< गज़लुल 3 >
1 मैंने रात को अपने पलंग पर उसे ढूँडा जो मेरी जान का प्यारा है; मैंने उसे ढूँडा पर न पाया।
੧ਰਾਤ ਨੂੰ ਮੈਂ ਆਪਣੇ ਪਲੰਗ ਉੱਤੇ, ਆਪਣੇ ਪ੍ਰਾਣ ਪਿਆਰੇ ਨੂੰ ਭਾਲਿਆ, ਮੈਂ ਉਹ ਨੂੰ ਭਾਲਿਆ ਪਰ ਉਹ ਮੈਨੂੰ ਨਹੀਂ ਮਿਲਿਆ।
2 अब मैं उठूँगी और शहर में फिरूँगी, गलियों में और बाज़ारों में, उसको ढूँडूंगी जो मेरी जान का प्यारा है। मैंने उसे ढूँडा पर न पाया।
੨ਮੈਂ ਹੁਣ ਉੱਠਾਂਗੀ, ਮੈਂ ਸ਼ਹਿਰ ਵਿੱਚ ਐਧਰ ਉੱਧਰ ਫਿਰਾਂਗੀ, ਮੈਂ ਗਲੀਆਂ ਵਿੱਚ ਅਤੇ ਚੌਕਾਂ ਵਿੱਚ ਆਪਣੇ ਪ੍ਰਾਣ ਪਿਆਰੇ ਨੂੰ ਭਾਲਾਂਗੀ। ਮੈਂ ਉਹ ਨੂੰ ਭਾਲਿਆ ਪਰ ਉਹ ਮੈਨੂੰ ਨਹੀਂ ਮਿਲਿਆ।
3 पहरेवाले जो शहर में फिरते हैं मुझे मिले। मैंने पूछा, “क्या तुम ने उसे देखा है, जो मेरी जान का प्यारा है?”
੩ਰਾਖੇ ਜਿਹੜੇ ਸ਼ਹਿਰ ਵਿੱਚ ਫਿਰਦੇ ਸਨ ਮੈਨੂੰ ਮਿਲੇ, “ਕੀ ਤੁਸੀਂ ਮੇਰੇ ਪ੍ਰਾਣ ਪਿਆਰੇ ਨੂੰ ਵੇਖਿਆ ਹੈ?”
4 अभी मैं उनसे थोड़ा ही आगे बढ़ी थी, कि मेरी जान का प्यारा मुझे मिल गया। मैंने उसे पकड़ रख्खा और उसे न छोड़ा; जब तक कि मैं उसे अपनी माँ के घर में और अपनी वालिदा के आरामगाह में न ले गई।
੪ਮੈਂ ਉਨ੍ਹਾਂ ਤੋਂ ਥੋੜ੍ਹਾ ਹੀ ਅੱਗੇ ਲੰਘੀ ਸੀ ਕਿ ਮੈਂ ਆਪਣੇ ਪ੍ਰਾਣ ਪਿਆਰੇ ਨੂੰ ਲੱਭ ਲਿਆ। ਮੈਂ ਉਹ ਨੂੰ ਫੜ੍ਹ ਲਿਆ ਅਤੇ ਛੱਡਿਆ ਨਾ, ਜਦ ਤੱਕ ਮੈਂ ਉਹ ਨੂੰ ਆਪਣੀ ਮਾਂ ਦੇ ਘਰ ਆਪਣੇ ਜਣਨੀ ਦੀ ਕੋਠਰੀ ਵਿੱਚ ਨਾ ਲੈ ਗਈ।
5 ऐ येरूशलेम की बेटियो, मैं तुम को ग़ज़ालों और मैदान की हिरनीयों की क़सम देती हूँ कि तुम मेरे प्यारे को न जगाओ न उठाओ, जब तक कि वह उठना न चाहे।
੫ਹੇ ਯਰੂਸ਼ਲਮ ਦੀਓ ਧੀਓ, ਮੈਂ ਤੁਹਾਨੂੰ ਚਕਾਰਿਆਂ ਅਤੇ ਖੇਤ ਦੀਆਂ ਹਿਰਨੀਆਂ ਦੀ ਸਹੁੰ ਚੁਕਾਉਂਦੀ ਹਾਂ, ਤੁਸੀਂ ਪ੍ਰੀਤ ਨੂੰ ਨਾ ਉਕਸਾਓ, ਨਾ ਜਗਾਓ, ਜਦ ਤੱਕ ਉਸ ਨੂੰ ਆਪ ਨਾ ਭਾਵੇ!
6 यह कौन है जो मुर और लुबान से और सौदागरों के तमाम 'इत्रों से मु'अत्तर होकर, बियाबान से धुंवे के खम्बे की तरह चला आता है।
੬ਇਹ ਕੌਣ ਹੈ ਜਿਹੜਾ ਧੂੰਏਂ ਦੇ ਥੰਮ੍ਹਾਂ ਵਾਂਗੂੰ, ਗੰਧਰਸ ਅਤੇ ਲੁਬਾਨ ਦੀ ਸੁਗੰਧੀ ਨਾਲ ਅਤੇ ਵਪਾਰੀਆਂ ਦੇ ਸਾਰੇ ਮਸਾਲਿਆਂ ਨਾਲ ਉਜਾੜ ਵੱਲੋਂ ਆਉਂਦਾ ਹੈ?
7 देखो, यह सुलेमान की पालकी है! जिसके साथ इस्राईली बहादुरों में से साठ पहलवान हैं।
੭ਵੇਖੋ, ਇਹ ਸੁਲੇਮਾਨ ਦੀ ਪਾਲਕੀ ਹੈ, ਉਸ ਦੇ ਆਲੇ-ਦੁਆਲੇ ਸੱਠ ਸੂਰਮੇ ਹਨ, ਜਿਹੜੇ ਇਸਰਾਏਲ ਦੇ ਸੂਰਮਿਆਂ ਵਿੱਚੋਂ ਹਨ।
8 वह सब के सब शमशीरज़न और जंग में माहिर हैं। रात के ख़तरे की वजह से हर एक की तलवार उसकी रान पर लटक रही है।
੮ਉਹ ਸਾਰੇ ਤਲਵਾਰ ਧਾਰੀ ਹਨ, ਉਹ ਯੁੱਧ ਵਿੱਚ ਨਿਪੁੰਨ ਹਨ, ਉਨ੍ਹਾਂ ਵਿੱਚੋਂ ਹਰ ਇੱਕ ਰਾਤਾਂ ਦੇ ਡਰ ਦੇ ਕਾਰਨ ਆਪਣੀ ਤਲਵਾਰ ਆਪਣੇ ਪੱਟ ਉੱਤੇ ਲਟਕਾਈ ਰੱਖਦਾ ਹੈ।
9 सुलेमान बादशाह ने लुबनान की लकड़ियों से अपने लिए एक पालकी बनवाई।
੯ਸੁਲੇਮਾਨ ਰਾਜਾ ਨੇ ਲਬਾਨੋਨ ਦੀ ਲੱਕੜੀ ਦੀ ਆਪਣੇ ਲਈ ਇੱਕ ਪਾਲਕੀ ਬਣਵਾਈ ਹੈ।
10 उसके डंडे चाँदी के बनवाए, उसके बैठने की जगह सोने की और गद्दीअर्ग़वानी बनवाई; और उसके अंदर का फ़र्श, येरूशलेम की बेटियों ने इश्क से आरास्ता किया।
੧੦ਉਸ ਦੇ ਥੰਮ੍ਹ ਚਾਂਦੀ ਦੇ ਅਤੇ ਉਸ ਦਾ ਛਤ੍ਰ ਸੋਨੇ ਦਾ ਅਤੇ ਉਸ ਦੀ ਗੱਦੀ ਬੈਂਗਣੀ ਰੰਗ ਦੀ ਬਣਵਾਈ ਹੈ, ਉਸ ਦਾ ਅੰਦਰਲਾ ਹਿੱਸਾ ਯਰੂਸ਼ਲਮ ਦੀਆਂ ਧੀਆਂ ਵੱਲੋਂ, ਬੜੇ ਪ੍ਰੇਮ ਨਾਲ ਜੋੜਿਆ ਗਿਆ ਹੈ।
11 ऐ सिय्यून की बेटियो, बाहर निकलो और सुलेमान बादशाह को देखो; उस ताज के साथ जो उसकी माँ ने उसके शादी के दिन और उसके दिल की शादमानी के दिन उसके सिर पर रख्खा।
੧੧ਹੇ ਸੀਯੋਨ ਦੀਓ ਧੀਓ, ਜ਼ਰਾ ਬਾਹਰ ਨਿੱਕਲੋ ਅਤੇ ਸੁਲੇਮਾਨ ਰਾਜਾ ਨੂੰ ਵੇਖੋ, ਉਸਨੇ ਉਹ ਤਾਜ ਪਾਇਆ ਹੈ, ਜਿਹੜਾ ਉਹ ਦੀ ਮਾਤਾ ਨੇ ਉਹ ਦੇ ਵਿਆਹ ਦੇ ਦਿਨ ਅਤੇ ਉਹ ਦੇ ਮਨ ਦੇ ਆਨੰਦ ਦੇ ਦਿਨ ਉਹ ਦੇ ਸਿਰ ਉੱਤੇ ਰੱਖਿਆ ਸੀ।