< యెహెజ్కేలు 30 >

1 యెహోవా నాకీ విషయం తెలియచేశాడు.
ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ
2 “నరపుత్రుడా, ప్రవచిస్తూ ఇలా చెప్పు, యెహోవా ప్రభువు తెలియజేసేది ఏమిటంటే, ‘అయ్యో! రాబోతున్న ఆ రోజు ఎంత భయంకరం.’
ਹੇ ਮਨੁੱਖ ਦੇ ਪੁੱਤਰ, ਭਵਿੱਖਬਾਣੀ ਕਰ ਅਤੇ ਤੂੰ ਆਖ, ਪ੍ਰਭੂ ਯਹੋਵਾਹ ਇਹ ਆਖਦਾ ਹੈ, ਕੁਰਲਾ, ਅਫ਼ਸੋਸ ਉਸ ਦਿਨ ਤੇ!
3 ఆ రోజు వచ్చేసింది! యెహోవా కోసం ఆ రోజు వచ్చింది! అది మబ్బులు కమ్మే రోజు. రాజ్యాలు పతనమయ్యే రోజు!
ਇਸ ਲਈ ਕਿ ਦਿਨ ਨੇੜੇ ਹੈ, ਹਾਂ, ਯਹੋਵਾਹ ਦਾ ਦਿਨ ਨੇੜੇ ਹੈ, ਅਰਥਾਤ ਬੱਦਲਾਂ ਦਾ ਦਿਨ, ਇਹ ਕੌਮਾਂ ਦਾ ਸਮਾਂ ਹੋਵੇਗਾ!
4 అప్పుడు ఐగుప్తు దేశం మీద కత్తి పడుతుంది. ఐగుప్తులో చనిపోయిన వాళ్ళు కూలిపోతుంటే కూషు దేశస్థులు వేదన పడతారు. శత్రువులు ఐగుప్తీయుల ఆస్తిని పట్టుకుని దేశపు పునాదులను పడగొడతారు!
ਤਲਵਾਰ ਮਿਸਰ ਵਿੱਚ ਆਵੇਗੀ, ਤੇ ਕੂਸ਼ ਵਿੱਚ ਕੰਬਣੀ ਹੋਵੇਗੀ, ਜਦੋਂ ਮਿਸਰ ਵਿੱਚ ਵੱਢੇ ਹੋਏ ਡਿੱਗਣਗੇ, ਅਤੇ ਉਹ ਭੀੜ ਨੂੰ ਲੈ ਜਾਣਗੇ ਅਤੇ ਉਹ ਦੀਆਂ ਨੀਂਹਾਂ ਪੁੱਟੀਆਂ ਜਾਣਗੀਆਂ।
5 కూషీయులు, పూతీయులు, లూదీయులు, విదేశీయులు నిబంధన ప్రజలంతా కత్తితో కూలుతారు!
ਕੂਸ਼, ਪੂਟ, ਲੂਦ ਅਤੇ ਸਾਰੇ ਮਿਲਵੇਂ ਲੋਕ ਅਤੇ ਕੂਬ, ਅਤੇ ਉਸ ਨੇਮ ਵਾਲੀ ਧਰਤੀ ਦੇ ਵਾਸੀ ਉਹਨਾਂ ਦੇ ਨਾਲ ਤਲਵਾਰ ਨਾਲ ਡਿੱਗ ਪੈਣਗੇ।
6 యెహోవా తెలియజేసేది ఏమిటంటే, ఐగుప్తుకు అండగా ఉండే వాళ్ళు కూలుతారు. గర్వంతో కూడిన దాని బలం అణగిపోతుంది. మిగ్దోలు నుండి సెవేనే వరకూ ప్రజలు కత్తితో కూలుతారు.” ఇదే యెహోవా ప్రభువు సందేశం.
ਯਹੋਵਾਹ ਇਹ ਆਖਦਾ ਹੈ, ਮਿਸਰ ਦੇ ਸਹਾਇਕ ਡਿੱਗ ਪੈਣਗੇ, ਅਤੇ ਉਹ ਦੀ ਸ਼ਕਤੀ ਦਾ ਘਮੰਡ ਟੁੱਟ ਜਾਵੇਗਾ, ਮਿਗਦੋਲ ਸਵੇਨੇਹ ਤੋਂ, ਉਹ ਉਸ ਵਿੱਚ ਤਲਵਾਰ ਨਾਲ ਡਿੱਗ ਪੈਣਗੇ, ਪ੍ਰਭੂ ਯਹੋਵਾਹ ਦਾ ਵਾਕ ਹੈ।
7 పాడైపోయిన దేశాల మధ్య వాళ్ళు దిక్కులేని వాళ్ళుగా ఉంటారు. శిథిలాల పట్టణాల మధ్య వారి పట్టణాలుంటాయి.
ਉਹ ਉੱਜੜੇ ਦੇਸਾਂ ਦੇ ਵਿਚਕਾਰ ਉੱਜੜਨਗੇ, ਅਤੇ ਉਹ ਦੇ ਸ਼ਹਿਰ ਉੱਜੜੇ ਸ਼ਹਿਰਾਂ ਦੇ ਵਿਚਕਾਰ ਉਜਾੜ ਰਹਿਣਗੇ।
8 ఐగుప్తు దేశంలో అగ్ని రగిలించి నేను దానికి సహాయకులు లేకుండా చేస్తే అప్పుడు నేను యెహోవానని వాళ్ళు తెలుసుకుంటారు.
ਜਦੋਂ ਮੈਂ ਮਿਸਰ ਵਿੱਚ ਅੱਗ ਲਾਵਾਂਗਾ, ਅਤੇ ਉਹ ਦੇ ਸਾਰੇ ਸਹਾਇਕ ਤੋੜੇ ਜਾਣਗੇ, ਤਦ ਉਹ ਜਾਣਨਗੇ ਕਿ ਮੈਂ ਯਹੋਵਾਹ ਹਾਂ!
9 ఆ రోజు వార్తాహరులు నా దగ్గర నుంచి ఓడల్లో బయలుదేరి సురక్షితంగా ఉన్న కూషును భయపెడతారు. ఐగుప్తు పతనమయ్యే రోజున వారికి భయభ్రాంతులు పుడతాయి. అదిగో! అది వస్తూ ఉంది.
ਉਸ ਦਿਨ ਬਹੁਤ ਸਾਰੇ ਜਹਾਜ਼ਾਂ ਵਿੱਚ ਮੇਰੇ ਵੱਲੋਂ ਭੇਜੇ ਜਾਣਗੇ, ਭਈ ਮਨਮੁੱਖ ਕੂਸ਼ੀਆਂ ਨੂੰ ਡਰਾਉਣ, ਅਤੇ ਉਹਨਾਂ ਨੂੰ ਸਖ਼ਤ ਪੀੜ ਹੋਵੇਗੀ, ਜਿਵੇਂ ਮਿਸਰ ਦੇ ਦਿਨ ਵਿੱਚ, ਕਿਉਂ ਜੋ ਵੇਖ! ਉਹ ਆਉਂਦਾ ਹੈ।
10 ౧౦ యెహోవా ప్రభువు తెలియజేసేది ఏమిటంటే “బబులోను రాజు నెబుకద్నెజరు వలన ఐగుప్తులో ఇక ఏ మాత్రం జనాభా ఉండరు.
੧੦ਪ੍ਰਭੂ ਯਹੋਵਾਹ ਇਹ ਆਖਦਾ ਹੈ, ਮੈਂ ਮਿਸਰ ਦੀ ਭੀੜ ਨੂੰ, ਬਾਬਲ ਦੇ ਰਾਜਾ ਨਬੂਕਦਨੱਸਰ ਦੇ ਹੱਥੋਂ ਮੁਕਾ ਦੇਵਾਂਗਾ।
11 ౧౧ ఆ దేశాన్ని నాశనం చేయడానికి, అతడు తన సైన్యాన్ని తోడుకుని వస్తాడు. అతనికి రాజ్యాలన్నీ భయపడిపోతాయి. ఐగుప్తీయులను చంపడానికి వారు తమ కత్తులు దూసి చచ్చిన వాళ్ళతో దేశాన్ని నింపుతారు.
੧੧ਉਹ ਅਤੇ ਉਹ ਦੇ ਲੋਕ ਜੋ ਕੌਮਾਂ ਵਿੱਚ ਭਿਆਨਕ ਹਨ, ਦੇਸ ਉਜਾੜਨ ਲਈ ਭੇਜੇ ਜਾਣਗੇ, ਉਹ ਮਿਸਰ ਦੇ ਵਿਰੁੱਧ ਆਪਣੀਆਂ ਤਲਵਾਰਾਂ ਖਿੱਚਣਗੇ, ਅਤੇ ਦੇਸ ਨੂੰ ਵੱਢਿਆ ਹੋਇਆਂ ਨਾਲ ਭਰ ਦੇਣਗੇ।
12 ౧౨ నదులను ఎండగొట్టి ఆ నేను ఆ దేశాన్ని దుర్మార్గులకు అమ్మి వేస్తాను. విదేశీయులతో నేను ఆ దేశాన్ని, దానిలో ఉన్నదంతా పాడు చేయిస్తాను. ఇదే యెహోవా ప్రభువు సందేశం.”
੧੨ਮੈਂ ਨਦੀਆਂ ਨੂੰ ਸੁੱਕਾ ਦਿਆਂਗਾ, ਅਤੇ ਦੇਸ ਨੂੰ ਬੁਰਿਆਰਾਂ ਦੇ ਹੱਥ ਵੇਚਾਂਗਾ, ਅਤੇ ਮੈਂ ਉਸ ਦੇਸ ਅਤੇ ਉਸ ਦੀ ਭਰਪੂਰੀ ਨੂੰ ਓਪਰਿਆਂ ਦੇ ਹੱਥੋਂ ਉਜਾੜ ਦਿਆਂਗਾ, ਮੈਂ ਯਹੋਵਾਹ ਨੇ ਆਖਿਆ ਹੈ।
13 ౧౩ యెహోవా ఇలా చెబుతున్నాడు. “విగ్రహాలను నేను నాశనం చేస్తాను. మెంఫిస్ పట్టణపు పనికిరాని విగ్రహాలను లేకుండా చేస్తాను. ఇక ఐగుప్తు దేశంలో రాజు ఉండడు. దేశమంతటా నేను భయం పుట్టిస్తాను.
੧੩ਪ੍ਰਭੂ ਯਹੋਵਾਹ ਇਹ ਆਖਦਾ ਹੈ, ਮੈਂ ਬੁੱਤਾਂ ਨੂੰ ਨਸ਼ਟ ਕਰ ਦਿਆਂਗਾ, ਨੋਫ਼ ਵਿੱਚੋਂ ਮੂਰਤੀਆਂ ਨੂੰ ਨਾਸ ਕਰ ਦਿਆਂਗਾ, ਅੱਗੇ ਨੂੰ ਮਿਸਰ ਦੇਸ ਵਿੱਚੋਂ ਕੋਈ ਰਾਜਕੁਮਾਰ ਨਹੀਂ ਹੋਵੇਗਾ ਅਤੇ ਮੈਂ ਮਿਸਰ ਦੇਸ ਵਿੱਚ ਡਰ ਪਾ ਦਿਆਂਗਾ।
14 ౧౪ పత్రోసును పాడు చేస్తాను. సోయనులో నిప్పు పెడతాను. తేబేస్ మీదికి శిక్ష పంపిస్తాను.
੧੪ਪਥਰੋਸ ਨੂੰ ਉਜਾੜ ਦਿਆਂਗਾ, ਸੋਆਨ ਵਿੱਚ ਅੱਗ ਲਾਵਾਂਗਾ ਅਤੇ ਨੋ ਵਿੱਚ ਮੈਂ ਨਿਆਂ ਕਰਾਂਗਾ।
15 ౧౫ ఐగుప్తుకు కోటగా ఉన్న పెలుసియం మీద నా కోపాగ్ని కుమ్మరిస్తాను. తేబేస్ లోని అనేకమందిని నిర్మూలం చేస్తాను.
੧੫ਮੈਂ ਸੀਨ ਉੱਤੇ ਜੋ ਮਿਸਰ ਦਾ ਗੜ੍ਹ ਹੈ, ਆਪਣਾ ਕਹਿਰ ਭੇਜਾਂਗਾ ਅਤੇ ਨੋ ਸ਼ਹਿਰ ਦੀ ਭੀੜ ਨੂੰ ਵੱਢ ਸੁੱਟਾਂਗਾ।
16 ౧౬ ఆ తరువాత ఐగుప్తును కాల్చివేస్తాను. పెలుసియం వాళ్ళు వేదనతో అల్లాడిపోతారు. తేబిస్ చిన్నాభిన్నమవుతుంది. ప్రతిరోజూ మెంఫిస్ పై శత్రువులు దాడి చేస్తారు.
੧੬ਮੈਂ ਮਿਸਰ ਵਿੱਚ ਅੱਗ ਲਾਵਾਂਗਾ, ਸੀਨ ਨੂੰ ਕਰੜਾ ਦੁੱਖ ਹੋਵੇਗਾ, ਨੋ ਚੀਰਿਆ ਜਾਵੇਗਾ ਅਤੇ ਨੋਫ਼ ਦਿਨੋ ਦਿਨ ਦੁੱਖੀ ਹੋਵੇਗਾ।
17 ౧౭ హీలియోపోలిస్, బుబాస్తిస్ పట్టణాల్లోని యువకులు కత్తితో కూలుతారు. ఆ పట్టణ ప్రజలు బందీలుగా పోతారు.
੧੭ਊਨ ਸ਼ਹਿਰ ਅਤੇ ਪੀ-ਬਸਥ ਸ਼ਹਿਰ ਦੇ ਗੱਭਰੂ ਤਲਵਾਰ ਨਾਲ ਡਿੱਗ ਪੈਣਗੇ ਅਤੇ ਔਰਤਾਂ ਗੁਲਾਮੀ ਵਿੱਚ ਜਾਣਗੀਆਂ।
18 ౧౮ ఐగుప్తు మోపిన కాడిని నేను తహపనేసులో విరిచే రోజున చీకటి కమ్ముకుంటుంది. గర్వంతో కూడిన ఐగుప్తీయుల బలం అక్కడ అంతమవుతుంది. దాన్ని మబ్బు కమ్ముకుంటుంది. దాని కూతుర్లు బందీలుగా పోతారు.
੧੮ਤਹਪਨਹੇਸ ਵਿੱਚ ਵੀ ਦਿਨ ਨੂੰ ਹਨ੍ਹੇਰਾ ਹੋ ਜਾਵੇਗਾ, ਜਦੋਂ ਮੈਂ ਉੱਥੇ ਮਿਸਰ ਦੇ ਜੂਲਿਆਂ ਨੂੰ ਤੋੜਾਂਗਾ ਅਤੇ ਉਹ ਦੇ ਵਿੱਚ ਸ਼ਕਤੀ ਦੀ ਵਡਿਆਈ ਨਾ ਰਹੇਗੀ ਅਤੇ ਬੱਦਲ ਇਹ ਨੂੰ ਢੱਕ ਲਵੇਗਾ, ਅਤੇ ਉਸ ਦੀਆਂ ਧੀਆਂ ਗੁਲਾਮੀ ਵਿੱਚ ਜਾਣਗੀਆਂ।
19 ౧౯ నేను ఐగుప్తీయులకు శిక్ష విధిస్తే నేను యెహోవానని వాళ్ళు తెలుసుకుంటారు.
੧੯ਮੈਂ ਮਿਸਰ ਵਿੱਚ ਨਿਆਂ ਕਰਾਂਗਾ, ਤਾਂ ਉਹ ਜਾਣਨਗੇ, ਕਿ ਮੈਂ ਯਹੋਵਾਹ ਹਾਂ!
20 ౨౦ పదకొండవ ఏడు మొదటి నెల ఏడవ రోజు యెహోవా నాకీ విషయం తెలియచేశాడు.
੨੦ਅਜਿਹਾ ਹੋਇਆ ਕਿ ਬਾਰਵੇਂ ਸਾਲ ਦੇ ਪਹਿਲੇ ਮਹੀਨੇ ਦੀ ਸੱਤ ਤਾਰੀਖ਼ ਨੂੰ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ
21 ౨౧ నరపుత్రుడా, నేను ఐగుప్తు రాజు ఫరో చేతిని విరగ గొట్టాను. అది బాగుపడేలా ఎవరూ దానికి కట్టు కట్టరు. కత్తి పట్టుకునే బలం దానికి లేదు.”
੨੧ਹੇ ਮਨੁੱਖ ਦੇ ਪੁੱਤਰ, ਮੈਂ ਮਿਸਰ ਦੇ ਰਾਜਾ ਫ਼ਿਰਊਨ ਦੀ ਬਾਂਹ ਭੰਨ ਦਿੱਤੀ ਹੈ ਅਤੇ ਵੇਖ, ਉਹ ਬੰਨ੍ਹੀ ਨਹੀਂ ਗਈ। ਦਵਾਈ ਲਾ ਕੇ ਉਸ ਤੇ ਪੱਟੀਆਂ ਨਹੀਂ ਕੀਤੀਆਂ ਗਈਆਂ, ਤਾਂ ਜੋ ਤਲਵਾਰ ਫੜਨ ਲਈ ਤਕੜੀ ਹੋਵੇ।
22 ౨౨ కాబట్టి యెహోవా ప్రభువు తెలియజేసేది ఏమిటంటే “నేను ఐగుప్తురాజు ఫరో చేతులను విరిచేస్తాను. అతని బలమైన చేతినీ, విరిగిన చేతినీ విరగ గొట్టి, అతని చేతిలోనుంచి కత్తి జారిపోయేలా చేస్తాను.
੨੨ਇਸ ਲਈ ਪ੍ਰਭੂ ਯਹੋਵਾਹ ਇਹ ਆਖਦਾ ਹੈ, ਵੇਖ, ਮੈਂ ਮਿਸਰ ਦੇ ਰਾਜਾ ਫ਼ਿਰਊਨ ਦਾ ਵਿਰੋਧੀ ਹਾਂ ਅਤੇ ਉਹ ਦੀਆਂ ਬਾਂਹਾਂ ਨੂੰ ਭੰਨਾਂਗਾ ਅਰਥਾਤ ਪੱਕੀ ਅਤੇ ਟੁੱਟੀ ਹੋਈ ਦੋਨਾਂ ਨੂੰ ਭੰਨਾਂਗਾ ਅਤੇ ਤਲਵਾਰ ਉਹ ਦੇ ਹੱਥ ਵਿੱਚੋਂ ਡੇਗ ਦਿਆਂਗਾ।
23 ౨౩ అప్పుడు ఐగుప్తీయులను ఇతర రాజ్యాల్లోకి చెదరగొడతాను. వివిధ దేశాలకు వారిని వెళ్లగొడతాను.
੨੩ਮੈਂ ਮਿਸਰੀਆਂ ਨੂੰ ਕੌਮਾਂ ਵਿੱਚ ਖਿਲਾਰ ਦਿਆਂਗਾ ਅਤੇ ਦੇਸਾਂ ਵਿੱਚ ਉਹਨਾਂ ਨੂੰ ਤਿੱਤਰ-ਬਿੱਤਰ ਕਰਾਂਗਾ।
24 ౨౪ ఫరో చేతులను నేను విరగ గొట్టడానికి, బబులోను రాజు చేతులను బలపరచి నా కత్తి అతని చేతికిస్తాను. బబులోను రాజు చూస్తూ ఉండగా ఫరో చావు దెబ్బతిన్న వాడి లాగా మూలుగుతాడు.
੨੪ਮੈਂ ਬਾਬਲ ਦੇ ਰਾਜਾ ਦੀਆਂ ਬਾਂਹਾਂ ਨੂੰ ਬਲ ਬਖ਼ਸ਼ਾਂਗਾ ਅਤੇ ਆਪਣੀ ਤਲਵਾਰ ਉਹ ਦੇ ਹੱਥ ਵਿੱਚ ਦਿਆਂਗਾ, ਪਰ ਫ਼ਿਰਊਨ ਦੀਆਂ ਬਾਂਹਾਂ ਨੂੰ ਭੰਨਾਂਗਾ ਅਤੇ ਉਹ ਉਸ ਦੇ ਅੱਗੇ ਉਸ ਫੱਟੜ ਵਾਂਗੂੰ ਜੋ ਮਰਨ ਵਾਲਾ ਹੋਵੇ, ਆਹਾਂ ਭਰੇਗਾ।
25 ౨౫ బబులోను రాజు చేతులను నేను బలపరుస్తాను. ఫరో చేతులు పడిపోతాయి. ఐగుప్తు దేశం మీద చాపడానికి నేను నా కత్తిని బబులోను రాజు చేతికిస్తే నేను యెహోవానని ఐగుప్తీయులు తెలుసుకుంటారు.
੨੫ਜਦ ਮੈਂ ਬਾਬਲ ਦੇ ਰਾਜਾ ਦੀਆਂ ਬਾਂਹਾਂ ਨੂੰ ਬਲ ਦਿਆਂਗਾ ਅਤੇ ਫ਼ਿਰਊਨ ਦੀਆਂ ਬਾਹਾਂ ਡਿੱਗ ਪੈਣਗੀਆਂ। ਜਦੋਂ ਮੈਂ ਆਪਣੀ ਤਲਵਾਰ ਬਾਬਲ ਦੇ ਰਾਜਾ ਦੇ ਹੱਥ ਵਿੱਚ ਦਿਆਂਗਾ ਅਤੇ ਉਹ ਉਸ ਨੂੰ ਮਿਸਰ ਦੇ ਦੇਸ ਤੇ ਖਿੱਚੇਗਾ, ਤਾਂ ਉਹ ਜਾਣਨਗੇ ਕਿ ਮੈਂ ਯਹੋਵਾਹ ਹਾਂ!
26 ౨౬ నేను యెహోవానని వాళ్ళు తెలుసుకునేలా నేను ఐగుప్తును రాజ్యాల్లో చెదర గొట్టి వివిధ దేశాలకు వారిని వెళ్లగొడతాను.”
੨੬ਮੈਂ ਮਿਸਰੀਆਂ ਨੂੰ ਕੌਮਾਂ ਵਿੱਚ ਖਿਲਾਰ ਦਿਆਂਗਾ ਅਤੇ ਦੇਸਾਂ ਵਿੱਚ ਉਹਨਾਂ ਨੂੰ ਤਿੱਤਰ-ਬਿੱਤਰ ਕਰਾਂਗਾ, ਤਦ ਉਹ ਜਾਣਨਗੇ ਕਿ ਮੈਂ ਯਹੋਵਾਹ ਹਾਂ!

< యెహెజ్కేలు 30 >