< 2 Samuel 17 >
1 Ahitofel ka kyerɛɛ Absalom sɛ, “Mɛyi akodɔm mpem dumienu, na mafiri ha anadwo yi akɔtaa Dawid so.
੧ਅਹੀਥੋਫ਼ਲ ਨੇ ਅਬਸ਼ਾਲੋਮ ਨੂੰ ਇਹ ਵੀ ਆਖਿਆ ਕਿ ਮੈਨੂੰ ਹੁਕਮ ਦਿਓ ਤਾਂ ਜੋ ਮੈਂ ਹੁਣ ਬਾਰਾਂ ਹਜ਼ਾਰ ਮਨੁੱਖ ਚੁਣ ਲਵਾਂ ਅਤੇ ਅੱਜ ਰਾਤ ਨੂੰ ਹੀ ਉੱਠ ਕੇ ਦਾਊਦ ਦਾ ਪਿੱਛਾ ਕਰਾਂਗਾ,
2 Mɛto no wɔ ɛberɛ a wabrɛ na nʼaba mu abu. Ɔne nʼakodɔm nyinaa bɛbɔ hu na wɔadwane. Ɔhene no nko ara na mɛbɔ no ahwe,
੨ਜਿਸ ਵੇਲੇ ਉਹ ਥੱਕਿਆ ਹੋਇਆ ਹੋਵੇ ਅਤੇ ਉਹ ਦੇ ਹੱਥ ਢਿੱਲੇ ਹੋਣ ਤਾਂ ਮੈਂ ਉਸ ਉੱਤੇ ਹਮਲਾ ਕਰਾਂਗਾ ਅਤੇ ਉਸ ਨੂੰ ਡਰਾਵਾਂਗਾ ਅਤੇ ਉਸ ਦੇ ਨਾਲ ਦੇ ਸਾਰੇ ਭੱਜ ਜਾਣਗੇ ਅਤੇ ਮੈਂ ਸਿਰਫ਼ ਰਾਜਾ ਨੂੰ ਹੀ ਮਾਰ ਲਵਾਂਗਾ।
3 na mede nnipa no asane abrɛ wo, sɛdeɛ ayeforɔ kɔ ne kunu nkyɛn. Saa onipa yi nkwa nko ara na worehwehwɛ. Afei nnipa no nyinaa bɛka a wɔrenha obiara.”
੩ਸਾਰੇ ਲੋਕਾਂ ਨੂੰ ਮੈਂ ਤੁਹਾਡੇ ਵੱਲ ਮੋੜ ਲਿਆਵਾਂਗਾ ਕਿਉਂ ਜੋ ਉਹ ਮਨੁੱਖ ਜਿਸ ਨੂੰ ਤੁਸੀਂ ਲੱਭਦੇ ਹੋ ਅਤੇ ਇਨ੍ਹਾਂ ਸਾਰੇ ਲੋਕਾਂ ਦਾ ਮੁੜਨਾ ਇੱਕੋ ਜਿਹਾ ਹੀ ਹੈ ਅਤੇ ਸਾਰੇ ਲੋਕ ਸੁੱਖ-ਸਾਂਦ ਨਾਲ ਰਹਿਣਗੇ।
4 Saa nhyehyɛeɛ yi sɔɔ Absalom ne Israel mpanimfoɔ nyinaa ani.
੪ਇਹ ਗੱਲ ਅਬਸ਼ਾਲੋਮ ਅਤੇ ਸਾਰੇ ਇਸਰਾਏਲੀ ਬਜ਼ੁਰਗਾਂ ਨੂੰ ਚੰਗੀ ਲੱਗੀ।
5 Nanso, Absalom kaa sɛ, “Momfrɛ Husai a ɔfiri Arki no mmra na yɛntie deɛ ɔwɔ ka.”
੫ਉਸ ਵੇਲੇ ਅਬਸ਼ਾਲੋਮ ਨੇ ਆਖਿਆ, ਹੂਸ਼ਈ ਅਰਕੀ ਨੂੰ ਵੀ ਸੱਦ ਲਓ ਤਾਂ ਜੋ ਅਸੀਂ ਉਹ ਦੇ ਮੂੰਹੋਂ ਵੀ ਕੁਝ ਸੁਣੀਏ।
6 Husai baeɛ no, Absalom kaa deɛ Ahitofel aka no kyerɛɛ no. Afei ɔbisaa no sɛ, “Wʼadwene ne sɛn? Yɛmfa Ahitofel afotuo no anaa? Na sɛ ɛnte saa a, kyerɛ yɛn wʼadwene.”
੬ਜਦ ਹੂਸ਼ਈ ਅਬਸ਼ਾਲੋਮ ਦੇ ਸਾਹਮਣੇ ਆਇਆ ਤਾਂ ਅਬਸ਼ਾਲੋਮ ਨੇ ਉਹ ਨੂੰ ਆਖਿਆ ਕਿ ਅਹੀਥੋਫ਼ਲ ਇਹ ਸਲਾਹ ਦਿੰਦਾ ਹੈ, ਸੋ ਅਸੀਂ ਅਜਿਹਾ ਕਰੀਏ ਜਾਂ ਨਹੀਂ? ਤੂੰ ਕੀ ਆਖਦਾ ਹੈਂ?
7 Husai buaa Absalom sɛ, “Mʼadwene ne sɛ saa ɛberɛ yi deɛ Ahitofel ayɛ mfomsoɔ.
੭ਤਦ ਹੂਸ਼ਈ ਨੇ ਅਬਸ਼ਾਲੋਮ ਨੂੰ ਆਖਿਆ, ਇਹ ਸਲਾਹ ਜੋ ਅਹੀਥੋਫ਼ਲ ਨੇ ਦਿੱਤੀ ਹੈ, ਇਸ ਵੇਲੇ ਚੰਗੀ ਨਹੀਂ ਹੈ।
8 Wonim wʼagya ne ne dɔm; wɔyɛ akofoɔ akɛseɛ. Saa ɛberɛ yi, wɔn ani abre sɛ sisire a wɔawia ne mma wɔ wiram. Ɛno da nkyɛn a, wʼagya nim de wɔ akodie mu. Ɔne nʼakodɔm no rentena anadwo yi.
੮ਫਿਰ ਹੂਸ਼ਈ ਨੇ ਇਹ ਵੀ ਆਖਿਆ, ਤੁਸੀਂ ਆਪਣੇ ਪਿਤਾ ਅਤੇ ਉਹ ਦੇ ਮਨੁੱਖਾਂ ਨੂੰ ਜਾਣਦੇ ਹੋ ਕਿ ਉਹ ਕਿੰਨ੍ਹੇ ਵੱਡੇ ਸੂਰਮੇ ਹਨ ਅਤੇ ਇਸ ਵੇਲੇ ਉਹ ਆਪਣੇ ਜੀਆਂ ਵਿੱਚ ਉਸ ਰਿੱਛਣੀ ਵਾਂਗੂੰ ਕ੍ਰੋਧ ਵਿੱਚ ਹੋਣਗੇ ਜਿਸ ਦੇ ਬੱਚੇ ਉਜਾੜ ਵਿੱਚ ਖੋਹ ਲਏ ਗਏ ਹੋਣ। ਤੁਹਾਡਾ ਪਿਤਾ ਯੋਧਾ ਹੈ ਅਤੇ ਉਹ ਸਾਰੇ ਲੋਕਾਂ ਦੇ ਨਾਲ ਨਹੀਂ ਰਹੇਗਾ।
9 Sɛ merekasa yi, wakɔtɛ ɔbodan bi mu anaa baabi foforɔ. Na sɛ ɔdi ɛkan to hyɛ mo so na mo mu kakra bi mpo totɔ a, ehu bɛtɔ wo dɔm no so na obiara bɛteam sɛ wɔrekunkum wo dɔm no.
੯ਵੇਖੋ, ਜੋ ਉਹ ਹੁਣ ਕਿਸੇ ਖੋਹ ਵਿੱਚ ਜਾਂ ਕਿਸੇ ਹੋਰ ਸਥਾਨ ਥਾਂ ਵਿੱਚ ਲੁੱਕਿਆ ਹੋਵੇਗਾ ਅਤੇ ਜੇਕਰ ਪਹਿਲੇ ਹਮਲੇ ਵਿੱਚ ਹੀ ਇਨ੍ਹਾਂ ਲੋਕਾਂ ਵਿੱਚੋਂ ਕੁਝ ਮਾਰੇ ਜਾਣ ਤਾਂ ਸਾਰੇ ਸੁਣਨ ਵਾਲੇ ਇਹ ਆਖਣਗੇ ਕਿ ਅਬਸ਼ਾਲੋਮ ਦੇ ਲੋਕਾਂ ਵਿੱਚ ਵਾਢ ਪਾਈ ਗਈ।
10 Na sɛ ɛba saa a, ɔsraani a ɔyɛ nnam a nʼakoma te sɛ gyata no koraa, ehu bɛma wabɔ hu. Na Israel nyinaa nim sɛ wʼagya yɛ ɔkofoɔ, na wɔn a wɔka ne ho no nso bo yɛ duru.
੧੦ਇਸ ਕਾਰਨ ਉਹ ਵੀ ਜੋ ਸੂਰਮਾ ਹੈ ਅਤੇ ਜਿਸ ਦਾ ਮਨ ਸ਼ੇਰ ਦੇ ਮਨ ਵਰਗਾ ਹੈ ਉਸਦਾ ਵੀ ਹੌਂਸਲਾ ਟੁੱਟ ਜਾਵੇਗਾ, ਕਿਉਂ ਜੋ ਸਾਰਾ ਇਸਰਾਏਲ ਜਾਣਦਾ ਹੈ ਕਿ ਤੁਹਾਡਾ ਪਿਤਾ ਸੂਰਮਾ ਹੈ ਅਤੇ ਉਹ ਦੇ ਨਾਲ ਦੇ ਵੀ ਸਾਰੇ ਸੂਰਮੇ ਹਨ।
11 “Enti, metu wo fo sɛ, boa Israel nyinaa ano, ɛfiri Dan kɔsi Beer-Seba. Woyɛ saa a wobɛnya akodɔm a wɔn dodoɔ bɛyɛ sɛ mpoano anwea. Na megye medi sɛ wʼankasa bɛdi akodɔm no anim.
੧੧ਇਸ ਲਈ ਮੈਂ ਇਹ ਸਲਾਹ ਦਿੰਦਾ ਹਾਂ ਕਿ ਸਾਰੇ ਇਸਰਾਏਲ ਵਿੱਚ ਦਾਨ ਤੋਂ ਲੈ ਕੇ ਬਏਰਸ਼ਬਾ ਤੱਕ ਐਨੇ ਲੋਕ ਤੁਹਾਡੇ ਨਾਲ ਇਕੱਠੇ ਹੋਣ ਜਿੰਨ੍ਹੀ ਸਮੁੰਦਰ ਦੇ ਕੰਢੇ ਉੱਤੇ ਰੇਤ ਹੁੰਦੀ ਹੈ, ਅਤੇ ਤੁਸੀਂ ਆਪ ਯੁੱਧ ਕਰਨ ਲਈ ਜਾਓ।
12 Na sɛ yɛhunu Dawid a, yɛbɛto ahyɛ no so, sɛdeɛ bosuo gu asase so, a ɔno ne mmarima no mu baako mpo nka.
੧੨ਉਸ ਵੇਲੇ ਉਹ ਜਿੱਥੇ ਕਿਤੇ ਵੀ ਹੋਵੇ, ਅਸੀਂ ਉਸ ਨੂੰ ਟੱਕਰਾਂਗੇ ਅਤੇ ਤ੍ਰੇਲ ਦੀ ਤਰ੍ਹਾਂ ਜੋ ਧਰਤੀ ਉੱਤੇ ਡਿੱਗਦੀ ਹੈ, ਉਸ ਦੇ ਉੱਤੇ ਜਾ ਪਵਾਂਗੇ। ਤਦ ਉਹ ਅਤੇ ਉਨ੍ਹਾਂ ਸਾਰੇ ਲੋਕਾਂ ਵਿੱਚੋਂ ਜੋ ਉਸ ਦੇ ਨਾਲ ਹਨ, ਇੱਕ ਵੀ ਜੀਉਂਦਾ ਨਾ ਰਹੇਗਾ।
13 Na sɛ Dawid adwane kɔ kuropɔn bi so a, wode Israel akodɔm nyinaa bɛkɔ hɔ. Afei, yɛbɛtumi afa ntampehoma de atwe kuro no afasuo, akɔgu bɔnhwa a ɛbɛn mu, kɔsi sɛ ɛboɔ biara a ɛwɔ mu no bɛyam.”
੧੩ਜੇਕਰ ਉਹ ਕਿਸੇ ਸ਼ਹਿਰ ਵਿੱਚ ਵੜ ਗਿਆ ਹੋਵੇ ਤਾਂ ਸਾਰੇ ਇਸਰਾਏਲੀ ਰੱਸੀਆਂ ਲੈ ਕੇ ਉਸ ਸ਼ਹਿਰ ਨੂੰ ਚੜ੍ਹ ਜਾਣਗੇ ਅਤੇ ਅਸੀਂ ਉਹ ਨੂੰ ਨਦੀ ਵਿੱਚ ਅਜਿਹਾ ਖਿੱਚ ਲਿਆਵਾਂਗੇ, ਜੋ ਉੱਥੇ ਉੱਥੋਂ ਇੱਕ ਰੋੜਾ ਵੀ ਨਹੀਂ ਲੱਭੇਗਾ।
14 Afei, Absalom ne Israel mpanimfoɔ nyinaa kaa sɛ, “Husai afotuo no yɛ sene Ahitofel deɛ no.” Ɛfiri sɛ, Awurade ahyehyɛ sɛ Ahitofel afotuo pa a ɔde ama no bɛsɛe, sɛdeɛ ɛbɛyɛ a, ɔhaw ne abɛbrɛsɛ bɛba Absalom so.
੧੪ਤਦ ਅਬਸ਼ਾਲੋਮ ਅਤੇ ਸਾਰੇ ਇਸਰਾਏਲ ਦੇ ਮਨੁੱਖਾਂ ਨੇ ਆਖਿਆ, ਇਹ ਸਲਾਹ ਜੋ ਹੂਸ਼ਈ ਅਰਕੀ ਨੇ ਦਿੱਤੀ ਹੈ, ਅਹੀਥੋਫ਼ਲ ਦੀ ਸਲਾਹ ਨਾਲੋਂ ਚੰਗੀ ਹੈ। ਕਿਉਂ ਜੋ ਯਹੋਵਾਹ ਨੇ ਅਹੀਥੋਫ਼ਲ ਦੀ ਚੰਗੀ ਸਲਾਹ ਉਲਟਾਉਣਾ, ਪਹਿਲਾਂ ਹੀ ਠਾਣ ਲਿਆ ਸੀ ਤਾਂ ਜੋ ਯਹੋਵਾਹ ਅਬਸ਼ਾਲੋਮ ਉੱਤੇ ਬੁਰਿਆਈ ਪਾਵੇ।
15 Na Husai kɔkaa asɛm a Ahitofel aka ne ɔno ankasa adwenkyerɛ no kyerɛɛ asɔfoɔ Sadok ne Abiatar.
੧੫ਤਦ ਹੂਸ਼ਈ ਨੇ ਸਾਦੋਕ ਅਤੇ ਅਬਯਾਥਾਰ ਜਾਜਕਾਂ ਨੂੰ ਆਖਿਆ, ਅਹੀਥੋਫ਼ਲ ਨੇ ਅਬਸ਼ਾਲੋਮ ਨੂੰ ਅਤੇ ਇਸਰਾਏਲ ਦੇ ਬਜ਼ੁਰਗਾਂ ਨੂੰ ਇਸ ਤਰ੍ਹਾਂ ਸਲਾਹ ਦਿੱਤੀ ਹੈ,
16 Ɔka kyerɛɛ wɔn sɛ, “Ntɛm! Monkɔhwehwɛ Dawid, na monka nkyerɛ no sɛ, ɔnntena Asubɔnten Yordan aworɔso hɔ anadwo yi. Ɛsɛ sɛ ɔtwa kɔ ɛserɛ no so akyi, anyɛ saa a, ɔne nʼakodɔm nyinaa bɛwuwu.”
੧੬ਇਸ ਲੈ ਹੁਣ ਛੇਤੀ ਹੀ ਕਿਸੇ ਨੂੰ ਭੇਜ ਕੇ ਦਾਊਦ ਨੂੰ ਆਖੋ ਕਿ ਅੱਜ ਦੀ ਰਾਤ ਉਜਾੜ ਦੇ ਪੱਤਣ ਕੋਲ ਨਾ ਰਹੋ ਪਰ ਛੇਤੀ ਨਾਲ ਪਾਰ ਲੰਘ ਜਾਓ, ਅਜਿਹਾ ਨਾ ਹੋਵੇ ਕਿ ਰਾਜਾ ਤੇ ਉਹ ਦੇ ਨਾਲ ਦੇ ਸਭ ਲੋਕ ਨਿਗਲੇ ਜਾਣ।
17 Yonatan ne Ahimaas tenaa En-Rogel, sɛdeɛ ɛbɛyɛ a, wɔrenkɔ kuro no mu na wɔnnsane mpue. Na wɔayɛ nhyehyɛeɛ bi sɛ abaawa bi de nkra a ɛsɛ sɛ wɔde kɔma ɔhene Dawid no bɛbrɛ wɔn.
੧੭ਉਸ ਵੇਲੇ ਯੋਨਾਥਾਨ ਅਤੇ ਅਹੀਮਅਸ ਏਨ-ਰੋਗੇਲ ਵਿੱਚ ਰਹਿੰਦੇ ਸਨ ਤਾਂ ਜੋ ਉਨ੍ਹਾਂ ਦਾ ਆਉਣਾ-ਜਾਣਾ ਸ਼ਹਿਰ ਵਿੱਚ ਜਾਣਿਆ ਨਾ ਜਾਵੇ ਅਤੇ ਇੱਕ ਦਾਸੀ ਨੇ ਉਨ੍ਹਾਂ ਨੂੰ ਜਾ ਕੇ ਦੱਸਿਆ। ਤਦ ਉਹ ਗਏ ਅਤੇ ਦਾਊਦ ਰਾਜਾ ਨੂੰ ਖ਼ਬਰ ਦਿੱਤੀ।
18 Nanso abarimaa bi hunuu wɔn sɛ wɔrefiri En-Rogel akɔ Dawid nkyɛn enti, ɔkɔka kyerɛɛ Absalom. Na wɔdwane kɔɔ Bahurim, maa ɔbarima bi de wɔn kɔsiee abura bi a ɛwɔ nʼadihɔ mu.
੧੮ਫਿਰ ਵੀ ਇੱਕ ਜੁਆਨ ਨੇ ਉਨ੍ਹਾਂ ਨੂੰ ਵੇਖ ਕੇ ਅਬਸ਼ਾਲੋਮ ਨੂੰ ਜਾ ਕੇ ਦੱਸਿਆ, ਪਰ ਉਹ ਦੋਵੇਂ ਛੇਤੀ ਨਾਲ ਨਿੱਕਲ ਗਏ ਅਤੇ ਬਹੁਰੀਮ ਵਿੱਚ ਇੱਕ ਮਨੁੱਖ ਦੇ ਘਰ ਆਣ ਵੜੇ। ਉਸ ਦੇ ਵਿਹੜੇ ਵਿੱਚ ਇੱਕ ਖੂਹ ਸੀ, ਉਹ ਉਸ ਦੇ ਵਿੱਚ ਉਤਰ ਗਏ।
19 Ɔbarima no yere de ntoma hataa abura no so, de atokoɔ guu so te sɛ deɛ ɔrehata no awia so, na obiara ansusu sɛ nnipa hyɛ abura no mu.
੧੯ਅਤੇ ਉਸ ਦੀ ਪਤਨੀ ਨੇ ਇੱਕ ਕੱਪੜਾ ਲੈ ਕੇ ਖੂਹ ਦੇ ਮੂੰਹ ਉੱਤੇ ਪਾ ਦਿੱਤਾ ਅਤੇ ਉਸ ਉੱਤੇ ਦਲੀ ਹੋਈ ਕਣਕ ਪਾ ਦਿੱਤੀ, ਇਸ ਲਈ ਇਹ ਗੱਲ ਪਰਗਟ ਨਾ ਹੋਈ।
20 Ɛberɛ a Absalom mmarima no duruu hɔ no, wɔbisaa ɔbaa no sɛ, “Woahunu Ahimaas ne Yonatan anaa?” Ɔbuaa wɔn sɛ, “Na wɔwɔ ha deɛ, nanso wɔatwa asuwa no kɔ.” Absalom mmarima no hwehwɛɛ wɔn, nanso wɔanhunu wɔn enti, wɔsane kɔɔ Yerusalem.
੨੦ਜਦ ਅਬਸ਼ਾਲੋਮ ਦੇ ਸੇਵਕ ਉਸ ਘਰ ਵਿੱਚ ਉਸ ਇਸਤਰੀ ਕੋਲ ਆਏ ਅਤੇ ਪੁੱਛਿਆ ਕਿ ਅਹੀਮਅਸ ਅਤੇ ਯੋਨਾਥਾਨ ਕਿੱਥੇ ਹਨ? ਤਦ ਉਸ ਇਸਤਰੀ ਨੇ ਉਨ੍ਹਾਂ ਨੂੰ ਆਖਿਆ, ਉਹ ਤਾਂ ਨਦੀਓਂ ਪਾਰ ਲੰਘ ਗਏ ਹੋਣਗੇ ਅਤੇ ਉਨ੍ਹਾਂ ਨੇ ਉਹਨਾਂ ਨੂੰ ਜਾ ਕੇ ਲੱਭਿਆ ਪਰ ਜਦ ਉਹ ਨਾ ਲੱਭੇ ਤਾਂ ਉਹ ਯਰੂਸ਼ਲਮ ਨੂੰ ਮੁੜ ਆਏ।
21 Afei mmarima baanu no firii abura no mu, de mmirika kɔɔ ɔhene Dawid nkyɛn kɔbɔɔ no amaneɛ sɛ, “Firi ha tware asuo no ntɛm so anadwo yi!” Wɔkaa Ahitofel afotuo a ɛbɛma wɔakyere no akum no no kyerɛɛ no.
੨੧ਜਦ ਉਹ ਮੁੜ ਗਏ ਤਾਂ ਉਹ ਖੂਹ ਵਿੱਚੋਂ ਨਿੱਕਲ ਕੇ ਤੁਰ ਪਏ ਅਤੇ ਜਾ ਕੇ ਦਾਊਦ ਰਾਜਾ ਨੂੰ ਖ਼ਬਰ ਦਿੱਤੀ ਅਤੇ ਉਹਨਾਂ ਨੇ ਦਾਊਦ ਨੂੰ ਆਖਿਆ, ਉੱਠੋ ਛੇਤੀ ਪਾਰ ਲੰਘ ਜਾਓ, ਕਿਉਂ ਜੋ ਅਹੀਥੋਫ਼ਲ ਨੇ ਤੁਹਾਡੇ ਵਿਖੇ ਇਸ ਤਰ੍ਹਾਂ ਸਲਾਹ ਦਿੱਤੀ ਹੈ।
22 Enti, Dawid ne nnipa no nyinaa tutuu so, kɔtwaa Yordan. Ɛduruu ahemadakye no, na obiara atwa Yordan kɔ nʼagya.
੨੨ਤਦ ਦਾਊਦ ਅਤੇ ਉਸ ਦੇ ਨਾਲ ਦੇ ਸਾਰੇ ਲੋਕ ਉੱਠੇ ਅਤੇ ਯਰਦਨ ਤੋਂ ਪਾਰ ਲੰਘ ਗਏ। ਸਵੇਰ ਹੁੰਦਿਆਂ ਤੱਕ ਉਨ੍ਹਾਂ ਵਿੱਚੋਂ ਇੱਕ ਵੀ ਨਹੀਂ ਰਿਹਾ ਸੀ, ਜੋ ਯਰਦਨ ਤੋਂ ਪਾਰ ਨਾ ਲੰਘਿਆ ਹੋਵੇ।
23 Ahitofel hunuu sɛ nʼanim agu ase, ɛfiri sɛ wɔamfa nʼafotuo no, ɔhyehyɛɛ nʼafunumu tenaa ne so, kɔɔ ne kurom. Ɔtotoo ne nneɛma yie, na ɔhyɛɛ ne ho akɔmfo. Enti, ɔwuiɛ ma wɔsiee no wɔ nʼagya da mu.
੨੩ਜਦ ਅਹੀਥੋਫ਼ਲ ਨੇ ਵੇਖਿਆ ਕਿ ਮੇਰੀ ਸਲਾਹ ਅਨੁਸਾਰ ਕੰਮ ਨਹੀਂ ਕੀਤਾ ਗਿਆ ਤਾਂ ਉਸ ਨੇ ਆਪਣੇ ਗਧੇ ਉੱਤੇ ਕਾਠੀ ਪਾਈ ਅਤੇ ਉਸ ਉੱਤੇ ਬੈਠ ਕੇ ਆਪਣੇ ਸ਼ਹਿਰ ਵਿੱਚ ਘਰ ਨੂੰ ਗਿਆ ਅਤੇ ਆਪਣੇ ਘਰਾਣੇ ਨੂੰ ਸੰਭਾਲ ਕੇ ਆਪਣੇ ਆਪ ਨੂੰ ਫਾਹੇ ਲਾ ਲਿਆ ਅਤੇ ਮਰ ਗਿਆ ਅਤੇ ਆਪਣੇ ਪਿਤਾ ਦੀ ਕਬਰ ਵਿੱਚ ਦੱਬਿਆ ਗਿਆ।
24 Ankyɛre na Dawid duruu Mahanaim. Saa ɛberɛ yi na Absalom aboaboa Israel akodɔm no nyinaa ano a ɔdi wɔn anim rekɔtwa Asubɔnten Yordan.
੨੪ਦਾਊਦ ਮਹਨਇਮ ਵਿੱਚ ਆਇਆ ਅਤੇ ਅਬਸ਼ਾਲੋਮ ਯਰਦਨ ਤੋਂ ਪਾਰ ਲੰਘ ਗਿਆ ਅਤੇ ਇਸਰਾਏਲ ਦੇ ਸਾਰੇ ਲੋਕ ਉਹ ਦੇ ਨਾਲ ਸਨ।
25 Absalom yii Amasa de no tuaa akodɔm no ano, sii Yoab a na anka ɔyɛ Dawid sahene no ananmu. Amasa yɛ ɔbarima bi a wɔfrɛ no Yitra, a ɔyɛ Israelni a ɔwaree Abigail a ɔyɛ Nahas babaa, na ɔyɛ Seruia nuabaa, a ɔyɛ Yoab na no ba.
੨੫ਅਬਸ਼ਾਲੋਮ ਨੇ ਯੋਆਬ ਦੇ ਸਥਾਨ ਤੇ ਅਮਾਸਾ ਨੂੰ ਸੈਨਾਪਤੀ ਬਣਾਇਆ। ਇਹ ਅਮਾਸਾ ਇੱਕ ਯਿਥਰਾ ਨਾਮ ਦੇ ਇਸਰਾਏਲੀ ਮਨੁੱਖ ਦਾ ਪੁੱਤਰ ਸੀ, ਉਸ ਨੇ ਨਾਹਾਸ਼ ਦੀ ਧੀ ਅਬੀਗੈਲ ਨਾਲ ਜੋ ਯੋਆਬ ਦੀ ਮਾਂ ਅਤੇ ਸਰੂਯਾਹ ਦੀ ਭੈਣ ਸੀ, ਸੰਗ ਕੀਤਾ ਸੀ।
26 Israelfoɔ no ne Absalom tenaa Gilead asase so.
੨੬ਇਸਰਾਏਲ ਅਤੇ ਅਬਸ਼ਾਲੋਮ ਨੇ ਗਿਲਆਦ ਦੇ ਦੇਸ਼ ਵਿੱਚ ਤੰਬੂ ਲਾਏ।
27 Na Dawid duruu Mahanaim no, Nahas a ɔfiri Raba babarima Sobi Amonni no, kyeaa no fɛ so. Saa ara na Amiel a ɔfiri Lo-debar babarima Makir ne Gileadni Barsilai a ɔfiri Rogelim nso gyee no fɛ so.
੨੭ਜਦ ਦਾਊਦ ਮਹਨਇਮ ਵਿੱਚ ਪਹੁੰਚਿਆ ਤਾਂ ਅਜਿਹਾ ਹੋਇਆ ਕਿ ਨਾਹਾਸ਼ ਦਾ ਪੁੱਤਰ ਸ਼ੋਬੀ ਅੰਮੋਨੀਆਂ ਦੇ ਰੱਬਾਹ ਤੋਂ ਅਤੇ ਅੰਮੀਏਲ ਦਾ ਪੁੱਤਰ ਮਾਕੀਰ ਲੋ-ਦੇਬਾਰ ਤੋਂ ਅਤੇ ਬਰਜ਼ਿੱਲਈ ਗਿਲਆਦੀ ਰੋਗਲੀਮ ਤੋਂ
28 Wɔbrɛɛ no kɛtɛ, nkuku ne nkaka, atokoɔ, asikyiresiam, nkyeweɛ, asɛ ne asɛdua,
੨੮ਮੰਜੇ, ਤਸਲੇ, ਮਿੱਟੀ ਦੇ ਭਾਂਡੇ, ਕਣਕ, ਜੌਂ, ਆਟਾ, ਭੁੰਨਿਆ ਹੋਇਆ ਅਨਾਜ, ਰਵਾਂਹ ਦੀਆਂ ਫਲੀਆਂ, ਮਸਰ, ਭੁੰਨੇ ਹੋਏ ਛੋਲੇ,
29 ɛwoɔ ne nufosuo ani sradeɛ ne anantwie nufosuo a akyenkyene mua. Wɔde brɛɛ Dawid ne ne nkurɔfoɔ a wɔka ne ho no. Na wɔkaa sɛ, “Mo nyinaa moabrɛbrɛ, na ɛkɔm ne sukɔm de mo ɛfiri sɛ moanante ɛkwan tenten wɔ ɛserɛ so.”
੨੯ਸ਼ਹਿਦ, ਮੱਖਣ, ਭੇਡਾਂ ਅਤੇ ਗੋਕਾ ਪਨੀਰ ਦਾਊਦ ਅਤੇ ਉਹ ਦੇ ਨਾਲ ਦੇ ਲੋਕਾਂ ਦੇ ਖਾਣ ਲਈ ਲੈ ਆਏ, ਕਿਉਂ ਜੋ ਉਨ੍ਹਾਂ ਨੇ ਆਖਿਆ ਕਿ ਉਹ ਲੋਕ ਉਜਾੜ ਵਿੱਚ ਭੁੱਖੇ, ਥੱਕੇ ਹੋਏ ਅਤੇ ਤਿਹਾਏ ਹੋਣਗੇ।