< 1 Mosebok 29 >
1 Då hof Jacob sin fot upp, och gick in i det land, som öster ut ligger.
੧ਯਾਕੂਬ ਉੱਥੋਂ ਪੈਦਲ ਚੱਲ ਕੇ ਪੂਰਬੀਆਂ ਦੇ ਦੇਸ਼ ਵਿੱਚ ਆਇਆ
2 Och såg sig om, och si, der var en brunn på markene; och si, tre hjordar med får der när; förty hjordarne måste dricka af brunnenom; och låg en stor sten för hålet på brunnenom.
੨ਅਤੇ ਉਸ ਨੇ ਵੇਖਿਆ ਤਾਂ ਵੇਖੋ, ਮੈਦਾਨ ਵਿੱਚ ਇੱਕ ਖੂਹ ਸੀ ਅਤੇ ਉੱਥੇ ਭੇਡਾਂ ਦੇ ਤਿੰਨ ਇੱਜੜ ਉਸ ਖੂਹ ਦੇ ਕੋਲ ਬੈਠੇ ਹੋਏ ਸਨ, ਕਿਉਂ ਜੋ ਓਹ ਉਸ ਖੂਹ ਤੋਂ ਇੱਜੜਾਂ ਨੂੰ ਪਾਣੀ ਪਿਲਾਉਂਦੇ ਸਨ ਅਤੇ ਉਸ ਖੂਹ ਦੇ ਮੂੰਹ ਉੱਤੇ ਵੱਡਾ ਪੱਥਰ ਸੀ।
3 Och de plägade der församla alla hjordarna, och vältra stenen ifrå brunnshålet, och vattna fåren, och lade så åter stenen för hålet i sitt rum igen.
੩ਜਦ ਸਾਰੇ ਇੱਜੜ ਉੱਥੇ ਇਕੱਠੇ ਹੁੰਦੇ ਸਨ ਤਾਂ ਓਹ ਉਸ ਪੱਥਰ ਨੂੰ ਖੂਹ ਦੇ ਮੂੰਹੋਂ ਰੇੜ੍ਹਦੇ ਸਨ ਅਤੇ ਇੱਜੜਾਂ ਨੂੰ ਪਾਣੀ ਪਿਲਾਉਂਦੇ ਸਨ ਅਤੇ ਫੇਰ ਉਸ ਪੱਥਰ ਨੂੰ ਖੂਹ ਦੇ ਮੂੰਹ ਉੱਤੇ ਉਸ ਦੇ ਸਥਾਨ ਤੇ ਰੱਖ ਦਿੰਦੇ ਸਨ।
4 Och Jacob sade till dem: Mine bröder, hvadan ären I? De svarade: Vi äre af Haran.
੪ਤਦ ਯਾਕੂਬ ਨੇ ਆਜੜੀਆਂ ਨੂੰ ਪੁੱਛਿਆ, ਮੇਰੇ ਭਰਾਵੋ, ਤੁਸੀਂ ਕਿੱਥੋਂ ਦੇ ਹੋ? ਉਨ੍ਹਾਂ ਨੇ ਆਖਿਆ, ਅਸੀਂ ਹਾਰਾਨ ਤੋਂ ਹਾਂ।
5 Han sade till dem: Kännen I ock Laban Nahors son? De svarade: Vi känne honom väl.
੫ਤਦ ਉਸ ਨੇ ਉਹਨਾਂ ਨੂੰ ਪੁੱਛਿਆ, ਕੀ ਤੁਸੀਂ ਨਾਹੋਰ ਦੇ ਪੁੱਤਰ ਲਾਬਾਨ ਨੂੰ ਜਾਣਦੇ ਹੋ? ਉਨ੍ਹਾਂ ਨੇ ਆਖਿਆ, ਹਾਂ, ਅਸੀਂ ਜਾਣਦੇ ਹਾਂ।
6 Han sade: Går honom ock väl i hand? De svarade: Honom går väl i hand: Och si, der kommer hans dotter Rachel med fåren.
੬ਉਸ ਨੇ ਪੁੱਛਿਆ, ਕੀ ਉਹ ਚੰਗਾ ਭਲਾ ਹੈ? ਉਨ੍ਹਾਂ ਨੇ ਆਖਿਆ, ਹਾਂ, ਉਹ ਚੰਗਾ ਭਲਾ ਹੈ ਅਤੇ ਵੇਖ ਉਹ ਦੀ ਧੀ ਰਾਖ਼ੇਲ ਭੇਡਾਂ ਲੈ ਕੇ ਆਉਂਦੀ ਹੈ।
7 Han sade: Det är ännu bittida dags, och är icke ännu tid drifva boskapen hem; vattner fåren, och går bort med dem i bet.
੭ਉਸ ਨੇ ਆਖਿਆ, ਵੇਖੋ, ਅਜੇ ਦਿਨ ਵੱਡਾ ਹੈ ਅਤੇ ਅਜੇ ਪਸ਼ੂਆਂ ਦੇ ਇਕੱਠੇ ਹੋਣ ਦਾ ਸਮਾਂ ਨਹੀਂ ਹੈ। ਇਸ ਲਈ ਤੁਸੀਂ ਭੇਡਾਂ ਨੂੰ ਪਾਣੀ ਪਿਲਾ ਕੇ ਚਾਰਨ ਲਈ ਲੈ ਜਾਓ।
8 De svarade: Vi kunne icke, förra än du alle hjordarne komma tillsamman, och vi vältre stenen ifrå brunnshålet, och vattne så fåren.
੮ਪਰ ਉਨ੍ਹਾਂ ਨੇ ਆਖਿਆ, ਅਸੀਂ ਅਜਿਹਾ ਨਹੀਂ ਕਰ ਸਕਦੇ, ਜਦ ਤੱਕ ਸਾਰੇ ਇੱਜੜ ਇਕੱਠੇ ਨਾ ਹੋਣ ਅਤੇ ਓਹ ਉਸ ਪੱਥਰ ਨੂੰ ਖੂਹ ਦੇ ਮੂੰਹ ਉੱਤੋਂ ਨਾ ਰੇੜ੍ਹਨ ਤਦ ਤੱਕ ਅਸੀਂ ਭੇਡਾਂ ਨੂੰ ਪਾਣੀ ਨਹੀਂ ਪਿਲਾ ਸਕਦੇ।
9 Medan han ännu talade med dem, kom Rachel med sins faders får; förty hon vaktade fåren.
੯ਉਹ ਉਨ੍ਹਾਂ ਨਾਲ ਗੱਲਾਂ ਕਰਦਾ ਹੀ ਸੀ ਕਿ ਰਾਖ਼ੇਲ ਆਪਣੇ ਪਿਤਾ ਦੀਆਂ ਭੇਡਾਂ ਨਾਲ ਆਈ, ਕਿਉਂ ਜੋ ਉਹ ਭੇਡ-ਬੱਕਰੀਆਂ ਚਾਰਦੀ ਸੀ।
10 Då Jacob såg Rachel, Labans sins moderbroders dotter, och Labans sins moderbroders får, gick han till, och vältrade stenen ifrå hålet på brunnenom, och vattnade Labans sins moderbroders får.
੧੦ਜਦ ਯਾਕੂਬ ਨੇ ਆਪਣੇ ਮਾਮੇ ਲਾਬਾਨ ਦੀ ਧੀ ਰਾਖ਼ੇਲ ਨੂੰ ਅਤੇ ਉਸ ਦੇ ਇੱਜੜ ਨੂੰ ਵੇਖਿਆ ਤਾਂ ਯਾਕੂਬ ਨੇ ਨੇੜੇ ਜਾ ਕੇ ਉਸ ਪੱਥਰ ਨੂੰ ਖੂਹ ਦੇ ਮੂੰਹ ਤੋਂ ਰੇੜ੍ਹਿਆ ਅਤੇ ਆਪਣੇ ਮਾਮੇ ਲਾਬਾਨ ਦੇ ਇੱਜੜ ਨੂੰ ਪਾਣੀ ਪਿਲਾਇਆ।
11 Och kysste Rachel; hof upp sina röst, och gret.
੧੧ਯਾਕੂਬ ਨੇ ਰਾਖ਼ੇਲ ਨੂੰ ਚੁੰਮਿਆ ਅਤੇ ਉੱਚੀ-ਉੱਚੀ ਰੋਇਆ।
12 Och kungjorde henne, att han var hennes faderbroders och Rebeckas son. Då lopp hon, och kungjorde det sinom fader.
੧੨ਤਦ ਯਾਕੂਬ ਨੇ ਰਾਖ਼ੇਲ ਨੂੰ ਦੱਸਿਆ, ਮੈਂ ਤੇਰੇ ਪਿਤਾ ਦਾ ਰਿਸ਼ਤੇਦਾਰ ਅਤੇ ਮੈਂ ਰਿਬਕਾਹ ਦਾ ਪੁੱਤਰ ਹਾਂ। ਤਦ ਉਸ ਨੇ ਨੱਠ ਕੇ ਆਪਣੇ ਪਿਤਾ ਨੂੰ ਦੱਸਿਆ।
13 Då nu Laban hörde om Jacob sin systerson, lopp han emot honom, och tog honom i famn, och kyssten, och hade honom in i sitt hus. Då förtäljde han honom allt, huru tillgått var.
੧੩ਜਦ ਲਾਬਾਨ ਨੇ ਆਪਣੇ ਭਾਣਜੇ ਦੀ ਖ਼ਬਰ ਸੁਣੀ ਤਾਂ ਉਸ ਦੇ ਮਿਲਣ ਨੂੰ ਨੱਠਾ ਅਤੇ ਜੱਫ਼ੀ ਪਾ ਕੇ ਉਸ ਨੂੰ ਚੁੰਮਿਆ ਅਤੇ ਉਸ ਨੂੰ ਆਪਣੇ ਘਰ ਲੈ ਆਇਆ ਤਾਂ ਯਾਕੂਬ ਨੇ ਲਾਬਾਨ ਨੂੰ ਸਾਰੀਆਂ ਗੱਲਾਂ ਦੱਸੀਆਂ।
14 Då sade Laban till honom: Nu väl, du äst mitt ben och mitt kött: Och när han nu en månad långt hade varit när honom,
੧੪ਤਦ ਲਾਬਾਨ ਨੇ ਉਸ ਨੂੰ ਆਖਿਆ, ਤੂੰ ਸੱਚ-ਮੁੱਚ ਮੇਰੀ ਹੱਡੀ ਅਤੇ ਮੇਰਾ ਮਾਸ ਹੈਂ, ਤਾਂ ਉਹ ਮਹੀਨਾ ਉਸ ਦੇ ਘਰ ਰਿਹਾ।
15 Sade Laban till Jacob: Ändock du äst min broder, skulle du fördenskull tjena mig för intet? Säg, hvad skall vara din lön?
੧੫ਫੇਰ ਲਾਬਾਨ ਨੇ ਯਾਕੂਬ ਨੂੰ ਆਖਿਆ, ਇਸ ਕਾਰਨ ਕਿ ਤੂੰ ਮੇਰਾ ਰਿਸ਼ਤੇਦਾਰ ਹੈਂ, ਕੀ ਮੇਰੀ ਸੇਵਾ ਮੁਫ਼ਤ ਹੀ ਕਰੇਂਗਾ? ਮੈਨੂੰ ਦੱਸ, ਤੂੰ ਕੀ ਮਜ਼ਦੂਰੀ ਲਵੇਂਗਾ? ਲਾਬਾਨ ਦੀਆਂ ਦੋ ਧੀਆਂ ਸਨ,
16 Och Laban hade två döttrar; den äldsta het Lea, och den yngsta het Rachel.
੧੬ਵੱਡੀ ਦਾ ਨਾਮ ਲੇਆਹ ਅਤੇ ਛੋਟੀ ਦਾ ਨਾਮ ਰਾਖ਼ੇਲ ਸੀ।
17 Men Lea var klenögd; Rachel var väl skapad, och hade ett dägeligit ansigte.
੧੭ਲੇਆਹ ਦੀਆਂ ਅੱਖਾਂ ਕੋਮਲ ਸਨ ਪਰ ਰਾਖ਼ੇਲ ਰੂਪਵੰਤ ਅਤੇ ਵੇਖਣ ਵਿੱਚ ਸੋਹਣੀ ਸੀ।
18 Till henne fick Jacob kärlek, och sade: Jag vill tjena dig i sju år för Rachel dina yngsta dotter.
੧੮ਯਾਕੂਬ ਰਾਖ਼ੇਲ ਨੂੰ ਪਿਆਰ ਕਰਦਾ ਸੀ ਇਸ ਲਈ ਉਸ ਨੇ ਆਖਿਆ, ਮੈਂ ਤੇਰੀ ਛੋਟੀ ਧੀ ਰਾਖ਼ੇਲ ਲਈ ਸੱਤ ਸਾਲ ਤੱਕ ਤੇਰੀ ਸੇਵਾ ਕਰਾਂਗਾ।
19 Laban svarade: Det är bättre jag gifver dig henne, än enom androm; blif när mig.
੧੯ਲਾਬਾਨ ਨੇ ਆਖਿਆ, ਉਹ ਨੂੰ ਕਿਸੇ ਦੂਜੇ ਨੂੰ ਦੇਣ ਨਾਲੋਂ ਤੈਨੂੰ ਦੇਣਾ ਚੰਗਾ ਹੈ,
20 Så tjente Jacob i sju år för Rachel; och tyckte honom det vara få dagar, så kär hade han henne.
੨੦ਤੂੰ ਮੇਰੇ ਨਾਲ ਰਹਿ। ਯਾਕੂਬ ਨੇ ਰਾਖ਼ੇਲ ਲਈ ਸੱਤ ਸਾਲ ਸੇਵਾ ਕੀਤੀ ਅਤੇ ਪ੍ਰੇਮ ਦੇ ਕਾਰਨ ਉਹ ਉਸ ਲਈ ਥੋੜ੍ਹੇ ਦਿਨ ਦੇ ਬਰਾਬਰ ਸਨ।
21 Och Jacob sade till Laban: Få mig mina hustru; ty nu är tid, att jag kommer i säng med henne.
੨੧ਤਦ ਯਾਕੂਬ ਨੇ ਲਾਬਾਨ ਨੂੰ ਆਖਿਆ, ਮੇਰੀ ਵਹੁਟੀ ਮੈਨੂੰ ਦੇ ਜੋ ਮੈਂ ਉਸ ਕੋਲ ਜਾਂਵਾਂ ਜੋ ਮੇਰਾ ਸਮਾਂ ਪੂਰਾ ਹੋ ਗਿਆ ਹੈ।
22 Då böd Laban allt folket der omkring, och gjorde bröllop.
੨੨ਤਦ ਲਾਬਾਨ ਨੇ ਉਸ ਸਥਾਨ ਦੇ ਸਭ ਮਨੁੱਖਾਂ ਨੂੰ ਇਕੱਠੇ ਕਰ ਕੇ ਵੱਡੀ ਦਾਵਤ ਕੀਤੀ
23 Men om aftonen tog han Lea sina dotter, och hade henne in till honom: Och han låg när henne.
੨੩ਅਤੇ ਸ਼ਾਮ ਦੇ ਵੇਲੇ ਉਹ ਆਪਣੀ ਧੀ ਲੇਆਹ ਨੂੰ ਲੈ ਕੇ ਯਾਕੂਬ ਦੇ ਕੋਲ ਆਇਆ ਅਤੇ ਉਹ ਉਸ ਦੇ ਕੋਲ ਗਿਆ।
24 Och Laban fick sine dotter Lea Silpa till ena tjenstepigo.
੨੪ਲਾਬਾਨ ਨੇ ਉਹ ਨੂੰ ਆਪਣੀ ਦਾਸੀ ਜਿਲਫਾਹ ਦਿੱਤੀ ਤਾਂ ਜੋ ਉਸ ਦੀ ਧੀ ਲੇਆਹ ਲਈ ਦਾਸੀ ਹੋਵੇ।
25 Om morgonen, si, då var det Lea: Och han sade till Laban: Hvi hafver du det gjort mig? Hafver jag icke tjent dig för Rachel? Hvi hafver du bedragit mig?
੨੫ਜਦ ਸਵੇਰਾ ਹੋਇਆ ਤਾਂ ਵੇਖੋ ਉਹ ਲੇਆਹ ਸੀ, ਤਾਂ ਯਾਕੂਬ ਨੇ ਲਾਬਾਨ ਨੂੰ ਆਖਿਆ, ਤੂੰ ਮੇਰੇ ਨਾਲ ਇਹ ਕੀ ਕੀਤਾ? ਕੀ ਰਾਖ਼ੇਲ ਲਈ ਮੈਂ ਤੇਰੀ ਸੇਵਾ ਨਹੀਂ ਕੀਤੀ? ਫੇਰ ਤੂੰ ਮੇਰੇ ਨਾਲ ਧੋਖਾ ਕਿਉਂ ਕੀਤਾ?
26 Laban svarade: Man gör icke så i våro lande, att man gifver ut den yngsta förr än den äldsta.
੨੬ਲਾਬਾਨ ਨੇ ਆਖਿਆ, ਸਾਡੇ ਦੇਸ਼ ਵਿੱਚ ਅਜਿਹਾ ਨਹੀਂ ਹੁੰਦਾ ਕਿ ਛੋਟੀ ਨੂੰ ਵੱਡੀ ਤੋਂ ਪਹਿਲਾਂ ਵਿਆਹ ਦੇਈਏ।
27 Håll dessa veckona ut, så vill jag ock gifva dig denna med, för den tjenst, som du ännu skall tjena mig i androm sju år.
੨੭ਇਹ ਦਾ ਹਫ਼ਤਾ ਪੂਰਾ ਕਰ, ਤਾਂ ਮੈਂ ਤੈਨੂੰ ਦੂਜੀ ਵੀ ਉਸ ਸੇਵਾ ਦੇ ਬਦਲੇ, ਜਿਹੜੀ ਤੂੰ ਮੇਰੇ ਲਈ ਹੋਰ ਸੱਤ ਸਾਲ ਤੱਕ ਕਰੇਂਗਾ ਦੇ ਦਿਆਂਗਾ।
28 Jacob gjorde så, och höll de veckona ut; då gaf han honom Rachel sina dotter till hustru.
੨੮ਯਾਕੂਬ ਨੇ ਅਜਿਹਾ ਹੀ ਕੀਤਾ ਅਤੇ ਲੇਆਹ ਦਾ ਹਫ਼ਤਾ ਪੂਰਾ ਕੀਤਾ ਤਦ ਉਸ ਉਹ ਨੂੰ ਆਪਣੀ ਧੀ ਰਾਖ਼ੇਲ ਵਿਆਹ ਦਿੱਤੀ।
29 Och Laban gaf Rachel sine dotter Bilha till ena tjenstepigo.
੨੯ਤਦ ਲਾਬਾਨ ਨੇ ਆਪਣੀ ਦਾਸੀ ਬਿਲਹਾਹ, ਆਪਣੀ ਧੀ ਰਾਖ਼ੇਲ ਲਈ ਦਿੱਤੀ ਜੋ ਉਹ ਉਸ ਦੀ ਦਾਸੀ ਹੋਵੇ।
30 Så låg han ock när Rachel, och hade Rachel kärare än Lea; och tjente honom framdeles i de andra sju åren.
੩੦ਤਦ ਯਾਕੂਬ ਉਹ ਰਾਖ਼ੇਲ ਕੋਲ ਵੀ ਗਿਆ ਕਿਉਂ ਜੋ ਉਹ ਰਾਖ਼ੇਲ ਨੂੰ ਲੇਆਹ ਨਾਲੋਂ ਵੱਧ ਪ੍ਰੇਮ ਕਰਦਾ ਸੀ ਤੇ ਉਸ ਨੇ ਹੋਰ ਸੱਤ ਸਾਲ ਤੱਕ ਉਸ ਦੀ ਸੇਵਾ ਕੀਤੀ।
31 Men då Herren såg, att Lea vardt vanvörd, gjorde han henne fruktsamma, och Rachel ofruktsamma.
੩੧ਜਦ ਯਹੋਵਾਹ ਨੇ ਵੇਖਿਆ ਕਿ ਲੇਆਹ ਤੁੱਛ ਜਾਣੀ ਗਈ ਹੈ ਤਾਂ ਉਸ ਨੇ ਉਹ ਦੀ ਕੁੱਖ ਖੋਲ੍ਹੀ, ਪਰ ਰਾਖ਼ੇਲ ਬਾਂਝ ਰਹੀ।
32 Och Lea vardt hafvande, och födde en son, den kallade hon Ruben, och sade: Herren hafver sett till min förtryckelse; nu varder min man hafvandes mig kär.
੩੨ਤਦ ਲੇਆਹ ਗਰਭਵਤੀ ਹੋਈ ਅਤੇ ਪੁੱਤਰ ਨੂੰ ਜਨਮ ਦਿੱਤਾ ਅਤੇ ਉਸ ਨੇ ਇਹ ਆਖ ਕੇ ਉਹ ਦਾ ਨਾਮ ਰਊਬੇਨ ਰੱਖਿਆ, ਯਹੋਵਾਹ ਨੇ ਮੇਰਾ ਕਸ਼ਟ ਵੇਖਿਆ ਹੈ, ਹੁਣ ਮੇਰਾ ਪਤੀ ਮੇਰੇ ਨਾਲ ਪ੍ਰੇਮ ਕਰੇਗਾ।
33 Och vardt åter hafvande, och födde en son, och sade: Herren hafver hört, att jag är vanvörd, och hafver desslikes denna gifvit mig; och kallade honom Simeon.
੩੩ਉਹ ਫੇਰ ਗਰਭਵਤੀ ਹੋਈ ਅਤੇ ਪੁੱਤਰ ਨੂੰ ਜਨਮ ਦਿੱਤਾ ਅਤੇ ਆਖਿਆ, ਯਹੋਵਾਹ ਨੇ ਸੁਣਿਆ ਕਿ ਮੈਂ ਤੁੱਛ ਜਾਣੀ ਗਈ, ਇਸ ਕਾਰਨ ਉਸ ਨੇ ਮੈਨੂੰ ਇਹ ਪੁੱਤਰ ਦਿੱਤਾ ਅਤੇ ਉਸ ਦਾ ਨਾਮ ਸ਼ਿਮਓਨ ਰੱਖਿਆ।
34 Åter vardt hon hafvande, och födde en son, och sade: Nu varder min man åter hållandes sig till mig, ty jag hafver födt honom tre söner; derföre kallade hon honom Levi.
੩੪ਉਹ ਫੇਰ ਗਰਭਵਤੀ ਹੋਈ ਅਤੇ ਇੱਕ ਪੁੱਤਰ ਨੂੰ ਜਨਮ ਦਿੱਤਾ ਅਤੇ ਆਖਿਆ, ਇਸ ਵਾਰੀ ਮੇਰਾ ਪਤੀ ਮੇਰੇ ਨਾਲ ਮਿਲੇਗਾ ਕਿਉਂ ਜੋ ਮੈਂ ਉਸ ਦੇ ਲਈ ਤਿੰਨ ਪੁੱਤਰ ਜਣੇ ਹਨ, ਇਸ ਕਾਰਨ ਉਸ ਨੇ ਉਹ ਦਾ ਨਾਮ ਲੇਵੀ ਰੱਖਿਆ।
35 Fjerde reso vardt hon hafvande, och födde en son, och sade: Nu vill jag tacka Herranom; derföre kallade hon honom Juda, och vände så igen att föda.
੩੫ਉਹ ਫੇਰ ਗਰਭਵਤੀ ਹੋਈ ਅਤੇ ਇੱਕ ਹੋਰ ਪੁੱਤਰ ਨੂੰ ਜਨਮ ਦਿੱਤਾ ਅਤੇ ਆਖਿਆ, ਇਸ ਵਾਰੀ ਮੈਂ ਯਹੋਵਾਹ ਦਾ ਧੰਨਵਾਦ ਕਰਾਂਗੀ, ਇਸ ਕਾਰਨ ਉਸ ਨੇ ਉਹ ਦਾ ਨਾਮ ਯਹੂਦਾਹ ਰੱਖਿਆ ਤਦ ਉਹ ਜਣਨ ਤੋਂ ਰਹਿ ਗਈ।