< Dân Số 23 >

1 Ba-la-am nói với Ba-lác: “Xin xây bảy bàn thờ tại đây, và đem đến cho tôi bảy con bò đực và bảy con chiên đực.”
ਫੇਰ ਬਿਲਆਮ ਨੇ ਬਾਲਾਕ ਨੂੰ ਆਖਿਆ, ਇੱਥੇ ਮੇਰੇ ਲਈ ਸੱਤ ਜਗਵੇਦੀਆਂ ਬਣਾ ਅਤੇ ਬਲ਼ਦ ਤੇ ਸੱਤ ਭੇਡੂ ਤਿਆਰ ਕਰ।
2 Ba-lác làm theo lời yêu cầu của Ba-la-am, cứ mỗi bàn thờ dâng một con bò và một con chiên.
ਤਦ ਜਿਵੇਂ ਬਿਲਆਮ ਬੋਲਿਆ ਸੀ ਉਸੇ ਤਰ੍ਹਾਂ ਹੀ ਬਾਲਾਕ ਨੇ ਕੀਤਾ ਅਤੇ ਬਾਲਾਕ ਅਤੇ ਬਿਲਆਮ ਨੇ ਹਰ ਜਗਵੇਦੀ ਉੱਤੇ ਇੱਕ-ਇੱਕ ਬਲ਼ਦ ਅਤੇ ਇੱਕ-ਇੱਕ ਭੇਡੂ ਚੜ੍ਹਾਇਆ।
3 Rồi Ba-la-am tâu với Ba-lác: “Xin vua đứng đó, bên cạnh của lễ thiêu mình. Tôi đi đằng này, xem có gặp Chúa Hằng Hữu không; may ra gặp được, tôi sẽ cho vua biết những điều Ngài bảo tôi.” Ba-la-am đi lên một hòn núi trọc,
ਤਦ ਬਿਲਆਮ ਨੇ ਬਾਲਾਕ ਨੂੰ ਆਖਿਆ, ਆਪਣੇ ਚੜ੍ਹਾਵੇ ਕੋਲ ਖੜ੍ਹਾ ਹੋ ਜਾ ਅਤੇ ਮੈਂ ਜਾਂਵਾਂਗਾ, ਸ਼ਾਇਦ ਯਹੋਵਾਹ ਮੈਨੂੰ ਮਿਲਣ ਆਵੇ। ਜਿਹੜੀ ਗੱਲ ਉਹ ਮੈਨੂੰ ਵਿਖਾਵੇਗਾ ਉਹ ਮੈਂ ਤੈਨੂੰ ਦੱਸਾਂਗਾ। ਤਦ ਉਹ ਇੱਕ ਪਰਬਤ ਉੱਤੇ ਗਿਆ।
4 Đức Chúa Trời gặp ông ở đó. Ba-la-am thưa: “Tôi có dọn bảy bàn thờ, trên mỗi cái tôi dâng một con bò và một con chiên.”
ਅਤੇ ਪਰਮੇਸ਼ੁਰ ਬਿਲਆਮ ਨੂੰ ਮਿਲਿਆ ਅਤੇ ਉਹ ਨੇ ਉਸ ਨੂੰ ਆਖਿਆ, ਮੈਂ ਉਨ੍ਹਾਂ ਸੱਤਾਂ ਜਗਵੇਦੀਆਂ ਨੂੰ ਸੁਆਰ ਕੇ ਰੱਖਿਆ ਹੈ ਅਤੇ ਹਰ ਜਗਵੇਦੀ ਉੱਤੇ ਇੱਕ ਬਲ਼ਦ ਅਤੇ ਇੱਕ-ਇੱਕ ਭੇਡੂ ਚੜ੍ਹਾਇਆ ਹੈ।
5 Chúa Hằng Hữu phán bảo Ba-la-am về gặp Ba-lác, nói lại những lời Ngài dặn.
ਤਦ ਯਹੋਵਾਹ ਨੇ ਇੱਕ ਵਾਕ ਬਿਲਆਮ ਦੇ ਮੂੰਹ ਵਿੱਚ ਪਾਇਆ ਅਤੇ ਆਖਿਆ, ਬਾਲਾਕ ਦੇ ਕੋਲ ਜਾਂ ਕੇ ਇਸ ਤਰ੍ਹਾਂ ਬੋਲੀ।
6 Khi Ba-la-am về, thấy Ba-lác và các trưởng lão Mô-áp vẫn đứng bên cạnh của lễ thiêu.
ਉਹ ਉਸ ਦੇ ਕੋਲ ਆਇਆ ਅਤੇ ਵੇਖੋ, ਉਹ ਆਪਣੀ ਹੋਮ ਬਲੀ ਲਈ ਖੜ੍ਹਾ ਸੀ ਅਤੇ ਉਹ ਦੇ ਨਾਲ ਮੋਆਬ ਦੇ ਸਾਰੇ ਪ੍ਰਧਾਨ ਸਨ।
7 Ba-la-am nói tiên tri rằng: “Ba-lác, vua Mô-áp mời tôi đến từ đất A-ram; từ các dãy núi miền đông. Ông bảo tôi: ‘Hãy đến nguyền rủa Gia-cốp! Nhục mạ Ít-ra-ên.’
ਉਸ ਨੇ ਆਪਣਾ ਅਗੰਮ ਵਾਕ ਆਖਿਆ, ਅਰਾਮ ਤੋਂ ਬਾਲਾਕ ਮੈਨੂੰ ਲਿਆਇਆ, ਮੋਆਬ ਦਾ ਰਾਜਾ ਪੂਰਬ ਦੇ ਪਰਬਤ ਤੋਂ, ਆ, ਮੇਰੇ ਲਈ ਯਾਕੂਬ ਨੂੰ ਸਰਾਪ ਦੇ, ਅਤੇ ਆ, ਇਸਰਾਏਲ ਨੂੰ ਘਟਾ!
8 Nhưng tôi đâu dám nguyền rủa người mà Chúa Hằng Hữu không nguyền rủa! Tôi đâu dám lăng mạ người mà Đức Chúa Trời không lăng mạ!
ਮੈਂ ਕਿਵੇਂ ਉਹ ਨੂੰ ਫਿਟਕਾਰਾਂ, ਜਿਸ ਨੂੰ ਪਰਮੇਸ਼ੁਰ ਨੇ ਨਹੀਂ ਫਿਟਕਾਰਿਆ? ਅਤੇ ਮੈਂ ਕਿਵੇਂ ਉਹ ਨੂੰ ਘਟਾਵਾਂ, ਜਿਸ ਨੂੰ ਯਹੋਵਾਹ ਨੇ ਨਹੀਂ ਘਟਾਇਆ?
9 Tôi thấy họ từ đỉnh núi; nhìn họ từ đồi cao. Họ là một dân tộc sống riêng rẽ, không chịu trà trộn với các nước khác.
ਚੱਟਾਨ ਦੀਆਂ ਟੀਸੀਆਂ ਤੋਂ ਮੈਂ ਉਹ ਨੂੰ ਵੇਖਦਾ ਹਾਂ, ਅਤੇ ਪਰਬਤਾਂ ਤੋਂ ਮੈਂ ਉਸ ਉੱਤੇ ਨਿਗਾਹ ਮਾਰਦਾ ਹਾਂ। ਇਹ ਪਰਜਾ ਇਕੱਲੀ ਵੱਸਦੀ ਹੈ, ਅਤੇ ਕੌਮਾਂ ਦੇ ਵਿੱਚ ਉਹ ਆਪਣੇ ਆਪ ਨੂੰ ਨਹੀਂ ਗਿਣਦੀ।
10 Con cháu của Gia-cốp nhiều như bụi. Ai có thể đếm được một phần tư dân số Ít-ra-ên? Xin cho tôi chết cái chết của người công chính; xin cho tôi qua đời giống như một người Ít-ra-ên.”
੧੦ਯਾਕੂਬ ਦੀ ਧੂੜ ਦੇ ਕਿਣਕਿਆਂ ਨੂੰ ਕਿਸ ਨੇ ਗਿਣਿਆ? ਜਾਂ ਕਿਸ ਨੇ ਇਸਰਾਏਲ ਦੀ ਚੌਥਾਈ ਦੀ ਗਿਣਤੀ ਕੀਤੀ? ਮੈਂ ਧਰਮੀਆਂ ਦੀ ਮੌਤ ਦੀ ਤਰ੍ਹਾਂ ਮਰਾਂ, ਅਤੇ ਮੇਰਾ ਅੰਤ ਉਸ ਵਰਗਾ ਹੋਵੇ!
11 Vua Ba-lác sửng sốt hỏi Ba-la-am: “Ông làm gì vậy? Ta mời ông đến nguyền rủa quân thù, ông lại đi chúc phước cho họ!”
੧੧ਤਾਂ ਬਾਲਾਕ ਨੇ ਬਿਲਆਮ ਨੂੰ ਆਖਿਆ, ਤੂੰ ਮੇਰੇ ਨਾਲ ਕੀ ਕੀਤਾ? ਮੈਂ ਤੈਨੂੰ ਆਪਣੇ ਵੈਰੀਆਂ ਨੂੰ ਸਰਾਪ ਦੇਣ ਲਈ ਲਿਆਂਦਾ ਅਤੇ ਵੇਖ, ਤੂੰ ਉਨ੍ਹਾਂ ਨੂੰ ਬਰਕਤ ਹੀ ਬਰਕਤ ਦੇ ਦਿੱਤੀ!
12 Ba-la-am đáp: “Tôi đâu dám ngậm miệng không nói những gì Chúa Hằng Hữu phán bảo tôi!”
੧੨ਉਸ ਨੇ ਉੱਤਰ ਦਿੱਤਾ, ਕੀ ਮੈਂ ਉਸ ਵਾਕ ਨੂੰ ਨਾ ਮੰਨਾ ਜਿਹੜਾ ਯਹੋਵਾਹ ਨੇ ਮੇਰੇ ਮੂੰਹ ਵਿੱਚ ਪਾਇਆ?
13 Vua Ba-lác lại nói: “Thôi, ông đi với ta đến một nơi khác, từ đó ông sẽ trông thấy một phần của dân ấy. Hãy đứng đó nguyền rủa họ cho ta!”
੧੩ਤਾਂ ਬਾਲਾਕ ਨੇ ਉਸ ਨੂੰ ਆਖਿਆ, ਤੂੰ ਮੇਰੇ ਨਾਲ ਦੂਜੇ ਥਾਂ ਨੂੰ ਚੱਲ ਜਿੱਥੋਂ ਤੂੰ ਉਨ੍ਹਾਂ ਨੂੰ ਵੇਖੇਂ। ਤੂੰ ਉਨ੍ਹਾਂ ਦਾ ਬਾਹਰਲਾ ਹਿੱਸਾ ਹੀ ਵੇਖੇਂ ਪਰ ਉਨ੍ਹਾਂ ਨੂੰ ਸਾਰਾ ਨਾ ਵੇਖੇਂ ਅਤੇ ਉੱਥੋਂ ਉਨ੍ਹਾਂ ਨੂੰ ਮੇਰੇ ਲਈ ਸਰਾਪ ਦੇ।
14 Rồi vua đem ông đến cánh đồng Xô-phim, lên đỉnh núi Phích-ga, xây bảy bàn thờ, dâng trên mỗi bàn thờ một con bò và một con chiên.
੧੪ਫੇਰ ਉਹ ਉਸ ਨੂੰ ਸੋਫ਼ੀਮ ਦੇ ਮੈਦਾਨ ਵਿੱਚ ਜਿਹੜੀ ਪਿਸਗਾਹ ਦੀ ਟੀਸੀ ਉੱਤੇ ਹੈ ਲੈ ਗਿਆ ਅਤੇ ਉਹ ਨੇ ਸੱਤ ਜਗਵੇਦੀਆਂ ਬਣਾ ਕੇ ਹਰ ਜਗਵੇਦੀ ਉੱਤੇ ਇੱਕ ਬਲ਼ਦ ਅਤੇ ਇੱਕ ਭੇਡੂ ਚੜ੍ਹਾਇਆ।
15 Ba-la-am nói: “Xin vua đứng đây bên cạnh của lễ thiêu, để tôi đi gặp Chúa Hằng Hữu.”
੧੫ਤਾਂ ਉਸ ਨੇ ਬਾਲਾਕ ਨੂੰ ਆਖਿਆ, ਆਪਣੇ ਚੜ੍ਹਾਵੇ ਕੋਲ ਇੱਥੇ ਖੜ੍ਹਾ ਹੋ ਜਾ ਜਦ ਤੱਕ ਮੈਂ ਯਹੋਵਾਹ ਨੂੰ ਉੱਥੇ ਨਾ ਮਿਲਾਂ।
16 Chúa Hằng Hữu gặp Ba-la-am, bảo ông về nói lại cho Ba-lác nghe những lời Ngài phán dặn.
੧੬ਤਾਂ ਯਹੋਵਾਹ ਬਿਲਆਮ ਨੂੰ ਮਿਲਿਆ ਅਤੇ ਉਸ ਦੇ ਮੂੰਹ ਵਿੱਚ ਇੱਕ ਵਾਕ ਪਾਇਆ ਅਤੇ ਆਖਿਆ, ਬਾਲਾਕ ਨੂੰ ਜਾ ਕੇ ਇਸ ਤਰ੍ਹਾਂ ਆਖੀਂ
17 Ông về, thấy Ba-lác vẫn đứng bên của lễ thiêu cùng với các trưởng lão Mô-áp. Ba-lác hỏi: “Chúa Hằng Hữu dạy thế nào?”
੧੭ਤਾਂ ਉਹ ਉਸ ਦੇ ਕੋਲ ਗਿਆ ਅਤੇ ਵੇਖੋ ਉਹ ਆਪਣੇ ਚੜ੍ਹਾਵੇ ਕੋਲ ਮੋਆਬ ਦੇ ਹਾਕਮਾਂ ਨਾਲ ਖੜ੍ਹਾ ਸੀ, ਤਾਂ ਬਾਲਾਕ ਨੇ ਉਸ ਨੂੰ ਆਖਿਆ, ਯਹੋਵਾਹ ਦਾ ਵਾਕ ਕੀ ਹੈ? ਉਸ ਨੇ ਆਪਣਾ ਅਗੰਮ ਵਾਕ ਬੋਲਿਆ,
18 Ba-la-am liền đáp: “Ba-lác, đứng lên nghe đây! Con trai Xếp-bô, lắng tai nghe lời này!
੧੮ਹੇ ਬਾਲਾਕ, ਉੱਠ ਅਤੇ ਸੁਣ, ਹੇ ਸਿੱਪੋਰ ਦੇ ਪੁੱਤਰ, ਮੇਰੀਆਂ ਗੱਲਾਂ ਉੱਤੇ ਧਿਆਨ ਦੇ।
19 Đức Chúa Trời đâu phải loài người để nói dối, hay để đổi thay ý kiến? Có bao giờ Ngài nói điều gì rồi không làm không?
੧੯ਪਰਮੇਸ਼ੁਰ ਇਨਸਾਨ ਨਹੀਂ ਕਿ ਝੂਠ ਬੋਲੇ, ਨਾ ਆਦਮੀ ਦੁਆਰਾ ਜੰਮਿਆ ਹੈ ਕਿ ਉਹ ਪਛਤਾਵੇ। ਕੀ ਉਸ ਨੇ ਕੁਝ ਆਖਿਆ ਹੋਵੇ ਅਤੇ ਨਾ ਕਰੇ? ਜਾਂ ਉਹ ਬੋਲਿਆ ਹੋਵੇ ਅਤੇ ਉਹ ਪੂਰਾ ਨਾ ਹੋਇਆ ਹੋਵੇ?
20 Và đây, tôi lại được lệnh chúc phước; vì Đức Chúa Trời ban phước họ, tôi làm sao cãi được?
੨੦ਵੇਖੋ, ਮੈਨੂੰ ਬਰਕਤ ਦੇਣ ਦੀ ਆਗਿਆ ਹੋਈ ਹੈ, ਉਸ ਨੇ ਬਰਕਤ ਦਿੱਤੀ, ਇਸ ਨੂੰ ਮੈਂ ਮੋੜ ਨਹੀਂ ਸਕਦਾ।
21 Ngài không bắt tội Gia-cốp; cũng chẳng kể Ít-ra-ên là gian tà. Chúa Hằng Hữu là Đức Chúa Trời ở với họ; Ngài là Vua lãnh đạo họ.
੨੧ਉਸ ਨੇ ਯਾਕੂਬ ਵਿੱਚ ਬੁਰਿਆਈ ਨਹੀਂ ਦੇਖੀ, ਨਾ ਇਸਰਾਏਲ ਵਿੱਚ ਚਲਾਕੀ ਵੇਖੀ। ਯਹੋਵਾਹ ਉਹ ਦਾ ਪਰਮੇਸ਼ੁਰ ਉਹ ਦੇ ਨਾਲ ਹੈ, ਅਤੇ ਰਾਜੇ ਦੀ ਲਲਕਾਰ ਉਹ ਦੇ ਵਿੱਚ ਹੈ।
22 Chúa dẫn họ ra khỏi Ai Cập; họ thấy Ngài dũng mãnh như bò rừng.
੨੨ਪਰਮੇਸ਼ੁਰ ਉਹ ਨੂੰ ਮਿਸਰ ਤੋਂ ਲਿਆ ਰਿਹਾ ਹੈ, ਉਹਨਾਂ ਵਿੱਚ ਸਾਨ੍ਹ ਜਿਨ੍ਹਾਂ ਜ਼ੋਰ ਹੈ।
23 Không ai bùa ếm Gia-cốp nổi; không tà thuật nào khống chế được Ít-ra-ên. Vì đây là lúc nói về: ‘Những việc lớn lao Đức Chúa Trời đã làm cho Ít-ra-ên!’
੨੩ਯਾਕੂਬ ਉੱਤੇ ਜਾਦੂ ਨਹੀਂ ਚੱਲਦਾ, ਨਾ ਇਸਰਾਏਲ ਉੱਤੇ ਟੂਣਾ। ਹੁਣ ਯਾਕੂਬ ਅਤੇ ਇਸਰਾਏਲ ਵਿਖੇ ਆਖਿਆ ਜਾਵੇਗਾ, ਪਰਮੇਸ਼ੁਰ ਨੇ ਕੀ ਕੀਤਾ!
24 Như sư tử, họ vùng lên; chỉ chịu nằm xuống khi nào đã ăn xong mồi bắt được, và uống máu kẻ bị giết!”
੨੪ਇਹ ਪਰਜਾ ਸ਼ੇਰਨੀ ਵਾਂਗੂੰ ਉੱਠੇਗੀ, ਅਤੇ ਸ਼ੇਰ ਵਾਂਗੂੰ ਆਪਣੇ ਆਪ ਨੂੰ ਖੜ੍ਹਾ ਕਰੇਗੀ, ਉਹ ਨਹੀਂ ਲੇਟੇਗੀ ਜਦ ਤੱਕ ਸ਼ਿਕਾਰ ਨਾ ਖਾ ਲਵੇ, ਅਤੇ ਸ਼ਿਕਾਰ ਦਾ ਲਹੂ ਨਾ ਪੀ ਲਵੇ।
25 Nghe thế, Ba-lác phàn nàn Ba-la-am: “Nếu ông không nguyền rủa thì cũng đừng chúc phước cho họ chứ!”
੨੫ਤਾਂ ਬਾਲਾਕ ਨੇ ਬਿਲਆਮ ਨੂੰ ਆਖਿਆ, ਨਾ ਉਹ ਨੂੰ ਸਰਾਪ ਦੇ ਅਤੇ ਨਾ ਉਹ ਨੂੰ ਬਰਕਤ ਹੀ ਦੇ!
26 Ba-la-am đáp: “Tôi đã thưa trước rồi, tôi chỉ được quyền nói những điều Chúa Hằng Hữu phán bảo tôi.”
੨੬ਪਰ ਬਿਲਆਮ ਨੇ ਬਾਲਾਕ ਨੂੰ ਉੱਤਰ ਦਿੱਤਾ, ਕੀ ਮੈਂ ਤੈਨੂੰ ਨਹੀਂ ਦੱਸਿਆ ਕਿ ਜੋ ਕੁਝ ਯਹੋਵਾਹ ਮੈਨੂੰ ਆਖਦਾ ਹੈ ਮੈਨੂੰ ਉਹੀ ਕਰਨਾ ਪੈਂਦਾ ਹੈ?
27 Một lần nữa, Vua Ba-lác đề nghị Ba-la-am: “Để ta đem ông đến một nơi khác. Mong rằng lần này ta sẽ làm vừa ý Đức Chúa Trời, và Ngài sẽ cho ông nguyền rủa họ tại đó.”
੨੭ਤਾਂ ਬਾਲਾਕ ਨੇ ਬਿਲਆਮ ਨੂੰ ਆਖਿਆ, ਚੱਲ, ਮੈਂ ਤੈਨੂੰ ਇੱਕ ਹੋਰ ਥਾਂ ਲੈ ਜਾਂਵਾਂ। ਸ਼ਾਇਦ ਪਰਮੇਸ਼ੁਰ ਦੀ ਨਿਗਾਹ ਵਿੱਚ ਚੰਗਾ ਲੱਗੇ ਕਿ ਤੂੰ ਉੱਥੋਂ ਮੇਰੇ ਲਈ ਉਹਨਾਂ ਨੂੰ ਸਰਾਪ ਦੇਵੇਂ।
28 Vậy, Ba-lác đưa Ba-la-am lên đỉnh núi Phê-ô, từ đó nhìn thấy hoang mạc.
੨੮ਤਾਂ ਬਾਲਾਕ ਬਿਲਆਮ ਨੂੰ ਪੇਓਰ ਦੀ ਟੀਸੀ ਉੱਤੇ ਲੈ ਗਿਆ ਜਿਹੜੀ ਹੇਠਾਂ ਦੇ ਵੱਲ ਝੁੱਕੀ ਹੋਈ ਸੀ।
29 Ba-la-am lại yêu cầu Ba-lác xây bảy bàn thờ, đem đến bảy con bò và bảy con chiên.
੨੯ਫੇਰ ਬਿਲਆਮ ਨੇ ਬਾਲਾਕ ਨੂੰ ਆਖਿਆ, ਇੱਥੇ ਮੇਰੇ ਲਈ ਸੱਤ ਜਗਵੇਦੀਆਂ ਬਣਾ ਅਤੇ ਮੇਰੇ ਲਈ ਇੱਥੇ ਸੱਤ ਬਲ਼ਦ ਅਤੇ ਸੱਤ ਭੇਡੂ ਤਿਆਰ ਕਰ।
30 Ba-lác làm theo lời yêu cầu Ba-la-am, và họ lại dâng một con bò, một con chiên trên mỗi bàn thờ.
੩੦ਤਾਂ ਬਾਲਾਕ ਨੇ ਉਸੇ ਤਰ੍ਹਾਂ ਹੀ ਕੀਤਾ ਜਿਵੇਂ ਬਿਲਆਮ ਨੇ ਆਖਿਆ ਅਤੇ ਹਰ ਜਗਵੇਦੀ ਉੱਤੇ ਇੱਕ ਬਲ਼ਦ ਅਤੇ ਇੱਕ ਭੇਡੂ ਚੜ੍ਹਾਇਆ।

< Dân Số 23 >