< हिज़ि 5 >
1 ऐ आदमज़ाद, तू एक तेज़ तलवार ले और हज्जाम के उस्तरे की तरह उस से अपना सिर और अपनी दाढी मुड़ा और तराज़ू ले और बालों को तौल कर उनके हिस्से बना।
੧ਹੇ ਮਨੁੱਖ ਦੇ ਪੁੱਤਰ, ਤੂੰ ਇੱਕ ਤੇਜ਼ ਤਲਵਾਰ ਲੈ ਅਤੇ ਨਾਈ ਦੇ ਉਸਤਰੇ ਵਾਂਗੂੰ ਉਹ ਨੂੰ ਲੈ ਕੇ ਉਹ ਦੇ ਨਾਲ ਆਪਣਾ ਸਿਰ ਤੇ ਦਾੜ੍ਹੀ ਮੁਨਾ ਅਤੇ ਤੱਕੜੀ ਲੈ ਕੇ ਵਾਲਾਂ ਨੂੰ ਤੋਲ ਕੇ ਉਹਨਾਂ ਦੇ ਹਿੱਸੇ ਬਣਾ।
2 फिर जब घेराव के दिन पूरे हो जाएँ, तो शहर के बीच में उनका एक हिस्सा लेकर आग में जला। और दूसरा हिस्सा लेकर तलवार से इधर उधर बिखेर दे। और तीसरा हिस्सा हवा में उड़ा दे, और मैं तलवार खींच कर उनका पीछा करूँगा।
੨ਫਿਰ ਜਦੋਂ ਘੇਰੇ ਦੇ ਦਿਨ ਪੂਰੇ ਹੋ ਜਾਣ ਤਾਂ ਉਹਨਾਂ ਦਾ ਤੀਜਾ ਹਿੱਸਾ ਲੈ ਕੇ ਸ਼ਹਿਰ ਦੇ ਵਿਚਕਾਰ ਅੱਗ ਵਿੱਚ ਸਾੜ, ਫੇਰ ਦੂਜੀ ਵਾਰ ਤੀਜਾ ਹਿੱਸਾ ਲੈ ਕੇ ਤਲਵਾਰ ਦੇ ਨਾਲ ਉਹਨਾਂ ਨੂੰ ਸ਼ਹਿਰ ਦੇ ਇੱਧਰ ਉੱਧਰ ਮਾਰ ਅਤੇ ਰਹਿੰਦਾ ਤੀਜਾ ਹਿੱਸਾ ਹਵਾ ਵਿੱਚ ਖਿਲਾਰ ਦੇ ਅਤੇ ਮੈਂ ਉਹਨਾਂ ਦੇ ਪਿੱਛੇ ਤਲਵਾਰ ਖਿੱਚ ਲਵਾਂਗਾ।
3 और उनमें से थोड़े से बाल गिन कर ले और उनको अपने दामन में बाँध।
੩ਉਹਨਾਂ ਵਿੱਚੋਂ ਥੋੜ੍ਹੇ ਜਿਹੇ ਵਾਲ਼ ਗਿਣ ਕੇ ਲੈ ਅਤੇ ਉਹਨਾਂ ਨੂੰ ਆਪਣੇ ਪੱਲੇ ਵਿੱਚ ਬੰਨ੍ਹ
4 फिर उनमें से कुछ निकाल कर आग में डाल और जला दे; इसमें से एक आग निकलेगी जो इस्राईल के तमाम घराने में फैल जाएगी।
੪ਫੇਰ ਉਹਨਾਂ ਵਿੱਚੋਂ ਕੁਝ ਵਾਲ਼ ਲੈ ਕੇ ਕੱਢ ਕੇ ਅੱਗ ਵਿੱਚ ਸਾੜ ਦੇ। ਇਸ ਵਿੱਚੋਂ ਇੱਕ ਅਗਨੀ ਇਸਰਾਏਲ ਦੇ ਸਾਰੇ ਘਰਾਣੇ ਵਿੱਚ ਨਿੱਕਲੇਗੀ।
5 ख़ुदावन्द ख़ुदा यूँ फ़रमाता है: कि येरूशलेम यही है। मैंने उसे क़ौमों और मम्लुकतों के बीच, जो उसके आस — पास हैं रख्खा है।
੫ਪ੍ਰਭੂ ਯਹੋਵਾਹ ਇਹ ਆਖਦਾ ਹੈ ਕਿ ਯਰੂਸ਼ਲਮ ਇਹੋ ਹੀ ਹੈ। ਮੈਂ ਉਸ ਨੂੰ ਕੌਮਾਂ ਦੇ ਵਿਚਕਾਰ ਰੱਖਿਆ ਹੈ ਅਤੇ ਉਹ ਦੇ ਆਲੇ-ਦੁਆਲੇ ਦੇਸ ਹਨ।
6 लेकिन उसने दीगर क़ौमों से ज़्यादा शरारत कर के मेरे हुक्मों की मुख़ालिफ़त की और मेरे क़ानून को आसपास की मम्लुकतों से ज़्यादा रद्द किया, क्यूँकि उन्होंने मेरे हुक्मों को रद्द किया और मेरे क़ानून की पैरवी न की।
੬ਉਸ ਨੇ ਮੇਰੇ ਨਿਆਂਵਾਂ ਦੇ ਵਿਰੁੱਧ ਵਿਦਰੋਹੀ ਹੋ ਕੇ ਦੂਜੀਆਂ ਕੌਮਾਂ ਨਾਲੋਂ ਵਧੇਰੇ ਦੁਸ਼ਟਤਾ ਕੀਤੀ ਅਤੇ ਮੇਰੀਆਂ ਬਿਧੀਆਂ ਦੇ ਵਿਰੁੱਧ ਆਲੇ-ਦੁਆਲੇ ਦੇ ਦੇਸਾਂ ਨਾਲੋਂ ਵਧੇਰੇ ਬੁਰਿਆਈ ਕੀਤੀ, ਕਿਉਂ ਜੋ ਉਹਨਾਂ ਨੇ ਮੇਰੇ ਨਿਆਂਵਾਂ ਨੂੰ ਰੱਦ ਕੀਤਾ ਅਤੇ ਮੇਰੀਆਂ ਬਿਧੀਆਂ ਅਨੁਸਾਰ ਨਹੀਂ ਚੱਲੇ।
7 इसलिए ख़ुदावन्द ख़ुदा यूँ फ़रमाता है: कि चूँकि तुम अपने आस — पास की क़ौम से बढ़ कर फ़ितना अंगेज़ हो और मेरे क़ानून की पैरवी नहीं की और मेरे हुक्मों पर 'अमल नहीं किया, और अपने आस — पास की क़ौम के क़ानून और हुक्मों पर भी 'अमल नहीं किया;
੭ਇਸ ਲਈ ਪ੍ਰਭੂ ਯਹੋਵਾਹ ਇਹ ਆਖਦਾ ਹੈ ਕਿ ਤੁਸੀਂ ਆਪਣੇ ਆਲੇ-ਦੁਆਲੇ ਦੀਆਂ ਕੌਮਾਂ ਨਾਲੋਂ ਵਧੇਰੇ ਦੁਸ਼ਟਤਾ ਕਰਨ ਵਾਲੇ ਹੋ ਅਤੇ ਮੇਰੀਆਂ ਬਿਧੀਆਂ ਉੱਤੇ ਨਹੀਂ ਚੱਲੇ ਅਤੇ ਮੇਰੇ ਹੁਕਮਾਂ ਨੂੰ ਨਹੀਂ ਮੰਨਿਆ ਸਗੋਂ ਆਪਣੇ ਆਲੇ-ਦੁਆਲੇ ਦੀਆਂ ਕੌਮਾਂ ਦੇ ਹੁਕਮਾਂ ਉੱਤੇ ਅਮਲ ਕੀਤਾ।
8 इसलिए ख़ुदावन्द ख़ुदा यूँ फ़रमाता है: कि देख, मैं, हाँ मैं ही तेरा मुख़ालिफ़ हूँ और तेरे बीच सब क़ौमों की आँखों के सामने तुझे सज़ा दूँगा।
੮ਇਸ ਲਈ ਪ੍ਰਭੂ ਯਹੋਵਾਹ ਇਹ ਆਖਦਾ ਹੈ ਕਿ ਵੇਖ, ਮੈਂ, ਹਾਂ ਮੈਂ ਹੀ ਤੇਰੇ ਵਿਰੁੱਧ ਹਾਂ ਅਤੇ ਮੈਂ ਕੌਮਾਂ ਦੇ ਸਾਹਮਣੇ ਤੇਰਾ ਨਿਆਂ ਕਰਾਂਗਾ।
9 और मैं तेरे सब नफ़रती कामों की वजह से तुझमें वही करूँगा, जो मैंने अब तक नहीं किया और कभी न करूँगा।
੯ਮੈਂ ਤੇਰੇ ਸਾਰੇ ਘਿਣਾਉਣੇ ਕੰਮਾਂ ਦੇ ਕਾਰਨ ਤੇਰੇ ਨਾਲ ਉਹ ਕਰਾਂਗਾ, ਜੋ ਮੈਂ ਹੁਣ ਤੱਕ ਕਦੇ ਨਹੀਂ ਕੀਤਾ ਅਤੇ ਅੱਗੇ ਲਈ ਇਹੋ ਜਿਹਾ ਕਿਸੇ ਨਾਲ ਵੀ ਨਹੀਂ ਕਰਾਂਗਾ।
10 अगर तुझमें बाप बेटे को और बेटा बाप को खा जाएगा, और मैं तुझे सज़ा दूँगा और तेरे बक़िये को हर तरफ़ तितर — बितर करूँगा।
੧੦ਇਸ ਲਈ ਤੇਰੇ ਵਿੱਚ ਪਿਉ ਪੁੱਤਰਾਂ ਨੂੰ ਖਾਣਗੇ ਅਤੇ ਪੁੱਤਰ ਪਿਤਾਵਾਂ ਨੂੰ ਖਾ ਜਾਣਗੇ ਅਤੇ ਮੈਂ ਤੇਰੇ ਉੱਤੇ ਨਿਆਂ ਨੂੰ ਪੂਰਾ ਕਰਾਂਗਾ। ਮੈਂ ਤੇਰੀ ਬਾਕੀ ਅੰਸ ਨੂੰ ਸਾਰੀਆਂ ਦਿਸ਼ਾਵਾਂ ਵਿੱਚ ਖਿਲਾਰ ਦਿਆਂਗਾ।
11 इसलिए ख़ुदावन्द ख़ुदा फ़रमाता है: कि मुझे अपनी हयात की क़सम, चूँकि तूने अपनी तमाम मकरूहात से और अपने नफ़रती कामों से मेरे मक़्दिस को नापाक किया है, इसलिए मैं भी तुझे घटाऊँगा, मेरी आँखें रि'आयत न करेंगी, मैं हरगिज़ रहम न करूँगा।
੧੧ਇਸ ਲਈ ਪ੍ਰਭੂ ਯਹੋਵਾਹ ਦਾ ਵਾਕ ਹੈ ਕਿ ਮੈਨੂੰ ਆਪਣੇ ਜੀਵਨ ਦੀ ਸਹੁੰ, ਕਿਉਂ ਜੋ ਤੂੰ ਆਪਣਿਆਂ ਸਾਰਿਆਂ ਭੈੜਿਆਂ ਕੰਮਾਂ ਨਾਲ ਅਤੇ ਸਾਰੀਆਂ ਘਿਣਾਉਣੀਆਂ ਵਸਤਾਂ ਨਾਲ ਮੇਰੇ ਪਵਿੱਤਰ ਸਥਾਨ ਨੂੰ ਭਰਿਸ਼ਟ ਕੀਤਾ ਹੈ, ਇਸ ਲਈ ਮੈਂ ਵੀ ਤੈਨੂੰ ਨੁਕਸਾਨ ਪਹੁੰਚਾਵਾਂਗਾ ਅਤੇ ਮੇਰੀ ਅੱਖ ਦਯਾ ਨਹੀਂ ਕਰੇਗੀ ਅਤੇ ਮੈਂ ਕਦੇ ਵੀ ਤਰਸ ਨਹੀਂ ਕਰਾਂਗਾ।
12 तेरा एक हिस्सा वबा से मर जाएगा और काल से तेरे अन्दर हलाक हो जाएगा और दूसरा हिस्सा तेरी चारों तरफ़ तलवार से मारा जाएगा, और तीसरे हिस्से को मैं हर तरफ़ तितर बितर करूँगा और तलवार खींच कर उनका पीछा करूँगा।
੧੨ਤੇਰਾ ਤੀਜਾ ਹਿੱਸਾ ਮਹਾਂਮਾਰੀ ਨਾਲ ਮਰ ਜਾਵੇਗਾ ਅਤੇ ਕਾਲ ਉਹਨਾਂ ਨੂੰ ਤੇਰੇ ਵਿਚਕਾਰ ਭੱਖ ਲਵੇਗਾ। ਤੀਜਾ ਹਿੱਸਾ ਤੇਰੇ ਦੁਆਲੇ ਦੀ ਤਲਵਾਰ ਨਾਲ ਡਿੱਗ ਪਵੇਗਾ, ਤੀਜਾ ਹਿੱਸਾ ਸਾਰੀਆਂ ਦਿਸ਼ਾਵਾਂ ਵਿੱਚ ਖਿਲਾਰ ਦਿਆਂਗਾ ਅਤੇ ਮੈਂ ਤਲਵਾਰ ਉਹਨਾਂ ਦੇ ਪਿੱਛੇ ਖਿੱਚ ਲਵਾਂਗਾ।
13 “मेरा क़हर यूँ पूरा होगा, तब मेरा ग़ज़ब उन पर धीमा हो जाएगा और मेरी तस्कीन होगी; और जब मैं उन पर अपना क़हर पूरा करूँगा, तब वह जानेंगे कि मुझ ख़ुदावन्द ने अपनी गै़रत से यह सब कुछ फ़रमाया था।
੧੩ਇਸ ਤਰ੍ਹਾਂ ਮੇਰਾ ਕ੍ਰੋਧ ਪੂਰਾ ਹੋਵੇਗਾ, ਤਦ ਮੇਰਾ ਗੁੱਸਾ ਉਹਨਾਂ ਉੱਤੋਂ ਸ਼ਾਂਤ ਹੋ ਜਾਵੇਗਾ ਅਤੇ ਮੈਨੂੰ ਸ਼ਾਂਤੀ ਹੋਵੇਗੀ। ਜਦੋਂ ਮੈਂ ਉਹਨਾਂ ਉੱਤੇ ਆਪਣਾ ਕਹਿਰ ਪੂਰਾ ਕਰਾਂਗਾ, ਤਦ ਉਹ ਜਾਣਨਗੇ ਕਿ ਮੈਂ ਯਹੋਵਾਹ ਨੇ ਆਪਣੀ ਅਣਖ ਨਾਲ ਇਹ ਸਭ ਕੁਝ ਆਖਿਆ ਸੀ।
14 इसके 'अलावा मैं तुझको उन क़ौमों के बीच जो तेरे आस — पास हैं, और उन सब की निगाहों में जो उधर से गुज़र करेंगे वीरान और मलामत की वजह बनाऊँगा।
੧੪ਇਸ ਤੋਂ ਬਿਨਾਂ ਮੈਂ ਤੈਨੂੰ ਉਹਨਾਂ ਕੌਮਾਂ ਦੇ ਵਿੱਚ ਜੋ ਤੇਰੇ ਆਲੇ-ਦੁਆਲੇ ਹਨ ਅਤੇ ਉਹਨਾਂ ਸਾਰਿਆਂ ਦੀਆਂ ਨਜ਼ਰਾਂ ਵਿੱਚ ਜੋ ਉੱਥੋਂ ਲੰਘਣਗੇ, ਉਜਾੜ ਅਤੇ ਬਦਨਾਮ ਬਣਾਵਾਂਗਾ।
15 इसलिए जब मैं क़हर — ओ — ग़ज़ब और सख़्त मलामत से तेरे बीच 'अदालत करूँगा, तो तू अपने आसपास की क़ौम के लिए जा — ए — मलामत — ओ — इहानत और मक़ाम — ए — 'इबरत — ओ — हैरत होगी; मैं ख़ुदावन्द ने यह फ़रमाया है।
੧੫ਇਸ ਲਈ ਜਦੋਂ ਮੈਂ ਕਹਿਰ, ਕ੍ਰੋਧ ਅਤੇ ਗੁੱਸੇ ਭਰੀ ਝਿੜਕ ਨਾਲ ਤੇਰਾ ਨਿਆਂ ਕਰਾਂਗਾ, ਤਾਂ ਤੂੰ ਆਪਣੇ ਆਲੇ-ਦੁਆਲੇ ਦੀਆਂ ਕੌਮਾਂ ਲਈ ਨਿੰਦਿਆ, ਠੱਠੇ, ਸਿੱਖਿਆ ਅਤੇ ਦਹਿਸ਼ਤ ਦਾ ਕਾਰਨ ਬਣੇਂਗਾ - ਮੈਂ ਯਹੋਵਾਹ ਨੇ ਇਹ ਆਖਿਆ ਹੈ।
16 या'नी जब मैं सख़्त सूखे के तीर जो उनकी हलाकत के लिए हैं, उनकी तरफ़ रवाना करूँगा जिनको मैं तुम्हारे हलाक करने के लिए चलाऊँगा, और मैं तुम में सूखे को ज़्यादा करूँगा और तुम्हारी रोटी की लाठी को तोड़ डालूँगा।
੧੬ਜਦੋਂ ਮੈਂ ਭਿਆਨਕ ਕਾਲ ਦੇ ਤੀਰ ਤੇਰੇ ਵਿਰੁੱਧ ਛੱਡਾਂਗਾ ਜੋ ਤੇਰੇ ਵਿਨਾਸ਼ ਦੇ ਲਈ ਹੋਣਗੇ। ਮੈਂ ਤੇਰੇ ਵਿੱਚ ਬਹੁਤ ਕਾਲ ਪਾਵਾਂਗਾ ਅਤੇ ਤੇਰੀ ਰੋਟੀ ਦੇ ਸਾਧਨ ਨੂੰ ਤੋੜ ਸੁੱਟਾਂਗਾ।
17 और मैं तुम में सूखा और बुरे दरिन्दे भेजूँगा, और वह तुझे बेऔलाद करेंगे; और मेरी और ख़ूँरेज़ी तेरे बीच आएगी मैं तलवार तुझ पर लाऊँगा; मैं ख़ुदावन्द ही ने फ़रमाया है।”
੧੭ਮੈਂ ਤੇਰੇ ਵਿੱਚ ਕਾਲ ਅਤੇ ਬੁਰੇ ਦਰਿੰਦੇ ਭੇਜਾਂਗਾ ਅਤੇ ਉਹ ਤੈਨੂੰ ਔਂਤਰਾ ਕਰਨਗੇ। ਤੇਰੇ ਵਿੱਚੋਂ ਦੀ ਬਵਾ ਅਤੇ ਖੂਨ-ਖ਼ਰਾਬਾ ਲੰਘੇਗਾ ਅਤੇ ਮੈਂ ਤੇਰੇ ਉੱਤੇ ਤਲਵਾਰ ਲਿਆਵਾਂਗਾ। ਮੈਂ ਯਹੋਵਾਹ ਨੇ ਇਹ ਆਖਿਆ ਹੈ।