< Joel 1 >

1 Ọ̀rọ̀ Olúwa tí ó tọ Joẹli ọmọ Petueli wá.
ਯਹੋਵਾਹ ਦੀ ਬਾਣੀ ਜਿਹੜੀ ਪਥੂਏਲ ਦੇ ਪੁੱਤਰ ਯੋਏਲ ਨੂੰ ਆਈ,
2 Ẹ gbọ́ èyí ẹ̀yin àgbàgbà; ẹ fi etí sílẹ̀ gbogbo ẹ̀yin ènìyàn ará ilẹ̀ náà. Ǹjẹ́ irú èyí ha wà ní ọjọ́ yín, tàbí ní ọjọ́ àwọn baba yín?
ਹੇ ਬਜ਼ੁਰਗੋ, ਇਹ ਸੁਣੋ, ਦੇਸ਼ ਦੇ ਸਾਰੇ ਵਾਸੀਓ, ਕੰਨ ਲਾਓ! ਕੀ ਤੁਹਾਡੇ ਦਿਨਾਂ ਵਿੱਚ, ਜਾਂ ਤੁਹਾਡੇ ਪੁਰਖਿਆਂ ਦੇ ਦਿਨਾਂ ਵਿੱਚ ਅਜਿਹਾ ਹੋਇਆ?
3 Ẹ sọ ọ́ fún àwọn ọmọ yín, ki àwọn ọmọ yín sọ fún àwọn ọmọ wọn, ki àwọn ọmọ wọn sọ fún àwọn ìran mìíràn.
ਇਹ ਦੇ ਵਿਖੇ ਤੁਸੀਂ ਆਪਣੇ ਪੁੱਤਰਾਂ ਨੂੰ ਅਤੇ ਤੁਹਾਡੇ ਪੁੱਤਰ ਆਪਣੇ ਪੁੱਤਰਾਂ ਨੂੰ, ਉਹਨਾਂ ਦੇ ਪੁੱਤਰ ਆਪਣੀ ਅਗਲੀ ਪੀੜ੍ਹੀ ਨੂੰ ਖੋਲ੍ਹ ਕੇ ਦੱਸਣ।
4 Èyí tí eṣú tí agénijẹ jẹ kù ní ọ̀wọ́ eṣú ńlá ńlá ti jẹ, èyí tí ọ̀wọ́ eṣú ńlá ńlá jẹ kù ní eṣú kéékèèké jẹ, èyí tí eṣú kéékèèké jẹ kù ni eṣú apanirun mìíràn jẹ.
ਜੋ ਛੋਟੀ ਟਿੱਡੀ ਤੋਂ ਬਚਿਆ, ਉਹ ਵੱਡੀ ਟਿੱਡੀ ਖਾ ਗਈ, ਜੋ ਵੱਡੀ ਟਿੱਡੀ ਤੋਂ ਬਚਿਆ, ਉਹ ਟਪੂਸੀ ਮਾਰ ਟਿੱਡੀ ਖਾ ਗਈ, ਜੋ ਟਪੂਸੀ ਮਾਰ ਟਿੱਡੀ ਤੋਂ ਬਚਿਆ, ਉਹ ਹੂੰਝਾ ਫੇਰ ਟਿੱਡੀ ਖਾ ਗਈ!
5 Ẹ jí gbogbo ẹ̀yin ọ̀mùtí kí ẹ sì sọkún ẹ hu gbogbo ẹ̀yin ọ̀mu-wáìnì; ẹ hu nítorí wáìnì tuntun nítorí a gbà á kúrò lẹ́nu yín.
ਹੇ ਮਤਵਾਲਿਓ, ਜਾਗੋ ਅਤੇ ਰੋਵੋ! ਤੁਸੀਂ ਸਾਰੇ ਜੋ ਮਧ ਦੇ ਪਿਆਕੜ ਹੋ, ਨਵੀਂ ਮਧ ਦੇ ਕਾਰਨ ਭੁੱਬਾਂ ਮਾਰੋ, ਉਹ ਤਾਂ ਤੁਹਾਡੇ ਮੂੰਹ ਤੋਂ ਦੂਰ ਕਰ ਦਿੱਤੀ ਗਈ ਹੈ!
6 Nítorí orílẹ̀-èdè kan ti ṣígun sí ilẹ̀ mìíràn ó ní agbára púpọ̀, kò sì ní òǹkà; ó ní eyín kìnnìún ó sì ní èrìgì abo kìnnìún.
ਕਿਉਂ ਜੋ ਮੇਰੇ ਦੇਸ਼ ਉੱਤੇ ਇੱਕ ਕੌਮ ਚੜ੍ਹ ਆਈ ਹੈ, ਉਹ ਬਲਵੰਤ ਅਤੇ ਅਣਗਿਣਤ ਹੈ, ਉਹ ਦੇ ਦੰਦ ਬੱਬਰ ਸ਼ੇਰ ਦੇ ਦੰਦ ਹਨ, ਉਹ ਦੀਆਂ ਦਾੜ੍ਹਾਂ ਸ਼ੇਰਨੀ ਦੀਆਂ ਹਨ।
7 Ó ti pa àjàrà mi run, ó sì ti ya ẹ̀ka igi ọ̀pọ̀tọ́ mi kúrò, ó ti bò èèpo rẹ̀ jálẹ̀, ó sì sọ ọ́ nù; àwọn ẹ̀ka rẹ̀ ni a sì sọ di funfun.
ਉਸ ਨੇ ਮੇਰੇ ਅੰਗੂਰੀ ਬਾਗ਼ ਨੂੰ ਉਜਾੜ ਕੇ ਰੱਖ ਦਿੱਤਾ, ਉਸ ਨੇ ਮੇਰੇ ਹੰਜ਼ੀਰ ਦੇ ਰੁੱਖਾਂ ਨੂੰ ਤੋੜ ਸੁੱਟਿਆ, ਉਸ ਨੇ ਉਹ ਦੀ ਛਿੱਲ ਲਾਹ ਕੇ ਸੁੱਟ ਦਿੱਤੀ, ਉਹ ਦੀਆਂ ਟਹਿਣੀਆਂ ਚਿੱਟੀਆਂ ਨਿੱਕਲ ਆਈਆਂ ਹਨ।
8 Ẹ pohùnréré ẹkún bí wúńdíá tí a fi aṣọ ọ̀fọ̀ dí ni àmùrè, nítorí ọkọ ìgbà èwe rẹ̀.
ਉਸ ਕੁਆਰੀ ਵਾਂਗੂੰ ਜੋ ਲੱਕ ਉੱਤੇ ਟਾਟ ਬੰਨ੍ਹ ਕੇ ਆਪਣੀ ਜੁਆਨੀ ਦੇ ਪਤੀ ਲਈ ਰੋਂਦੀ ਹੈ, ਤੂੰ ਵੀ ਉਸੇ ਤਰ੍ਹਾਂ ਰੋ!
9 A ké ọrẹ jíjẹ́ àti ọrẹ mímu kúrò ní ilé Olúwa. Àwọn àlùfáà ń ṣọ̀fọ̀, àwọn ìránṣẹ́ Olúwa.
ਮੈਦੇ ਦੀਆਂ ਭੇਟਾਂ ਅਤੇ ਪੀਣ ਦੀਆਂ ਭੇਟਾਂ ਯਹੋਵਾਹ ਦੇ ਭਵਨ ਵਿੱਚ ਆਉਣੀਆਂ ਬੰਦ ਹੋ ਗਈਆਂ ਹਨ, ਯਹੋਵਾਹ ਦੇ ਜਾਜਕ ਅਤੇ ਸੇਵਕ ਵਿਰਲਾਪ ਕਰਦੇ ਹਨ।
10 Oko di ìgboro, ilẹ̀ ń ṣọ̀fọ̀, nítorí a fi ọkà ṣòfò: ọtí wáìnì tuntun gbẹ, òróró ń bùṣe.
੧੦ਖੇਤ ਉਜੜ ਗਏ, ਜ਼ਮੀਨ ਵਿਰਲਾਪ ਕਰਦੀ ਹੈ, ਕਿਉਂ ਜੋ ਅੰਨ ਉਜੜ ਗਿਆ ਹੈ, ਨਵੀਂ ਮਧ ਮੁੱਕ ਗਈ ਅਤੇ ਤੇਲ ਜਾਂਦਾ ਰਿਹਾ।
11 Kí ojú kí ó tì yín, ẹ̀yin àgbẹ̀; ẹ pohùnréré ẹkún ẹ̀yin olùtọ́jú àjàrà, nítorí alikama àti nítorí ọkà barle; nítorí ìkórè oko ṣègbé.
੧੧ਹੇ ਹਾਲ੍ਹੀਓ, ਸ਼ਰਮਿੰਦੇ ਹੋਵੋ! ਹੇ ਬਾਗਬਾਨੋ, ਕਣਕ ਅਤੇ ਜੌਂ ਦੇ ਕਾਰਨ ਧਾਹਾਂ ਮਾਰੋ, ਕਿਉਂ ਜੋ ਖੇਤ ਦੀ ਫ਼ਸਲ ਨਾਸ ਹੋ ਗਈ ਹੈ!
12 Àjàrà gbẹ, igi ọ̀pọ̀tọ́ sì rọ̀ dànù; igi pomegiranate, igi ọ̀pẹ pẹ̀lú, àti igi apiili, gbogbo igi igbó ni o rọ. Nítorí náà ayọ̀ ọmọ ènìyàn gbẹ kúrò lọ́dọ̀ wọn.
੧੨ਅੰਗੂਰ ਦੀ ਵਾੜੀ ਸੁੱਕਦੀ ਜਾਂਦੀ ਹੈ, ਹੰਜ਼ੀਰ ਦਾ ਰੁੱਖ ਮੁਰਝਾ ਗਿਆ ਹੈ, ਅਨਾਰ, ਖਜ਼ੂਰ, ਸੇਬ ਸਗੋਂ ਖੇਤ ਦੇ ਸਾਰੇ ਰੁੱਖ ਸੁੱਕ ਗਏ ਹਨ, ਅਤੇ ਖੁਸ਼ੀ ਨੇ ਆਦਮ ਵੰਸ਼ ਨੂੰ ਤਿਆਗ ਦਿੱਤਾ ਹੈ!
13 Ẹ di ara yín ni àmùrè, sí pohùnréré ẹkún ẹ̀yin àlùfáà: ẹ pohùnréré ẹkún, ẹ̀yin ìránṣẹ́ pẹpẹ: ẹ wá, fi gbogbo òru dùbúlẹ̀ nínú aṣọ ọ̀fọ̀, ẹ̀yin ìránṣẹ́ Ọlọ́run mi, nítorí tí a dá ọrẹ-jíjẹ àti ọrẹ mímu dúró ní ilé Ọlọ́run yín.
੧੩ਹੇ ਜਾਜਕੋ, ਆਪਣੇ ਲੱਕ ਉੱਤੇ ਟਾਟ ਬੰਨ੍ਹੋ ਅਤੇ ਵਿਰਲਾਪ ਕਰੋ, ਹੇ ਜਗਵੇਦੀ ਦੇ ਸੇਵਕੋ, ਧਾਹਾਂ ਮਾਰੋ, ਹੇ ਮੇਰੇ ਪਰਮੇਸ਼ੁਰ ਦੇ ਸੇਵਕੋ, ਅੰਦਰ ਜਾਓ ਅਤੇ ਟਾਟ ਵਿੱਚ ਰਾਤ ਕੱਟੋ, ਕਿਉਂ ਜੋ ਤੁਹਾਡੇ ਪਰਮੇਸ਼ੁਰ ਦੇ ਭਵਨ ਵਿੱਚ ਮੈਦੇ ਦੀ ਭੇਟ ਅਤੇ ਪੀਣ ਦੀ ਭੇਟ ਆਉਣੀ ਬੰਦ ਹੋ ਗਈ ਹੈ!
14 Ẹ yà àwẹ̀ kan sí mímọ́, ẹ pe àjọ kan tí o ní ìrònú, ẹ pe àwọn àgbàgbà, àti gbogbo àwọn ará ilẹ̀ náà jọ sí ilé Olúwa Ọlọ́run yín, kí ẹ sí ké pe Olúwa.
੧੪ਪਵਿੱਤਰ ਵਰਤ ਰੱਖੋ, ਮਹਾਂ-ਸਭਾ ਬੁਲਾਓ, ਬਜ਼ੁਰਗਾਂ ਨੂੰ ਅਤੇ ਦੇਸ਼ ਦੇ ਸਾਰੇ ਵਾਸੀਆਂ ਨੂੰ, ਯਹੋਵਾਹ ਆਪਣੇ ਪਰਮੇਸ਼ੁਰ ਦੇ ਭਵਨ ਵਿੱਚ ਇਕੱਠਾ ਕਰੋ ਅਤੇ ਯਹੋਵਾਹ ਦੇ ਅੱਗੇ ਦੁਹਾਈ ਦਿਓ!
15 A! Fún ọjọ́ náà, nítorí ọjọ́ Olúwa kù sí dẹ̀dẹ̀, yóò de bí ìparun láti ọwọ́ Olódùmarè.
੧੫ਹਾਏ ਉਸ ਦਿਨ ਨੂੰ! ਕਿਉਂ ਜੋ ਯਹੋਵਾਹ ਦਾ ਦਿਨ ਤਾਂ ਨੇੜੇ ਹੈ, ਉਹ ਸਰਬ ਸ਼ਕਤੀਮਾਨ ਵੱਲੋਂ ਬਰਬਾਦੀ ਵਾਂਗੂੰ ਆ ਰਿਹਾ ਹੈ!
16 A kò ha ké oúnjẹ kúrò níwájú ojú wá yìí, ayọ̀ àti inú dídùn kúrò nínú ilé Ọlọ́run wá?
੧੬ਕੀ ਸਾਡੇ ਵੇਖਦਿਆਂ ਭੋਜਨ ਵਸਤਾਂ ਨਾਸ ਨਹੀਂ ਹੋ ਗਈਆਂ, ਅਤੇ ਅਨੰਦ ਅਤੇ ਖੁਸ਼ੀ ਸਾਡੇ ਪਰਮੇਸ਼ੁਰ ਦੇ ਭਵਨ ਤੋਂ ਮੁੱਕ ਨਹੀਂ ਗਿਆ?
17 Irúgbìn bàjẹ́ nínú ebè wọn, a sọ àká di ahoro, a wó àká palẹ̀; nítorí tí a mú ọkà rọ.
੧੭ਬੀਜ ਮਿੱਟੀ ਦੇ ਢੇਲਿਆਂ ਦੇ ਹੇਠ ਸੜਦੇ ਜਾਂਦੇ ਹਨ, ਖੱਤੇ ਵਿਰਾਨ ਪਏ ਹਨ, ਭੰਡਾਰ ਘਰ ਟੁੱਟੇ ਪਏ ਹਨ, ਕਿਉਂ ਜੋ ਫ਼ਸਲ ਸੁੱਕ ਗਈ ਹੈ।
18 Àwọn ẹranko tí ń kérora tó! Àwọn agbo ẹran dààmú, nítorí tí wọ́n kò ni pápá oko; nítòótọ́, àwọn agbo àgùntàn jìyà.
੧੮ਪਸ਼ੂ ਕਿਵੇਂ ਅੜਿੰਗਦੇ ਹਨ! ਬਲ਼ਦਾਂ ਦੇ ਵੱਗ ਕਿਵੇਂ ਬੇਚੈਨ ਹੋਏ ਪਏ ਹਨ! ਕਿਉਂ ਜੋ ਉਹਨਾਂ ਦੇ ਲਈ ਕੋਈ ਚਾਰਗਾਹ ਨਹੀਂ ਹੈ, ਹਾਂ, ਭੇਡਾਂ ਦੇ ਇੱਜੜ ਵੀ ਦੁਖੀ ਹਨ।
19 Olúwa, sí ọ ni èmi o ké pè, nítorí iná tí run pápá oko tútù aginjù, ọwọ́ iná sí ti jó gbogbo igi igbó.
੧੯ਹੇ ਯਹੋਵਾਹ, ਮੈਂ ਤੇਰੇ ਅੱਗੇ ਪੁਕਾਰਦਾ ਹਾਂ, ਕਿਉਂ ਜੋ ਅੱਗ ਨੇ ਉਜਾੜ ਦੀਆਂ ਚਾਰਗਾਹਾਂ ਨੂੰ ਖਾ ਲਿਆ ਹੈ, ਲੰਬ ਨੇ ਖੇਤ ਦੇ ਸਾਰੇ ਰੁੱਖਾਂ ਨੂੰ ਸਾੜ ਦਿੱਤਾ ਹੈ।
20 Àwọn ẹranko igbó gbé ojú sókè sí ọ pẹ̀lú, nítorí tí àwọn ìṣàn omi gbẹ, iná sí ti jó àwọn pápá oko aginjù run.
੨੦ਖੇਤ ਦੇ ਪਸ਼ੂ ਤੇਰੇ ਵੱਲ ਹੌਂਕਦੇ ਹਨ, ਕਿਉਂ ਜੋ ਨਦੀਆਂ ਦਾ ਪਾਣੀ ਸੁੱਕ ਗਿਆ, ਅਤੇ ਅੱਗ ਨੇ ਉਜਾੜ ਦੀਆਂ ਚਾਰਗਾਹਾਂ ਨੂੰ ਭਸਮ ਕਰ ਦਿੱਤਾ ਹੈ।

< Joel 1 >