< Luke 23 >
1 Gbogbo ìjọ ènìyàn sì dìde, wọ́n sì fà á lọ sí ọ̀dọ̀ Pilatu.
੧ਉਨ੍ਹਾਂ ਦੀ ਸਾਰੀ ਸਭਾ ਉੱਠ ਕੇ ਯਿਸੂ ਨੂੰ ਪਿਲਾਤੁਸ ਦੇ ਕੋਲ ਲੈ ਗਈ।
2 Wọ́n sì bẹ̀rẹ̀ sí fi ẹ̀sùn kàn án, wí pé, “Àwa rí ọkùnrin yìí ó ń yí orílẹ̀-èdè wa lọ́kàn padà, ó sì ń dá wọn lẹ́kun láti san owó òde fún Kesari, ó ń wí pé, òun tìkára òun ni Kristi ọba.”
੨ਅਤੇ ਉਹ ਇਹ ਕਹਿ ਕੇ ਉਸ ਉੱਤੇ ਦੋਸ਼ ਲਾਉਣ ਲੱਗੇ ਕਿ ਅਸੀਂ ਇਸ ਨੂੰ ਸਾਡੀ ਕੌਮ ਨੂੰ ਭਰਮਾਉਂਦਿਆਂ ਅਤੇ ਕੈਸਰ ਨੂੰ ਕਰ ਦੇਣ ਤੋਂ ਮਨ੍ਹਾਂ ਕਰਦਿਆਂ ਅਤੇ ਆਪਣੇ ਆਪ ਨੂੰ ਮਸੀਹ ਰਾਜਾ ਕਹਿੰਦਿਆਂ ਸੁਣਿਆ ਹੈ।
3 Pilatu sì bi í léèrè, wí pé, “Ìwọ ha ni ọba àwọn Júù?” Ó sì dá a lóhùn wí pé, “Ìwọ wí i.”
੩ਪਿਲਾਤੁਸ ਨੇ ਉਸ ਤੋਂ ਪੁੱਛਿਆ, “ਕੀ ਤੂੰ ਯਹੂਦੀਆਂ ਦਾ ਪਾਤਸ਼ਾਹ ਹੈਂ?” ਯਿਸੂ ਨੇ ਉਸ ਨੂੰ ਉੱਤਰ ਦਿੱਤਾ, ਤੂੰ ਸੱਚ ਆਖਿਆ ਹੈ।
4 Pilatu sì wí fún àwọn olórí àlùfáà àti fún ìjọ ènìyàn pé, “Èmi kò rí ẹ̀ṣẹ̀ lọ́wọ́ ọkùnrin yìí.”
੪ਪਿਲਾਤੁਸ ਨੇ ਮੁੱਖ ਜਾਜਕਾਂ ਅਤੇ ਭੀੜ ਨੂੰ ਆਖਿਆ, ਮੈਂ ਇਸ ਮਨੁੱਖ ਵਿੱਚ ਕੋਈ ਦੋਸ਼ ਨਹੀਂ ਵੇਖਦਾ।
5 Wọ́n sì túbọ̀ tẹnumọ́ ọn pé, “Ó ń ru ènìyàn sókè, ó ń kọ́ni káàkiri gbogbo Judea, ó bẹ̀rẹ̀ láti Galili títí ó fi dé ìhín yìí!”
੫ਪਰ ਉਹ ਹੋਰ ਵੀ ਜੋਰ ਦੇ ਕੇ ਬੋਲੇ ਕਿ ਉਹ ਗਲੀਲ ਤੋਂ ਲੈ ਕੇ ਇੱਥੇ ਤੱਕ ਸਾਰੇ ਯਹੂਦਿਯਾ ਵਿੱਚ ਸਿਖਾਉਂਦਾ ਹੋਇਆ, ਲੋਕਾਂ ਨੂੰ ਭੜਕਾਉਂਦਾ ਹੈ।
6 Nígbà tí Pilatu gbọ́ orúkọ Galili, ó béèrè bí ọkùnrin náà bá jẹ́ ará Galili.
੬ਪਿਲਾਤੁਸ ਨੇ ਇਹ ਸੁਣ ਕੇ ਪੁੱਛਿਆ, “ਕੀ ਇਹ ਮਨੁੱਖ ਗਲੀਲੀ ਹੈ?”
7 Nígbà tí ó sì mọ̀ pé ará ilẹ̀ abẹ́ àṣẹ Herodu ni, ó rán an sí Herodu, ẹni tí òun tìkára rẹ̀ wà ní Jerusalẹmu ní àkókò náà.
੭ਅਤੇ ਜਦ ਉਸ ਨੇ ਮਲੂਮ ਕੀਤਾ ਜੋ ਉਹ ਹੇਰੋਦੇਸ ਦੀ ਰਿਆਸਤ ਦਾ ਹੈ ਤਾਂ ਉਸ ਨੂੰ ਹੇਰੋਦੇਸ ਦੇ ਕੋਲ ਭੇਜ ਦਿੱਤਾ, ਜਿਹੜਾ ਆਪ ਉਨ੍ਹੀਂ ਦਿਨੀਂ ਯਰੂਸ਼ਲਮ ਵਿੱਚ ਸੀ।
8 Nígbà tí Herodu, sì rí Jesu, ó yọ̀ gidigidi; nítorí tí ó ti ń fẹ́ rí i pẹ́ ó sá à ti ń gbọ́ ìròyìn púpọ̀ nítorí rẹ̀; ó sì ń retí láti rí i kí iṣẹ́ àmì díẹ̀ ti ọwọ́ rẹ̀ ṣe.
੮ਹੇਰੋਦੇਸ ਯਿਸੂ ਨੂੰ ਵੇਖ ਕੇ ਬਹੁਤ ਖੁਸ਼ ਹੋਇਆ ਕਿਉਂ ਜੋ ਉਹ ਬਹੁਤ ਸਮੇਂ ਤੋਂ ਉਸ ਨੂੰ ਵੇਖਣਾ ਚਾਹੁੰਦਾ ਸੀ ਇਸ ਕਰਕੇ ਜੋ ਉਸ ਨੇ ਉਸ ਦੀ ਖ਼ਬਰ ਸੁਣੀ ਸੀ ਅਤੇ ਉਸ ਨੂੰ ਆਸ ਸੀ ਜੋ ਉਸ ਦੇ ਹੱਥੋਂ ਕੋਈ ਚਮਤਕਾਰ ਵੇਖੇ।
9 Ó sì béèrè ọ̀rọ̀ púpọ̀ lọ́wọ́ rẹ̀; ṣùgbọ́n kò da a lóhùn rárá.
੯ਉਸ ਨੇ ਯਿਸੂ ਤੋਂ ਬਹੁਤੀਆਂ ਗੱਲਾਂ ਪੁੱਛੀਆਂ, ਪਰ ਉਸ ਨੇ ਉਹ ਨੂੰ ਇੱਕ ਦਾ ਵੀ ਉੱਤਰ ਨਾ ਦਿੱਤਾ।
10 Àti àwọn olórí àlùfáà àti àwọn akọ̀wé dúró, wọ́n sì ń fi ẹ̀sùn kàn án gidigidi.
੧੦ਮੁੱਖ ਜਾਜਕਾਂ ਅਤੇ ਉਪਦੇਸ਼ਕਾਂ ਨੇ ਖੜ੍ਹੇ ਹੋ ਕੇ ਵੱਡੇ ਜੋਸ਼ ਨਾਲ ਉਸ ਉੱਤੇ ਦੋਸ਼ ਲਾਇਆ।
11 Àti Herodu pẹ̀lú àwọn ọmọ-ogun rẹ̀, wọ́n kẹ́gàn rẹ̀, wọ́n sì ń fi í ṣẹ̀sín, wọ́n wọ̀ ọ́ ní aṣọ dáradára, ó sì rán an padà tọ Pilatu lọ.
੧੧ਤਦ ਹੇਰੋਦੇਸ ਨੇ ਆਪਣੇ ਸਿਪਾਹੀਆਂ ਨਾਲ ਰਲ ਕੇ ਉਸ ਨੂੰ ਬੇਇੱਜ਼ਤ ਕੀਤਾ ਅਤੇ ਠੱਠਾ ਕੀਤਾ ਅਤੇ ਭੜਕੀਲੀ ਪੁਸ਼ਾਕ ਪਹਿਨਾ ਕੇ ਉਸ ਨੂੰ ਪਿਲਾਤੁਸ ਦੇ ਕੋਲ ਵਾਪਸ ਭੇਜ ਦਿੱਤਾ।
12 Pilatu àti Herodu di ọ̀rẹ́ ara wọn ní ọjọ́ náà, nítorí látijọ́ ọ̀tá ara wọn ni wọ́n ti jẹ́ rí.
੧੨ਅਤੇ ਉਸੇ ਦਿਨ ਹੇਰੋਦੇਸ ਅਤੇ ਪਿਲਾਤੁਸ ਆਪਸ ਵਿੱਚ ਮਿੱਤਰ ਬਣ ਗਏ ਕਿਉਂ ਜੋ ਪਹਿਲਾਂ ਉਨ੍ਹਾਂ ਵਿੱਚ ਦੁਸ਼ਮਣੀ ਸੀ।
13 Pilatu sì pe àwọn olórí àlùfáà àti àwọn olórí àti àwọn ènìyàn jọ.
੧੩ਤਦ ਪਿਲਾਤੁਸ ਨੇ ਮੁੱਖ ਜਾਜਕਾਂ ਅਤੇ ਹਾਕਮਾਂ ਅਤੇ ਲੋਕਾਂ ਨੂੰ ਇਕੱਠੇ ਬੁਲਾ ਕੇ
14 Ó sọ fún wọn pé, “Ẹyin mú ọkùnrin yìí tọ̀ mí wá, bí ẹni tí ó ń yí àwọn ènìyàn ní ọkàn padà. Sì kíyèsi i, èmí wádìí ẹjọ́ rẹ̀ níwájú yín èmi kò sì rí ẹ̀bi ẹ̀ṣẹ̀ kan lọ́wọ́ ọkùnrin yìí, ní gbogbo nǹkan wọ̀nyí tí ẹ̀yin fi ẹ̀sùn rẹ̀ sùn.
੧੪ਉਨ੍ਹਾਂ ਨੂੰ ਆਖਿਆ, ਤੁਸੀਂ ਇਸ ਮਨੁੱਖ ਨੂੰ ਲੋਕਾਂ ਦਾ ਭਰਮਾਉਣ ਵਾਲਾ ਠਹਿਰਾ ਕੇ ਮੇਰੇ ਕੋਲ ਲਿਆਏ ਅਤੇ ਵੇਖੋ ਮੈਂ ਤੁਹਾਡੇ ਸਾਹਮਣੇ ਪੁੱਛ-ਗਿੱਛ ਕੀਤੀ ਅਤੇ ਜਿਹੜੀਆਂ ਗੱਲਾਂ ਦਾ ਦੋਸ਼ ਤੁਸੀਂ ਇਸ ਉੱਤੇ ਲਾਇਆ ਹੈ, ਮੈਂ ਉਨ੍ਹਾਂ ਦੇ ਬਾਰੇ ਇਸ ਮਨੁੱਖ ਵਿੱਚ ਕੋਈ ਦੋਸ਼ ਨਹੀਂ ਵੇਖਿਆ।
15 Àti Herodu pẹ̀lú; ó sá rán an padà tọ̀ wá wá; sì kíyèsi i, ohun kan tí ó yẹ sí ikú ni a kò ṣe láti ọwọ́ rẹ̀.
੧੫ਅਤੇ ਨਾ ਹੇਰੋਦੇਸ ਨੇ ਕਿਉਂਕਿ ਉਸ ਨੇ ਇਸ ਨੂੰ ਸਾਡੇ ਕੋਲ ਵਾਪਸ ਭੇਜਿਆ ਅਤੇ ਵੇਖੋ, ਇਸ ਮਨੁੱਖ ਨੇ ਮੌਤ ਦੀ ਸਜ਼ਾ ਦੇ ਲਾਇਕ ਕੋਈ ਕੰਮ ਨਹੀਂ ਕੀਤਾ।
16 Ǹjẹ́ èmi ó nà án, èmi ó sì fi í sílẹ̀ lọ.”
੧੬ਇਸ ਲਈ ਮੈਂ ਉਸ ਨੂੰ ਕੋਰੜੇ ਮਾਰ ਕੇ ਰਿਹਾ ਕਰ ਦਿਆਂਗਾ।
੧੭(ਇਹ ਉਹਨਾਂ ਲਈ ਜ਼ਰੂਰੀ ਸੀ ਕਿ ਤਿਉਹਾਰ ਤੇ ਕਿਸੇ ਇੱਕ ਨੂੰ ਰਿਹਾਈ ਦਿੱਤੀ ਜਾਵੇ)
18 Wọ́n sì kígbe sókè nígbà kan náà, pé, “Mú ọkùnrin yìí kúrò, kí o sì dá Baraba sílẹ̀ fún wa!”
੧੮ਤਦ ਉਨ੍ਹਾਂ ਸਭਨਾਂ ਨੇ ਰਲ ਕੇ ਰੌਲ਼ਾ ਪਾਇਆ ਅਤੇ ਆਖਿਆ ਕਿ ਇਸ ਨੂੰ ਮਾਰ ਦਿਓ! ਅਤੇ ਬਰੱਬਾ ਨੂੰ ਸਾਡੇ ਲਈ ਰਿਹਾ ਕਰ ਦਿਓ!
19 Ẹni tí a sọ sínú túbú nítorí ọ̀tẹ̀ kan tí a ṣe ní ìlú, àti nítorí ìpànìyàn.
੧੯ਜੋ ਸ਼ਹਿਰ ਵਿੱਚ ਹੋਏ ਕਿਸੇ ਫਸਾਦ ਦੇ ਕਾਰਨ ਅਤੇ ਖੂਨ ਦੇ ਕਾਰਨ ਕੈਦ ਵਿੱਚ ਪਿਆ ਹੋਇਆ ਸੀ।
20 Pilatu sì tún bá wọn sọ̀rọ̀, nítorí ó fẹ́ dá Jesu sílẹ̀.
੨੦ਤਦ ਪਿਲਾਤੁਸ ਨੇ ਉਨ੍ਹਾਂ ਨੂੰ ਫਿਰ ਸਮਝਾਇਆ, ਕਿਉਂ ਜੋ ਉਹ ਯਿਸੂ ਨੂੰ ਛੱਡਣ ਦੀ ਇੱਛਾ ਰੱਖਦਾ ਸੀ।
21 Ṣùgbọ́n wọ́n kígbe, wí pé, “Kàn án mọ́ àgbélébùú, kàn án mọ àgbélébùú!”
੨੧ਪਰ ਉਹ ਹੋਰ ਵੀ ਉੱਚੀ ਅਵਾਜ਼ ਵਿੱਚ ਬੋਲੇ ਕਿ ਇਸ ਨੂੰ ਸਲੀਬ ਤੇ ਚੜਾਓ! ਸਲੀਬ ਚੜਾਓ!
22 Ó sì wí fún wọn lẹ́ẹ̀mẹ́ta pé, “Èéṣe, búburú kín ni ọkùnrin yìí ṣe? Èmi kò rí ọ̀ràn ikú lára rẹ̀: nítorí náà èmi ó nà án, èmi ó sì fi í sílẹ̀.”
੨੨ਉਸ ਨੇ ਤੀਸਰੀ ਵਾਰ ਉਨ੍ਹਾਂ ਨੂੰ ਆਖਿਆ, ਕਿਉਂ, ਇਸ ਨੇ ਕੀ ਅਪਰਾਧ ਕੀਤਾ ਹੈ? ਮੈਂ ਇਸ ਦੇ ਵਿੱਚ ਮੌਤ ਦੀ ਸਜ਼ਾ ਦੇ ਲਾਇਕ ਕੋਈ ਦੋਸ਼ ਨਹੀਂ ਵੇਖਿਆ ਇਸ ਲਈ ਮੈਂ ਇਸ ਨੂੰ ਕੋਰੜੇ ਮਰਵਾ ਕੇ ਰਿਹਾ ਕਰ ਦਿਆਂਗਾ।
23 Wọ́n túbọ̀ tẹramọ́ igbe ńlá, wọ́n ń fẹ́ kí a kàn án mọ́ àgbélébùú, ohùn tiwọn àti ti àwọn olórí àlùfáà borí tirẹ̀.
੨੩ਪਰ ਉਹ ਹੋਰ ਵੀ ਉੱਚੀ ਅਵਾਜ਼ ਵਿੱਚ ਰੌਲ਼ਾ ਪਾ ਕੇ ਉਸ ਦੇ ਪਿੱਛੇ ਪੈ ਗਏ ਅਤੇ ਇਹੋ ਮੰਗਦੇ ਰਹੇ ਜੋ ਉਹ ਸਲੀਬ ਉੱਤੇ ਚੜ੍ਹਾਇਆ ਜਾਵੇ ਅਤੇ ਉਨ੍ਹਾਂ ਦੀਆਂ ਅਵਾਜ਼ਾਂ ਉਸ ਉੱਤੇ ਭਾਰੀਆਂ ਪੈ ਗਈਆਂ।
24 Pilatu sí fi àṣẹ sí i pé, kí ó rí bí wọ́n ti ń fẹ́.
੨੪ਤਦ ਪਿਲਾਤੁਸ ਨੇ ਹੁਕਮ ਕੀਤਾ ਜੋ ਉਨ੍ਹਾਂ ਦੀ ਮੰਗ ਦੇ ਅਨੁਸਾਰ ਹੋਵੇ।
25 Ó sì dá ẹni tí wọ́n fẹ́ sílẹ̀ fún wọn, ẹni tí a tìtorí ọ̀tẹ̀ àti ìpànìyàn sọ sínú túbú; ṣùgbọ́n ó fi Jesu lé wọn lọ́wọ́.
੨੫ਅਤੇ ਉਸ ਨੂੰ ਜਿਹੜਾ ਫਸਾਦ ਅਤੇ ਖੂਨ ਦੇ ਕਾਰਨ ਕੈਦ ਹੋਇਆ ਸੀ ਜਿਸ ਨੂੰ ਉਹ ਮੰਗਦੇ ਸਨ, ਰਿਹਾ ਕਰ ਦਿੱਤਾ ਪਰ ਯਿਸੂ ਨੂੰ ਉਨ੍ਹਾਂ ਦੀ ਮਰਜ਼ੀ ਉੱਤੇ ਹਵਾਲੇ ਕੀਤਾ।
26 Bí wọ́n sì ti ń fà á lọ, wọ́n mú ọkùnrin kan, Simoni ara Kirene, tí ó ń ti ìgbèríko bọ̀, òun ni wọ́n sì gbé àgbélébùú náà lé, kí ó máa rù ú lọ tẹ̀lé Jesu.
੨੬ਜਦ ਉਹ ਯਿਸੂ ਨੂੰ ਲਈ ਜਾਂਦੇ ਸਨ ਤਾਂ ਉਨ੍ਹਾਂ ਨੇ ਸ਼ਮਊਨ ਨਾਮਕ ਇੱਕ ਕੁਰੇਨੀ ਮਨੁੱਖ ਨੂੰ ਜੋ ਪਿੰਡੋਂ ਆਉਂਦਾ ਸੀ, ਫੜ੍ਹ ਕੇ ਉਸ ਦੇ ਮੋਢੇ ਉੱਤੇ ਸਲੀਬ ਰੱਖੀ ਜੋ ਉਹ ਯਿਸੂ ਦੇ ਮਗਰ ਲੈ ਚੱਲੇ।
27 Ìjọ ènìyàn púpọ̀ ni ó ń tọ̀ ọ́ lẹ́yìn, àti àwọn obìnrin, tí ń pohùnréré ẹkún,
੨੭ਲੋਕਾਂ ਦੀ ਵੱਡੀ ਭੀੜ ਉਸ ਦੇ ਪਿੱਛੇ ਗਈ ਨਾਲੇ ਬਹੁਤ ਸਾਰੀਆਂ ਔਰਤਾਂ ਜਿਹੜੀਆਂ ਉਸ ਦੇ ਲਈ ਪਿੱਟਦੀਆਂ ਅਤੇ ਰੋਂਦੀਆਂ ਸਨ।
28 ṣùgbọ́n Jesu yíjú padà sí wọn, ó sì wí pé, “Ẹ̀yin ọmọbìnrin Jerusalẹmu, ẹ má sọkún fún mi, ṣùgbọ́n ẹ sọkún fún ara yín, àti fún àwọn ọmọ yín.
੨੮ਪਰ ਯਿਸੂ ਨੇ ਉਨ੍ਹਾਂ ਵੱਲ ਪਿੱਛੇ ਮੁੜ ਕੇ ਕਿਹਾ, ਹੇ ਯਰੂਸ਼ਲਮ ਦੀਓ ਧੀਓ, ਮੇਰੇ ਲਈ ਨਾ ਰੋਵੋ ਪਰ ਆਪਣੇ ਅਤੇ ਆਪਣਿਆਂ ਬੱਚਿਆਂ ਲਈ ਰੋਵੋ।
29 Nítorí kíyèsi i, ọjọ́ ń bọ̀ ní èyí tí ẹ̀yin ó wí pé, ‘Ìbùkún ni fún àgàn, àti fún inú tí kò bímọ rí, àti fún ọmú tí kò fún ni mu rí!’
੨੯ਕਿਉਂਕਿ ਵੇਖੋ ਉਹ ਦਿਨ ਆਉਂਦੇ ਹਨ, ਜਿਨ੍ਹਾਂ ਵਿੱਚ ਆਖਣਗੇ, ਕਿ ਧੰਨ ਹਨ ਬਾਂਝ ਔਰਤਾਂ, ਅਤੇ ਉਹ ਕੁੱਖਾਂ ਜਿਨ੍ਹਾਂ ਨੇ ਜਨਮ ਨਹੀਂ ਦਿੱਤਾ ਅਤੇ ਉਹ ਦੁੱਧੀਆਂ ਜਿਨ੍ਹਾਂ ਦੁੱਧ ਨਹੀਂ ਚੁੰਘਾਇਆ।
30 Nígbà náà ni “‘wọn ó bẹ̀rẹ̀ sí wí fún àwọn òkè kéékèèké pé, “Yí lù wá!” Sí àwọn òkè ńlá, “Bò wá mọ́lẹ̀!”’
੩੦ਤਦ ਉਹ ਪਹਾੜਾਂ ਨੂੰ ਆਖਣਗੇ ਕਿ ਸਾਡੇ ਉੱਤੇ ਡਿੱਗ ਪਓ! ਅਤੇ ਟਿੱਲਿਆਂ ਨੂੰ ਜੋ ਸਾਨੂੰ ਢੱਕ ਲਓ!
31 Nítorí bí wọn bá ń ṣe nǹkan wọ̀nyí sára igi tútù, kín ni a ó ṣe sára igi gbígbẹ?”
੩੧ਕਿਉਂਕਿ ਜਦ ਹਰੇ ਰੁੱਖ ਨਾਲ ਇਹ ਕਰਦੇ ਹਨ ਤਾਂ ਸੁੱਕੇ ਨਾਲ ਕੀ ਕੁਝ ਨਾ ਹੋਵੇਗਾ?
32 Àwọn méjì mìíràn bákan náà, àwọn arúfin, ni wọ́n sì fà lọ pẹ̀lú rẹ̀ láti pa.
੩੨ਹੋਰ ਦੋ ਮਨੁੱਖਾਂ ਨੂੰ ਵੀ ਜੋ ਅਪਰਾਧੀ ਸਨ, ਉਸ ਦੇ ਨਾਲ ਸਲੀਬ ਚੜ੍ਹਾਉਣ ਲਈ ਲੈ ਕੇ ਜਾਂਦੇ ਸਨ।
33 Nígbà tí wọ́n sì dé ibi tí a ń pè ní Agbárí, níbẹ̀ ni wọ́n gbé kàn án mọ́ àgbélébùú, àti àwọn arúfin náà, ọ̀kan ní ọwọ́ ọ̀tún, àti ọ̀kan ní ọwọ́ òsì.
੩੩ਅਤੇ ਜਦ ਉਹ ਉਸ ਸਥਾਨ ਤੇ ਪਹੁੰਚੇ ਜੋ ਕਲਵਰੀ ਅਖਵਾਉਂਦਾ ਹੈ, ਤਾਂ ਉਸ ਨੂੰ ਉੱਥੇ ਸਲੀਬ ਤੇ ਚੜ੍ਹਾਇਆ ਅਤੇ ਉਨ੍ਹਾਂ ਦੋਵਾਂ ਅਪਰਾਧੀਆਂ ਨੂੰ ਵੀ ਇੱਕ ਨੂੰ ਸੱਜੇ ਅਤੇ ਦੂਜੇ ਨੂੰ ਖੱਬੇ।
34 Jesu sì wí pé, “Baba, dáríjì wọ́n; nítorí tí wọn kò mọ ohun tí wọ́n ń ṣe.” Wọ́n di ìbò láti pín aṣọ rẹ̀ láàrín ara wọn.
੩੪ਤਦ ਯਿਸੂ ਨੇ ਆਖਿਆ, ਹੇ ਪਿਤਾ ਉਨ੍ਹਾਂ ਨੂੰ ਮਾਫ਼ ਕਰ ਕਿਉਂ ਜੋ ਉਹ ਨਹੀਂ ਜਾਣਦੇ ਜੋ ਇਹ ਕੀ ਕਰਦੇ ਹਨ ਅਤੇ ਉਨ੍ਹਾਂ ਉਸ ਦੇ ਕੱਪੜੇ ਗੁਣੇ ਪਾ ਕੇ ਵੰਡ ਲਏ।
35 Àwọn ènìyàn sì dúró láti wòran. Àti àwọn ìjòyè pẹ̀lú wọn, wọ́n ń yọ ṣùtì sí i, wí pé, “Ó gba àwọn ẹlòmíràn là; kí ó gbara rẹ̀ là, bí ó bá ṣe Kristi, àyànfẹ́ Ọlọ́run.”
੩੫ਅਤੇ ਲੋਕ ਖੜ੍ਹੇ ਇਹ ਵੇਖ ਰਹੇ ਸਨ ਅਤੇ ਸਰਦਾਰ ਵੀ ਮਖ਼ੌਲ ਨਾਲ ਕਹਿਣ ਲੱਗੇ ਕਿ ਇਸ ਨੇ ਹੋਰਨਾਂ ਨੂੰ ਬਚਾਇਆ। ਜੇਕਰ ਇਹ ਪਰਮੇਸ਼ੁਰ ਦਾ ਮਸੀਹ ਅਤੇ ਉਸ ਦਾ ਚੁਣਿਆ ਹੋਇਆ ਹੈ ਤਾਂ ਆਪਣੇ ਆਪ ਨੂੰ ਬਚਾ ਲਵੇ!
36 Àti àwọn ọmọ-ogun pẹ̀lú ń fi í ṣe ẹlẹ́yà, wọ́n tọ̀ ọ́ wá, wọ́n ń fi ọtí kíkan fún un.
੩੬ਸਿਪਾਹੀਆਂ ਨੇ ਵੀ ਉਸ ਦਾ ਮਖ਼ੌਲ ਉਡਾਇਆ ਅਤੇ ਨੇੜੇ ਆਣ ਕੇ ਉਸ ਨੂੰ ਸਿਰਕਾ ਦਿੱਤਾ ਅਤੇ ਆਖਿਆ,
37 Wọ́n sì ń wí pé, “Bí ìwọ bá ṣe ọba àwọn Júù, gba ara rẹ là.”
੩੭ਜੇ ਤੂੰ ਯਹੂਦੀਆਂ ਦਾ ਰਾਜਾ ਹੈਂ ਤਾਂ ਆਪਣੇ ਆਪ ਨੂੰ ਬਚਾ ਲੈ!
38 Wọ́n sì kọ̀wé àkọlé sí ìgbèrí rẹ̀ ní èdè Giriki, àti ti Latin, àti tí Heberu pe: Èyí ni Ọba àwọn Júù.
੩੮ਅਤੇ ਯਿਸੂ ਦੀ ਸਲੀਬ ਉੱਤੇ “ਇਹ ਯਹੂਦੀਆਂ ਦਾ ਰਾਜਾ ਹੈ” ਲਿਖਤ ਵੀ ਲਾਈ ਹੋਈ ਸੀ।
39 Àti ọ̀kan nínú àwọn arúfin tí a gbé kọ́ ń fi ṣe ẹlẹ́yà wí pé, “Bí ìwọ bá ṣe Kristi, gba ara rẹ àti àwa náà là.”
੩੯ਉਨ੍ਹਾਂ ਅਪਰਾਧੀਆਂ ਵਿੱਚੋਂ ਜਿਹੜੇ ਟੰਗੇ ਹੋਏ ਸਨ, ਇੱਕ ਨੇ ਇਹ ਕਹਿ ਕੇ ਅਪਮਾਨ ਕੀਤਾ ਕਿ ਭਲਾ, ਤੂੰ ਮਸੀਹ ਨਹੀਂ ਹੈਂ? ਤਾਂ ਆਪਣੇ ਆਪ ਨੂੰ ਅਤੇ ਸਾਨੂੰ ਵੀ ਬਚਾ!
40 Ṣùgbọ́n èyí èkejì dáhùn, ó ń bá a wí pé, “Ìwọ kò bẹ̀rù Ọlọ́run, tí ìwọ wà nínú ẹ̀bi kan náà?
੪੦ਪਰ ਦੂਜੇ ਨੇ ਉਸ ਨੂੰ ਝਿੜਕ ਕੇ ਆਖਿਆ, ਕੀ ਤੂੰ ਆਪ ਇਸੇ ਕਸ਼ਟ ਵਿੱਚ ਪਿਆ ਹੋਇਆ ਪਰਮੇਸ਼ੁਰ ਕੋਲੋਂ ਨਹੀਂ ਡਰਦਾ?
41 Ní tiwa, wọ́n jàre nítorí èrè ohun tí àwa ṣe ni à ń jẹ, ṣùgbọ́n ọkùnrin yìí kò ṣe ohun búburú kan.”
੪੧ਅਸੀਂ ਤਾਂ ਨਿਆਂ ਨਾਲ ਆਪਣੀ ਕਰਨੀ ਦਾ ਫਲ ਭੋਗਦੇ ਹਾਂ, ਪਰ ਉਸ ਨੇ ਕੋਈ ਅਪਰਾਧ ਨਹੀਂ ਕੀਤਾ।
42 Ó sì wí pé, “Jesu, rántí mi nígbà tí ìwọ bá dé ìjọba rẹ.”
੪੨ਅਤੇ ਉਸ ਨੇ ਆਖਿਆ, ਹੇ ਯਿਸੂ ਜਦ ਤੁਸੀਂ ਆਪਣੇ ਰਾਜ ਵਿੱਚ ਆਵੋ ਤਾਂ ਮੈਨੂੰ ਯਾਦ ਰੱਖਣਾ।
43 Jesu sì wí fún un pé, “Lóòótọ́ ni mo wí fún ọ, lónìí ni ìwọ ó wà pẹ̀lú mi ní Paradise!”
੪੩ਯਿਸੂ ਨੇ ਉਸ ਨੂੰ ਆਖਿਆ, ਮੈਂ ਤੈਨੂੰ ਸੱਚ ਆਖਦਾ ਹਾਂ ਕਿ ਤੂੰ ਅੱਜ ਹੀ ਮੇਰੇ ਨਾਲ ਸਵਰਗ ਵਿੱਚ ਹੋਵੇਂਗਾ।
44 Ó sì tó ìwọ̀n wákàtí kẹfà ọjọ́, òkùnkùn sì ṣú bo gbogbo ilẹ̀ títí ó fi di wákàtí kẹsànán ọjọ́.
੪੪ਹੁਣ ਦੂਸਰੇ ਪਹਿਰ ਤੋਂ ਤੀਸਰੇ ਪਹਿਰ ਤੱਕ ਸਾਰੀ ਧਰਤੀ ਉੱਤੇ ਹਨ੍ਹੇਰਾ ਰਿਹਾ।
45 Òòrùn sì ṣú òòkùn, aṣọ ìkélé ti tẹmpili sì ya ní àárín méjì.
੪੫ਅਤੇ ਸੂਰਜ ਹਨ੍ਹੇਰਾ ਹੋ ਗਿਆ ਅਤੇ ਹੈਕਲ ਦਾ ਪੜਦਾ ਉੱਪਰ ਤੋਂ ਲੈ ਕੇ ਹੇਠਾਂ ਤੱਕ ਵਿਚਕਾਰੋਂ ਫਟ ਗਿਆ।
46 Nígbà tí Jesu sì kígbe lóhùn rara, ó ní, “Baba, ní ọwọ́ rẹ ni mo fi ẹ̀mí mi lé!” Nígbà tí ó sì wí èyí tan, ó jọ̀wọ́ ẹ̀mí rẹ̀.
੪੬ਤਦ ਯਿਸੂ ਨੇ ਉੱਚੀ ਅਵਾਜ਼ ਨਾਲ ਪੁਕਾਰ ਕੇ ਆਖਿਆ, “ਹੇ ਪਿਤਾ ਮੈਂ ਆਪਣਾ ਆਤਮਾ ਤੇਰੇ ਹੱਥ ਸੌਂਪਦਾ ਹਾਂ,” ਅਤੇ ਇਹ ਕਹਿ ਕੇ ਉਸ ਨੇ ਪ੍ਰਾਣ ਤਿਆਗ ਦਿੱਤੇ।
47 Nígbà tí balógun ọ̀rún rí ohun tí ó ṣe, ó yin Ọlọ́run lógo, wí pé, “Dájúdájú olódodo ni ọkùnrin yìí!”
੪੭ਸੂਬੇਦਾਰ ਨੇ ਇਹ ਅਜਿਹਾ ਵੇਖ ਕੇ ਪਰਮੇਸ਼ੁਰ ਦੀ ਵਡਿਆਈ ਕੀਤੀ ਅਤੇ ਬੋਲਿਆ, ਸੱਚ-ਮੁੱਚ ਇਹ ਧਰਮੀ ਪੁਰਖ ਸੀ!
48 Gbogbo ìjọ ènìyàn tí ó péjọ láti rí ìran yìí, nígbà tí wọ́n rí ohun tí ó ṣẹlẹ̀ wọ́n lu ara wọn ní oókan àyà, wọ́n sì padà sí ilé.
੪੮ਅਤੇ ਸਭ ਲੋਕ ਜਿਹੜੇ ਇਹ ਦ੍ਰਿਸ਼ ਵੇਖਣ ਨੂੰ ਇਕੱਠੇ ਹੋਏ ਸਨ, ਇਹ ਸਾਰੀ ਘਟਨਾ ਵੇਖ ਕੇ ਛਾਤੀਆਂ ਪਿੱਟਦੇ ਮੁੜੇ।
49 Àti gbogbo àwọn ojúlùmọ̀ rẹ̀, àti àwọn obìnrin tí ń tọ̀ ọ́ lẹ́yìn láti Galili wá, wọ́n dúró lókèèrè, wọ́n ń wo nǹkan wọ̀nyí.
੪੯ਅਤੇ ਉਸ ਦੇ ਸਭ ਜਾਣ-ਪਛਾਣ ਅਤੇ ਉਹ ਔਰਤਾਂ ਜਿਹੜੀਆਂ ਗਲੀਲ ਤੋਂ ਉਸ ਦੇ ਨਾਲ ਆਈਆਂ ਸਨ, ਦੂਰ ਖਲੋ ਕੇ ਇਹ ਹਾਲ ਵੇਖ ਰਹੀਆਂ ਸਨ।
50 Sì kíyèsi i, ọkùnrin kan tí a ń pè ní Josẹfu, láti ìlú àwọn Júù kan tí ń jẹ́ Arimatea. Ó jẹ́ ọ̀kan nínú àwọn ọmọ ìgbìmọ̀, ènìyàn rere, àti olóòtítọ́.
੫੦ਤਾਂ ਵੇਖੋ, ਯੂਸੁਫ਼ ਨਾਮ ਦਾ ਇੱਕ ਮਨੁੱਖ ਸੀ ਜੋ ਸਲਾਹਕਾਰ, ਭਲਾ ਅਤੇ ਧਰਮੀ ਸੀ।
51 Òun kò bá wọn fi ohùn sí ìmọ̀ àti ìṣe wọn; Ó wá láti Judea, ìlú àwọn ará Arimatea, òun pẹ̀lú ń retí ìjọba Ọlọ́run.
੫੧ਅਤੇ ਉਨ੍ਹਾਂ ਦੀ ਮੱਤ ਅਤੇ ਕਰਮ ਵਿੱਚ ਨਹੀਂ ਰਲਿਆ ਸੀ, ਉਹ ਯਹੂਦੀਆਂ ਦੇ ਨਗਰ ਅਰਿਮਥੇਆ ਦਾ ਸੀ ਅਤੇ ਪਰਮੇਸ਼ੁਰ ਦੇ ਰਾਜ ਦੀ ਉਡੀਕ ਵਿੱਚ ਸੀ।
52 Ọkùnrin yìí tọ Pilatu lọ, ó sì tọrọ òkú Jesu.
੫੨ਉਸ ਨੇ ਪਿਲਾਤੁਸ ਦੇ ਕੋਲ ਜਾ ਕੇ ਯਿਸੂ ਦੀ ਲਾਸ਼ ਮੰਗੀ।
53 Nígbà tí ó sì sọ̀ ọ́ kalẹ̀, ó sì fi aṣọ àlà dì í, ó sì tẹ́ ẹ sínú ibojì tí a gbẹ́ nínú Òkúta, níbi tí a kò tẹ́ ẹnikẹ́ni sí rí.
੫੩ਅਤੇ ਉਸ ਨੂੰ ਸਲੀਬ ਤੋਂ ਉਤਾਰਿਆ ਅਤੇ ਮਹੀਨ ਕੱਪੜੇ ਵਿੱਚ ਲਪੇਟ ਕੇ, ਉਸ ਨੂੰ ਇੱਕ ਕਬਰ ਦੇ ਅੰਦਰ ਰੱਖਿਆ ਜਿਹੜੀ ਚੱਟਾਨ ਵਿੱਚ ਖੋਦੀ ਹੋਈ ਸੀ, ਜਿੱਥੇ ਕਦੇ ਕੋਈ ਨਹੀਂ ਸੀ ਪਿਆ।
54 Ó sì jẹ́ ọjọ́ ìpalẹ̀mọ́, ọjọ́ ìsinmi sì kù sí dẹ̀dẹ̀.
੫੪ਉਹ ਤਿਆਰੀ ਦਾ ਦਿਨ ਸੀ ਅਤੇ ਸਬਤ ਦਾ ਦਿਨ ਨੇੜੇ ਆ ਪਹੁੰਚਿਆ।
55 Àti àwọn obìnrin, tí wọ́n bá a ti Galili wá, tí wọ́n sì tẹ̀lé, wọ́n kíyèsi ibojì náà, àti bí a ti tẹ́ òkú rẹ̀ sílẹ̀.
੫੫ਅਤੇ ਉਹ ਔਰਤਾਂ ਜਿਹੜੀਆਂ ਗਲੀਲ ਤੋਂ ਉਸ ਦੇ ਨਾਲ ਆਈਆਂ ਸਨ, ਉਨ੍ਹਾਂ ਦੇ ਪਿੱਛੇ ਜਾ ਕੇ ਕਬਰ ਨੂੰ ਵੇਖਿਆ ਅਤੇ ਨਾਲੇ ਇਹ ਕਿ ਉਹ ਦੇ ਸਰੀਰ ਨੂੰ ਕਿਸ ਤਰ੍ਹਾਂ ਰੱਖਿਆ ਗਿਆ ਸੀ।
56 Nígbà tí wọ́n sì padà, wọ́n pèsè ohun olóòórùn dídùn, òróró ìkunra (àti tùràrí tútù); wọ́n sì sinmi ní ọjọ́ ìsinmi gẹ́gẹ́ bí òfin.
੫੬ਤਦ ਉਨ੍ਹਾਂ ਘਰ ਆ ਕੇ ਸੁਗੰਧਾਂ ਅਤੇ ਅਤਰ ਤਿਆਰ ਕੀਤਾ ਅਤੇ ਸਬਤ ਦੇ ਦਿਨ, ਪਰਮੇਸ਼ੁਰ ਦੇ ਹੁਕਮ ਅਨੁਸਾਰ ਅਰਾਮ ਕੀਤਾ।