< Jeremiah 2 >

1 Ọ̀rọ̀ Olúwa sì tọ̀ mí wá wí pé:
ਯਹੋਵਾਹ ਦਾ ਬਚਨ ਮੇਰੇ ਕੋਲ ਆਇਆ
2 “Lọ kí o sì kéde sí etí Jerusalẹmu pé: “Báyìí ni Olúwa wí, “‘Èmi rántí ìṣeun ìgbà èwe rẹ, ìfẹ́ ìgbéyàwó rẹ àti nígbà tí ìwọ tẹ̀lé mi nínú ijù, nínú ìyàngbẹ ilẹ̀.
ਕਿ ਜਾ ਅਤੇ ਯਰੂਸ਼ਲਮ ਦੇ ਵਿੱਚ ਪੁਕਾਰ ਕਿ ਯਹੋਵਾਹ ਤਾਂ ਇਸ ਤਰ੍ਹਾਂ ਆਖਦਾ ਹੈ, ਮੈਂ ਤੇਰੀ ਜੁਆਨੀ ਦੀ ਕਿਰਪਾ, ਤੇਰੇ ਵਿਆਹ ਦੇ ਪ੍ਰੇਮ ਨੂੰ ਚੇਤੇ ਕਰਦਾ ਹਾਂ, ਜੋ ਤੂੰ ਉਜਾੜ ਵਿੱਚ ਮੇਰੇ ਪਿੱਛੇ-ਪਿੱਛੇ ਚੱਲੀਂ, ਉਸ ਧਰਤੀ ਵਿੱਚ ਜਿਹੜੀ ਬੀਜੀ ਨਹੀਂ ਗਈ ਸੀ।
3 Israẹli jẹ́ mímọ́ sí Olúwa, àkọ́kọ́ èso ìkórè rẹ̀, gbogbo ẹnikẹ́ni tí ó jẹ run ni a ó dá lẹ́bi, ibi yóò sì wá sí orí wọn,’” bẹ́ẹ̀ ni Olúwa wí.
ਇਸਰਾਏਲ ਯਹੋਵਾਹ ਲਈ ਪਵਿੱਤਰ ਸੀ, ਉਹ ਦੀ ਪੈਦਾਵਾਰ ਦਾ ਪਹਿਲਾ ਫਲ, ਉਸ ਦੇ ਖਾਣ ਵਾਲੇ ਸਾਰੇ ਦੋਸ਼ੀ ਠਹਿਰਨਗੇ, ਉਹਨਾਂ ਉੱਤੇ ਬੁਰਿਆਈ ਆਵੇਗੀ, ਯਹੋਵਾਹ ਦਾ ਵਾਕ ਹੈ।
4 Gbọ́ ọ̀rọ̀ Olúwa, ẹ̀yin ìdílé Jakọbu àti gbogbo ẹ̀yin ará ilé Israẹli.
ਹੇ ਯਾਕੂਬ ਦੇ ਘਰਾਣੇ ਦੇ ਲੋਕੋ ਅਤੇ ਇਸਰਾਏਲ ਦੇ ਘਰਾਣੇ ਦੇ ਸਾਰੇ ਟੱਬਰੋ, ਯਹੋਵਾਹ ਦੀ ਗੱਲ ਸੁਣੋ
5 Báyìí ni Olúwa wí: “Irú àìṣedéédéé wo ni baba yín rí lọ́wọ́ mi, tí wọ́n fi jìnnà sí mi? Wọ́n tẹ̀lé àwọn òrìṣà asán, àwọn fúnra wọn sì di asán.
ਯਹੋਵਾਹ ਐਉਂ ਆਖਦਾ ਹੈ, ਤੁਹਾਡੇ ਪੁਰਖਿਆਂ ਨੇ ਮੇਰੇ ਵਿੱਚ ਕੀ ਅਨਿਆਈਂ ਲੱਭੀ, ਜੋ ਉਹ ਮੈਥੋਂ ਦੂਰ ਚਲੇ ਗਏ, ਅਤੇ ਨਿਕੰਮੀ ਮੂਰਤੀਆਂ ਦੇ ਪਿੱਛੇ ਲੱਗ ਕੇ ਨਿਕੰਮੇ ਬਣ ਗਏ?
6 Wọn kò béèrè, ‘Níbo ni Olúwa wà, tí ó mú wa jáde láti ilẹ̀ Ejibiti wá, tí ó mú wa la aginjù já, tí ó mú wa la àárín pẹ̀tẹ́lẹ̀ àti ihò, ìyàngbẹ ilẹ̀ àti òkùnkùn biribiri, ilẹ̀ ibi tí ẹnikẹ́ni kò là kọjá, tí ẹnikẹ́ni kò sì tẹ̀dó sí?’
ਉਹਨਾਂ ਨੇ ਨਾ ਆਖਿਆ ਯਹੋਵਾਹ ਕਿੱਥੇ ਹੈ? ਜਿਹੜਾ ਸਾਨੂੰ ਮਿਸਰ ਦੇਸ ਵਿੱਚੋਂ ਉਤਾਹਾਂ ਲੈ ਆਇਆ, ਜਿਹਨੇ ਉਜਾੜ ਦੇ ਵਿੱਚੋਂ ਦੀ ਸਾਡੀ ਅਗਵਾਈ ਕੀਤੀ, ਥਲ ਅਤੇ ਟੋਇਆਂ ਦੀ ਧਰਤੀ ਵਿੱਚੋਂ ਦੀ, ਔੜ ਤੇ ਮੌਤ ਦੇ ਸਾਯੇ ਦੀ ਧਰਤੀ ਦੇ ਵਿੱਚੋਂ, ਉਹ ਧਰਤੀ ਜਿਹ ਦੇ ਵਿੱਚੋਂ ਦੀ ਕੋਈ ਨਹੀਂ ਲੰਘਦਾ, ਨਾ ਕੋਈ ਆਦਮੀ ਉੱਥੇ ਵੱਸਦਾ ਹੈ।
7 Èmi mú yín wá sí ilẹ̀ ọlọ́ràá láti máa jẹ èso ibẹ̀ àti ọrọ̀ rẹ̀, ṣùgbọ́n ẹ̀yin wọ inú rẹ̀, ẹ sì bà á jẹ́, ẹ sì sọ ogún mi di ohun ìríra.
ਮੈਂ ਤੁਹਾਨੂੰ ਵਧੀਆ ਧਰਤੀ ਵਿੱਚ ਲਿਆਂਦਾ, ਭਈ ਤੁਸੀਂ ਉਹ ਦੇ ਮੇਵੇ ਅਤੇ ਚੰਗੇ ਪਦਾਰਥ ਖਾਓ, ਪਰ ਤੁਸੀਂ ਵੜ ਕੇ ਮੇਰੀ ਧਰਤੀ ਨੂੰ ਭਰਿਸ਼ਟ ਕੀਤਾ, ਅਤੇ ਮੇਰੀ ਮਿਰਾਸ ਨੂੰ ਘਿਣਾਉਣਾ ਕੀਤਾ।
8 Àwọn àlùfáà kò béèrè wí pé, ‘Níbo ni Olúwa wà?’ Àwọn tí ń ṣiṣẹ́ pẹ̀lú òfin kò si mọ̀ mí, àwọn olùṣọ́ sì ṣẹ̀ sí mi. Àwọn wòlíì sì ń sọtẹ́lẹ̀ nípa òrìṣà Baali, wọ́n sì ń tẹ̀lé àwọn òrìṣà asán.
ਜਾਜਕਾਂ ਨੇ ਨਾ ਆਖਿਆ, ਯਹੋਵਾਹ ਕਿੱਥੇ ਹੈ? ਬਿਵਸਥਾ ਵਾਲਿਆਂ ਨੇ ਮੈਨੂੰ ਨਾ ਜਾਣਿਆ, ਹਾਕਮਾਂ ਨੇ ਮੇਰੇ ਵਿਰੁੱਧ ਅਪਰਾਧ ਕੀਤਾ, ਨਬੀਆਂ ਨੇ ਬਆਲ ਦਾ ਨਾਮ ਲੈ ਕੇ ਅਗੰਮ ਵਾਕ ਕੀਤਾ, ਉਹ ਉਹਨਾਂ ਚੀਜ਼ਾਂ ਦੇ ਪਿੱਛੇ ਲੱਗ ਗਏ ਜਿਹਨਾਂ ਤੋਂ ਲਾਭ ਨਹੀਂ।
9 “Nítorí náà, mo fi ẹ̀sùn kàn yín lẹ́ẹ̀kan sí i,” ni Olúwa wí. “Èmi ó sì fi ẹ̀sùn kan àwọn ọmọ ọwọ́ rẹ.
ਇਸ ਲਈ ਮੈਂ ਫਿਰ ਤੁਹਾਡੇ ਨਾਲ ਝਗੜਾਂਗਾ, ਯਹੋਵਾਹ ਦਾ ਵਾਕ ਹੈ, ਮੈਂ ਤੁਹਾਡੇ ਪੁੱਤਰਾਂ ਦੇ ਪੁੱਤਰਾਂ ਨਾ ਝਗੜਾਂਗਾ।
10 Rékọjá lọ sí erékùṣù àwọn ara Kittimu, kí ẹ sì wò ó, ránṣẹ́ lọ sí ìlú Kedari, kí ẹ sì kíyèsi gidigidi; kí ẹ wò bí irú nǹkan báyìí bá ń bẹ níbẹ̀?
੧੦ਕਿੱਤੀਮ ਦੇ ਟਾਪੂਆਂ ਵਿੱਚੋਂ ਲੰਘੋ ਅਤੇ ਵੇਖੋ, ਜਾਂ ਕੇਦਾਰ ਨੂੰ ਘੱਲੋ ਅਤੇ ਬਹੁਤ ਗੌਰ ਨਾਲ ਸੋਚੋ, ਅਤੇ ਵੇਖੋ ਭਈ ਅਜਿਹੀ ਗੱਲ ਕਿਤੇ ਹੋਈ ਹੈ!
11 Orílẹ̀-èdè kan ha á pa ọlọ́run rẹ̀ dà? (Síbẹ̀, wọ́n kì í ṣe iṣẹ́ ọlọ́run.) Ṣùgbọ́n àwọn ènìyàn mi ti pààrọ̀ Ọlọ́run ògo wọn fún àwọn ère tí kò níyì.
੧੧ਕੀ ਕਿਸੇ ਕੌਮ ਨੇ ਆਪਣੇ ਦੇਵਤਿਆਂ ਨੂੰ ਬਦਲ ਦਿੱਤਾ, ਭਾਵੇਂ ਉਹ ਦੇਵਤੇ ਵੀ ਨਹੀਂ ਸਨ? ਪਰ ਮੇਰੀ ਪਰਜਾ ਨੇ ਆਪਣੇ ਪਰਤਾਪ ਨੂੰ ਉਸ ਦੇ ਲਈ ਬਦਲ ਦਿੱਤਾ, ਜਿਸ ਤੋਂ ਕੁਝ ਲਾਭ ਨਹੀਂ।
12 Àwọn ènìyàn mi ti dẹ́ṣẹ̀ méjì kí ẹ sì wárìrì pẹ̀lú ìbẹ̀rù ńlá,” ni Olúwa wí.
੧੨ਹੇ ਅਕਾਸ਼ੋ, ਇਸ ਉੱਤੇ ਹੈਰਾਨ ਹੋਵੋ, ਬਹੁਤ ਡਰ ਜਾਓ ਤੇ ਉੱਕੇ ਵਿਰਾਨ ਹੋ ਜਾਓ! ਯਹੋਵਾਹ ਦਾ ਵਾਕ ਹੈ।
13 “Àwọn ènìyàn mi ti dẹ́ṣẹ̀ méjì, wọ́n ti kọ̀ mí sílẹ̀, Èmi orísun omi ìyè, wọ́n sì ti ṣe àmù, àmù fífọ́ tí kò lè gba omi dúró.
੧੩ਮੇਰੀ ਪਰਜਾ ਨੇ ਦੋ ਬੁਰਿਆਈਆਂ ਜੋ ਕੀਤੀਆਂ, - ਉਹਨਾਂ ਨੇ ਮੈਨੂੰ ਤਿਆਗ ਦਿੱਤਾ, ਜੀਉਂਦੇ ਪਾਣੀ ਦੇ ਸੋਤੇ ਨੂੰ, ਆਪਣੇ ਲਈ ਚੁਬੱਚੇ ਪੁੱਟੇ, ਟੁੱਟੇ ਹੋਏ ਚੁਬੱਚੇ, ਜਿਹਨਾਂ ਵਿੱਚ ਪਾਣੀ ਨਹੀਂ ਠਹਿਰਦਾ।
14 Israẹli ha á jẹ́ ọmọ ọ̀dọ̀ ẹrú nípa ìbí? Kí ló ha a dé tí ó fi di ìkógun?
੧੪ਕੀ ਇਸਰਾਏਲ ਗੁਲਾਮ ਹੈ? ਕੀ ਉਹ ਮੁੱਢੋਂ ਗੁਲਾਮੀ ਵਿੱਚ ਹੈ? ਉਹ ਕਿਉਂ ਲੁੱਟ ਬਣਿਆ?
15 Àwọn kìnnìún ké ramúramù; wọ́n sì ń bú mọ́ wọn. Wọ́n ti fi ilẹ̀ rẹ̀ ṣòfò; ìlú rẹ̀ ti di jíjóná, ó sì ti di ìkọ̀sílẹ̀.
੧੫ਜੁਆਨ ਬੱਬਰ ਸ਼ੇਰ ਉਹ ਦੇ ਉੱਤੇ ਭੁੱਬਾਂ ਮਾਰਦੇ, ਉਹਨਾਂ ਨੇ ਆਪਣੀ ਅਵਾਜ਼ ਕੱਢੀ, ਉਹਨਾਂ ਨੇ ਉਸ ਦਾ ਦੇਸ ਖ਼ਰਾਬ ਬਣਾ ਦਿੱਤਾ, ਉਹ ਦੇ ਸ਼ਹਿਰ ਸਾੜੇ ਹੋਏ ਹਨ, ਅਤੇ ਵੱਸਣ ਵਾਲਾ ਕੋਈ ਨਹੀਂ।
16 Bákan náà, àwọn ọkùnrin Memfisi àti Tafanesi wọ́n ti fa adé orí rẹ yọ.
੧੬ਨਾਲੇ ਨੋਫ਼ ਅਤੇ ਤਹਪਨਹੇਸ ਸ਼ਹਿਰ ਦੀ ਅੰਸ ਨੇ, ਤੇਰੇ ਸਿਰ ਦੀ ਖੋਪੜੀ ਭੰਨੀ।
17 Ẹ̀yin kò ha a ti fa èyí sórí ara yín nípa kíkọ Olúwa Ọlọ́run sílẹ̀ nígbà tí ó tọ́ ọ lójú ọ̀nà?
੧੭ਕੀ ਤੂੰ ਆਪ ਵੀ ਇਹ ਆਪਣੇ ਉੱਤੇ ਨਹੀਂ ਲਿਆਈ, ਯਹੋਵਾਹ ਆਪਣੇ ਪਰਮੇਸ਼ੁਰ ਦੇ ਤਿਆਗਣ ਦੇ ਕਾਰਨ ਜਦ ਉਹ ਤੈਨੂੰ ਰਾਹੇ ਰਾਹ ਲਈ ਜਾਂਦਾ ਸੀ?
18 Kí ló dé tí o ṣe wá lọ Ejibiti láti lọ mu omi ní Ṣihori? Kí ló dé tí o sì fi lọ sí Asiria láti lọ mú omi ni odò Eufurate náà?
੧੮ਹੁਣ ਮਿਸਰ ਦੇ ਰਾਹ ਤੋਂ ਤੈਨੂੰ ਕੀ ਲਾਭ ਹੈ, ਜੋ ਤੂੰ ਨੀਲ ਦਾ ਪਾਣੀ ਪੀਵੇਂ? ਅਤੇ ਅੱਸ਼ੂਰ ਦੇ ਰਾਹ ਤੋਂ ਤੈਨੂੰ ਕੀ ਲਾਭ ਹੈ, ਜੋ ਤੂੰ ਦਰਿਆ ਦਾ ਪਾਣੀ ਪੀਵੇਂ?
19 Iṣẹ́ búburú yín yóò fìyà jẹ yín ìpadàsẹ́yìn rẹ yóò sì bá ọ wí mọ̀ kí o sì rí i wí pé ibi àti ohun búburú yóò sì jẹ́ tìrẹ nígbà tí o ti kọ Olúwa Ọlọ́run sílẹ̀, ẹ kò sì ní ìbẹ̀rù fún mi,” ni Olúwa, Olúwa àwọn ọmọ-ogun wí.
੧੯ਤੇਰੀ ਬੁਰਿਆਈ ਤੈਨੂੰ ਝਿੜਕੇਗੀ, ਤੇਰਾ ਫਿਰ ਜਾਣਾ ਤੈਨੂੰ ਝਾੜ ਪਾਵੇਗਾ, ਜਾਣ ਅਤੇ ਵੇਖ ਕਿ ਇਹ ਬੁਰੀ ਅਤੇ ਕੌੜੀ ਗੱਲ ਹੈ, ਜੋ ਤੂੰ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਤਿਆਗ ਦਿੱਤਾ, ਅਤੇ ਤੈਨੂੰ ਮੇਰਾ ਭੈਅ ਨਹੀਂ, ਸੈਨਾਂ ਦੇ ਪ੍ਰਭੂ ਯਹੋਵਾਹ ਦਾ ਵਾਕ ਹੈ।
20 “Nígbà àtijọ́, o ti fọ́ àjàgà rẹ sọnù, ìwọ sì já ìdè rẹ; ìwọ wí pé, ‘Èmi kì yóò sìn ọ́!’ Lóòtítọ́, lórí gbogbo òkè gíga ni àti lábẹ́ igi tí ó tànkálẹ̀ ni ìwọ dùbúlẹ̀ sí gẹ́gẹ́ bí panṣágà.
੨੦ਤੂੰ ਤਾਂ ਚਿਰੋਕਣਾ ਆਪਣਾ ਜੂਲਾ ਭੰਨ ਛੱਡਿਆ, ਅਤੇ ਆਪਣੇ ਬੰਨ੍ਹ ਤੋੜ ਸੁੱਟੇ। ਤੂੰ ਆਖਿਆ ਮੈਂ ਟਹਿਲ ਨਾ ਕਰਾਂਗੀ! ਹਾਂ ਤੂੰ ਹਰ ਉੱਚੇ ਟਿੱਬੇ ਉੱਤੇ, ਅਤੇ ਹਰ ਹਰੇ ਰੁੱਖ ਹੇਠ ਵਿਭਚਾਰ ਲਈ ਝੁੱਕ ਗਈ।
21 Èmi ti gbìn ọ́ gẹ́gẹ́ bí àjàrà ọ̀tọ̀, gẹ́gẹ́ bí ìṣúra ọlọ́lá. Báwo wá ni ìwọ ṣe yípadà sí mi di àjàrà búburú àti aláìmọ́?
੨੧ਮੈਂ ਤੈਨੂੰ ਇੱਕ ਖਰੀ ਦਾਖ ਕਰਕੇ ਲਾਇਆ। ਜੋ ਸਰਾਸਰ ਖਾਲ਼ਸ ਬੀ ਤੋਂ ਸੀ, ਫਿਰ ਤੂੰ ਕਿਵੇਂ ਮੇਰੇ ਲਈ ਇੱਕ ਜੰਗਲੀ ਦਾਖ ਦੀਆਂ ਵਿਗੜੀਆਂ ਹੋਈਆਂ ਕੁੰਬਲਾਂ ਵਿੱਚ ਬਦਲ ਗਈ?
22 Bí ó tilẹ̀ jẹ́ pé o wẹ ara rẹ pẹ̀lú sódà tí o sì lo ọ̀pọ̀lọpọ̀ ọṣẹ síbẹ̀síbẹ̀ èérí ni ẹ̀ṣẹ̀ rẹ níwájú,” ni Olúwa Olódùmarè wí.
੨੨ਭਾਵੇਂ ਤੂੰ ਆਪਣੇ ਆਪ ਨੂੰ ਸੱਜੀ ਨਾਲ ਧੋਵੇਂ ਅਤੇ ਬਹੁਤਾ ਸਾਬਣ ਵਰਤੇ, ਤਾਂ ਵੀ ਤੇਰੀ ਬਦੀ ਦਾ ਦਾਗ ਮੇਰੇ ਸਾਹਮਣੇ ਰਹਿੰਦਾ ਹੈ, ਪ੍ਰਭੂ ਯਹੋਵਾਹ ਦਾ ਵਾਕ ਹੈ।
23 “Báwo ni ìwọ ṣe wí pé, ‘Èmi kò ṣe aláìmọ́, Èmi kò sá à tẹ̀lé àwọn Baali’? Wo bí o ṣe hùwà ní àfonífojì; wo ohun tí o ṣe. Ìwọ jẹ́ abo ìbákasẹ tí ń sá síyìn-ín sọ́hùn-ún.
੨੩ਤੂੰ ਕਿਵੇਂ ਆਖ ਸਕਦੀ ਹੈ, ਮੈਂ ਭਰਿਸ਼ਟ ਨਹੀਂ ਹੋਈ, ਮੈਂ ਬਆਲਾਂ ਦੇ ਪਿੱਛੇ ਨਹੀਂ ਗਈ? ਵਾਦੀ ਵਿੱਚ ਆਪਣੇ ਰਾਹ ਨੂੰ ਵੇਖ, ਜਾਣ ਲੈ ਕਿ ਤੂੰ ਕੀ ਕੁਝ ਕੀਤਾ ਹੈ, ਤੂੰ ਆਪਣਿਆਂ ਰਾਹਾਂ ਵਿੱਚ ਫਿਰਨ ਵਾਲੀ ਇੱਕ ਤੇਜ਼ ਊਠਣੀ ਹੈਂ!
24 Kẹ́tẹ́kẹ́tẹ́ igbó tí ń gbé aginjù tí ń fa ẹ̀fúùfù ìfẹ́ sí i mu rẹ, ta ni ó le è mú dúró ní àkókò rẹ̀? Kí gbogbo àwọn akọ ẹran tí o wá a kiri kì ó má ṣe dá ara wọn lágara, nítorí wọn yóò rí ní àkókò oṣù rẹ̀.
੨੪ਇੱਕ ਜੰਗਲੀ ਗਧੀ ਜਿਹੜੀ ਉਜਾੜ ਦੀ ਗਿੱਝੀ ਹੋਈ ਹੈ, ਜੋ ਆਪਣੇ ਵੇਗ ਵਿੱਚ ਹਵਾ ਨੂੰ ਸੁੰਘਦੀ ਹੈ, ਉਹ ਦੀ ਮਸਤੀ ਦੇ ਵੇਲੇ ਕੌਣ ਉਹ ਨੂੰ ਡੱਕ ਸਕਦਾ ਹੈ? ਉਹ ਦੇ ਸਾਰੇ ਭਾਲਣ ਵਾਲੇ ਨਹੀਂ ਥੱਕਣਗੇ, ਉਹ ਦੇ ਮਹੀਨੇ ਵਿੱਚ ਉਹ ਉਸ ਨੂੰ ਪਾ ਲੈਣਗੇ।
25 Dá ẹsẹ̀ dúró láìwọ bàtà, àti ọ̀fun rẹ nínú òǹgbẹ. Ṣùgbọ́n ìwọ wí pé, ‘Asán ni! Èmi fẹ́ràn àwọn ọlọ́run àjèjì, àwọn ni èmi yóò tọ̀ lẹ́yìn.’
੨੫ਤੂੰ ਆਪਣੇ ਪੈਰਾਂ ਨੂੰ ਨੰਗੇ ਹੋਣ ਤੋਂ, ਅਤੇ ਆਪਣੇ ਸੰਘ ਨੂੰ ਖੁਸ਼ਕੀ ਤੋਂ ਬਚਾ। ਪਰ ਤੂੰ ਆਖਿਆ, ਕੁਝ ਆਸ ਨਹੀਂ, ਮੈਂ ਪਰਦੇਸੀਆਂ ਨੂੰ ਪਿਆਰ ਜੋ ਕੀਤਾ, ਮੈਂ ਉਹਨਾਂ ਦੇ ਪਿੱਛੇ ਜਾਂਵਾਂਗੀ।
26 “Gẹ́gẹ́ bí a ṣe ń dójútì olè nígbà tí a bá mú u, bẹ́ẹ̀ náà ni ojú yóò ti ilé Israẹli— àwọn ọba àti àwọn ìjòyè wọn, àwọn àlùfáà àti wòlíì wọn pẹ̀lú.
੨੬ਜਿਵੇਂ ਚੋਰ ਜਦ ਫੜਿਆ ਗਿਆ ਸ਼ਰਮਿੰਦਾ ਹੁੰਦਾ ਹੈ, ਤਿਵੇਂ ਇਸਰਾਏਲ ਦਾ ਘਰਾਣਾ, ਉਹ, ਉਹਨਾਂ ਦੇ ਪਾਤਸ਼ਾਹ, ਉਹਨਾਂ ਦੇ ਸਰਦਾਰ, ਉਹਨਾਂ ਦੇ ਜਾਜਕ, ਅਤੇ ਉਹਨਾਂ ਦੇ ਨਬੀ ਸ਼ਰਮਿੰਦੇ ਹੋਣਗੇ।
27 Wọ́n sọ fún igi pé, ‘Ìwọ ni baba mi,’ àti sí òkúta wí pé, ‘Ìwọ ni ó bí mi,’ wọ́n ti kọ ẹ̀yìn wọn sí mi, wọn kò kọ ojú sí mi síbẹ̀ nígbà tí wọ́n bá wà nínú ìṣòro, wọn yóò wí pé, ‘Wá kí o sì gbà wá!’
੨੭ਉਹ ਰੁੱਖ ਨੂੰ ਆਖਦੇ ਹਨ ਤੂੰ ਮੇਰਾ ਪਿਤਾ ਹੈ, ਅਤੇ ਪੱਥਰ ਨੂੰ, ਤੂੰ ਮੈਨੂੰ ਜਣਿਆ! ਉਹਨਾਂ ਨੇ ਆਪਣੀ ਪਿੱਠ ਮੇਰੀ ਵੱਲ ਕੀਤੀ ਅਤੇ ਆਪਣਾ ਮੂੰਹ ਨਹੀਂ, ਪਰ ਬਿਪਤਾ ਦੇ ਵੇਲੇ ਉਹ ਆਖਣਗੇ, ਉੱਠ ਤੇ ਸਾਨੂੰ ਬਚਾ।
28 Níbo wá ni àwọn ọlọ́run tí ẹ ṣe fúnra yín ha a wà? Jẹ́ kí wọ́n wá kí wọ́n sì gbà yín nígbà tí ẹ bá wà nínú ìṣòro! Nítorí pé ẹ̀yin ní àwọn ọlọ́run púpọ̀, gẹ́gẹ́ bí ẹ ti ṣe ni àwọn ìlú, ìwọ Juda.
੨੮ਕਿੱਥੇ ਹਨ ਤੇਰੇ ਦੇਵਤੇ, ਜਿਹਨਾਂ ਨੂੰ ਤੂੰ ਆਪਣੇ ਲਈ ਬਣਾਇਆ? ਉਹ ਉੱਠਣ ਜੇ ਉਹ ਤੇਰੀ ਬਿਪਤਾ ਦੇ ਵੇਲੇ ਤੈਨੂੰ ਬਚਾ ਸਕਣ। ਹੇ ਯਹੂਦਾਹ ਜਿੰਨੇ ਕੁ ਤੇਰੇ ਸ਼ਹਿਰ ਹਨ, ਓਨ੍ਹੇ ਤੇਰੇ ਦੇਵਤੇ ਹਨ!
29 “Kí ló dé tí o ṣe wá ń fi ẹ̀sùn kàn mí? Gbogbo yín ni ó ti ṣọ̀tẹ̀ sí mi,” ni Olúwa wí.
੨੯ਤੁਸੀਂ ਕਿਉਂ ਮੇਰੇ ਨਾਲ ਝਗੜੋਗੇ? ਤੁਸੀਂ ਸਭ ਦੇ ਸਭ ਮੇਰੇ ਅਪਰਾਧੀ ਹੋ ਗਏ, ਯਹੋਵਾਹ ਦਾ ਵਾਕ ਹੈ।
30 “Nínú asán mo fìyà jẹ àwọn ènìyàn yín, wọn kò sì gba ìbáwí. Idà yín ti pa àwọn wòlíì yín run, gẹ́gẹ́ bí kìnnìún tí ń bú ramúramù.
੩੦ਮੈਂ ਐਂਵੇਂ ਕਿਵੇਂ ਤੇਰੇ ਪੁੱਤਰਾਂ ਨੂੰ ਮਾਰਿਆ, ਉਹਨਾਂ ਨਾ ਮੰਨਿਆ, ਤੁਸੀਂ ਆਪਣੀ ਤਲਵਾਰ ਨਬੀਆਂ ਨੂੰ ਮਾਰਿਆ ਜਿਵੇਂ ਹੜੱਪ ਕਰਨ ਵਾਲਾ ਬੱਬਰ ਸ਼ੇਰ।
31 “Ẹ̀yin ìran yìí, ẹ kíyèsi ọ̀rọ̀ Olúwa: “Mo ha ti di aginjù sí Israẹli tàbí mo jẹ ilẹ̀ olókùnkùn biribiri? Èéṣe tí àwọn ènìyàn mi ṣe wí pé, ‘A ní àǹfààní láti máa rìn kiri; àwa kì yóò tọ̀ ọ́ wá mọ́?’
੩੧ਓਏ ਤੁਸੀਂ ਜਿਹੜੇ ਇਸ ਪੀੜ੍ਹੀ ਦੇ ਹੋ, ਯਹੋਵਾਹ ਦੇ ਬਚਨ ਦਾ ਧਿਆਨ ਕਰੋ। ਕੀ ਮੈਂ ਇਸਰਾਏਲ ਲਈ ਉਜਾੜ, ਜਾਂ ਗੂੜ੍ਹੇ ਅਨ੍ਹੇਰ ਦੀ ਧਰਤੀ ਹੋਇਆ ਹਾਂ? ਤਦ ਮੇਰੀ ਪਰਜਾ ਕਿਉਂ ਆਖਦੀ ਹੈ, ਅਸੀਂ ਤਾਂ ਅਜ਼ਾਦ ਹਾਂ, ਅਸੀਂ ਫਿਰ ਤੇਰੇ ਕੋਲ ਨਾ ਆਵਾਂਗੇ?
32 Wúńdíá ha le gbàgbé ohun ọ̀ṣọ́ rẹ̀, tàbí ìyàwó ohun ọ̀ṣọ́ ìgbéyàwó rẹ̀? Síbẹ̀, àwọn ènìyàn mi ti gbàgbé mi ní ọjọ́ àìníye.
੩੨ਕੀ ਕੋਈ ਕੁਆਰੀ ਆਪਣੇ ਗਹਿਣੇ, ਜਾਂ ਲਾੜੀ ਆਪਣਾ ਸ਼ਿੰਗਾਰ ਭੁੱਲ ਸਕਦੀ ਹੈ? ਪਰ ਮੇਰੀ ਪਰਜਾ ਨੇ ਅਣਗਿਣਤ ਦਿਨਾਂ ਤੋਂ ਮੈਨੂੰ ਭੁਲਾ ਛੱਡਿਆ ਹੈ।
33 Ìwọ ti jẹ́ ọlọ́gbọ́n tó nípa ọ̀rọ̀ ìfẹ́! Àwọn obìnrin búburú yóò kẹ́kọ̀ọ́ nípa ọ̀nà rẹ.
੩੩ਤੂੰ ਕਿਵੇਂ ਆਪਣੇ ਪ੍ਰੇਮੀਆਂ ਦੇ ਭਾਲਣ ਲਈ ਆਪਣੇ ਰਾਹ ਸੁਆਰਦੀ ਹੈਂ! ਭਈ ਤੂੰ ਬੁਰੀਆਂ ਔਰਤਾਂ ਨੂੰ ਆਪਣੇ ਰਾਹ ਸਿਖਾਏ ਹਨ!
34 Lórí aṣọ rẹ ni wọ́n bá ẹ̀jẹ̀ àwọn tálákà aláìṣẹ̀, bí ó tilẹ̀ jẹ́ pé ìwọ kò ká wọn mọ́ níbi tí wọ́n ti ń rùn wọlé. Síbẹ̀ nínú gbogbo èyí
੩੪ਨਾਲੇ ਤੇਰੇ ਪੱਲੇ ਉੱਤੇ ਬੇਦੋਸ਼ ਕੰਗਾਲਾਂ ਦੀਆਂ ਜਾਨਾਂ ਦਾ ਲਹੂ ਲੱਭਿਆ, ਤੂੰ ਉਹਨਾਂ ਨੂੰ ਸੰਨ੍ਹ ਲਾਉਂਦਿਆਂ ਨਹੀਂ ਦੇਖਿਆ, ਪਰ ਇਹਨਾਂ ਸਾਰੀਆਂ ਗੱਲਾਂ ਦੇ ਹੁੰਦਿਆਂ,
35 ìwọ sọ wí pé, ‘Èmi jẹ́ aláìṣẹ̀; kò sì bínú sí mi.’ Èmi yóò mú ìdájọ́ mi wá sórí rẹ nítorí pé ìwọ wí pé, ‘Èmi kò dẹ́ṣẹ̀.’
੩੫ਤੂੰ ਆਖਦੀ ਹੈ, ਮੈਂ ਬੇਦੋਸ਼ ਹਾਂ! ਸੱਚ-ਮੁੱਚ ਉਸ ਦਾ ਕ੍ਰੋਧ ਮੈਥੋਂ ਟਲ ਗਿਆ ਹੈ। ਕਿਉਂਕਿ ਤੂੰ ਆਖਿਆ, ਮੈਂ ਪਾਪ ਨਹੀਂ ਕੀਤਾ
36 Èéṣe tí ìwọ fi ń lọ káàkiri láti yí ọ̀nà rẹ padà? Ejibiti yóò dójútì ọ́ gẹ́gẹ́ bí i ti Asiria.
੩੬ਤੂੰ ਆਪਣਾ ਰਾਹ ਬਦਲਣ ਲਈ ਕਿਉਂ ਬਹੁਤ ਬੇਚੈਨ ਫਿਰਦੀ ਹੈਂ? ਤੂੰ ਮਿਸਰ ਤੋਂ ਵੀ ਲੱਜਿਆਵਾਨ ਹੋਵੇਂਗੀ, ਜਿਵੇਂ ਅੱਸ਼ੂਰ ਤੋਂ ਲੱਜਿਆਵਾਨ ਹੋਈ ਸੀ।
37 Ìwọ yóò sì fi ibẹ̀ sílẹ̀ pẹ̀lú kíkáwọ́ rẹ lé orí rẹ, nítorí pé Olúwa ti kọ̀ àwọn tí ìwọ gbẹ́kẹ̀lé sílẹ̀, kì yóò sí ìrànlọ́wọ́ kankan fún ọ láti ọ̀dọ̀ wọn.
੩੭ਉੱਥੋਂ ਵੀ ਤੂੰ ਸਿਰ ਉੱਤੇ ਆਪਣੇ ਹੱਥ ਰੱਖ ਕੇ ਨਿੱਕਲੇਗੀ, ਕਿਉਂ ਜੋ ਯਹੋਵਾਹ ਨੇ ਉਹਨਾਂ ਨੂੰ ਰੱਦ ਦਿੱਤਾ, ਜਿਹਨਾਂ ਉੱਤੇ ਤੂੰ ਭਰੋਸਾ ਕੀਤਾ, ਤੂੰ ਉਹਨਾਂ ਨਾਲ ਸਫ਼ਲ ਨਾ ਹੋਵੇਗੀ।

< Jeremiah 2 >