< Isaiah 9 >

1 Síbẹ̀síbẹ̀, kò ní sí ìpòrúru kankan mọ́ fún àwọn tí ó wà nínú ìbànújẹ́. Nígbà kan rí ó rẹ ilẹ̀ Sebuluni sílẹ̀ àti ilẹ̀ Naftali pẹ̀lú, ṣùgbọ́n ní ọjọ́ iwájú, yóò bu ọ̀wọ̀ fún Galili ti àwọn aláìkọlà, ní ọ̀nà Òkun, ní ẹ̀gbẹ̀ẹ̀gbẹ́ Jordani.
ਪਰ ਉਨ੍ਹਾਂ ਲਈ ਜਿਹੜੇ ਦੁਖੀ ਸਨ, ਕਸ਼ਟ ਦੀ ਧੁੰਦ ਹੋਰ ਨਹੀਂ ਹੋਵੇਗੀ। ਪਿਛਲੇ ਸਮੇਂ ਵਿੱਚ ਉਹ ਨੇ ਜ਼ਬੂਲੁਨ ਦੀ ਧਰਤੀ ਅਤੇ ਨਫ਼ਤਾਲੀ ਦੀ ਧਰਤੀ ਨੂੰ ਤੁੱਛ ਕੀਤਾ ਪਰ ਆਖਰੀ ਸਮੇਂ ਵਿੱਚ ਉਹ ਸਮੁੰਦਰ ਦੇ ਰਾਹ ਯਰਦਨੋਂ ਪਾਰ ਕੌਮਾਂ ਦੇ ਗਲੀਲ ਨੂੰ ਪਰਤਾਪਵਾਨ ਕਰੇਗਾ।
2 Àwọn ènìyàn tí ń rìn nínú òkùnkùn ti rí ìmọ́lẹ̀ ńlá; lórí àwọn tí ń gbé nínú ilẹ̀ òjìji ikú, ní ara wọn ni ìmọ́lẹ̀ mọ́ sí.
ਜਿਹੜੇ ਲੋਕ ਹਨੇਰੇ ਵਿੱਚ ਚਲਦੇ ਸਨ, ਉਹਨਾਂ ਨੇ ਵੱਡਾ ਚਾਨਣ ਵੇਖਿਆ, ਅਤੇ ਜਿਹੜੇ ਮੌਤ ਦੇ ਸਾਯੇ ਦੇ ਦੇਸ ਵਿੱਚ ਵੱਸਦੇ ਸਨ, ਉਹਨਾਂ ਉੱਤੇ ਰੋਸ਼ਨੀ ਚਮਕੀ।
3 Ìwọ ti sọ orílẹ̀-èdè di ńlá; wọ́n sì yọ̀ níwájú rẹ gẹ́gẹ́ bí àwọn ènìyàn ti í yọ ayọ̀ ìkórè, gẹ́gẹ́ bí ènìyàn ti í yọ̀ nígbà tí à ń pín ìkógun.
ਤੂੰ ਕੌਮ ਦਾ ਵਿਸਤਾਰ ਕੀਤਾ, ਤੂੰ ਉਹ ਦੀ ਖੁਸ਼ੀ ਨੂੰ ਵਧਾਇਆ, ਉਹ ਤੇਰੇ ਸਨਮੁਖ ਖੁਸ਼ੀ ਕਰਦੇ ਹਨ, ਜਿਵੇਂ ਵਾਢੀ ਦੇ ਵੇਲੇ ਖੁਸ਼ੀ ਕਰੀਦੀ ਹੈ, ਅਤੇ ਜਿਵੇਂ ਲੁੱਟ ਦਾ ਮਾਲ ਵੰਡਣ ਉੱਤੇ ਸੂਰਮੇ ਬਾਗ-ਬਾਗ ਹੁੰਦੇ ਹਨ।
4 Nítorí gẹ́gẹ́ bí ọjọ́ tí a ṣẹ́gun Midiani, ìwọ ti fọ́ ọ túútúú àjàgà ti ń pa wọ́n lẹ́rù, ọ̀pá tí ó dábùú èjìká wọn, ọ̀gọ aninilára wọn.
ਕਿਉਂ ਜੋ ਤੂੰ ਉਸ ਦੇ ਭਾਰੇ ਜੂਲੇ ਨੂੰ, ਉਸ ਦੇ ਮੋਢੇ ਦੀ ਲਾਠੀ ਨੂੰ, ਅਤੇ ਉਸ ਦੇ ਸਤਾਉਣ ਵਾਲੇ ਦੀ ਸੋਟੀ ਨੂੰ, ਤੂੰ ਟੁੱਕੜੇ-ਟੁੱਕੜੇ ਕੀਤਾ ਹੈ, ਜਿਵੇਂ ਮਿਦਯਾਨ ਦੇ ਦਿਨ ਵਿੱਚ।
5 Gbogbo bàtà jagunjagun tí a ti lò lójú ogun àti gbogbo ẹ̀wù tí a yí nínú ẹ̀jẹ̀, ni yóò wà fún ìjóná, àti ohun èlò iná dídá.
ਕਿਉਂ ਜੋ ਯੁੱਧ ਵਿੱਚ ਲੜ੍ਹਨ ਵਾਲੇ ਫ਼ੌਜੀਆਂ ਦੇ ਬੂਟ, ਅਤੇ ਸਾਰੇ ਲਹੂ ਲੁਹਾਣ ਕੱਪੜੇ, ਅੱਗ ਦੇ ਬਾਲਣ ਵਾਂਗੂੰ ਸਾੜੇ ਜਾਣਗੇ।
6 Nítorí a bí ọmọ kan fún wa, a fi ọmọkùnrin kan fún wa, ìjọba yóò sì wà ní èjìká rẹ̀. A ó sì máa pè é ní Ìyanu Olùdámọ̀ràn, Ọlọ́run Alágbára, Baba ayérayé, Ọmọ ọba aládé Àlàáfíà.
ਸਾਡੇ ਲਈ ਤਾਂ ਇੱਕ ਬਾਲਕ ਜੰਮਿਆ, ਅਤੇ ਸਾਨੂੰ ਇੱਕ ਪੁੱਤਰ ਬਖ਼ਸ਼ਿਆ ਗਿਆ, ਰਾਜ ਉਹ ਦੇ ਮੋਢੇ ਉੱਤੇ ਹੋਵੇਗਾ, ਅਤੇ ਉਹ ਦਾ ਨਾਮ ਇਹ ਸੱਦਿਆ ਜਾਵੇਗਾ, “ਅਚਰਜ਼ ਸਲਾਹਕਾਰ, ਸ਼ਕਤੀਮਾਨ ਪਰਮੇਸ਼ੁਰ, ਅਨਾਦੀ ਪਿਤਾ, ਸ਼ਾਂਤੀ ਦਾ ਰਾਜਕੁਮਾਰ।”
7 Ní ti gbígbòòrò Ìjọba rẹ̀ àti àlàáfíà rẹ̀ ni kì yóò ní ìpẹ̀kun. Yóò jẹ ọba lórí ìtẹ́ Dafidi àti lórí ẹ̀kún un rẹ̀ gbogbo, nípa ìfìdímúlẹ̀ àti ìgbéró rẹ̀, pẹ̀lú òtítọ́ àti òdodo láti ìgbà náà lọ àti títí láéláé. Ìtara Olúwa àwọn ọmọ-ogun ni yóò mú èyí ṣẹ.
ਉਹ ਦੇ ਰਾਜ ਦੀ ਤਰੱਕੀ, ਅਤੇ ਸਲਾਮਤੀ ਦੀ ਕੋਈ ਹੱਦ ਨਾ ਹੋਵੇਗੀ, ਇਸ ਲਈ ਉਹ ਉਸ ਨੂੰ ਦਾਊਦ ਦੀ ਰਾਜ ਗੱਦੀ ਉੱਤੇ, ਅਤੇ ਉਹ ਦੀ ਪਾਤਸ਼ਾਹੀ ਉੱਤੇ, ਹੁਣ ਤੋਂ ਲੈ ਕੇ ਜੁੱਗੋ-ਜੁੱਗ ਨਿਆਂ ਅਤੇ ਧਰਮ ਨਾਲ ਕਾਇਮ ਕਰੇਗਾ ਅਤੇ ਸੰਭਾਲੀ ਰੱਖੇਗਾ। ਸੈਨਾਂ ਦੇ ਯਹੋਵਾਹ ਦੀ ਅਣਖ ਇਹ ਕਰੇਗੀ।
8 Olúwa ti dojú iṣẹ́ kan kọ Jakọbu; yóò sì wá sórí Israẹli.
ਪ੍ਰਭੂ ਨੇ ਯਾਕੂਬ ਨੂੰ ਬਚਨ ਭੇਜਿਆ, ਅਤੇ ਉਹ ਇਸਰਾਏਲ ਵਿੱਚ ਪਰਗਟ ਹੋਇਆ ਹੈ।
9 Gbogbo ènìyàn ni yóò sì mọ̀ ọ́n— Efraimu àti gbogbo olùgbé Samaria— tí ó sọ pẹ̀lú ìgbéraga àti gààrù àyà pé.
ਅਤੇ ਸਾਰੇ ਲੋਕ, ਅਤੇ ਇਫ਼ਰਾਈਮ ਅਤੇ ਸਾਮਰਿਯਾ ਦੇ ਵਾਸੀ ਜਾਣਨਗੇ, ਜਿਹੜੇ ਗਰੂਰ ਅਤੇ ਦਿਲ ਦੇ ਹੰਕਾਰ ਨਾਲ ਆਖਦੇ ਹਨ,
10 Àwọn bíríkì ti wó lulẹ̀ ṣùgbọ́n a ó tún un kọ́ pẹ̀lú òkúta dídán, a ti gé àwọn igi sikamore lulẹ̀ ṣùgbọ́n igi kedari ní a ó fi dípò wọn.
੧੦ਇੱਟਾਂ ਡਿੱਗ ਪਈਆਂ, ਪਰ ਅਸੀਂ ਘੜ੍ਹਵੇਂ ਪੱਥਰਾਂ ਨਾਲ ਘਰ ਉਸਾਰਾਂਗੇ, ਗੁੱਲਰ ਤਾਂ ਵੱਢੇ ਹੋਏ ਹਨ, ਪਰ ਅਸੀਂ ਉਨ੍ਹਾਂ ਦੇ ਥਾਂ ਦਿਆਰ ਪਾਵਾਂਗੇ।
11 Ṣùgbọ́n Olúwa fún àwọn ọ̀tá Resini ní agbára láti dojúkọ wọ́n ó sì ti rú àwọn ọ̀tá wọn sókè.
੧੧ਇਸ ਲਈ ਯਹੋਵਾਹ ਰਸੀਨ ਦੇ ਵਿਰੋਧੀਆਂ ਨੂੰ ਉਨ੍ਹਾਂ ਦੇ ਵਿਰੁੱਧ ਚੁੱਕੇਗਾ, ਅਤੇ ਉਹ ਦੇ ਵੈਰੀਆਂ ਨੂੰ ਪਰੇਰੇਗਾ।
12 Àwọn ará Aramu láti ìlà-oòrùn àti Filistini láti ìwọ̀-oòrùn. Wọ́n sì fi gbogbo ẹnu jẹ Israẹli run. Ní gbogbo èyí ìbínú rẹ̀ kò yí kúrò ṣùgbọ́n ọwọ́ rẹ̀ nà jáde síbẹ̀.
੧੨ਅਰਾਮੀ ਅੱਗੇ ਅਤੇ ਫ਼ਲਿਸਤੀ ਪਿੱਛੇ ਹੋਣਗੇ, ਅਤੇ ਉਹ ਇਸਰਾਏਲ ਨੂੰ ਅੱਡੇ ਹੋਏ ਮੂੰਹ ਨਾਲ ਭੱਖ ਲੈਣਗੇ। ਇਹ ਦੇ ਬਾਵਜੂਦ ਵੀ ਉਹ ਦਾ ਕ੍ਰੋਧ ਨਹੀਂ ਹਟਿਆ, ਸਗੋਂ ਉਹ ਦਾ ਹੱਥ ਹੁਣ ਤੱਕ ਚੁੱਕਿਆ ਹੋਇਆ ਹੈ।
13 Ṣùgbọ́n àwọn ènìyàn náà kò tí ì yípadà sí ẹni náà tí ó lù wọ́n bẹ́ẹ̀ ni wọ́n kò wá Olúwa àwọn ọmọ-ogun.
੧੩ਫੇਰ ਵੀ ਪਰਜਾ ਆਪਣੇ ਮਾਰਨ ਵਾਲੇ ਵੱਲ ਨਾ ਮੁੜੀ, ਨਾ ਸੈਨਾਂ ਦੇ ਯਹੋਵਾਹ ਨੂੰ ਭਾਲਿਆ।
14 Nítorí náà ni Olúwa yóò ṣe ké àti orí àti ìrù kúrò ní Israẹli, àti ọ̀wá ọ̀pẹ àti koríko odò ní ọjọ́ kan ṣoṣo,
੧੪ਇਸ ਕਾਰਨ ਯਹੋਵਾਹ ਨੇ ਇਸਰਾਏਲ ਵਿੱਚੋਂ ਸਿਰ ਅਤੇ ਪੂਛ, ਖਜ਼ੂਰ ਦੀ ਟਹਿਣੀ ਅਤੇ ਕਾਨਾ ਇੱਕੋ ਦਿਨ ਵੱਢ ਸੁੱਟਿਆ,
15 àwọn àgbàgbà, àti àwọn gbajúmọ̀ ní orí, àwọn wòlíì tí ń kọ́ni ní irọ́ ni ìrù.
੧੫ਬਜ਼ੁਰਗ ਅਤੇ ਪਤਵੰਤ, ਉਹ ਸਿਰ ਹਨ, ਅਤੇ ਨਬੀ ਜਿਹੜਾ ਝੂਠ ਸਿਖਾਉਂਦਾ ਹੈ, ਉਹ ਪੂਛ ਹੈ।
16 Àwọn tí ó ń tọ́ àwọn ènìyàn wọ̀nyí ṣì wọ́n lọ́nà, àwọn tí a sì tọ́ ni a ń sin sí ìparun.
੧੬ਇਸ ਪਰਜਾ ਦੇ ਆਗੂ ਕੁਰਾਹੇ ਪਾਉਣ ਵਾਲੇ ਹਨ, ਅਤੇ ਉਨ੍ਹਾਂ ਦੇ ਪਿੱਛੇ ਲੱਗਣ ਵਾਲੇ ਨਿਗਲੇ ਜਾਂਦੇ ਹਨ।
17 Nítorí náà, Olúwa kì yóò dunnú sí àwọn ọ̀dọ́mọkùnrin tàbí kí ó káàánú àwọn aláìní baba àti opó, nítorí pé gbogbo wọn jẹ́ ìkà àti aláìmọ Ọlọ́run, ibi ni ó ti ẹnu wọn jáde. Síbẹ̀, fún gbogbo èyí, ìbínú rẹ̀ kò yí kúrò ọwọ́ rẹ̀ sì wà ní gbígbéró.
੧੭ਇਸ ਲਈ ਪ੍ਰਭੂ ਉਨ੍ਹਾਂ ਦੇ ਜੁਆਨਾਂ ਉੱਤੇ ਖੁਸ਼ ਨਹੀਂ ਹੋਵੇਗਾ, ਨਾ ਉਨ੍ਹਾਂ ਦੇ ਯਤੀਮਾਂ ਅਤੇ ਵਿਧਵਾਂ ਉੱਤੇ ਰਹਮ ਕਰੇਗਾ, ਕਿਉਂ ਜੋ ਹਰੇਕ ਬੇਧਰਮੀ ਅਤੇ ਕੁਕਰਮੀ ਹੈ, ਅਤੇ ਹਰ ਮੂੰਹ ਮੂਰਖਤਾਈ ਬਕਦਾ ਹੈ। ਇਹ ਦੇ ਬਾਵਜੂਦ ਵੀ ਉਹ ਦਾ ਕ੍ਰੋਧ ਨਹੀਂ ਹਟਿਆ, ਸਗੋਂ ਉਹ ਦਾ ਹੱਥ ਹੁਣ ਤੱਕ ਚੁੱਕਿਆ ਹੋਇਆ ਹੈ।
18 Nítòótọ́ ìwà búburú ń jóni bí iná, yóò jó ẹ̀wọ̀n àti ẹ̀gún run, yóò sì rán nínú pàǹtí igbó, tó bẹ́ẹ̀ tí yóò fi gòkè lọ bí ọ̀wọ́n èéfín ti í gòkè.
੧੮ਬੁਰਿਆਈ ਤਾਂ ਅੱਗ ਵਾਂਗੂੰ ਬਲਦੀ ਹੈ, ਉਹ ਕੰਡੇ ਅਤੇ ਕੰਡਿਆਲੇ ਭਸਮ ਕਰਦੀ ਹੈ, ਅਤੇ ਉਹ ਸੰਘਣੇ ਜੰਗਲਾਂ ਦੀਆਂ ਝਾੜੀਆਂ ਵਿੱਚ ਭੜਕ ਉੱਠਦੀ ਹੈ, ਉਹ ਧੂੰਏਂ ਦੇ ਗੂੜ੍ਹੇ ਬੱਦਲਾਂ ਵਿੱਚ ਉਤਾਹਾਂ ਚੜ੍ਹਦੀ ਹੈ।
19 Nípasẹ̀ ìbínú Olúwa àwọn ọmọ-ogun ilẹ̀ náà yóò di gbígbẹ àwọn ènìyàn yóò sì di ohun ìdáná, ẹnìkan kì yóò sì dá arákùnrin rẹ̀ sí.
੧੯ਸੈਨਾਂ ਦੇ ਯਹੋਵਾਹ ਦੇ ਕਹਿਰ ਵਿੱਚ ਦੇਸ ਸੜ ਗਿਆ ਹੈ, ਅਤੇ ਲੋਕ ਅੱਗ ਦੇ ਬਾਲਣ ਜਿਹੇ ਹਨ, ਕੋਈ ਆਪਣੇ ਭਰਾ ਨੂੰ ਵੀ ਨਹੀਂ ਛੱਡਦਾ।
20 Ní apá ọ̀tún wọn yóò jẹrun, síbẹ̀ ebi yóò sì máa pa wọ́n, ní apá òsì, wọn yóò jẹ, ṣùgbọ́n, kò ní tẹ́ wọn lọ́rùn. Ẹnìkọ̀ọ̀kan yóò sì máa jẹ ẹran-ara apá rẹ̀.
੨੦ਕੋਈ ਸੱਜੇ ਹੱਥ ਵੱਲੋਂ ਕੁਝ ਖੋਹ ਲੈਂਦਾ ਪਰ ਰਹਿੰਦਾ ਭੁੱਖਾ ਹੈ, ਕੋਈ ਖੱਬੇ ਹੱਥ ਵੱਲੋਂ ਖਾਂਦਾ ਪਰ ਉਹ ਰੱਜਦਾ ਨਹੀਂ, ਹਰ ਮਨੁੱਖ ਆਪਣੀ ਹੀ ਬਾਂਹ ਦਾ ਮਾਸ ਖਾਵੇਗਾ,
21 Manase yóò máa jẹ Efraimu, nígbà tí Efraimu yóò jẹ Manase wọn yóò parapọ̀ dojúkọ Juda. Síbẹ̀síbẹ̀, ìbínú un rẹ̀ kò yí kúrò Ọwọ́ọ rẹ̀ sì wà ní gbígbéró.
੨੧ਮਨੱਸ਼ਹ ਇਫ਼ਰਾਈਮ ਅਤੇ ਇਫ਼ਰਾਈਮ ਮਨੱਸ਼ਹ ਦਾ ਵਿਰੋਧ ਕਰਦਾ ਹੈ, ਅਤੇ ਉਹ ਮਿਲ ਕੇ ਯਹੂਦਾਹ ਦੇ ਵਿਰੁੱਧ ਹੁੰਦੇ ਹਨ। ਇਸ ਦੇ ਬਾਵਜੂਦ ਵੀ ਉਹ ਦਾ ਕ੍ਰੋਧ ਨਹੀਂ ਹਟਿਆ, ਸਗੋਂ ਉਹ ਦਾ ਹੱਥ ਹੁਣ ਤੱਕ ਚੁੱਕਿਆ ਹੋਇਆ ਹੈ।

< Isaiah 9 >