< 5 Mosebok 20 >
1 När du drager till örlig emot dina fiendar, och får se hästar och vagnar, dess folks som är större än du, så frukta dig intet för dem; ty Herren din Gud, som dig utur Egypti land fört hafver, han är med dig.
੧ਜਦ ਤੁਸੀਂ ਆਪਣੇ ਵੈਰੀਆਂ ਨਾਲ ਯੁੱਧ ਕਰਨ ਲਈ ਜਾਓ ਅਤੇ ਘੋੜੇ, ਰਥ ਅਤੇ ਆਪਣੇ ਤੋਂ ਵੱਧ ਸੈਨਾਂ ਨੂੰ ਵੇਖੋ, ਤਦ ਉਨ੍ਹਾਂ ਤੋਂ ਨਾ ਡਰਿਓ, ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਨਾਲ ਹੈ, ਜੋ ਤੁਹਾਨੂੰ ਮਿਸਰ ਦੇਸ਼ ਤੋਂ ਕੱਢ ਲਿਆਇਆ।
2 När I nu kommen till strids, så skall Presten träda fram, och tala med folkena,
੨ਅਜਿਹਾ ਹੋਵੇ ਕਿ ਜਦ ਤੁਸੀਂ ਯੁੱਧ ਕਰਨ ਲਈ ਨੇੜੇ ਜਾਓ, ਤਦ ਜਾਜਕ ਸੈਨਾਂ ਦੇ ਕੋਲ ਜਾ ਕੇ ਉਨ੍ਹਾਂ ਨਾਲ ਗੱਲਾਂ ਕਰੇ,
3 Och säga till dem: Israel, hör härtill; I gån i dag i stridena emot edra fiendar. Edart hjerta vare icke blödigt; frukter eder intet, bäfver intet, och grufver eder intet för dem;
੩ਅਤੇ ਉਨ੍ਹਾਂ ਨੂੰ ਆਖੇ, “ਹੇ ਇਸਰਾਏਲ ਸੁਣ, ਅੱਜ ਤੁਸੀਂ ਆਪਣੇ ਵੈਰੀਆਂ ਨਾਲ ਯੁੱਧ ਕਰਨ ਲਈ ਨੇੜੇ ਆਏ ਹੋ। ਤੁਹਾਡਾ ਮਨ ਕੱਚਾ ਨਾ ਹੋਵੇ, ਤੁਸੀਂ ਨਾ ਡਰੋ, ਨਾ ਘਬਰਾਓ ਅਤੇ ਨਾ ਉਨ੍ਹਾਂ ਦੇ ਅੱਗੇ ਕੰਬੋ,
4 Ty Herren edar Gud går med eder, att han skall strida för eder mot edra fiendar, och hjelpa eder.
੪ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਨਾਲ ਜਾਂਦਾ ਹੈ, ਤਾਂ ਜੋ ਉਹ ਤੁਹਾਨੂੰ ਬਚਾਉਣ ਲਈ ਤੁਹਾਡੇ ਵੈਰੀਆਂ ਨਾਲ ਯੁੱਧ ਕਰੇ।”
5 Men ämbetsmännerna skola tala med folket, och säga: Hvilken som ett nytt hus byggt hafver, och hafver icke ännu vigt det, han gånge sina färde, och blifve hemma; på det han icke skall blifva död i stridene, och en annar viger det.
੫ਫੇਰ ਪ੍ਰਧਾਨ ਲੋਕਾਂ ਨੂੰ ਆਖਣ, “ਤੁਹਾਡੇ ਵਿੱਚੋਂ ਕੌਣ ਹੈ ਜਿਸ ਨੇ ਨਵਾਂ ਘਰ ਬਣਾਇਆ ਹੋਵੇ, ਪਰ ਉਸ ਦਾ ਸਮਰਪਣ ਨਾ ਕੀਤਾ ਹੋਵੇ? ਉਹ ਆਪਣੇ ਘਰ ਨੂੰ ਮੁੜ ਜਾਵੇ, ਕਿਤੇ ਅਜਿਹਾ ਨਾ ਹੋਵੇ ਕਿ ਉਹ ਯੁੱਧ ਵਿੱਚ ਮਰ ਜਾਵੇ ਅਤੇ ਦੂਜਾ ਮਨੁੱਖ ਉਸ ਦਾ ਸਮਰਪਣ ਕਰੇ।
6 Hvilken som hafver plantat en vingård, och hafver icke ännu gjort honom menligan, han gånge sina färde, och blifve hemma; på det han icke blifver död i stridene, och en annan gör honom menligan.
੬ਅਤੇ ਕੌਣ ਹੈ, ਜਿਸ ਨੇ ਅੰਗੂਰੀ ਬਾਗ਼ ਲਾਇਆ ਹੋਵੇ ਪਰ ਉਸ ਦਾ ਫਲ ਨਾ ਵਰਤਿਆ ਹੋਵੇ? ਉਹ ਵੀ ਆਪਣੇ ਘਰ ਨੂੰ ਮੁੜ ਜਾਵੇ ਕਿਤੇ ਅਜਿਹਾ ਨਾ ਹੋਵੇ ਕਿ ਉਹ ਯੁੱਧ ਵਿੱਚ ਮਰ ਜਾਵੇ ਅਤੇ ਦੂਜਾ ਮਨੁੱਖ ਉਸ ਦਾ ਫਲ ਵਰਤੇ।
7 Hvilken sig en hustru trolofvat hafver, och hafver icke ännu hemtat henne hem, den gånge sina färde, och blifve hemma; att han icke dör i stridene, och en annar hemtar henne hem.
੭ਅਤੇ ਕੌਣ ਹੈ, ਜਿਸ ਨੇ ਕਿਸੇ ਕੁੜੀ ਨਾਲ ਮੰਗਣੀ ਕੀਤੀ ਹੋਵੇ, ਪਰ ਉਸ ਨਾਲ ਵਿਆਹ ਨਹੀਂ ਕੀਤਾ, ਉਹ ਵੀ ਆਪਣੇ ਘਰ ਨੂੰ ਮੁੜ ਜਾਵੇ ਕਿਤੇ ਅਜਿਹਾ ਨਾ ਹੋਵੇ ਕਿ ਉਹ ਯੁੱਧ ਵਿੱਚ ਮਰ ਜਾਵੇ ਅਤੇ ਦੂਜਾ ਮਨੁੱਖ ਉਸ ਨਾਲ ਵਿਆਹ ਕਰੇ।”
8 Och ämbetsmännerna skola ytterligare tala med folket, och säga: Hvilken som rädder är, och förskräckt hjerta hafver, han gånge sina färde, och blifve hemma; på det han ock icke skall göra sina bröders hjerta förskräckt, såsom hans hjerta är.
੮ਫੇਰ ਪ੍ਰਧਾਨ ਲੋਕਾਂ ਨੂੰ ਇਹ ਵੀ ਆਖਣ, “ਕੌਣ-ਕੌਣ ਹੈ, ਜੋ ਡਰਦਾ ਹੈ ਅਤੇ ਮਨ ਦਾ ਕੱਚਾ ਹੈ? ਉਹ ਵੀ ਆਪਣੇ ਘਰ ਨੂੰ ਮੁੜ ਜਾਵੇ, ਕਿਤੇ ਅਜਿਹਾ ਨਾ ਹੋਵੇ ਕਿ ਉਸ ਦੇ ਕਾਰਨ ਉਸ ਦੇ ਭਰਾਵਾਂ ਦਾ ਹੌਂਸਲਾ ਵੀ ਟੁੱਟ ਜਾਵੇ।”
9 Och när ämbetsmännerna uttalat hafva med folkena, så skola de skicka höfvitsmännerna för folket främst i spetsen.
੯ਫੇਰ ਜਦ ਅਧਿਕਾਰੀ ਲੋਕਾਂ ਨੂੰ ਇਹ ਗੱਲਾਂ ਆਖ ਚੁੱਕਣ ਤਾਂ ਉਹ ਸੈਨਾਂ ਲਈ ਲੋਕਾਂ ਉੱਤੇ ਸੈਨਾਪਤੀ ਠਹਿਰਾਉਣ।
10 När du drager för en stad, till att bestrida honom, så skall du först bjuda dem frid till.
੧੦ਜਦ ਤੁਸੀਂ ਕਿਸੇ ਸ਼ਹਿਰ ਨਾਲ ਯੁੱਧ ਕਰਨ ਲਈ ਨੇੜੇ ਜਾਓ, ਤਾਂ ਪਹਿਲਾਂ ਤੁਸੀਂ ਉਸ ਨੂੰ ਸੁਲਾਹ ਲਈ ਹੋਕਾ ਦਿਓ।
11 Svara de dig fridliga, och låta upp för dig, så skall allt det folk, som derinne är, vara dig skattskyldigt och underdånigt;
੧੧ਜੇਕਰ ਉਹ ਤੁਹਾਡੇ ਨਾਲ ਸੁਲਾਹ ਕਰਨ ਲਈ ਤਿਆਰ ਹੋਵੇ ਅਤੇ ਤੁਹਾਡੇ ਲਈ ਫਾਟਕ ਖੋਲ੍ਹ ਦੇਵੇ, ਤਾਂ ਅਜਿਹਾ ਹੋਵੇ ਕਿ ਉੱਥੇ ਦੇ ਸਾਰੇ ਲੋਕ ਤੁਹਾਡੇ ਅਧੀਨ ਹੋ ਕੇ ਤੁਹਾਡੀ ਬੇਗਾਰੀ ਅਤੇ ਟਹਿਲ ਸੇਵਾ ਕਰਨ।
12 Men vilja de icke fridliga handla med dig, och vilja örliga med dig, så belägg dem.
੧੨ਜੇ ਉਹ ਤੁਹਾਡੇ ਨਾਲ ਸੁਲਾਹ ਨਾ ਕਰੇ ਪਰ ਤੁਹਾਡੇ ਨਾਲ ਯੁੱਧ ਕਰਨਾ ਚਾਹੇ ਤਾਂ ਤੁਸੀਂ ਉਸ ਦੇ ਆਲੇ-ਦੁਆਲੇ ਘੇਰਾ ਪਾ ਲਿਓ,
13 Och när Herren din Gud gifver dem dig i händer, så skall du slå allt mankön, som derinne är, med svärdsegg;
੧੩ਅਤੇ ਜਦ ਯਹੋਵਾਹ ਤੁਹਾਡਾ ਪਰਮੇਸ਼ੁਰ ਉਸ ਨੂੰ ਤੁਹਾਡੇ ਹੱਥਾਂ ਵਿੱਚ ਦੇ ਦੇਵੇ, ਤਾਂ ਤੁਸੀਂ ਉਸ ਦੇ ਸਾਰੇ ਪੁਰਖ ਤਲਵਾਰ ਦੀ ਧਾਰ ਨਾਲ ਵੱਢ ਸੁੱਟਿਓ,
14 Utan qvinnfolk, barn och boskap, och allt det i staden är, och allt rofvet skall du byta emellan dig, och skall äta af dina fiendars byte, som Herren din Gud dig gifvit hafver.
੧੪ਪਰ ਇਸਤਰੀਆਂ, ਬੱਚੇ, ਪਸ਼ੂ ਅਰਥਾਤ ਉਸ ਸ਼ਹਿਰ ਦਾ ਸਾਰਾ ਲੁੱਟ ਦਾ ਮਾਲ ਤੁਸੀਂ ਆਪਣੇ ਲਈ ਲੁੱਟ ਲਿਓ ਅਤੇ ਤੁਸੀਂ ਆਪਣੇ ਵੈਰੀਆਂ ਦੀ ਲੁੱਟ ਨੂੰ ਵਰਤਿਓ, ਜਿਹੜੀ ਯਹੋਵਾਹ ਤੁਹਾਡੇ ਪਰਮੇਸ਼ੁਰ ਤੁਹਾਨੂੰ ਦੇਵੇਗਾ।
15 Alltså skall du göra med alla städer, som fast långt ifrå dig ligga, och icke äro af desso folks städer.
੧੫ਇਸੇ ਤਰ੍ਹਾਂ ਹੀ ਤੁਸੀਂ ਉਨ੍ਹਾਂ ਸਾਰੇ ਸ਼ਹਿਰਾਂ ਨਾਲ ਕਰਿਓ, ਜਿਹੜੇ ਤੁਹਾਡੇ ਤੋਂ ਬਹੁਤ ਦੂਰ ਹਨ, ਪਰ ਉਹ ਇੱਥੇ ਦੀਆਂ ਕੌਮਾਂ ਦੇ ਸ਼ਹਿਰ ਨਹੀਂ ਹਨ।
16 Men i desso folks städer, som Herren din Gud dig till arf gifva skall, skall du intet låta lefva det som anda hafver;
੧੬ਪਰ ਜਿਹੜੇ ਸ਼ਹਿਰ ਇਨ੍ਹਾਂ ਲੋਕਾਂ ਦੇ ਹਨ, ਜਿਹੜੇ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਵਿਰਾਸਤ ਵਿੱਚ ਦਿੰਦਾ ਹੈ, ਉਨ੍ਹਾਂ ਵਿੱਚ ਕਿਸੇ ਵੀ ਪ੍ਰਾਣੀ ਨੂੰ ਜੀਉਂਦਾ ਨਾ ਰਹਿਣ ਦਿਓ,
17 Utan skall gifva det tillspillo, nämliga de Hetheer, Amoreer, Cananeer, Phereseer, Heveer och Jebuseer, såsom Herren din Gud dig budit hafver;
੧੭ਪਰ ਉਨ੍ਹਾਂ ਦਾ ਪੂਰੀ ਤਰ੍ਹਾਂ ਨਾਸ ਕਰ ਦਿਓ ਅਰਥਾਤ ਹਿੱਤੀਆਂ, ਅਮੋਰੀਆਂ, ਕਨਾਨੀਆਂ, ਫ਼ਰਿੱਜ਼ੀਆਂ, ਹਿੱਵੀਆਂ ਅਤੇ ਯਬੂਸੀਆਂ ਦਾ, ਜਿਵੇਂ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਹੁਕਮ ਦਿੱਤਾ ਸੀ,
18 På det att de icke skola lära eder göra all den styggelse, som de göra deras gudar, och I synden emot Herran edar Gud.
੧੮ਕਿਉਂਕਿ ਅਜਿਹਾ ਨਾ ਹੋਵੇ ਕਿ ਉਹ ਤੁਹਾਨੂੰ ਆਪਣੇ ਵਰਗੇ ਘਿਣਾਉਣੇ ਕੰਮ ਕਰਨਾ ਸਿਖਾਉਣ, ਜਿਹੜੇ ਉਨ੍ਹਾਂ ਨੇ ਆਪਣੇ ਦੇਵਤਿਆਂ ਲਈ ਕੀਤੇ ਹਨ, ਅਤੇ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਵਿਰੁੱਧ ਪਾਪ ਕਰਨ ਲੱਗੋ।
19 Om du måste länge ligga för en stad, emot hvilken du strider, till att intagan, så skall du icke förderfva trän, så att du låter yxena komma på dem; förty du kan äta deraf, derföre skall du icke afhugga dem. Är det dock ett trä på markene, och icke menniska, och kan icke komma i bålverk emot dig.
੧੯ਜਦ ਤੁਸੀਂ ਯੁੱਧ ਕਰਦੇ ਹੋਏ ਕਿਸੇ ਸ਼ਹਿਰ ਨੂੰ ਜਿੱਤਣ ਲਈ ਬਹੁਤ ਦਿਨਾਂ ਤੱਕ ਉਸ ਨੂੰ ਘੇਰ ਕੇ ਰੱਖੋ, ਤਾਂ ਤੁਸੀਂ ਉਸ ਦੇ ਰੁੱਖਾਂ ਨੂੰ ਕੁਹਾੜੀ ਨਾਲ ਵੱਢ ਕੇ ਨਾਸ ਨਾ ਕਰਿਓ ਕਿਉਂ ਜੋ ਤੁਸੀਂ ਉਨ੍ਹਾਂ ਦੇ ਫਲ ਖਾ ਸਕਦੇ ਹੋ, ਇਸ ਲਈ ਤੁਸੀਂ ਉਨ੍ਹਾਂ ਨੂੰ ਨਾ ਵੱਢਿਓ। ਭਲਾ, ਖੇਤ ਦੇ ਰੁੱਖ ਆਦਮੀ ਵਰਗੇ ਹਨ ਕਿ ਤੁਸੀਂ ਉਨ੍ਹਾਂ ਨੂੰ ਘੇਰ ਕੇ ਰੱਖੋ?
20 Men de trä, som du vetst att man icke äter deraf, dem skall du förderfva och afhugga, och gör bålverk emot staden som med dig örligar, tilldess du honom öfvermägtig varder.
੨੦ਸਿਰਫ਼ ਉਹ ਰੁੱਖ ਜਿਨ੍ਹਾਂ ਦੇ ਬਾਰੇ ਤੁਸੀਂ ਜਾਣਦੇ ਹੋ ਕਿ ਫਲਦਾਰ ਨਹੀਂ ਹਨ, ਉਨ੍ਹਾਂ ਨੂੰ ਤੁਸੀਂ ਵੱਢ ਕੇ ਨਾਸ ਕਰ ਸੁੱਟਿਓ, ਅਤੇ ਤੁਸੀਂ ਉਸ ਸ਼ਹਿਰ ਦੇ ਵਿਰੁੱਧ ਉਸ ਸਮੇਂ ਤੱਕ ਘੇਰਾਬੰਦੀ ਕਰਕੇ ਰੱਖਿਓ, ਜਦ ਤੱਕ ਉਹ ਜਿੱਤਿਆ ਨਾ ਜਾਵੇ।