਿਵੇਂ ਤੁਸੀਂ ਕਰਦੇ ਆਏ ਹੋ।
40 Nígbà náà ni ẹ ó gbọ́rọ̀ láti pa gbogbo òfin mi mọ́, ẹ ó sì jẹ́ mímọ́ sí Ọlọ́run yín.
੪੦ਤਾਂ ਜੋ ਤੁਸੀਂ ਮੇਰੇ ਹੁਕਮ ਯਾਦ ਰੱਖੋ ਅਤੇ ਉਨ੍ਹਾਂ ਉੱਤੇ ਚੱਲੋ। ਇਸ ਤਰ੍ਹਾਂ ਤੁਸੀਂ ਆਪਣੇ ਪਰਮੇਸ਼ੁਰ ਲਈ ਪਵਿੱਤਰ ਹੋਵੋ।
41 Èmi ni Olúwa Ọlọ́run yín tí ó mú yín jáde láti Ejibiti láti jẹ́ Ọlọ́run yín. Èmi ni Olúwa Ọlọ́run yín.’”
੪੧ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ ਜੋ ਤੁਹਾਨੂੰ ਮਿਸਰ ਦੇਸ ਤੋਂ ਲਿਆਇਆ ਹਾਂ ਤਾਂ ਜੋ ਮੈਂ ਤੁਹਾਡਾ ਪਰਮੇਸ਼ੁਰ ਹੋਵਾਂ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।

< Numbers 15 >