< Genesis 24 >
1 Abrahamu sì ti di arúgbó ní àkókò yìí, Olúwa sì ti bùkún fún un ni gbogbo ọ̀nà,
੧ਹੁਣ ਅਬਰਾਹਾਮ ਬਹੁਤ ਬਜ਼ੁਰਗ ਅਤੇ ਵੱਡੀ ਉਮਰ ਦਾ ਹੋ ਗਿਆ ਸੀ ਅਤੇ ਯਹੋਵਾਹ ਨੇ ਸਾਰੀਆਂ ਗੱਲਾਂ ਵਿੱਚ ਅਬਰਾਹਾਮ ਨੂੰ ਬਰਕਤ ਦਿੱਤੀ।
2 Abrahamu wí fún olórí àwọn ìránṣẹ́ ilẹ̀ rẹ̀, tí ó jẹ́ alábojútó ohun gbogbo tí ó ní pé, “Fi ọwọ́ rẹ sí abẹ́ itan mi.
੨ਅਬਰਾਹਾਮ ਨੇ ਆਪਣੇ ਘਰ ਦੇ ਪੁਰਾਣੇ ਨੌਕਰ ਨੂੰ, ਜਿਹੜਾ ਉਸ ਦੀਆਂ ਸਾਰੀਆਂ ਚੀਜ਼ਾਂ ਦਾ ਮੁਖ਼ਤਿਆਰ ਸੀ ਆਖਿਆ, ਆਪਣਾ ਹੱਥ ਮੇਰੇ ਪੱਟ ਦੇ ਹੇਠ ਰੱਖ;
3 Èmi yóò mú ọ búra lórúkọ Olúwa Ọlọ́run ọ̀run àti ayé, pé, ìwọ kì yóò fẹ́ aya fún ọmọ mi nínú àwọn ọmọbìnrin ará Kenaani, láàrín àwọn ẹni tí èmi ń gbé.
੩ਮੈਂ ਤੈਨੂੰ ਯਹੋਵਾਹ ਅਕਾਸ਼ ਦੇ ਪਰਮੇਸ਼ੁਰ ਅਤੇ ਧਰਤੀ ਦੇ ਪਰਮੇਸ਼ੁਰ ਦੀ ਸਹੁੰ ਦੇਵਾਂ ਕਿ ਤੂੰ ਮੇਰੇ ਪੁੱਤਰ ਲਈ ਕਨਾਨੀਆਂ ਦੀਆਂ ਧੀਆਂ ਵਿੱਚੋਂ ਪਤਨੀ ਨਾ ਲਿਆਵੀਂ, ਜਿਨ੍ਹਾਂ ਵਿੱਚ ਮੈਂ ਵੱਸਦਾ ਹਾਂ।
4 Ṣùgbọ́n, ìwọ yóò lọ sí orílẹ̀-èdè mi, láàrín àwọn ará mi láti fẹ́ aya fún Isaaki, ọmọ mi.”
੪ਪਰ ਤੂੰ ਮੇਰੇ ਆਪਣੇ ਦੇਸ਼ ਵਿੱਚ ਅਤੇ ਮੇਰੇ ਘਰਾਣੇ ਦੇ ਕੋਲ ਜਾਈਂ ਅਤੇ ਮੇਰੇ ਪੁੱਤਰ ਇਸਹਾਕ ਲਈ ਪਤਨੀ ਲੈ ਆਵੀਂ।
5 Ìránṣẹ́ náà bi í wí pé, “Ǹjẹ́ bí ọmọbìnrin náà bá kọ̀ láti bá mi wá sí ilẹ̀ yìí ń kọ́? Ǹjẹ́ mo lè mú ọmọ rẹ padà lọ sí orílẹ̀-èdè níbi tí ìwọ ti wá?”
੫ਤਦ ਉਸ ਨੌਕਰ ਨੇ ਉਹ ਨੂੰ ਆਖਿਆ, ਸ਼ਾਇਦ ਉਹ ਇਸਤਰੀ ਮੇਰੇ ਨਾਲ ਇਸ ਦੇਸ਼ ਵਿੱਚ ਆਉਣਾ ਨਾ ਚਾਹੇ, ਤਾਂ ਕੀ ਮੈਂ ਤੇਰੇ ਪੁੱਤਰ ਨੂੰ ਉਸ ਦੇਸ਼ ਨੂੰ ਵਾਪਿਸ ਲੈ ਜਾਂਵਾਂ ਜਿੱਥੋਂ ਤੂੰ ਆਇਆ ਹੈਂ?
6 Abrahamu sì wí fún un pé, “Rí i dájú pé ìwọ kò mú ọmọ mi padà lọ sí ibẹ̀.”
੬ਅਬਰਾਹਾਮ ਨੇ ਉਸ ਨੂੰ ਆਖਿਆ, ਖ਼ਬਰਦਾਰ, ਮੇਰੇ ਪੁੱਤਰ ਨੂੰ ਕਦੇ ਵੀ ਉਸ ਦੇਸ਼ ਵਿੱਚ ਨਾ ਲੈ ਜਾਵੀਂ।
7 “Olúwa, Ọlọ́run ọ̀run tí ó mú mi jáde láti ilẹ̀ baba mi àti ní ilẹ̀ tí a bí mi, tí ó bá mi sọ̀rọ̀ tí ó sì búra fún mi pé, ‘Irú-ọmọ rẹ ni n ó fi ilẹ̀ yìí fún,’ yóò rán angẹli rẹ̀ ṣáájú rẹ, kí ìwọ kí ó lè rí aya fẹ́ wá fún ọmọ mi láti ibẹ̀.
੭ਸਵਰਗ ਦਾ ਪਰਮੇਸ਼ੁਰ ਯਹੋਵਾਹ ਜੋ ਮੈਨੂੰ ਮੇਰੇ ਪਿਤਾ ਦੇ ਘਰ ਤੋਂ ਅਤੇ ਮੇਰੀ ਜਨਮ ਭੂਮੀ ਤੋਂ ਕੱਢ ਲੈ ਆਇਆ, ਜੋ ਮੇਰੇ ਨਾਲ ਬੋਲਿਆ ਅਤੇ ਮੇਰੇ ਨਾਲ ਸਹੁੰ ਖਾ ਕੇ ਆਖਿਆ ਕਿ ਮੈਂ ਤੇਰੀ ਅੰਸ ਨੂੰ ਇਹ ਦੇਸ਼ ਦਿਆਂਗਾ। ਉਹ ਹੀ ਆਪਣਾ ਦੂਤ ਤੇਰੇ ਅੱਗੇ ਭੇਜੇਗਾ ਅਤੇ ਤੂੰ ਉੱਥੋਂ ਮੇਰੇ ਪੁੱਤਰ ਲਈ ਪਤਨੀ ਲੈ ਆਵੇਂਗਾ।
8 Bí obìnrin náà kò bá fẹ́ tẹ̀lé ọ wá, nígbà náà ni a tú ọ sílẹ̀ kúrò nínú ìbúra yìí, ṣùgbọ́n pàtàkì ni pé ìwọ kò gbọdọ̀ mú ọmọ mi padà lọ sí ibẹ̀.”
੮ਅਤੇ ਜੇ ਉਹ ਇਸਤਰੀ ਤੇਰੇ ਨਾਲ ਨਾ ਆਉਣਾ ਚਾਹੇ ਤਾਂ ਤੂੰ ਮੇਰੀ ਇਸ ਸਹੁੰ ਤੋਂ ਛੁੱਟ ਜਾਵੇਂਗਾ। ਪਰ ਮੇਰੇ ਪੁੱਤਰ ਨੂੰ ਉੱਥੇ ਕਦੀ ਨਾ ਲੈ ਜਾਵੀਂ।
9 Ìránṣẹ́ náà sì fi ọwọ́ rẹ̀ sí abẹ́ itan Abrahamu olúwa rẹ̀, ó sì búra fún nítorí ọ̀rọ̀ náà.
੯ਤਦ ਉਸ ਨੌਕਰ ਨੇ ਆਪਣਾ ਹੱਥ ਆਪਣੇ ਸੁਆਮੀ ਅਬਰਾਹਾਮ ਦੇ ਪੱਟ ਹੇਠ ਰੱਖ ਕੇ ਉਹ ਦੇ ਨਾਲ ਇਸ ਗੱਲ ਦੀ ਸਹੁੰ ਖਾਧੀ।
10 Ìránṣẹ́ náà sì mú ìbákasẹ mẹ́wàá, pẹ̀lú onírúurú ohun dáradára láti ọ̀dọ̀ olúwa rẹ̀, ó sì dìde ó sì lọ sí Aramu-Naharaimu, sí ìlú Nahori,
੧੦ਉਪਰੰਤ ਉਹ ਨੌਕਰ ਆਪਣੇ ਸੁਆਮੀ ਦੇ ਊਠਾਂ ਵਿੱਚੋਂ ਦਸ ਊਠ ਲੈ ਕੇ ਤੁਰ ਪਿਆ, ਉਹ ਆਪਣੇ ਨਾਲ ਉੱਤਮ ਪਦਾਰਥਾਂ ਵਿੱਚੋਂ ਕੁਝ ਨਾਲ ਲੈ ਕੇ ਮਸੋਪੋਤਾਮੀਆ ਦੇ ਦੇਸ਼ ਵਿੱਚ ਨਾਹੋਰ ਦੇ ਨਗਰ ਨੂੰ ਗਿਆ।
11 ó sì mú àwọn ìbákasẹ náà kúnlẹ̀ nítòsí kànga lẹ́yìn ìlú, ó ti ń di ọwọ́ ìrọ̀lẹ́ ní àkókò tí àwọn obìnrin máa ń lọ pọn omi.
੧੧ਉਸ ਨੌਕਰ ਨੇ ਆਪਣੇ ਊਠਾਂ ਨੂੰ ਨਗਰ ਤੋਂ ਬਾਹਰ ਖੂਹ ਦੇ ਕੋਲ ਬਿਠਾ ਦਿੱਤਾ, ਇਹ ਸ਼ਾਮ ਦਾ ਵੇਲਾ ਸੀ ਜਦੋਂ ਇਸਤਰੀਆਂ ਪਾਣੀ ਭਰਨ ਨੂੰ ਨਿੱਕਲਦੀਆਂ ਸਨ।
12 Ó sì gbàdúrà wí pé, “Olúwa, Ọlọ́run Abrahamu olúwa à mi; jẹ́ kí n ṣe àṣeyọrí lónìí, sì fi àánú hàn fún Abrahamu olúwa mi.
੧੨ਤਦ ਉਸ ਨੇ ਆਖਿਆ, ਹੇ ਯਹੋਵਾਹ ਮੇਰੇ ਸੁਆਮੀ ਅਬਰਾਹਾਮ ਦੇ ਪਰਮੇਸ਼ੁਰ, ਅੱਜ ਮੇਰਾ ਸਭ ਕਾਰਜ ਸਫ਼ਲ ਕਰ ਅਤੇ ਮੇਰੇ ਸੁਆਮੀ ਅਬਰਾਹਾਮ ਉੱਤੇ ਕਿਰਪਾ ਕਰ।
13 Kíyèsi i, mo dúró ní ẹ̀bá kànga omi yìí, àwọn ọmọbìnrin ìlú yìí sì ń jáde wá pọn omi.
੧੩ਵੇਖ ਮੈਂ ਪਾਣੀ ਦੇ ਚਸ਼ਮੇ ਉੱਤੇ ਖੜ੍ਹਾ ਹਾਂ ਅਤੇ ਨਗਰ ਦੇ ਮਨੁੱਖਾਂ ਦੀਆਂ ਧੀਆਂ ਪਾਣੀ ਭਰਨ ਨੂੰ ਆਉਂਦੀਆਂ ਹਾਂ।
14 Jẹ́ kí ó ṣe pé nígbà tí mo bá wí fún ọ̀kan nínú àwọn ọmọbìnrin pe, ‘Jọ̀wọ́ sọ ládugbó rẹ kalẹ̀, kí n le mu omi,’ tí ó bá sì wí pé, ‘Mu ún, èmi ó sì fún àwọn ìbákasẹ rẹ náà mu pẹ̀lú,’ jẹ́ kí ó ṣe èyí tí o yàn fún ìránṣẹ́ rẹ Isaaki. Nípa èyí ni n ó fi mọ̀ pé o ti fi àánú hàn fún olúwa mi.”
੧੪ਅਜਿਹਾ ਹੋਵੇ ਕਿ ਜਿਹੜੀ ਕੁੜੀ ਨੂੰ ਮੈਂ ਆਖਾਂ ਭਈ ਆਪਣਾ ਘੜਾ ਮੇਰੇ ਵੱਲ ਨੂੰ ਨੀਵਾਂ ਕਰੀਂ ਅਤੇ ਮੈਂ ਪੀਵਾਂਗਾ ਤਾਂ ਉਹ ਆਖੇ ਪੀਓ ਅਤੇ ਮੈਂ ਤੁਹਾਡੇ ਊਠਾਂ ਨੂੰ ਵੀ ਪਿਲਾਵਾਂਗੀ ਸੋ ਉਹੀ ਹੋਵੇ ਜਿਸ ਨੂੰ ਤੂੰ ਆਪਣੇ ਦਾਸ ਇਸਹਾਕ ਲਈ ਠਹਿਰਾਇਆ ਹੈ, ਮੈਂ ਇਸੇ ਗੱਲ ਤੋਂ ਜਾਣਾਂਗਾ ਕਿ ਤੂੰ ਮੇਰੇ ਸੁਆਮੀ ਉੱਤੇ ਕਿਰਪਾ ਕੀਤੀ ਹੈ।
15 Kí o tó di pé, ó parí àdúrà, Rebeka dé pẹ̀lú ìkòkò omi rẹ̀ ní èjìká rẹ̀. Ọmọ Betueli ni. Betueli yìí ni Milka bí fún Nahori arákùnrin Abrahamu.
੧੫ਤਦ ਐਉਂ ਹੋਇਆ ਜਦ ਉਹ ਇਹ ਗੱਲ ਕਰਦਾ ਹੀ ਸੀ ਤਾਂ ਵੇਖੋ, ਰਿਬਕਾਹ ਜੋ ਅਬਰਾਹਾਮ ਦੇ ਭਰਾ ਨਾਹੋਰ ਦੀ ਪਤਨੀ ਮਿਲਕਾਹ ਦੇ ਪੁੱਤਰ ਬਥੂਏਲ ਦੀ ਧੀ ਸੀ, ਆਪਣਾ ਘੜਾ ਮੋਢਿਆਂ ਤੇ ਚੁੱਕੀ ਹੋਈ ਆ ਨਿੱਕਲੀ।
16 Ọmọbìnrin náà rẹwà, wúńdíá ni, kò sì tí ì mọ ọkùnrin, ó lọ sí ibi ìsun omi náà, ó sì pọn omi sínú ìkòkò omi, ó sì gbé e, ó ń gòkè bọ̀ kúrò níbi omi.
੧੬ਅਤੇ ਉਹ ਕੁੜੀ ਵੇਖਣ ਵਿੱਚ ਬਹੁਤ ਸੋਹਣੀ ਅਤੇ ਕੁਆਰੀ ਸੀ ਅਤੇ ਕਿਸੇ ਮਨੁੱਖ ਨਾਲ ਸੰਗ ਨਹੀਂ ਕੀਤਾ ਸੀ, ਅਤੇ ਉਹ ਚਸ਼ਮੇ ਵਿੱਚ ਉਤਰੀ ਅਤੇ ਆਪਣਾ ਘੜਾ ਭਰ ਕੇ ਬਾਹਰ ਆਈ।
17 Ìránṣẹ́ náà súré lọ pàdé rẹ̀, ó sì wí fun un pé, “Jọ̀wọ́ fún mi ni omi díẹ̀ nínú ìkòkò omi rẹ.”
੧੭ਤਾਂ ਉਹ ਨੌਕਰ ਉਸ ਦੇ ਮਿਲਣ ਨੂੰ ਨੱਠ ਕੇ ਗਿਆ ਅਤੇ ਆਖਿਆ, ਆਪਣੇ ਘੜੇ ਵਿੱਚੋਂ ਮੈਨੂੰ ਥੋੜਾ ਪਾਣੀ ਪਿਲਾਈਂ।
18 Òun náà dáhùn pé, “Mu, olúwa mi,” ó sì yára sọ ìkòkò omi náà ka ọwọ́ rẹ̀, ó sì fún un mu.
੧੮ਤਾਂ ਉਸ ਆਖਿਆ, ਮੇਰੇ ਸੁਆਮੀ ਜੀ ਪੀਓ ਤਦ ਉਸ ਨੇ ਜਲਦੀ ਨਾਲ ਆਪਣਾ ਘੜਾ ਹੱਥਾਂ ਉੱਤੇ ਕਰਕੇ ਉਸ ਨੂੰ ਪਿਲਾਇਆ।
19 Lẹ́yìn tí ó ti fún un ni omi mu tán, ó wí pé, “Èmi ó bu omi fún àwọn ìbákasẹ rẹ pẹ̀lú títí wọn yóò fi mu àmutẹ́rùn.”
੧੯ਜਦ ਉਹ ਉਸ ਨੂੰ ਪਾਣੀ ਪਿਲਾ ਚੁੱਕੀ ਤਦ ਆਖਿਆ, ਮੈਂ ਤੁਹਾਡੇ ਊਠਾਂ ਲਈ ਵੀ ਪਾਣੀ ਭਰਾਂਗੀ ਜਦ ਤੱਕ ਓਹ ਪੀ ਨਾ ਲੈਣ।
20 Ó sì yára da omi inú ìkòkò omi rẹ̀ sínú ìbùmu, ó sáré padà lọ sí ibi omi láti pọn sí i wá fún àwọn ìbákasẹ, títí tí ó fi pọn fún gbogbo wọn.
੨੦ਤਦ ਉਸ ਨੇ ਜਲਦੀ ਨਾਲ ਆਪਣਾ ਘੜਾ ਹੌਦ ਵਿੱਚ ਡੋਲ੍ਹ ਦਿੱਤਾ ਅਤੇ ਫੇਰ ਖੂਹ ਵਿੱਚੋਂ ਭਰਨ ਨੂੰ ਨੱਠ ਕੇ ਗਈ ਅਤੇ ਉਹ ਦੇ ਸਾਰਿਆਂ ਊਠਾਂ ਲਈ ਪਾਣੀ ਭਰਿਆ।
21 Láìsọ ọ̀rọ̀ kan, ìránṣẹ́ yìí ń wo ọmọbìnrin náà fínní fínní láti mọ̀ bóyá Olúwa ti ṣe ìrìnàjò òun ní rere tàbí bẹ́ẹ̀ kọ́.
੨੧ਉਹ ਮਨੁੱਖ ਧਿਆਨ ਨਾਲ ਚੁੱਪ ਕਰਕੇ ਉਹ ਨੂੰ ਵੇਖਦਾ ਰਿਹਾ ਇਸ ਗੱਲ ਦੇ ਜਾਣਨ ਨੂੰ ਕਿ ਯਹੋਵਾਹ ਨੇ ਉਸ ਦਾ ਸਫ਼ਰ ਸਫ਼ਲ ਕੀਤਾ ਹੈ ਕਿ ਨਹੀਂ।
22 Lẹ́yìn tí àwọn ìbákasẹ náà ti mu omi tán, ni ọkùnrin náà mú òrùka wúrà ààbọ̀ ìwọ̀n ṣékélì àti júfù méjì fún ọwọ́ rẹ̀, tí ìwọ̀n ṣékélì wúrà mẹ́wàá.
੨੨ਜਦ ਊਠ ਪੀ ਚੁੱਕੇ ਤਦ ਉਸ ਮਨੁੱਖ ਨੇ ਅੱਧੇ ਤੋਲੇ ਸੋਨੇ ਦੀ ਇੱਕ ਨੱਥ ਅਤੇ ਦਸ ਤੋਲੇ ਸੋਨੇ ਦੇ ਦੋ ਕੜੇ ਉਹ ਦੇ ਹੱਥਾਂ ਵਿੱਚ ਪਹਿਨਾ ਦਿੱਤੇ
23 Lẹ́yìn náà, ó béèrè pé, “Ọmọ ta ni ìwọ í ṣe? Jọ̀wọ́ wí fún mi, ǹjẹ́ ààyè wà ní ilé baba rẹ láti wọ̀ sí ní alẹ́ yìí?”
੨੩ਅਤੇ ਪੁੱਛਿਆ, ਮੈਨੂੰ ਦੱਸੀਂ ਤੂੰ ਕਿਹਦੀ ਧੀ ਹੈਂ ਅਤੇ ਕੀ ਤੇਰੇ ਪਿਤਾ ਦੇ ਘਰ ਵਿੱਚ ਸਾਡੇ ਲਈ ਅੱਜ ਰਾਤ ਰਹਿਣ ਦੀ ਥਾਂ ਹੈ?
24 Ó dáhùn pé, “Betueli ọmọ tí Milka bí fún Nahori ni baba mi.”
੨੪ਉਸ ਉਹ ਨੂੰ ਆਖਿਆ, ਮੈਂ ਬਥੂਏਲ ਦੀ ਧੀ ਹਾਂ, ਜਿਸ ਨੂੰ ਮਿਲਕਾਹ ਨੇ ਨਾਹੋਰ ਤੋਂ ਜਨਮ ਦਿੱਤਾ।
25 Ó sì fi kún un pé, “Àwa ní koríko àti ṣakaṣaka tó pẹ̀lú, àti ààyè láti wọ̀ sí.”
੨੫ਫਿਰ ਉਸ ਨੇ ਉਹ ਨੂੰ ਆਖਿਆ, ਸਾਡੇ ਕੋਲ ਊਠਾਂ ਲਈ ਚਾਰਾ ਬਥੇਰਾ ਹੈ ਅਤੇ ਰਾਤ ਰਹਿਣ ਦੀ ਥਾਂ ਵੀ ਹੈ।
26 Nígbà náà ni ọkùnrin náà tẹríba, ó sì sin Olúwa,
੨੬ਤਦ ਉਸ ਮਨੁੱਖ ਨੇ ਸਿਰ ਝੁਕਾਇਆ ਅਤੇ ਯਹੋਵਾਹ ਨੂੰ ਮੱਥਾ ਟੇਕਿਆ।
27 wí pe, “Olùbùkún ni fún Olúwa, Ọlọ́run Abrahamu olúwa mi ti kò jẹ́ kí àánú àti òtítọ́ rẹ̀ kí ó yẹ̀ lọ́dọ̀ olúwa mi. Ní ti èmi Olúwa ti darí ìrìnàjò mi sí ilé ìbátan olúwa mi.”
੨੭ਉਸ ਨੇ ਆਖਿਆ, ਯਹੋਵਾਹ ਮੇਰੇ ਸੁਆਮੀ ਅਬਰਾਹਾਮ ਦਾ ਪਰਮੇਸ਼ੁਰ ਮੁਬਾਰਕ ਹੋਵੇ, ਜਿਸ ਮੇਰੇ ਸੁਆਮੀ ਅਬਰਾਹਾਮ ਤੋਂ ਆਪਣੀ ਕਿਰਪਾ ਅਤੇ ਆਪਣੀ ਸਚਿਆਈ ਨੂੰ ਨਹੀਂ ਮੋੜਿਆ ਅਤੇ ਮੈਂ ਰਾਹ ਵਿੱਚ ਹੀ ਸੀ ਕਿ ਯਹੋਵਾਹ ਨੇ ਮੈਨੂੰ ਮੇਰੇ ਸੁਆਮੀ ਦੇ ਭਰਾਵਾਂ ਦੇ ਘਰ ਪਹੁੰਚਾਇਆ।
28 Ọmọbìnrin náà sì sáré, ó sì lọ sọ ohun gbogbo wọ̀nyí fún àwọn ará ilé ìyá rẹ̀.
੨੮ਤਦ ਕੁੜੀ ਆਪਣੀ ਮਾਤਾ ਦੇ ਘਰ ਨੂੰ ਨੱਠ ਕੇ ਆਈ ਅਤੇ ਸਾਰੀਆਂ ਗੱਲਾਂ ਦੱਸੀਆਂ।
29 Rebeka ní arákùnrin tí ń jẹ́ Labani; Labani sì sáré lọ bá ọkùnrin náà ní etí odò.
੨੯ਰਿਬਕਾਹ ਦਾ ਇੱਕ ਭਰਾ ਸੀ ਜਿਸ ਦਾ ਨਾਮ ਲਾਬਾਨ ਸੀ, ਲਾਬਾਨ ਬਾਹਰ ਨੂੰ ਉਸ ਮਨੁੱਖ ਦੇ ਕੋਲ ਚਸ਼ਮੇ ਉੱਤੇ ਦੌੜ ਕੇ ਗਿਆ।
30 Bí ó sì ti rí òrùka imú àti ẹ̀gbà ní ọwọ́ arábìnrin rẹ̀ tí ó sì tún gbọ́ ohun tí Rebeka sọ pé ọkùnrin náà sọ fún òun, ó jáde lọ bá ọkùnrin náà, ó sì bá a, ó dúró ti ìbákasẹ wọ̀n-ọn-nì ní ẹ̀bá ìsun omi.
੩੦ਜਦ ਉਸ ਨੇ ਨੱਥ ਅਤੇ ਆਪਣੀ ਭੈਣ ਦੇ ਹੱਥਾਂ ਵਿੱਚ ਕੜੇ ਦੇਖੇ ਅਤੇ ਜਦ ਆਪਣੀ ਭੈਣ ਰਿਬਕਾਹ ਤੋਂ ਗੱਲਾਂ ਸੁਣੀਆਂ ਜਿਹੜੀ ਕਹਿੰਦੀ ਸੀ ਕਿ ਉਸ ਮਨੁੱਖ ਨੇ ਮੇਰੇ ਨਾਲ ਇਹ-ਇਹ ਗੱਲਾਂ ਕੀਤੀਆਂ ਤਾਂ ਉਹ ਉਸ ਮਨੁੱਖ ਕੋਲ ਆਇਆ ਅਤੇ ਵੇਖੋ ਉਹ ਊਠਾਂ ਦੇ ਕੋਲ ਚਸ਼ਮੇ ਉੱਤੇ ਖੜ੍ਹਾ ਸੀ।
31 Ó wí fún ọkùnrin náà pé, “Wá, ìwọ ẹni ìbùkún Olúwa, èéṣe tí o dúró sí ìta níhìn-ín? Mo ti pèsè ààyè sílẹ̀ fún ọ àti ààyè fún àwọn ìbákasẹ rẹ.”
੩੧ਉਸ ਨੇ ਆਖਿਆ, ਹੇ ਯਹੋਵਾਹ ਦੇ ਮੁਬਾਰਕ ਆਓ। ਬਾਹਰ ਕਿਉਂ ਖੜ੍ਹੇ ਹੋ? ਮੈਂ ਘਰ ਨੂੰ ਤਿਆਰ ਕੀਤਾ ਹੈ ਅਤੇ ਊਠਾਂ ਲਈ ਵੀ ਥਾਂ ਹੈ
32 Ọkùnrin náà sì bá Labani lọ ilé, ó sì tú ẹrù orí ìbákasẹ rẹ̀ sílẹ̀, ó sì fún wọn ni koríko àti oúnjẹ. Ó sì bu omi fún ọkùnrin náà àti àwọn arákùnrin rẹ̀ láti wẹ ẹsẹ̀ wọn.
੩੨ਤਦ ਉਹ ਮਨੁੱਖ ਘਰ ਵਿੱਚ ਆਇਆ ਅਤੇ ਊਠਾਂ ਨੂੰ ਖੋਲ੍ਹਿਆ ਅਤੇ ਲਾਬਾਨ ਨੇ ਊਠਾਂ ਨੂੰ ਚਾਰਾ ਦਿੱਤਾ ਅਤੇ ਉਸ ਨੂੰ ਅਤੇ ਉਸ ਦੇ ਸਾਥੀਆਂ ਨੂੰ ਪੈਰ ਧੋਣ ਲਈ ਪਾਣੀ ਦਿੱਤਾ।
33 Wọ́n sì gbé oúnjẹ síwájú rẹ̀, ṣùgbọ́n, ó wí pé, “Èmi kò ní jẹun àyàfi bí mo bá sọ ohun tí mo ní í sọ.” Labani sì wí pé, “Kò burú, sọ ọ́.”
੩੩ਤਾਂ ਉਸ ਦੇ ਅੱਗੇ ਭੋਜਨ ਰੱਖਿਆ ਗਿਆ ਪਰ ਉਸ ਨੇ ਆਖਿਆ ਜਦ ਤੱਕ ਆਪਣੀ ਗੱਲ ਨਾ ਦੱਸਾਂ ਮੈਂ ਕੁਝ ਨਹੀਂ ਖਾਵਾਂਗਾ ਤਾਂ ਲਾਬਾਨ ਨੇ ਆਖਿਆ, ਦੱਸੋ ਜੀ।
34 Nítorí náà, ó wí pé, “Ìránṣẹ́ Abrahamu ni èmi.
੩੪ਫੇਰ ਉਸ ਨੇ ਆਖਿਆ, ਮੈਂ ਅਬਰਾਹਾਮ ਦਾ ਨੌਕਰ ਹਾਂ
35 Olúwa sì ti bùkún olúwa mi gidigidi. Ó sì ti di ọlọ́rọ̀, Ó sì ti fún un ní àgùntàn, màlúù, àti fàdákà àti wúrà, ìránṣẹ́kùnrin àti ìránṣẹ́bìnrin àti ìbákasẹ àti kẹ́tẹ́kẹ́tẹ́.
੩੫ਅਤੇ ਯਹੋਵਾਹ ਨੇ ਮੇਰੇ ਸੁਆਮੀ ਨੂੰ ਵੱਡੀ ਬਰਕਤ ਦਿੱਤੀ ਹੈ ਅਤੇ ਉਸ ਨੂੰ ਵੱਡਾ ਆਦਮੀ ਬਣਾ ਦਿੱਤਾ ਹੈ ਅਤੇ ਉਸ ਨੇ ਉਹ ਨੂੰ ਭੇਡਾਂ, ਗਾਈਆਂ-ਬਲ਼ਦ, ਸੋਨਾ-ਚਾਂਦੀ, ਦਾਸ-ਦਾਸੀਆਂ, ਊਠ ਅਤੇ ਗਧੇ ਦਿੱਤੇ ਹਨ।
36 Sara aya olúwa mi sì ti bí ọmọkùnrin kan fún un, ní ìgbà ogbó rẹ̀, olúwa mi sì ti fún ọmọ náà ní ohun gbogbo tí ó ní.
੩੬ਅਤੇ ਮੇਰੇ ਸੁਆਮੀ ਦੀ ਪਤਨੀ ਸਾਰਾਹ ਨੇ ਆਪਣੇ ਬੁਢਾਪੇ ਵਿੱਚ ਮੇਰੇ ਸੁਆਮੀ ਲਈ ਇੱਕ ਪੁੱਤਰ ਜਣਿਆ ਅਤੇ ਅਬਰਾਹਾਮ ਨੇ ਆਪਣਾ ਸਭ ਕੁਝ ਉਸ ਨੂੰ ਦੇ ਦਿੱਤਾ ਹੈ।
37 Olúwa mi sì ti mú mi búra wí pé, ‘Ìwọ kò gbọdọ̀ fẹ́ aya fún ọmọ mi, láàrín àwọn ọmọbìnrin Kenaani, ní ilẹ̀ ibi tí èmi ń gbé,
੩੭ਮੇਰੇ ਸੁਆਮੀ ਨੇ ਮੈਨੂੰ ਇਹ ਸਹੁੰ ਦਿੱਤੀ ਹੈ, ਤੂੰ ਮੇਰੇ ਪੁੱਤਰ ਲਈ ਇਨ੍ਹਾਂ ਕਨਾਨੀਆਂ ਦੀਆਂ ਧੀਆਂ ਵਿੱਚੋਂ ਜਿਨ੍ਹਾਂ ਦੇ ਦੇਸ਼ ਵਿੱਚ ਮੈਂ ਵੱਸਦਾ ਹਾਂ, ਪਤਨੀ ਨਾ ਲਿਆਵੀਂ।
38 ṣùgbọ́n lọ sí ìdílé baba mi láàrín àwọn ìbátan mi kí o sì fẹ́ aya fún ọmọ mi.’
੩੮ਸਗੋਂ ਮੇਰੇ ਪਿਤਾ ਦੇ ਘਰ ਅਤੇ ਮੇਰੇ ਘਰਾਣੇ ਵਿੱਚ ਜਾਵੀਂ ਅਤੇ ਮੇਰੇ ਪੁੱਤਰ ਲਈ ਪਤਨੀ ਲੈ ਆਵੀਂ।
39 “Mo sì bí olúwa mi léèrè pé, ‘Ǹjẹ́ bí ọmọbìnrin náà kò bá fẹ́ bá mi wá ń kọ́?’
੩੯ਤਦ ਮੈਂ ਆਪਣੇ ਸੁਆਮੀ ਨੂੰ ਆਖਿਆ ਕਿ ਸ਼ਾਇਦ ਉਹ ਇਸਤਰੀ ਮੇਰੇ ਨਾਲ ਨਾ ਆਉਣਾ ਚਾਹੇ।
40 “Ó sì dáhùn wí pé, ‘Olúwa, níwájú ẹni tí èmi ń rìn yóò rán Angẹli rẹ̀ ṣáájú rẹ yóò sì jẹ́ kí o ṣe àṣeyọrí ní ìrìnàjò rẹ, kí ìwọ kí ó ba le fẹ́ aya fún ọmọ mi, láàrín àwọn ìbátan mi, àti láàrín àwọn ìdílé baba mi.
੪੦ਤਦ ਉਸ ਨੇ ਮੈਨੂੰ ਆਖਿਆ, ਯਹੋਵਾਹ ਜਿਸ ਦੇ ਸਨਮੁਖ ਮੈਂ ਚਲਦਾ ਹਾਂ ਆਪਣਾ ਦੂਤ ਤੇਰੇ ਅੱਗੇ ਭੇਜੇਗਾ ਅਤੇ ਉਹ ਤੇਰੇ ਰਾਹ ਨੂੰ ਸਫ਼ਲ ਕਰੇਗਾ ਅਤੇ ਤੂੰ ਮੇਰੇ ਘਰਾਣੇ ਵਿੱਚੋਂ ਮੇਰੇ ਪਿਤਾ ਦੇ ਘਰੋਂ ਮੇਰੇ ਪੁੱਤਰ ਲਈ ਪਤਨੀ ਲੈ ਆਵੀਂ।
41 Nígbà tí ìwọ bá lọ sí ọ̀dọ̀ ìdílé baba mi (gẹ́gẹ́ bí mo tí wí), nígbà náà ni ìwọ tó bọ́ nínú ìbúra yìí.’
੪੧ਤਦ ਹੀ ਤੂੰ ਮੇਰੀ ਸਹੁੰ ਤੋਂ ਛੁੱਟੇਂਗਾ, ਜਦ ਤੂੰ ਮੇਰੇ ਘਰਾਣੇ ਵਿੱਚ ਜਾਵੇਂਗਾ ਅਤੇ ਜੇ ਓਹ ਤੈਨੂੰ ਕੋਈ ਇਸਤਰੀ ਨਾ ਦੇਣ ਤਾਂ ਤੂੰ ਮੇਰੀ ਸਹੁੰ ਤੋਂ ਛੁੱਟ ਜਾਵੇਂਗਾ।
42 “Nígbà tí mo dé ibi ìsun omi lónìí, mo wí pé, ‘Olúwa Ọlọ́run Abrahamu olúwa mi, bí ìwọ bá fẹ́, jọ̀wọ́ jẹ́ kí n ṣe àṣeyọrí lórí ohun tí mo bá wá yìí.
੪੨ਮੈਂ ਅੱਜ ਦੇ ਦਿਨ ਚਸ਼ਮੇ ਉੱਤੇ ਆਇਆ ਅਤੇ ਆਖਿਆ, ਹੇ ਯਹੋਵਾਹ, ਮੇਰੇ ਸੁਆਮੀ ਅਬਰਾਹਾਮ ਦੇ ਪਰਮੇਸ਼ੁਰ, ਜੇ ਤੂੰ ਮੇਰੇ ਰਾਹ ਨੂੰ ਜਿਸ ਵਿੱਚ ਮੈਂ ਜਾਂਦਾ ਹਾਂ ਸਫ਼ਲ ਕਰੇਂ।
43 Wò ó, mo dúró ní ẹ̀bá ìsun omi yìí, kí ó ṣe pé, nígbà tí wúńdíá kan bá jáde wá pọn omi, tí èmi sì wí fún un pé, “Jọ̀wọ́ fún mi ní ìwọ̀nba omi díẹ̀ mu nínú ládugbó rẹ,”
੪੩ਵੇਖ ਮੈਂ ਪਾਣੀ ਦੇ ਚਸ਼ਮੇ ਉੱਤੇ ਖੜ੍ਹਾ ਹਾਂ ਤਾਂ ਅਜਿਹਾ ਹੋਵੇ ਕਿ ਜਿਹੜੀ ਕੁੜੀ ਪਾਣੀ ਭਰਨ ਲਈ ਬਾਹਰ ਆਵੇ ਅਤੇ ਮੈਂ ਉਸ ਨੂੰ ਆਖਾਂ ਕਿ ਮੈਨੂੰ ਆਪਣੇ ਘੜੇ ਤੋਂ ਪਾਣੀ ਪਿਲਾ ਅਤੇ ਉਹ ਮੈਨੂੰ ਆਖੇ,
44 tí ó bá sì wí fún mi pé, “Mu ún, èmi yóò sì tún pọn omi fún àwọn ìbákasẹ rẹ pẹ̀lú,” jẹ́ kí ẹni náà jẹ́ ẹni tí Olúwa yàn fún ọmọ Abrahamu, olúwa mi.’
੪੪ਪੀ ਲਓ ਜੀ, ਅਤੇ ਮੈਂ ਤੁਹਾਡੇ ਊਠਾਂ ਲਈ ਵੀ ਭਰਾਂਗੀ, ਉਹ ਓਹੀ ਇਸਤਰੀ ਹੋਵੇ ਜਿਸ ਨੂੰ ਯਹੋਵਾਹ ਨੇ ਮੇਰੇ ਸੁਆਮੀ ਦੇ ਪੁੱਤਰ ਲਈ ਠਹਿਰਾਇਆ ਹੈ।
45 “Kí n sì tó gbàdúrà tán nínú ọkàn mi, Rebeka jáde wá pẹ̀lú ìkòkò omi rẹ̀ ní èjìká rẹ̀, ó sì lọ sí ibi ìsun omi ó sì pọn omi. Mo sì wí fun un pé, ‘Jọ̀wọ́ fún mi ni omi mu.’
੪੫ਮੈਂ ਆਪਣੇ ਦਿਲ ਵਿੱਚ ਆਖਦਾ ਹੀ ਸੀ ਤਾਂ ਵੇਖੋ ਰਿਬਕਾਹ ਆਪਣਾ ਘੜਾ ਮੋਢੇ ਉੱਤੇ ਚੁੱਕ ਕੇ ਬਾਹਰ ਆਈ ਅਤੇ ਉਹ ਚਸ਼ਮੇ ਵਿੱਚ ਉਤਰੀ ਅਤੇ ਪਾਣੀ ਭਰਿਆ ਤਾਂ ਮੈਂ ਉਸ ਨੂੰ ਆਖਿਆ, ਮੈਨੂੰ ਪਾਣੀ ਪਿਲਾਈਂ।
46 “Kíákíá ni ó sọ ìkòkò rẹ̀ kalẹ̀ láti èjìká rẹ̀, ó sì wí fún mi pé, ‘Mu ún, èmi yóò sì tún fún àwọn ìbákasẹ rẹ mu pẹ̀lú.’ Mo sì mu, ó sì tún fún àwọn ìbákasẹ mi mu pẹ̀lú.
੪੬ਤਦ ਉਸ ਨੇ ਛੇਤੀ ਨਾਲ ਆਪਣਾ ਘੜਾ ਮੋਢੇ ਤੋਂ ਲਾਹ ਕੇ ਆਖਿਆ, ਪੀਓ ਜੀ, ਮੈਂ ਤੁਹਾਡੇ ਊਠਾਂ ਨੂੰ ਵੀ ਪਿਲਾਵਾਂਗੀ। ਤਦ ਮੈਂ ਪੀਤਾ ਅਤੇ ਉਸ ਨੇ ਮੇਰੇ ਊਠਾਂ ਨੂੰ ਵੀ ਪਿਲਾਇਆ।
47 “Mo béèrè lọ́wọ́ rẹ̀ pé, ‘Ọmọ ta ní ìwọ í ṣe?’ “Ó sì wí fún mi pé, ‘Ọmọbìnrin Betueli tí í ṣe ọmọ Nahori ni òun, Milka sì ni ìyá òun.’ “Nígbà náà ni mo fi òrùka náà bọ imú rẹ̀, mo sì fi ẹ̀gbà ọwọ́ náà si ní ọwọ́.
੪੭ਫੇਰ ਮੈਂ ਉਸ ਤੋਂ ਪੁੱਛਿਆ, ਤੂੰ ਕਿਹਦੀ ਧੀ ਹੈਂ? ਤਦ ਉਸ ਨੇ ਆਖਿਆ, ਮੈਂ ਬਥੂਏਲ ਦੀ ਧੀ ਹਾਂ, ਜਿਸ ਨੂੰ ਮਿਲਕਾਹ ਨੇ ਨਾਹੋਰ ਲਈ ਜਨਮ ਦਿੱਤਾ। ਤਦ ਮੈਂ ਉਸ ਦੀ ਨੱਕ ਵਿੱਚ ਨੱਥ ਅਤੇ ਹੱਥਾਂ ਵਿੱਚ ਕੜੇ ਪਾ ਦਿੱਤੇ।
48 Èmi sì tẹríba, mo sì wólẹ̀ fún Olúwa, mó sì fi ìbùkún fún Ọlọ́run Abrahamu olúwa mi, ẹni tí ó mú mi tọ ọ̀nà títọ́ láti rí ọmọ ọmọ arákùnrin olúwa mi mú wá fún ọmọ rẹ̀.
੪੮ਫਿਰ ਮੈਂ ਆਪਣਾ ਸਿਰ ਝੁਕਾ ਕੇ ਯਹੋਵਾਹ ਅੱਗੇ ਮੱਥਾ ਟੇਕਿਆ ਅਤੇ ਮੈਂ ਯਹੋਵਾਹ ਆਪਣੇ ਸੁਆਮੀ ਅਬਰਾਹਾਮ ਦੇ ਪਰਮੇਸ਼ੁਰ ਨੂੰ ਧੰਨ ਆਖਿਆ ਜਿਸ ਨੇ ਮੈਨੂੰ ਸਹੀ ਰਸਤੇ ਤੇ ਪਾਇਆ ਤਾਂ ਜੋ ਮੈਂ ਆਪਣੇ ਸੁਆਮੀ ਦੇ ਭਰਾ ਦੀ ਧੀ ਉਸ ਦੇ ਪੁੱਤਰ ਵਾਸਤੇ ਲੈ ਜਾਂਵਾਂ।
49 Ǹjẹ́ nísinsin yìí bí ẹ̀yin yóò bá fi inú rere àti òtítọ́ bá olúwa mi lò, ẹ sọ fún mi, bí bẹ́ẹ̀ sì kọ́, ẹ sọ fún mi, kí ń le è mọ ọ̀nà tí èmi yóò yà sí.”
੪੯ਹੁਣ ਜੇਕਰ ਤੁਸੀਂ ਮੇਰੇ ਸੁਆਮੀ ਦੇ ਨਾਲ ਕਿਰਪਾ ਅਤੇ ਸਚਿਆਈ ਦਾ ਵਿਵਹਾਰ ਕਰਨਾ ਹੈ ਤਾਂ ਮੈਨੂੰ ਦੱਸੋ ਅਤੇ ਜੇਕਰ ਨਹੀਂ ਤਾਂ ਵੀ ਮੈਨੂੰ ਦੱਸੋ, ਤਾਂ ਜੋ ਮੈਂ ਸੱਜੇ ਜਾਂ ਖੱਬੇ ਪਾਸੇ ਵੱਲ ਮੁੜਾਂ।
50 Labani àti Betueli sì dáhùn pé, “Lọ́dọ̀ Olúwa ni èyí ti wá, nítorí náà àwa kò le sọ rere tàbí búburú fún ọ.
੫੦ਤਦ ਲਾਬਾਨ ਅਤੇ ਬਥੂਏਲ ਨੇ ਜਵਾਬ ਵਿੱਚ ਆਖਿਆ, ਇਹ ਗੱਲ ਯਹੋਵਾਹ ਵੱਲੋਂ ਆਈ ਹੈ। ਅਸੀਂ ਤੁਹਾਨੂੰ ਬੁਰਾ ਜਾਂ ਭਲਾ ਨਹੀਂ ਆਖ ਸਕਦੇ।
51 Rebeka nìyí, mú un kí ó máa lọ, kí ó sì di aya ọmọ olúwa à rẹ, bí Olúwa ti fẹ́.”
੫੧ਵੇਖੋ, ਰਿਬਕਾਹ ਤੁਹਾਡੇ ਸਾਹਮਣੇ ਹੈ। ਉਹ ਨੂੰ ਲੈ ਜਾਓ ਤਾਂ ਜੋ ਉਹ ਤੁਹਾਡੇ ਸੁਆਮੀ ਦੇ ਪੁੱਤਰ ਦੀ ਪਤਨੀ ਹੋਵੇ, ਜਿਵੇਂ ਯਹੋਵਾਹ ਦਾ ਬਚਨ ਹੈ।
52 Nígbà tí ọmọ ọ̀dọ̀ Abrahamu gbọ́ ohun tí wọ́n wí, ó wólẹ̀ níwájú Olúwa.
੫੨ਜਦ ਅਬਰਾਹਾਮ ਦੇ ਨੌਕਰ ਨੇ ਉਨ੍ਹਾਂ ਦੀਆਂ ਗੱਲਾਂ ਸੁਣੀਆਂ ਤਦ ਉਸ ਨੇ ਯਹੋਵਾਹ ਦੇ ਅੱਗੇ ਧਰਤੀ ਉੱਤੇ ਮੱਥਾ ਟੇਕਿਆ।
53 Nígbà náà ni ó kó ohun èlò wúrà àti fàdákà jáde àti aṣọ, ó sì fi wọ́n fún Rebeka, ó fún arákùnrin Rebeka àti ìyá rẹ̀ ní ẹ̀bùn olówó iyebíye pẹ̀lú.
੫੩ਫੇਰ ਉਸ ਨੌਕਰ ਨੇ ਚਾਂਦੀ ਅਤੇ ਸੋਨੇ ਦੇ ਗਹਿਣੇ ਅਤੇ ਬਸਤਰ ਕੱਢ ਕੇ ਰਿਬਕਾਹ ਨੂੰ ਦਿੱਤੇ ਅਤੇ ਉਸ ਨੇ ਉਸ ਦੇ ਭਰਾ ਅਤੇ ਮਾਤਾ ਨੂੰ ਵੀ ਕੀਮਤੀ ਚੀਜ਼ਾਂ ਦਿੱਤੀਆਂ।
54 Lẹ́yìn náà ni òun àti àwọn ọkùnrin tí ó bá a wá tó jẹ, tí wọ́n sì mu, tí wọn sì sùn níbẹ̀ ní òru ọjọ́ náà. Bí wọ́n ti dìde ní òwúrọ̀ ọjọ́ kejì, ó wí pé, “Ẹ rán mi padà lọ sí ọ̀dọ̀ olúwa mi.”
੫੪ਤਦ ਉਸ ਨੇ ਅਤੇ ਉਸ ਦੇ ਸਾਥੀਆਂ ਨੇ ਖਾਧਾ ਪੀਤਾ ਅਤੇ ਰਾਤ ਉੱਥੇ ਹੀ ਕੱਟੀ। ਤੜਕੇ ਉੱਠ ਕੇ ਉਸ ਨੇ ਆਖਿਆ, ਮੈਨੂੰ ਮੇਰੇ ਸੁਆਮੀ ਦੇ ਕੋਲ ਜਾਣ ਲਈ ਵਿਦਿਆ ਕਰੋ।
55 Ṣùgbọ́n arákùnrin Rebeka àti ìyá rẹ̀ fèsì pé, “A fẹ́ kí Rebeka wà pẹ̀lú wa fún nǹkan bí ọjọ́ mẹ́wàá sí i, lẹ́yìn èyí, ìwọ le máa mu lọ.”
੫੫ਰਿਬਕਾਹ ਦੇ ਭਰਾ ਅਤੇ ਉਸ ਦੀ ਮਾਤਾ ਨੇ ਆਖਿਆ, ਕੁੜੀ ਨੂੰ ਥੋੜ੍ਹੇ ਦਿਨ ਅਰਥਾਤ ਦਸ ਦਿਨ ਹੋਰ ਸਾਡੇ ਕੋਲ ਰਹਿਣ ਦਿਓ। ਉਸ ਦੇ ਬਾਅਦ ਉਹ ਚਲੀ ਜਾਵੇਗੀ।
56 Ṣùgbọ́n ó wí fún wọn pé, “Ẹ má ṣe dá mi dúró, Olúwa sá à ti ṣe ọ̀nà mi ní rere. Ẹ rán mi lọ, kí èmi kí ó le è tọ olúwa à mi lọ.”
੫੬ਪਰ ਉਸ ਨੇ ਉਨ੍ਹਾਂ ਨੂੰ ਆਖਿਆ, ਮੈਨੂੰ ਨਾ ਰੋਕੋ ਕਿਉਂ ਜੋ ਯਹੋਵਾਹ ਨੇ ਮੇਰੇ ਸਫ਼ਰ ਨੂੰ ਸਫ਼ਲ ਕੀਤਾ ਹੈ। ਹੁਣ ਮੈਨੂੰ ਵਿਦਿਆ ਕਰੋ ਤਾਂ ਜੋ ਮੈਂ ਆਪਣੇ ਸੁਆਮੀ ਕੋਲ ਜਾਂਵਾਂ।
57 Nígbà náà ni wọ́n sọ pé, “Jẹ́ kí a pe ọmọ náà gan an kí a sì bi í.”
੫੭ਉਨ੍ਹਾਂ ਨੇ ਆਖਿਆ, ਅਸੀਂ ਕੁੜੀ ਨੂੰ ਬੁਲਾਉਂਦੇ ਹਾਂ ਅਤੇ ਉਸ ਤੋਂ ਹੀ ਪੁੱਛਦੇ ਹਾਂ ਕਿ ਉਹ ਕੀ ਚਾਹੁੰਦੀ ਹੈ?
58 Wọ́n sì pe Rebeka wọ́n sì bi í, wí pé, “Ṣe ìwọ yóò bá ọkùnrin yìí lọ.” Ó sì dáhùn pé, “Bẹ́ẹ̀ ni, èmi yóò lọ.”
੫੮ਤਦ ਉਨ੍ਹਾਂ ਨੇ ਰਿਬਕਾਹ ਨੂੰ ਸੱਦਿਆ ਅਤੇ ਉਸ ਨੂੰ ਪੁੱਛਿਆ, ਕੀ ਤੂੰ ਇਸ ਮਨੁੱਖ ਦੇ ਨਾਲ ਜਾਵੇਂਗੀ? ਤਾਂ ਉਸ ਨੇ ਆਖਿਆ, ਹਾਂ, ਮੈਂ ਜਾਂਵਾਂਗੀ।
59 Wọ́n sì gbà kí Rebeka àti olùtọ́jú rẹ̀, pẹ̀lú ìránṣẹ́ Abrahamu àti àwọn ọkùnrin tí ó wà pẹ̀lú rẹ̀ máa lọ.
੫੯ਤਦ ਉਨ੍ਹਾਂ ਨੇ ਆਪਣੀ ਭੈਣ ਰਿਬਕਾਹ, ਉਸ ਦੀ ਦਾਈ, ਅਬਰਾਹਾਮ ਦੇ ਨੌਕਰ ਅਤੇ ਉਸ ਦੇ ਸਾਥੀਆਂ ਨੂੰ ਵਿਦਿਆ ਕਰ ਦਿੱਤਾ।
60 Wọ́n sì súre fún Rebeka, wọn sì wí fun un pé, “Ìwọ ni arábìnrin wa ìwọ yóò di ìyá ẹgbẹ̀rún lọ́nà ẹgbẹ̀rún; ǹjẹ́ kí àwọn irú-ọmọ rẹ kí ó ni ẹnu ibodè ọ̀tá wọn.”
੬੦ਉਨ੍ਹਾਂ ਨੇ ਰਿਬਕਾਹ ਨੂੰ ਅਸੀਸ ਦਿੱਤੀ ਅਤੇ ਆਖਿਆ, ਹੇ ਸਾਡੀ ਭੈਣ, ਤੂੰ ਹਜ਼ਾਰਾਂ ਅਤੇ ਲੱਖਾਂ ਦੀ ਮਾਤਾ ਹੋਵੇਂ ਅਤੇ ਤੇਰੀ ਅੰਸ ਵੈਰੀਆਂ ਦੇ ਫਾਟਕ ਦੀ ਅਧਿਕਾਰੀ ਹੋਵੇ।
61 Nígbà náà ni Rebeka àti àwọn ìránṣẹ́bìnrin rẹ̀ múra, wọn sì gun àwọn ìbákasẹ, wọ́n sì bá ọkùnrin náà padà lọ. Ìránṣẹ́ náà sì mú Rebeka, ó sì bá tirẹ̀ lọ.
੬੧ਤਦ ਰਿਬਕਾਹ ਅਤੇ ਉਸ ਦੀਆਂ ਸਹੇਲੀਆਂ ਉੱਠੀਆਂ ਅਤੇ ਊਠਾਂ ਉੱਤੇ ਚੜ੍ਹ ਗਈਆਂ ਅਤੇ ਉਸ ਮਨੁੱਖ ਦੇ ਪਿੱਛੇ-ਪਿੱਛੇ ਤੁਰ ਪਈਆਂ। ਇਸ ਤਰ੍ਹਾਂ ਉਹ ਨੌਕਰ ਰਿਬਕਾਹ ਨੂੰ ਨਾਲ ਲੈ ਕੇ ਤੁਰ ਪਿਆ।
62 Isaaki sì ń ti ọ̀nà kànga Lahai-Roi bọ, nítorí ìhà gúúsù ni ó ń gbé.
੬੨ਇਸਹਾਕ, ਜੋ ਦੱਖਣ ਦੇਸ਼ ਵਿੱਚ ਰਹਿੰਦਾ ਸੀ, ਬਏਰ-ਲਹਈ-ਰੋਈ ਦੇ ਰਸਤੇ ਤੋਂ ਆ ਰਿਹਾ ਸੀ।
63 Isaaki sì jáde lọ sí oko ni ìrọ̀lẹ́ láti ṣe àṣàrò, bí ó sì ti gbé ojú sókè, ó rí àwọn ìbákasẹ tí ń bọ̀ wá.
੬੩ਇਸਹਾਕ ਸ਼ਾਮ ਦੇ ਵੇਲੇ ਖੇਤਾਂ ਵਿੱਚ ਧਿਆਨ ਕਰਨ ਲਈ ਬਾਹਰ ਗਿਆ ਸੀ, ਤਦ ਉਸ ਨੇ ਆਪਣੀਆਂ ਅੱਖਾਂ ਚੁੱਕ ਕੇ ਵੇਖਿਆ ਕਿ ਊਠ ਆ ਰਹੇ ਸਨ।
64 Rebeka pẹ̀lú sì gbójú sókè, ó sì rí Isaaki. Ó sọ̀kalẹ̀ lórí ìbákasẹ,
੬੪ਤਦ ਰਿਬਕਾਹ ਨੇ ਵੀ ਅੱਖਾਂ ਚੁੱਕ ਕੇ ਇਸਹਾਕ ਨੂੰ ਵੇਖਿਆ ਤਾਂ ਊਠ ਤੋਂ ਉਤਰ ਗਈ।
65 ó sì béèrè lọ́wọ́ ìránṣẹ́ náà wí pé, “Ta ni ọkùnrin tí ń bọ̀ wá pàdé wa láti inú oko?” Ìránṣẹ́ náà sì wí fun un pé, “Olúwa mi ni,” nítorí náà ni Rebeka mú ìbòjú, ó sì bo ojú rẹ̀.
੬੫ਉਸ ਨੇ ਨੌਕਰ ਤੋਂ ਪੁੱਛਿਆ, ਉਹ ਮਨੁੱਖ ਜਿਹੜਾ ਖੇਤ ਦੇ ਵਿੱਚੋਂ ਸਾਨੂੰ ਮਿਲਣ ਲਈ ਆਉਂਦਾ ਹੈ, ਉਹ ਕੌਣ ਹੈ? ਨੌਕਰ ਨੇ ਆਖਿਆ, ਉਹ ਮੇਰਾ ਸੁਆਮੀ ਹੈ, ਤਦ ਰਿਬਕਾਹ ਨੇ ਘੁੰਡ ਕੱਢ ਕੇ ਆਪਣੇ ਆਪ ਨੂੰ ਢੱਕ ਲਿਆ।
66 Nígbà náà ni ìránṣẹ́ náà ròyìn fún Isaaki ohun gbogbo tí ó ti ṣe.
੬੬ਫੇਰ ਨੌਕਰ ਨੇ ਸਾਰੀਆਂ ਗੱਲਾਂ ਜਿਹੜੀਆਂ ਉਸ ਨੇ ਕੀਤੀਆਂ ਸਨ, ਇਸਹਾਕ ਨੂੰ ਦੱਸੀਆਂ।
67 Nígbà náà ni Isaaki mú Rebeka wọ inú àgọ́ ìyá rẹ̀, Sara, ó sì di aya rẹ̀, ó sì fẹ́ràn rẹ̀; ó sì jẹ́ ìtùnú fún Isaaki lẹ́yìn ikú ìyá rẹ̀.
੬੭ਤਦ ਇਸਹਾਕ ਉਸ ਨੂੰ ਆਪਣੀ ਮਾਤਾ ਸਾਰਾਹ ਦੇ ਤੰਬੂ ਵਿੱਚ ਲੈ ਗਿਆ ਅਤੇ ਉਸ ਨੇ ਰਿਬਕਾਹ ਨੂੰ ਵਿਆਹ ਲਿਆ ਅਤੇ ਉਹ ਉਸ ਦੀ ਪਤਨੀ ਹੋਈ। ਉਸ ਨੇ ਉਹ ਨੂੰ ਪਿਆਰ ਕੀਤਾ ਤਾਂ ਇਸਹਾਕ ਨੂੰ ਆਪਣੀ ਮਾਤਾ ਦੀ ਮੌਤ ਤੋਂ ਬਾਅਦ ਸ਼ਾਂਤੀ ਮਿਲੀ।