< సంఖ్యాకాండము 17 >
1 ౧ యెహోవా మోషేతో మాట్లాడుతూ,
੧ਯਹੋਵਾਹ ਨੇ ਮੂਸਾ ਨੂੰ ਆਖਿਆ,
2 ౨ “నువ్వు ఇశ్రాయేలీయులతో మాట్లాడు, వారి దగ్గర ఒక్కొక్క పితరుల వంశానికి ఒక్కొక్క చేతికర్ర చొప్పున, అంటే ప్రతి వంశానికి చెందిన వారి నాయకుని దగ్గరనుంచి తమ తమ వంశాల ప్రకారం 12 చేతికర్రలు తీసుకుని ఎవరి చేతికర్ర మీద వారి పేరు రాయి.
੨ਇਸਰਾਏਲੀਆਂ ਨੂੰ ਆਖ ਅਤੇ ਉਨ੍ਹਾਂ ਤੋਂ ਗੋਤਾਂ ਦੇ ਅਨੁਸਾਰ ਉਹਨਾਂ ਦੇ ਸਾਰਿਆਂ ਪ੍ਰਧਾਨਾਂ ਦੇ ਕੋਲੋਂ ਇੱਕ-ਇੱਕ ਢਾਂਗਾ ਲੈ ਅਤੇ ਉਹਨਾਂ ਉੱਤੇ ਉਹਨਾਂ ਦੇ ਬਾਰਾਂ ਪੁਰਖਿਆਂ ਦੇ ਨਾਮ ਲਿਖ।
3 ౩ లేవీ చేతికర్ర మీద అహరోను పేరు రాయాలి. ఎందుకంటే ఒక్కొక్క పితరుల వంశాల నాయకునికి ఒక్క చేతికర్రే ఉండాలి.
੩ਤੂੰ ਹਾਰੂਨ ਦਾ ਨਾਮ ਲੇਵੀ ਦੇ ਢਾਂਗੇ ਉੱਤੇ ਲਿਖੀਂ ਕਿਉਂ ਜੋ ਇੱਕ-ਇੱਕ ਢਾਂਗਾ ਉਨ੍ਹਾਂ ਦੇ ਪੁਰਖਿਆਂ ਦੇ ਘਰਾਣਿਆਂ ਦੇ ਹਰ ਮੁਖੀਏ ਦੇ ਲਈ ਹੋਵੇਗਾ।
4 ౪ నేను మిమ్మల్ని కలుసుకునే సన్నిధి గుడారంలోని నిబంధన శాసనాల ముందు వాటిని ఉంచాలి.
੪ਅਤੇ ਉਨ੍ਹਾਂ ਢਾਂਗਿਆਂ ਨੂੰ ਮੰਡਲੀ ਦੇ ਤੰਬੂ ਵਿੱਚ ਉਸ ਸਾਖੀ ਦੇ ਸੰਦੂਕ ਅੱਗੇ ਜਿੱਥੇ ਮੈਂ ਤੈਨੂੰ ਮਿਲਦਾ ਹਾਂ, ਰੱਖਦੇ।
5 ౫ అప్పుడు నేను ఎవరిని ఏర్పరచుకుంటానో, అతని కర్ర చిగురిస్తుంది. ఇశ్రాయేలీయులు మీకు విరోధంగా చేస్తున్న ఫిర్యాదులు నాకు వినిపించకుండా ఆపేస్తాను” అన్నాడు.
੫ਜਿਸ ਮਨੁੱਖ ਨੂੰ ਮੈਂ ਚੁਣਾਂਗਾ, ਉਸ ਦੇ ਢਾਂਗੇ ਵਿੱਚੋਂ ਕੁੰਬਲਾਂ ਨਿੱਕਲ ਆਉਣਗੀਆਂ ਅਤੇ ਮੈਂ ਆਪਣੀ ਵੱਲੋਂ ਇਸਰਾਏਲੀਆਂ ਦੀ ਬੁੜ ਬੁੜਾਹਟ ਨੂੰ, ਜਿਹੜੀ ਉਹ ਤੁਹਾਡੇ ਵਿਰੁੱਧ ਬੁੜ-ਬੁੜਾਉਂਦੇ ਹਨ, ਦੂਰ ਕਰ ਦਿਆਂਗਾ।
6 ౬ కాబట్టి మోషే ఇశ్రాయేలీయులతో చెప్పినప్పుడు వారి నాయకులందరూ తమ తమ పితరుల వంశాల్లో ఒక్కొక్క నాయకునికి ఒక్కొక్క కర్ర ప్రకారం 12 కర్రలు అతనికిచ్చారు. అహరోను కర్ర కూడా వారి కర్రల మధ్యలో ఉంది.
੬ਮੂਸਾ ਨੇ ਇਸਰਾਏਲੀਆਂ ਨੂੰ ਇਹ ਗੱਲ ਆਖੀ ਅਤੇ ਉਨ੍ਹਾਂ ਦੇ ਸਾਰੇ ਪ੍ਰਧਾਨਾਂ ਨੇ ਆਪਣੇ ਲਈ, ਆਪਣੇ ਪੁਰਖਿਆਂ ਦੇ ਗੋਤਾਂ ਦੇ ਅਨੁਸਾਰ ਢਾਂਗੇ ਦਿੱਤੇ, ਇਸ ਤਰ੍ਹਾਂ ਬਾਰਾਂ ਢਾਂਗੇ ਹੋਏ ਅਤੇ ਉਨ੍ਹਾਂ ਬਾਰਾਂ ਢਾਂਗਿਆਂ ਵਿੱਚ ਹਾਰੂਨ ਦਾ ਢਾਂਗਾ ਵੀ ਸੀ।
7 ౭ మోషే, వారి కర్రలను నిబంధన శాసనాల గుడారంలో యెహోవా సన్నిధిలో పెట్టాడు.
੭ਮੂਸਾ ਨੇ ਉਨ੍ਹਾਂ ਢਾਂਗਿਆਂ ਨੂੰ ਸਾਖੀ ਦੇ ਤੰਬੂ ਵਿੱਚ ਯਹੋਵਾਹ ਦੇ ਅੱਗੇ ਰੱਖ ਦਿੱਤਾ।
8 ౮ తరువాత రోజు మోషే నిబంధన శాసనాల గుడారంలోకి వెళ్లి చూసినప్పుడు లేవీ వంశానికి చెందిన అహరోను కర్ర మొగ్గ తొడిగి ఉంది. అది మొగ్గలు తొడిగి, పూలు పూసి, పండిన బాదం కాయలు కాసింది.
੮ਦੂਜੇ ਦਿਨ ਮੂਸਾ ਸਾਖੀ ਦੇ ਤੰਬੂ ਵਿੱਚ ਗਿਆ, ਅਤੇ ਕੀ ਵੇਖਿਆ ਕਿ ਹਾਰੂਨ ਦਾ ਢਾਂਗਾ ਜੋ ਲੇਵੀ ਦੇ ਪਰਿਵਾਰ ਦਾ ਸੀ, ਉਸ ਵਿੱਚੋਂ ਕੁੰਬਲਾਂ ਫੁੱਟੀਆਂ ਹੋਈਆਂ ਸਨ ਅਰਥਾਤ ਉਸ ਉੱਤੇ ਫੁੱਲ ਅਤੇ ਪੱਕੇ ਬਦਾਮ ਵੀ ਲੱਗੇ ਹੋਏ ਸਨ।
9 ౯ మోషే యెహోవా సన్నిధిలోనుంచి ఆ కర్రలన్నీ ఇశ్రాయేలీయులందరి ఎదుటకు తెచ్చినప్పుడు వారు వాటిని చూసి ఒక్కొక్కరూ ఎవరి కర్ర వారు తీసుకున్నారు.
੯ਤਦ ਮੂਸਾ ਉਹਨਾਂ ਸਾਰਿਆਂ ਢਾਂਗਿਆਂ ਨੂੰ ਯਹੋਵਾਹ ਦੇ ਅੱਗੋਂ ਲੈ ਕੇ ਇਸਰਾਏਲੀਆਂ ਕੋਲ ਬਾਹਰ ਲੈ ਆਇਆ ਅਤੇ ਉਨ੍ਹਾਂ ਨੇ ਆਪਣੇ-ਆਪਣੇ ਢਾਂਗੇ ਨੂੰ ਪਹਿਚਾਣ ਕੇ ਲੈ ਲਿਆ।
10 ౧౦ అప్పుడు యెహోవా మోషేతో “అహరోను కర్రను నిబంధన శాసనాల ఎదుట శాశ్వతంగా ఉంచు. అలా చేస్తే, అది తిరుగుబాటు చేసిన వారి అపరాధానికి గుర్తుగానూ, నాకు విరోధంగా సణిగి ఎవ్వరూ చనిపోకుండా ఉండడానికీ వీలౌతుంది” అన్నాడు.
੧੦ਯਹੋਵਾਹ ਨੇ ਮੂਸਾ ਨੂੰ ਆਖਿਆ, ਹਾਰੂਨ ਦਾ ਢਾਂਗਾ ਵਿਦਰੋਹ ਕਰਨ ਵਾਲਿਆਂ ਲਈ ਨਿਸ਼ਾਨ ਹੋਣ ਲਈ ਮੋੜ ਕੇ, ਸਾਖੀ ਦੇ ਅੱਗੇ ਫਿਰ ਰੱਖਦੇ ਤਾਂ ਜੋ ਤੂੰ ਮੇਰੇ ਵਿਰੁੱਧ ਉਨ੍ਹਾਂ ਦੀ ਬੁੜ ਬੁੜਾਹਟ ਨੂੰ ਮਿਟਾ ਦੇਵੇ ਕਿਤੇ ਅਜਿਹਾ ਨਾ ਹੋਵੇ ਕਿ ਮਰ ਜਾਣ।
11 ౧౧ అప్పుడు యెహోవా మోషేకు ఆజ్ఞాపించినట్టు, అతడు కచ్చితంగా అలాగే చేశాడు.
੧੧ਮੂਸਾ ਨੇ ਉਸੇ ਤਰ੍ਹਾਂ ਹੀ ਕੀਤਾ, ਜਿਵੇਂ ਯਹੋਵਾਹ ਨੇ ਉਹ ਨੂੰ ਹੁਕਮ ਦਿੱਤਾ ਸੀ।
12 ౧౨ అయితే ఇశ్రాయేలీయులు మోషేతో “మేము ఇక్కడ చనిపోతాం. మేమందరం నశించిపోతాం!
੧੨ਉਪਰੰਤ ਇਸਰਾਏਲੀਆਂ ਨੇ ਮੂਸਾ ਨੂੰ ਆਖਿਆ ਕਿ ਵੇਖ, ਸਾਡੀ ਜਾਨ ਮੁੱਕ ਚੱਲੀ ਹੈਂ। ਅਸੀਂ ਨਾਸ ਹੋ ਗਏ ਹਾਂ! ਅਸੀਂ ਸਾਰੇ ਦੇ ਸਾਰੇ ਨਾਸ ਹੋ ਗਏ ਹਾਂ।
13 ౧౩ యెహోవా మందిరాన్ని సమీపించిన ప్రతిఒక్కరూ చనిపోతారు. మేమందరం చావాల్సిందేనా?” అన్నారు.
੧੩ਜੋ ਕੋਈ ਯਹੋਵਾਹ ਦੇ ਡੇਰੇ ਦੇ ਨੇੜੇ ਜਾਂਦਾ ਉਹ ਮਰ ਜਾਂਦਾ ਹੈ। ਕੀ ਅਸੀਂ ਵੀ ਸਾਰੇ ਮਰ ਜਾਂਵਾਂਗੇ?