< Romalilar 4 >
1 Şu halde soyumuzun atası İbrahim'in durumu için ne diyelim?
੧ਸੋ ਹੁਣ ਅਸੀਂ ਕੀ ਆਖੀਏ ਜੋ ਸਾਡੇ ਸਰੀਰਕ ਪਿਤਾ ਅਬਰਾਹਾਮ ਨੂੰ ਕੀ ਮਿਲਿਆ?
2 Eğer İbrahim yaptığı iyi işlerden dolayı aklandıysa, övünmeye hakkı vardır; ama Tanrı'nın önünde değil.
੨ਕਿਉਂਕਿ ਜੇ ਅਬਰਾਹਾਮ ਆਪਣੇ ਭਲੇ ਕੰਮਾਂ ਤੋਂ ਧਰਮੀ ਠਹਿਰਾਇਆ ਜਾਂਦਾ ਤਾਂ ਉਹ ਨੂੰ ਘਮੰਡ ਕਰਨ ਦੀ ਥਾਂ ਹੁੰਦੀ, ਪ੍ਰੰਤੂ ਪਰਮੇਸ਼ੁਰ ਦੇ ਅੱਗੇ ਨਹੀਂ।
3 Kutsal Yazı ne diyor? “İbrahim Tanrı'ya iman etti, böylece aklanmış sayıldı.”
੩ਕਿਉਂ ਜੋ ਪਵਿੱਤਰ ਗ੍ਰੰਥ ਕੀ ਕਹਿੰਦਾ ਹੈ? ਇਹ ਜੋ ਅਬਰਾਹਾਮ ਨੇ ਪਰਮੇਸ਼ੁਰ ਉੱਤੇ ਵਿਸ਼ਵਾਸ ਕੀਤਾ ਅਤੇ ਇਹ ਉਹ ਦੇ ਲਈ ਧਾਰਮਿਕਤਾ ਗਿਣੀ ਗਈ।
4 Çalışana verilen ücret lütuf değil, hak sayılır.
੪ਹੁਣ ਜਿਹੜਾ ਕੰਮ ਕਰਦਾ ਹੈ ਉਸ ਦੀ ਮਜ਼ਦੂਰੀ ਬਖਸ਼ੀਸ਼ ਨਹੀਂ ਸਗੋਂ ਹੱਕ ਗਿਣੀ ਜਾਂਦੀ ਹੈ।
5 Ancak çalışmayan, ama tanrısızı aklayana iman eden kişi imanı sayesinde aklanmış sayılır.
੫ਪਰ ਜਿਹੜਾ ਕੰਮ ਨਾ ਕਰਕੇ ਉਸ ਉੱਤੇ ਵਿਸ਼ਵਾਸ ਕਰਦਾ ਹੈ ਜੋ ਕੁਧਰਮੀ ਨੂੰ ਧਰਮੀ ਠਹਿਰਾਉਂਦਾ ਹੈ, ਉਸ ਦਾ ਵਿਸ਼ਵਾਸ ਧਾਰਮਿਕਤਾ ਗਿਣਿਆ ਜਾਂਦਾ ਹੈ।
6 Nitekim, iyi işlerine bakmaksızın Tanrı'nın aklanmış saydığı kişinin mutluluğunu Davut da şöyle anlatır:
੬ਜਿਵੇਂ ਦਾਊਦ ਵੀ ਉਸ ਮਨੁੱਖ ਨੂੰ ਧੰਨ ਆਖਦਾ ਹੈ, ਜਿਹ ਨੂੰ ਪਰਮੇਸ਼ੁਰ ਕਰਮਾਂ ਦੇ ਬਿਨ੍ਹਾਂ ਧਰਮੀ ਠਹਿਰਾਉਂਦਾ ਹੈ।
7 “Ne mutlu suçları bağışlanmış, Günahları örtülmüş olanlara!
੭ਧੰਨ ਉਹ ਜਿਨ੍ਹਾਂ ਦੇ ਅਪਰਾਧ ਮਾਫ਼ ਹੋ ਗਏ, ਅਤੇ ਜਿਨ੍ਹਾਂ ਦੇ ਪਾਪ ਢੱਕੇ ਗਏ ਹਨ।
8 Günahı Rab tarafından sayılmayana ne mutlu!”
੮ਧੰਨ ਹੈ ਉਹ ਮਨੁੱਖ ਜਿਸ ਦੇ ਪਾਪ ਪਰਮੇਸ਼ੁਰ ਨਾ ਗਿਣੇਗਾ।
9 Bu mutluluk yalnız sünnetliler için mi, yoksa aynı zamanda sünnetsizler için midir? Diyoruz ki, “İbrahim, imanı sayesinde aklanmış sayıldı.”
੯ਫੇਰ ਇਹ ਧੰਨ ਹੋਣਾ, ਕੀ ਸੁੰਨਤੀਆਂ ਦੇ ਲਈ ਹੀ ਹੈ ਜਾਂ ਅਸੁੰਨਤੀਆਂ ਦੇ ਲਈ ਵੀ ਹੈ? ਕਿਉਂ ਜੋ ਅਸੀਂ ਆਖਦੇ ਹਾਂ ਕਿ ਅਬਰਾਹਾਮ ਦੇ ਲਈ ਉਹ ਦਾ ਵਿਸ਼ਵਾਸ ਧਾਰਮਿਕਤਾ ਗਿਣਿਆ ਗਿਆ ਸੀ।
10 Hangi durumda aklanmış sayıldı? Sünnet olduktan sonra mı, sünnetsizken mi? Sünnetliyken değil, sünnetsizken...
੧੦ਫਿਰ ਕਿਸ ਹਾਲ ਵਿੱਚ ਗਿਣਿਆ ਗਿਆ ਸੀ? ਜਦੋਂ ਸੁੰਨਤੀ ਸੀ ਜਾਂ ਅਸੁੰਨਤੀ ਸੀ? ਸੁੰਨਤ ਦੇ ਹਾਲ ਵਿੱਚ ਤਾਂ ਨਹੀਂ ਸਗੋਂ ਅਸੁੰਨਤ ਦੇ ਹਾਲ ਵਿੱਚ ਸੀ।
11 İbrahim daha sünnetsizken imanla aklandığının kanıtı olarak sünnet işaretini aldı. Öyle ki, sünnetsiz oldukları halde iman edenlerin hepsinin babası olsun, böylece onlar da aklanmış sayılsın.
੧੧ਅਤੇ ਉਹ ਨੇ ਸੁੰਨਤ ਦੀ ਨਿਸ਼ਾਨੀ ਪਾਈ ਕਿ ਇਹ ਉਸ ਧਾਰਮਿਕਤਾ ਦੀ ਮੋਹਰ ਹੋਵੇ ਜਿਹੜੀ ਅਸੁੰਨਤ ਦੇ ਹਾਲ ਵਿੱਚ ਉਹ ਦੇ ਵਿਸ਼ਵਾਸ ਤੋਂ ਹੋਈ ਸੀ, ਤਾਂ ਜੋ ਉਨ੍ਹਾਂ ਸਾਰਿਆਂ ਦਾ ਪਿਤਾ ਹੋਵੇ ਜਿਹੜੇ ਵਿਸ਼ਵਾਸ ਕਰਦੇ ਹਨ ਭਾਵੇਂ ਅਸੁੰਨਤੀ ਹੋਣ ਇਸ ਲਈ ਜੋ ਉਹਨਾਂ ਲਈ ਧਾਰਮਿਕਤਾ ਗਿਣੀ ਜਾਵੇ।
12 Böylelikle atamız İbrahim, yalnız sünnetli olmakla kalmayan, ama kendisi sünnetsizken sahip olduğu imanın izinden yürüyen sünnetlilerin de babası oldu.
੧੨ਅਤੇ ਸੁੰਨਤੀਆਂ ਦਾ ਵੀ ਪਿਤਾ ਹੋਵੇ, ਨਾ ਉਹਨਾਂ ਦਾ ਜੋ ਕੇਵਲ ਸੁੰਨਤੀ ਹਨ ਸਗੋਂ ਉਹਨਾਂ ਦਾ ਜੋ ਸਾਡੇ ਪਿਤਾ ਅਬਰਾਹਾਮ ਦੇ ਵਾਂਗੂੰ ਉਸ ਵਿਸ਼ਵਾਸ ਦੀ ਚਾਲ ਚੱਲਦੇ ਹਨ, ਜੋ ਉਸ ਨੇ ਅਸੁੰਨਤ ਦੇ ਹਾਲ ਵਿੱਚ ਕੀਤਾ ਸੀ।
13 Çünkü İbrahim'e ve soyuna dünyanın mirasçısı olma vaadi Kutsal Yasa yoluyla değil, imandan gelen aklanma yoluyla verildi.
੧੩ਕਿਉਂ ਜੋ ਉਹ ਵਾਇਦਾ ਕਿ ਤੂੰ ਸੰਸਾਰ ਦਾ ਵਾਰਿਸ ਹੋਵੇਂਗਾ ਅਬਰਾਹਾਮ ਅਤੇ ਉਹ ਦੀ ਅੰਸ ਨਾਲ ਬਿਵਸਥਾ ਦੇ ਰਾਹੀਂ ਨਹੀਂ ਸੀ ਹੋਇਆ ਸਗੋਂ ਉਸ ਧਾਰਮਿਕਤਾ ਦੇ ਰਾਹੀਂ ਹੋਇਆ ਜਿਹੜਾ ਵਿਸ਼ਵਾਸ ਤੋਂ ਹੁੰਦਾ ਹੈ।
14 Eğer Yasa'ya bağlı olanlar mirasçı olursa, iman boş ve vaat geçersizdir.
੧੪ਪਰ ਜੇ ਬਿਵਸਥਾ ਵਾਲੇ ਵਾਰਿਸ ਹਨ ਤਾਂ ਵਿਸ਼ਵਾਸ ਨਿਸ਼ਫਲ ਅਤੇ ਉਹ ਵਾਇਦਾ ਵਿਅਰਥ ਹੋਇਆ।
15 Yasa, Tanrı'nın gazabına yol açar. Ama yasanın olmadığı yerde yasaya karşı gelmek de söz konusu değildir.
੧੫ਕਿਉਂ ਜੋ ਬਿਵਸਥਾ ਕ੍ਰੋਧ ਦਾ ਕਾਰਨ ਹੁੰਦੀ ਹੈ ਪਰ ਜਿੱਥੇ ਬਿਵਸਥਾ ਨਹੀਂ ਉੱਥੇ ਉਲੰਘਣਾ ਵੀ ਨਹੀਂ।
16 Bu nedenle vaat, Tanrı'nın lütfuna dayanmak ve İbrahim'in bütün soyu için güvence altına alınmak üzere imana bağlı kılınmıştır. İbrahim'in soyu yalnız Kutsal Yasa'ya bağlı olanlar değil, aynı zamanda İbrahim'in imanına sahip olanlardır. “Seni birçok ulusun babası yaptım” diye yazılmış olduğu gibi İbrahim, iman ettiği Tanrı'nın –ölülere yaşam veren, var olmayanı buyruğuyla var eden Tanrı'nın– gözünde hepimizin babasıdır.
੧੬ਇਸ ਕਾਰਨ ਉਹ ਵਿਸ਼ਵਾਸ ਤੋਂ ਹੋਇਆ ਤਾਂ ਜੋ ਕਿਰਪਾ ਦੇ ਅਨੁਸਾਰ ਠਹਿਰੇ ਇਸ ਲਈ ਜੋ ਵਾਇਦਾ ਸਾਰੀ ਅੰਸ ਦੇ ਲਈ ਪੱਕਾ ਰਹੇ, ਕੇਵਲ ਉਸ ਅੰਸ ਦੇ ਲਈ ਨਹੀਂ ਜਿਹੜੀ ਬਿਵਸਥਾ ਵਾਲੀ ਹੈ ਪ੍ਰੰਤੂ ਉਹ ਦੇ ਲਈ ਵੀ ਜੋ ਅਬਰਾਹਾਮ ਜਿਹਾ ਵਿਸ਼ਵਾਸ ਰੱਖਦੀ ਹੈ, ਉਹ ਸਾਡੇ ਸਭ ਦਾ ਪਿਤਾ ਹੈ,
੧੭ਜਿਵੇਂ ਲਿਖਿਆ ਹੋਇਆ ਹੈ ਕਿ ਮੈਂ ਤੈਨੂੰ ਬਹੁਤੀਆਂ ਕੌਮਾਂ ਦਾ ਪਿਤਾ ਠਹਿਰਾਇਆ ਹੈ ਅਰਥਾਤ ਉਸ ਪਰਮੇਸ਼ੁਰ ਦੀ ਹਜ਼ੂਰੀ ਵਿੱਚ ਜਿਸ ਉੱਤੇ ਉਸ ਨੇ ਵਿਸ਼ਵਾਸ ਕੀਤਾ ਜਿਹੜਾ ਮੁਰਦਿਆਂ ਨੂੰ ਜਿਵਾਉਂਦਾ ਅਤੇ ਉਹਨਾਂ ਅਣਹੋਈਆਂ ਵਸਤਾਂ ਨੂੰ ਇਸ ਤਰ੍ਹਾਂ ਬੁਲਾਉਂਦਾ ਹੈ, ਜਿਵੇਂ ਉਹ ਉਸ ਦੇ ਸਾਹਮਣੇ ਹਨ।
18 İbrahim umutsuz bir durumdayken birçok ulusun babası olacağına umutla iman etti. “Senin soyun böyle olacak” sözüne güveniyordu.
੧੮ਨਿਰਾਸ਼ਾ ਵਿੱਚ ਆਸ ਨਾਲ ਉਸ ਨੇ ਵਿਸ਼ਵਾਸ ਕੀਤਾ ਕਿ ਉਸ ਬਚਨ ਦੇ ਅਨੁਸਾਰ ਕਿ ਤੇਰੀ ਅੰਸ ਇਉਂ ਹੋਵੇਗੀ ਕਿ ਤੂੰ ਬਹੁਤੀਆਂ ਕੌਮਾਂ ਦਾ ਪਿਤਾ ਹੋਵੇਂਗਾ।
19 Yüz yaşına yaklaşmışken, ölü denebilecek bedenini ve Sara'nın ölü rahmini düşündüğünde imanı zayıflamadı.
੧੯ਅਤੇ ਵਿਸ਼ਵਾਸ ਵਿੱਚ ਉਹ ਕਮਜ਼ੋਰ ਨਾ ਹੋਇਆ ਭਾਵੇਂ ਉਹ ਸੌ ਸਾਲ ਦਾ ਹੋ ਗਿਆ ਸੀ ਜਦੋਂ ਉਸ ਨੇ ਧਿਆਨ ਕੀਤਾ ਕਿ ਮੇਰੀ ਦੇਹ ਹੁਣ ਮੁਰਦੇ ਵਰਗੀ ਹੋ ਗਈ ਹੈ ਨਾਲੇ ਸਾਰਾਹ ਦੀ ਕੁੱਖ ਨੂੰ ਵੀ ਸੋਕਾ ਲੱਗ ਗਿਆ ਹੈ।
20 İmansızlık edip Tanrı'nın vaadinden kuşkulanmadı; tersine, imanı güçlendi ve Tanrı'yı yüceltti.
੨੦ਪ੍ਰੰਤੂ ਪਰਮੇਸ਼ੁਰ ਦੇ ਵਾਇਦੇ ਉੱਤੇ ਉਸ ਨੇ ਅਵਿਸ਼ਵਾਸ ਕਰਕੇ ਸ਼ੱਕ ਨਾ ਕੀਤਾ ਸਗੋਂ ਵਿਸ਼ਵਾਸ ਵਿੱਚ ਮਜ਼ਬੂਤ ਹੋ ਕੇ ਉਹ ਨੇ ਪਰਮੇਸ਼ੁਰ ਦੀ ਵਡਿਆਈ ਕੀਤੀ।
21 Tanrı'nın vaadini yerine getirecek güçte olduğuna tümüyle güvendi.
੨੧ਅਤੇ ਉਸ ਨੂੰ ਪੱਕਾ ਭਰੋਸਾ ਸੀ ਕਿ ਜਿਹ ਦਾ ਉਸ ਨੇ ਵਾਇਦਾ ਕੀਤਾ ਉਸ ਨੂੰ ਪੂਰਾ ਕਰਨ ਵਿੱਚ ਵੀ ਉਹੋ ਸਮਰੱਥੀ ਹੈ।
22 Bunun için de aklanmış sayıldı.
੨੨ਇਸੇ ਕਰਕੇ ਇਹ ਉਹ ਦੇ ਲਈ ਧਾਰਮਿਕਤਾ ਗਿਣੀ ਗਈ।
23 “Aklanmış sayıldı” sözü, yalnız onun için değil, aklanmış sayılacak olan bizler –Rabbimiz İsa'yı ölümden dirilten Tanrı'ya iman eden bizler– için de yazıldı.
੨੩ਇਹ ਗੱਲ ਜੋ ਉਹ ਦੇ ਲਈ ਗਿਣੀ ਗਈ, ਸਿਰਫ਼ ਉਸੇ ਦੇ ਲਈ ਨਹੀਂ ਲਿਖੀ ਗਈ।
੨੪ਸਗੋਂ ਸਾਡੇ ਲਈ ਵੀ ਜਿਨ੍ਹਾਂ ਦੇ ਲਈ ਵਿਸ਼ਵਾਸ ਧਾਰਮਿਕਤਾ ਗਿਣਿਆ ਜਾਵੇਗਾ ਅਰਥਾਤ ਸਾਡੇ ਲਈ ਜਿਹੜੇ ਉਸ ਦੇ ਉੱਤੇ ਵਿਸ਼ਵਾਸ ਕਰਦੇ ਹਾਂ ਜਿਸ ਨੇ ਸਾਡੇ ਪ੍ਰਭੂ ਯਿਸੂ ਨੂੰ ਮੁਰਦਿਆਂ ਵਿੱਚੋਂ ਜਿਉਂਦਾ ਕੀਤਾ।
25 İsa suçlarımız için ölüme teslim edildi ve aklanmamız için diriltildi.
੨੫ਜਿਹੜਾ ਸਾਡੇ ਅਪਰਾਧਾਂ ਦੇ ਕਾਰਨ ਫੜਵਾਇਆ ਗਿਆ ਅਤੇ ਸਾਨੂੰ ਧਰਮੀ ਠਹਿਰਾਉਣ ਲਈ ਜੀ ਉੱਠਿਆ।