< Isaiah 34 >

1 Súnmọ́ tòsí, ẹ̀yin orílẹ̀-èdè láti gbọ́, tẹ́tí sílẹ̀ ẹ̀yin ènìyàn jẹ́ kí ayé gbọ́, àti ẹ̀kún rẹ̀, ayé àti ohun gbogbo tí ó ti inú rẹ̀ jáde.
ਹੇ ਕੌਮੋ, ਸੁਣਨ ਲਈ ਨੇੜੇ ਆਓ, ਹੇ ਉੱਮਤੋ, ਕੰਨ ਲਾਓ! ਧਰਤੀ ਅਤੇ ਉਹ ਦੀ ਭਰਪੂਰੀ, ਜਗਤ ਅਤੇ ਸਭ ਜੋ ਉਸ ਵਿੱਚੋਂ ਨਿੱਕਲਦਾ ਹੈ, ਸੋ ਸੁਣੇ!
2 Nítorí ìbínú Olúwa ń bẹ lára gbogbo orílẹ̀-èdè, àti ìrunú rẹ̀ lórí gbogbo ogun wọn: o ti fi wọ́n fún pípa.
ਯਹੋਵਾਹ ਤਾਂ ਸਾਰੀਆਂ ਕੌਮਾਂ ਉੱਤੇ ਕ੍ਰੋਧਵਾਨ ਹੋਇਆ ਹੈ, ਉਹ ਦਾ ਕ੍ਰੋਧ ਉਹਨਾਂ ਦੀਆਂ ਸਾਰੀਆਂ ਸੈਨਾਂ ਉੱਤੇ ਭੜਕਿਆ ਹੋਇਆ ਹੈ, ਉਸ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਨਾਸ ਹੋਣ ਲਈ ਅਤੇ ਵੱਢੇ ਜਾਣ ਲਈ ਦੇ ਦਿੱਤਾ ਹੈ।
3 Àwọn ti a pa nínú wọn ni a ó sì jù sóde, òórùn wọn yóò ti inú òkú wọn jáde, àwọn òkè ńlá yóò sì yọ̀ nínú ẹ̀jẹ̀ wọn.
ਉਹਨਾਂ ਦੇ ਵੱਢੇ ਹੋਏ ਬਾਹਰ ਸੁੱਟੇ ਜਾਣਗੇ, ਉਹਨਾਂ ਦੀਆਂ ਲੋਥਾਂ ਤੋਂ ਸੜਿਆਂਧ ਉੱਠੇਗੀ, ਅਤੇ ਪਰਬਤ ਉਹਨਾਂ ਦੇ ਲਹੂ ਨਾਲ ਡੁੱਬ ਜਾਣਗੇ।
4 Gbogbo àwọn ogun ọ̀run ni yóò di yíyọ́, a ó sì ká àwọn ọ̀run jọ bí i tákàdá, gbogbo ogun wọn yóò si ṣubú lulẹ̀, bí ewé ti n bọ́ kúrò lára àjàrà, àti bí i bíbọ́ èso lára igi ọ̀pọ̀tọ́.
ਅਕਾਸ਼ ਦੇ ਸਾਰੇ ਮੰਡਲ ਖ਼ਤਮ ਹੋ ਜਾਣਗੇ ਅਤੇ ਅਕਾਸ਼ ਪੱਤ੍ਰੀ ਵਾਂਗੂੰ ਲਪੇਟਿਆ ਜਾਵੇਗਾ, ਤਾਰਿਆਂ ਦੀ ਸਾਰੀ ਸੈਨਾਂ ਝੜ ਜਾਵੇਗੀ, ਜਿਵੇਂ ਪੱਤੇ ਅੰਗੂਰੀ ਵੇਲ ਤੋਂ ਜਾਂ ਹੰਜ਼ੀਰ ਤੋਂ ਝੜ ਜਾਂਦੇ ਹਨ।
5 Nítorí ti a rẹ idà mi ní ọ̀run, kíyèsi í, yóò sọ̀kalẹ̀ wá sórí Edomu, sórí àwọn ènìyàn tí mo ti parun fún ìdájọ́.
ਮੇਰੀ ਤਲਵਾਰ ਤਾਂ ਅਕਾਸ਼ ਵਿੱਚ ਪੀ ਕੇ ਰੱਜ ਗਈ ਹੈ, ਵੇਖੋ, ਉਹ ਅਦੋਮ ਉੱਤੇ ਅਤੇ ਮੇਰੀ ਬਰਬਾਦ ਕੀਤੀ ਹੋਈ ਕੌਮ ਉੱਤੇ ਨਿਆਂ ਲਈ ਜਾ ਪਵੇਗੀ।
6 Idà Olúwa kún fún ẹ̀jẹ̀ a mú un sanra fún ọ̀rá, àti fún ẹ̀jẹ̀ ọ̀dọ́-àgùntàn àti ewúrẹ́, fún ọ̀rá ìwé àgbò— nítorí Olúwa ni ìrúbọ kan ní Bosra, àti ìpakúpa ńlá kan ní ilẹ̀ Edomu.
ਯਹੋਵਾਹ ਦੀ ਤਲਵਾਰ ਲਹੂ ਨਾਲ ਲਿੱਬੜੀ ਹੋਈ ਹੈ, ਉਹ ਚਰਬੀ ਨਾਲ, ਲੇਲਿਆਂ ਅਤੇ ਬੱਕਰਿਆਂ ਦੇ ਲਹੂ ਨਾਲ, ਮੇਂਢਿਆਂ ਦੇ ਗੁਰਦਿਆਂ ਦੀ ਚਰਬੀ ਨਾਲ ਤ੍ਰਿਪਤ ਹੋਈ ਹੈ, ਕਿਉਂ ਜੋ ਯਹੋਵਾਹ ਲਈ ਬਾਸਰਾਹ ਵਿੱਚ ਬਲੀ, ਅਤੇ ਅਦੋਮ ਦੇ ਦੇਸ ਵਿੱਚ ਵੱਡਾ ਕਤਲੇਆਮ ਹੋਇਆ ਹੈ।
7 Àti àwọn àgbáǹréré yóò ba wọn sọ̀kalẹ̀ wá, àti àwọn ẹgbọrọ màlúù pẹ̀lú àwọn akọ màlúù, ilé wọn ni a ó fi ẹ̀jẹ̀ rin, a ó sì fi ọ̀rá sọ ekuru wọn di ọlọ́ràá.
ਜੰਗਲੀ ਸਾਨ੍ਹ, ਵੱਛੇ ਅਤੇ ਬਲ਼ਦ ਮਾਰੇ ਜਾਣਗੇ, ਉਹਨਾਂ ਦਾ ਦੇਸ ਲਹੂ ਨਾਲ ਤਰ ਹੋ ਜਾਵੇਗਾ, ਅਤੇ ਉਹਨਾਂ ਦੀ ਧੂੜ ਚਰਬੀ ਨਾਲ ਚਿਕਣੀ ਹੋ ਜਾਵੇਗੀ।
8 Nítorí ọjọ́ ẹ̀san Olúwa ni, àti ọdún ìsanpadà, nítorí ọ̀ràn Sioni.
ਯਹੋਵਾਹ ਦਾ ਇੱਕ ਬਦਲਾ ਲੈਣ ਦਾ ਦਿਨ ਵੀ ਹੈ, ਸੀਯੋਨ ਦੇ ਮੁਕੱਦਮਾ ਲੜ੍ਹਨ ਦਾ ਇੱਕ ਸਾਲ।
9 Odò rẹ̀ ni a ó sì sọ di ọ̀dà, àti eruku rẹ̀ di imí-ọjọ́, ilẹ̀ rẹ̀ yóò sì di ọ̀dà tí ń jóná.
ਉਹ ਦੀਆਂ ਨਦੀਆਂ ਰਾਲ ਬਣ ਜਾਣਗੀਆਂ, ਉਹ ਦੀ ਖ਼ਾਕ, ਗੰਧਕ, ਅਤੇ ਉਹ ਦੀ ਧਰਤੀ ਬਲਦੀ ਹੋਈ ਰਾਲ ਹੋ ਜਾਵੇਗੀ।
10 A kì yóò pa á ní òru tàbí ní ọ̀sán; èéfín rẹ̀ yóò gòkè láéláé: yóò dahoro láti ìran dé ìran, kò sí ẹnìkan tí yóò là á kọjá láé àti láéláé.
੧੦ਦਿਨ ਰਾਤ ਉਹ ਬੁਝੇਗੀ ਨਹੀਂ, ਉਹ ਦਾ ਧੂੰਆਂ ਸਦਾ ਉੱਠਦਾ ਰਹੇਗਾ, ਪੀੜ੍ਹੀਓਂ ਪੀੜ੍ਹੀ ਉਹ ਵਿਰਾਨ ਰਹੇਗੀ, ਅਤੇ ਸਦਾ ਲਈ ਕਦੇ ਵੀ ਉਹ ਦੇ ਵਿੱਚੋਂ ਕੋਈ ਲੰਘਣ ਵਾਲਾ ਨਾ ਹੋਵੇਗਾ।
11 Òwìwí aginjù, àti àkàlà ni yóò ni ín, àti òwìwí àti ẹyẹ ìwò ni yóò máa gbé inú rẹ̀. Ọlọ́run yóò sì na sórí Edomu okùn ìwọ̀n ìparun àti òkúta òfo.
੧੧ਲੰਮਢੀਂਗ ਅਤੇ ਕੰਡੈਲਾ ਉਹ ਦੇ ਉੱਤੇ ਕਬਜ਼ਾ ਕਰਨਗੇ, ਅਤੇ ਉੱਲੂ ਅਤੇ ਕਾਂ ਉਹ ਦੇ ਵਿੱਚ ਵੱਸਣਗੇ। ਉਹ ਉਸ ਉੱਤੇ ਘਬਰਾਹਟ ਦੀ ਜ਼ਰੀਬ, ਅਤੇ ਵਿਰਾਨੀ ਦਾ ਸਾਹਲ ਖਿੱਚੇਗਾ।
12 Ní ti àwọn ìjòyè rẹ̀ ẹnìkan kì yóò sí níbẹ̀ tiwọn ó pè wá sí ìjọba, gbogbo àwọn olórí i rẹ̀ yóò sì di asán.
੧੨ਉਹ ਦੇ ਪਤਵੰਤ ਉਹ ਨੂੰ “ਅਲੋਪ ਰਾਜ” ਸੱਦਣਗੇ, ਅਤੇ ਉਹ ਦੇ ਸਾਰੇ ਹਾਕਮ, ਨਾ ਹੋਇਆਂ ਜਿਹੇ ਹੋਣਗੇ।
13 Ẹ̀gún yóò sì hù jáde nínú àwọn ààfin rẹ̀ wọ̀nyí, ẹ̀gún ọ̀gán nínú ìlú olódi rẹ̀. Yóò jẹ́ ibùgbé àwọn akátá àti àgbàlá fún àwọn òwìwí.
੧੩ਕੰਡੇ ਉਹ ਦੇ ਮਹਿਲਾਂ ਵਿੱਚ ਉੱਗਣਗੇ, ਬਿੱਛੂ ਬੂਟੀਆਂ ਅਤੇ ਝਾੜੀਆਂ ਉਹ ਦੇ ਗੜ੍ਹਾਂ ਵਿੱਚ। ਉਹ ਗਿੱਦੜਾਂ ਦਾ ਵਸੇਬਾ ਅਤੇ ਸ਼ੁਤਰਮੁਰਗ ਦਾ ਵਿਹੜਾ ਹੋਵੇਗਾ।
14 Àwọn ẹranko ijù àti àwọn ìkookò ni yóò pàdé, àti ewúrẹ́ igbó kan yóò máa kọ sí èkejì rẹ̀, iwin yóò máa gbé ibẹ̀ pẹ̀lú, yóò sì rí ibi ìsinmi fún ara rẹ̀.
੧੪ਜੰਗਲੀ ਜਾਨਵਰ ਬਿੱਜੂਆਂ ਨਾਲ ਮਿਲਣਗੇ, ਜੰਗਲੀ ਬੱਕਰਾ ਆਪਣੇ ਸਾਥੀ ਨੂੰ ਸੱਦੇਗਾ, ਸਗੋਂ ਚਮਗਿੱਦੜ ਉੱਥੇ ਟਿਕੇਗਾ, ਅਤੇ ਆਪਣੇ ਲਈ ਅਰਾਮ ਦਾ ਥਾਂ ਪਵੇਗਾ।
15 Òwìwí yóò tẹ́ ìtẹ́ rẹ̀ síbẹ̀, yóò yé, yóò sì pa, yóò sì kójọ lábẹ́ òjìji rẹ̀: àwọn gúnnugún yóò péjọ síbẹ̀ pẹ̀lú, olúkúlùkù pẹ̀lú ẹnìkejì rẹ̀.
੧੫ਉੱਥੇ ਮਾਦਾ ਉੱਲੂ ਆਲ੍ਹਣਾ ਬਣਾ ਕੇ ਆਂਡੇ ਦੇਵੇਗੀ, ਅਤੇ ਸੇਉ ਕੇ ਆਪਣੇ ਬੱਚੇ ਆਪਣੇ ਖੰਭਾਂ ਹੇਠ ਇਕੱਠੇ ਕਰੇਗੀ। ਉੱਥੇ ਹੀ ਇੱਲਾਂ ਇਕੱਠੀਆਂ ਹੋਣਗੀਆਂ ਹਰੇਕ ਆਪਣੇ ਨਰ ਨਾਲ।
16 Ẹ wo ìwé Olúwa, kí ẹ sì kà. Ọ̀kan nínú ìwọ̀nyí kì yóò yẹ̀, kò sí ọ̀kan tí yóò fẹ́ èkejì rẹ̀ kù: nítorí Olúwa ti pàṣẹ ẹnu rẹ̀ ló sì fi kó wọn jọ Ẹ̀mí rẹ̀ ló sì fi tò wọ́n jọ.
੧੬ਯਹੋਵਾਹ ਦੀ ਪੁਸਤਕ ਵਿੱਚੋਂ ਭਾਲ ਕੇ ਪੜ੍ਹੋ ਇਹਨਾਂ ਵਿੱਚੋਂ ਇੱਕ ਵੀ ਗੱਲ ਘੱਟ ਨਾ ਹੋਵੇਗੀ, ਕਿਸੇ ਨੂੰ ਆਪਣੇ ਨਰ ਦੀ ਕਮੀ ਨਾ ਹੋਵੇਗੀ, ਕਿਉਂ ਜੋ ਮੇਰੇ ਹੀ ਮੂੰਹ ਨੇ ਇਹ ਹੁਕਮ ਦਿੱਤਾ ਹੈ, ਅਤੇ ਉਸੇ ਦੇ ਆਤਮਾ ਨੇ ਉਹਨਾਂ ਨੂੰ ਇਕੱਠਾ ਕੀਤਾ ਹੈ।
17 Ó ti di ìbò fún wọn, ọwọ́ rẹ̀ sì ti pín in fún wọn nípa títa okùn, wọn ó jogún rẹ̀ láéláé, láti ìran dé ìran ni wọn ó máa gbé inú rẹ̀.
੧੭ਉਸੇ ਨੇ ਉਹਨਾਂ ਦਾ ਹਿੱਸਾ ਠਹਿਰਾਇਆ ਹੈ, ਅਤੇ ਉਸੇ ਦੇ ਹੱਥ ਨੇ ਉਹਨਾਂ ਲਈ ਦੇਸ ਨੂੰ ਜ਼ਰੀਬ ਨਾਲ ਵੰਡਿਆ। ਉਹ ਸਦਾ ਤੱਕ ਉਸ ਉੱਤੇ ਕਬਜ਼ਾ ਕਰਨਗੇ, ਪੀੜ੍ਹੀਓਂ ਪੀੜ੍ਹੀ ਉਹ ਉਸ ਵਿੱਚ ਵੱਸਣਗੇ।

< Isaiah 34 >