< II Sa-mu-ên 3 >
1 Cuộc nội chiến giữa hai phe Sau-lơ và Đa-vít tiếp diễn lâu ngày nhưng triều Đa-vít ngày càng mạnh, còn triều Sau-lơ ngày càng suy yếu.
੧ਸ਼ਾਊਲ ਦੇ ਘਰਾਣੇ ਅਤੇ ਦਾਊਦ ਦੇ ਘਰਾਣੇ ਵਿੱਚ ਲੰਮੇ ਸਮੇਂ ਤੱਕ ਯੁੱਧ ਹੁੰਦਾ ਰਿਹਾ, ਪਰ ਦਾਊਦ ਦਿਨੋ ਦਿਨ ਤਕੜਾ ਹੁੰਦਾ ਗਿਆ, ਪਰ ਸ਼ਾਊਲ ਦਾ ਘਰਾਣਾ ਕਮਜ਼ੋਰ ਹੁੰਦਾ ਗਿਆ।
2 Tại Hếp-rôn, Đa-vít sinh được các con trai sau đây: Trưởng nam là Am-nôn, mẹ là A-hi-nô-am, người Gít-rê-ên.
੨ਫਿਰ ਹਬਰੋਨ ਵਿੱਚ ਦਾਊਦ ਦੇ ਪੁੱਤਰ ਪੈਦਾ ਹੋਏ, ਉਹ ਦਾ ਪਹਿਲੌਠੇ ਪੁੱਤਰ ਅਮਨੋਨ ਸੀ ਜੋ ਯਿਜ਼ਰੇਲਣ ਅਹੀਨੋਅਮ ਦੀ ਕੁੱਖੋਂ ਹੋਇਆ,
3 Con thứ hai là Chi-lê-áp, mẹ là A-bi-ga-in, trước là vợ của Na-banh ở Cát-mên. Con thứ ba là Áp-sa-lôm, mẹ là Ma-a-ca, con gái của Thanh-mai, vua xứ Ghê-sua.
੩ਦੂਜੇ ਦਾ ਨਾਮ ਕਿਲਆਬ ਸੀ ਜੋ ਕਰਮਲੀ ਨਾਬਾਲ ਦੀ ਪਤਨੀ ਅਬੀਗੈਲ ਦੀ ਕੁੱਖੋਂ ਪੈਦਾ ਹੋਇਆ ਅਤੇ ਤੀਜਾ ਅਬਸ਼ਾਲੋਮ ਸੀ ਜੋ ਗਸ਼ੂਰ ਦੇ ਰਾਜੇ ਤਲਮਈ ਦੀ ਧੀ ਮਅਕਾਹ ਦੀ ਕੁੱਖੋਂ ਪੈਦਾ ਹੋਇਆ,
4 Con thứ tư là A-đô-ni-gia, mẹ là Hà-ghi. Con thứ năm là Sê-pha-tia, mẹ là A-bi-tan.
੪ਅਤੇ ਚੌਥੇ ਦਾ ਨਾਮ ਅਦੋਨੀਯਾਹ ਜਿਸ ਨੂੰ ਹੱਗੀਥ ਨੇ ਜਨਮ ਦਿੱਤਾ ਅਤੇ ਪੰਜਵੇ ਦਾ ਨਾਮ ਸ਼ਫ਼ਟਯਾਹ ਸੀ ਜਿਸ ਨੂੰ ਅਬੀਟਾਲ ਨੇ ਜਨਮ ਦਿੱਤਾ
5 Con thứ sáu là Ích-rê-am, mẹ là Éc-la, vợ của Đa-vít. Đó là các con trai được sinh cho Đa-vít tại Hếp-rôn.
੫ਅਤੇ ਛੇਵਾਂ ਯਿਥਰਆਮ ਸੀ, ਉਹ ਜੋ ਦਾਊਦ ਦੀ ਪਤਨੀ ਅਗਲਾਹ ਦੀ ਕੁੱਖੋਂ ਪੈਦਾ ਹੋਇਆ ਸੀ। ਦਾਊਦ ਦੇ ਇਹ ਪੁੱਤਰ ਹਬਰੋਨ ਵਿੱਚ ਪੈਦਾ ਹੋਏ।
6 Trong thời gian chiến tranh với Đa-vít, Áp-ne đã củng cố địa vị mình giữa những người theo phe Sau-lơ.
੬ਜਦ ਸ਼ਾਊਲ ਦੇ ਘਰਾਣੇ ਅਤੇ ਦਾਊਦ ਘਰਾਣੇ ਵਿੱਚ ਲੜਾਈ ਹੋ ਰਹੀ ਸੀ ਤਾਂ ਅਜਿਹਾ ਹੋਇਆ ਕਿ ਅਬਨੇਰ ਨੇ ਸ਼ਾਊਲ ਦੇ ਘਰਾਣੇ ਵਿੱਚ ਆਪਣੇ ਆਪ ਨੂੰ ਤਕੜਾ ਕੀਤਾ।
7 Sau-lơ có để lại một cung nữ tên là Rít-ba, con gái của Ai-gia. Ích-bô-sết nói với Áp-ne: “Sao ông dám ngủ với vợ bé của cha ta?”
੭ਸ਼ਾਊਲ ਦੀ ਇੱਕ ਰਖ਼ੈਲ ਰਿਜ਼ਪਾਹ ਜੋ ਅੱਯਾਹ ਦੀ ਧੀ ਸੀ, ਈਸ਼ਬੋਸ਼ਥ ਨੇ ਅਬਨੇਰ ਨੂੰ ਆਖਿਆ, ਤੂੰ ਮੇਰੇ ਪਿਤਾ ਦੀ ਰਖ਼ੈਲ ਨਾਲ ਕਿਉਂ ਸੰਗ ਕੀਤਾ?
8 Áp-ne giận lắm, nói: “Tôi có phải là chó Giu-đa đâu mà ai nói sao cũng được vậy? Cho đến nay, tôi vẫn tỏ lòng trung thành với triều vua cha Sau-lơ, với anh em, bạn bè của vua cha, bảo vệ cho vua không rơi vào tay Đa-vít, thế mà ngày nay vua hạch lỗi tôi phạm với một người phụ nữ?
੮ਅਬਨੇਰ ਈਸ਼ਬੋਸ਼ਥ ਦੀ ਇਸ ਗੱਲ ਦੇ ਕਾਰਨ ਗੁੱਸੇ ਹੋਇਆ ਅਤੇ ਆਖਿਆ, ਕੀ ਮੈਂ ਯਹੂਦਾਹ ਦੇ ਕੁੱਤੇ ਦਾ ਸਿਰ ਹਾਂ? ਮੈਂ ਯਹੂਦਾਹ ਨਾਲ ਵਿਰੋਧ ਕਰ ਕੇ ਅੱਜ ਦੇ ਦਿਨ ਤੱਕ ਤੇਰੇ ਪਿਤਾ ਸ਼ਾਊਲ ਦੇ ਘਰਾਣੇ ਉੱਤੇ ਅਤੇ ਉਹ ਦੇ ਭਰਾਵਾਂ ਉੱਤੇ ਅਤੇ ਉਹ ਦੇ ਮਿੱਤਰਾਂ ਉੱਤੇ ਕਿਰਪਾ ਕਰਦਾ ਰਿਹਾ ਹਾਂ ਅਤੇ ਮੈਂ ਤੈਨੂੰ ਦਾਊਦ ਦੇ ਹੱਥ ਨਹੀਂ ਸੌਂਪਿਆ, ਪਰ ਤੂੰ ਅੱਜ ਇਸ ਇਸਤਰੀ ਦੇ ਕਾਰਨ ਮੇਰੇ ਉੱਤੇ ਦੋਸ਼ ਲਗਾਉਂਦਾ ਹੈਂ?
9 Xin Đức Chúa Trời phạt tôi nặng nề nếu tôi không giúp Đa-vít, thể hiện lời Chúa Hằng Hữu đã hứa với ông ấy
੯ਪਰਮੇਸ਼ੁਰ ਅਬਨੇਰ ਨਾਲ ਅਜਿਹਾ ਹੀ ਕਰੇ ਸਗੋਂ ਇਸ ਨਾਲੋਂ ਵੀ ਵਧੇਰੇ ਮੈਂ ਉਸੇ ਤਰ੍ਹਾਂ ਨਾਲ ਕੰਮ ਨਾ ਕਰਾਂ, ਜਿਵੇਂ ਯਹੋਵਾਹ ਨੇ ਦਾਊਦ ਨਾਲ ਸਹੁੰ ਖਾਧੀ ਹੈ।
10 chuyển vương quyền từ nhà Sau-lơ sang nhà Đa-vít, lập Đa-vít làm vua cả Ít-ra-ên và Giu-đa, từ Đan cho đến Bê-e-sê-ba.”
੧੦ਰਾਜ ਨੂੰ ਸ਼ਾਊਲ ਦੇ ਘਰਾਣੇ ਤੋਂ ਵੱਖਰਾ ਕਰ ਦੇਵਾਂ ਅਤੇ ਦਾਊਦ ਦੀ ਗੱਦੀ ਨੂੰ ਇਸਰਾਏਲ ਉੱਤੇ ਅਤੇ ਯਹੂਦਾਹ ਉੱਤੇ ਦਾਨ ਤੋਂ ਲੈ ਕੇ ਬਏਰਸ਼ਬਾ ਤੱਕ ਸਥਿਰ ਕਰ ਦੇਵਾਂ!
11 Ích-bô-sết không dám nói một lời vì sợ Áp-ne.
੧੧ਤਦ ਉਹ ਅਬਨੇਰ ਦੇ ਸਾਹਮਣੇ ਫਿਰ ਕੁਝ ਉੱਤਰ ਨਾ ਦੇ ਸਕਿਆ, ਕਿਉਂ ਜੋ ਉਹ ਉਸ ਤੋਂ ਡਰ ਗਿਆ ਸੀ।
12 Áp-ne sai người thay mình thưa cùng Đa-vít: “Thực tế thì đất nước thuộc về ai ngài hẳn biết? Nếu ngài lập ước với tôi, thì tôi xin giúp ngài thống nhất Ít-ra-ên.”
੧੨ਇਸ ਲਈ ਅਬਨੇਰ ਨੇ ਦਾਊਦ ਕੋਲ ਦੂਤ ਭੇਜੇ ਅਤੇ ਆਖਿਆ, ਦੇਸ਼ ਕਿਹ ਦਾ ਹੈ? ਤੁਸੀਂ ਮੇਰੇ ਨਾਲ ਵਾਇਦਾ ਕਰੋ ਅਤੇ ਵੇਖੋ, ਮੈਂ ਤੁਹਾਡੀ ਸਹਾਇਤਾ ਕਰਾਂਗਾ ਜੋ ਸਾਰੇ ਇਸਰਾਏਲ ਦੇ ਮਨਾਂ ਨੂੰ ਤੁਹਾਡੀ ਵੱਲ ਕਰ ਦੇਵਾਂ।
13 Đa-vít đáp: “Được, ta sẽ lập ước với ông, với điều kiện ông phải đem Mi-canh, con Sau-lơ đến cho ta, nếu không, đừng gặp mặt ta.”
੧੩ਤਦ ਦਾਊਦ ਬੋਲਿਆ, ਚੰਗੀ ਗੱਲ, ਮੈਂ ਤੇਰੇ ਨਾਲ ਬਚਨ ਕਰਾਂਗਾ, ਪਰ ਤੈਥੋਂ ਮੈਂ ਇੱਕ ਗੱਲ ਮੰਗਦਾ ਕਿ ਜਿਸ ਵੇਲੇ ਤੂੰ ਮੈਨੂੰ ਮਿਲਣ ਲਈ ਆਵੇਂ ਅਤੇ ਸ਼ਾਊਲ ਦੀ ਧੀ ਮੀਕਲ ਨੂੰ ਆਪਣੇ ਨਾਲ ਨਾ ਲਿਆਵੇਂ ਤਾਂ ਤੂੰ ਮੇਰਾ ਮੂੰਹ ਕਦੇ ਨਾ ਵੇਖੇਂਗਾ।
14 Đa-vít cũng sai người đến yêu cầu Ích-bô-sết: “Phải trả Mi-canh vợ ta lại cho ta, vì ta đã cưới nàng với sính lễ 100 dương bì Phi-li-tin.”
੧੪ਫਿਰ ਦਾਊਦ ਨੇ ਸ਼ਾਊਲ ਦੇ ਪੁੱਤਰ ਈਸ਼ਬੋਸ਼ਥ ਨੂੰ ਦੂਤਾਂ ਦੇ ਰਾਹੀਂ ਸੁਨੇਹਾ ਭੇਜਿਆ, ਮੇਰੀ ਪਤਨੀ ਮੀਕਲ ਨੂੰ, ਜੋ ਮੈਂ ਫ਼ਲਿਸਤੀਆਂ ਦੀਆਂ ਸੌ ਖਲੜੀਆਂ ਦੇ ਕੇ ਵਿਆਹੀ ਸੀ ਮੇਰੇ ਹੱਥ ਸੌਂਪ ਦੇ।
15 Ích-bô-sết cho người đi bắt Mi-canh trong nhà chồng là Pha-ti-ên con của La-ích.
੧੫ਤਦ ਈਸ਼ਬੋਸ਼ਥ ਨੇ ਲੋਕ ਭੇਜੇ ਅਤੇ ਉਸ ਇਸਤਰੀ ਨੂੰ ਉਸ ਦੇ ਪਤੀ ਲੈਸ਼ ਦੇ ਪੁੱਤਰ ਫ਼ਲਟੀਏਲ ਕੋਲੋਂ ਖੋਹ ਲਿਆ।
16 Mặc cho Pha-ti-ên theo sau Mi-canh, vừa đi vừa khóc cho đến tận Ba-hu-rim. Đến lúc ấy, Áp-ne mới bảo: “Ông về đi!” Pha-ti-ên đành quay về.
੧੬ਤਦ ਉਸ ਦਾ ਪਤੀ ਉਸ ਇਸਤਰੀ ਦੇ ਨਾਲ ਤੁਰਿਆ ਉਸ ਦੇ ਪਿੱਛੇ ਬਹੁਰੀਮ ਸ਼ਹਿਰ ਤੱਕ ਰੋਂਦਾ ਆਇਆ। ਤਦ ਅਬਨੇਰ ਨੇ ਉਹ ਨੂੰ ਆਖਿਆ, ਜਾ, ਮੁੜ ਜਾ! ਤਦ ਉਹ ਮੁੜ ਗਿਆ।
17 Áp-ne bàn với các trưởng lão Ít-ra-ên: “Lâu nay, các ông vẫn mong muốn Đa-vít làm vua.
੧੭ਤਦ ਅਬਨੇਰ ਨੇ ਇਸਰਾਏਲ ਦੇ ਬਜ਼ੁਰਗਾਂ ਨਾਲ ਗੱਲਾਂ ਬਾਤਾਂ ਕਰ ਕੇ ਆਖਿਆ, ਤੁਸੀਂ ਤਾਂ ਪਹਿਲਾ ਹੀ ਚਾਹੁੰਦੇ ਸੀ ਕਿ ਦਾਊਦ ਸਾਡਾ ਰਾਜਾ ਬਣੇ,
18 Bây giờ là lúc ta thực hiện ý muốn ấy, vì Chúa Hằng Hữu có hứa với Đa-vít: ‘Ta sẽ dùng đầy tớ Ta là Đa-vít giải cứu Ít-ra-ên khỏi quyền lực Phi-li-tin và các nước thù nghịch.’”
੧੮ਇਸ ਲਈ ਹੁਣ ਤੁਸੀਂ ਅਜਿਹਾ ਹੀ ਕਰੋਂ ਕਿਉਂ ਜੋ ਯਹੋਵਾਹ ਨੇ ਦਾਊਦ ਦੇ ਲਈ ਆਖਿਆ ਹੈ ਕਿ ਮੈਂ ਆਪਣੇ ਦਾਸ ਦਾਊਦ ਦੇ ਰਾਹੀਂ ਆਪਣੀ ਪਰਜਾ ਇਸਰਾਏਲ ਨੂੰ ਫ਼ਲਿਸਤੀਆਂ ਦੇ ਹੱਥੋਂ ਅਤੇ ਉਸ ਦੇ ਸਾਰੇ ਵੈਰੀਆਂ ਦੇ ਹੱਥੋਂ ਛੁਟਕਾਰਾ ਦਿਆਂਗਾ।
19 Áp-ne cũng vận động trong vòng người Bên-gia-min. Sau đó, ông đi Hếp-rôn trình lên Đa-vít nguyện vọng của người Ít-ra-ên và Bên-gia-min.
੧੯ਤਦ ਅਬਨੇਰ ਨੇ ਬਿਨਯਾਮੀਨ ਨੂੰ ਵੀ ਇਹ ਗੱਲ ਸੁਣਾਈ ਤਾਂ ਫਿਰ ਅਬਨੇਰ ਹਬਰੋਨ ਨੂੰ ਗਿਆ ਤਾਂ ਕਿ ਜੋ ਸਭ ਕੁਝ ਜਿਹੜਾ ਇਸਰਾਏਲ ਨੂੰ ਅਤੇ ਬਿਨਯਾਮੀਨ ਦੇ ਸਾਰੇ ਘਰਾਣੇ ਨੂੰ ਚੰਗਾ ਲੱਗਿਆ ਸੀ ਉਹ ਸਭ ਕੁਝ ਦਾਊਦ ਨੂੰ ਸੁਣਾਵੇ।
20 Áp-ne đi Hếp-rôn chuyến này với một phái đoàn hai mươi người. Họ được Đa-vít mở tiệc khoản đãi.
੨੦ਸੋ ਅਬਨੇਰ ਹਬਰੋਨ ਵਿੱਚ ਦਾਊਦ ਕੋਲ ਆਇਆ ਅਤੇ ਵੀਹ ਮਨੁੱਖ ਉਹ ਦੇ ਨਾਲ ਸਨ। ਤਦ ਦਾਊਦ ਨੇ ਅਬਨੇਰ ਦੀ ਅਤੇ ਉਹ ਦੇ ਨਾਲ ਦੇ ਲੋਕਾਂ ਦੀ ਦਾਵਤ ਕੀਤੀ।
21 Mãn tiệc, Áp-ne nói: “Bây giờ tôi xin phép lên đường kêu gọi toàn dân họp lại trước mặt vua. Họ sẽ lập ước với vua và vua sẽ cai trị toàn quốc như điều hằng ao ước.” Vậy Đa-vít cho Áp-ne ra về bình an.
੨੧ਅਬਨੇਰ ਨੇ ਦਾਊਦ ਨੂੰ ਆਖਿਆ, ਹੁਣ ਮੈਂ ਉੱਠ ਕੇ ਜਾਂਵਾਂਗਾ ਅਤੇ ਸਾਰੇ ਇਸਰਾਏਲ ਨੂੰ ਆਪਣੇ ਮਹਾਰਾਜ ਰਾਜਾ ਦੇ ਕੋਲ ਇਕੱਠਿਆਂ ਕਰਾਂਗਾ ਜੋ ਓਹ ਤੁਹਾਡੇ ਨਾਲ ਵਾਇਦਾ ਕਰਨ ਅਤੇ ਜਿੱਥੇ ਤੁਹਾਡਾ ਜੀਅ ਕਰੇ ਉੱਥੇ ਹੀ ਤੁਸੀਂ ਰਾਜ ਕਰੋ। ਦਾਊਦ ਨੇ ਅਬਨੇਰ ਨੂੰ ਵਿਦਾ ਕੀਤਾ ਅਤੇ ਉਹ ਸੁੱਖ-ਸਾਂਦ ਨਾਲ ਚੱਲਿਆ ਗਿਆ।
22 Áp-ne vừa đi khỏi, Giô-áp dẫn một toán quân về, mang theo nhiều chiến lợi phẩm thu được trong một trận đột kích.
੨੨ਵੇਖੋ, ਉਸ ਵੇਲੇ ਦਾਊਦ ਦੇ ਸੇਵਕਾਂ ਅਤੇ ਯੋਆਬ ਕਿਸੇ ਟੋਲੀ ਦਾ ਪਿੱਛਾ ਕਰ ਕੇ ਢੇਰ ਸਾਰੀ ਲੁੱਟ ਆਪਣੇ ਨਾਲ ਲੈ ਆਏ। ਉਸ ਵੇਲੇ ਅਬਨੇਰ ਹਬਰੋਨ ਵਿੱਚ ਦਾਊਦ ਦੇ ਕੋਲ ਨਹੀਂ ਸੀ ਕਿਉਂ ਜੋ ਉਸ ਨੇ ਉਹ ਨੂੰ ਤੋਰ ਦਿੱਤਾ ਸੀ। ਉਹ ਸੁੱਖ-ਸਾਂਦ ਨਾਲ ਚੱਲਿਆ ਗਿਆ।
23 Khi Giô-áp trở về, người được tin Áp-ne đến bệ kiến Đa-vít, và vua cho ông ta về bình an.
੨੩ਜਦ ਯੋਆਬ ਅਤੇ ਦਲ ਦੇ ਸਭ ਲੋਕ ਜੋ ਉਹ ਦੇ ਨਾਲ ਸਨ ਆਏ ਤਾਂ ਉਨ੍ਹਾਂ ਨੇ ਯੋਆਬ ਨੂੰ ਆਖਿਆ, ਨੇਰ ਦਾ ਪੁੱਤਰ ਅਬਨੇਰ ਰਾਜਾ ਕੋਲ ਆਇਆ ਸੀ ਅਤੇ ਉਸ ਨੇ ਉਹ ਨੂੰ ਤੋਰ ਦਿੱਤਾ ਅਤੇ ਉਹ ਸੁੱਖ-ਸਾਂਦ ਨਾਲ ਚੱਲਿਆ ਗਿਆ।
24 Giô-áp tức tốc vào chầu Đa-vít và hỏi: “Vua làm gì vậy? Áp-ne đến đây, sao vua lại cho ông ta về?
੨੪ਸੋ ਯੋਆਬ ਰਾਜਾ ਦੇ ਕੋਲ ਆ ਕੇ ਬੋਲਿਆ, ਇਹ ਤੂੰ ਕੀ ਕੀਤਾ? ਵੇਖ ਅਬਨੇਰ ਤੇਰੇ ਕੋਲ ਆਇਆ ਸੋ ਤੂੰ ਉਹ ਨੂੰ ਕਿਉਂ ਵਿਦਾ ਕੀਤਾ ਅਤੇ ਉਹ ਚੱਲਿਆ ਗਿਆ।
25 Vua biết Áp-ne đó chứ! Ông ta chỉ lừa gạt vua. Ông ta đến chỉ với mục đích dò xem đường đi nước bước của vua và mọi chương trình kế hoạch vua đang thi hành.”
੨੫ਤੂੰ ਨੇਰ ਦੇ ਪੁੱਤਰ ਅਬਨੇਰ ਨੂੰ ਜਾਣਦਾ ਹੈਂ ਉਹ ਜੋ ਤੇਰੇ ਨਾਲ ਧੋਖਾ ਕਰਨ ਨੂੰ ਅਤੇ ਤੇਰੇ ਆਉਣ ਜਾਣ ਅਤੇ ਤੇਰੇ ਸਾਰੇ ਕੰਮਾਂ ਦਾ ਭੇਦ ਲੈਣ ਆਇਆ ਸੀ।
26 Nói xong, Giô-áp quay ra, sai quân đuổi theo Áp-ne. Đến hồ chứa nước Si-ra, họ bắt kịp và điệu Áp-ne về Hếp-rôn. Đa-vít không biết gì về việc này cả.
੨੬ਫਿਰ ਜਦ ਯੋਆਬ ਦਾਊਦ ਕੋਲੋਂ ਨਿੱਕਲ ਆਇਆ ਤਾਂ ਉਸ ਨੇ ਅਬਨੇਰ ਦੇ ਪਿੱਛੇ ਦੂਤ ਭੇਜੇ ਅਤੇ ਓਹ ਉਸ ਨੂੰ ਸਿਰਾਹ ਦੇ ਖੂਹ ਕੋਲੋਂ ਮੋੜ ਲਿਆਏ ਪਰ ਦਾਊਦ ਨੂੰ ਇਸ ਗੱਲ ਦੀ ਖ਼ਬਰ ਨਹੀਂ ਸੀ।
27 Khi Áp-ne về đến Hếp-rôn, Giô-áp dẫn ông ra ngoài cổng thành như để nói chuyện riêng, rồi bất ngờ đâm gươm vào bụng giết chết Áp-ne để trả thù cho em mình là A-sa-ên.
੨੭ਜਦ ਅਬਨੇਰ ਹਬਰੋਨ ਵਿੱਚ ਮੁੜ ਆਇਆ ਤਾਂ ਯੋਆਬ ਉਸ ਦੇ ਨਾਲ ਇਕੱਲੇ ਵਿੱਚ ਗੱਲ ਕਰਨ ਲਈ ਉਹ ਡਿਉੜ੍ਹੀ ਦੀ ਨੁੱਕਰ ਵਿੱਚ ਲੈ ਗਿਆ ਅਤੇ ਉੱਥੇ ਉਸ ਦੇ ਢਿੱਡ ਵਿੱਚ ਆਪਣੇ ਭਰਾ ਅਸਾਹੇਲ ਦੇ ਖੂਨ ਬਦਲੇ ਅਜਿਹਾ ਮਾਰਿਆ ਕਿ ਉਹ ਮਰ ਗਿਆ।
28 Khi nghe được chuyện này, Đa-vít nói: “Trước mặt Chúa Hằng Hữu, ta và toàn dân trong nước ta đều vô tội về cái chết của Áp-ne con của Nê-rơ.
੨੮ਇਹ ਦੇ ਪਿੱਛੋਂ ਜਦ ਦਾਊਦ ਨੇ ਸੁਣਿਆ ਤਾਂ ਉਹ ਬੋਲਿਆ, ਮੈਂ ਆਪਣੇ ਰਾਜ ਸਮੇਤ ਯਹੋਵਾਹ ਦੇ ਅੱਗੇ ਨੇਰ ਦੇ ਪੁੱਤਰ ਅਬਨੇਰ ਦੇ ਖੂਨ ਤੋਂ ਨਿਰਦੋਸ਼ ਹਾਂ।
29 Giô-áp và gia đình ông ta phải chịu trách nhiệm. Cầu cho nhà Giô-áp không thiếu người bị ung nhọt, phung hủi, què quặt, bị chém giết, và chết đói!”
੨੯ਉਹ ਯੋਆਬ ਦੇ ਸਿਰ ਅਤੇ ਉਹ ਦੇ ਪਿਤਾ ਦੇ ਸਾਰੇ ਘਰਾਣੇ ਦੇ ਉੱਤੇ ਰਹੇ ਅਤੇ ਯੋਆਬ ਦੇ ਘਰ ਵਿੱਚ ਕੋਈ ਨਾ ਕੋਈ ਅਜਿਹਾ ਰਹੇ ਜਿਹ ਦਾ ਲਹੂ ਵਗੇ ਜਾਂ ਕੋੜ੍ਹ ਹੋਵੇ ਜਾਂ ਲਾਠੀ ਫੜ੍ਹ ਕੇ ਤੁਰੇ ਜਾਂ ਤਲਵਾਰ ਨਾਲ ਡਿੱਗੇ ਜਾਂ ਰੋਟੀ ਦੀ ਘਾਟ ਹੋਵੇ!
30 Như vậy, hai anh em Giô-áp và A-bi-sai trả thù cho em mình, vì Áp-ne đã giết A-sa-ên trong trận Ga-ba-ôn.
੩੦ਸੋ ਯੋਆਬ ਅਤੇ ਉਸ ਦੇ ਭਰਾ ਅਬੀਸ਼ਈ ਨੇ ਅਬਨੇਰ ਨੂੰ ਮਾਰ ਸੁੱਟਿਆ ਕਿਉਂ ਜੋ ਉਸ ਨੇ ਉਨ੍ਹਾਂ ਦੇ ਭਰਾ ਅਸਾਹੇਲ ਨੂੰ ਗਿਬਓਨ ਦੀ ਲੜਾਈ ਦੇ ਵਿੱਚ ਮਾਰ ਸੁੱਟਿਆ ਸੀ।
31 Đa-vít ra lệnh cho Giô-áp và tất cả những người có mặt ở đó xé rách áo mình, mặc áo tang bằng vải thô, khóc thương Áp-ne. Và trong đám tang, chính vua đi sau linh cữu.
੩੧ਦਾਊਦ ਨੇ ਯੋਆਬ ਅਤੇ ਸਾਰੇ ਲੋਕਾਂ ਨੂੰ ਜੋ ਉਹ ਦੇ ਨਾਲ ਸਨ ਆਖਿਆ ਆਪਣੇ ਕੱਪੜੇ ਪਾੜੋ ਅਤੇ ਤੱਪੜ ਪਹਿਨ ਲਓ ਅਤੇ ਅਬਨੇਰ ਦੇ ਅੱਗੇ ਤੁਰ ਕੇ ਰੋਵੋ ਅਤੇ ਦਾਊਦ ਰਾਜਾ ਆਪ ਅਰਥੀ ਪਿੱਛੇ-ਪਿੱਛੇ ਤੁਰਿਆ।
32 Vậy, Áp-ne được an táng ở Hếp-rôn. Trước cửa mộ, vua và mọi người đều khóc lớn tiếng.
੩੨ਸੋ ਉਨ੍ਹਾਂ ਨੇ ਅਬਨੇਰ ਨੂੰ ਹਬਰੋਨ ਵਿੱਚ ਦਫ਼ਨਾ ਦਿੱਤਾ ਅਤੇ ਰਾਜਾ ਉੱਚੀ ਅਵਾਜ਼ ਨਾਲ ਅਬਨੇਰ ਦੀ ਕਬਰ ਉੱਤੇ ਰੋਇਆ ਅਤੇ ਲੋਕ ਵੀ ਰੋਏ।
33 Vua đọc bài ai ca cho Áp-ne: “Sao Áp-ne phải chết như một người khờ dại?
੩੩ਰਾਜਾ ਨੇ ਅਬਨੇਰ ਲਈ ਵਿਰਲਾਪ ਕੀਤਾ ਅਤੇ ਆਖਿਆ, ਹਾਏ ਅਬਨੇਰ! ਕੀ ਤੂੰ ਇੱਕ ਮੂਰਖ ਦੀ ਮੌਤ ਮਰਿਆ?
34 Trong lúc tay không bị trói; chân không bị còng? Chỉ vì có người ám hại— nên ông ngã chết cách đau thương.” Mọi người lại khóc.
੩੪ਤੇਰੇ ਹੱਥ ਬੰਨ੍ਹੇ ਹੋਏ ਨਹੀਂ ਸਨ, ਨਾ ਤੇਰੇ ਪੈਰੀਂ ਬੇੜੀਆਂ ਸਨ, ਤੂੰ ਤਾਂ ਇਸ ਤਰ੍ਹਾਂ ਡਿੱਗਿਆ ਜਿਵੇਂ ਕੋਈ ਅਪਰਾਧੀ ਅੱਗੇ ਡਿੱਗ ਪਵੇ! ਤਦ ਉਹ ਦੇ ਉੱਤੇ ਸਭ ਲੋਕ ਹੋਰ ਰੋਏ।
35 Ngày hôm ấy, người ta cố khuyên Đa-vít ăn, nhưng vua thề với Đức Chúa Trời không ăn gì trước khi mặt trời lặn.
੩੫ਤਾਂ ਸਭ ਲੋਕ ਉੱਥੋਂ ਆਏ ਤੇ ਦਿਨ ਰਹਿੰਦਿਆਂ ਦਾਊਦ ਨੂੰ ਕੁਝ ਖੁਵਾਉਣ ਲੱਗੇ। ਤਦ ਦਾਊਦ ਨੇ ਸਹੁੰ ਖਾ ਕੇ ਆਖਿਆ, ਜੇਕਰ ਮੈਂ ਸੂਰਜ ਡੁੱਬਣ ਤੋਂ ਪਹਿਲਾਂ ਰੋਟੀ ਜਾਂ ਹੋਰ ਕੁਝ ਖਾਵਾਂ ਤਾਂ ਪਰਮੇਸ਼ੁਰ ਮੇਰੇ ਨਾਲ ਅਜਿਹਾ ਹੀ ਕਰੇ ਸਗੋਂ ਇਸ ਨਾਲੋਂ ਵੀ ਵੱਧ ਕਰੇ!
36 Thấy thế, mọi người rất hài lòng. Mọi việc vua làm đều được mọi người vừa ý.
੩੬ਸਾਰੇ ਲੋਕਾਂ ਨੇ ਇਸ ਗੱਲ ਉੱਤੇ ਧਿਆਨ ਕੀਤਾ ਅਤੇ ਇਹ ਗੱਲ ਉਨ੍ਹਾਂ ਨੂੰ ਚੰਗੀ ਲੱਗੀ ਕਿਉਂਕਿ ਜੋ ਕੁਝ ਰਾਜਾ ਕਰਦਾ ਸੀ, ਸਭ ਲੋਕ ਉਸ ਤੇ ਰਾਜ਼ੀ ਹੁੰਦੇ ਸਨ।
37 Vậy, những người có mặt hôm ấy và toàn dân Ít-ra-ên đều hiểu rằng vua không chủ trương việc giết Áp-ne.
੩੭ਸਾਰੇ ਲੋਕਾਂ ਨੇ ਅਤੇ ਸਾਰੇ ਇਸਰਾਏਲ ਨੇ ਉਸ ਦਿਨ ਇਹ ਜਾਣ ਲਿਆ ਕਿ ਨੇਰ ਦਾ ਪੁੱਤਰ ਅਬਨੇਰ ਰਾਜੇ ਦੀ ਮਰਜ਼ੀ ਨਾਲ ਨਹੀਂ ਮਰਿਆ।
38 Đa-vít nói với mấy người thân cận: “Một nhà lãnh đạo, một vĩ nhân của Ít-ra-ên vừa tạ thế hôm nay.
੩੮ਰਾਜੇ ਨੇ ਆਪਣੇ ਸੇਵਕਾਂ ਨੂੰ ਆਖਿਆ, ਭਲਾ, ਤੁਸੀਂ ਨਹੀਂ ਜਾਣਦੇ ਕਿ ਅੱਜ ਦੇ ਦਿਨ ਇੱਕ ਪ੍ਰਧਾਨ ਸਗੋਂ ਇੱਕ ਮਹਾਂ ਪੁਰਸ਼ ਇਸਰਾਏਲ ਦੇ ਵਿੱਚੋਂ ਹਟਾ ਦਿੱਤਾ ਗਿਆ ਹੈ?
39 Mặc dù ta là vua được xức dầu, nhưng ngày nay thế còn yếu, trong khi hai con của Xê-ru-gia—Giô-áp và A-bi-sai—quá bạo tàn; nhưng Chúa Hằng Hữu sẽ lấy ác báo ác.”
੩੯ਭਾਵੇਂ ਮੈਂ ਅਭਿਸ਼ੇਕ ਕੀਤਾ ਹੋਇਆ ਰਾਜਾ ਹਾਂ, ਫ਼ਿਰ ਵੀ ਅੱਜ ਦੇ ਦਿਨ ਮੈਂ ਕਮਜ਼ੋਰ ਹਾਂ ਅਤੇ ਇਹ ਲੋਕ ਸਰੂਯਾਹ ਦੇ ਪੁੱਤਰ ਮੇਰੇ ਨਾਲ ਜ਼ੋਰਾਵਰੀ ਕਰਦੇ ਹਨ, ਪਰ ਯਹੋਵਾਹ ਬੁਰਿਆਰ ਨੂੰ ਉਹ ਦੀ ਬੁਰਿਆਈ ਦਾ ਪੂਰਾ ਬਦਲਾ ਦੇਵੇਗਾ।