< Jesaja 47 >
1 Stig ned och sätt dig i stoftet, du jungfru dotter Babel, sätt dig på jorden utan tron, du kaldéernas dotter; ty man skall icke mer kalla dig "den bortklemade och yppiga".
੧ਹੇ ਬਾਬਲ ਦੀ ਕੁਆਰੀਏ ਧੀਏ, ਹੇਠਾਂ ਆ ਕੇ ਖ਼ਾਕ ਵਿੱਚ ਬੈਠ! ਹੇ ਕਸਦੀਆਂ ਦੀ ਧੀਏ, ਸਿੰਘਾਸਣ ਬਿਨ੍ਹਾਂ ਥੱਲੇ ਬੈਠ, ਕਿਉਂ ਜੋ ਤੂੰ ਅੱਗੇ ਨੂੰ ਸੋਹਲ ਅਤੇ ਕੋਮਲ ਨਾ ਸਦਾਵੇਂਗੀ!
2 Tag till kvarnen och mal mjöl, lägg av din slöja, lyft upp släpet, blotta benet, vada genom strömmarna.
੨ਚੱਕੀ ਲੈ ਅਤੇ ਆਟਾ ਪੀਹ, ਆਪਣਾ ਬੁਰਕਾ ਲਾਹ, ਘੱਗਰਾ ਚੁੱਕ ਲੈ, ਲੱਤਾਂ ਨੰਗੀਆਂ ਕਰ, ਨਦੀਆਂ ਤੋਂ ਪਾਰ ਲੰਘ!
3 Din blygd skall varda blottad, och din skam skall ses. Hämnd skall jag utkräva och ej skona någon människa.
੩ਤੇਰਾ ਨੰਗੇਜ਼ ਉਘਾੜਿਆ ਜਾਵੇਗਾ, ਸਗੋਂ ਤੇਰੀ ਲਾਜ ਦਿੱਸੇਗੀ, ਮੈਂ ਬਦਲਾ ਲਵਾਂਗਾ, ਮੈਂ ਕਿਸੇ ਮਨੁੱਖ ਦਾ ਪੱਖ ਨਹੀਂ ਕਰਾਂਗਾ।
4 Vår förlossares namn är HERREN Sebaot, Israels Helige!
੪ਸਾਡੇ ਛੁਟਕਾਰਾ ਦੇਣ ਵਾਲੇ ਦਾ ਨਾਮ ਸੈਨਾਂ ਦਾ ਯਹੋਵਾਹ ਅਤੇ ਇਸਰਾਏਲ ਦਾ ਪਵਿੱਤਰ ਪੁਰਖ ਹੈ।
5 Sitt tyst och drag dig undan i mörkret, du kaldéernas dotter; ty du skall icke mer bliva kallad "konungarikenas drottning".
੫ਹੇ ਕਸਦੀਆਂ ਦੀਏ ਧੀਏ, ਚੁੱਪ ਕਰ ਕੇ ਬੈਠ! ਅਤੇ ਹਨੇਰੇ ਵਿੱਚ ਜਾ ਪੈ, ਕਿਉਂ ਜੋ ਤੂੰ ਅੱਗੇ ਨੂੰ ਰਾਜਾਂ ਦੀ ਮਲਕਾ ਨਾ ਸਦਾਵੇਂਗੀ!
6 Jag förtörnades på mitt folk, jag ohelgade min arvedel och gav dem i din hand. Och du visade dem intet förbarmande; på gamla män lät du ditt ok tynga hårt.
੬ਮੈਂ ਆਪਣੀ ਪਰਜਾ ਉੱਤੇ ਗੁੱਸੇ ਹੋਇਆ, ਮੈਂ ਆਪਣੀ ਮਿਰਾਸ ਨੂੰ ਭਰਿਸ਼ਟ ਕਰ ਕੇ ਤੇਰੇ ਹੱਥ ਵਿੱਚ ਦੇ ਦਿੱਤਾ, ਤੂੰ ਉਹਨਾਂ ਉੱਤੇ ਰਹਮ ਨਹੀਂ ਕੀਤਾ, ਤੂੰ ਬਜ਼ੁਰਗਾਂ ਉੱਤੇ ਆਪਣਾ ਜੂਲਾ ਬਹੁਤ ਭਾਰੀ ਕੀਤਾ।
7 Du tänkte: "Jag skall evinnerligen förbliva en drottning" därför ville du ej akta på och tänkte ej på änden.
੭ਤੂੰ ਆਖਿਆ, ਮੈਂ ਸਦਾ ਲਈ ਮਲਕਾ ਰਹਾਂਗੀ! ਐਥੋਂ ਤੱਕ ਕਿ ਤੂੰ ਇਨ੍ਹਾਂ ਗੱਲਾਂ ਨੂੰ ਮਨ ਵਿੱਚ ਨਹੀਂ ਰੱਖਿਆ, ਨਾ ਹੀ ਇਹ ਯਾਦ ਰੱਖਿਆ ਕਿ ਇਸ ਦਾ ਕੀ ਫਲ ਹੋਵੇਗਾ।
8 Så hör nu detta, du som lever i vällust, du som tronar så trygg, du som säger i ditt hjärta: "Jag och ingen annan; aldrig skall jag sitta såsom änka, aldrig veta av, vad barnlöshet är."
੮ਹੁਣ ਤੂੰ ਇਹ ਸੁਣ ਲੈ, ਹੇ ਮੌਜਣੇ! ਜਿਹੜੀ ਨਿਸ਼ਚਿੰਤ ਬੈਠਦੀ ਹੈਂ, ਅਤੇ ਆਪਣੇ ਦਿਲ ਵਿੱਚ ਆਖਦੀ ਹੈਂ, ਮੈਂ ਹੀ ਹਾਂ ਅਤੇ ਮੇਰੇ ਬਿਨ੍ਹਾਂ ਹੋਰ ਕੋਈ ਨਹੀਂ! ਮੈਂ ਵਿਧਵਾ ਹੋ ਕੇ ਨਾ ਬੈਠਾਂਗੀ, ਅਤੇ ਨਾ ਮੈਂ ਆਪਣੇ ਬੱਚਿਆਂ ਨੂੰ ਖੋਹਣ ਦਾ ਦੁੱਖ ਜਾਣਾਂਗੀ।
9 Se, båda dessa olyckor skola komma över dig med hast, på en och samma dag: både barnlöshet och änkestånd skola komma över dig i fullaste mått, trots myckenheten av dina trolldomskonster, trots dina besvärjelsers starka kraft.
੯ਪਰ ਇਹ ਦੋਵੇਂ ਗੱਲਾਂ ਤੇਰੇ ਉੱਤੇ ਆ ਪੈਣਗੀਆਂ, ਇੱਕੇ ਦਿਨ ਇੱਕ ਪਲ ਵਿੱਚ ਬੱਚਿਆਂ ਨੂੰ ਖੋਹਣਾ ਅਤੇ ਰੰਡੇਪਾ! ਉਹ ਪੂਰੇ ਮਾਪ ਦੇ ਅਨੁਸਾਰ ਤੇਰੇ ਉੱਤੇ ਆ ਪੈਣਗੇ, ਭਾਵੇਂ ਤੇਰੀ ਜਾਦੂਗਰੀ ਵੱਧ ਅਤੇ ਤੇਰੀ ਝਾੜਾ-ਫੂਕੀ ਬਹੁਤ ਵਾਫ਼ਰ ਹੋਵੇ।
10 Du kände dig trygg i din ondska, du tänkte: "Ingen ser mig." Din vishet och din kunskap var det, som förförde dig, så att du så sade i ditt hjärta: "Jag och ingen annan."
੧੦ਤੂੰ ਆਪਣੀ ਬਦੀ ਉੱਤੇ ਭਰੋਸਾ ਰੱਖਿਆ, ਤੂੰ ਆਖਿਆ, ਕੋਈ ਮੈਨੂੰ ਵੇਖਦਾ ਨਹੀਂ, ਤੇਰੀ ਬੁੱਧ ਅਤੇ ਤੇਰੇ ਗਿਆਨ ਨੇ ਤੈਨੂੰ ਕੁਰਾਹੇ ਪਾਇਆ, ਤੂੰ ਆਪਣੇ ਮਨ ਵਿੱਚ ਆਖਿਆ ਸੀ, ਮੈਂ ਹੀ ਹਾਂ ਅਤੇ ਮੇਰੇ ਬਿਨ੍ਹਾਂ ਹੋਰ ਕੋਈ ਨਹੀਂ!
11 Därför skall en olycka komma över dig, som du ej förmår besvärja bort, och ett fördärv skall falla över dig, som du icke skall kunna avvända; ja, plötsligt skall ödeläggelse komma över dig, när du minst anar det.
੧੧ਬਿਪਤਾ ਤੇਰੇ ਉੱਤੇ ਆ ਪਵੇਗੀ, ਤੂੰ ਉਸ ਤੋਂ ਬਚਣ ਦਾ ਮੰਤਰ ਨਹੀਂ ਜਾਣੇਂਗੀ, ਬਰਬਾਦੀ ਤੇਰੇ ਉੱਤੇ ਡਿੱਗੇਗੀ, ਤੂੰ ਉਹ ਨੂੰ ਹਟਾ ਨਹੀਂ ਸਕੇਂਗੀ, ਤਬਾਹੀ ਅਚਾਨਕ ਤੇਰੇ ਉੱਤੇ ਆਵੇਗੀ, ਜਿਸ ਨੂੰ ਤੂੰ ਜਾਣਦੀ ਵੀ ਨਹੀਂ।
12 Träd fram med de besvärjelser och många trolldomskonster som du har mödat dig med från din ungdom; se till, om du så kan skaffa hjälp, om du så kan skrämma bort faran.
੧੨ਤੂੰ ਆਪਣੀਆਂ ਝਾੜਾ-ਫੂਕੀਆਂ ਵਿੱਚ, ਅਤੇ ਆਪਣੀਆਂ ਜਾਦੂਗਰੀਆਂ ਦੇ ਵਾਧੇ ਵਿੱਚ ਕਾਇਮ ਰਹਿ, ਜਿਨ੍ਹਾਂ ਵਿੱਚ ਤੂੰ ਆਪਣੀ ਜੁਆਨੀ ਤੋਂ ਮਿਹਨਤ ਕੀਤੀ, ਸ਼ਾਇਦ ਤੈਨੂੰ ਲਾਭ ਹੋ ਸਕੇ, ਸ਼ਾਇਦ ਤੂੰ ਉਹਨਾਂ ਨੂੰ ਡਰਾ ਸਕੇਂ!
13 Du har arbetat dig trött med dina många rådslag. Må de nu träda fram, må de frälsa dig, dessa som avmäta himmelen och spana i stjärnorna och var nymånad kungöra, varifrån ditt öde skall komma över dig.
੧੩ਤੂੰ ਆਪਣੀਆਂ ਬਹੁਤੀਆਂ ਸਲਾਹਾਂ ਨਾਲ ਥੱਕ ਗਈ, ਅਕਾਸ਼ ਦੇ ਜਾਂਚਣ ਵਾਲੇ, ਤਾਰਿਆਂ ਦੇ ਵੇਖਣ ਵਾਲੇ, ਨਵੇਂ ਚੰਦ ਦੇ ਟੇਵੇ ਲਾਉਣ ਵਾਲੇ, ਉਹ ਖੜ੍ਹੇ ਹੋ ਜਾਣ ਅਤੇ ਤੈਨੂੰ ਉਨ੍ਹਾਂ ਗੱਲਾਂ ਤੋਂ ਬਚਾਉਣ, ਜਿਹੜੀਆਂ ਤੇਰੇ ਉੱਤੇ ਬੀਤਣਗੀਆਂ!
14 Men se, de äro att likna vid strå som brännes upp i eld, de kunna icke rädda sitt liv ur lågornas våld. Detta är ju ingen koleld att värma sig framför, ingen brasa att sitta vid.
੧੪ਵੇਖੋ, ਉਹ ਕੱਖ ਵਾਂਗੂੰ ਹੋਣਗੇ, ਅੱਗ ਉਹਨਾਂ ਨੂੰ ਸਾੜੇਗੀ, ਉਹ ਆਪਣੇ ਆਪ ਨੂੰ ਲੰਬ ਦੇ ਜ਼ੋਰ ਤੋਂ ਨਹੀਂ ਛੁਡਾ ਸਕਣਗੇ, ਇਹ ਕੋਲੇ ਸੇਕਣ ਲਈ ਨਹੀਂ ਹੋਣਗੇ, ਨਾ ਅਜਿਹੀ ਅੱਗ ਜਿਸ ਦੇ ਨੇੜੇ ਕੋਈ ਬੈਠ ਸਕੇ!
15 Ja, så går det för dig med dem som du mödade dig för. Och dina handelsvänner från ungdomstiden draga bort, var och en åt sitt håll och ingen finnes, som frälsar dig.
੧੫ਜਿਨ੍ਹਾਂ ਲਈ ਤੂੰ ਮਿਹਨਤ ਕੀਤੀ, ਉਹ ਤੇਰੇ ਲਈ ਅਜਿਹੇ ਹੋਣਗੇ, ਜਿਹੜੇ ਤੇਰੇ ਨਾਲ ਤੇਰੀ ਜੁਆਨੀ ਤੋਂ ਵਪਾਰ ਕਰਦੇ ਸਨ, ਉਹ ਸਾਰੇ ਆਪਣੇ-ਆਪਣੇ ਥਾਵਾਂ ਨੂੰ ਖਿਸਕ ਜਾਣਗੇ, ਤੈਨੂੰ ਬਚਾਉਣ ਵਾਲਾ ਕੋਈ ਨਹੀਂ ਹੋਵੇਗਾ।