< Job 16 >

1 Ìgbà náà ní Jobu dáhùn, ó sì wí pé,
ਤਦ ਅੱਯੂਬ ਨੇ ਉੱਤਰ ਦੇ ਕੇ ਆਖਿਆ,
2 “Èmi ti gbọ́ irú ohun púpọ̀ bẹ́ẹ̀ rí ayọnilẹ́nu onítùnú ènìyàn ní gbogbo yín.
“ਮੈਂ ਅਜਿਹੀਆਂ ਬਹੁਤ ਸਾਰੀਆਂ ਗੱਲਾਂ ਸੁਣੀਆਂ ਹਨ, ਤੁਸੀਂ ਸਾਰੇ ਦੇ ਸਾਰੇ ਦੁੱਖਦਾਇਕ ਤਸੱਲੀ ਦੇਣ ਵਾਲੇ ਹੋ!
3 Ọ̀rọ̀ asán lè ni òpin? Tàbí kí ni ó gbó ọ láyà tí ìwọ fi dáhùn?
ਕੀ ਹਵਾਈ ਗੱਲਾਂ ਕਦੇ ਮੁੱਕਣਗੀਆਂ, ਜਾਂ ਤੈਨੂੰ ਕੀ ਖਿਝ ਹੈ ਜੋ ਤੂੰ ਬਹਿਸ ਕਰਦਾ ਹੈਂ?
4 Èmi pẹ̀lú le sọ bí ẹ̀yin; bí ọkàn yín bá wà ní ipò ọkàn mi, èmi le sọ ọ̀rọ̀ dáradára púpọ̀ sí yín ní ọrùn, èmi a sì mi orí mi sí i yín.
ਮੈਂ ਵੀ ਤੁਹਾਡੇ ਵਾਂਗੂੰ ਬੋਲ ਸਕਦਾ, ਜੇ ਤੁਹਾਡੀ ਹਾਲਤ ਮੇਰੀ ਹਾਲਤ ਜਿਹੀ ਹੁੰਦੀ, ਤਾਂ ਮੈਂ ਵੀ ਤੁਹਾਡੇ ਵਿਰੁੱਧ ਗੱਲਾਂ ਘੜ੍ਹ ਸਕਦਾ, ਅਤੇ ਆਪਣਾ ਸਿਰ ਤੁਹਾਡੇ ਉੱਤੇ ਹਿਲਾ ਸਕਦਾ!
5 Èmi ìbá fi ọ̀rọ̀ ẹnu mi gbà yín ni ìyànjú, àti ṣíṣí ètè mi ìbá sì tu ìbìnújẹ́ yín.
ਪਰ ਮੈਂ ਤੁਹਾਨੂੰ ਆਪਣੇ ਬਚਨਾਂ ਨਾਲ ਉਤਸ਼ਾਹਿਤ ਕਰਦਾ, ਅਤੇ ਆਪਣੇ ਬੁੱਲ੍ਹਾਂ ਨਾਲ ਤਸੱਲੀ ਦਿੰਦਾ।
6 “Bí èmi tilẹ̀ sọ̀rọ̀, ìbìnújẹ́ mi kò lọ; bí mo sì tilẹ̀ dákẹ́, níbo ni ìtùnú mí ko kúrò?
“ਜੇ ਮੈਂ ਬੋਲਾਂ ਤਾਂ ਵੀ ਮੈਨੂੰ ਤਸੱਲੀ ਨਹੀਂ, ਅਤੇ ਜੇ ਮੈਂ ਚੁੱਪ ਰਹਾਂ, ਤਾਂ ਵੀ ਮੈਨੂੰ ਅਰਾਮ ਨਹੀਂ ਮਿਲਦਾ।
7 Ṣùgbọ́n nísinsin yìí, ó dá mi lágara; ìwọ Ọlọ́run mú gbogbo ẹgbẹ́ mi takété.
ਪਰ ਹੁਣ ਉਹ ਨੇ ਮੈਨੂੰ ਥਕਾ ਦਿੱਤਾ ਹੈ, ਤੂੰ ਮੇਰੇ ਸਾਰੇ ਆਰ-ਪਰਿਵਾਰ ਨੂੰ ਬਰਬਾਦ ਕੀਤਾ ਹੈ,
8 Ìwọ fi ìhunjọ kùn mí lára, èyí tí o jẹ́rìí tì mí; àti rírù tí ó hàn lára mi, ó jẹ́rìí tì mí ní ojú.
ਤੂੰ ਮੈਨੂੰ ਘੁੱਟ ਕੇ ਫੜ੍ਹ ਲਿਆ ਹੈ, ਇਹ ਮੇਰੇ ਲਈ ਗਵਾਹੀ ਹੈ! ਮੇਰੀ ਦੁਰਬਲਤਾ ਮੇਰੇ ਵਿਰੁੱਧ ਉੱਠ ਕੇ ਮੇਰੇ ਮੂੰਹ ਤੇ ਸਾਖੀ ਦਿੰਦੀ ਹੈ।
9 Ọlọ́run fi i ìbínú rẹ̀ fà mí ya, ó sì gbóguntì mí; ó pa eyín rẹ̀ keke sí mi, ọ̀tá mi sì gbójú rẹ̀ sí mi.
ਉਹ ਦੇ ਕ੍ਰੋਧ ਨੇ ਮੈਨੂੰ ਪਾੜਿਆ ਅਤੇ ਸਤਾਇਆ ਹੈ, ਉਹ ਨੇ ਮੇਰੇ ਉੱਤੇ ਆਪਣੇ ਦੰਦ ਪੀਹੇ ਅਤੇ ਮੇਰਾ ਵਿਰੋਧੀ ਮੈਨੂੰ ਅੱਖਾਂ ਵਿਖਾਉਂਦਾ ਹੈ।
10 Wọ́n ti fi ẹnu wọn yẹ̀yẹ́ mi; Wọ́n gbá mi ní ẹ̀rẹ̀kẹ́ ni ìgbá ẹ̀gàn; wọ́n kó ara wọn pọ̀ sí mi.
੧੦ਉਹਨਾਂ ਨੇ ਮੇਰੇ ਉੱਤੇ ਆਪਣੇ ਮੂੰਹ ਖੋਲ੍ਹੇ ਹਨ, ਨਿੰਦਿਆ ਕਰਕੇ ਉਹਨਾਂ ਨੇ ਮੇਰੇ ਚਪੇੜਾਂ ਮਾਰੀਆਂ, ਉਹ ਮੇਰੇ ਵਿਰੁੱਧ ਰਲ ਕੇ ਇਕੱਠੇ ਹੁੰਦੇ ਹਨ।
11 Ọlọ́run ti fi mí lé ọwọ́ ẹni búburú, ó sì mú mi ṣubú sí ọwọ́ ènìyàn ìkà.
੧੧ਪਰਮੇਸ਼ੁਰ ਨੇ ਮੈਨੂੰ ਕੁਧਰਮੀਆਂ ਦੇ ਵੱਸ ਕਰ ਦਿੱਤਾ, ਅਤੇ ਦੁਸ਼ਟਾਂ ਦੇ ਹੱਥ ਵਿੱਚ ਮੈਨੂੰ ਸੁੱਟ ਦਿੱਤਾ ਹੈ।
12 Mo ti jókòó jẹ́ẹ́, ṣùgbọ́n ó fà mí já; ó sì dì mí ni ọrùn mú, ó sì gbọ̀n mí túútúú, ó sì gbé mi kalẹ̀ láti ṣe àmì ìtafàsí rẹ̀;
੧੨ਮੈਂ ਸੁਖੀ ਸੀ ਪਰ ਉਹ ਨੇ ਮੈਨੂੰ ਚੂਰ-ਚਾਰ ਕਰ ਸੁੱਟਿਆ, ਅਤੇ ਮੈਨੂੰ ਧੌਣ ਤੋਂ ਫੜ੍ਹ ਲਿਆ ਅਤੇ ਪਟਕਾ-ਪਟਕਾ ਕੇ ਮੈਨੂੰ ਭੰਨ ਸੁੱਟਿਆ, ਉਹ ਨੇ ਮੈਨੂੰ ਆਪਣੇ ਨਿਸ਼ਾਨੇ ਲਈ ਖੜ੍ਹਾ ਕੀਤਾ!
13 àwọn tafàtafà rẹ̀ dúró yí mi káàkiri. Ó là mí láyà pẹ̀rẹ̀, kò si dá sí, ó sì tú òróòro ara mi dà sílẹ̀.
੧੩ਉਹ ਦੇ ਤੀਰ-ਅੰਦਾਜ਼ ਮੈਨੂੰ ਆਲੇ ਦੁਆਲਿਓਂ ਘੇਰ ਲੈਂਦੇ ਹਨ, ਉਹ ਮੇਰੇ ਗੁਰਦਿਆਂ ਨੂੰ ਚੀਰਦਾ ਹੈ ਅਤੇ ਦਯਾ ਨਹੀਂ ਕਰਦਾ, ਉਹ ਮੇਰੇ ਪਿੱਤ ਨੂੰ ਧਰਤੀ ਉੱਤੇ ਡੋਲ੍ਹ ਦਿੰਦਾ ਹੈ!
14 Ìbàjẹ́ lórí ìbàjẹ́ ní ó fi bà mí jẹ́; ó súré kọlù mi bí jagunjagun.
੧੪ਉਹ ਤੇੜਾਂ ਤੇ ਤੇੜਾਂ ਪਾ ਕੇ ਮੈਨੂੰ ਤੋੜ ਸੁੱਟਦਾ ਹੈ, ਉਹ ਮੇਰੇ ਉੱਤੇ ਸੂਰਮੇ ਵਾਂਗੂੰ ਹਮਲਾ ਕਰਦਾ ਹੈ!
15 “Mo rán aṣọ ọ̀fọ̀ bò ara mi, mo sì rẹ̀ ìwo mi sílẹ̀ nínú erùpẹ̀.
੧੫“ਮੈਂ ਆਪਣੀ ਚਮੜੀ ਉੱਤੇ ਤੱਪੜ ਨੂੰ ਸਿਉਂ ਲਿਆ ਹੈ, ਮੈਂ ਆਪਣਾ ਸਿੰਗ ਨੂੰ ਮਿੱਟੀ ਵਿੱਚ ਰਲਾ ਦਿੱਤਾ ਹੈ।
16 Ojú mi ti pọ́n fún ẹkún, òjìji ikú sì ṣẹ́ sí ìpéǹpéjú mi.
੧੬ਮੇਰਾ ਮੂੰਹ ਰੋਣ ਨਾਲ ਲਾਲ ਹੋ ਗਿਆ ਹੈ, ਅਤੇ ਮੇਰੀਆਂ ਪਲਕਾਂ ਉੱਤੇ ਮੌਤ ਦਾ ਸਾਯਾ ਹੈ,
17 Kì í ṣe nítorí àìṣòótọ́ kan ní ọwọ́ mi; àdúrà mi sì mọ́ pẹ̀lú.
੧੭ਫੇਰ ਵੀ ਮੇਰੇ ਹੱਥਾਂ ਵਿੱਚ ਕੋਈ ਜ਼ੁਲਮ ਨਹੀਂ, ਅਤੇ ਮੇਰੀ ਪ੍ਰਾਰਥਨਾ ਪਵਿੱਤਰ ਹੈ।
18 “Háà! Ilẹ̀ ayé, ìwọ má ṣe bò ẹ̀jẹ̀ mi, kí ẹkún mi má ṣe wà ní ipò kan.
੧੮“ਹੇ ਧਰਤੀ, ਮੇਰੇ ਲਹੂ ਨੂੰ ਨਾ ਲੁਕਾ, ਅਤੇ ਮੇਰੀ ਦੁਹਾਈ ਕਿਤੇ ਨਾ ਰੁਕੇ!
19 Ǹjẹ́ nísinsin yìí kíyèsi i, ẹlẹ́rìí mi ń bẹ ní ọ̀run, ẹ̀rí mi sì ń bẹ lókè ọ̀run.
੧੯ਪਰ ਹੁਣ ਵੇਖੋ, ਸਵਰਗ ਵਿੱਚ ਮੇਰਾ ਸਾਖੀ ਹੈ, ਅਤੇ ਮੇਰਾ ਗਵਾਹ ਉੱਚਿਆਈਆਂ ਉੱਤੇ ਹੈ।
20 Àwọn ọ̀rẹ́ mi ń fi mí ṣẹ̀sín, ṣùgbọ́n ojú mi ń da omijé sọ́dọ̀ Ọlọ́run,
੨੦ਮੇਰੇ ਮਿੱਤਰ ਮੇਰਾ ਮਖ਼ੌਲ ਉਡਾਉਂਦੇ ਹਨ, ਮੇਰੀਆਂ ਅੱਖਾਂ ਪਰਮੇਸ਼ੁਰ ਦੇ ਅੱਗੇ ਰੋਂਦੀਆਂ ਹਨ,
21 ìbá ṣe pé ẹnìkan le è máa ṣe alágbàwí fún ẹnìkejì lọ́dọ̀ Ọlọ́run, bí ènìyàn kan ti í ṣe alágbàwí fún ẹnìkejì rẹ̀.
੨੧ਕੀ ਕੋਈ ਮਨੁੱਖ ਦੇ ਲਈ ਪਰਮੇਸ਼ੁਰ ਨਾਲ ਵਾਦ-ਵਿਵਾਦ ਕਰੇ, ਜਿਵੇਂ ਆਦਮ ਵੰਸ਼ ਆਪਣੇ ਮਿੱਤਰ ਲਈ ਕਰਦਾ ਹੈ।
22 “Nítorí nígbà tí iye ọdún díẹ̀ rékọjá tán, nígbà náà ni èmi ó lọ sí ibi tí èmi kì yóò padà bọ̀.”
੨੨“ਕਿਉਂ ਜੋ ਥੋੜ੍ਹਿਆਂ ਸਾਲਾਂ ਦੇ ਬੀਤਣ ਤੋਂ ਬਾਅਦ ਮੈਂ ਉਸ ਰਾਹ ਚਲਾ ਜਾਂਵਾਂਗਾ ਜਿੱਥੋਂ ਮੈਂ ਫੇਰ ਕਦੇ ਨਹੀਂ ਮੁੜਾਂਗਾ।”

< Job 16 >