< हिज़ि 47 >

1 फिर वह मुझे हैकल के दरवाज़े पर वापस लाया, और क्या देखता हूँ कि हैकल के आस्ताने के नीचे से पानी पूरब की तरफ़ निकल रहा है क्यूँकि हैकल का सामना पूरब की तरफ़ था और पानी हैकल के दाहनी तरफ़ के नीचे से मज़बह के दक्खिनी जानिब से बहता था।
ਫੇਰ ਉਹ ਮਨੁੱਖ ਮੈਨੂੰ ਭਵਨ ਦੇ ਦਰਵਾਜ਼ੇ ਤੇ ਮੋੜ ਲਿਆਇਆ ਅਤੇ ਵੇਖੋ, ਹੈਕਲ ਦੀ ਸਰਦਲ ਦੇ ਹੇਠੋਂ ਪਾਣੀ ਪੂਰਬ ਵੱਲ ਵਗ ਰਿਹਾ ਸੀ, ਕਿਉਂ ਜੋ ਭਵਨ ਦਾ ਮੂੰਹ ਪੂਰਬ ਵੱਲ ਸੀ ਅਤੇ ਪਾਣੀ ਭਵਨ ਦੇ ਸੱਜੇ ਪਾਸੇ ਦੇ ਹੇਠਾਂ ਤੋਂ ਜਗਵੇਦੀ ਦੇ ਦੱਖਣ ਵੱਲੋਂ ਵਗ ਕੇ ਜਾਂਦਾ ਸੀ।
2 तब वह मुझे उत्तरी फाटक की राह से बाहर लाया, और मुझे उस राह से जिसका रुख़ पूरब की तरफ़ है, बैरूनी फाटक पर वापस लाया या'नी पूरब रूया फाटक पर; और क्या देखता हूँ कि दहनी तरफ़ से पानी जारी है।
ਤਦ ਉਹ ਮੈਨੂੰ ਉੱਤਰੀ ਫਾਟਕ ਦੇ ਰਸਤੇ ਬਾਹਰ ਲੈ ਆਇਆ ਅਤੇ ਮੈਨੂੰ ਉਸ ਰਾਹ ਵਿੱਚੋਂ ਜਿਸ ਦਾ ਮੂੰਹ ਪੂਰਬ ਵੱਲ ਹੈ, ਬਾਹਰਲੇ ਫਾਟਕ ਤੇ ਮੋੜ ਲਿਆਇਆ ਅਰਥਾਤ ਚੜ੍ਹਦੇ ਵੱਲ ਮੂੰਹ ਵਾਲੇ ਫਾਟਕ ਤੇ ਅਤੇ ਵੇਖੋ, ਸੱਜੇ ਪਾਸਿਓਂ ਪਾਣੀ ਵਗ ਰਿਹਾ ਸੀ।
3 और उस मर्द ने जिसके हाथ में पैमाइश की डोरी थी, पूरब की तरफ़ बढ़ कर हज़ार हाथ नापा, और मुझे पानी में से चलाया और पानी टखनों तक था।
ਇਸ ਮਨੁੱਖ ਨੇ ਜਿਹ ਦੇ ਹੱਥ ਵਿੱਚ ਫੀਤਾ ਸੀ ਪੂਰਬ ਵੱਲ ਵੱਧ ਕੇ ਹਜ਼ਾਰ ਹੱਥ ਮਿਣਿਆ ਅਤੇ ਮੈਨੂੰ ਪਾਣੀ ਵਿੱਚੋਂ ਲੰਘਾਇਆ ਅਤੇ ਪਾਣੀ ਗਿੱਟਿਆਂ ਤੱਕ ਸੀ।
4 फिर उसने हज़ार हाथ और नापा और मुझे उसमें से चलाया, और पानी घुटनों तक था; फिर उसने एक हज़ार हाथ और नापा और मुझे उसमें से चलाया, और पानी कमर तक था।
ਫੇਰ ਉਸ ਨੇ ਹਜ਼ਾਰ ਹੱਥ ਹੋਰ ਮਿਣਿਆ ਅਤੇ ਮੈਨੂੰ ਪਾਣੀ ਵਿੱਚੋਂ ਲੰਘਾਇਆ ਅਤੇ ਪਾਣੀ ਗੋਡਿਆਂ ਤੱਕ ਸੀ। ਫੇਰ ਉਸ ਨੇ ਇੱਕ ਹਜ਼ਾਰ ਹੋਰ ਮਿਣਿਆ ਅਤੇ ਮੈਨੂੰ ਪਾਣੀ ਵਿੱਚੋਂ ਲੰਘਾਇਆ ਅਤੇ ਪਾਣੀ ਲੱਕ ਤੱਕ ਸੀ।
5 फिर उसने एक हज़ार और नापा, और वह ऐसा दरिया था कि मैं उसे पार नहीं कर सकता था, क्यूँकि पानी चढ़ कर तैरने के दर्जे को पहुँच गया और ऐसा दरिया बन गया जिसको पार करना मुम्किन न था।
ਫੇਰ ਉਹ ਨੇ ਇੱਕ ਹਜ਼ਾਰ ਹੋਰ ਮਿਣਿਆ ਅਤੇ ਉਹ ਅਜਿਹਾ ਨਾਲਾ ਸੀ ਕਿ ਮੈਂ ਉਹ ਨੂੰ ਪਾਰ ਨਹੀਂ ਕਰ ਸਕਦਾ ਸੀ, ਕਿਉਂ ਜੋ ਪਾਣੀ ਚੜ੍ਹ ਕੇ ਤੈਰਨ ਵਾਲਾ ਹੋ ਗਿਆ ਸੀ ਅਤੇ ਅਜਿਹਾ ਨਾਲਾ ਬਣ ਗਿਆ, ਜਿਹ ਨੂੰ ਪਾਰ ਕਰਨਾ ਅਸੰਭਵ ਸੀ।
6 और उसने मुझ से कहा, ऐ आदमज़ाद! क्या तूने यह देखा? तब वह मुझे लाया और दरिया के किनारे पर वापस पहुँचाया।
ਤਦ ਉਹ ਨੇ ਮੈਨੂੰ ਆਖਿਆ, ਹੇ ਮਨੁੱਖ ਦੇ ਪੁੱਤਰ, ਕੀ ਤੂੰ ਇਹ ਵੇਖਿਆ? ਤਦ ਉਹ ਮੈਨੂੰ ਲੈ ਆਇਆ ਅਤੇ ਨਾਲੇ ਦੇ ਕੰਢੇ ਤੇ ਮੋੜ ਲਿਆਂਦਾ।
7 और जब मैं वापस आया तो क्या देखता हूँ कि दरिया के किनारे दोनों तरफ़ बहुत से दरख़्त हैं।
ਜਦ ਮੈਂ ਮੁੜ ਕੇ ਪਹੁੰਚਿਆ ਤਾਂ ਵੇਖੋ, ਨਾਲੇ ਦੇ ਇਸ ਪਾਸੇ ਤੇ ਦੂਜੇ ਪਾਸੇ ਬਹੁਤ ਸਾਰੇ ਰੁੱਖ ਸਨ।
8 तब उसने मुझे फ़रमाया कि यह पानी पूरबी 'इलाक़े की तरफ़ बहता है, और मैदान में से होकर समन्दर में जा मिलता है, और समन्दर में मिलते ही उसके पानी को शीरीं कर देगा।
ਤਦ ਉਹ ਨੇ ਮੈਨੂੰ ਆਖਿਆ ਕਿ ਇਹ ਪਾਣੀ ਪੂਰਬੀ ਇਲਾਕੇ ਵੱਲ ਵਗਦੇ ਹਨ ਅਤੇ ਅਰਾਬਾਹ ਵਿੱਚੋਂ ਵਗ ਕੇ ਹੇਠਾਂ ਸਾਗਰ ਵਿੱਚ ਜਾ ਪੈਂਦੇ ਹਨ ਅਤੇ ਸਾਗਰ ਵਿੱਚ ਮਿਲਦਿਆਂ ਹੀ ਉਹ ਦੇ ਪਾਣੀਆਂ ਨੂੰ ਤਾਜ਼ਾ ਕਰ ਦੇਣਗੇ।
9 और यूँ होगा कि जहाँ कहीं यह दरिया पहुँचेगा, हर एक चलने फिरने वाला जानदार ज़िन्दा रहेगा और मछलियों की बड़ी कसरत होगी क्यूँकि यह पानी वहाँ पहुँचा और वह शीरीं हो गया इसलिए जहाँ कहीं यह दरया पहुँचेगा ज़िन्दगी बख्शेगा।
ਅਜਿਹਾ ਹੋਵੇਗਾ ਕਿ ਜਿੱਥੇ ਇਹ ਨਾਲੇ ਜਾਣਗੇ ਹਰੇਕ ਜਲ ਜੰਤੂ ਜੋ ਬਹੁਤ ਸਾਰੇ ਹਨ, ਜੀਉਂਦਾ ਰਹੇਗਾ ਅਤੇ ਮੱਛੀਆਂ ਦਾ ਬਹੁਤ ਵਾਧਾ ਹੋਵੇਗਾ, ਕਿਉਂ ਜੋ ਇਹ ਪਾਣੀ ਉੱਥੇ ਪਹੁੰਚਿਆ ਅਤੇ ਉਹ ਤਾਜ਼ਾ ਹੋ ਗਿਆ। ਸੋ ਜਿੱਥੇ ਕਿਤੇ ਇਹ ਨਾਲੇ ਪਹੁੰਚਣਗੇ ਜੀਵਨ ਬਖ਼ਸ਼ਣਗੇ।
10 और यूँ होगा कि शिकारी उसके किनारे खड़े रहेंगे, 'ऐन जदी से ऐन 'अजलईम तक जाल बिछाने की जगह होगी, उसकी मछलियाँ अपनी अपनी जिन्स के मुताबिक़ बड़े समन्दर की मछलियों की तरह कसरत से होंगी।
੧੦ਅਜਿਹਾ ਹੋਵੇਗਾ ਕਿ ਮਾਛੀ ਉਹ ਦੇ ਕੰਢੇ ਤੇ ਖਲੋਤੇ ਰਹਿਣਗੇ। ਏਨ-ਗਦੀ ਤੋਂ ਲੈ ਕੇ ਏਨ-ਅਗਲਇਮ ਤੱਕ ਜਾਲ਼ ਸੁੱਟਣ ਦੇ ਘਾਟ ਹੋਣਗੇ। ਉਹ ਦੀਆਂ ਮੱਛੀਆਂ ਆਪਣੀ-ਆਪਣੀ ਜਾਤੀ ਦੇ ਅਨੁਸਾਰ ਵੱਡੇ ਸਾਗਰ ਦੀਆਂ ਮੱਛੀਆਂ ਵਾਂਗੂੰ ਬਹੁਤ ਹੀ ਹੋਣਗੀਆਂ।
11 लेकिन उसकी कीच की जगहें और दलदले शीरीं न की जायेंगी वह नमक ज़ार ही रहेंगी।
੧੧ਪਰ ਉਹ ਦੀਆਂ ਚਿੱਕੜ ਵਾਲੀਆਂ ਅਤੇ ਜਿਲਣ ਵਾਲੀਆਂ ਜਗ੍ਹਾਂ ਤਾਜ਼ੀਆਂ ਨਾ ਕੀਤੀਆਂ ਜਾਣਗੀਆਂ, ਉਹ ਲੂਣ ਵਾਲੀਆਂ ਹੀ ਰਹਿਣਗੀਆਂ।
12 और दरया के क़रीब उसके दोनों किनारों पर हर क़िस्म के मेवादार दरख़्त उगेंगे जिनके पत्ते कभी न मुरझायेंगे और जिनके मेवे कभी ख़त्म न होंगे वह हर महीने नए मेवे लायेंगे क्यूँकि उनका पानी हैकल में से जारी है और उनके मेवे खाने के लिए और उनके पत्ते दवा के लिए होंगे।
੧੨ਨਾਲੇ ਦੇ ਨੇੜੇ ਉਹ ਦੇ ਦੋਨਾਂ ਕੰਢਿਆਂ ਤੇ ਹਰ ਪ੍ਰਕਾਰ ਦੇ ਮੇਵੇ ਵਾਲੇ ਰੁੱਖ ਉੱਗਣਗੇ, ਜਿਹਨਾਂ ਦੇ ਪੱਤੇ ਕਦੇ ਨਾ ਸੁੱਕਣਗੇ ਅਤੇ ਜਿਹਨਾਂ ਦੇ ਮੇਵੇ ਕਦੇ ਨਾ ਮੁੱਕਣਗੇ। ਉਹਨਾਂ ਨੂੰ ਹਰ ਮਹੀਨੇ ਨਵੇਂ ਮੇਵੇ ਲੱਗਣਗੇ, ਕਿਉਂ ਜੋ ਉਹਨਾਂ ਨੂੰ ਉਹ ਪਾਣੀ ਲੱਗਦੇ ਹਨ, ਜਿਹੜੇ ਪਵਿੱਤਰ ਸਥਾਨ ਵਿੱਚੋਂ ਨਿੱਕਲਦੇ ਹਨ ਅਤੇ ਉਹਨਾਂ ਦੇ ਮੇਵੇ ਖਾਣ ਲਈ ਅਤੇ ਉਹਨਾਂ ਦੇ ਪੱਤੇ ਦਵਾਈ ਦੇ ਕੰਮ ਆਉਣਗੇ।
13 ख़ुदावन्द ख़ुदा यूँ फ़रमाता है: कि यह वह सरहद है जिसके मुताबिक़ तुम ज़मीन को तक़सीम करोगे, ताकि इस्राईल के बारह क़बीलों की मीरास हो; यूसुफ़ के लिए दो हिस्से होंगे।
੧੩ਪ੍ਰਭੂ ਯਹੋਵਾਹ ਇਹ ਆਖਦਾ ਹੈ, ਇਹ ਉਹ ਹੱਦ ਹੈ ਜਿਸ ਦੇ ਅਨੁਸਾਰ ਤੁਸੀਂ ਦੇਸ ਨੂੰ ਵੰਡੋਗੇ, ਤਾਂ ਜੋ ਇਸਰਾਏਲ ਦੇ ਬਾਰਾਂ ਗੋਤਾਂ ਦੀ ਮਿਰਾਸ ਹੋਵੇ। ਯੂਸੁਫ਼ ਦੇ ਘਰਾਣੇ ਦੇ ਲਈ ਦੁਗਣਾ ਭਾਗ ਹੋਵੇਗਾ।
14 और तुम सब यकसाँ उसे मीरास में पाओगे, जिसके ज़रिए मैंने क़सम खाई कि तुम्हारे बाप — दादा को दूँ और यह ज़मीन तुम्हारी मीरास होगी।
੧੪ਤੁਸੀਂ ਸਾਰੇ ਇੱਕੋ ਜਿੰਨਾਂ ਦੇਸ ਮਿਰਾਸ ਵਿੱਚ ਲਵੋਗੇ, ਜਿਸ ਦੇ ਬਾਰੇ ਮੈਂ ਸਹੁੰ ਖਾਧੀ ਕਿ ਤੁਹਾਡੇ ਪੁਰਖਿਆਂ ਨੂੰ ਦੇਵਾਂ ਅਤੇ ਇਹ ਦੇਸ ਤੁਹਾਡੀ ਮਿਰਾਸ ਹੋਵੇਗਾ।
15 'और ज़मीन की हदें यह होंगी: उत्तर की तरफ़ बड़े समन्दर से लेकर हतलून से होती हुई सिदाद के मदख़ल तक,
੧੫ਦੇਸ ਦੀ ਹੱਦ ਇਹ ਹੋਵੇਗੀ, - ਉਤਰ ਵੱਲ ਵੱਡੇ ਸਾਗਰ ਤੋਂ ਲੈ ਕੇ ਹਥਲੋਨ ਤੋਂ ਹੁੰਦੀ ਹੋਈ ਸਦਾਦ ਦੇ ਲਾਂਘੇ ਤੱਕ,
16 हमात बैरूत — सिबरैम जो दमिश्क़ की सरहद और हमात की सरहद के बीच है, और हसर हतीकून जो हौरान के किनारे पर है।
੧੬ਹਮਾਥ, ਬੇਰੋਥਾਹ, ਸਿਬਰਈਮ ਜੋ ਦੰਮਿਸ਼ਕ ਦੀ ਹੱਦ ਅਤੇ ਹਮਾਥ ਦੀ ਹੱਦ ਦੇ ਵਿਚਕਾਰ ਹੈ ਅਤੇ ਹਸੇਰ-ਹੱਤੀਕੋਨ ਜੋ ਹੌਰਾਨ ਦੀ ਹੱਦ ਤੇ ਹੈ।
17 और समन्दर से सरहद यह होगी: या'नी हसर 'ऐनान दमिश्क़ की सरहद, और उत्तर की उत्तरी अतराफ़, हमात की सरहद उत्तरी जानिब यही है।
੧੭ਸਾਗਰ ਤੋਂ ਹੱਦ ਇਹ ਹੋਵੇਗੀ, ਅਰਥਾਤ ਹਸਰ-ਏਨੋਨ ਦੰਮਿਸ਼ਕ ਦੀ ਹੱਦ ਅਤੇ ਉਤਰ ਵੱਲ ਉੱਤਰੀ ਦਿਸ਼ਾ ਵੱਲ ਹਮਾਥ ਦੀ ਹੱਦ। ਉੱਤਰੀ ਦਿਸ਼ਾ ਇਹੀ ਹੈ।
18 और पूरबी सरहद हौरान और दमिश्क़, और जिल'आद के बीच से और इस्राईल की सरज़मीन के बीच से यरदन पर होगी; उत्तरी सरहद से पूरबी समन्दर तक नापना पूरबी जानिब यही है।
੧੮ਪੂਰਬੀ ਹੱਦ ਹੌਰਾਨ ਤੇ ਦੰਮਿਸ਼ਕ ਅਤੇ ਗਿਲਆਦ ਦੇ ਵਿਚਕਾਰ ਤੋਂ ਅਤੇ ਇਸਰਾਏਲ ਦੀ ਧਰਤੀ ਦੇ ਵਿਚਕਾਰ ਤੋਂ ਯਰਦਨ ਉੱਤੇ ਹੋਵੇਗੀ, ਉੱਤਰੀ ਹੱਦ ਤੋਂ ਪੂਰਬੀ ਸਾਗਰ ਤੱਕ ਮਿਣਨਾ। ਇਹੀ ਪੂਰਬੀ ਹੱਦ ਹੈ।
19 और दक्खिन की तरफ़ दक्खिनी सरहद यह है: या'नी तमर से मरीबूत के क़ादिस के पानी से और नहर — ए — मिस्र से होकर बड़े समन्दर तक, पच्छिमी जानिब यही है।
੧੯ਦੱਖਣੀ ਦਿਸ਼ਾ ਵੱਲ ਦੱਖਣੀ ਹੱਦ ਇਹੀ ਹੈ, ਅਰਥਾਤ ਤਾਮਾਰ ਤੋਂ ਮਰੀਬੋਥ-ਕਾਦੇਸ਼ ਦੇ ਪਾਣੀ ਤੱਕ ਅਤੇ ਮਿਸਰ ਨਦੀ ਤੋਂ ਹੋ ਕੇ ਵੱਡੇ ਸਾਗਰ ਤੱਕ ਦੱਖਣੀ ਦਿਸ਼ਾ ਇਹੀ ਹੈ।
20 और उसी सरहद से हमात के मदख़ल के सामने बड़ा समन्दर दक्खिनी सरहद होगा दक्खिनी जानिब यही है।
੨੦ਪੱਛਮੀ ਦਿਸ਼ਾ ਵੱਲ ਵੱਡਾ ਸਾਗਰ ਹੋਵੇਗਾ, ਦੱਖਣੀ ਹੱਦ ਤੋਂ ਲੈ ਕੇ ਹਮਾਥ ਦੇ ਦਰਵਾਜ਼ੇ ਤੱਕ। ਇਹੀ ਪੱਛਮੀ ਹੱਦ ਹੈ।
21 इसी तरह तुम क़बाइल — ए — इस्राईल के मुताबिक़ ज़मीन को आपस में तक़सीम करोगे।
੨੧ਸੋ ਤੁਸੀਂ ਇਸ ਦੇਸ ਨੂੰ ਇਸਰਾਏਲ ਦੇ ਗੋਤਾਂ ਦੇ ਅਨੁਸਾਰ ਆਪਸ ਵਿੱਚ ਵੰਡ ਲੈਣਾ।
22 और यूँ होगा कि तुम अपने और उन बेगानों के बीच, जो तुम्हारे साथ बसते हैं और जिनकी औलाद तुम्हारे बीच पैदा हुई जो तुम्हारे लिए देसी बनी — इस्राईल की तरह होंगे; मीरास तक़सीम करने के लिए पर्ची डालोगे, वह तुम्हारे साथ क़बाइल — ए — इस्राईल के बीच मीरास पाएँगे।
੨੨ਅਜਿਹਾ ਹੋਵੇਗਾ ਕਿ ਤੁਸੀਂ ਆਪਣੇ ਅਤੇ ਉਹਨਾਂ ਓਪਰਿਆਂ ਦੇ ਵਿਚਕਾਰ ਜਿਹੜੇ ਤੁਹਾਡੇ ਨਾਲ ਵੱਸਦੇ ਹਨ ਅਤੇ ਜਿਹਨਾਂ ਦੀ ਅੰਸ ਤੁਹਾਡੇ ਵਿਚਕਾਰ ਜੰਮੇਗੀ, ਦੇਸ ਵੰਡਣ ਲਈ ਪਰਚੀਆਂ ਪਾਵੋਗੇ ਅਤੇ ਉਹ ਤੁਹਾਡੇ ਲਈ ਦੇਸੀ ਇਸਰਾਏਲੀਆਂ ਵਾਂਗੂੰ ਹੋਣਗੇ। ਉਹ ਤੁਹਾਡੇ ਨਾਲ ਇਸਰਾਏਲ ਦੇ ਗੋਤਾਂ ਦੇ ਵਿੱਚ ਮਿਰਾਸ ਪ੍ਰਾਪਤ ਕਰਨਗੇ।
23 और यूँ होगा कि जिस जिस क़बीले में कोई बेगाना बसता होगा, उसी में तुम उसे मीरास दोगे। ख़ुदावन्द ख़ुदा फ़रमाता है।
੨੩ਅਜਿਹਾ ਹੋਵੇਗਾ ਕਿ ਜਿਸ ਗੋਤ ਵਿੱਚ ਕੋਈ ਓਪਰਾ ਵੱਸਦਾ ਹੋਵੇਗਾ, ਉਸੇ ਵਿੱਚ ਤੁਸੀਂ ਉਹ ਨੂੰ ਮਿਰਾਸ ਦਿਓਗੇ, ਪ੍ਰਭੂ ਯਹੋਵਾਹ ਦਾ ਵਾਕ ਹੈ।

< हिज़ि 47 >