< 2 Timothy 4 >

1 Nítorí náà mo pàṣẹ fún ọ níwájú Ọlọ́run, àti Kristi Jesu, ẹni tí yóò ṣe ìdájọ́ alààyè àti òkú, àti nítorí ìfarahàn rẹ̀ àti ìjọba rẹ̀.
ਮੈਂ ਪਰਮੇਸ਼ੁਰ ਅਤੇ ਮਸੀਹ ਯਿਸੂ ਨੂੰ, ਜਿਹੜਾ ਜਿਉਂਦਿਆਂ ਅਤੇ ਮੁਰਦਿਆਂ ਦਾ ਨਿਆਂ ਕਰੇਗਾ, ਗਵਾਹ ਕਰਕੇ ਉਹ ਦੇ ਪਰਕਾਸ਼ ਅਤੇ ਰਾਜ ਦਾ ਵਾਸਤਾ ਦੇ ਕੇ ਆਗਿਆ ਦਿੰਦਾ ਹਾਂ।
2 Wàásù ọ̀rọ̀ náà, ṣe àìsimi ní àkókò tí ó wọ̀, àti àkókò ti kò wọ̀; bá ni wí, ṣe ìtọ́ni, gbani níyànjú pẹ̀lú ìpamọ́ra àti ẹ̀kọ́ gbogbo.
ਬਚਨ ਦਾ ਪਰਚਾਰ ਕਰ। ਵੇਲੇ ਕੁਵੇਲੇ ਉਸ ਵਿੱਚ ਤਿਆਰ ਰਹਿ। ਪੂਰੇ ਧੀਰਜ ਅਤੇ ਸਿੱਖਿਆ ਨਾਲ ਝਿੜਕ ਦੇ, ਤਾੜਨਾ ਅਤੇ ਹੁਕਮ ਕਰ।
3 Nítorí pé ìgbà yóò dé, tí wọn kì yóò lè gba ẹ̀kọ́ tí ó yè kooro, ṣùgbọ́n bí wọ́n ti jẹ́ ẹni tí etí ń rin, wọn ó lọ kó olùkọ́ jọ fún ara wọn nínú ìfẹ́kúfẹ̀ẹ́ ara wọn.
ਕਿਉਂ ਜੋ ਉਹ ਸਮਾਂ ਆਵੇਗਾ ਜਦੋਂ ਉਹ ਖਰੀ ਸਿੱਖਿਆ ਨੂੰ ਨਾ ਸਹਿਣਗੇ, ਪਰ ਕੰਨਾਂ ਦੀ ਖੁਜਲੀ ਦੇ ਕਾਰਨ ਆਪਣਿਆਂ ਵਿਸ਼ਿਆਂ ਦੇ ਅਨੁਸਾਰ ਆਪਣੇ ਲਈ ਬਹੁਤ ਸਾਰੇ ਗੁਰੂ ਲੱਭ ਲੈਣਗੇ।
4 Wọ́n ó sì yí etí wọn padà kúrò nínú òtítọ́, wọn ó sì yípadà sí ìtàn asán.
ਅਤੇ ਸਚਿਆਈ ਤੋਂ ਕੰਨਾਂ ਨੂੰ ਫੇਰ ਕੇ ਖਿਆਲੀ ਕਹਾਣੀਆਂ ਦੀ ਵੱਲ ਮਨ ਲਗਾਉਣਗੇ।
5 Ṣùgbọ́n máa faradà ìpọ́njú, ṣe iṣẹ́ efangelisti, ṣe iṣẹ́ rẹ láṣepé.
ਪਰ ਤੂੰ ਸਭ ਗੱਲਾਂ ਵਿੱਚ ਸੁਚੇਤ ਰਹੀਂ, ਦੁੱਖ ਝੱਲੀ, ਪਰਚਾਰਕ ਦਾ ਕੰਮ ਕਰੀਂ, ਆਪਣੀ ਸੇਵਕਾਈ ਨੂੰ ਪੂਰਾ ਕਰੀਂ।
6 Nítorí à ń fi mi rú ẹbọ nísinsin yìí, àtilọ mi sì súnmọ́ etílé.
ਕਿਉਂ ਜੋ ਹੁਣ ਮੈਂ ਆਪਣੇ ਲਹੂ ਦਾ ਅਰਘ ਦੇਣ ਨੂੰ ਹਾਂ ਅਤੇ ਮੇਰਾ ਆਖਰੀ ਸਮਾਂ ਆ ਚੁੱਕਿਆ ਹੈ।
7 Èmi ti ja ìjà rere, èmi tí parí iré-ìje mi, èmi ti pa ìgbàgbọ́ mọ́.
ਮੈਂ ਚੰਗੀ ਲੜਾਈ ਲੜ ਚੁੱਕਾ ਹਾਂ, ਮੈਂ ਦੌੜ ਪੂਰੀ ਕਰ ਲਈ ਹੈ, ਮੈਂ ਵਿਸ਼ਵਾਸ ਦੀ ਸੰਭਾਲ ਕੀਤੀ ਹੈ।
8 Láti ìsinsin yìí lọ a fi adé òdodo lélẹ̀ fún mi, tí Olúwa onídàájọ́ òdodo, yóò fífún mi ni ọjọ́ náà kì í sì í ṣe kìkì èmi nìkan ṣùgbọ́n pẹ̀lú fún gbogbo àwọn tí ó ti fẹ́ ìfarahàn rẹ̀.
ਆਖਿਰਕਾਰ, ਮੇਰੇ ਲਈ ਧਾਰਮਿਕਤਾ ਦਾ ਮੁਕਟ ਰੱਖਿਆ ਹੋਇਆ ਹੈ ਜਿਹੜਾ ਪ੍ਰਭੂ ਜੋ ਧਰਮੀ ਨਿਆਈਂ ਹੈ ਉਸ ਦਿਨ ਮੈਨੂੰ ਦੇਵੇਗਾ ਅਤੇ ਕੇਵਲ ਮੈਨੂੰ ਹੀ ਨਹੀਂ ਸਗੋਂ ਉਹਨਾਂ ਸਭਨਾਂ ਨੂੰ ਵੀ ਜਿਹਨਾਂ ਉਹ ਦੇ ਪ੍ਰਗਟ ਹੋਣ ਨੂੰ ਪਿਆਰਾ ਜਾਣਿਆ।
9 Sa ipá rẹ láti tètè tọ̀ mí wá.
ਤੂੰ ਮੇਰੇ ਕੋਲ ਛੇਤੀ ਆਉਣ ਦਾ ਯਤਨ ਕਰ।
10 Nítorí Dema ti kọ̀ mí sílẹ̀, nítorí ó ń fẹ́ ayé yìí, ó sì lọ sí Tẹsalonika; Kreskeni sí Galatia, Titu sí Dalimatia. (aiōn g165)
੧੦ਕਿਉਂ ਜੋ ਦੇਮਾਸ ਨੇ ਇਸ ਵਰਤਮਾਨ ਜੁੱਗ ਨਾਲ ਮੋਹ ਲਾ ਕੇ ਮੈਨੂੰ ਛੱਡ ਦਿੱਤਾ ਅਤੇ ਥਸਲੁਨੀਕੇ ਨੂੰ ਚੱਲਿਆ ਗਿਆ, ਕਰੇਸਕੇਸ ਗਲਾਤਿਯਾ ਨੂੰ ਅਤੇ ਤੀਤੁਸ ਦਲਮਾਤਿਯਾ ਨੂੰ ਚੱਲਿਆ ਗਿਆ। (aiōn g165)
11 Luku nìkan ni ó wà pẹ̀lú mi, mú Marku wá pẹ̀lú rẹ: nítorí ó wúlò fún mi fún iṣẹ́ ìránṣẹ́.
੧੧ਇਕੱਲਾ ਲੂਕਾ ਹੀ ਮੇਰੇ ਕੋਲ ਹੈ। ਤੂੰ ਮਰਕੁਸ ਨੂੰ ਨਾਲ ਲੈ ਕੇ ਆਵੀਂ ਕਿਉਂ ਜੋ ਉਹ ਸੇਵਾ ਲਈ ਮੇਰੇ ਕੰਮ ਦਾ ਹੈ।
12 Mo rán Tikiku ní iṣẹ́ lọ sí Efesu.
੧੨ਪਰ ਤੁਖਿਕੁਸ ਨੂੰ ਮੈਂ ਅਫ਼ਸੁਸ ਭੇਜਿਆ।
13 Aṣọ òtútù tí mo fi sílẹ̀ ní Troasi lọ́dọ̀ Karpu, nígbà tí ìwọ bá ń bọ̀ mú un wa, àti àwọn ìwé, pẹ̀lúpẹ̀lú àwọn ìwé-awọ.
੧੩ਉਹ ਚੋਗਾ ਜਿਹੜਾ ਮੈਂ ਤ੍ਰੋਆਸ ਵਿੱਚ ਕਾਰਪੁਸ ਦੇ ਕੋਲ ਛੱਡ ਆਇਆ ਸੀ ਅਤੇ ਪੋਥੀਆਂ ਅਤੇ ਖ਼ਾਸ ਕਰ ਕੇ ਉਹ ਚਮੜੇ ਦੇ ਪੱਤ੍ਰੇ ਤੂੰ ਲੈਂਦਾ ਆਵੀਂ।
14 Aleksanderu alágbẹ̀dẹ bàbà ṣe mi ni ibi púpọ̀: Olúwa yóò san án fún un gẹ́gẹ́ bí iṣẹ́ rẹ̀.
੧੪ਸਿਕੰਦਰ ਠਠੇਰੇ ਨੇ ਮੈਨੂੰ ਬਹੁਤ ਨੁਕਸਾਨ ਪਹੁੰਚਾਇਆ, ਪ੍ਰਭੂ ਉਹ ਦੇ ਕੰਮਾਂ ਦੇ ਅਨੁਸਾਰ ਉਹ ਨੂੰ ਫਲ ਦੇਵੇਗਾ।
15 Lọ́dọ̀ ẹni tí kí ìwọ máa ṣọ́ra pẹ̀lú, nítorí tí ó kọ ojú ìjà sí ìwàásù wa púpọ̀.
੧੫ਉਸ ਤੋਂ ਤੂੰ ਵੀ ਚੌਕਸ ਰਹੀਂ ਕਿਉਂ ਜੋ ਉਹ ਨੇ ਸਾਡੀਆਂ ਗੱਲਾਂ ਦੀ ਬਹੁਤ ਵਿਰੋਧਤਾ ਕੀਤੀ।
16 Ní àkọ́kọ́ jẹ́ ẹjọ́ mi, kò sí ẹni tí ó ba mi gba ẹjọ́ rò ṣùgbọ́n gbogbo ènìyàn ni o kọ̀ mi sílẹ̀, àdúrà mi ni kí a má ṣe kà á sí wọn lọ́rùn.
੧੬ਮੇਰੀ ਪਹਿਲੀ ਪੇਸ਼ੀ ਉੱਤੇ ਕਿਸੇ ਨੇ ਮੇਰੀ ਹਾਮੀ ਨਾ ਭਰੀ ਸਗੋਂ ਸਾਰੇ ਮੈਨੂੰ ਛੱਡ ਗਏ। ਕਿਤੇ ਇਹ ਦਾ ਲੇਖਾ ਉਨ੍ਹਾਂ ਨੂੰ ਦੇਣਾ ਨਾ ਪਵੇ।
17 Ṣùgbọ́n Olúwa gba ẹjọ́ mi rò, ó sì fún mi lágbára; pé nípasẹ̀ mi kí a lè wàásù náà ní àwàjálẹ̀, àti pé kí gbogbo àwọn aláìkọlà lè gbọ́; a sì gbà mí kúrò lẹ́nu kìnnìún náà.
੧੭ਪਰ ਪ੍ਰਭੂ ਮੇਰੇ ਅੰਗ-ਸੰਗ ਰਿਹਾ ਅਤੇ ਮੈਨੂੰ ਤਕੜਿਆਂ ਕੀਤਾ ਕਿ ਮੇਰੇ ਰਾਹੀਂ ਪਰਚਾਰ ਪੂਰਾ ਕੀਤਾ ਜਾਵੇ ਅਤੇ ਪਰਾਈਆਂ ਕੌਮਾਂ ਸੱਭੇ ਸੁਣਨ, ਅਤੇ ਮੈਂ ਬੱਬਰ ਸ਼ੇਰ ਦੇ ਮੂੰਹੋਂ ਛੁਡਾਇਆ ਗਿਆ।
18 Olúwa yóò yọ mí kúrò nínú iṣẹ́ búburú gbogbo, yóò sì mu mí dé inú ìjọba ọ̀run. Ẹni ti ògo wà fún láé àti láéláé. Àmín. (aiōn g165)
੧੮ਪ੍ਰਭੂ ਮੈਨੂੰ ਹਰੇਕ ਬੁਰੇ ਕੰਮ ਤੋਂ ਛੁਡਾਵੇਗਾ ਅਤੇ ਆਪਣੇ ਸਵਰਗ ਰਾਜ ਲਈ ਮੁਕਤੀ ਦੇ ਕੇ ਸੰਭਾਲ ਰੱਖੇਗਾ। ਉਹ ਦੀ ਵਡਿਆਈ ਜੁੱਗੋ-ਜੁੱਗ ਹੋਵੇ। ਆਮੀਨ। (aiōn g165)
19 Kí Priska àti Akuila, àti ilé Onesiforu.
੧੯ਪਰਿਸਕਾ ਅਤੇ ਅਕੂਲਾ ਨੂੰ ਅਤੇ ਉਨੇਸਿਫ਼ੁਰੁਸ ਦੇ ਘਰਾਣੇ ਨੂੰ ਸੁੱਖ-ਸਾਂਦ ਆਖਣਾ।
20 Erastu wà ní Kọrinti: ṣùgbọ́n mo fi Tirofimu sílẹ̀ ni Miletu nínú àìsàn.
੨੦ਅਗਸਤੁਸ ਕੁਰਿੰਥੁਸ ਵਿੱਚ ਰਿਹਾ, ਤ੍ਰੋਫ਼ਿਮੁਸ ਨੂੰ ਮੈਂ ਮਿਲੇਤੁਸ ਵਿੱਚ ਬਿਮਾਰ ਛੱਡ ਆਇਆ ।
21 Sa ipá rẹ láti tètè wá ṣáájú ìgbà òtútù. Eubulu kí ọ, àti Pudeni, àti Linu, Klaudia, àti gbogbo àwọn arákùnrin.
੨੧ਤੂੰ ਸਿਆਲ ਤੋਂ ਪਹਿਲਾਂ ਆਉਣ ਦਾ ਯਤਨ ਕਰ। ਯਬੂਲੁਸ ਤੇਰੀ ਸੁੱਖ-ਸਾਂਦ ਪੁੱਛਦਾ ਹੈ ਨਾਲੇ ਪੂਦੇਸ, ਲੀਨੁਸ, ਕਲੋਦੀਆ ਅਤੇ ਸਾਰੇ ਭਾਈ।
22 Kí Olúwa wà pẹ̀lú ẹ̀mí rẹ kí oore-ọ̀fẹ́ wà pẹ̀lú yín.
੨੨ਪ੍ਰਭੂ ਤੇਰੇ ਆਤਮਾ ਦੇ ਅੰਗ-ਸੰਗ ਰਹੇ। ਤੁਹਾਡੇ ਉੱਤੇ ਕਿਰਪਾ ਹੁੰਦੀ ਰਹੇ।

< 2 Timothy 4 >