< ఆదికాండము 36 >

1 ఎదోము అనే మారు పేరు గల ఏశావు వంశావళి ఇది.
ਏਸਾਓ ਅਰਥਾਤ ਅਦੋਮ ਦੀ ਵੰਸ਼ਾਵਲੀ ਇਹ ਹੈ।
2 ఏశావు హిత్తీయుడైన ఏలోను కూతురు ఆదా, హివ్వీయుడైన సిబ్యోను కూతురైన అనా కూతురు అహోలీబామా,
ਏਸਾਓ ਕਨਾਨੀਆਂ ਦੀਆਂ ਧੀਆਂ ਵਿੱਚੋਂ ਹਿੱਤੀ ਏਲੋਨ ਦੀ ਧੀ ਆਦਾਹ ਨੂੰ ਵਿਆਹ ਲਿਆਇਆ ਅਤੇ ਆਹਾਲੀਬਾਮਾਹ ਨੂੰ, ਜਿਹੜੀ ਅਨਾਹ ਦੀ ਧੀ ਅਤੇ ਸਿਬਓਨ ਹਿੱਵੀ ਦੀ ਦੋਹਤੀ ਸੀ
3 ఇష్మాయేలు కూతురు, నెబాయోతు సోదరి అయిన బాశెమతు అనే కనాను యువతులను పెళ్ళి చేసుకున్నాడు.
ਅਤੇ ਬਾਸਮਥ ਨੂੰ ਜਿਹੜੀ ਇਸਮਾਏਲ ਦੀ ਧੀ ਸੀ ਅਤੇ ਨਬਾਯੋਤ ਦੀ ਭੈਣ ਸੀ।
4 ఏశావుకు ఆదా ఎలీఫజును, బాశెమతు రగూయేలును కన్నారు.
ਆਦਾਹ ਨੇ ਏਸਾਓ ਲਈ ਅਲੀਫਾਜ਼ ਨੂੰ ਅਤੇ ਬਾਸਮਥ ਨੇ ਰਊਏਲ ਨੂੰ ਜਨਮ ਦਿੱਤਾ
5 అహోలీబామా యూషును, యాలామును, కోరహును కన్నది. వీరు కనాను దేశంలో ఏశావుకు పుట్టిన కొడుకులు.
ਅਤੇ ਆਹਾਲੀਬਾਮਾਹ ਨੇ ਯਊਸ਼ ਅਤੇ ਯਾਲਾਮ ਅਤੇ ਕੋਰਹ ਨੂੰ ਜਨਮ ਦਿੱਤਾ, ਇਹ ਏਸਾਓ ਦੇ ਪੁੱਤਰ ਸਨ, ਜਿਹੜੇ ਕਨਾਨ ਦੇਸ਼ ਵਿੱਚ ਪੈਦਾ ਹੋਏ।
6 ఏశావు తన భార్యలనూ కుమారులనూ కూతుళ్ళనూ తన ఇంటివారందరినీ తన మందలనూ పశువులనూ తాను కనాను దేశంలో సంపాదించిన ఆస్తి అంతటినీ తీసుకుని తన తమ్ముడైన యాకోబు నుండి దూరంగా మరొక దేశానికి వెళ్ళిపోయాడు.
ਤਦ ਏਸਾਓ ਨੇ ਆਪਣੀਆਂ ਪਤਨੀਆਂ, ਆਪਣੇ ਪੁੱਤਰ-ਧੀਆਂ ਅਤੇ ਆਪਣੇ ਘਰ ਦੇ ਸਾਰੇ ਪ੍ਰਾਣੀਆਂ ਨੂੰ, ਆਪਣੇ ਸਾਰੇ ਵੱਗਾਂ, ਸਾਰੇ ਪਸ਼ੂਆਂ ਅਤੇ ਸਾਰੀ ਪੂੰਜੀ ਨੂੰ ਜੋ ਉਸ ਕਨਾਨ ਦੇਸ਼ ਵਿੱਚ ਕਮਾਈ ਸੀ, ਲੈ ਕੇ ਆਪਣੇ ਭਰਾ ਯਾਕੂਬ ਦੇ ਕੋਲੋਂ ਕਿਸੇ ਹੋਰ ਦੇਸ਼ ਵੱਲ ਚਲਾ ਗਿਆ।
7 వారు విస్తారమైన సంపద గలవారు కాబట్టి వారు కలిసి నివసించలేక పోయారు. వారి పశువులు అధికంగా ఉండడం వలన వారు నివసించే స్థలం వారిద్దరికీ సరిపోలేదు.
ਕਿਉਂ ਜੋ ਉਨ੍ਹਾਂ ਦਾ ਮਾਲ ਧਨ ਐਨਾ ਸੀ ਕਿ ਉਹ ਇਕੱਠੇ ਨਹੀਂ ਰਹਿ ਸਕਦੇ ਸਨ, ਪਰ ਉਹ ਸਥਾਨ ਜਿਸ ਵਿੱਚ ਉਹ ਮੁਸਾਫ਼ਰ ਸਨ ਉਨ੍ਹਾਂ ਦੇ ਪਸ਼ੂਆਂ ਦੀ ਬਹੁਤਾਇਤ ਦੇ ਕਾਰਨ, ਉਹ ਉੱਥੇ ਰਹਿ ਨਾ ਸਕੇ।
8 కాబట్టి ఏశావు శేయీరు కొండ ప్రాంతంలో నివసించాడు. ఏశావుకు మరొక పేరు ఎదోము.
ਏਸਾਓ ਸੇਈਰ ਦੇ ਪਰਬਤ ਵਿੱਚ ਰਹਿਣ ਲੱਗਾ, ਇਹੋ ਹੀ ਅਦੋਮ ਹੈ।
9 శేయీరు కొండ ప్రాంతంలో నివసించిన ఎదోమీయుల మూల పురుషుడైన ఏశావు వంశావళి ఇది.
ਇਹ ਏਸਾਓ ਦੀ ਵੰਸ਼ਾਵਲੀ ਹੈ, ਜਿਹੜਾ ਅਦੋਮੀਆਂ ਦਾ ਪਿਤਾ ਸੇਈਰ ਦੇ ਪਰਬਤ ਵਿੱਚ ਸੀ।
10 ౧౦ ఏశావు కొడుకుల పేర్లు, ఏశావు భార్య ఆదా కొడుకు ఎలీఫజు, మరొక భార్య బాశెమతు కొడుకు రగూయేలు.
੧੦ਸੋ ਏਸਾਓ ਦੇ ਪੁੱਤਰਾਂ ਦੇ ਨਾਮ ਇਹ ਸਨ, ਅਲੀਫਾਜ਼ ਏਸਾਓ ਦੀ ਪਤਨੀ ਆਦਾਹ ਦਾ ਪੁੱਤਰ ਅਤੇ ਰਊਏਲ ਏਸਾਓ ਦੀ ਪਤਨੀ ਬਾਸਮਥ ਦਾ ਪੁੱਤਰ
11 ౧౧ ఎలీఫజు కొడుకులు తేమాను, ఓమారు, సెపో, గాతాము, కనజు. ఎలీఫజు ఉపపత్ని తిమ్నా.
੧੧ਅਤੇ ਅਲੀਫਾਜ਼ ਦੇ ਪੁੱਤਰ ਤੇਮਾਨ, ਓਮਾਰ, ਸਫੋ, ਗਾਤਾਮ ਅਤੇ ਕਨਜ਼ ਸਨ।
12 ౧౨ ఆమె కొడుకు అమాలేకు. వీరంతా ఏశావు భార్య అయిన ఆదాకు మనుమలు.
੧੨ਤਿਮਨਾ ਏਸਾਓ ਦੇ ਪੁੱਤਰ ਅਲੀਫਾਜ਼ ਦੀ ਰਖ਼ੈਲ ਸੀ, ਉਸ ਨੇ ਅਲੀਫਾਜ਼ ਲਈ ਅਮਾਲੇਕ ਨੂੰ ਜਨਮ ਦਿੱਤਾ, ਇਹ ਏਸਾਓ ਦੀ ਪਤਨੀ ਆਦਾਹ ਦੇ ਪੁੱਤਰ ਸਨ।
13 ౧౩ రగూయేలు కొడుకులు నహతు, జెరహు, షమ్మా, మిజ్జా. వీరు ఏశావు భార్య అయిన బాశెమతుకు మనుమలు.
੧੩ਰਊਏਲ ਦੇ ਪੁੱਤਰ ਇਹ ਸਨ ਅਰਥਾਤ ਨਹਥ, ਜ਼ਰਹ, ਸ਼ੰਮਾਹ ਅਤੇ ਮਿੱਜ਼ਾਹ। ਇਹ ਏਸਾਓ ਦੀ ਪਤਨੀ ਬਾਸਮਥ ਦੇ ਪੁੱਤਰ ਸਨ।
14 ౧౪ ఏశావుకున్న మరొక భార్య సిబ్యోను కూతురు అయిన అనా కూతురు అహొలీబామా. ఈమె ఏశావుకు కన్న కొడుకులు యూషు, యాలాము, కోరహు.
੧੪ਆਹਾਲੀਬਾਮਾਹ ਦੇ ਪੁੱਤਰ ਇਹ ਸਨ, ਜਿਹੜੀ ਏਸਾਓ ਦੀ ਪਤਨੀ, ਅਨਾਹ ਦੀ ਧੀ ਅਤੇ ਸਿਬਓਨ ਦੀ ਦੋਹਤੀ ਸੀ। ਉਸ ਨੇ ਏਸਾਓ ਲਈ ਯਊਸ਼, ਯਾਲਾਮ ਅਤੇ ਕੋਰਹ ਨੂੰ ਜਨਮ ਦਿੱਤਾ।
15 ౧౫ ఏశావు కొడుకుల్లో తెగల నాయకులు ఎవరంటే, ఏశావు మొదటి సంతానమైన ఎలీఫజు కొడుకులు తేమాను, ఓమారు, సెపో, కనజు,
੧੫ਇਹ ਏਸਾਓ ਦੇ ਪੁੱਤਰਾਂ ਵਿੱਚੋਂ ਮੁਖੀਏ ਸਨ: ਏਸਾਓ ਦੇ ਪਹਿਲੌਠੇ ਪੁੱਤਰ ਅਲੀਫਾਜ਼ ਦੇ ਵੰਸ਼ ਵਿੱਚੋਂ ਤੇਮਾਨ, ਓਮਾਰ, ਸਫੋ, ਕਨਜ਼,
16 ౧౬ కోరహు, గాతాము, అమాలేకు. వీరు ఎదోము దేశంలో ఎలీఫజు నుండి వచ్చిన నాయకులు. వీరు ఏశావు భార్య ఆదాకు మనుమలు.
੧੬ਕੋਰਹ, ਗਾਤਾਮ ਅਤੇ ਅਮਾਲੇਕ, ਇਹ ਸਾਰੇ ਮੁਖੀਏ ਅਲੀਫਾਜ਼ ਦੇ ਵੰਸ਼ ਤੋਂ ਅਦੋਮ ਦੇਸ਼ ਵਿੱਚ ਹੋਏ। ਇਹ ਆਦਾਹ ਦੇ ਪੁੱਤਰ ਸਨ।
17 ౧౭ ఏశావు కొడుకైన రగూయేలు కొడుకులు నహతు, జెరహు, షమ్మా, మిజ్జా. వీరు ఎదోము దేశంలో రగూయేలు నుండి వచ్చిన నాయకులు. వీరు ఏశావు భార్య బాశెమతు మనుమలు.
੧੭ਏਸਾਓ ਦੇ ਪੁੱਤਰ ਰਊਏਲ ਦੇ ਵੰਸ਼ ਵਿੱਚੋਂ ਇਹ ਮੁਖੀਏ ਸਨ: ਨਹਥ, ਜ਼ਰਹ, ਸ਼ੰਮਾਹ ਅਤੇ ਮਿੱਜ਼ਾਹ, ਇਹ ਮੁਖੀਏ ਰਊਏਲ ਤੋਂ ਅਦੋਮ ਦੇ ਦੇਸ਼ ਵਿੱਚ ਹੋਏ ਅਤੇ ਇਹ ਏਸਾਓ ਦੀ ਪਤਨੀ ਬਾਸਮਥ ਦੇ ਪੁੱਤਰ ਸਨ।
18 ౧౮ ఇక ఏశావు భార్య, అనా కూతురు అయిన అహొలీబామా కొడుకులు యూషు, యగ్లాము, కోరహు. వీరు అహొలీబామా పుత్రసంతానపు నాయకులు.
੧੮ਏਸਾਓ ਦੀ ਪਤਨੀ ਆਹਾਲੀਬਾਮਾਹ ਦੇ ਪੁੱਤਰ ਇਹ ਸਨ: ਯਊਸ਼, ਯਾਲਾਮ ਅਤੇ ਕੋਰਹ, ਇਹ ਮੁਖੀਏ ਏਸਾਓ ਦੀ ਪਤਨੀ ਅਤੇ ਅਨਾਹ ਦੀ ਧੀ ਆਹਾਲੀਬਾਮਾਹ ਦੇ ਸਨ।
19 ౧౯ వీరంతా ఎదోము అనే ఏశావు కొడుకులు, వారి వారి సంతానపు తెగల నాయకులు.
੧੯ਇਹ ਏਸਾਓ ਅਰਥਾਤ ਅਦੋਮ ਦੇ ਪੁੱਤਰ ਸਨ ਅਤੇ ਇਹ ਹੀ ਉਨ੍ਹਾਂ ਦੇ ਮੁਖੀਏ ਸਨ।
20 ౨౦ ఎదోము దేశంలో ఆదినుండీ నివసించిన హోరీయుడైన శేయీరు కొడుకులు లోతాను, శోబాలు, సిబ్యోను, అనా,
੨੦ਸੇਈਰ ਹੋਰੀ ਦੇ ਪੁੱਤਰ ਜਿਹੜੇ ਉਸ ਦੇਸ਼ ਵਿੱਚ ਵੱਸਦੇ ਸਨ, ਇਹ ਸਨ: ਲੋਤਾਨ, ਸ਼ੋਬਾਲ, ਸਿਬਓਨ, ਅਨਾਹ,
21 ౨౧ దిషోను, ఏసెరు, దీషాను. వీరు ఎదోము దేశంలోని శేయీరు కొడుకులైన హోరీయుల నాయకులు.
੨੧ਦੀਸ਼ੋਨ, ਏਸਰ ਅਤੇ ਦੀਸ਼ਾਨ। ਅਦੋਮ ਦੇਸ਼ ਵਿੱਚ ਸੇਈਰ ਦੇ ਹੋਰੀ ਜਾਤੀ ਵਿੱਚੋਂ ਇਹ ਹੀ ਮੁਖੀਏ ਹੋਏ।
22 ౨౨ లోతాను కొడుకులు హోరీ, హేమాను. లోతాను సోదరి తిమ్నా.
੨੨ਲੋਤਾਨ ਦੇ ਪੁੱਤਰ ਹੋਰੀ ਅਤੇ ਹੋਮਾਮ ਸਨ ਅਤੇ ਤਿਮਨਾ ਲੋਤਾਨ ਦੀ ਭੈਣ ਸੀ।
23 ౨౩ శోబాలు కొడుకులు అల్వాను, మానహదు, ఏబాలు, షపో, ఓనాము.
੨੩ਸ਼ੋਬਾਲ ਦੇ ਪੁੱਤਰ ਇਹ ਸਨ: ਅਲਵਾਨ, ਮਾਨਹਥ, ਏਬਾਲ, ਸ਼ਫੋ ਅਤੇ ਓਨਾਮ।
24 ౨౪ సిబ్యోను కొడుకులు అయ్యా, అనా అనేవారు. ఈ అనా తన తండ్రి సిబ్యోనుకు చెందిన గాడిదలను మేపుతూ ఉండగా మొదటి సారిగా అరణ్యంలో ఉష్ణధారలు కనుగొన్నాడు.
੨੪ਸਿਬਓਨ ਦੇ ਪੁੱਤਰ ਇਹ ਸਨ: ਅੱਯਾਹ ਅਤੇ ਅਨਾਹ। ਇਹ ਉਹ ਅਨਾਹ ਹੈ, ਜਿਸ ਨੂੰ ਆਪਣੇ ਪਿਤਾ ਸਿਬਓਨ ਦੇ ਗਧੇ ਚਾਰਦਿਆਂ ਉਜਾੜ ਵਿੱਚ ਗਰਮ ਪਾਣੀ ਦੇ ਸੋਤੇ ਲੱਭੇ ਸਨ।
25 ౨౫ అనా కొడుకు దిషోను, కూతురు అహొలీబామా.
੨੫ਅਨਾਹ ਦਾ ਪੁੱਤਰ ਦੀਸ਼ੋਨ ਸੀ ਅਤੇ ਉਸ ਦੀ ਧੀ ਆਹਾਲੀਬਾਮਾਹ ਸੀ।
26 ౨౬ దిషోను కొడుకులు హెమ్దాను, ఎష్బాను, ఇత్రాను, కెరాను,
੨੬ਇਹ ਦੀਸ਼ੋਨ ਦੇ ਪੁੱਤਰ ਸਨ: ਹਮਦਾਨ, ਅਸ਼ਬਾਨ, ਯਿਥਰਾਨ ਅਤੇ ਕਰਾਨ।
27 ౨౭ ఏసెరు కొడుకులు బిల్హాను, జవాను, అకాను.
੨੭ਏਸਰ ਦੇ ਪੁੱਤਰ ਇਹ ਸਨ: ਬਿਲਹਾਨ, ਜਾਵਾਨ ਅਤੇ ਅਕਾਨ।
28 ౨౮ దీషాను కొడుకులు ఊజు, అరాను.
੨੮ਦੀਸ਼ਾਨ ਦੇ ਪੁੱਤਰ ਊਸ ਅਤੇ ਅਰਾਨ ਸਨ।
29 ౨౯ హోరీయుల నాయకులు ఎవరంటే, లోతాను, శోబాలు, సిబ్యోను, అనా,
੨੯ਹੋਰੀਆਂ ਦੇ ਮੁਖੀਏ ਇਹ ਸਨ: ਲੋਤਾਨ, ਸ਼ੋਬਾਲ, ਸਿਬਓਨ, ਅਨਾਹ,
30 ౩౦ దిషోను, ఏసెరు, దీషాను. శేయీరు దేశంలోని వారి నాయకుల జాబితా ప్రకారం వీరు హోరీయుల నాయకులు.
੩੦ਦੀਸ਼ੋਨ, ਏਸਰ ਅਤੇ ਦੀਸ਼ਾਨ, ਇਹ ਹੋਰੀਆਂ ਦੇ ਮੁਖੀਏ ਸਨ ਜੋ ਸੇਈਰ ਦੇ ਦੇਸ਼ ਵਿੱਚ ਹੋਏ।
31 ౩౧ ఇశ్రాయేలీయుల మీద ఏ రాజూ పరిపాలన చేయక ముందే, ఎదోమును పరిపాలించిన రాజులు ఎవరంటే,
੩੧ਇਹ ਉਹ ਰਾਜੇ ਹਨ ਜਿਹੜੇ ਅਦੋਮ ਵਿੱਚ ਇਸਰਾਏਲੀਆਂ ਦੇ ਰਾਜਿਆਂ ਤੋਂ ਪਹਿਲਾਂ ਰਾਜ ਕਰਦੇ ਸਨ।
32 ౩౨ బెయోరు కొడుకు బెల ఎదోములో పాలించాడు. అతని ఊరు దిన్హాబా.
੩੨ਬਓਰ ਦਾ ਪੁੱਤਰ ਬਲਾ ਅਦੋਮ ਉੱਤੇ ਰਾਜ ਕਰਦਾ ਸੀ ਅਤੇ ਉਸ ਦੇ ਨਗਰ ਦਾ ਨਾਮ ਦਿਨਹਾਬਾਹ ਸੀ।
33 ౩౩ బెల చనిపోయిన తరువాత బొస్రావాడైన జెరహు కొడుకు యోబాబు రాజయ్యాడు.
੩੩ਬਲਾ ਮਰ ਗਿਆ ਅਤੇ ਜ਼ਰਹ ਦਾ ਪੁੱਤਰ ਯੋਬਾਬ ਜਿਹੜਾ ਬਾਸਰਾਹ ਦਾ ਵਾਸੀ ਸੀ, ਉਹ ਦੇ ਥਾਂ ਰਾਜ ਕਰਨ ਲੱਗਾ।
34 ౩౪ యోబాబు చనిపోయిన తరువాత తేమానీయుల దేశస్థుడు హుషాము రాజయ్యాడు.
੩੪ਯੋਬਾਬ ਮਰ ਗਿਆ ਤਾਂ ਤੇਮਾਨੀਆਂ ਦੇ ਦੇਸ਼ ਤੋਂ ਹੂਸ਼ਾਮ ਉਸ ਦੇ ਸਥਾਨ ਤੇ ਰਾਜ ਕਰਨ ਲੱਗਾ।
35 ౩౫ హుషాము చనిపోయిన తరువాత మోయాబు దేశంలో మిద్యానీయులను ఓడించిన బదదు కొడుకు హదదు రాజయ్యాడు. అతని ఊరు అవీతు.
੩੫ਹੂਸ਼ਾਮ ਮਰ ਗਿਆ ਤਾਂ ਉਸ ਦੇ ਸਥਾਨ ਤੇ ਬਦਦ ਦਾ ਪੁੱਤਰ ਹਦਦ, ਜਿਸ ਨੇ ਮੋਆਬ ਦੇ ਮੈਦਾਨ ਵਿੱਚ ਮਿਦਯਾਨੀਆਂ ਨੂੰ ਮਾਰਿਆ ਸੀ, ਰਾਜ ਕਰਨ ਲੱਗਾ ਅਤੇ ਉਸ ਦੇ ਨਗਰ ਦਾ ਨਾਮ ਅਵੀਤ ਸੀ।
36 ౩౬ హదదు చనిపోయిన తరువాత మశ్రేకా వాడైన శమ్లా రాజయ్యాడు.
੩੬ਹਦਦ ਮਰ ਗਿਆ ਤਾਂ ਉਸ ਦੇ ਸਥਾਨ ਤੇ ਮਸਰੇਕਾਹ ਵਾਸੀ ਸਮਲਾਹ ਰਾਜ ਕਰਨ ਲੱਗਾ।
37 ౩౭ శమ్లా చనిపోయిన తరువాత నదీతీర ప్రాంతమైన రహెబోతుకు చెందిన షావూలు రాజయ్యాడు.
੩੭ਸਮਲਾਹ ਮਰ ਗਿਆ ਤਾਂ ਉਸ ਦੇ ਸਥਾਨ ਤੇ ਸ਼ਾਊਲ ਰਾਜ ਕਰਨ ਲੱਗਾ ਜਿਹੜਾ ਦਰਿਆ ਦੇ ਉੱਪਰ ਦੇ ਰਹੋਬੋਥ ਨਗਰ ਦਾ ਸੀ।
38 ౩౮ షావూలు చనిపోయిన తరువాత అక్బోరు కొడుకు బయల్‌ హానాను రాజయ్యాడు.
੩੮ਸ਼ਾਊਲ ਮਰ ਗਿਆ ਅਤੇ ਉਸ ਦੇ ਸਥਾਨ ਤੇ ਅਕਬੋਰ ਦਾ ਪੁੱਤਰ ਬਆਲਹਾਨਾਨ ਰਾਜ ਕਰਨ ਲੱਗਾ।
39 ౩౯ అక్బోరు కొడుకు బయల్‌ హానాను చనిపోయిన తరువాత హదరు రాజయ్యాడు. అతని ఊరు పాయు. అతని భార్య పేరు మహేతబేలు. ఆమె మేజాహాబు మనుమరాలు అయిన మత్రేదు కూతురు.
੩੯ਬਆਲਹਾਨਾਨ, ਅਕਬੋਰ ਦਾ ਪੁੱਤਰ ਮਰ ਗਿਆ ਅਤੇ ਉਸ ਦੇ ਸਥਾਨ ਤੇ ਹਦਦ ਰਾਜ ਕਰਨ ਲੱਗਾ ਅਤੇ ਉਸ ਦੇ ਸ਼ਹਿਰ ਦਾ ਨਾਮ ਪਾਊ ਸੀ ਅਤੇ ਉਸ ਦੀ ਪਤਨੀ ਦਾ ਨਾਮ ਮਹੇਤਾਬਏਲ ਸੀ, ਜਿਹੜੀ ਮਤਰੇਦ ਦੀ ਧੀ ਅਤੇ ਮੇਜ਼ਾਹਾਬ ਦੀ ਦੋਹਤੀ ਸੀ।
40 ౪౦ వారివారి తెగల ప్రకారం వారివారి ప్రాంతాల్లో వారివారి పేర్ల చొప్పున ఏశావు సంతానపు నాయకుల పేర్లు ఏవంటే, తిమ్నా, అల్వా, యతేతు,
੪੦ਏਸਾਓ ਦੇ ਮੁਖੀਆਂ ਦੇ ਨਾਮ ਉਨ੍ਹਾਂ ਦੇ ਘਰਾਣਿਆਂ ਅਤੇ ਸਥਾਨਾਂ ਦੇ ਨਾਮਾਂ ਅਨੁਸਾਰ ਇਹ ਸਨ, ਤਿਮਨਾ, ਅਲਵਾਹ, ਯਥੇਥ,
41 ౪౧ అహొలీబామా, ఏలా, పీనోను,
੪੧ਆਹਾਲੀਬਾਮਾਹ, ਏਲਾਹ, ਪੀਨੋਨ,
42 ౪౨ కనజు, తేమాను, మిబ్సారు,
੪੨ਕਨਜ਼, ਤੇਮਾਨ, ਮਿਬਸਾਰ
43 ౪౩ మగ్దీయేలు, ఈరాము. వీరంతా తమ తమ స్వాధీనంలో ఉన్న దేశంలో తమతమ నివాస స్థలాల ప్రకారం ఎదోము నాయకులు. ఎదోమీయులకు మూల పురుషుడు ఏశావు.
੪੩ਮਗਦੀਏਲ ਅਤੇ ਈਰਾਮ, ਇਹ ਅਦੋਮ ਦੇ ਮੁਖੀਏ ਸਨ ਜੋ ਆਪਣੇ ਕਬਜ਼ੇ ਦੇ ਦੇਸ਼ ਦੀਆਂ ਬਸਤੀਆਂ ਅਨੁਸਾਰ ਹੋਏ। ਏਸਾਓ ਅਦੋਮੀਆਂ ਦਾ ਪੁਰਖਾ ਹੈ।

< ఆదికాండము 36 >