< Domarboken 14 >
1 Simson gick ned till Thimnath, och såg ena qvinno i Thimnath, utaf de Philisteers döttrar.
੧ਸਮਸੂਨ ਤਿਮਨਾਹ ਵੱਲ ਗਿਆ ਅਤੇ ਤਿਮਨਾਹ ਵਿੱਚ ਫ਼ਲਿਸਤੀਆਂ ਦੀਆਂ ਧੀਆਂ ਵਿੱਚੋਂ ਉਸ ਨੇ ਇੱਕ ਜੁਆਨ ਇਸਤਰੀ ਨੂੰ ਵੇਖਿਆ।
2 Och då han uppkom, underviste han det sinom fader och sine moder, och sade: Jag hafver sett ena qvinno i Thimnath, utaf de Philisteers döttrar; käre, gifver mig henne till hustru.
੨ਤਦ ਉਸ ਨੇ ਵਾਪਿਸ ਜਾ ਕੇ ਆਪਣੇ ਮਾਤਾ-ਪਿਤਾ ਨੂੰ ਦੱਸਿਆ, “ਤਿਮਨਾਹ ਵਿੱਚ ਫ਼ਲਿਸਤੀਆਂ ਦੀਆਂ ਧੀਆਂ ਵਿੱਚੋਂ ਮੈਂ ਇੱਕ ਇਸਤਰੀ ਨੂੰ ਵੇਖਿਆ ਹੈ, ਹੁਣ ਤੁਸੀਂ ਉਸ ਨਾਲ ਮੇਰਾ ਵਿਆਹ ਕਰਾ ਦਿਉ।”
3 Hans fader och moder sade till honom: Är nu ingen qvinna ibland dina bröders döttrar, och i allt mitt folk, att du går bort, och tager dig hustru när de Philisteer, som oomskorne äro? Simson sade till sin fader: Gif mig denna; ty hon behagar min ögon.
੩ਤਦ ਉਸ ਦੇ ਮਾਤਾ-ਪਿਤਾ ਨੇ ਉਸ ਨੂੰ ਕਿਹਾ, “ਭਲਾ, ਤੇਰੇ ਰਿਸ਼ਤੇਦਾਰਾਂ ਦੀਆਂ ਧੀਆਂ ਵਿੱਚ ਅਤੇ ਸਾਡੇ ਸਾਰੇ ਲੋਕਾਂ ਵਿੱਚ ਕੋਈ ਇਸਤਰੀ ਨਹੀਂ ਹੈ, ਜੋ ਤੂੰ ਅਸੁੰਨਤੀ ਫ਼ਲਿਸਤੀਆਂ ਦੀ ਇਸਤਰੀ ਨਾਲ ਵਿਆਹ ਕਰਾਉਣ ਚਾਹੁੰਦਾ ਹੈਂ?” ਸਮਸੂਨ ਨੇ ਆਪਣੇ ਪਿਤਾ ਨੂੰ ਕਿਹਾ, “ਮੇਰਾ ਵਿਆਹ ਉਸੇ ਨਾਲ ਹੀ ਕਰਾ ਦਿਉ, ਕਿਉਂ ਜੋ ਉਹ ਮੈਨੂੰ ਚੰਗੀ ਲੱਗਦੀ ਹੈ।”
4 Men hans fader och moder visste icke, att det var af Herranom; ty han sökte tillfälle emot de Philisteer; och de Philisteer rådde på den tiden öfver Israel.
੪ਪਰ ਉਸ ਦੇ ਮਾਤਾ-ਪਿਤਾ ਨਾ ਸਮਝ ਸਕੇ ਕਿ ਇਹ ਗੱਲ ਯਹੋਵਾਹ ਦੇ ਵੱਲੋਂ ਸੀ, ਜੋ ਫ਼ਲਿਸਤੀਆਂ ਨਾਲ ਲੜਾਈ ਕਰਨ ਦਾ ਇੱਕ ਬਹਾਨਾ ਲੱਭਦਾ ਸੀ। ਉਸ ਸਮੇਂ ਫ਼ਲਿਸਤੀ ਇਸਰਾਏਲ ਉੱਤੇ ਰਾਜ ਕਰਦੇ ਸਨ।
5 Så gick Simson neder med sinom fader och sine moder till Thimnath; och som de kommo till vingårdarna vid Thimnath, si, då kom ett ungt lejon rytandes emot honom.
੫ਤਦ ਸਮਸੂਨ ਆਪਣੇ ਮਾਤਾ-ਪਿਤਾ ਨੂੰ ਨਾਲ ਲੈ ਕੇ ਤਿਮਨਾਹ ਵੱਲ ਗਿਆ ਅਤੇ ਜਦ ਤਿਮਨਾਹ ਦੇ ਦਾਖਾਂ ਦੇ ਬਾਗ਼ਾਂ ਵਿੱਚ ਪਹੁੰਚਿਆ ਤਾਂ ਵੇਖੋ, ਇੱਕ ਜੁਆਨ ਬੱਬਰ ਸ਼ੇਰ ਉਸ ਦੇ ਸਾਹਮਣੇ ਆ ਕੇ ਗੱਜਿਆ।
6 Och Herrans Ande föll öfver honom, och han ref det sönder i stycker, såsom man hade sönderrifvit ett kid, och hade dock platt intet i handene; och sade icke sinom fader eller sine moder, hvad han gjort hade.
੬ਤਾਂ ਯਹੋਵਾਹ ਦਾ ਆਤਮਾ ਸਮਸੂਨ ਉੱਤੇ ਜ਼ੋਰ ਨਾਲ ਆਇਆ ਅਤੇ ਭਾਵੇਂ ਉਸ ਦੇ ਹੱਥ ਵਿੱਚ ਕੁਝ ਵੀ ਨਹੀਂ ਸੀ, ਤਾਂ ਵੀ ਉਸ ਨੇ ਸ਼ੇਰ ਨੂੰ ਇਸ ਤਰ੍ਹਾਂ ਪਾੜ ਦਿੱਤਾ ਜਿਵੇਂ ਕੋਈ ਮੇਮਣੇ ਨੂੰ ਪਾੜਦਾ ਹੈ। ਅਤੇ ਉਸਨੇ ਆਪਣਾ ਇਹ ਕੰਮ ਜੋ ਉਸ ਨੇ ਕੀਤਾ ਸੀ, ਆਪਣੇ ਪਿਤਾ ਜਾਂ ਆਪਣੀ ਮਾਤਾ ਨੂੰ ਨਾ ਦੱਸਿਆ।
7 Då han nu kom ditneder, talade han med qvinnone, och hon behagade Simson i hans ögon.
੭ਫੇਰ ਉਸਨੇ ਜਾ ਕੇ ਉਸ ਇਸਤਰੀ ਨਾਲ ਗੱਲਾਂ ਕੀਤੀਆਂ ਅਤੇ ਉਹ ਸਮਸੂਨ ਨੂੰ ਚੰਗੀ ਲੱਗੀ।
8 Och några dagar derefter kom han igen till att taga henne, och gick af vägenom till att bese aset af lejonet; si, då var en bisvärm i aset af lejonet, och hannog.
੮ਕੁਝ ਦਿਨਾਂ ਬਾਅਦ ਉਹ ਉਸ ਨੂੰ ਵਿਆਹੁਣ ਲਈ ਗਿਆ ਅਤੇ ਉਸ ਬੱਬਰ ਸ਼ੇਰ ਦੀ ਲੋਥ ਵੇਖਣ ਲਈ ਰਾਹ ਤੋਂ ਇੱਕ ਪਾਸੇ ਨੂੰ ਮੁੜ ਗਿਆ ਅਤੇ ਵੇਖੋ, ਉੱਥੇ ਬੱਬਰ ਸ਼ੇਰ ਦੀ ਲੋਥ ਵਿੱਚ ਸ਼ਹਿਦ ਦੀਆਂ ਮੱਖੀਆਂ ਦਾ ਝੁੰਡ ਅਤੇ ਸ਼ਹਿਦ ਵੀ ਸੀ।
9 Och han tog det i sina hand, och åt deraf i vägenom, och gick till sin fader och till sina moder, och gaf dem, så att de ock åto; men han sade dem intet deraf, att han hade tagit hannogen utaf lejonets as.
੯ਤਦ ਉਸ ਨੇ ਉਸ ਵਿੱਚੋਂ ਕੁਝ ਸ਼ਹਿਦ ਲਿਆ ਅਤੇ ਉਸ ਨੂੰ ਹੱਥ ਵਿੱਚ ਫੜ੍ਹ ਕੇ ਖਾਂਦਾ-ਖਾਂਦਾ ਆਪਣੇ ਮਾਤਾ-ਪਿਤਾ ਕੋਲ ਆਇਆ ਅਤੇ ਉਨ੍ਹਾਂ ਨੂੰ ਵੀ ਕੁਝ ਦਿੱਤਾ ਅਤੇ ਉਨ੍ਹਾਂ ਨੇ ਵੀ ਖਾਧਾ ਪਰ ਉਸ ਉਨ੍ਹਾਂ ਨੂੰ ਇਹ ਨਾ ਦੱਸਿਆ ਕਿ ਮੈਂ ਇਹ ਸ਼ਹਿਦ ਬੱਬਰ ਸ਼ੇਰ ਦੀ ਲੋਥ ਵਿੱਚੋਂ ਕੱਢਿਆ ਹੈ।
10 Och då hans fader kom ditneder till qvinnona, gjorde Simson der bröllop, såsom unga män pläga göra.
੧੦ਫਿਰ ਸਮਸੂਨ ਦਾ ਪਿਤਾ ਉਸ ਇਸਤਰੀ ਦੇ ਘਰ ਗਿਆ ਅਤੇ ਉੱਥੇ ਸਮਸੂਨ ਨੇ ਦਾਵਤ ਦਿੱਤੀ ਕਿਉਂ ਜੋ ਉੱਥੇ ਜੁਆਨਾਂ ਦੀ ਇਹੋ ਰੀਤ ਸੀ।
11 Och då de sågo honom, fingo de honom tretio stallbröder, som skulle vara när honom.
੧੧ਤਦ ਅਜਿਹਾ ਹੋਇਆ ਕਿ ਜਦ ਉੱਥੋਂ ਦੇ ਲੋਕਾਂ ਨੇ ਸਮਸੂਨ ਨੂੰ ਵੇਖਿਆ ਤਾਂ ਉਸ ਦੇ ਨਾਲ ਰਹਿਣ ਲਈ ਤੀਹ ਸਾਥੀਆਂ ਨੂੰ ਲਿਆਏ।
12 Men Simson sade till dem: Jag vill sätta eder ena gåto före; om I det utgäten, och råken rätt i dessa sju bröllopsdagar, så vill jag gifva eder tretio skjortor, och tretio högtidskläder.
੧੨ਸਮਸੂਨ ਨੇ ਉਨ੍ਹਾਂ ਨੂੰ ਕਿਹਾ, “ਮੈਂ ਤੁਹਾਡੇ ਅੱਗੇ ਇੱਕ ਬੁਝਾਰਤ ਪਾਉਂਦਾ ਹਾਂ, ਜੇਕਰ ਤੁਸੀਂ ਦਾਵਤ ਦੇ ਸੱਤਾਂ ਦਿਨਾਂ ਵਿੱਚ ਉਸ ਨੂੰ ਬੁੱਝ ਲਉ ਅਤੇ ਮੈਨੂੰ ਦੱਸੋ ਤਾਂ ਮੈਂ ਤੀਹ ਕੁੜਤੇ ਅਤੇ ਤੀਹ ਜੋੜੇ ਬਸਤਰ ਤੁਹਾਨੂੰ ਦਿਆਂਗਾ,
13 Men kunnen I icke utråda henne, så skolen I gifva mig tretio skjortor och tretio högtidskläder. Och de sade till honom: Sätt fram dina gåto, låt oss höra henne.
੧੩ਅਤੇ ਜੇਕਰ ਤੁਸੀਂ ਨਾ ਦੱਸ ਸਕੋ ਤਾਂ ਤੁਹਾਨੂੰ ਤੀਹ ਕੁੜਤੇ ਅਤੇ ਤੀਹ ਜੋੜੇ ਬਸਤਰ ਮੈਨੂੰ ਦੇਣੇ ਪੈਣਗੇ।” ਉਨ੍ਹਾਂ ਨੇ ਕਿਹਾ, “ਆਪਣੀ ਬੁਝਾਰਤ ਤਾਂ ਪਾ ਜੋ ਅਸੀਂ ਸੁਣੀਏ।”
14 Han sade till dem: Af fråssarenom utgick mat, och sötme utaf dem starka. Och de kunde i tre dagar icke råka uppå gåtona.
੧੪ਤਾਂ ਉਸ ਨੇ ਉਨ੍ਹਾਂ ਨੂੰ ਕਿਹਾ, - “ਖਾਣ ਵਾਲੇ ਵਿੱਚੋਂ ਭੋਜਨ ਨਿੱਕਲਿਆ, ਅਤੇ ਤਕੜੇ ਵਿੱਚੋਂ ਮਿਠਾਸ” ਤਿੰਨ ਦਿਨਾਂ ਦੇ ਵਿੱਚ ਉਹ ਇਸ ਬੁਝਾਰਤ ਨੂੰ ਨਾ ਬੁੱਝ ਸਕੇ।
15 På sjunde dagen talade de till Simsons hustru: Locka för dinom man, att han utsäger oss gåtona, eller vi skole bränna dig och dins faders hus upp i eld; hafven I budit oss hit, till att göra oss fattiga?
੧੫ਸੱਤਵੇਂ ਦਿਨ ਉਨ੍ਹਾਂ ਨੇ ਸਮਸੂਨ ਦੀ ਪਤਨੀ ਨੂੰ ਕਿਹਾ, “ਆਪਣੇ ਪਤੀ ਨੂੰ ਫੁਸਲਾ ਤਾਂ ਜੋ ਉਹ ਬੁਝਾਰਤ ਦਾ ਅਰਥ ਸਾਨੂੰ ਦੱਸੇ, ਨਹੀਂ ਤਾਂ ਅਸੀਂ ਤੈਨੂੰ ਅਤੇ ਤੇਰੇ ਪਿਤਾ ਦੇ ਘਰ ਨੂੰ ਅੱਗ ਨਾਲ ਸਾੜ ਦਿਆਂਗੇ। ਭਲਾ, ਤੁਸੀਂ ਇਸੇ ਵਾਸਤੇ ਸਾਨੂੰ ਸੱਦਿਆ ਸੀ ਕਿ ਜੋ ਕੁਝ ਸਾਡਾ ਹੈ ਉਹ ਤੁਸੀਂ ਆਪਣਾ ਕਰ ਲਉ?”
16 Då gret Simsons hustru för honom, och sade: Du äst mig vred, och hafver mig icke kär; du hafver gifvit mins folks barnom ena gåto före, och hafver icke utsagt mig henne. Han sade till henne: Si, jag hafver icke utsagt henne minom fader, eller mine moder; skulle jag nu sägat för dig?
੧੬ਤਦ ਸਮਸੂਨ ਦੀ ਪਤਨੀ ਉਸ ਦੇ ਅੱਗੇ ਰੋ ਕੇ ਕਹਿਣ ਲੱਗੀ, “ਤੂੰ ਮੇਰੇ ਨਾਲ ਪਿਆਰ ਨਹੀਂ ਕਰਦਾ ਸਗੋਂ ਵੈਰ ਹੀ ਰੱਖਦਾ ਹੈਂ। ਤੂੰ ਮੇਰੇ ਲੋਕਾਂ ਦੇ ਅੱਗੇ ਇੱਕ ਬੁਝਾਰਤ ਪਾਈ ਅਤੇ ਮੈਨੂੰ ਉਸਦਾ ਅਰਥ ਦੱਸਿਆ ਵੀ ਨਹੀਂ।” ਉਸ ਨੇ ਉੱਤਰ ਦਿੱਤਾ, “ਵੇਖ, ਮੈਂ ਆਪਣੇ ਮਾਤਾ-ਪਿਤਾ ਨੂੰ ਵੀ ਨਹੀਂ ਦੱਸੀ, ਤਾਂ ਭਲਾ, ਮੈਂ ਤੈਨੂੰ ਦੱਸਾਂ?”
17 Och hon gret i de sju dagar för honom, medan bröllopet stod. På sjunde dagen sade han henne det, ty hon låg honom så hårdt uppå; och hon sade gåtona för sins folks barnom.
੧੭ਦਾਵਤ ਦੇ ਸੱਤਾਂ ਦਿਨਾਂ ਵਿੱਚ ਉਹ ਉਸ ਦੇ ਅੱਗੇ ਰੋਂਦੀ ਰਹੀ ਅਤੇ ਸੱਤਵੇਂ ਦਿਨ ਅਜਿਹਾ ਹੋਇਆ ਕਿ ਸਮਸੂਨ ਨੇ ਉਹ ਨੂੰ ਬੁਝਾਰਤ ਦਾ ਅਰਥ ਦੱਸ ਦਿੱਤਾ ਕਿਉਂ ਜੋ ਉਹ ਨੇ ਉਸ ਨੂੰ ਬਹੁਤ ਤੰਗ ਕੀਤਾ ਹੋਇਆ ਸੀ। ਤਦ ਉਸ ਨੇ ਜਾ ਕੇ ਆਪਣੇ ਲੋਕਾਂ ਨੂੰ ਦੱਸ ਦਿੱਤਾ।
18 Då sade de män af stadenom till honom på sjunde dagen, förra än solen gick neder: Hvad är sötare än hannogen; hvad är starkare än lejonet? Han sade till dem: Om I icke haden plöjt med minom kalf, I haden icke råkat på mina gåto.
੧੮ਅਤੇ ਸੱਤਵੇਂ ਦਿਨ ਸੂਰਜ ਢੱਲਣ ਤੋਂ ਪਹਿਲਾਂ ਉਸ ਸ਼ਹਿਰ ਦੇ ਲੋਕਾਂ ਨੇ ਸਮਸੂਨ ਨੂੰ ਕਿਹਾ, “ਸ਼ਹਿਦ ਨਾਲੋਂ ਮਿੱਠਾ ਕੀ ਹੈ, ਅਤੇ ਬੱਬਰ ਸ਼ੇਰ ਨਾਲੋਂ ਤਕੜਾ ਕੌਣ ਹੈ?” ਤਾਂ ਉਸ ਨੇ ਉਨ੍ਹਾਂ ਨੂੰ ਕਿਹਾ, “ਜੇਕਰ ਤੁਸੀਂ ਮੇਰੀ ਵੱਛੀ ਨੂੰ ਹਲ ਅੱਗੇ ਨਾ ਜੋਤਦੇ, ਤਾਂ ਮੇਰੀ ਬੁਝਾਰਤ ਕਦੀ ਨਾ ਬੁੱਝਦੇ!”
19 Och Herrans Ande föll på honom, och han gick neder till Askelon, och slog tretio män af dem, och tog deras kläder, och gaf högtidskläder dem som gåtona på råkat hade; och vardt ganska vred, och gick upp i sin faders hus.
੧੯ਫੇਰ ਯਹੋਵਾਹ ਦਾ ਆਤਮਾ ਵੱਡੇ ਜ਼ੋਰ ਨਾਲ ਸਮਸੂਨ ਦੇ ਉੱਤੇ ਆਇਆ ਅਤੇ ਉਸ ਨੇ ਅਸ਼ਕਲੋਨ ਨੂੰ ਜਾ ਕੇ ਉਨ੍ਹਾਂ ਦੇ ਤੀਹ ਮਨੁੱਖ ਮਾਰੇ ਅਤੇ ਉਨ੍ਹਾਂ ਦੇ ਕੱਪੜੇ ਉਤਾਰ ਕੇ ਉਹੋ ਕੱਪੜੇ ਬੁਝਾਰਤ ਬੁੱਝਣ ਵਾਲਿਆਂ ਨੂੰ ਦੇ ਦਿੱਤੇ। ਤਦ ਉਸ ਦਾ ਕ੍ਰੋਧ ਭੜਕਿਆ ਅਤੇ ਉਹ ਆਪਣੇ ਪਿਤਾ ਦੇ ਘਰ ਨੂੰ ਵਾਪਿਸ ਚਲਾ ਗਿਆ।
20 Men Simsons hustru vardt gifven enom hans stallbroder, den honom tillydde.
੨੦ਪਰ ਸਮਸੂਨ ਦੀ ਪਤਨੀ ਉਸ ਦੇ ਇੱਕ ਮਿੱਤਰ ਨੂੰ ਦੇ ਦਿੱਤੀ ਗਈ, ਜੋ ਵਿਆਹ ਵਿੱਚ ਉਸ ਦਾ ਸਾਥੀ ਸੀ।