< Hosea 6 >

1 “Ẹ wá, ẹ jẹ́ kí a padà sọ́dọ̀ Olúwa ó ti fà wá ya pẹ́rẹpẹ̀rẹ ṣùgbọ́n yóò mú wa láradá Ó ti pa wá lára ṣùgbọ́n yóò dí ojú ọgbẹ́ wa.
ਆਓ, ਅਸੀਂ ਯਹੋਵਾਹ ਵੱਲ ਮੁੜੀਏ, ਉਹ ਨੇ ਤਾਂ ਪਾੜਿਆ, ਉਹ ਸਾਨੂੰ ਚੰਗਾ ਕਰੇਗਾ, ਉਹ ਨੇ ਮਾਰਿਆ, ਉਹ ਪੱਟੀ ਬੰਨ੍ਹੇਗਾ।
2 Lẹ́yìn ọjọ́ méjì, yóò sọ wá jí ní ọjọ́ kẹta yóò mú wa padà bọ̀ sípò kí a ba à le wá gbé níwájú rẹ̀.
ਦੋ ਦਿਨਾਂ ਦੇ ਮਗਰੋਂ ਉਹ ਸਾਨੂੰ ਜਿਵਾਵੇਗਾ, ਤੀਜੇ ਦਿਨ ਉਹ ਸਾਨੂੰ ਉਠਾਵੇਗਾ, ਅਤੇ ਅਸੀਂ ਉਹ ਦੇ ਹਜ਼ੂਰ ਜੀਵਾਂਗੇ!
3 Ẹ jẹ́ kí a mọ Olúwa; ẹ jẹ́ kí a tẹ̀síwájú láti mọ̀ ọ́n. Gẹ́gẹ́ bí oòrùn ṣe ń yọ, yóò jáde; yóò tọ̀ wá wá bí òjò, bí òjò àkọ́rọ̀ ti ń bomirin ilẹ̀.”
ਅਸੀਂ ਜਾਣੀਏ, ਅਸੀਂ ਯਹੋਵਾਹ ਨੂੰ ਜਾਣਨ ਲਈ ਪਿੱਛੇ ਲੱਗੀਏ, ਉਹ ਦਾ ਨਿੱਕਲਣਾ ਸਵੇਰ ਦੇ ਚਾਨਣ ਵਾਂਗੂੰ ਪੱਕਾ ਹੈ, ਉਹ ਸਾਡੇ ਕੋਲ ਵਰਖਾ ਵਾਂਗੂੰ ਆਵੇਗਾ, ਆਖਰੀ ਵਰਖਾ ਵਾਂਗੂੰ ਜਿਹੜੀ ਭੂਮੀ ਨੂੰ ਸਿੰਜਦੀ ਹੈ।
4 “Kí ni èmi ó ṣe pẹ̀lú rẹ, Efraimu? Kí ni èmi ó ṣe pẹ̀lú rẹ, Juda? Ìfẹ́ rẹ dàbí ìkùùkuu òwúrọ̀ bí ìrì ìdájí tí ó kọjá lọ kíákíá.
ਹੇ ਇਫ਼ਰਾਈਮ, ਮੈਂ ਤੇਰੇ ਨਾਲ ਕੀ ਕਰਾਂ? ਹੇ ਯਹੂਦਾਹ, ਮੈਂ ਤੇਰੇ ਨਾਲ ਕੀ ਕਰਾਂ? ਤੁਹਾਡੀ ਦਯਾ ਸਵੇਰ ਦੇ ਬੱਦਲ ਵਾਂਗੂੰ ਹੈ, ਅਤੇ ਤ੍ਰੇਲ ਵਾਂਗੂੰ ਜਿਹੜੀ ਸਵੇਰੇ ਹੀ ਉੱਡ ਜਾਂਦੀ ਹੈ।
5 Nítorí náà ni mo ṣe gé e yín sí wẹ́wẹ́ láti ọwọ́ àwọn wòlíì, Mo pa yín pẹ̀lú ọ̀rọ̀ ẹnu mi, ìdájọ́ mi tàn bí i mọ̀nàmọ́ná lórí yín.
ਇਸ ਲਈ ਮੈਂ ਆਪਣਿਆਂ ਨਬੀਆਂ ਦੇ ਰਾਹੀਂ ਵੱਢ ਸੁੱਟਿਆ, ਮੈਂ ਆਪਣੇ ਮੂੰਹ ਦੇ ਬਚਨਾਂ ਦੇ ਰਾਹੀਂ ਉਹਨਾਂ ਨੂੰ ਕਤਲ ਕੀਤਾ, ਅਤੇ ਮੇਰੇ ਨਿਆਂ ਚਾਨਣ ਵਾਂਗੂੰ ਨਿੱਕਲਦੇ ਹਨ।
6 Nítorí àánú ni mo fẹ́, kì í ṣe ẹbọ; àti ìmọ̀ Ọlọ́run ju ọrẹ ẹbọ sísun lọ.
ਮੈਂ ਬਲੀਦਾਨ ਨਹੀਂ ਸਗੋਂ ਦਯਾ ਚਾਹੁੰਦਾ ਹਾਂ, ਅਤੇ ਪਰਮੇਸ਼ੁਰ ਦਾ ਗਿਆਨ ਹੋਮ ਬਲੀਆਂ ਨਾਲੋਂ ਵਧ ਕੇ।
7 Bí i Adamu, wọ́n da májẹ̀mú wọ́n jẹ́ aláìṣòótọ́ sí mi níbẹ̀.
ਉਹਨਾਂ ਨੇ ਆਦਮ ਵਾਂਗੂੰ ਨੇਮ ਦੀ ਉਲੰਘਣਾ ਕੀਤੀ, ਉੱਥੇ ਉਹਨਾਂ ਨੇ ਮੇਰੇ ਨਾਲ ਧੋਖਾ ਕੀਤਾ।
8 Gileadi jẹ́ ìlú àwọn ènìyàn búburú tí ń ṣiṣẹ́ ẹ̀ṣẹ̀, a sí ti fi ẹ̀ṣẹ̀ bà á jẹ́.
ਗਿਲਆਦ ਕੁਕਰਮੀਆਂ ਦੀ ਨਗਰੀ ਹੈ, ਉਹ ਖੂਨ ਨਾਲ ਲਿੱਬੜੀ ਹੋਈ ਹੈ।
9 Bí adigunjalè ṣe ń ba ní bùba de àwọn ènìyàn bẹ́ẹ̀ ni àwọn àlùfáà, ń parapọ̀; tí wọ́n sì ń pànìyàn lójú ọ̀nà tó lọ sí Ṣekemu, tí wọ́n sì ń dá ẹ̀ṣẹ̀ tí ó ti ni lójú.
ਜਿਵੇਂ ਡਾਕੂਆਂ ਦੇ ਜੱਥੇ ਕਿਸੇ ਮਨੁੱਖ ਦੀ ਘਾਤ ਵਿੱਚ ਬਹਿੰਦੇ ਹਨ, ਤਿਵੇਂ ਜਾਜਕ ਇਕੱਠੇ ਹੁੰਦੇ ਹਨ, ਉਹ ਸ਼ਕਮ ਦੇ ਰਾਹ ਵਿੱਚ ਕਤਲ ਕਰਦੇ ਹਨ, ਹਾਂ, ਉਹ ਬਦਕਾਰੀ ਕਰਦੇ ਹਨ!
10 Mo ti rí ohun tó ba ni lẹ́rù ní ilé Israẹli. Níbẹ̀ Efraimu, fi ara rẹ̀ fún àgbèrè Israẹli sì di aláìmọ́.
੧੦ਇਸਰਾਏਲ ਦੇ ਘਰਾਣੇ ਵਿੱਚ ਮੈਂ ਇੱਕ ਭਿਆਨਕ ਚੀਜ਼ ਵੇਖੀ, ਉੱਥੇ ਇਫ਼ਰਾਈਮ ਦਾ ਵਿਭਚਾਰ ਸੀ, ਇਸਰਾਏਲ ਪਲੀਤ ਹੋ ਗਿਆ ਹੈ।
11 “Àti fún ìwọ, Juda, a ti yan ọjọ́ ìkórè rẹ. “Nígbà tí mo bá fẹ́ dá ohun ìní àwọn ènìyàn mi padà,
੧੧ਨਾਲੇ, ਹੇ ਯਹੂਦਾਹ, ਤੇਰੇ ਲਈ ਵਾਢੀ ਠਹਿਰਾਈ ਹੋਈ ਹੈ, ਜਦ ਮੈਂ ਆਪਣੀ ਪਰਜਾ ਗੁਲਾਮੀ ਤੋਂ ਮੋੜ ਲਿਆਵਾਂਗਾ।

< Hosea 6 >