< Torati 10 >

1 Kwa wakati ule Yahwe alisema kwangu, 'Chonga mbao mbili za mawe kama zile za kwanza, na njoo kwangu huku juu ya mlima, na utengeneze sanduku la mbao.
ਉਸ ਵੇਲੇ ਯਹੋਵਾਹ ਨੇ ਮੈਨੂੰ ਆਖਿਆ, “ਪਹਿਲਾਂ ਦੀ ਤਰ੍ਹਾਂ ਪੱਥਰ ਦੀਆਂ ਦੋ ਫੱਟੀਆਂ ਘੜ੍ਹ ਕੇ ਬਣਾ ਅਤੇ ਉਨ੍ਹਾਂ ਨੂੰ ਲੈ ਕੇ ਮੇਰੇ ਕੋਲ ਪਰਬਤ ਉੱਤੇ ਚੜ੍ਹ ਆ ਅਤੇ ਲੱਕੜੀ ਦਾ ਇੱਕ ਸੰਦੂਕ ਵੀ ਬਣਵਾ।
2 Nitaandika kwenye mbao maneno ambayo yalikuwa kwenye mbao za kwanza ulizozivunja, na utaziweka ndani ya sanduku.
ਮੈਂ ਉਨ੍ਹਾਂ ਫੱਟੀਆਂ ਉੱਤੇ ਉਹੋ ਗੱਲਾਂ ਲਿਖਾਂਗਾ, ਜਿਹੜੀਆਂ ਪਹਿਲੀਆਂ ਫੱਟੀਆਂ ਉੱਤੇ ਸਨ, ਜਿਨ੍ਹਾਂ ਨੂੰ ਤੂੰ ਭੰਨ ਸੁੱਟਿਆ। ਤੂੰ ਉਨ੍ਹਾਂ ਨੂੰ ਸੰਦੂਕ ਵਿੱਚ ਰੱਖ ਲਵੀਂ।
3 Basi nilitengeneza sanduku la mbao za mikaratusi, na nikachonga mbao mbili za mawe kwa zile za kwanza, na nikaenda juu ya mlima, nikiwa na mbao mbili mkononi mwangu.
ਤਦ ਮੈਂ ਬਬੂਲ ਦੀ ਲੱਕੜੀ ਦਾ ਇੱਕ ਸੰਦੂਕ ਬਣਵਾਇਆ ਅਤੇ ਮੈਂ ਪੱਥਰ ਦੀਆਂ ਦੋ ਫੱਟੀਆਂ ਪਹਿਲਾਂ ਵਾਂਗੂੰ ਘੜ੍ਹ ਕੇ ਬਣਾਈਆਂ ਅਤੇ ਇਹ ਦੋਨੋਂ ਫੱਟੀਆਂ ਆਪਣੇ ਹੱਥਾਂ ਵਿੱਚ ਲੈ ਕੇ ਮੈਂ ਪਰਬਤ ਉੱਤੇ ਚੜ੍ਹ ਗਿਆ।
4 Aliandika kwenye mbao, kama maandishi ya kwanza, amri kumi ambazo Yahwe amesema nanyi kwenye mlima kutoka katikati mwa moto katika siku ya kusanyiko; ndipo Yahwe alilinipa mimi.
ਤਦ ਉਸ ਨੇ ਉਨ੍ਹਾਂ ਫੱਟੀਆਂ ਉੱਤੇ ਲਿਖਿਆ ਜਿਵੇਂ ਪਹਿਲਾਂ ਲਿਖਿਆ ਸੀ ਅਰਥਾਤ ਉਹ ਦਸ ਹੁਕਮ ਜਿਹੜੇ ਯਹੋਵਾਹ ਨੇ ਤੁਹਾਨੂੰ ਪਰਬਤ ਉੱਤੇ ਅੱਗ ਦੇ ਵਿੱਚੋਂ ਦੀ ਸਭਾ ਵਾਲੇ ਦਿਨ ਦਿੱਤੇ ਸਨ।” ਫੇਰ ਯਹੋਵਾਹ ਨੇ ਉਹ ਫੱਟੀਆਂ ਮੈਨੂੰ ਦੇ ਦਿੱਤੀਆਂ।
5 Niligeuka na kushuka chini kutoka mlimani, na kuweka mbao ndani ya sanduku nililokuwa nimetengeneza; hapo zilikaa, kama Yahwe alivyoniamuru.”
ਜਦ ਮੈਂ ਪਰਬਤ ਤੋਂ ਉੱਤਰਿਆ ਤਾਂ ਮੈਂ ਉਨ੍ਹਾਂ ਫੱਟੀਆਂ ਨੂੰ ਉਸ ਸੰਦੂਕ ਵਿੱਚ ਰੱਖ ਦਿੱਤਾ, ਜਿਹੜਾ ਮੈਂ ਬਣਵਾਇਆ ਸੀ ਅਤੇ ਯਹੋਵਾਹ ਦੇ ਹੁਕਮ ਅਨੁਸਾਰ ਉਹ ਉੱਥੇ ਹੀ ਹਨ।
6 (Watu wa Israeli walisafiri kutoka Beerothi ya Bene Jaakan kwenda Moserathi. Huko Aaroni alikufa, na huko alizikwa; Eleazar, mwana wake, alitumika katika ofisi ya ukuhani kwenye nafasi yake.
ਇਸਰਾਏਲੀਆਂ ਨੇ ਯਆਕਾਨੀਆਂ ਦੇ ਬਏਰੋਥ ਤੋਂ ਮੋਸੇਰਾਹ ਤੱਕ ਕੂਚ ਕੀਤਾ। ਉੱਥੇ ਹਾਰੂਨ ਮਰ ਗਿਆ ਅਤੇ ਉਸ ਨੂੰ ਉੱਥੇ ਹੀ ਦੱਬਿਆ ਗਿਆ, ਤਦ ਉਸ ਦਾ ਪੁੱਤਰ ਅਲਆਜ਼ਾਰ ਉਸ ਦੇ ਸਥਾਨ ਤੇ ਜਾਜਕਾਈ ਦਾ ਕੰਮ ਕਰਨ ਲੱਗਾ।
7 Kutokea huko walisafiri kwenda Gudgodah, na kutoka Gudgodah kwenda Jotbathah, nchi yenye mikondo ya maji.
ਉੱਥੋਂ ਉਨ੍ਹਾਂ ਨੇ ਗੁਦਗੋਦਾਹ ਨੂੰ ਕੂਚ ਕੀਤਾ। ਫੇਰ ਗੁਦਗੋਦਾਹ ਤੋਂ ਯਾਟਬਾਥਾਹ ਨੂੰ ਜਿਹੜਾ ਪਾਣੀ ਦੀਆਂ ਨਦੀਆਂ ਦਾ ਦੇਸ਼ ਸੀ।
8 Kwa wakati huo Yahwe alichagua kabila la Lawi kubeba sanduku la agano la Yahwe, kusimama mbele ya Yahwe kumtumikia na kubariki watu kwa jina lake, kama ilivyo leo.
ਉਸ ਸਮੇਂ ਯਹੋਵਾਹ ਨੇ ਲੇਵੀ ਦੇ ਗੋਤ ਨੂੰ ਵੱਖਰਾ ਕਰ ਦਿੱਤਾ ਤਾਂ ਜੋ ਉਹ ਯਹੋਵਾਹ ਦੇ ਨੇਮ ਦੇ ਸੰਦੂਕ ਨੂੰ ਚੁੱਕਿਆ ਕਰਨ ਅਤੇ ਯਹੋਵਾਹ ਦੇ ਅੱਗੇ ਖੜ੍ਹੇ ਰਹਿ ਕੇ ਉਸ ਦੀ ਟਹਿਲ ਸੇਵਾ ਕਰਨ ਅਤੇ ਉਸ ਦੇ ਨਾਮ ਉੱਤੇ ਅਸੀਸ ਦਿਆ ਕਰਨ, ਜਿਵੇਂ ਅੱਜ ਦੇ ਦਿਨ ਤੱਕ ਦਿੰਦੇ ਆਏ ਹਨ।
9 Kwa hiyo Lawi hawana sehemu wala urithi wa nchi pamoja na ndugu zake; Yahwe ni urithi wao, kama Yahwe Mungu wenu alizungumza naye)
ਇਸ ਕਾਰਨ ਲੇਵੀ ਦਾ ਆਪਣੇ ਭਰਾਵਾਂ ਨਾਲ ਕੋਈ ਭਾਗ ਜਾਂ ਵਿਰਾਸਤ ਨਹੀਂ ਹੈ। ਯਹੋਵਾਹ ਹੀ ਉਸ ਦੀ ਵਿਰਾਸਤ ਹੈ, ਜਿਵੇਂ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਉਸ ਨੂੰ ਆਖਿਆ ਸੀ।
10 “Nilibaki kwenye mlima kama ilivyokuwa mara ya kwanza, siku arobaini na usiku arobaini. Yahwe alinisikiliza wakati huo pia; Yahwe hakutaka kukuangamiza.
੧੦ਮੈਂ ਪਹਿਲਾਂ ਦੀ ਤਰ੍ਹਾਂ ਫੇਰ ਚਾਲ੍ਹੀ ਦਿਨ ਅਤੇ ਚਾਲ੍ਹੀ ਰਾਤਾਂ ਪਰਬਤ ਉੱਤੇ ਰਿਹਾ, ਤਾਂ ਉਸ ਵੇਲੇ ਵੀ ਯਹੋਵਾਹ ਨੇ ਮੇਰੀ ਸੁਣ ਲਈ ਅਤੇ ਯਹੋਵਾਹ ਨੇ ਤੁਹਾਨੂੰ ਨਾਸ ਕਰਨਾ ਨਾ ਚਾਹਿਆ।
11 Yahwe alisema nami, “Inuka, nenda mbele ya watu uwaongoze katika safari yao; wataingia na kumiliki nchi ambayo niliapa kwa mababu zao kuwapa.'
੧੧ਯਹੋਵਾਹ ਨੇ ਮੈਨੂੰ ਆਖਿਆ, “ਉੱਠ ਅਤੇ ਇਸ ਪਰਜਾ ਦੇ ਅੱਗੇ-ਅੱਗੇ ਕੂਚ ਕਰ ਤਾਂ ਜੋ ਉਹ ਜਾ ਕੇ ਉਸ ਦੇਸ਼ ਉੱਤੇ ਅਧਿਕਾਰ ਕਰ ਲੈਣ ਜਿਸ ਨੂੰ ਦੇਣ ਦੀ ਸਹੁੰ ਮੈਂ ਉਨ੍ਹਾਂ ਦੇ ਪੁਰਖਿਆਂ ਨਾਲ ਖਾਧੀ ਸੀ।”
12 Sasa, Israeli, Yahwe Mungu wenu ataka nini kwenu, isipokuwa hofu ya Yahwe Mungu wenu, kutembea katika njia zake zote, kumpenda yeye, na kumwabudu Yahwe Mungu wenu kwa moyo wenu wote na roho yenu yote.
੧੨ਹੇ ਇਸਰਾਏਲ, ਹੁਣ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਤੋਂ ਹੋਰ ਕੀ ਚਾਹੁੰਦਾ ਹੈ, ਸਿਰਫ਼ ਇਹ ਕਿ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦਾ ਭੈਅ ਮੰਨੋ, ਉਸ ਦੇ ਸਾਰੇ ਰਾਹਾਂ ਉੱਤੇ ਚੱਲੋ, ਉਸ ਨਾਲ ਪ੍ਰੇਮ ਰੱਖੋ ਅਤੇ ਆਪਣੇ ਸਾਰੇ ਮਨ ਅਤੇ ਆਪਣੀ ਸਾਰੀ ਜਾਨ ਨਾਲ ਯਹੋਵਾਹ ਆਪਣੇ ਪਰਮੇਸ਼ੁਰ ਦੀ ਉਪਾਸਨਾ ਕਰੋ।
13 Kuzishika amri za Yahwe, na maagizo ambayo ninawaamuru ninyi leo kwa ajili ya uzuri wenu?
੧੩ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਸਾਰੇ ਹੁਕਮਾਂ ਅਤੇ ਬਿਧੀਆਂ ਨੂੰ ਮੰਨੋ ਜਿਨ੍ਹਾਂ ਦਾ ਮੈਂ ਅੱਜ ਤੁਹਾਨੂੰ ਤੁਹਾਡੀ ਭਲਿਆਈ ਲਈ ਹੁਕਮ ਦਿੰਦਾ ਹਾਂ।
14 Tazama, kwa Yahwe Mungu wenu mbingu ni zake na mbingu za mbingu, dunia, vyote vilivyomo.
੧੪ਵੇਖੋ, ਅਕਾਸ਼ ਸਗੋਂ ਅਕਾਸ਼ਾਂ ਦਾ ਅਕਾਸ਼ ਅਤੇ ਧਰਤੀ ਅਤੇ ਜੋ ਕੁਝ ਉਸ ਵਿੱਚ ਹੈ, ਯਹੋਵਾਹ ਤੁਹਾਡੇ ਪਰਮੇਸ਼ੁਰ ਦਾ ਹੈ।
15 Yahwe peke alichukua furaha kwa baba zenu ili kwamba awapende, na aliwachagua ninyi, wazao wao, baada yao, zaidi kuliko ya watu wengine wowote, kama afanyavyo leo.
੧੫ਸਿਰਫ਼ ਤੁਹਾਡੇ ਪੁਰਖਿਆਂ ਨਾਲ ਪ੍ਰਸੰਨ ਹੋ ਕੇ ਯਹੋਵਾਹ ਉਨ੍ਹਾਂ ਨਾਲ ਪ੍ਰੇਮ ਕਰਦਾ ਸੀ ਅਤੇ ਉਨ੍ਹਾਂ ਦੇ ਬਾਅਦ ਉਨ੍ਹਾਂ ਦੇ ਵੰਸ਼ ਅਰਥਾਤ ਤੁਹਾਨੂੰ ਸਾਰੇ ਲੋਕਾਂ ਵਿੱਚੋਂ ਚੁਣ ਲਿਆ, ਜਿਵੇਂ ਅੱਜ ਦੇ ਦਿਨ ਹੈ।
16 Kwa hiyo basi wataili govi la mioyo yao, na msiwe wakaidi tena.
੧੬ਆਪਣੇ ਮਨਾਂ ਦੀ ਸੁੰਨਤ ਕਰਾਓ ਅਤੇ ਅੱਗੇ ਨੂੰ ਹਠੀਲੇ ਨਾ ਬਣੋ,
17 Kwa kuwa Yahwe Mungu wenu, ni Mungu wa miungu na Bwana wa bwana, Mungu mkuu, mwenye nguvu na wakutisha, ambaye hapendelei yeyote na hapokei rushwa-
੧੭ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਪਰਮੇਸ਼ੁਰਾਂ ਦਾ ਪਰਮੇਸ਼ੁਰ ਹੈ ਅਤੇ ਪ੍ਰਭੂਆਂ ਦਾ ਪ੍ਰਭੂ ਹੈ। ਉਹ ਮਹਾਨ, ਸ਼ਕਤੀਮਾਨ ਅਤੇ ਭੈਅ ਦਾਇਕ ਪਰਮੇਸ਼ੁਰ ਹੈ, ਜਿਹੜਾ ਕਿਸੇ ਦਾ ਪੱਖਪਾਤ ਨਹੀਂ ਕਰਦਾ ਅਤੇ ਨਾ ਕਿਸੇ ਤੋਂ ਰਿਸ਼ਵਤ ਲੈਂਦਾ ਹੈ।
18 Hutekeleza haki kwa yatima na wajane, na huonesha upendo kwa mgeni kwa kumpa chakula na mavazi.
੧੮ਉਹ ਯਤੀਮ ਅਤੇ ਵਿਧਵਾ ਦਾ ਨਿਆਂ ਕਰਦਾ ਹੈ ਅਤੇ ਪਰਦੇਸੀ ਨਾਲ ਪ੍ਰੇਮ ਰੱਖਦਾ ਹੈ ਕਿ ਉਸ ਨੂੰ ਰੋਟੀ ਅਤੇ ਕੱਪੜਾ ਦੇਵੇ।
19 Kwa hiyo basi mpende mgeni; kwa kuwa mlikuwa wageni kutoka nchi ya Misri.
੧੯ਤੁਸੀਂ ਵੀ ਪਰਦੇਸੀ ਨਾਲ ਪ੍ਰੇਮ ਰੱਖੋ ਕਿਉਂ ਜੋ ਤੁਸੀਂ ਵੀ ਮਿਸਰ ਦੇਸ਼ ਵਿੱਚ ਪਰਦੇਸੀ ਸੀ।
20 Mtamche Yahwe Mungu wenu yeye mtamwabudu. Mtashikamana kwake, na kwa jina lake mtaapa.
੨੦ਯਹੋਵਾਹ ਆਪਣੇ ਪਰਮੇਸ਼ੁਰ ਦਾ ਭੈਅ ਮੰਨੋ, ਉਸੇ ਦੀ ਉਪਾਸਨਾ ਕਰੋ, ਉਸ ਦੇ ਨਾਲ ਲੱਗੇ ਰਹੋ ਅਤੇ ਉਸੇ ਦੇ ਨਾਮ ਉੱਤੇ ਸਹੁੰ ਖਾਓ।
21 Yeye ni sifa yenu, ni Mungu wenu, ambaye amefanya kwa ajili yenu haya mambo makuu na kutisha, ambayo macho yenu yameyaona.
੨੧ਉਹ ਹੀ ਤੁਹਾਡੀ ਮਹਿਮਾ ਦੇ ਯੋਗ ਹੈ। ਉਹ ਤੁਹਾਡਾ ਪਰਮੇਸ਼ੁਰ ਹੈ, ਜਿਸ ਨੇ ਤੁਹਾਡੇ ਲਈ ਇਹ ਵੱਡੇ ਅਤੇ ਭਿਆਨਕ ਕੰਮ ਕੀਤੇ ਹਨ, ਜਿਹੜੇ ਤੁਸੀਂ ਆਪਣੀਆਂ ਅੱਖਾਂ ਨਾਲ ਵੇਖੇ ਹਨ।
22 Baba zako walienda Misri kama watu sabini; sasa Yahwe Mungu wako amekufanya wewe kuwa wengi kama nyota za mbinguni.
੨੨ਤੁਹਾਡੇ ਪਿਉ-ਦਾਦੇ ਜਦ ਮਿਸਰ ਵਿੱਚ ਗਏ ਤਦ ਉਹ ਸੱਤਰ ਪ੍ਰਾਣੀ ਹੀ ਸਨ, ਅਤੇ ਹੁਣ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਅਕਾਸ਼ ਦੇ ਤਾਰਿਆਂ ਵਾਂਗੂੰ ਵਧਾਇਆ ਹੈ।

< Torati 10 >