< Genesis 47 >

1 Josẹfu lọ sọ fún Farao pé, “Baba mi àti àwọn arákùnrin mi, pẹ̀lú agbo ẹran, agbo màlúù àti ohun gbogbo tí wọ́n ní, ti dé láti ilẹ̀ Kenaani, wọ́n sì ti wà ní ilẹ̀ Goṣeni báyìí.”
ਯੂਸੁਫ਼ ਗਿਆ ਅਤੇ ਫ਼ਿਰਊਨ ਨੂੰ ਦੱਸਿਆ, ਮੇਰਾ ਪਿਤਾ ਅਤੇ ਭਰਾ, ਉਨ੍ਹਾਂ ਦੇ ਇੱਜੜ ਅਤੇ ਚੌਣੇ ਅਤੇ ਸਭ ਕੁਝ ਜੋ ਉਨ੍ਹਾਂ ਦਾ ਹੈ, ਕਨਾਨ ਦੇਸ਼ ਤੋਂ ਆ ਗਏ ਹਨ ਅਤੇ ਵੇਖੋ, ਓਹ ਗੋਸ਼ਨ ਦੇਸ਼ ਵਿੱਚ ਹਨ।
2 Ó yan márùn-ún àwọn arákùnrin rẹ́, ó sì fi wọ́n han Farao.
ਤਦ ਉਸਨੇ ਆਪਣੇ ਭਰਾਵਾਂ ਵਿੱਚੋਂ ਪੰਜ ਮਨੁੱਖ ਲੈ ਕੇ ਫ਼ਿਰਊਨ ਦੇ ਸਨਮੁਖ ਖੜ੍ਹੇ ਕੀਤੇ।
3 Farao béèrè lọ́wọ́ àwọn arákùnrin rẹ̀ pé, “Kí ni iṣẹ́ yín?” Wọ́n sì fèsì pé, “Darandaran ni àwọn ìránṣẹ́ rẹ, gẹ́gẹ́ bí àwọn baba wa ti jẹ́ darandaran.”
ਫ਼ਿਰਊਨ ਨੇ ਉਹ ਦੇ ਭਰਾਵਾਂ ਨੂੰ ਆਖਿਆ, ਕੀ ਕੰਮ ਹੈ? ਉਨ੍ਹਾਂ ਨੇ ਫ਼ਿਰਊਨ ਨੂੰ ਆਖਿਆ, ਤੁਹਾਡੇ ਦਾਸ ਅਯਾਲੀ ਹਨ ਅਸੀਂ ਵੀ ਅਤੇ ਸਾਡੇ ਪਿਓ ਦਾਦੇ ਵੀ।
4 Wọ́n sì tún sọ fun un síwájú sí i pé, “A wá láti gbé ìhín yìí fún ìgbà díẹ̀ nítorí ìyàn náà mú púpọ̀ ní ilẹ̀ Kenaani, àwọn ohun ọ̀sìn àwa ìránṣẹ́ rẹ kò sì rí ewéko jẹ. Nítorí náà jọ̀wọ́ má ṣàì jẹ́ kí àwọn ìránṣẹ́ rẹ tẹ̀dó sí ilẹ̀ Goṣeni.”
ਫੇਰ ਉਨ੍ਹਾਂ ਨੇ ਫ਼ਿਰਊਨ ਨੂੰ ਆਖਿਆ, ਅਸੀਂ ਇਸ ਦੇਸ਼ ਵਿੱਚ ਪਰਦੇਸੀ ਹੋ ਕੇ ਵੱਸਣ ਲਈ ਆਏ ਹਾਂ ਕਿਉਂ ਜੋ ਤੁਹਾਡੇ ਦਾਸਾਂ ਦੇ ਇੱਜੜਾਂ ਲਈ ਕੋਈ ਚਰਾਈ ਨਹੀਂ, ਕਿਉਂ ਜੋ ਕਨਾਨ ਦੇਸ਼ ਵਿੱਚ ਡਾਢਾ ਕਾਲ ਪਿਆ ਹੋਇਆ ਹੈ ਸੋ ਹੁਣ ਆਪਣੇ ਦਾਸਾਂ ਨੂੰ ਗੋਸ਼ਨ ਦੇਸ਼ ਵਿੱਚ ਰਹਿਣ ਦੀ ਆਗਿਆ ਦਿਓ।
5 Farao wí fún Josẹfu pé, “Baba rẹ àti àwọn arákùnrin rẹ tọ̀ ọ́ wá,
ਤਦ ਫ਼ਿਰਊਨ ਨੇ ਯੂਸੁਫ਼ ਨੂੰ ਆਖਿਆ, ਤੇਰਾ ਪਿਤਾ ਅਤੇ ਤੇਰੇ ਭਰਾ ਤੇਰੇ ਕੋਲ ਆਏ ਹਨ।
6 ilẹ̀ Ejibiti sì nìyí níwájú rẹ, mú àwọn arákùnrin rẹ tẹ̀dó sí ibi tí ó dára jù nínú ilẹ̀ náà. Jẹ́ kí wọn máa gbé ní Goṣeni. Bí o bá sì mọ ẹnikẹ́ni nínú wọn tí ó ní ẹ̀bùn ìtọ́jú ẹran, fi wọ́n ṣe olùtọ́jú ẹran ọ̀sìn mi.”
ਮਿਸਰ ਦੇਸ਼ ਤੇਰੇ ਅੱਗੇ ਹੈ। ਆਪਣੇ ਪਿਤਾ ਅਤੇ ਆਪਣੇ ਭਰਾਵਾਂ ਨੂੰ ਸਭ ਤੋਂ ਚੰਗੀ ਧਰਤੀ ਵਿੱਚ ਵਸਾ ਅਰਥਾਤ ਗੋਸ਼ਨ ਦੇ ਦੇਸ਼ ਵਿੱਚ ਵੱਸਣ ਦੇ ਅਤੇ ਜੇਕਰ ਤੂੰ ਜਾਣਦਾ ਹੈਂ ਜੋ ਉਨ੍ਹਾਂ ਵਿੱਚ ਸਿਆਣੇ ਮਨੁੱਖ ਹਨ ਤਾਂ ਉਨ੍ਹਾਂ ਨੂੰ ਮੇਰੇ ਮਾਲ ਡੰਗਰ ਉੱਤੇ ਠਹਿਰਾ ਦੇ।
7 Nígbà náà ni Josẹfu mú Jakọbu baba rẹ̀ wọlé wá sí iwájú Farao. Lẹ́yìn ìgbà tí Jakọbu súre fún Farao tán.
ਤਦ ਯੂਸੁਫ਼ ਨੇ ਆਪਣੇ ਪਿਤਾ ਯਾਕੂਬ ਨੂੰ ਲਿਆਂਦਾ ਅਤੇ ਫ਼ਿਰਊਨ ਦੇ ਸਨਮੁਖ ਖੜ੍ਹਾ ਕੀਤਾ ਅਤੇ ਯਾਕੂਬ ਨੇ ਫ਼ਿਰਊਨ ਨੂੰ ਬਰਕਤ ਦਿੱਤੀ।
8 Farao béèrè lọ́wọ́ Jakọbu pé, “Ọmọ ọdún mélòó ni ọ́?”
ਫ਼ਿਰਊਨ ਨੇ ਯਾਕੂਬ ਨੂੰ ਆਖਿਆ, ਤੁਹਾਡੀ ਉਮਰ ਕਿੰਨ੍ਹੀ ਹੈ?
9 Jakọbu sì dá Farao lóhùn, “Ọdún ìrìnàjò ayé mi jẹ́ àádóje, ọjọ́ mi kò pọ̀, ó sì kún fún wàhálà, síbẹ̀ kò ì tí ì tó ti àwọn baba mi.”
ਯਾਕੂਬ ਨੇ ਫ਼ਿਰਊਨ ਨੂੰ ਆਖਿਆ, ਮੇਰੇ ਮੁਸਾਫ਼ਰੀ ਦੇ ਦਿਨ ਇੱਕ ਸੌ ਤੀਹ ਸਾਲ ਹਨ। ਮੇਰੇ ਜੀਵਨ ਦੇ ਦਿਨ ਥੋੜ੍ਹੇ ਅਤੇ ਦੁੱਖ ਨਾਲ ਭਰੇ ਹੋਏ ਸਨ, ਅਤੇ ਮੇਰੇ ਪਿਓ ਦਾਦਿਆਂ ਦੇ ਮੁਸਾਫ਼ਰੀ ਦੇ ਜੀਵਨ ਦੇ ਸਾਲਾਂ ਦੇ ਬਰਾਬਰ ਨਹੀਂ ਹੋਏ ਹਨ।
10 Nígbà náà ni Jakọbu tún súre fún Farao, ó sì jáde lọ kúrò níwájú rẹ̀.
੧੦ਫੇਰ ਯਾਕੂਬ ਫ਼ਿਰਊਨ ਨੂੰ ਬਰਕਤ ਦੇ ਕੇ ਫ਼ਿਰਊਨ ਦੇ ਹਜ਼ੂਰੋਂ ਨਿੱਕਲ ਆਇਆ।
11 Josẹfu sì fi baba rẹ̀ àti àwọn arákùnrin rẹ̀ sí ilẹ̀ Ejibiti, ó sì fún wọn ní ohun ìní ní ibi tí ó dára jù ní ilẹ̀ náà, ní agbègbè Ramesesi bí Farao ti pàṣẹ.
੧੧ਯੂਸੁਫ਼ ਨੇ ਆਪਣੇ ਪਿਤਾ ਅਤੇ ਆਪਣੇ ਭਰਾਵਾਂ ਨੂੰ ਵਸਾਇਆ ਅਤੇ ਉਨ੍ਹਾਂ ਨੂੰ ਮਿਸਰ ਦੇਸ਼ ਦੀ ਸਭ ਤੋਂ ਚੰਗੀ ਧਰਤੀ ਅਰਥਾਤ ਰਾਮਸੇਸ ਦੀ ਧਰਤੀ ਵਿੱਚ, ਜਿਵੇਂ ਫ਼ਿਰਊਨ ਨੇ ਹੁਕਮ ਦਿੱਤਾ ਸੀ, ਵਿਰਾਸਤ ਵਿੱਚ ਦਿੱਤੀ।
12 Josẹfu sì pèsè oúnjẹ fún baba rẹ̀ àti àwọn arákùnrin rẹ̀ àti gbogbo ìdílé baba rẹ̀ gẹ́gẹ́ bi iye àwọn ọmọ wọn.
੧੨ਅਤੇ ਯੂਸੁਫ਼ ਆਪਣੇ ਪਿਤਾ, ਅਤੇ ਆਪਣੇ ਭਰਾਵਾਂ, ਆਪਣੇ ਪਿਤਾ ਦੇ ਘਰਾਣੇ ਦੀ, ਉਨ੍ਹਾਂ ਦੇ ਬੱਚਿਆਂ ਦੀ ਲੋੜ ਅਨੁਸਾਰ ਭੋਜਨ ਮੁਹੱਈਆ ਕਰ ਕੇ ਪਾਲਣਾ ਕਰਦਾ ਸੀ।
13 Ṣùgbọ́n kò sí oúnjẹ ní gbogbo ilẹ̀ náà nítorí tí ìyàn náà mú púpọ̀ tó bẹ́ẹ̀ tí ilẹ̀ Ejibiti àti ilẹ̀ Kenaani gbẹ nítorí ìyàn náà.
੧੩ਸਾਰੀ ਧਰਤੀ ਉੱਤੇ ਭੋਜਨ ਨਹੀਂ ਸੀ ਕਿਉਂ ਜੋ ਕਾਲ ਭਾਰੀ ਸੀ ਅਤੇ ਮਿਸਰ ਦੇਸ਼ ਅਤੇ ਕਨਾਨ ਦੇਸ਼ ਕਾਲ ਦੇ ਕਾਰਨ ਨਾਸ ਹੋ ਗਏ ਸਨ।
14 Josẹfu gba gbogbo owó tí ó wà ní ilẹ̀ Ejibiti àti Kenaani ní ìpààrọ̀ fún ti ọkà tí wọn ń rà, ó sì mú owó náà wá sí ààfin Farao.
੧੪ਯੂਸੁਫ਼ ਨੇ ਸਾਰੀ ਚਾਂਦੀ, ਜਿਹੜੀ ਮਿਸਰ ਦੇ ਦੇਸ਼ ਵਿੱਚੋਂ ਅਤੇ ਕਨਾਨ ਦੇ ਦੇਸ਼ ਵਿੱਚੋਂ ਅੰਨ ਮੁੱਲ ਲੈਣ ਦੇ ਬਦਲੇ ਮਿਲੀ, ਇਕੱਠੀ ਕਰ ਲਈ ਅਤੇ ਯੂਸੁਫ਼ ਨੇ ਉਹ ਚਾਂਦੀ ਫ਼ਿਰਊਨ ਦੇ ਘਰ ਲੈ ਆਂਦੀ।
15 Nígbà tí owó wọn tán pátápátá ní Ejibiti àti Kenaani, gbogbo Ejibiti wá bá Josẹfu, wọ́n wí pé, “Fún wa ní oúnjẹ, èéṣe tí a ó fi kú ní ojú rẹ? Gbogbo owó wa ni a ti ná tán.”
੧੫ਜਦ ਮਿਸਰ ਦੇਸ਼ ਅਤੇ ਕਨਾਨ ਦੇਸ਼ ਦੀ ਚਾਂਦੀ ਖ਼ਰਚ ਹੋ ਗਈ ਤਦ ਸਾਰੇ ਮਿਸਰੀ ਇਹ ਆਖਣ ਲਈ ਯੂਸੁਫ਼ ਕੋਲ ਆਏ ਕਿ ਸਾਨੂੰ ਰੋਟੀ ਦਿਓ। ਅਸੀਂ ਤੁਹਾਡੇ ਅੱਗੇ ਕਿਉਂ ਮਰੀਏ ਕਿਉਂ ਜੋ ਚਾਂਦੀ ਮੁੱਕ ਗਈ ਹੈ।
16 Josẹfu wí pé, “Ẹ mú àwọn ẹran ọ̀sìn yín wá, èmi yóò fún un yín ní oúnjẹ ní ìpààrọ̀ fún ẹran ọ̀sìn yín, níwọ̀n bí owó yín ti tan.”
੧੬ਤਦ ਯੂਸੁਫ਼ ਨੇ ਆਖਿਆ, ਆਪਣੇ ਮਾਲ ਡੰਗਰ ਦਿਓ ਅਤੇ ਜੇ ਚਾਂਦੀ ਮੁੱਕ ਗਈ ਹੈ ਤਾਂ ਮੈਂ ਤੁਹਾਨੂੰ ਪਸ਼ੂਆਂ ਦੇ ਬਦਲੇ ਅੰਨ੍ਹ ਦਿਆਂਗਾ।
17 Nítorí náà wọ́n mú àwọn ẹran ọ̀sìn wọn tọ Josẹfu wá, ó sì fún wọn ní oúnjẹ ní ìpààrọ̀ fún ẹṣin, àgùntàn, ewúrẹ́, màlúù àti kẹ́tẹ́kẹ́tẹ́ wọn. Ó sì mú wọn la ọdún náà já, tí ó ń fún wọn ní oúnjẹ ní ìpààrọ̀ fún ẹran ọ̀sìn wọn.
੧੭ਤਦ ਓਹ ਆਪਣੇ ਮਾਲ ਡੰਗਰ ਯੂਸੁਫ਼ ਕੋਲ ਲਿਆਏ ਅਤੇ ਯੂਸੁਫ਼ ਨੇ ਉਨ੍ਹਾਂ ਦੇ ਘੋੜਿਆਂ, ਪਸ਼ੂਆਂ, ਇੱਜੜਾਂ ਅਤੇ ਗਧਿਆਂ ਦੇ ਬਦਲੇ ਉਨ੍ਹਾਂ ਨੂੰ ਅੰਨ ਦਿੱਤਾ ਅਤੇ ਉਸ ਸਾਰੇ ਸਾਲ ਉਸ ਨੇ ਉਨ੍ਹਾਂ ਨੂੰ ਮਾਲ ਡੰਗਰਾਂ ਦੇ ਬਦਲੇ ਰੋਟੀ ਖਵਾਈ।
18 Nígbà tí ọdún náà parí, wọn padà tọ̀ ọ́ wá ní ọdún tí ó tẹ̀lé, wọn wí pé, “A kò le fi pamọ́ fun olúwa wa pé níwọ̀n bí owó wa ti tan tí gbogbo ẹran ọ̀sìn wa sì ti di tirẹ̀ pé, kò sí ohunkóhun tókù fún olúwa wa bí kò ṣe ara wa àti ilẹ̀ wa.
੧੮ਜਦ ਉਹ ਸਾਲ ਬੀਤ ਗਿਆ ਤਾਂ ਦੂਜੇ ਸਾਲ ਓਹ ਉਹ ਦੇ ਕੋਲ ਫੇਰ ਆਏ ਅਤੇ ਉਸ ਨੂੰ ਆਖਿਆ, ਅਸੀਂ ਆਪਣੇ ਸੁਆਮੀ ਤੋਂ ਲੁਕਾ ਨਹੀਂ ਸਕਦੇ ਕਿ ਸਾਡੀ ਚਾਂਦੀ ਮੁੱਕ ਗਈ ਹੈ ਅਤੇ ਮਾਲ ਡੰਗਰ ਵੀ ਸਾਡੇ ਸੁਆਮੀ ਦੇ ਹੋ ਗਏ ਹਨ ਸੋ ਹੁਣ ਸਾਡੇ ਸੁਆਮੀ ਦੇ ਅੱਗੇ ਸਾਡੇ ਸਰੀਰਾਂ ਅਤੇ ਜ਼ਮੀਨ ਤੋਂ ਬਿਨ੍ਹਾਂ ਹੋਰ ਕੁਝ ਬਾਕੀ ਨਹੀਂ ਰਿਹਾ।
19 Èéṣe tí àwa yóò fi parun lójú rẹ, ra àwa tìkára wa àti ilẹ̀ wa ní ìpààrọ̀ fún oúnjẹ, àwa àti ilẹ̀ wa yóò sì wà nínú ìgbèkùn Farao. Fún wa ni oúnjẹ kí àwa kí ó má ba à kú, kí ilẹ̀ wa má ba à di ahoro.”
੧੯ਅਸੀਂ ਤੁਹਾਡੇ ਅੱਗੇ ਕਿਉਂ ਨਾਸ ਹੋਈਏ ਅਸੀਂ ਵੀ ਅਤੇ ਸਾਡੀ ਜ਼ਮੀਨ ਵੀ। ਸਾਨੂੰ ਅਤੇ ਸਾਡੀ ਜ਼ਮੀਨ ਨੂੰ ਰੋਟੀ ਦੇ ਬਦਲੇ ਮੁੱਲ ਲੈ ਲਓ। ਅਸੀਂ ਆਪਣੀ ਜ਼ਮੀਨ ਸਮੇਤ ਫ਼ਿਰਊਨ ਦੇ ਦਾਸ ਹੋਵਾਂਗੇ, ਪਰ ਸਾਨੂੰ ਬੀਜ ਦਿਓ ਜੋ ਅਸੀਂ ਜੀਵੀਏ ਅਤੇ ਮਰੀਏ ਨਾ ਅਤੇ ਜ਼ਮੀਨ ਉੱਜੜ ਨਾ ਜਾਵੇ।
20 Nítorí náà Josẹfu ra gbogbo ilẹ̀ tí ó wà ní Ejibiti fún Farao, kò sí ẹnìkan tí ó ṣẹ́kù ní Ejibiti tí kò ta ilẹ̀ tirẹ̀ nítorí ìyàn náà mú jù fún wọn. Gbogbo ilẹ̀ náà sì di ti Farao,
੨੦ਤਦ ਯੂਸੁਫ਼ ਨੇ ਮਿਸਰ ਦੀ ਸਾਰੀ ਜ਼ਮੀਨ ਫ਼ਿਰਊਨ ਲਈ ਮੁੱਲ ਲੈ ਲਈ, ਕਿਉਂ ਜੋ ਮਿਸਰੀਆਂ ਵਿੱਚੋਂ ਸਭਨਾਂ ਨੇ ਆਪੋ ਆਪਣੇ ਖੇਤ ਉਸ ਕਾਲ ਦੇ ਕਾਰਨ ਇਸ ਕਰਕੇ ਵੇਚ ਦਿੱਤੇ, ਸੋ ਉਹ ਧਰਤੀ ਫ਼ਿਰਊਨ ਦੀ ਹੋ ਗਈ।
21 Josẹfu sì sọ gbogbo ará Ejibiti di ẹrú láti igun kan dé èkejì.
੨੧ਯੂਸੁਫ਼ ਨੇ ਉਨ੍ਹਾਂ ਲੋਕਾਂ ਨੂੰ ਮਿਸਰ ਦੀ ਇੱਕ ਹੱਦ ਤੋਂ ਦੂਜੀ ਹੱਦ ਤੱਕ, ਨਗਰਾਂ ਵਿੱਚ ਗ਼ੁਲਾਮ ਬਣਾਇਆ।
22 Ṣùgbọ́n ṣá, kò ra ilẹ̀ àwọn àlùfáà, nítorí wọ́n ń gba ìpín oúnjẹ lọ́wọ́ Farao, wọn sì ní oúnjẹ tí ó tó láti inú ìpín tí Farao ń fún wọn. Ìdí nìyí tí wọn kò fi ta ilẹ̀ wọn.
੨੨ਕੇਵਲ ਜਾਜਕਾਂ ਦੀ ਜ਼ਮੀਨ ਮੁੱਲ ਨਾ ਲਈ, ਕਿਉਂ ਜੋ ਜਾਜਕਾਂ ਨੂੰ ਫ਼ਿਰਊਨ ਵੱਲੋਂ ਸ਼ਾਹੀ ਭੋਜਨ ਦਾ ਪ੍ਰਬੰਧ ਸੀ ਅਤੇ ਉਨ੍ਹਾਂ ਨੇ ਸ਼ਾਹੀ ਭੋਜਨ ਵਿੱਚੋਂ ਜੋ ਫ਼ਿਰਊਨ ਨੇ ਉਨ੍ਹਾਂ ਨੂੰ ਦਿੱਤਾ ਸੀ, ਖਾਧਾ ਇਸ ਕਾਰਨ ਉਨ੍ਹਾਂ ਨੇ ਆਪਣੀ ਜ਼ਮੀਨ ਨਾ ਵੇਚੀ।
23 Josẹfu wí fún àwọn ènìyàn náà pé, “Níwọ́n ìgbà tí mo ti ra ẹ̀yin àti ilẹ̀ yín tan lónìí fún Farao, irúgbìn rèé, ẹ lọ gbìn ín sí ilẹ̀ náà.
੨੩ਤਦ ਯੂਸੁਫ਼ ਨੇ ਲੋਕਾਂ ਨੂੰ ਆਖਿਆ, ਵੇਖੋ ਮੈਂ ਤੁਹਾਨੂੰ ਅਤੇ ਤੁਹਾਡੀ ਜ਼ਮੀਨ ਨੂੰ ਅੱਜ ਦੇ ਦਿਨ ਫ਼ਿਰਊਨ ਲਈ ਮੁੱਲ ਲੈ ਲਿਆ ਹੈ।
24 Ṣùgbọ́n nígbà tí ìre oko náà bá jáde, ẹ ó mú ìdákan nínú ìdámárùn-ún rẹ̀ fún Farao. Ẹ le pa ìdámẹ́rin tókù mọ́ fún ara yín àti ìdílé yín àti àwọn ọmọ yín.”
੨੪ਵੇਖੋ, ਬੀਜ ਤੁਹਾਡੇ ਲਈ ਹੈ। ਜ਼ਮੀਨ ਬੀਜੋ। ਅਤੇ ਫ਼ਸਲਾਂ ਉੱਤੇ ਪੰਜਵਾਂ ਹਿੱਸਾ ਤੁਹਾਨੂੰ ਫ਼ਿਰਊਨ ਨੂੰ ਦੇਣਾ ਪਵੇਗਾ ਅਤੇ ਬਾਕੀ ਚਾਰ ਹਿੱਸੇ ਤੁਹਾਡੇ ਹੋਣਗੇ ਖੇਤ ਦੇ ਬੀਜ ਲਈ ਅਤੇ ਤੁਹਾਡੇ, ਘਰਾਣੇ ਅਤੇ ਤੁਹਾਡੇ ਬੱਚਿਆਂ ਦੇ ਖਾਣ ਲਈ ਹੋਣਗੇ।
25 Wọ́n dá á lóhùn pé, “O ti gbà wá là, ǹjẹ́ kí a rí ojúrere níwájú olúwa wa, àwa yóò di ẹrú Farao.”
੨੫ਉਨ੍ਹਾਂ ਆਖਿਆ, ਤੁਸੀਂ ਸਾਡੀਆਂ ਜਾਨਾਂ ਬਚਾਈਆਂ ਹਨ। ਸਾਡੇ ਸੁਆਮੀ ਦੀ ਆਪਣੇ ਦਾਸਾਂ ਉੱਤੇ ਕਿਰਪਾ ਦੀ ਨਿਗਾਹ ਹੋਵੇ ਅਤੇ ਅਸੀਂ ਫ਼ਿਰਊਨ ਦੇ ਦਾਸ ਹੋਵਾਂਗੇ।
26 Nítorí náà Josẹfu sọ ọ́ di òfin nípa ọ̀rọ̀ ilẹ̀ ni Ejibiti, ó sì wà bẹ́ẹ̀ di òní olónìí pé, ìdákan nínú ìdámárùn-ún ìre oko jẹ́ ti Farao, ilẹ̀ àwọn àlùfáà nìkan ni kò di ti Farao.
੨੬ਸੋ ਯੂਸੁਫ਼ ਨੇ ਮਿਸਰ ਦੀ ਜ਼ਮੀਨ ਲਈ ਉਹ ਕਨੂੰਨ ਜਿਹੜਾ ਅੱਜ ਦੇ ਦਿਨ ਤੱਕ ਹੈ, ਠਹਿਰਾਇਆ ਜੋ ਪੰਜਵਾਂ ਹਿੱਸਾ ਫ਼ਿਰਊਨ ਦਾ ਹੋਵੇ ਪਰ ਸਿਰਫ਼ ਜਾਜਕਾਂ ਦੀ ਜ਼ਮੀਨ ਉਨ੍ਹਾਂ ਦੀ ਹੀ ਰਹੀ। ਓਹ ਫ਼ਿਰਊਨ ਦੀ ਨਾ ਹੋਈ।
27 Àwọn ará Israẹli sì tẹ̀dó sí Ejibiti ní agbègbè Goṣeni. Wọ́n ní ohun ìní fún ara wọn, wọ́n sì bí sí i tó bẹ́ẹ̀ tí wọ́n pọ̀ si gidigidi ní iye.
੨੭ਇਸਰਾਏਲੀ ਮਿਸਰ ਦੀ ਅਤੇ ਗੋਸ਼ਨ ਦੀ ਧਰਤੀ ਵਿੱਚ ਰਹੇ ਅਤੇ ਉਨ੍ਹਾਂ ਨੇ ਉੱਥੇ ਵਿਰਾਸਤ ਪ੍ਰਾਪਤ ਕੀਤੀ ਅਤੇ ਉੱਥੇ ਓਹ ਬਹੁਤ ਹੀ ਫਲੇ ਅਤੇ ਵਧੇ।
28 Jakọbu gbé ní Ejibiti fún ọdún mẹ́tàdínlógún iye ọdún ọjọ́ ayé rẹ̀ sì jẹ́ ẹẹ́tàdínlàádọ́jọ.
੨੮ਅਤੇ ਯਾਕੂਬ ਮਿਸਰ ਦੇਸ਼ ਵਿੱਚ ਸਤਾਰਾਂ ਸਾਲ ਜਿਉਂਦਾ ਰਿਹਾ, ਸੋ ਯਾਕੂਬ ਦੀ ਸਾਰੀ ਉਮਰ ਇੱਕ ਸੌ ਸੰਤਾਲੀ ਸਾਲ ਦੀ ਹੋਈ।
29 Nígbà tí àkókò ń súnmọ́ etílé fún Israẹli láti kú, ó pe Josẹfu, ọmọ rẹ̀, ó sì wí fún un pé, “Bí mo bá rí ojúrere ni ojú rẹ̀ fi ọwọ́ rẹ sí abẹ́ itan mi, kí o sì ṣe ìlérí pé ìwọ yóò fi àánú àti òtítọ́ hàn sí mi. Má ṣe sin òkú mi sí ilẹ̀ Ejibiti.
੨੯ਜਦ ਇਸਰਾਏਲ ਦੇ ਮਰਨ ਦੇ ਦਿਨ ਨੇੜੇ ਆਏ ਤਾਂ ਉਸ ਆਪਣੇ ਪੁੱਤਰ ਯੂਸੁਫ਼ ਨੂੰ ਬੁਲਾ ਕੇ ਆਖਿਆ, ਹੁਣ ਜੇ ਮੇਰੇ ਉੱਤੇ ਤੇਰੀ ਕਿਰਪਾ ਹੈ ਤਾਂ ਤੂੰ ਆਪਣਾ ਹੱਥ ਮੇਰੇ ਪੱਟ ਹੇਠ ਰੱਖ ਅਤੇ ਕਿਰਪਾ ਅਤੇ ਸਚਿਆਈ ਨਾਲ ਮੇਰੇ ਨਾਲ ਵਰਤਾਉ ਕਰੀਂ।
30 Ṣùgbọ́n, nígbà tí mo bá sinmi pẹ̀lú àwọn baba mi, gbé mí jáde kúrò ní Ejibiti kí o sì sin mí sí ibi tí wọ́n sin àwọn baba mi sí.” Josẹfu sì dáhùn wí pé, “Èmi ó ṣe bí ìwọ ti wí.”
੩੦ਮੈਨੂੰ ਮਿਸਰ ਵਿੱਚ ਨਾ ਦੱਬੀਂ। ਪਰ ਜਦ ਮੈਂ ਆਪਣੇ ਪਿਓ ਦਾਦਿਆਂ ਨਾਲ ਮਿਲ ਜਾਂਵਾਂ ਤਾਂ ਤੂੰ ਮੈਨੂੰ ਮਿਸਰ ਤੋਂ ਬਾਹਰ ਲੈ ਜਾਵੀਂ ਅਤੇ ਉਨ੍ਹਾਂ ਦੇ ਕਬਰਿਸਤਾਨ ਵਿੱਚ ਮੈਨੂੰ ਦੱਬੀਂ ਤਾਂ ਯੂਸੁਫ਼ ਨੇ ਆਖਿਆ, ਮੈਂ ਤੇਰੇ ਆਖੇ ਦੇ ਅਨੁਸਾਰ ਹੀ ਕਰਾਂਗਾ।
31 Jakọbu wí pé, “Búra fún mi,” Josẹfu sì búra fún un. Israẹli sì tẹ orí rẹ̀ ba, bí ó ti sinmi lé orí ibùsùn rẹ̀.
੩੧ਅਤੇ ਉਸ ਆਖਿਆ, ਮੇਰੇ ਨਾਲ ਸਹੁੰ ਖਾ ਤਾਂ ਉਸ ਨੇ ਉਸ ਦੇ ਨਾਲ ਸਹੁੰ ਖਾਧੀ ਅਤੇ ਇਸਰਾਏਲ ਨੇ ਆਪਣੇ ਮੰਜੇ ਦੇ ਸਿਰਹਾਣੇ ਉੱਤੇ ਸਿਰ ਝੁਕਾ ਕੇ ਪ੍ਰਾਰਥਨਾ ਕੀਤੀ।

< Genesis 47 >