< Ordspråksboken 29 >
1 Hvilken som emot straff genstörtig är, han skall med hast förderfvad varda, utan all hjelp.
੧ਜਿਹੜਾ ਬਾਰ-ਬਾਰ ਤਾੜਨਾ ਖਾ ਕੇ ਵੀ ਹਠ ਕਰੇ, ਉਹ ਅਚਾਨਕ ਭੰਨਿਆ ਜਾਵੇਗਾ, ਅਤੇ ਤਦ ਉਹ ਦਾ ਕੋਈ ਉਪਾਓ ਨਾ ਹੋਵੇਗਾ।
2 När de rättfärdige månge äro, så glädes folket; men när den ogudaktige regerar, så suckar folket.
੨ਜਦ ਧਰਮੀ ਉੱਚੇ ਕੀਤੇ ਜਾਂਦੇ ਹਨ ਤਾਂ ਲੋਕ ਅਨੰਦ ਕਰਦੇ ਹਨ, ਪਰ ਜਦੋਂ ਦੁਸ਼ਟ ਰਾਜ ਕਰਦੇ ਹਨ ਤਾਂ ਪਰਜਾ ਧਾਹਾਂ ਮਾਰਦੀ ਹੈ।
3 Den som vishet älskar, han gläder sin fader; men den som skökor uppehåller, han mister sina ägodelar.
੩ਜਿਹੜਾ ਬੁੱਧ ਨਾਲ ਪ੍ਰੀਤ ਲਾਉਂਦਾ ਹੈ ਉਹ ਆਪਣੇ ਪਿਉ ਨੂੰ ਅਨੰਦ ਕਰਦਾ ਹੈ, ਪਰ ਜਿਹੜਾ ਵੇਸਵਾ ਦਾ ਸੰਗ ਕਰਦਾ ਹੈ ਉਹ ਆਪਣਾ ਮਾਲ ਉਡਾਉਂਦਾ ਹੈ।
4 En Konung upprätter landet genom rätt; men en girig förderfvar det.
੪ਨਿਆਂ ਨਾਲ ਰਾਜਾ ਦੇਸ ਨੂੰ ਦ੍ਰਿੜ੍ਹ ਕਰਦਾ ਹੈ, ਪਰ ਰਿਸ਼ਵਤ ਲੈਣ ਵਾਲਾ ਉਲਟਾ ਦਿੰਦਾ ਹੈ।
5 Den som smekrar med sin nästa, han utbreder ett nät för hans fötter.
੫ਜਿਹੜਾ ਮਨੁੱਖ ਆਪਣੇ ਗੁਆਂਢੀ ਦੀ ਚਾਪਲੂਸੀ ਕਰਦਾ ਹੈ, ਉਹ ਉਸ ਦੇ ਪੈਰਾਂ ਲਈ ਜਾਲ਼ ਵਿਛਾਉਂਦਾ ਹੈ।
6 När en ond syndar, besnärjer han sig sjelf; men en rättfärdig fröjdar sig, och hafver glädje.
੬ਬੁਰੇ ਮਨੁੱਖ ਦਾ ਅਪਰਾਧ ਫਾਹੀ ਹੈ, ਪਰ ਧਰਮੀ ਮਨੁੱਖ ਅਨੰਦ ਹੋ ਕੇ ਜੈਕਾਰੇ ਗਜਾਉਂਦਾ ਹੈ।
7 Den rättfärdige känner den fattigas sak; den ogudaktige aktar ingen förnuft.
੭ਧਰਮੀ ਤਾਂ ਗਰੀਬਾਂ ਦੇ ਮੁਕੱਦਮੇ ਉੱਤੇ ਧਿਆਨ ਦਿੰਦਾ ਹੈ, ਪਰ ਦੁਸ਼ਟ ਉਹ ਦੇ ਸਮਝਣ ਦਾ ਗਿਆਨ ਨਹੀਂ ਰੱਖਦਾ।
8 De bespottare föra en stad i olycko; men de vise stilla vrede.
੮ਠੱਠਾ ਕਰਨ ਵਾਲੇ ਤਾਂ ਨਗਰ ਵਿੱਚ ਲਾਂਬੂ ਲਾਉਂਦੇ ਹਨ, ਪਰ ਬੁੱਧਵਾਨ ਕ੍ਰੋਧ ਨੂੰ ਠੰਡਾ ਕਰ ਦਿੰਦੇ ਹਨ।
9 När en vis med en dåra till handel kommer, han vare vred eller glad, så hafver han dock ingen ro.
੯ਜਦ ਬੁੱਧਵਾਨ ਮਨੁੱਖ ਮੂਰਖ ਨਾਲ ਵਿਵਾਦ ਕਰੇ, ਤਦ ਉਹ ਕ੍ਰੋਧਿਤ ਹੋ ਜਾਂਦਾ ਹੈ ਅਤੇ ਠੱਠਾ ਕਰਦਾ ਹੈ, ਉੱਥੇ ਸ਼ਾਂਤੀ ਨਹੀਂ ਰਹਿੰਦੀ।
10 De blodgirige hata den fromma; men de rättfärdige vårda sig om hans själ.
੧੦ਖੂਨੀ ਮਨੁੱਖ ਖ਼ਰਿਆਂ ਨਾਲ ਵੈਰ ਰੱਖਦੇ ਹਨ, ਅਤੇ ਸਚਿਆਰਾਂ ਦੀ ਜਾਨ ਦੇ ਪਿੱਛੇ ਪਏ ਰਹਿੰਦੇ ਹਨ।
11 En dåre gjuter sin anda allan ut; men en vis man håller tillbaka.
੧੧ਮੂਰਖ ਆਪਣੇ ਮਨ ਦੀ ਸਾਰੀ ਗੱਲ ਖੋਲ੍ਹ ਦਿੰਦਾ ਹੈ, ਪਰ ਬੁੱਧਵਾਨ ਆਪਣੇ ਮਨ ਨੂੰ ਰੋਕਦਾ ਅਤੇ ਸ਼ਾਂਤ ਕਰ ਦਿੰਦਾ ਹੈ।
12 En herre, som till lögn lust hafver, hans tjenare äro alle ogudaktige.
੧੨ਜੇ ਕੋਈ ਹਾਕਮ ਝੂਠ ਉੱਤੇ ਕੰਨ ਲਾਉਂਦਾ ਹੈ, ਤਾਂ ਉਹ ਦੇ ਸੱਭੇ ਨੌਕਰ ਦੁਸ਼ਟ ਹੋ ਜਾਣਗੇ।
13 Fattige och ockrare bo ibland hvarannan; begges deras ögon upplyser Herren.
੧੩ਕੰਗਾਲ ਅਤੇ ਅਨ੍ਹੇਰ ਕਰਨ ਵਾਲਾ ਮਨੁੱਖ ਇੱਕੋ ਜਿਹੇ ਹਨ, ਯਹੋਵਾਹ ਉਹਨਾਂ ਦੋਹਾਂ ਦੀਆਂ ਅੱਖਾਂ ਨੂੰ ਚਾਨਣ ਦਿੰਦਾ ਹੈ।
14 En Konung, som de fattiga troliga dömer, hans säte blifver evigliga beståndandes.
੧੪ਜਿਹੜਾ ਰਾਜਾ ਗਰੀਬਾਂ ਦਾ ਸੱਚਾ ਨਿਆਂ ਕਰਦਾ ਹੈ, ਉਹ ਦੀ ਗੱਦੀ ਸਦਾ ਬਣੀ ਰਹੇਗੀ।
15 Ris och straff gifver vishet; men ett barn, som hafver sjelfsvåld, skämmer sina moder.
੧੫ਤਾੜਨਾ ਅਤੇ ਸੋਟੀ ਬੁੱਧ ਦਿੰਦੀਆਂ ਹਨ, ਪਰ ਜਿਹੜਾ ਬਾਲਕ ਬੇਮੁਹਾਰਾ ਛੱਡਿਆ ਜਾਂਦਾ ਹੈ, ਉਹ ਆਪਣੀ ਮਾਂ ਲਈ ਨਮੋਸ਼ੀ ਲਿਆਉਂਦਾ ਹੈ।
16 Der månge ogudaktige äro, der äro många synder; men de rättfärdige skola se deras fall.
੧੬ਜਦੋਂ ਦੁਸ਼ਟ ਪਰਬਲ ਹੁੰਦੇ ਹਨ ਤਾਂ ਅਪਰਾਧ ਵੱਧਦਾ ਹੈ, ਪਰ ਧਰਮੀ ਉਹਨਾਂ ਦਾ ਡਿੱਗਣਾ ਵੇਖਣਗੇ।
17 Tukta din son, så skall han vederqvicka dig, och göra dine själ vällust.
੧੭ਆਪਣੇ ਪੁੱਤਰ ਨੂੰ ਤਾੜਨਾ ਦੇਹ ਤਾਂ ਉਹ ਤੈਨੂੰ ਸੁੱਖ ਦੇਵੇਗਾ, ਅਤੇ ਉਹ ਤੇਰੇ ਮਨ ਨੂੰ ਨਿਹਾਲ ਕਰੇਗਾ।
18 När Prophetien ute är, så förskingras folket; men väl är honom, som lagen vid magt håller.
੧੮ਜਿੱਥੇ ਦਰਸ਼ਣ ਨਹੀਂ ਉੱਥੇ ਲੋਕ ਬੇਮੁਹਾਰੇ ਹੋ ਜਾਂਦੇ ਹਨ, ਪਰ ਜਿਹੜਾ ਬਿਵਸਥਾ ਦੀ ਪਾਲਣਾ ਕਰਦਾ ਹੈ ਉਹ ਧੰਨ ਹੈ।
19 En tjenare låter icke näpsa sig med ordom; förty, om han än förstår det, så tager han sig dock intet deraf.
੧੯ਸੇਵਕ ਕੇਵਲ ਗੱਲਾਂ ਦੇ ਨਾਲ ਹੀ ਨਹੀਂ ਸੁਧਾਰਿਆ ਜਾਂਦਾ, ਕਿਉਂ ਜੋ ਉਹ ਸਮਝਦਾ ਤਾਂ ਹੈ ਪਰ ਪਰਵਾਹ ਨਹੀਂ ਕਰਦਾ।
20 Ser du en, som snar är till att tala, det är mera hopp uppå en dåra, än uppå honom.
੨੦ਕੀ ਤੂੰ ਕੋਈ ਮਨੁੱਖ ਵੇਖਦਾ ਹੈਂ ਜੋ ਬੋਲਣ ਵਿੱਚ ਕਾਹਲ ਕਰਦਾ ਹੈ? ਉਹ ਦੇ ਨਾਲੋਂ ਮੂਰਖ ਤੋਂ ਬਾਹਲੀ ਆਸ ਹੈ।
21 Om en tjenare varder af ungdom kräseliga hållen, så vill han sedan vara en herre.
੨੧ਜਿਹੜਾ ਆਪਣੇ ਦਾਸ ਨੂੰ ਬਚਪਨ ਤੋਂ ਲਾਡਾਂ ਨਾਲ ਪਾਲਦਾ ਹੈ, ਉਹ ਅਖ਼ੀਰ ਨੂੰ ਉਸ ਦਾ ਵਾਰਿਸ ਬਣ ਬੈਠੇਗਾ।
22 En vredsam man kommer träto åstad, och en harmse man gör många synder.
੨੨ਕ੍ਰੋਧੀ ਮਨੁੱਖ ਲੜਾਈ ਛੇੜਦਾ ਹੈ, ਅਤੇ ਬਹੁਤ ਗੁੱਸੇ ਵਾਲਾ ਅਪਰਾਧ ਵਧਾਉਂਦਾ ਹੈ।
23 Menniskones högfärd skall omstörta henne; men ära skall upphöja den ödmjuka.
੨੩ਆਦਮੀ ਦਾ ਹੰਕਾਰ ਉਹ ਨੂੰ ਨੀਵਾਂ ਕਰੇਗਾ, ਪਰ ਮਨ ਦਾ ਅਧੀਨ ਆਦਰ ਪ੍ਰਾਪਤ ਕਰੇਗਾ।
24 Den som med tjufvar del hafver, hörer bannas; och säger icke till, han hatar sitt lif.
੨੪ਚੋਰ ਦਾ ਸਾਂਝੀ ਆਪਣੀ ਜਾਨ ਦਾ ਵੈਰੀ ਹੈ, ਉਹ ਸਹੁੰ ਤਾਂ ਖਾਂਦਾ ਹੈ, ਪਰ ਦੱਸਦਾ ਕੁਝ ਨਹੀਂ।
25 Den som rädes för menniskom, han kommer på fall; men den som sig förlåter uppå Herran, han varder beskyddad.
੨੫ਮਨੁੱਖ ਦਾ ਭੈਅ ਫਾਹੀ ਹੈ, ਪਰ ਜਿਹੜਾ ਯਹੋਵਾਹ ਉੱਤੇ ਭਰੋਸਾ ਰੱਖਦਾ ਹੈ ਉਹ ਸੁੱਖ-ਸਾਂਦ ਨਾਲ ਰਹੇਗਾ।
26 Månge söka ens Förstas ansigte; men hvars och ens dom kommer af Herranom.
੨੬ਹਾਕਮ ਨੂੰ ਮਿਲਣਾ ਬਹੁਤੇ ਚਾਹੁੰਦੇ ਹਨ, ਪਰ ਮਨੁੱਖ ਦਾ ਨਿਆਂ ਯਹੋਵਾਹ ਵੱਲੋਂ ਕੀਤਾ ਜਾਂਦਾ ਹੈ।
27 En orättfärdig man är dem rättfärdigom en styggelse; och den som på en rätt väg är, han är dens ogudaktigas styggelse.
੨੭ਧਰਮੀ ਕੁਨਿਆਈਂ ਤੋਂ ਘਿਣ ਕਰਦਾ ਹੈ, ਅਤੇ ਦੁਸ਼ਟ ਸਿੱਧੀ ਚਾਲ ਵਾਲੇ ਤੋਂ ਘਿਣ ਕਰਦਾ ਹੈ।