< नाहूम 3 >

1 ख़ूँरेज़ शहर पर अफ़सोस, वह झूट और लूट से बिल्कुल भरा है; वह लूटमार से बाज़ नहीं आता।
ਖੂਨੀ ਸ਼ਹਿਰ ਉੱਤੇ ਹਾਏ ਹਾਏ! ਸਾਰੇ ਦਾ ਸਾਰਾ ਝੂਠ ਅਤੇ ਲੁੱਟ ਨਾਲ ਭਰਿਆ ਹੋਇਆ ਹੈ, ਸ਼ਿਕਾਰ ਅਣਮੁੱਕ ਹੈ!
2 सुनो, चाबुक की आवाज़, और पहियों की खड़खड़ाहट और घोड़ों का कूदना और रथों के हिचकोले!
ਕੋਟਲੇ ਦਾ ਖੜਾਕ, ਪਹੀਏ ਦੀ ਗੂੰਜ, ਸਰਪੱਟ ਦੌੜਨ ਵਾਲਾ ਘੋੜਾ ਅਤੇ ਉੱਛਲਦਾ ਰੱਥ!
3 देखो, सवारों का हमला और तलवारों की चमक और भालों की झलक और मक़्तूलों के ढेर, और लाशों के तूदे; लाशों की इन्तिहा नहीं, लाशों से ठोकरें खाते हैं।
ਘੋੜ ਸਵਾਰ ਚੜ੍ਹਾਈ ਕਰਦੇ, ਤਲਵਾਰ ਚਮਕਦੀ ਅਤੇ ਬਰਛੀ ਲਸ਼ਕਦੀ ਹੈ! ਵੱਢੇ ਹੋਇਆਂ ਦੀ ਭੀੜ, ਲਾਸ਼ਾਂ ਦੇ ਢੇਰ, ਲੋਥਾਂ ਬੇਅੰਤ ਹਨ ਅਤੇ ਉਹ ਲੋਥਾਂ ਉੱਤੇ ਠੋਕਰ ਖਾਂਦੇ ਹਨ!
4 ये उस ख़ूबसूरत जादूगरनी फ़ाहिशा की बदकारी की कसरत का नतीजा है, क्यूँकि वह क़ौमों को अपनी बदकारी से, और घरानों को अपनी जादूगरी से बेचती है।
ਇਹ ਦਾ ਕਾਰਨ ਉਸ ਵਿਭਚਾਰਨ ਦੇ ਬਹੁਤੇ ਵਿਭਚਾਰ ਹਨ, ਜਿਹੜੀ ਸੋਹਣੀ ਅਤੇ ਰੂਪਵੰਤ ਹੈ, ਜਾਦੂਗਰੀਆਂ ਦੀ ਮਲਕਾ, ਜਿਹੜੀ ਕੌਮਾਂ ਨੂੰ ਆਪਣੀਆਂ ਜ਼ਨਾਹਕਾਰੀਆਂ ਨਾਲ ਵੇਚਦੀ ਹੈ ਅਤੇ ਘਰਾਣਿਆਂ ਨੂੰ ਆਪਣੀਆਂ ਜਾਦੂਗਰੀਆਂ ਨਾਲ।
5 रब्ब — उल — अफ़वाज फ़रमाता है, देख, मैं तेरा मुख़ालिफ़ हूँ और तेरे सामने से तेरा दामन उठा दूँगा, और क़ौमों को तेरी बरहनगी और ममलुकतों को तेरा सत्र दिखलाऊँगा।
ਵੇਖ, ਮੈਂ ਤੇਰੇ ਵਿਰੁੱਧ ਹਾਂ, ਸੈਨਾਂ ਦੇ ਯਹੋਵਾਹ ਦਾ ਵਾਕ ਹੈ, ਮੈਂ ਤੇਰਾ ਲਹਿੰਗਾ ਤੇਰੇ ਮੂੰਹ ਉੱਤੇ ਚੁੱਕ ਮਾਰਾਂਗਾ, ਮੈਂ ਕੌਮਾਂ ਨੂੰ ਤੇਰਾ ਨੰਗੇਜ਼ ਵਿਖਾਵਾਂਗਾ ਅਤੇ ਪਾਤਸ਼ਾਹੀਆਂ ਨੂੰ ਤੇਰੀ ਸ਼ਰਮ!
6 और नजासत तुझ पर डालूँगा, और तुझे रुस्वा करूँगा, हाँ तुझे अन्गुश्तनुमा कर दूँगा।
ਮੈਂ ਤੇਰੇ ਉੱਤੇ ਗੰਦਗੀ ਸੁੱਟਾਂਗਾ, ਤੇਰਾ ਮਖ਼ੌਲ ਉਡਾਵਾਂਗਾ ਅਤੇ ਤੈਨੂੰ ਤਮਾਸ਼ਾ ਬਣਾਵਾਂਗਾ!
7 और जो कोई तुझ पर निगाह करेगा, तुझ से भागेगा और कहेगा, नीनवा वीरान हुआ; इस पर कौन तरस खाएगा? मैं तेरे लिए तसल्ली देने वाले कहाँ से लाऊँ।
ਇਸ ਤਰ੍ਹਾਂ ਹੋਵੇਗਾ ਕਿ ਜਿੰਨੇ ਤੈਨੂੰ ਵੇਖਣਗੇ, ਤੇਰੇ ਕੋਲੋਂ ਭੱਜਣਗੇ ਅਤੇ ਕਹਿਣਗੇ, ਨੀਨਵਾਹ ਬਰਬਾਦ ਹੋਇਆ, ਕੌਣ ਉਹ ਦਾ ਸੋਗ ਕਰੇਗਾ? ਮੈਂ ਤੇਰੇ ਲਈ ਤਸੱਲੀ ਦੇਣ ਵਾਲੇ ਕਿੱਥੋਂ ਲੱਭਾਂ?
8 क्या तू नोआमून से बेहतर हैं, जो नहरों के बीच बसा था और पानी उसकी चारों तरफ़ था; जिसकी शहरपनाह दरिया-ए-नील था, और जिसकी फ़सील पानी था?
ਕੀ ਤੂੰ ਨੋ-ਆਮੋਨ ਤੋਂ ਚੰਗਾ ਹੈਂ, ਜੋ ਨਹਿਰਾਂ ਦੇ ਵਿੱਚ ਵੱਸਿਆ ਹੋਇਆ ਸੀ, ਜਿਹ ਦੇ ਆਲੇ-ਦੁਆਲੇ ਪਾਣੀ ਸੀ, ਜਿਹ ਦੀ ਸ਼ਹਿਰਪਨਾਹ ਸਮੁੰਦਰ ਅਤੇ ਉਹ ਦੀ ਕੰਧ ਪਾਣੀ ਸੀ?
9 कूश और मिस्र उसकी बेइन्तिहा तवानाई थे; फ़ूत और लूबीम उसके हिमायती थे।
ਕੂਸ਼ ਅਤੇ ਮਿਸਰ ਉਹ ਦਾ ਬਲ ਸੀ, ਉਹ ਬੇਅੰਤ ਸੀ, ਪੂਟ ਅਤੇ ਲੂਬੀਮ ਤੇਰੇ ਸਹਾਇਕ ਸਨ।
10 तोभी वह जिलावतन और ग़ुलाम हुआ; उसके बच्चे सब कूचों में पटक दिए गए, और उनके शुर्फ़ा पर पर्चा डाला गया, और उसके सब बुज़ुर्ग ज़ंजीरों से जकड़े गए।
੧੦ਤਾਂ ਵੀ ਉਹ ਲੈ ਲਿਆ ਗਿਆ, ਉਹ ਗੁਲਾਮੀ ਵਿੱਚ ਗਿਆ, ਉਹ ਦੇ ਨਿਆਣੇ ਸਾਰੀਆਂ ਗਲੀਆਂ ਦੇ ਸਿਰਿਆਂ ਉੱਤੇ ਪਟਕ ਦਿੱਤੇ ਗਏ, ਉਹ ਦੇ ਪਤਵੰਤਾਂ ਲਈ ਪਰਚੀਆਂ ਪਾਈਆਂ ਗਈਆਂ ਅਤੇ ਉਹ ਦੇ ਸਾਰੇ ਵੱਡੇ ਲੋਕ ਸੰਗਲਾਂ ਨਾਲ ਬੰਨ੍ਹੇ ਗਏ ਸਨ।
11 तू भी मस्त होकर अपने आप को छिपाएगा, और दुश्मन के सामने से पनाह ढूँडेगा।
੧੧ਤੂੰ ਵੀ ਮਸਤ ਹੋਵੇਂਗਾ, ਤੂੰ ਗਸ਼ ਖਾਵੇਂਗਾ ਅਤੇ ਤੂੰ ਵੀ ਵੈਰੀ ਤੋਂ ਬਚਾ ਲੱਭੇਂਗਾ!
12 तेरे सब क़िले' अंजीर के दरख़्त की तरह हैं, जिस पर पहले पक्के फल लगे हों, जिसको अगर कोई हिलाए तो वह खाने वाले के मुँह में गिर पड़ें।
੧੨ਤੇਰੇ ਸਭ ਗੜ੍ਹ ਹੰਜ਼ੀਰ ਦੇ ਦਰੱਖਤਾਂ ਵਾਂਗੂੰ ਹੋਣਗੇ, ਜਦੋਂ ਹੰਜ਼ੀਰ ਪਹਿਲਾਂ ਪੱਕਦੀਆਂ ਹਨ, ਜੇ ਉਹ ਹਿਲਾਏ ਜਾਣ ਤਾਂ ਉਹ ਖਾਣ ਵਾਲੇ ਦੇ ਮੂੰਹ ਵਿੱਚ ਡਿੱਗਣਗੀਆਂ।
13 देख, तेरे अन्दर तेरे मर्द 'औरतें बन गए, तेरी मम्लुकत के फाटक तेरे दुश्मनों के सामने खुले हैं; आग तेरे अड़बंगों को खा गई।
੧੩ਵੇਖ, ਤੇਰੇ ਲੋਕ ਤੇਰੇ ਵਿੱਚ ਔਰਤਾਂ ਹੀ ਹਨ, ਤੇਰੇ ਦੇਸ ਦੇ ਫਾਟਕ ਤੇਰੇ ਵੈਰੀਆਂ ਲਈ ਖੁਲ੍ਹੇ ਪਏ ਹਨ ਅਤੇ ਅੱਗ ਨੇ ਤੇਰੇ ਦਰਵਾਜ਼ਿਆਂ ਦੀਆਂ ਕੁੰਡੀਆਂ ਨੂੰ ਭਸਮ ਕੀਤਾ ਹੈ।
14 तू अपने घिराव के वक़्त के लिए पानी भर ले, और अपने क़िलों' को मज़बूत कर; गढ़े में उतरकर मिट्टी तैयार कर, और ईंट का साँचा हाथ में ले।
੧੪ਘੇਰੇ ਲਈ ਪਾਣੀ ਭਰ ਲੈ, ਆਪਣੇ ਗੜ੍ਹਾਂ ਨੂੰ ਤਕੜਾ ਕਰ, ਮਿੱਟੀ ਵਿੱਚ ਜਾ, ਗਾਰਾ ਲਤਾੜ ਅਤੇ ਭੱਠੇ ਨੂੰ ਤਕੜਾ ਕਰ!
15 वहाँ आग तुझे खा जाएगी, तलवार तुझे काट डालेगी। वह टिड्डी की तरह तुझे चट कर जाएगी। अगरचे तू अपने आप को चट कर जाने वाली टिड्डियों की तरह फ़िरावान करे, और फ़ौज — ए — मलख़ की तरह बेशुमार हो जाए।
੧੫ਉੱਥੇ ਅੱਗ ਤੈਨੂੰ ਭਸਮ ਕਰੇਗੀ, ਤਲਵਾਰ ਤੈਨੂੰ ਵੱਢੇਗੀ ਅਤੇ ਸਲਾ ਵਾਂਗੂੰ ਤੈਨੂੰ ਖਾਵੇਗੀ, ਆਪਣੇ ਆਪ ਨੂੰ ਸਲਾ ਵਾਂਗੂੰ ਵਧਾ ਅਤੇ ਆਪਣੇ ਆਪ ਨੂੰ ਟਿੱਡੀ ਵਾਂਗੂੰ ਵਧਾ!
16 तू ने अपने सौदागरों को आसमान के सितारों से ज़्यादा फ़िरावान किया। चट कर जाने वाली टिड्डी, ख़राब करके उड़ जाती है।
੧੬ਤੂੰ ਆਪਣੇ ਵਪਾਰੀਆਂ ਨੂੰ ਅਕਾਸ਼ ਦੇ ਤਾਰਿਆਂ ਨਾਲੋਂ ਵਧਾਇਆ, ਸਲਾ ਨੰਗਾ ਕਰਦੀ ਅਤੇ ਫੇਰ ਉੱਡ ਜਾਂਦੀ ਹੈ।
17 तेरे हाकिम मलख़ और तेरे सरदार टिड्डियों का हुजूम हैं, जो सर्दी के वक़्त झाड़ियों में रहती हैं; और जब आफ़ताब निकलता है तो उड़ जाती हैं, और उनका मकान कोई नहीं जानता।
੧੭ਤੇਰੇ ਸ਼ਾਹੀ ਲੋਕ ਟਿੱਡੀਆਂ ਵਾਂਗੂੰ ਹਨ, ਤੇਰੇ ਸੈਨਾਪਤੀ ਸਲਾ ਦੇ ਦਲਾਂ ਵਾਂਗੂੰ ਹਨ, ਜੋ ਸਿਆਲ ਦੇ ਦਿਨਾਂ ਵਿੱਚ ਬਾੜਾਂ ਦੇ ਉੱਤੇ ਟਿਕਦੀਆਂ ਹਨ, ਜਦ ਸੂਰਜ ਚੜ੍ਹਦਾ ਉਹ ਉੱਡ ਜਾਂਦੀ ਹੈ ਅਤੇ ਕੋਈ ਨਹੀਂ ਜਾਣਦਾ ਕਿ ਉਹ ਕਿੱਥੇ ਹਨ।
18 ऐ शाह — ए — असूर, तेरे चरवाहे सो गए; तेरे सरदार लेट गए। तेरी रि'आया पहाड़ों पर बिखर गई, और उसको इकठ्ठा करने वाला कोई नहीं।
੧੮ਹੇ ਅੱਸ਼ੂਰ ਦੇ ਰਾਜਾ, ਤੇਰੇ ਅਯਾਲੀ ਸੁੱਤੇ ਪਏ ਹਨ, ਤੇਰੇ ਸ਼ਰੀਫ ਲੰਮੇ ਪਏ ਹਨ, ਤੇਰੇ ਲੋਕ ਪਹਾੜਾਂ ਉੱਤੇ ਖਿੱਲਰੇ ਹੋਏ ਹਨ, ਕੋਈ ਇਕੱਠੇ ਕਰਨ ਵਾਲਾ ਨਹੀਂ ਹੈ।
19 तेरी शिकस्तगी ला'इलाज है, तेरा ज़ख़्म कारी है; तेरा हाल सुनकर सब ताली बजाएँगे। क्यूँकि कौन है जिस पर हमेशा तेरी शरारत का बार न था?
੧੯ਤੇਰਾ ਕੋਈ ਇਲਾਜ਼ ਨਹੀਂ, ਤੇਰਾ ਜ਼ਖਮ ਸਖ਼ਤ ਹੈ। ਤੇਰੀ ਖ਼ਬਰ ਦੇ ਸਭ ਸੁਣਨ ਵਾਲੇ ਤੇਰੇ ਉੱਤੇ ਤਾੜੀਆਂ ਵਜਾਉਂਦੇ ਹਨ, ਕਿਉਂਕਿ ਕੌਣ ਹੈ ਜਿਹ ਦੇ ਉੱਤੇ ਤੇਰੀ ਬਦੀ ਰੋਜ਼ ਨਾ ਆਈ ਹੋਵੇ?

< नाहूम 3 >