< యోబు~ గ్రంథము 10 >

1 నా బ్రతుకు మీద నాకు అసహ్యం కలుగుతుంతోంది. నేను అడ్డూ అదుపూ లేకుండా అంగలారుస్తాను. నా మనసులో ఉన్న బాధ కొద్దీ మాట్లాడతాను.
“ਮੈਂ ਜੀਵਨ ਤੋਂ ਅੱਕ ਚੁੱਕਿਆ ਹਾਂ, ਮੈਂ ਆਪਣੀ ਸ਼ਿਕਾਇਤ ਨੂੰ ਖੋਲ੍ਹ ਕੇ ਦੱਸਾਂਗਾ, ਮੈਂ ਆਪਣੀ ਕੁੜੱਤਣ ਦੇ ਕਾਰਨ ਬੋਲਾਂਗਾ!
2 నేను దేవునితో మాట్లాడతాను. నా మీద నేరం మోపకు. నువ్వు నాతో ఎందుకు వాదం పెట్టుకున్నావో చెప్పమని అడుగుతాను.
ਮੈਂ ਪਰਮੇਸ਼ੁਰ ਨੂੰ ਆਖਾਂਗਾ, ਮੈਨੂੰ ਦੋਸ਼ੀ ਨਾ ਠਹਿਰਾ! ਤੂੰ ਮੈਨੂੰ ਦਸ ਕਿ ਤੂੰ ਕਿਉਂ ਮੇਰੇ ਨਾਲ ਮੁਕੱਦਮਾ ਲੜਦਾ ਹੈਂ?
3 నువ్వు ఇలా క్రూరంగా ప్రవర్తించడం నీకు ఇష్టమా? దుర్మార్గుల ఆలోచనలు నెరవేరేలా వాళ్ళపై నీ దయ చూపడం నీకు సంతోషం కలిగిస్తుందా? నీ చేతిపనులను తిరస్కరించడం నీకు సంతోషమా?
ਕੀ ਤੈਨੂੰ ਇਹ ਚੰਗਾ ਲੱਗਦਾ ਹੈ ਕਿ ਤੂੰ ਧੱਕੇਸ਼ਾਹੀ ਕਰੇਂ ਅਤੇ ਆਪਣੇ ਹੱਥਾਂ ਦੇ ਕੰਮ ਨੂੰ ਤੁੱਛ ਜਾਣੇ, ਜਦ ਕਿ ਤੂੰ ਦੁਸ਼ਟਾਂ ਦੀ ਸਲਾਹ ਉੱਤੇ ਹੱਸਦਾ ਹੈਂ?
4 మనుషులు చూస్తున్నట్టు నువ్వు కూడా చూస్తున్నావా? నీ ఆలోచనలు మనుషుల ఆలోచనల వంటివా?
ਭਲਾ, ਤੇਰੀਆਂ ਅੱਖਾਂ ਦੇਹ ਧਾਰੀਆਂ ਵਰਗੀਆਂ ਹਨ, ਕੀ ਤੂੰ ਉਸ ਤਰ੍ਹਾਂ ਵੇਖਦਾ ਹੈ ਜਿਵੇਂ ਮਨੁੱਖ ਵੇਖਦਾ ਹੈ?
5 నీ జీవితకాలం మనుషుల జీవితకాలం వంటిదా? నీ సంవత్సరాలు మనుషుల ఆయుష్షు వంటివా?
ਕੀ ਤੇਰੇ ਦਿਨ ਮਨੁੱਖਾਂ ਦੇ ਦਿਨਾਂ ਵਰਗੇ ਜਾਂ ਤੇਰੇ ਸਾਲ ਬਲਵੰਤ ਪੁਰਖ ਦੇ ਸਮੇਂ ਵਰਗੇ ਹਨ,
6 నేను ఎలాంటి నేరం చేయలేదనీ, నీ చేతిలోనుండి నన్ను ఎవ్వరూ విడిపించలేరనీ నీకు తెలుసు.
ਕਿ ਤੂੰ ਮੇਰੀ ਬਦੀ ਨੂੰ ਭਾਲਦਾ ਹੈਂ ਅਤੇ ਮੇਰੇ ਪਾਪ ਦੀ ਪੜਤਾਲ ਕਰਦਾ ਹੈਂ?
7 అయినప్పటికీ నా నేరాలను గూర్చి ఎందుకు విచారణ చేస్తున్నావు? నాలో పాపాలు ఎందుకు వెతుకుతున్నావు?
ਭਾਵੇਂ ਤੂੰ ਜਾਣਦਾ ਹੈ ਕਿ ਮੈਂ ਦੋਸ਼ੀ ਨਹੀਂ, ਅਤੇ ਤੇਰੇ ਹੱਥਾਂ ਤੋਂ ਮੈਨੂੰ ਕੋਈ ਛੁਡਾਉਣ ਵਾਲਾ ਨਹੀਂ।
8 నీ సొంత చేతులతో నా శరీరంలోని అవయవాలు నిర్మించి నన్ను నిలబెట్టావు. అలాంటిది నువ్వే నన్ను మింగివేస్తున్నావు.
“ਤੇਰੇ ਹੱਥਾਂ ਨੇ ਮੈਨੂੰ ਸਿਰਜਿਆ ਅਤੇ ਬਣਾਇਆ ਹੈ, ਕੀ ਹੁਣ ਤੂੰ ਹੀ ਚਾਰੇ ਪਾਸਿਆਂ ਤੋਂ ਮੈਨੂੰ ਨਾਸ ਕਰੇਂਗਾ!
9 ఒక విషయం జ్ఞాపకం చేసుకో, నువ్వే నన్ను బంకమట్టితో నిర్మించావు. మళ్ళీ నువ్వే నన్ను మట్టిలో కలిసిపోయేలా చేస్తావా?
ਯਾਦ ਕਰ ਕਿ ਤੂੰ ਮੈਨੂੰ ਗੁੰਨ੍ਹੀ ਹੋਈ ਮਿੱਟੀ ਵਾਂਗੂੰ ਬਣਾਇਆ, ਕੀ ਹੁਣ ਤੂੰ ਮੈਨੂੰ ਫੇਰ ਮਿੱਟੀ ਵਿੱਚ ਮੋੜ ਦੇਵੇਂਗਾ?
10 ౧౦ ఒకడు పాలు ఒలకబోసినట్టు నువ్వు నన్ను ఒలకబోస్తున్నావు. పాలను పెరుగులా చేసినట్టు నన్ను పేరబెడుతున్నావు.
੧੦ਕੀ ਤੂੰ ਮੈਨੂੰ ਦੁੱਧ ਵਾਂਗੂੰ ਨਹੀਂ ਡੋਲ੍ਹਿਆ ਅਤੇ ਦਹੀਂ ਵਾਂਗੂੰ ਨਹੀਂ ਜਮਾਇਆ?
11 ౧౧ మాంసం, చర్మాలతో నన్ను కప్పావు. ఎముకలు, నరాలతో నన్ను రూపొందించావు.
੧੧ਤੂੰ ਖਲ ਅਤੇ ਮਾਸ ਮੇਰੇ ਉੱਤੇ ਚੜ੍ਹਾਇਆ ਅਤੇ ਹੱਡੀਆਂ ਤੇ ਨਸਾਂ ਨਾਲ ਮੈਨੂੰ ਜੋੜਿਆ।
12 ౧౨ నాకు ప్రాణం పోసి నాపై కృప చూపించావు. నీ కాపుదలతో నా ఆత్మను రక్షించావు.
੧੨ਤੂੰ ਮੈਨੂੰ ਜੀਵਨ ਬਖ਼ਸ਼ਿਆ ਅਤੇ ਮੇਰੇ ਉੱਤੇ ਦਯਾ ਕੀਤੀ, ਅਤੇ ਤੇਰੀ ਨਿਗਾਹਬਾਨੀ ਵਿੱਚ ਮੇਰੇ ਆਤਮਾ ਦੀ ਪਾਲਣਾ ਹੋਈ।
13 ౧౩ అయినా నేను చేసే దోషాలను గూర్చి నీ హృదయంలో ఆలోచించావు. అలాంటి అభిప్రాయం నీకు ఉన్నదని నాకు తెలుసు.
੧੩“ਤੂੰ ਇਸ ਨੂੰ ਆਪਣੇ ਦਿਲ ਵਿੱਚ ਲੁਕਾ ਕੇ ਰੱਖਿਆ, ਪਰ ਮੈਂ ਜਾਣ ਗਿਆ ਕਿ ਤੂੰ ਅਜਿਹਾ ਹੀ ਕਰਨਾ ਠਾਣਿਆ ਸੀ।
14 ౧౪ ఒకవేళ నేనేదైనా పాపం చేస్తే నీకు తెలిసిపోతుంది. నాకు శిక్ష విధించాలని నన్ను గమనిస్తూ ఉంటావు.
੧੪ਜੇ ਮੈਂ ਪਾਪ ਕਰਾਂ ਤਾਂ ਤੂੰ ਮੇਰਾ ਲੇਖਾ ਲਵੇਂਗਾ, ਅਤੇ ਤੂੰ ਮੇਰੀ ਬਦੀ ਤੋਂ ਮੈਨੂੰ ਬਰੀ ਨਾ ਕਰੇਂਗਾ।
15 ౧౫ నేను గనక పాప క్రియలు జరిగిస్తే అవి నన్నెంతో బాధిస్తాయి. నేను నిర్దోషిని అయినప్పటికీ నా తల ఎత్తుకోలేను. ఎందుకంటే నేను అవమానంతో నిండి పోయి నాకు కలిగిన బాధను తలంచుకుంటూ ఉంటాను.
੧੫ਜੇ ਮੈਂ ਦੋਸ਼ੀ ਹੋਵਾਂ, ਤਾਂ ਮੇਰੇ ਉੱਤੇ ਹਾਏ! ਅਤੇ ਜੇਕਰ ਮੈਂ ਧਰਮੀ ਹੋਵਾਂ ਤਾਂ ਵੀ ਆਪਣਾ ਸਿਰ ਨਾ ਚੁੱਕ ਸਕਾਂਗਾ, ਕਿਉਂ ਜੋ ਮੈਂ ਅਪਮਾਨ ਤੋਂ ਭਰਿਆ ਹੋਇਆ ਹਾਂ ਅਤੇ ਆਪਣੇ ਦੁੱਖ ਵਿੱਚ ਡੁੱਬਿਆ ਹੋਇਆ ਹਾਂ।
16 ౧౬ నా తల పైకెత్తితే సింహం వేటాడినట్టు నన్ను వేటాడతావు. నీ బలప్రభావాలు మళ్లీ నా మీద చూపిస్తావు.
੧੬ਜੇਕਰ ਮੈਂ ਆਪਣਾ ਸਿਰ ਚੁੱਕਾਂ ਵੀ, ਤਾਂ ਤੂੰ ਸ਼ੇਰ ਵਾਂਗੂੰ ਮੇਰਾ ਸ਼ਿਕਾਰ ਕਰਦਾ ਹੈਂ ਅਤੇ ਮੇਰੇ ਵਿਰੁੱਧ ਆਪਣੀ ਅਦਭੁੱਤ ਸਮਰੱਥਾ ਪਰਗਟ ਕਰਦਾ ਹੈਂ!
17 ౧౭ ఎడతెగని నీ కోపం పెరిగిపోతుంది. ఎప్పుడూ సేనల వెనుక సేనలను నా మీదికి దండెత్తేలా చేస్తూ ఉంటావు.
੧੭ਤੂੰ ਆਪਣੇ ਨਵੇਂ-ਨਵੇਂ ਗਵਾਹ ਮੇਰੇ ਵਿਰੁੱਧ ਲਿਆਉਂਦਾ ਹੈਂ, ਅਤੇ ਆਪਣਾ ਕਹਿਰ ਮੇਰੇ ਉੱਤੇ ਵਧਾਉਂਦਾ ਹੈਂ, ਅਤੇ ਸੈਨਾਂ ਦੇ ਉੱਤੇ ਸੈਨਾਂ ਮੇਰੇ ਵਿਰੁੱਧ ਚੜ੍ਹਾਈ ਕਰਦੀਆਂ ਹਨ!
18 ౧౮ నా తల్లి గర్భం నుండి నన్నెందుకు బయటకు రప్పించావు? పుట్టినప్పుడే ఎవరూ నన్ను చూడకుండా ఉన్నప్పుడే ప్రాణం వదిలితే బాగుండేది.
੧੮“ਤੂੰ ਮੈਨੂੰ ਕੁੱਖ ਤੋਂ ਬਾਹਰ ਕਿਉਂ ਲਿਆਂਦਾ? ਮੈਂ ਉੱਥੇ ਹੀ ਪ੍ਰਾਣ ਛੱਡ ਦਿੰਦਾ ਅਤੇ ਕੋਈ ਅੱਖ ਮੈਨੂੰ ਨਾ ਵੇਖਦੀ।
19 ౧౯ అప్పుడు నా ఉనికే ఉండేది కాదు. తల్లి గర్భం నుండే నేరుగా సమాధికి తిరిగి వెళ్ళిపోయి ఉండేవాణ్ణి.
੧੯ਮੈਂ ਅਜਿਹਾ ਹੁੰਦਾ ਜਿਵੇਂ ਮੈਂ ਹੋਇਆ ਹੀ ਨਹੀਂ, ਮੈਂ ਪੇਟ ਤੋਂ ਹੀ ਕਬਰ ਨੂੰ ਲੈ ਜਾਇਆ ਜਾਂਦਾ!
20 ౨౦ నేను జీవించే రోజులు స్వల్పమే. అక్కడికి వెళ్లక ముందు కొంచెం సేపు నేను ఊరట చెందేలా నా జోలికి రాకుండా నన్ను విడిచిపెట్టు.
੨੦ਕੀ ਮੇਰੇ ਦਿਨ ਥੋੜ੍ਹੇ ਬਾਕੀ ਨਹੀਂ? ਹੁਣ ਤਾਂ ਮੇਰੇ ਕੋਲੋਂ ਮੁੜ ਜਾ ਅਤੇ ਮੈਨੂੰ ਛੱਡ ਦੇ ਤਾਂ ਜੋ ਮੈਂ ਥੋੜ੍ਹੀ ਜਿਹੀ ਸ਼ਾਂਤੀ ਪਾਵਾਂ,
21 ౨౧ నేను తిరిగిరాని లోకానికి వెళ్ళిపోతున్నాను. ఆ లోకమంతా మరణాంధకారం ఆవరించి ఉంది.
੨੧ਇਸ ਤੋਂ ਪਹਿਲਾਂ ਕਿ ਮੈਂ ਉੱਥੇ ਜਾਂਵਾਂ ਜਿੱਥੋਂ ਫੇਰ ਨਾ ਮੁੜਾਂਗਾ, ਅਰਥਾਤ ਹਨੇਰੇ ਅਤੇ ਮੌਤ ਦੇ ਸਾਯੇ ਦੇ ਦੇਸ ਨੂੰ,
22 ౨౨ అక్కడ అర్థరాత్రి వలె దట్టమైన కటిక చీకటి. ఎంత మాత్రం క్రమం అనేది లేని ఆ మరణాంధకార దేశంలో వెలుగు అర్థరాత్రివేళ చీకటిలాగా ఉంది.
੨੨ਉਸ ਦੇਸ ਨੂੰ ਜਿੱਥੇ ਅੱਧੀ ਰਾਤ ਜਿਹਾ ਹਨ੍ਹੇਰਾ ਹੈ, ਜਿੱਥੇ ਮੌਤ ਦਾ ਸਾਯਾ ਹੈ ਅਤੇ ਕੋਈ ਤਰਤੀਬ ਨਹੀਂ, ਅਤੇ ਜਿੱਥੇ ਰੋਸ਼ਨੀ ਵੀ ਅੱਧੀ ਰਾਤ ਦੇ ਹਨੇਰੇ ਵਾਂਗੂੰ ਹੈ!”

< యోబు~ గ్రంథము 10 >