< Jesaja 42 >
1 Se, över min tjänare som jag uppehåller, min utkorade, till vilken min själ har behag, över honom har jag låtit min Ande komma; han skall utbreda rätten bland folken.
੧ਵੇਖੋ, ਮੇਰਾ ਦਾਸ ਜਿਸ ਨੂੰ ਮੈਂ ਸੰਭਾਲਦਾ ਹਾਂ, ਮੇਰਾ ਚੁਣਵਾਂ ਜਿਸ ਤੋਂ ਮੇਰਾ ਜੀਅ ਪਰਸੰਨ ਹੈ। ਮੈਂ ਆਪਣਾ ਆਤਮਾ ਉਹ ਦੇ ਉੱਤੇ ਪਾਇਆ ਹੈ, ਉਹ ਕੌਮਾਂ ਲਈ ਇਨਸਾਫ਼ ਪਰਗਟ ਕਰੇਗਾ।
2 Han skall icke skria eller ropa och icke låta höra sin röst på gatorna.
੨ਉਹ ਨਾ ਚਿੱਲਾਵੇਗਾ, ਨਾ ਆਪਣੀ ਅਵਾਜ਼ ਉੱਚੀ ਚੁੱਕੇਗਾ, ਨਾ ਆਪਣਾ ਸ਼ਬਦ ਗਲੀ ਵਿੱਚ ਸੁਣਾਵੇਗਾ।
3 Ett brutet rör skall han icke sönderkrossa, och en tynande veke skall han icke utsläcka; han skall i trofasthet utbreda rätten.
੩ਉਹ ਕੁਚਲੇ ਹੋਏ ਕਾਨੇ ਨੂੰ ਨਾ ਤੋੜੇਗਾ, ਨਾ ਨਿੰਮ੍ਹੀ ਬੱਤੀ ਨੂੰ ਬੁਝਾਵੇਗਾ, ਉਹ ਵਫ਼ਾਦਾਰੀ ਨਾਲ ਇਨਸਾਫ਼ ਕਰੇਗਾ।
4 Hans kraft skall icke förtyna eller brytas, intill dess att han har grundat rätten på jorden; havsländerna vänta efter hans lag.
੪ਉਹ ਨਾ ਲੜਖੜਾਵੇਗਾ, ਨਾ ਹੌਂਸਲਾ ਛੱਡੇਗਾ, ਜਦ ਤੱਕ ਉਹ ਧਰਤੀ ਉੱਤੇ ਇਨਸਾਫ਼ ਨੂੰ ਕਾਇਮ ਨਾ ਕਰੇ, ਅਤੇ ਟਾਪੂ ਉਹ ਦੀ ਬਿਵਸਥਾ ਨੂੰ ਉਡੀਕਣਗੇ।
5 Så säger Gud, HERREN, han som har skapat himmelen och utspänt den, han som har utbrett jorden med vad som alstras därav, han som har givit liv åt folket som är därpå och ande åt dem som vandra där:
੫ਪਰਮੇਸ਼ੁਰ ਯਹੋਵਾਹ ਇਹ ਆਖਦਾ ਹੈ, ਉਹ ਜੋ ਅਕਾਸ਼ ਦਾ ਕਰਤਾ ਅਤੇ ਉਹ ਦੇ ਤਾਣਨ ਵਾਲਾ ਹੈ, ਧਰਤੀ ਅਤੇ ਉਸ ਦੀ ਉਪਜ ਦਾ ਫੈਲਾਉਣ ਵਾਲਾ ਹੈ, ਜੋ ਉਸ ਦੇ ਉੱਪਰ ਦੇ ਲੋਕਾਂ ਨੂੰ ਸਾਹ ਦਾ, ਅਤੇ ਉਸ ਦੇ ਉੱਪਰ ਦੇ ਚੱਲਣ ਵਾਲਿਆਂ ਨੂੰ ਆਤਮਾ ਦਾ ਦੇਣ ਵਾਲਾ ਹੈ।
6 Jag, HERREN, har kallat dig i rättfärdighet, och jag vill fatta dig vid handen och bevara dig och fullborda i dig förbundet med folket och sätta dig till ett ljus för folkslagen,
੬ਮੈਂ ਯਹੋਵਾਹ ਨੇ ਤੈਨੂੰ ਧਰਮ ਵਿੱਚ ਸੱਦਿਆ ਹੈ, ਅਤੇ ਮੈਂ ਤੇਰੇ ਹੱਥ ਨੂੰ ਤਕੜਾ ਕਰਾਂਗਾ, ਮੈਂ ਤੇਰੀ ਰੱਖਿਆ ਕਰਾਂਗਾ, ਅਤੇ ਤੈਨੂੰ ਪਰਜਾ ਲਈ ਨੇਮ ਅਤੇ ਕੌਮਾਂ ਲਈ ਜੋਤ ਠਹਿਰਾਵਾਂਗਾ,
7 för att du må öppna blinda ögon och föra fångar ut ur fängelset, ja, ur fångenskapen dem som sitta i mörkret.
੭ਤਾਂ ਜੋ ਤੂੰ ਅੰਨ੍ਹੀਆਂ ਅੱਖਾਂ ਨੂੰ ਖੋਲ੍ਹੇਂ, ਭੋਹਰੇ ਵਿੱਚੋਂ ਬੰਦੀਆਂ ਨੂੰ ਅਤੇ ਹਨੇਰੇ ਵਿੱਚ ਬੈਠਿਆਂ ਹੋਇਆਂ ਨੂੰ ਕੈਦਖ਼ਾਨੇ ਵਿੱਚੋਂ ਕੱਢੇਂ।
8 Jag, HERREN, det är mitt namn; och jag giver icke min ära åt någon annan eller mitt lov åt belätena.
੮ਮੈਂ ਯਹੋਵਾਹ ਹਾਂ, ਇਹੋ ਹੀ ਮੇਰਾ ਨਾਮ ਹੈ, ਅਤੇ ਮੈਂ ਆਪਣਾ ਪਰਤਾਪ ਦੂਜੇ ਨੂੰ ਨਹੀਂ ਦਿਆਂਗਾ, ਨਾ ਆਪਣੀ ਉਸਤਤ ਮੂਰਤਾਂ ਨੂੰ।
9 Se, vad jag förut förkunnade, det har nu kommit. Nu förkunnar jag nya ting; förrän de visa sig, låter jag eder höra om dem.
੯ਵੇਖੋ, ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ, ਅਤੇ ਨਵੀਆਂ ਗੱਲਾਂ ਮੈਂ ਦੱਸਦਾ ਹਾਂ, ਉਹਨਾਂ ਦੇ ਪਰਗਟ ਹੋਣ ਤੋਂ ਪਹਿਲਾਂ ਮੈਂ ਤੁਹਾਨੂੰ ਸੁਣਾਉਂਦਾ ਹਾਂ।
10 Sjungen till HERRENS ära en ny sång, hans lov från jordens ända, I som faren på havet, så ock allt vad däri är, I havsländer med edra inbyggare;
੧੦ਯਹੋਵਾਹ ਲਈ ਇੱਕ ਨਵਾਂ ਗੀਤ ਗਾਓ, ਉਹ ਦੀ ਉਸਤਤ ਧਰਤੀ ਦੀਆਂ ਹੱਦਾਂ ਤੋਂ, ਤੁਸੀਂ ਵੀ ਜਿਹੜੇ ਸਮੁੰਦਰ ਉੱਤੇ ਚੱਲਦੇ ਹੋ, ਨਾਲੇ ਉਹ ਦੀ ਭਰਪੂਰੀ, ਟਾਪੂ ਅਤੇ ਉਨ੍ਹਾਂ ਦੇ ਵਾਸੀ ਵੀ।
11 stämmen upp, du öken med dina städer och I byar, där Kedar bor; jublen, I klippornas invånare, ropen från bergens toppar.
੧੧ਉਜਾੜ ਤੇ ਉਹ ਦੇ ਸ਼ਹਿਰ ਅਵਾਜ਼ ਚੁੱਕਣ, ਉਹ ਪਿੰਡ ਜਿੱਥੇ ਕੇਦਾਰ ਵੱਸਦਾ ਹੈ, ਸਲਾ ਦੇ ਵਾਸੀ ਜੈਕਾਰਾ ਗਜਾਉਣ, ਪਹਾੜਾਂ ਦੀਆਂ ਟੀਸੀਆਂ ਤੋਂ ਉਹ ਲਲਕਾਰਨ।
12 Given HERREN ära och förkunnen hans lov i havsländerna.
੧੨ਉਹ ਯਹੋਵਾਹ ਦੀ ਮਹਿਮਾ ਕਰਨ, ਅਤੇ ਟਾਪੂਆਂ ਵਿੱਚ ਉਹ ਦੀ ਉਸਤਤ ਦਾ ਪਰਚਾਰ ਕਰਨ।
13 HERREN drager ut såsom en hjälte, han eggar upp sig till iver såsom en krigare; han uppgiver härskri, han ropar högt och visar sin makt mot sina fiender.
੧੩ਯਹੋਵਾਹ ਸੂਰਮੇ ਵਾਂਗੂੰ ਨਿੱਕਲੇਗਾ, ਉਹ ਯੋਧੇ ਵਾਂਗੂੰ ਆਪਣੀ ਅਣਖ ਨੂੰ ਉਭਾਰੇਗਾ, ਉਹ ਨਾਰਾ ਮਾਰੇਗਾ, ਉਹ ਕੂਕ ਮਾਰੇਗਾ, ਉਹ ਆਪਣੇ ਵੈਰੀਆਂ ਉੱਤੇ ਫ਼ਤਹ ਪਰਾਪਤ ਕਰੇਗਾ।
14 I lång tid har jag tegat, jag höll mig stilla och betvang mig; men nu skall jag höja rop såsom en barnaföderska, jag vill skaffa mig luft och andas ut.
੧੪ਮੈਂ ਚਿਰ ਤੋਂ ਚੁੱਪ ਸਾਧ ਲਈ, ਮੈਂ ਚੁੱਪ ਕਰ ਕੇ ਆਪਣੇ ਜੀ ਨੂੰ ਰੋਕਿਆ ਹੈ, ਹੁਣ ਮੈਂ ਜਣਨ ਵਾਲੀ ਔਰਤ ਵਾਂਗੂੰ ਚੀਕਾਂ ਮਰਾਂਗਾ, ਮੈਂ ਹਾਉਂਕੇ ਭਰਾਂਗਾ ਅਤੇ ਔਖੇ-ਔਖੇ ਸਾਹ ਲਵਾਂਗਾ।
15 Jag skall föröda berg och höjder och låta allt gräs på dem förtorka; jag skall göra strömmar till land och låta allt gräs på dem förtorka; jag skall göra strömmar till land och låta sjöar torka ut.
੧੫ਮੈਂ ਪਹਾੜਾਂ ਅਤੇ ਟਿੱਬਿਆਂ ਨੂੰ ਵਿਰਾਨ ਕਰ ਦਿਆਂਗਾ, ਅਤੇ ਉਨ੍ਹਾਂ ਦੇ ਸਾਰੇ ਸਾਗ ਪੱਤ ਨੂੰ ਸੁਕਾ ਦਿਆਂਗਾ, ਮੈਂ ਨਦੀਆਂ ਨੂੰ ਟਾਪੂ ਬਣਾ ਦਿਆਂਗਾ, ਅਤੇ ਤਲਾਬ ਸੁਕਾ ਦਿਆਂਗਾ।
16 Och de blinda skall jag leda på en väg som de icke känna; på stigar som de icke känna skall jag föra dem. Jag skall göra mörkret framför dem till ljus och det som är ojämnt till jämn mark. Detta är, vad jag skall göra, och jag skall ej rygga mitt ord.
੧੬ਮੈਂ ਅੰਨ੍ਹਿਆਂ ਨੂੰ ਇੱਕ ਰਾਹ ਉੱਤੇ ਤੋਰਾਂਗਾ, ਜਿਸ ਨੂੰ ਉਹ ਨਹੀਂ ਜਾਣਦੇ, ਅਤੇ ਉਨ੍ਹਾਂ ਮਾਰਗਾਂ ਵਿੱਚ ਉਹਨਾਂ ਦੀ ਅਗਵਾਈ ਕਰਾਂਗਾ ਜਿਨ੍ਹਾਂ ਨੂੰ ਉਹ ਜਾਣਦੇ ਹੀ ਨਹੀਂ। ਮੈਂ ਉਹਨਾਂ ਦੇ ਅੱਗੇ ਹਨੇਰੇ ਨੂੰ ਚਾਨਣ, ਅਤੇ ਵਿੰਗਿਆਂ ਥਾਵਾਂ ਨੂੰ ਸਿੱਧਿਆਂ ਬਣਾ ਦਿਆਂਗਾ। ਮੈਂ ਇਹ ਕੰਮ ਕਰਾਂਗਾ ਅਤੇ ਉਹਨਾਂ ਨੂੰ ਨਾ ਤਿਆਗਾਂਗਾ।
17 Men de som förtrösta på skurna beläten och som säga till gjutna beläten: "I ären våra gudar", de skola vika tillbaka och stå där med skam.
੧੭ਉਹ ਮੁੜ ਜਾਣਗੇ, ਉਹ ਡਾਢੇ ਲੱਜਿਆਵਾਨ ਹੋਣਗੇ, ਜਿਹੜੇ ਬੁੱਤਾਂ ਉੱਤੇ ਭਰੋਸਾ ਰੱਖਦੇ ਹਨ, ਜਿਹੜੇ ਮੂਰਤਾਂ ਨੂੰ ਆਖਦੇ ਹਨ, “ਤੁਸੀਂ ਸਾਡੇ ਦੇਵਤੇ ਹੋ!”
18 Hören, I döve; I blinde, skåden och sen.
੧੮ਹੇ ਬੋਲ੍ਹਿਓ, ਸੁਣੋ! ਹੇ ਅੰਨ੍ਹਿਓ, ਵੇਖਣ ਲਈ ਗੌਰ ਕਰੋ!
19 Vem är blind, om icke min tjänare, och så döv som den budbärare jag sänder åstad?
੧੯ਮੇਰੇ ਦਾਸ ਤੋਂ ਬਿਨ੍ਹਾਂ ਕੌਣ ਅੰਨ੍ਹਾ ਹੈ? ਜਾਂ ਮੇਰੇ ਭੇਜੇ ਹੋਏ ਦੂਤ ਨਾਲੋਂ ਜ਼ਿਆਦਾ ਬੋਲ੍ਹਾ ਕੌਣ ਹੈ? ਮੇਰੇ ਮੇਲੀ ਵਰਗਾ ਅੰਨ੍ਹਾ ਕੌਣ ਹੈ? ਜਾਂ ਯਹੋਵਾਹ ਦੇ ਦਾਸ ਵਰਗਾ ਅੰਨ੍ਹਾ ਕੌਣ ਹੈ?
20 Du har fått se mycket, men du aktar icke därpå; fastän öronen hava blivit öppnade, lyssnar ingen till.
੨੦ਤੂੰ ਬਹੁਤ ਕੁਝ ਵੇਖਦਾ ਹੈਂ, ਪਰ ਧਿਆਨ ਨਹੀਂ ਦਿੰਦਾ, ਤੇਰੇ ਕੰਨ ਤਾਂ ਖੁਲ੍ਹੇ ਹਨ ਪਰ ਤੂੰ ਸੁਣਦਾ ਨਹੀਂ।
21 Det är HERRENS behag, för hans rättfärdighets skull, att han vill låta sin lag komma till makt och ära.
੨੧ਯਹੋਵਾਹ ਨੂੰ ਆਪਣੇ ਧਰਮ ਦੇ ਕਾਰਨ ਪਸੰਦ ਆਇਆ, ਕਿ ਆਪਣੀ ਬਿਵਸਥਾ ਨੂੰ ਵਡਿਆਵੇ, ਅਤੇ ਉਹ ਨੂੰ ਆਦਰ ਦੇਵੇ।
22 Men detta är ett plundrat och skövlat folk; dess ynglingar äro alla lagda i bojor, och i fängelser hållas de gömda, de hava blivit givna till plundring, och ingen finnes, som räddar, till skövling, och ingen säger: "Giv tillbaka."
੨੨ਪਰ ਉਹ ਲੁੱਟੇ ਹੋਏ ਤੇ ਮੁੱਠੇ ਹੋਏ ਲੋਕ ਹਨ, ਉਹ ਸਭ ਦੇ ਸਭ ਟੋਇਆਂ ਵਿੱਚ ਫਸੇ ਪਏ ਹਨ, ਅਤੇ ਕੈਦਖ਼ਾਨਿਆਂ ਵਿੱਚ ਲੁੱਕੇ ਹੋਏ ਹਨ। ਉਹ ਸ਼ਿਕਾਰ ਹੋ ਗਏ ਪਰ ਛੁਡਾਉਣ ਵਾਲਾ ਕੋਈ ਨਹੀਂ, ਉਹ ਲੁੱਟ ਬਣ ਗਏ ਪਰ ਕੋਈ ਨਹੀਂ ਆਖਦਾ, ਮੋੜ ਦਿਓ!
23 Ack att någon bland eder ville lyssna härtill, för framtiden giva akt och höra härpå!
੨੩ਤੁਹਾਡੇ ਵਿੱਚੋਂ ਕੌਣ ਇਸ ਉੱਤੇ ਕੰਨ ਲਾਵੇਗਾ, ਅਤੇ ਧਿਆਨ ਦੇਵੇਗਾ ਅਤੇ ਆਉਣ ਵਾਲੇ ਸਮੇਂ ਲਈ ਸੁਣੇਗਾ?
24 Vem har lämnat Jakob till skövling och Israel i plundrares våld? Har icke HERREN gjort det; han, mot vilken vi hava syndat, han, på vilkens vägar man icke ville vandra och på vilkens lag man icke ville höra?
੨੪ਕਿਸ ਨੇ ਯਾਕੂਬ ਨੂੰ ਲੁਟਵਾਇਆ, ਅਤੇ ਇਸਰਾਏਲ ਨੂੰ ਲੁਟੇਰਿਆਂ ਦੇ ਹੱਥ ਦੇ ਦਿੱਤਾ? ਭਲਾ, ਯਹੋਵਾਹ ਨੇ ਨਹੀਂ, ਉਹ ਜਿਸ ਦੇ ਵਿਰੁੱਧ ਅਸੀਂ ਪਾਪ ਕੀਤਾ? ਜਿਸ ਦੇ ਰਾਹਾਂ ਵਿੱਚ ਉਹ ਨਹੀਂ ਚੱਲਦੇ, ਅਤੇ ਜਿਸ ਦੀ ਬਿਵਸਥਾ ਨੂੰ ਉਹ ਨਹੀਂ ਸੁਣਦੇ?
25 Därför utgöt han över dem i sin vrede förtörnelse och krigets raseri. Och de förbrändes därav runt omkring, men besinnade det icke; de förtärdes därav, men aktade icke därpå.
੨੫ਇਸ ਲਈ ਉਹ ਨੇ ਉਸ ਉੱਤੇ ਆਪਣੇ ਕ੍ਰੋਧ ਦੀ ਤੇਜ਼ੀ, ਅਤੇ ਲੜਾਈ ਦੀ ਸ਼ਕਤੀ ਪਾ ਦਿੱਤੀ, ਉਹ ਨੇ ਉਸ ਨੂੰ ਆਲਿਓਂ-ਦੁਆਲਿਓਂ ਅੱਗ ਲਾਈ, ਪਰ ਉਸ ਨੇ ਨਾ ਸਮਝਿਆ, ਅਤੇ ਉਸ ਨੂੰ ਸਾੜ ਦਿੱਤਾ, ਪਰ ਉਸ ਨੇ ਦਿਲ ਉੱਤੇ ਨਾ ਲਾਇਆ।