< Захарія 4 >
1 І вернувся той ангол, що говорив зо мною, і збудив мене, як чоловіка, якого будять зо́ сну його́.
੧ਉਹ ਦੂਤ ਜਿਹੜਾ ਮੇਰੇ ਨਾਲ ਗੱਲਾਂ ਕਰਦਾ ਸੀ ਫੇਰ ਮੁੜਿਆ ਅਤੇ ਉਹ ਨੇ ਮੈਨੂੰ ਉਸ ਮਨੁੱਖ ਵਾਂਗੂੰ ਜਗਾਇਆ ਜਿਹੜਾ ਆਪਣੀ ਨੀਂਦ ਤੋਂ ਜਾਗਦਾ ਹੈ।
2 І сказав він до мене: „Що́ ти бачиш?“А я відказав: „Бачу я, — ось світи́льник, увесь із золота, і ча́ша на верху́ його, і сім лямпад його на ньому, і по сім ру́рочок для лямпад, що на верху його.
੨ਉਸ ਮੈਨੂੰ ਕਿਹਾ, ਤੂੰ ਕੀ ਦੇਖਦਾ ਹੈਂ? ਮੈਂ ਕਿਹਾ, ਮੈਂ ਦੇਖਿਆ ਤਾਂ ਵੇਖੋ, ਇੱਕ ਸ਼ਮਾਦਾਨ ਸੰਪੂਰਣ ਸੋਨੇ ਦਾ ਸੀ, ਉਹ ਦੇ ਸਿਰ ਉੱਤੇ ਇੱਕ ਕਟੋਰਾ ਸੀ, ਉਸ ਉੱਤੇ ਸੱਤ ਦੀਵੇ ਸਨ ਅਤੇ ਉਹਨਾਂ ਦੀਵਿਆਂ ਲਈ ਸੱਤ-ਸੱਤ ਨਾਲੀਆਂ ਸਨ, ਜਿਹੜੀਆਂ ਉਸ ਦੇ ਸਿਰ ਉੱਤੇ ਸਨ।
3 І дві оли́вки на ньому, — одна з прави́ці чаші, а одна на ліви́ці її“.
੩ਉਸ ਦੇ ਕੋਲ ਜ਼ੈਤੂਨ ਦੇ ਦੋ ਦਰੱਖਤ ਸ਼ਮਾਦਾਨ ਦੇ ਸੱਜੇ ਅਤੇ ਖੱਬੇ ਪਾਸੇ ਸਨ।
4 І говорив я й сказав до ангола, що говорив зо мною, кажучи: „Що́ це, мій пане?“
੪ਫੇਰ ਮੈਂ ਦੂਤ ਨੂੰ ਜਿਹੜਾ ਮੇਰੇ ਨਾਲ ਗੱਲਾਂ ਕਰਦਾ ਸੀ ਕਿਹਾ, ਕਿ ਹੇ ਮਾਲਕ, ਇਹ ਕੀ ਹਨ?
5 І відповів ангол, що говорив зо мною, та й сказав мені: „Чи ж ти не знаєш, що це таке?“А я відказав: „Ні, пане!“
੫ਉਸ ਦੂਤ ਨੇ ਜਿਹੜਾ ਮੇਰੇ ਨਾਲ ਗੱਲਾਂ ਕਰਦਾ ਸੀ ਕਿਹਾ, ਕੀ ਤੂੰ ਨਹੀਂ ਜਾਣਦਾ ਕਿ ਇਹ ਕੀ ਹਨ? ਮੈਂ ਕਿਹਾ, ਨਹੀਂ, ਮੇਰੇ ਪ੍ਰਭੂ।
6 І відповів він, і сказав мені, говорячи: „Оце таке Господнє слово до Зорова́веля: Не силою й не міццю, але тільки Моїм Духом, говорить Господь Саваот.
੬ਉਸ ਫੇਰ ਮੈਨੂੰ ਕਿਹਾ ਕਿ ਇਹ ਜ਼ਰੂੱਬਾਬਲ ਲਈ ਯਹੋਵਾਹ ਦਾ ਬਚਨ ਹੈ ਕਿ ਨਾ ਸ਼ਕਤੀ ਨਾਲ, ਨਾ ਬਲ ਨਾਲ, ਸਗੋਂ ਮੇਰੇ ਆਤਮਾ ਨਾਲ, ਸੈਨਾਂ ਦੇ ਯਹੋਵਾਹ ਦਾ ਫ਼ਰਮਾਨ ਹੈ।
7 Хто́ ти, го́ро велика? Перед Зорова́велем ти станеш рівни́ною. І він винесе нарі́жного каменя при криках: Милість, милість йому́!“
੭ਹੇ ਵੱਡੇ ਪਰਬਤ, ਤੂੰ ਕੀ ਹੈਂ? ਤੂੰ ਜ਼ਰੂੱਬਾਬਲ ਦੇ ਅੱਗੇ ਮੈਦਾਨ ਹੋ ਜਾਵੇਂਗਾ ਅਤੇ ਉਹ ਚੋਟੀ ਦਾ ਪੱਥਰ ਪੁਕਾਰਦੇ ਹੋਏ ਬਾਹਰ ਲੈ ਆਵੇਗਾ ਕਿ ਇਹ ਦੇ ਲਈ ਕਿਰਪਾ ਹੋਵੇ, ਕਿਰਪਾ!
8 І було мені слово Господнє таке:
੮ਤਾਂ ਯਹੋਵਾਹ ਦਾ ਬਚਨ ਮੈਨੂੰ ਆਇਆ ਕਿ
9 „Зорова́велеві ру́ки заклали цей дім, і руки його ви́кінчать, і ти пізнаєш, що Госпо́дь Савао́т послав мене до вас.
੯ਜ਼ਰੂੱਬਾਬਲ ਦੇ ਹੱਥਾਂ ਨੇ ਇਸ ਭਵਨ ਦੀ ਨੀਂਹ ਰੱਖੀ ਅਤੇ ਉਸੇ ਦੇ ਹੱਥ ਇਸ ਨੂੰ ਪੂਰਾ ਵੀ ਕਰਨਗੇ, ਤਦ ਤੂੰ ਜਾਣੇਗਾ ਕਿ ਸੈਨਾਂ ਦੇ ਯਹੋਵਾਹ ਨੇ ਮੈਨੂੰ ਤੁਹਾਡੇ ਕੋਲ ਭੇਜਿਆ ਹੈ।
10 Бо хто буде пого́рджувати днем малих рече́й? Але будуть ті́шитися, і будуть дивитись на теслярського виска́ в руці Зорова́веля ті се́меро, — Господні очі, що ходять по всій землі“.
੧੦ਉਹ ਕੌਣ ਹੈ ਜਿਸ ਨੇ ਛੋਟੀਆਂ ਗੱਲਾਂ ਦੇ ਦਿਨ ਦੀ ਨਿਰਾਦਰੀ ਕੀਤੀ ਹੋਵੇ? ਉਹ ਅਨੰਦ ਹੋਣਗੇ ਅਤੇ ਜ਼ਰੂੱਬਾਬਲ ਦੇ ਹੱਥ ਵਿੱਚ ਸਾਹਲ ਨੂੰ ਵੇਖਣਗੇ, ਇਹ ਯਹੋਵਾਹ ਦੀਆਂ ਸੱਤ ਅੱਖਾਂ ਹਨ, ਜਿਹੜੀਆਂ ਸਾਰੀ ਧਰਤੀ ਵਿੱਚ ਨੱਠੀਆਂ ਫਿਰਦੀਆਂ ਹਨ।
11 І заговорив я та й до нього сказав: „Що це за дві оливки право́руч свічника й ліво́руч його?“
੧੧ਤਦ ਮੈਂ ਉਸ ਨੂੰ ਕਿਹਾ ਕਿ ਇਹ ਦੋ ਜ਼ੈਤੂਨ ਦੇ ਦਰੱਖਤ ਜਿਹੜੇ ਸ਼ਮਾਦਾਨ ਦੇ ਸੱਜੇ ਅਤੇ ਖੱਬੇ ਪਾਸੇ ਉੱਤੇ ਹਨ ਕੀ ਹਨ?
12 І заговорив я вдруге, та й до нього сказав: „Що це за дві галу́зки оливок, що через дві золоті ру́рки виливають з себе золото?
੧੨ਫੇਰ ਦੂਜੀ ਵਾਰ ਮੈਂ ਉਸ ਨੂੰ ਕਿਹਾ ਕਿ ਜ਼ੈਤੂਨ ਦੀਆਂ ਇਹ ਦੋ ਟਹਿਣੀਆਂ ਕੀ ਹਨ, ਜਿਹੜੀਆਂ ਸੋਨੇ ਦੀਆਂ ਦੋਹਾਂ ਨਾਲੀਆਂ ਦੇ ਬਰਾਬਰ ਤੇ ਹਨ ਜਿਨ੍ਹਾਂ ਦੇ ਰਾਹੀਂ ਸੁਨਹਿਲਾ ਤੇਲ ਨਿੱਕਲਦਾ ਹੈ?
13 І сказав він до мене, говорячи: „Хіба ти не знаєш, що це?“А я відказав: „Ні, пане!“
੧੩ਉਸ ਮੈਨੂੰ ਕਿਹਾ, ਕੀ ਤੂੰ ਨਹੀਂ ਜਾਣਦਾ ਕਿ ਇਹ ਕੀ ਹਨ? ਮੈਂ ਕਿਹਾ, ਹੇ ਮੇਰੇ ਪ੍ਰਭੂ, ਨਹੀਂ
14 І він сказав: „Це два Пома́занці, що стоять перед Господом всієї землі“.
੧੪ਉਸ ਕਿਹਾ, ਇਹ ਤੇਲ ਨਾਲ ਮਸਹ ਹੋਏ ਦੋ ਪੁਰਖ ਹਨ, ਜੋ ਸਾਰੀ ਧਰਤੀ ਦੇ ਮਾਲਕ ਦੇ ਹਜ਼ੂਰ ਖੜੇ ਰਹਿੰਦੇ ਹਨ।