< 2 Corinthians 10 >
1 Ṣùgbọ́n èmi Paulu fúnra mi fi inú tútù àti ìwà pẹ̀lẹ́ Kristi bẹ̀ yín, èmi ẹni ìrẹ̀lẹ̀ lójú yín nígbà tí mo wà láàrín yín, ṣùgbọ́n nígbà tí èmi kò sí, mo di ẹni ìgboyà sí yín.
੧ਹੁਣ ਮੈਂ ਪੌਲੁਸ ਮਸੀਹ ਦੀ ਹਲੀਮੀ ਅਤੇ ਨਰਮਾਈ ਦੇ ਕਾਰਨ, ਤੁਹਾਡੇ ਵਿੱਚ ਸ਼ਾਮਲ ਹੋ ਕੇ ਦੀਨ ਹਾਂ ਪਰ ਤੁਹਾਡੇ ਤੋਂ ਵੱਖਰਾ ਹੋ ਕੇ ਤੁਹਾਡੇ ਬਾਰੇ ਦਲੇਰ ਹਾਂ, ਆਪ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ।
2 Ṣùgbọ́n èmi bẹ̀ yín pé nígbà tí mo wà láàrín yín, kí èmi ba à lè lo ìgboyà pẹ̀lú ìgbẹ́kẹ̀lé náà, eléyìí tí mo ti fọkàn sí láti fi dojúkọ àwọn kan, ti ń funra sí wa bí ẹni tí ń rìn nípa ìlànà ti ayé yìí.
੨ਮੇਰੀ ਤੁਹਾਡੇ ਅੱਗੇ ਇਹ ਮਿੰਨਤ ਹੈ ਜੋ ਮੈਨੂੰ ਸ਼ਾਮਲ ਹੋ ਕੇ ਉਸ ਭਰੋਸੇ ਨਾਲ ਦਲੇਰ ਨਾ ਹੋਣਾ ਪਵੇ ਜਿਸ ਦੇ ਨਾਲ ਮੈਂ ਕਈਆਂ ਲਈ ਦਲੇਰ ਹੋਣ ਦੀ ਦਲੀਲ ਕਰਦਾ ਹਾਂ ਜਿਹੜੇ ਸਾਨੂੰ ਸਰੀਰ ਦੇ ਅਨੁਸਾਰ ਚੱਲਣ ਵਾਲਿਆਂ ਵਰਗੇ ਸਮਝਦੇ ਹਨ।
3 Nítorí pé, bí àwa tilẹ̀ n gbé nínú ayé, ṣùgbọ́n àwa kò jagun nípa ti ara.
੩ਭਾਵੇਂ ਅਸੀਂ ਸਰੀਰ ਦੇ ਵਿੱਚ ਚੱਲਦੇ ਹਾਂ ਪਰ ਸਰੀਰ ਦੇ ਅਨੁਸਾਰ ਯੁੱਧ ਨਹੀਂ ਕਰਦੇ।
4 Nítorí ohun ìjà wa kì í ṣe ti ara, ṣùgbọ́n ó lágbára nínú Ọlọ́run láti wó ibi gíga palẹ̀.
੪ਇਸ ਲਈ ਜੋ ਸਾਡੇ ਯੁੱਧ ਦੇ ਹਥਿਆਰ ਸਰੀਰਕ ਨਹੀਂ ਸਗੋਂ ਪਰਮੇਸ਼ੁਰ ਦੇ ਦੁਆਰਾ ਕਿਲ੍ਹਿਆਂ ਨੂੰ ਢਾਹ ਦੇਣ ਲਈ ਬਹੁਤ ਤਾਕਤਵਰ ਹਨ।
5 Àwa ń sọ gbogbo èrò àti gbogbo ohun gíga ti ń gbe ara rẹ̀ ga sí ìmọ̀ Ọlọ́run kalẹ̀, àwa sì ń di gbogbo èrò ní ìgbèkùn wá sí ìtẹríba fún Kristi.
੫ਸੋ ਅਸੀਂ ਵਹਿਮਾਂ ਨੂੰ ਅਤੇ ਹਰ ਇੱਕ ਉੱਚੀ ਗੱਲ ਨੂੰ ਜਿਹੜੀ ਪਰਮੇਸ਼ੁਰ ਦੇ ਗਿਆਨ ਦੇ ਵਿਰੁੱਧ ਸਿਰ ਚੁੱਕਦੀ ਹੈ, ਢਾਹ ਦਿੰਦੇ ਹਾਂ ਅਤੇ ਹਰ ਇੱਕ ਵਿਚਾਰ ਉੱਤੇ ਕਾਬੂ ਪਾਉਂਦੇ ਹਾਂ ਜੋ ਉਹ ਮਸੀਹ ਦਾ ਆਗਿਆਕਾਰ ਹੋਵੇ।
6 Àwa sì ti murá tan láti jẹ gbogbo àìgbọ́ràn ní yà, nígbà tí ìgbọ́ràn yín bá pé.
੬ਅਤੇ ਜਦ ਤੁਹਾਡੀ ਆਗਿਆਕਾਰੀ ਪੂਰੀ ਹੋ ਜਾਵੇ ਤਾਂ ਅਸੀਂ ਹਰ ਤਰ੍ਹਾਂ ਦੀ ਅਣ-ਆਗਿਆਕਾਰੀ ਦਾ ਬਦਲਾ ਲੈਣ ਨੂੰ ਤਿਆਰ ਹਾਂ।
7 Ẹ̀yin sì ń wo nǹkan gẹ́gẹ́ bí wọ́n ti fihàn lóde. Bí ẹnikẹ́ni bá ní ìgboyà nínú ara rẹ̀, ti Kristi ni òun, kí ó tún rò lẹ́ẹ̀kan si pé, bí òun ti jẹ́ ti Kristi, gẹ́gẹ́ bẹ́ẹ̀ ni àwa pẹ̀lú jẹ́ ti Kristi.
੭ਤੁਸੀਂ ਉਨ੍ਹਾਂ ਗੱਲਾਂ ਵੱਲ ਜੋ ਤੁਹਾਡੇ ਸਾਹਮਣੇ ਹਨ ਵੇਖਦੇ ਹੋ। ਜੇ ਕਿਸੇ ਨੂੰ ਇਹ ਭਰੋਸਾ ਹੋਵੇ ਜੋ ਉਹ ਆਪ ਮਸੀਹ ਦਾ ਹੈ ਤਾਂ ਉਹ ਫੇਰ ਇਹ ਆਪਣੇ ਆਪ ਵਿੱਚ ਸੋਚੇ ਕਿ ਜਿਸ ਪ੍ਰਕਾਰ ਉਹ ਮਸੀਹ ਦਾ ਹੈ ਉਸੇ ਪ੍ਰਕਾਰ ਅਸੀਂ ਵੀ ਮਸੀਹ ਦੇ ਹਾਂ।
8 Nítorí bí mo tilẹ̀ ń ṣògo bí ó ti wù mi nítorí agbára, tí Olúwa ti fi fún wá fún ìdàgbàsókè, dípò fífà yín ṣubú, ojú kí yóò tì mí.
੮ਮੈਂ ਭਾਵੇਂ ਆਪਣੇ ਉਸ ਅਧਿਕਾਰ ਦੇ ਬਾਰੇ ਜਿਹੜਾ ਪ੍ਰਭੂ ਨੇ ਸਾਨੂੰ ਤੁਹਾਨੂੰ ਗਿਰਾਉਣ ਲਈ ਨਹੀਂ ਸਗੋਂ ਤੁਹਾਨੂੰ ਬਣਾਉਣ ਲਈ ਦਿੱਤਾ ਜੇ ਮੈਂ ਇਸ ਬਾਰੇ ਕੁਝ ਵੱਧ ਕੇ ਮਾਣ ਕਰਾਂ ਤਾਂ ਵੀ ਮੈਂ ਸ਼ਰਮਿੰਦਾ ਨਹੀਂ ਹੋਵਾਂਗਾ।
9 Kí ó má ṣe dàbí ẹni pé èmi ń fi ìwé kíkọ dẹ́rùbà yín.
੯ਮੈਂ ਇਸ ਤਰ੍ਹਾਂ ਮਲੂਮ ਨਾ ਹੋਵਾਂ ਜਿਵੇਂ ਤੁਹਾਨੂੰ ਪੱਤ੍ਰੀਆਂ ਨਾਲ ਡਰਾਉਣ ਵਾਲਾ ਹਾਂ।
10 Nítorí wọ́n wí pé, “Ìwé rẹ wúwo, wọn sì lágbára; ṣùgbọ́n ní ti ara ìrísí rẹ̀ jẹ aláìlera, ọ̀rọ̀ rẹ kò níláárí.”
੧੦ਕਿਉਂ ਜੋ ਉਹ ਕਹਿੰਦੇ ਹਨ ਕਿ ਉਸ ਦੀਆਂ ਪੱਤ੍ਰੀਆਂ ਤਾਂ ਭਾਰੀਆਂ ਅਤੇ ਤਕੜੀਆਂ ਹਨ ਪਰ ਆਪ ਸਰੀਰ ਨਾਲ ਮੌਜੂਦ ਹੋ ਕੇ ਕਮਜ਼ੋਰ ਹੈ ਅਤੇ ਉਸ ਦਾ ਬਚਨ ਤੁੱਛ ਹੈ।
11 Kí irú ènìyàn bẹ́ẹ̀ mọ̀ pé, irú ẹni tí àwa jẹ́ nínú ọ̀rọ̀ nípa ìwé kíkọ nígbà tí àwa kò sí, irú ẹni bẹ́ẹ̀ ni àwa sì jẹ́ nínú iṣẹ́ pẹ̀lú nígbà ti àwa bá wà.
੧੧ਇਸ ਤਰ੍ਹਾਂ ਕਹਿਣ ਵਾਲਾ ਇਹ ਸਮਝ ਰੱਖੇ ਕਿ ਜਿਹੋ ਜਿਹੇ ਵੱਖਰੇ ਹੋ ਕੇ ਅਸੀਂ ਪੱਤ੍ਰੀਆਂ ਦੁਆਰਾ ਬਚਨ ਵਿੱਚ ਹਾਂ ਉਹੋ ਜਿਹੇ ਸ਼ਾਮਲ ਹੋ ਕੇ ਕੰਮ ਵਿੱਚ ਵੀ ਹਾਂ।
12 Nítorí pé àwa kò dáṣà láti ka ara wa mọ́, tàbí láti fi ara wa wé àwọn mìíràn nínú wọn tí ń yin ara wọn; ṣùgbọ́n àwọn fúnra wọn jẹ́ aláìlóye bí wọn ti ń fi ara wọn díwọ̀n ara wọ́n, tí wọ́n sì ń fi ara wọn wé ara wọn.
੧੨ਕਿਉਂਕਿ ਸਾਡੀ ਇਹ ਹਿੰਮਤ ਨਹੀਂ ਜੋ ਅਸੀਂ ਆਪਣੇ ਆਪ ਨੂੰ ਉਨ੍ਹਾਂ ਵਿੱਚੋਂ ਕਈਆਂ ਨਾਲ ਗਿਣੀਏ, ਜਾਂ ਉਨ੍ਹਾਂ ਨਾਲ ਆਪਣੇ ਆਪ ਨੂੰ ਮਿਲਾਈਏ ਜੋ ਖੁਦ ਆਪਣੀ ਵਡਿਆਈ ਕਰਦੇ ਹਨ ਅਤੇ ਆਪਣੇ ਆਪ ਦੀ ਦੂਸਰਿਆਂ ਨਾਲ ਤੁਲਣਾ ਕਰਕੇ ਮੂਰਖ ਠਹਿਰਦੇ ਹਨ।
13 Ṣùgbọ́n àwa kò ṣògo rékọjá ààlà wa, ṣùgbọ́n nípa ààlà ìwọ̀n tí Ọlọ́run ti pín fún wa, èyí tí ó mú kí ó ṣe é ṣe láti dé ọ̀dọ̀ yín.
੧੩ਪਰ ਅਸੀਂ ਨਾਪ ਤੋਂ ਬਾਹਰ ਨਹੀਂ ਸਗੋਂ ਉਸ ਨਾਪ ਦੇ ਅੰਦਾਜ਼ੇ ਅਨੁਸਾਰ ਮਾਣ ਕਰਾਂਗੇ ਜੋ ਪਰਮੇਸ਼ੁਰ ਨੇ ਸਾਨੂੰ ਵੰਡ ਦਿੱਤਾ। ਉਹ ਨਾਪ ਤੁਹਾਡੇ ਤੱਕ ਵੀ ਪਹੁੰਚਦਾ ਹੈ।
14 Nítorí àwa kò nawọ́ wa rékọjá rárá, bí ẹni pé àwa kò dé ọ̀dọ̀ yín: nítorí àwa tilẹ̀ dé ọ̀dọ̀ yín pẹ̀lú nínú ìyìnrere Kristi.
੧੪ਅਸੀਂ ਆਪਣੇ ਆਪ ਨੂੰ ਹੱਦੋਂ ਬਾਹਰ ਨਹੀਂ ਵਧਾਉਂਦੇ ਹਾਂ ਕਿ ਜਿਵੇਂ ਸਾਡੀ ਪਹੁੰਚ ਤੁਹਾਡੇ ਤੱਕ ਨਾ ਹੁੰਦੀ ਇਸ ਲਈ ਜੋ ਅਸੀਂ ਤਾਂ ਮਸੀਹ ਦੀ ਖੁਸ਼ਖਬਰੀ ਸੁਣਾਉਂਦੇ ਹੋਏ ਤੁਹਾਡੇ ਤੱਕ ਅਗੇਤਰੇ ਪਹੁੰਚ ਗਏ।
15 Àwa kò ṣògo rékọjá ààlà wa, èyí nì, lórí iṣẹ́ ẹlòmíràn, ṣùgbọ́n àwa ní ìrètí pé, bí ìgbàgbọ́ yín ti ń dàgbà sí i, gẹ́gẹ́ bí ààlà wa, àwa ó dí gbígbéga lọ́dọ̀ yín sí i lọ́pọ̀lọ́pọ̀.
੧੫ਅਸੀਂ ਨਾਪ ਤੋਂ ਬਾਹਰ ਹੋ ਕੇ ਹੋਰਨਾਂ ਦੀਆਂ ਮਿਹਨਤਾਂ ਉੱਤੇ ਮਾਣ ਨਹੀਂ ਕਰਦੇ ਹਾਂ ਪਰ ਸਾਨੂੰ ਆਸ ਹੈ ਕਿ ਜਿਵੇਂ-ਜਿਵੇਂ ਤੁਹਾਡੀ ਵਿਸ਼ਵਾਸ ਵੱਧਦੀ ਜਾਵੇ, ਤਿਵੇਂ-ਤਿਵੇਂ ਅਸੀਂ ਆਪਣੇ ਖੇਤਰਾਂ ਦੇ ਵਿੱਚ ਵਧਾਏ ਜਾਂਵਾਂਗੇ।
16 Kí a bá à lè wàásù ìyìnrere ní àwọn ìlú tí ń bẹ níwájú yín, kí a má sì ṣògo nínú ààlà ẹlòmíràn nípa ohun tí ó wà ní àrọ́wọ́tó.
੧੬ਤਾਂ ਜੋ ਅਸੀਂ ਤੁਹਾਡੇ ਤੋਂ ਦੂਰ ਦੇ ਦੇਸਾਂ ਵਿੱਚ ਖੁਸ਼ਖਬਰੀ ਸੁਣਾਈਏ ਅਤੇ ਹੋਰਨਾਂ ਦੇ ਖੇਤਰਾਂ ਵਿੱਚ ਉਨ੍ਹਾਂ ਗੱਲਾਂ ਉੱਤੇ ਜੋ ਸਾਡੇ ਲਈ ਤਿਆਰ ਕੀਤੀਆਂ ਹੋਈਆਂ ਹਨ ਮਾਣ ਨਾ ਕਰੀਏ।
17 “Ṣùgbọ́n jẹ́ kí ẹni tí ó bá ń ṣògo, kí ó máa ṣògo nínú Olúwa.”
੧੭ਪਰ ਜੋ ਕੋਈ ਮਾਣ ਕਰਦਾ ਹੈ ਸੋ ਪ੍ਰਭੂ ਵਿੱਚ ਮਾਣ ਕਰੇ।
18 Nítorí kì í ṣe ẹni tí ń yin ara rẹ̀ ni ó ní ìtẹ́wọ́gbà, bí kò ṣe ẹni tí Olúwa bá yìn.
੧੮ਕਿਉਂਕਿ ਜੋ ਆਪਣੀ ਵਡਿਆਈ ਕਰਦਾ ਹੈ ਉਹ ਪਰਵਾਨ ਨਹੀਂ ਹੁੰਦਾ ਹੈ ਬਲਕਿ ਜਿਸ ਦੀ ਵਡਿਆਈ ਪ੍ਰਭੂ ਕਰਦਾ ਹੈ।