< Joshua 12 >

1 Ìwọ̀nyí ní àwọn ọba ilẹ̀ náà tí àwọn ará Israẹli ṣẹ́gun, tí wọ́n sì gba ilẹ̀ wọn ní ìlà-oòrùn Jordani, láti odò Arnoni dé òkè Hermoni, pẹ̀lú gbogbo ìhà ìlà-oòrùn aginjù:
ਇਹ ਉਹ ਦੇਸ ਦੇ ਰਾਜੇ ਹਨ, ਜਿਨ੍ਹਾਂ ਨੂੰ ਇਸਰਾਏਲੀਆਂ ਨੇ ਮਾਰਿਆ ਅਤੇ ਜਿਨ੍ਹਾਂ ਦੇ ਦੇਸ ਉੱਤੇ ਯਰਦਨ ਦੇ ਪਾਰ ਸੂਰਜ ਦੇ ਚੜ੍ਹਦੇ ਪਾਸੇ ਕਬਜ਼ਾ ਕਰ ਲਿਆ ਅਰਥਾਤ ਅਰਨੋਨ ਦੀ ਵਾਦੀ ਤੋਂ ਹਰਮੋਨ ਦੇ ਪਰਬਤ ਤੱਕ ਅਤੇ ਸਾਰਾ ਮੈਦਾਨ ਚੜ੍ਹਦੇ ਪਾਸੇ ਵੱਲ।
2 Sihoni ọba àwọn Amori, tí ó jẹ ọba ní Heṣboni. Ó ṣe àkóso láti Aroeri tí ń bẹ ní etí odò Arnoni, láti ìlú tó wà ní àárín àfonífojì náà dé odò Jabbok, èyí tí ó jẹ́ ààlà àwọn ọmọ Ammoni. Pẹ̀lú ìdajì àwọn ará Gileadi.
ਸੀਹੋਨ ਅਮੋਰੀਆਂ ਦਾ ਰਾਜਾ ਜਿਹੜਾ ਹਸ਼ਬੋਨ ਵਿੱਚ ਵੱਸਦਾ ਸੀ ਅਤੇ ਅਰੋਏਰ ਤੋਂ ਰਾਜ ਕਰਦਾ ਸੀ ਜਿਹੜਾ ਅਰਨੋਨ ਦੀ ਵਾਦੀ ਦੇ ਕੰਢੇ ਉੱਤੇ ਹੈ ਅਤੇ ਉਸ ਵਾਦੀ ਵਿੱਚ ਹੈ ਅਤੇ ਗਿਲਆਦ ਤੋਂ ਅੱਧ ਯਬੋਕ ਨਦੀ ਤੱਕ ਜਿਹੜੀ ਅੰਮੋਨੀਆਂ ਦੀ ਹੱਦ ਹੈ।
3 Ó sì ṣe àkóso ní orí ìlà-oòrùn aginjù láti Òkun Kinnereti sí ìhà Òkun ti aginjù (ti o túmọ̀ sí Òkun Iyọ̀), sí Beti-Jeṣimoti, àti láti gúúsù lọ dé ìsàlẹ̀ ẹsẹ̀ òkè Pisga.
ਉਹ ਮੈਦਾਨ ਕਿੰਨਰਥ ਦੇ ਸਮੁੰਦਰ ਤੱਕ ਚੜ੍ਹਦੇ ਪਾਸੇ ਵੱਲ ਅਤੇ ਅਰਾਬਾਹ ਦੇ ਸਮੁੰਦਰ ਤੱਕ ਜਿਹੜਾ ਖਾਰਾ ਸਮੁੰਦਰ ਹੈ, ਪੂਰਬ ਵੱਲ ਬੈਤ ਯਸ਼ਿਮੋਥ ਦੇ ਰਾਹ ਉੱਤੇ ਅਤੇ ਦੱਖਣ ਵਿੱਚ ਪਿਸਗਾਹ ਦੀਆਂ ਢਾਲਾਂ ਹੇਠ
4 Àti agbègbè Ogu ọba Baṣani, ọ̀kan nínú àwọn tí ó kù nínú àwọn ará Refaimu, ẹni tí ó jẹ ọba ní Aṣtarotu àti Edrei.
ਅਤੇ ਬਾਸ਼ਾਨ ਦੇ ਰਾਜੇ ਓਗ ਦੀ ਹੱਦ ਜਿਹੜਾ ਰਫ਼ਾਈਆਂ ਦੇ ਬਕੀਏ ਦਾ ਸੀ, ਉਹ ਅਸ਼ਤਾਰੋਥ ਅਤੇ ਅਦਰਈ ਵਿੱਚ ਵੱਸਦਾ ਸੀ।
5 Ó ṣe àkóso ní orí òkè Hermoni, Saleka, Baṣani títí dé ààlà àwọn ènìyàn Geṣuri àti Maakati, àti ìdajì Gileadi dé ààlà Sihoni ọba Heṣboni.
ਹਰਮੋਨ ਪਰਬਤ ਉੱਤੇ ਅਤੇ ਸਲਕਾਹ ਵਿੱਚ ਅਤੇ ਸਾਰੇ ਬਾਸ਼ਾਨ ਵਿੱਚ ਗਸ਼ੂਰੀਆਂ ਅਤੇ ਮਆਕਾਥੀਆਂ ਦੀ ਹੱਦ ਤੱਕ ਰਾਜ ਕਰਦਾ ਸੀ ਨਾਲੇ ਗਿਲਆਦ ਦਾ ਅੱਧ ਜਿਹੜਾ ਹਸ਼ਬੋਨ ਦੇ ਰਾਜੇ ਸੀਹੋਨ ਦੀ ਹੱਦ ਹੈ।
6 Mose ìránṣẹ́ Olúwa àti àwọn ọmọ Israẹli sì borí wọn. Mose ìránṣẹ́ Olúwa sì fi ilẹ̀ wọn fún àwọn ẹ̀yà Reubeni, àwọn ẹ̀yà Gadi àti ìdajì ẹ̀yà Manase kí ó jẹ́ ohun ìní wọn.
ਯਹੋਵਾਹ ਦੇ ਦਾਸ ਮੂਸਾ ਅਤੇ ਇਸਰਾਏਲੀਆਂ ਨੇ ਉਹਨਾਂ ਨੂੰ ਮਾਰਿਆ ਅਤੇ ਯਹੋਵਾਹ ਦੇ ਦਾਸ ਮੂਸਾ ਨੇ ਉਹ ਨੂੰ ਰਊਬੇਨੀਆਂ, ਗਾਦੀਆਂ ਅਤੇ ਮਨੱਸ਼ਹ ਦੇ ਅੱਧੇ ਗੋਤ ਨੂੰ ਕਬਜ਼ਾ ਕਰਨ ਲਈ ਦਿੱਤਾ।
7 Ìwọ̀nyí ní àwọn ọba ilẹ̀ náà tí Joṣua àti àwọn ọmọ Israẹli ṣẹ́gun ní ìhà ìwọ̀-oòrùn Jordani, láti Baali-Gadi ní àfonífojì Lebanoni sí òkè Halaki, èyí tí o lọ sí ọ̀nà Seiri (Joṣua sì fi ilẹ̀ wọn fún àwọn ẹ̀yà Israẹli ní ilẹ̀ ìní gẹ́gẹ́ bí ìpín ẹ̀yà wọn:
ਇਹ ਉਸ ਦੇਸ ਦੇ ਰਾਜੇ ਹਨ ਜਿਨ੍ਹਾਂ ਨੂੰ ਯਹੋਸ਼ੁਆ ਅਤੇ ਇਸਰਾਏਲੀਆਂ ਨੇ ਯਰਦਨ ਪਾਰ ਲਹਿੰਦੇ ਪਾਸੇ ਬਆਲ ਗਾਦ ਤੋਂ ਜਿਹੜਾ ਲਬਾਨੋਨ ਦੀ ਦੂਣ ਵਿੱਚ ਹੈ, ਹਾਲਾਕ ਪਰਬਤ ਤੱਕ ਜਿਹੜਾ ਸੇਈਰ ਵੱਲ ਚੜ੍ਹਦਾ ਹੈ ਮਾਰਿਆ। ਯਹੋਸ਼ੁਆ ਨੇ ਉਹ ਨੂੰ ਇਸਰਾਏਲ ਦੀਆਂ ਗੋਤਾਂ ਨੂੰ ਉਹਨਾਂ ਦੇ ਹਿੱਸਿਆਂ ਅਨੁਸਾਰ ਕਬਜ਼ਾ ਕਰਨ ਲਈ ਦੇ ਦਿੱਤਾ।
8 ilẹ̀ òkè, ní ẹsẹ̀ òkè ní ìhà ìwọ̀-oòrùn òkè aginjù, ní gẹ̀rẹ́gẹ̀rẹ́ òkè, ní aginjù àti nì gúúsù ilẹ̀ àwọn ará: Hiti, Amori, Kenaani, Peresi, Hifi àti àwọn ará Jebusi).
ਪਰਬਤ ਵਿੱਚ, ਬੇਟ ਵਿੱਚ, ਮੈਦਾਨ ਵਿੱਚ, ਢਾਲਾਂ ਵਿੱਚ, ਉਜਾੜ ਵਿੱਚ ਅਤੇ ਦੱਖਣ ਵਿੱਚ, ਹਿੱਤੀ, ਅਮੋਰੀ, ਕਨਾਨੀ, ਫ਼ਰਿੱਜ਼ੀ, ਹਿੱਵੀ ਅਤੇ ਯਬੂਸੀ।
9 Ọba Jeriko, ọ̀kan ọba Ai (tí ó wà nítòsí Beteli), ọ̀kan
ਯਰੀਹੋ ਦਾ ਰਾਜਾ ਇੱਕ, ਅਈ ਦਾ ਜਿਹੜਾ ਬੈਤਏਲ ਕੋਲ ਹੈ ਰਾਜਾ ਇੱਕ,
10 ọba Jerusalẹmu, ọ̀kan ọba Hebroni, ọ̀kan
੧੦ਯਰੂਸ਼ਲਮ ਦਾ ਰਾਜਾ ਇੱਕ, ਹਬਰੋਨ ਦਾ ਰਾਜਾ ਇੱਕ
11 ọba Jarmatu, ọ̀kan ọba Lakiṣi, ọ̀kan
੧੧ਯਰਮੂਥ ਦਾ ਰਾਜਾ ਇੱਕ, ਲਾਕੀਸ਼ ਦਾ ਰਾਜਾ ਇੱਕ
12 ọba Egloni, ọ̀kan ọba Geseri, ọ̀kan
੧੨ਅਗਲੋਨ ਦਾ ਰਾਜਾ ਇੱਕ, ਗਜ਼ਰ ਦਾ ਰਾਜਾ ਇੱਕ
13 ọba Debiri, ọ̀kan ọba Gederi, ọ̀kan
੧੩ਦਬੀਰ ਦਾ ਰਾਜਾ ਇੱਕ, ਗਦਰ ਦਾ ਰਾਜਾ ਇੱਕ
14 ọba Horma, ọ̀kan ọba Aradi, ọ̀kan
੧੪ਹਾਰਮਾਹ ਦਾ ਰਾਜਾ ਇੱਕ, ਅਰਾਦ ਦਾ ਰਾਜਾ ਇੱਕ
15 ọba Libina, ọ̀kan ọba Adullamu, ọ̀kan
੧੫ਲਿਬਨਾਹ ਦਾ ਰਾਜਾ ਇੱਕ, ਅਦੁੱਲਾਮ ਦਾ ਰਾਜਾ ਇੱਕ
16 ọba Makkeda, ọ̀kan ọba Beteli, ọ̀kan
੧੬ਮੱਕੇਦਾਹ ਦਾ ਰਾਜਾ ਇੱਕ, ਬੈਤਏਲ ਦਾ ਰਾਜਾ ਇੱਕ
17 ọba Tapua, ọ̀kan ọba Heferi, ọ̀kan
੧੭ਤੱਪੂਆਹ ਦਾ ਰਾਜਾ ਇੱਕ, ਹੇਫ਼ਰ ਦਾ ਰਾਜਾ ਇੱਕ
18 ọba Afeki, ọ̀kan ọba Laṣaroni, ọ̀kan
੧੮ਅਫੇਕ ਦਾ ਰਾਜਾ ਇੱਕ, ਲੱਸ਼ਾਰੋਨ ਦਾ ਰਾਜਾ ਇੱਕ
19 ọba Madoni, ọ̀kan ọba Hasori, ọ̀kan
੧੯ਮਾਦੋਨ ਦਾ ਰਾਜਾ ਇੱਕ, ਹਾਸੋਰ ਦਾ ਰਾਜਾ ਇੱਕ
20 ọba Ṣimroni-Meroni, ọ̀kan ọba Akṣafu, ọ̀kan
੨੦ਸ਼ਿਮਰੋਨ ਮਰੋਨ ਦਾ ਰਾਜਾ ਇੱਕ, ਅਕਸ਼ਾਫ਼ ਦਾ ਰਾਜਾ ਇੱਕ
21 ọba Taanaki, ọ̀kan ọba Megido, ọ̀kan
੨੧ਤਆਨਾਕ ਦਾ ਰਾਜਾ ਇੱਕ, ਮਗਿੱਦੋ ਦਾ ਰਾਜਾ ਇੱਕ
22 ọba Kedeṣi, ọ̀kan ọba Jokneamu ni Karmeli, ọ̀kan
੨੨ਕਾਦੇਸ਼ ਦਾ ਰਾਜਾ ਇੱਕ, ਕਰਮਲ ਵਿੱਚ ਯਾਕਨੁਆਮ ਦਾ ਰਾਜਾ ਇੱਕ
23 ọba Dori (ní Nafoti Dori), ọ̀kan ọba Goyimu ní Gilgali, ọ̀kan
੨੩ਦੋਰ ਦੀ ਉਚਿਆਈ ਵਿੱਚ ਦੋਰ ਦਾ ਰਾਜਾ ਇੱਕ, ਗਿਲਗਾਲ ਵਿੱਚ ਗੋਯਿਮ ਦਾ ਰਾਜਾ ਇੱਕ
24 ọba Tirsa, ọ̀kan. Gbogbo àwọn ọba náà jẹ́ mọ́kànlélọ́gbọ̀n.
੨੪ਤਿਰਸਾਹ ਦਾ ਰਾਜਾ ਇੱਕ। ਸਾਰੇ ਰਾਜੇ ਇਕੱਤੀ ਸਨ।

< Joshua 12 >