< इस्त 18 >

1 लावी काहिनों या'नी लावी के क़बीले का कोई हिस्सा और मीरास इस्राईल के साथ न हो; वह ख़ुदावन्द की आतिशीन क़ुर्बानियाँ और उसी की मीरास खाया करें।
ਲੇਵੀ ਜਾਜਕਾਂ ਸਗੋਂ ਲੇਵੀ ਦੇ ਸਾਰੇ ਗੋਤ ਦਾ ਇਸਰਾਏਲ ਦੇ ਨਾਲ ਕੋਈ ਭਾਗ ਜਾਂ ਵਿਰਾਸਤ ਨਾ ਹੋਵੇਗੀ। ਉਹ ਯਹੋਵਾਹ ਨੂੰ ਚੜ੍ਹਾਈਆਂ ਗਈਆਂ ਅੱਗ ਦੀਆਂ ਭੇਟਾਂ ਅਤੇ ਉਸ ਦੇ ਭਾਗ ਵਿੱਚੋਂ ਖਾਣਗੇ।
2 इसलिए उनके भाइयों के साथ उनको मीरास न मिले; ख़ुदावन्द उनकी मीरास है, जैसा उसने ख़ुद उनसे कहा है।
ਉਨ੍ਹਾਂ ਦਾ ਆਪਣੇ ਭਰਾਵਾਂ ਦੇ ਵਿਚਕਾਰ ਕੋਈ ਭਾਗ ਨਾ ਹੋਵੇਗਾ। ਯਹੋਵਾਹ ਹੀ ਉਨ੍ਹਾਂ ਦੀ ਵਿਰਾਸਤ ਹੈ, ਜਿਵੇਂ ਉਸ ਨੇ ਉਨ੍ਹਾਂ ਨੂੰ ਬਚਨ ਦਿੱਤਾ ਹੈ।
3 और जो लोग गाय — बैल या भेड़ या बकरी की क़ुर्बानी गुज़रानते हैं उनकी तरफ़ से काहिनों का यह हक़ होगा, कि वह काहिन को शाना और कनपटियाँ और झोझ दें।
ਪਰਜਾ ਵੱਲੋਂ ਜਿਹੜੇ ਬਲੀ ਚੜ੍ਹਾਉਂਦੇ ਹਨ, ਜਾਜਕਾਂ ਦਾ ਇਹ ਹੱਕ ਹੋਵੇਗਾ - ਭਾਵੇਂ ਉਹ ਬਲ਼ਦ ਚੜ੍ਹਾਉਣ ਭਾਵੇਂ ਲੇਲਾ, ਉਹ ਜਾਜਕ ਨੂੰ ਮੋਢਾ, ਦੋਵੇਂ ਗੱਲੀਆਂ ਅਤੇ ਢਿੱਡ ਦੇਣ।
4 और तू अपने अनाज और मय और तेल के पहले फल में से, और अपनी भेड़ों के बाल में से जो पहली दफ़ा' कतरे जाएँ उसे देना।
ਤੁਸੀਂ ਆਪਣੀ ਪਹਿਲੀ ਉਪਜ ਦਾ ਅੰਨ, ਨਵੀਂ ਮਧ ਅਤੇ ਤੇਲ ਅਤੇ ਆਪਣੇ ਇੱਜੜ ਦੀ ਪਹਿਲੀ ਕਤਰੀ ਹੋਈ ਉੱਨ, ਉਸ ਨੂੰ ਦਿਓ,
5 क्यूँकि ख़ुदावन्द तेरे ख़ुदा ने उसको तेरे सब क़बीलों में से चुन लिया है, ताकि वह और उसकी औलाद हमेशा ख़ुदावन्द के नाम से ख़िदमत के लिए हाज़िर रहें।
ਕਿਉਂ ਜੋ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਉਸ ਨੂੰ ਤੁਹਾਡੇ ਸਾਰੇ ਗੋਤਾਂ ਵਿੱਚੋਂ ਚੁਣ ਲਿਆ ਹੈ ਕਿ ਉਹ ਅਤੇ ਉਹ ਦੇ ਪੁੱਤਰ ਯਹੋਵਾਹ ਦੇ ਨਾਮ ਦੀ ਉਪਾਸਨਾ ਕਰਨ ਲਈ ਸਦਾ ਖੜ੍ਹੇ ਰਿਹਾ ਕਰਨ।
6 और तेरी जो बस्तियाँ सब इस्राईलियों में हैं उनमें से अगर कोई लावी किसी बस्ती से जहाँ वह बूद — ओ — बाश करता था आए, और अपने दिल की पूरी चाहत से उस जगह हाज़िर हो जिसको ख़ुदावन्द चुनेगा:
ਫੇਰ ਜੇਕਰ ਕੋਈ ਲੇਵੀ ਇਸਰਾਏਲ ਦੇ ਕਿਸੇ ਵੀ ਨਗਰ ਵਿੱਚੋਂ ਆਵੇ ਜਿੱਥੇ ਉਹ ਪਰਦੇਸੀ ਹੋ ਕੇ ਰਹਿੰਦਾ ਹੈ, ਅਤੇ ਆਪਣੇ ਦਿਲ ਦੀ ਸਾਰੀ ਇੱਛਿਆ ਨਾਲ ਉਸ ਸਥਾਨ ਨੂੰ ਜਾਵੇ ਜਿਹੜਾ ਯਹੋਵਾਹ ਚੁਣੇਗਾ,
7 तो अपने सब लावी भाइयों की तरह जो वहाँ ख़ुदावन्द के सामने खड़े रहते हैं, वह भी ख़ुदावन्द अपने ख़ुदा के नाम से ख़िदमत करे।
ਤਦ ਉਹ ਵੀ ਯਹੋਵਾਹ ਆਪਣੇ ਪਰਮੇਸ਼ੁਰ ਦੇ ਨਾਮ ਵਿੱਚ ਟਹਿਲ ਸੇਵਾ ਕਰੇਗਾ, ਜਿਵੇਂ ਉਸ ਦੇ ਸਾਰੇ ਲੇਵੀ ਭਰਾ ਕਰਦੇ ਹਨ, ਜਿਹੜੇ ਉੱਥੇ ਯਹੋਵਾਹ ਦੇ ਅੱਗੇ ਖੜ੍ਹੇ ਰਹਿੰਦੇ ਹਨ।
8 और उन सबको खाने को बराबर हिस्सा मिले, 'अलावा उस क़ीमत के जो उसके बाप — दादा की मीरास बेचने से उसे हासिल हो।
ਜੋ ਕੁਝ ਉਸ ਨੂੰ ਆਪਣੇ ਪੁਰਖਿਆਂ ਦੀ ਜਾਇਦਾਦ ਦੀ ਵਿੱਕਰੀ ਤੋਂ ਮਿਲੇ, ਉਸ ਨੂੰ ਛੱਡ ਉਹ ਸਾਰੇ ਭੋਜਨ ਵਿੱਚੋਂ ਇੱਕੋ ਜਿਹਾ ਹਿੱਸਾ ਖਾਣ।
9 जब तू उस मुल्क में जो ख़ुदावन्द तेरा ख़ुदा तुमको देता है पहुँच जाओ, तो वहाँ की क़ौमों की तरह मकरूह काम करने न सीखना।
ਜਦ ਤੁਸੀਂ ਉਸ ਦੇਸ਼ ਵਿੱਚ ਪਹੁੰਚ ਜਾਓ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਦੇਣ ਵਾਲਾ ਹੈ, ਤਦ ਤੁਸੀਂ ਉੱਥੋਂ ਦੀਆਂ ਕੌਮਾਂ ਦੇ ਵਾਂਗੂੰ ਘਿਣਾਉਣੇ ਕੰਮ ਕਰਨੇ ਨਾ ਸਿੱਖਿਓ।
10 तुझमें हरगिज़ कोई ऐसा न हो जो अपने बेटे या बेटी को आग में चलवाए, या फ़ालगीर या शगुन निकालने वाला या अफ़सूँनगर या जादूगर
੧੦ਤੁਹਾਡੇ ਵਿੱਚ ਅਜਿਹਾ ਕੋਈ ਨਾ ਪਾਇਆ ਜਾਵੇ ਜਿਹੜਾ ਆਪਣੇ ਪੁੱਤਰ ਜਾਂ ਧੀ ਨੂੰ ਅੱਗ ਦੇ ਵਿੱਚੋਂ ਦੀ ਲੰਘਾਵੇ, ਜਾਂ ਭਵਿੱਖ ਦੱਸਣ ਵਾਲਾ, ਜਾਂ ਮਹੂਰਤ ਵੇਖਣ ਵਾਲਾ, ਜਾਂ ਮੰਤਰ ਪੜ੍ਹਨ ਵਾਲਾ, ਜਾਂ ਜਾਦੂਗਰ,
11 या मंतरी या जिन्नात का आशना या रम्माल या साहिर हो।
੧੧ਜਾਂ ਝਾੜਾ-ਫੂਕੀ ਕਰਨ ਵਾਲਾ, ਜਾਂ ਜਿੰਨ੍ਹ ਤੋਂ ਪੁੱਛਾਂ ਲੈਣ ਵਾਲਾ, ਜਾਂ ਭੂਤਾਂ ਨੂੰ ਕੱਢਣ ਵਾਲਾ, ਜਾਂ ਮਰਿਆਂ ਹੋਇਆਂ ਨੂੰ ਜਗਾਉਣ ਵਾਲਾ ਹੋਵੇ।
12 क्यूँकि वह सब जो ऐसा काम करते हैं ख़ुदावन्द के नज़दीक मकरूह हैं, और इन ही मकरूहात की वजह से ख़ुदावन्द तेरा ख़ुदा उनको तेरे सामने से निकालने पर है।
੧੨ਕਿਉਂ ਜੋ ਜਿਹੜੇ ਇਹ ਕੰਮ ਕਰਦੇ ਹਨ ਉਹ ਯਹੋਵਾਹ ਅੱਗੇ ਘਿਣਾਉਣੇ ਹਨ, ਅਤੇ ਇੰਨ੍ਹਾਂ ਘਿਣਾਉਣੇ ਕੰਮਾਂ ਦੇ ਕਾਰਨ ਹੀ ਯਹੋਵਾਹ ਤੁਹਾਡਾ ਪਰਮੇਸ਼ੁਰ ਉਹਨਾਂ ਨੂੰ ਤੁਹਾਡੇ ਅੱਗਿਓਂ ਕੱਢਣ ਵਾਲਾ ਹੈ।
13 तू ख़ुदावन्द अपने ख़ुदा के सामने कामिल रहना।
੧੩ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਅੱਗੇ ਸੰਪੂਰਨ ਹੋਵੋ।
14 क्यूँकि वह क़ौमें जिनका तू वारिस होगा शगुन निकालने वालों और फ़ालगीर की सुनती हैं; लेकिन तुझको ख़ुदावन्द तेरे ख़ुदा ने ऐसा करने न दिया।
੧੪ਕਿਉਂ ਜੋ ਉਹ ਕੌਮਾਂ ਜਿਨ੍ਹਾਂ ਨੂੰ ਤੁਸੀਂ ਕੱਢਣ ਵਾਲੇ ਹੋ, ਮਹੂਰਤ ਵੇਖਣ ਵਾਲਿਆਂ ਅਤੇ ਭਵਿੱਖ ਦੱਸਣ ਵਾਲਿਆਂ ਦੀ ਸੁਣਦੀਆਂ ਹਨ, ਪਰ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਅਜਿਹਾ ਨਹੀਂ ਕਰਨ ਦਿੰਦਾ।
15 ख़ुदावन्द तेरा ख़ुदा तेरे लिए तेरे ही बीच से, या'नी तेरे ही भाइयों में से मेरी तरह एक नबी खड़ा करेगा तुम उसकी सुनना;
੧੫ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਵਿੱਚੋਂ ਅਰਥਾਤ ਤੁਹਾਡੇ ਭਰਾਵਾਂ ਵਿੱਚੋਂ ਮੇਰੇ ਵਰਗਾ ਇੱਕ ਨਬੀ ਖੜ੍ਹਾ ਕਰੇਗਾ, ਤੁਸੀਂ ਉਸ ਦੀ ਸੁਣਿਓ।
16 यह तेरी उस दरख़्वास्त के मुताबिक़ होगा जो तूने ख़ुदावन्द अपने ख़ुदा से मजमे' के दिन होरिब में की थी, 'मुझको न तो ख़ुदावन्द अपने ख़ुदा की आवाज़ फिर सुननी पड़े और न ऐसी बड़ी आग ही का नज़ारा हो, ताकि मैं मर न जाऊँ।
੧੬ਇਹ ਤੇਰੀ ਉਸ ਬੇਨਤੀ ਦੇ ਅਨੁਸਾਰ ਹੋਵੇਗਾ, ਜਿਹੜੀ ਨੂੰ ਹੋਰੇਬ ਪਰਬਤ ਦੇ ਕੋਲ ਸਭਾ ਦੇ ਦਿਨ ਆਪਣੇ ਪਰਮੇਸ਼ੁਰ ਯਹੋਵਾਹ ਦੇ ਅੱਗੇ ਕੀਤੀ ਸੀ, “ਅਸੀਂ ਫੇਰ ਯਹੋਵਾਹ ਆਪਣੇ ਪਰਮੇਸ਼ੁਰ ਦੀ ਆਵਾਜ਼ ਨਾ ਸੁਣੀਏ ਅਤੇ ਨਾ ਹੀ ਫੇਰ ਇਹ ਵੱਡੀ ਅੱਗ ਨੂੰ ਵੇਖੀਏ, ਤਾਂ ਜੋ ਅਸੀਂ ਮਰ ਨਾ ਜਾਈਏ।”
17 और ख़ुदावन्द ने मुझसे कहा कि “वह जो कुछ कहते हैं इसलिए ठीक कहते हैं।
੧੭ਤਦ ਯਹੋਵਾਹ ਨੇ ਮੈਨੂੰ ਆਖਿਆ, “ਉਹ ਜੋ ਕੁਝ ਆਖਦੇ ਹਨ, ਸੋ ਠੀਕ ਆਖਦੇ ਹਨ।
18 मैं उनके लिए उन ही के भाइयों में से तेरी तरह एक नबी खड़ा करूँगा, और अपना कलाम उसके मुँह में डालूँगा, और जो कुछ मैं उसे हुक्म दूँगा वही वह उनसे कहेगा।
੧੮ਮੈਂ ਉਨ੍ਹਾਂ ਦੇ ਲਈ ਉਨ੍ਹਾਂ ਦੇ ਭਰਾਵਾਂ ਵਿੱਚੋਂ ਤੇਰੇ ਵਰਗਾ ਇੱਕ ਨਬੀ ਖੜ੍ਹਾ ਕਰਾਂਗਾ ਅਤੇ ਮੈਂ ਆਪਣੇ ਸ਼ਬਦ ਉਸ ਦੇ ਮੂੰਹ ਵਿੱਚ ਪਾਵਾਂਗਾ ਅਤੇ ਉਹ ਇਹ ਸਾਰੇ ਹੁਕਮ ਜਿਹੜੇ ਮੈਂ ਉਹ ਨੂੰ ਦਿਆਂਗਾ, ਉਨ੍ਹਾਂ ਨੂੰ ਦੱਸੇਗਾ।
19 और जो कोई मेरी उन बातों की जिनकी वह मेरा नाम लेकर कहेगा न सुने, तो मैं उनका हिसाब उनसे लूँगा।
੧੯ਤਦ ਅਜਿਹਾ ਹੋਵੇਗਾ ਕਿ ਜਿਹੜਾ ਮਨੁੱਖ ਮੇਰੇ ਉਨ੍ਹਾਂ ਸ਼ਬਦ ਨੂੰ ਨਾ ਸੁਣੇ, ਜੋ ਉਹ ਮੇਰੇ ਨਾਮ ਤੋਂ ਬੋਲੇਗਾ, ਮੈਂ ਉਸ ਤੋਂ ਉਸ ਦਾ ਲੇਖਾ ਲਵਾਂਗਾ।
20 लेकिन जो नबी गुस्ताख़ बन कर कोई ऐसी बात मेरे नाम से कहे, जिसके कहने का मैंने उसको हुक्म नहीं दिया या और मा'बूदों के नाम से कुछ कहे, तो वह नबी क़त्ल किया जाए।
੨੦ਪਰ ਉਹ ਨਬੀ ਜਿਹੜਾ ਗੁਸਤਾਖ਼ੀ ਨਾਲ ਮੇਰੇ ਨਾਮ ਉੱਤੇ ਉਹ ਬਚਨ ਬੋਲੇ, ਜਿਸ ਦਾ ਹੁਕਮ ਮੈਂ ਉਸ ਨੂੰ ਨਹੀਂ ਦਿੱਤਾ ਜਾਂ ਦੂਜੇ ਦੇਵਤਿਆਂ ਦੇ ਨਾਮ ਤੋਂ ਕੁਝ ਬੋਲੇ, ਉਹ ਨਬੀ ਮਾਰਿਆ ਜਾਵੇ।”
21 और अगर तू अपने दिल में कहे कि 'जो बात ख़ुदावन्द ने नहीं कही है, उसे हम क्यूँ कर पहचानें?'
੨੧ਜੇਕਰ ਤੁਸੀਂ ਆਪਣੇ ਮਨ ਵਿੱਚ ਆਖੋ, “ਅਸੀਂ ਉਸ ਬਚਨ ਨੂੰ ਕਿਵੇਂ ਜਾਣੀਏ ਜਿਹੜਾ ਯਹੋਵਾਹ ਨਹੀਂ ਬੋਲਿਆ?”
22 तो पहचान यह है, कि जब वह नबी ख़ुदावन्द के नाम से कुछ कहे और उसके कहे कि मुताबिक़ कुछ वाक़े' या पूरा न हो, तो वह बात ख़ुदावन्द की कही हुई नहीं; बल्कि उस नबी ने वह बात ख़ुद गुस्ताख़ बन कर कही है, तू उससे ख़ौफ़ न करना।
੨੨ਤਦ ਜੇਕਰ ਉਹ ਨਬੀ ਯਹੋਵਾਹ ਦੇ ਨਾਮ ਤੋਂ ਕੁਝ ਬੋਲੇ ਅਤੇ ਉਹ ਗੱਲ ਪੂਰੀ ਨਾ ਹੋਵੇ ਅਤੇ ਨਾ ਹੀ ਬੀਤੇ ਤਾਂ ਉਹ ਗੱਲ ਯਹੋਵਾਹ ਨੇ ਨਹੀਂ ਬੋਲੀ ਸੀ। ਉਸ ਨਬੀ ਨੇ ਗੁਸਤਾਖ਼ੀ ਨਾਲ ਉਹ ਗੱਲ ਬੋਲੀ ਹੈ, ਤੁਸੀਂ ਉਸ ਤੋਂ ਨਾ ਡਰਿਓ।

< इस्त 18 >