< Danieli 2 >

1 Katika mwaka wa pili wa utawala wa Nebukadneza, alikuwa na ndoto. Akili yake ilisumbuka, na hakuweza kulala.
ਨਬੂਕਦਨੱਸਰ ਨੇ ਆਪਣੇ ਰਾਜ ਦੇ ਦੂਜੇ ਸਾਲ ਵਿੱਚ ਅਜਿਹੇ ਸੁਫ਼ਨੇ ਵੇਖੇ, ਜਿਸ ਕਾਰਨ ਉਸ ਦੀ ਜਾਨ ਘਬਰਾ ਗਈ ਅਤੇ ਉਹ ਦੀ ਨੀਂਦ ਜਾਂਦੀ ਰਹੀ।
2 Ndipo mfalme alipowaita waganga na wale wenye kuongea na wafu. Lakini pia aliwaita wachawi na watu wenye hekima. Aliwataka wamwambie juu ya ndoto zake. Basi walikuja na kusimama mbele za mfalme.
ਤਦ ਰਾਜੇ ਨੇ ਹੁਕਮ ਦਿੱਤਾ ਕਿ ਜਾਦੂਗਰਾਂ, ਜੋਤਸ਼ੀਆਂ, ਮੰਤਰੀਆਂ ਤੇ ਕਸਦੀਆਂ ਨੂੰ ਸੱਦੋ ਜੋ ਉਹ ਰਾਜੇ ਦਾ ਸੁਫ਼ਨਾ ਉਹ ਨੂੰ ਦੱਸਣ, ਇਸ ਲਈ ਉਹ ਆਏ ਅਤੇ ਰਾਜੇ ਦੇ ਦਰਬਾਰ ਪੇਸ਼ ਹੋਏ।
3 Mfalme akawambia, “Nilikuwa na ndoto, na akili yangu ina mashaka nataka kujua ndoto hiyo nini maana yake.”
ਤਦ ਰਾਜੇ ਨੇ ਉਹਨਾਂ ਨੂੰ ਆਖਿਆ ਕਿ ਮੈਂ ਇੱਕ ਸੁਫ਼ਨਾ ਵੇਖਿਆ ਹੈ ਪਰ ਮੇਰਾ ਆਤਮਾ ਉਸ ਸੁਫ਼ਨੇ ਨੂੰ ਸਮਝਣ ਦੇ ਲਈ ਘਬਰਾਇਆ ਹੋਇਆ ਹੈ।
4 Kisha watu wenye hekima wakamwambia mfalme katika Kiaramaiki, “Mfalme, aishi milele! Twambie sisi ndoto, watumishi wako, nasi tutaifunua maana yake.”
ਅੱਗੋਂ ਕਸਦੀਆਂ ਨੇ ਰਾਜੇ ਦੇ ਅੱਗੇ ਅਰਾਮੀ ਭਾਸ਼ਾ ਵਿੱਚ ਬੇਨਤੀ ਕੀਤੀ, ਕਿ ਹੇ ਰਾਜਾ, ਤੁਸੀਂ ਲੰਮੀ ਉਮਰ ਜੀਉਂਦੇ ਰਹੋ! ਆਪਣੇ ਬੰਦਿਆਂ ਨੂੰ ਸੁਫ਼ਨਾ ਸੁਣਾਓ ਅਤੇ ਅਸੀਂ ਉਸ ਦਾ ਅਰਥ ਦੱਸਾਂਗੇ।
5 Mfalme akawajibu watu wenye hekima, “Jambo hili limeshamalizika. Kama hamtaweza kuiweka wazi ndoto kwangu na kuitafsiri, miili yenu itakatwa vipande vipande na nyumba zenu zitafanywa kuwa vichuguu vya uchafu.
ਰਾਜੇ ਨੇ ਕਸਦੀਆਂ ਨੂੰ ਉੱਤਰ ਦਿੱਤਾ ਕਿ ਗੱਲ ਮੇਰੇ ਮਨ ਵਿੱਚੋਂ ਜਾਂਦੀ ਰਹੀ ਹੈ। ਜੇ ਤੁਸੀਂ ਸੁਫ਼ਨਾ ਨਾ ਦੱਸੋ ਅਤੇ ਉਹ ਦਾ ਅਰਥ ਨਾ ਸੁਣਾਓ ਤਾਂ ਤੁਸੀਂ ਟੁੱਕੜੇ-ਟੁੱਕੜੇ ਕੀਤੇ ਜਾਓਗੇ ਅਤੇ ਤੁਹਾਡੇ ਘਰ ਕੂੜੇ ਦੇ ਢੇਰ ਬਣਨਗੇ!
6 Lakini kama mtaniambia ndoto na maana yake, mtapokea zawadi kutoka kwangu, thawabu, na heshima kubwa. Basi niambie ndoto na maana yake.”
ਪਰ ਜੇ ਸੁਫ਼ਨਾ ਅਤੇ ਉਹਦਾ ਅਰਥ ਦੱਸੋ ਤਾਂ ਮੇਰੇ ਕੋਲੋਂ ਦਾਤਾਂ, ਇਨਾਮ ਤੇ ਬਹੁਤ ਆਦਰ ਪਾਓਗੇ, ਸੋ ਸੁਫ਼ਨਾ ਅਤੇ ਉਹ ਦਾ ਅਰਥ ਮੈਂਨੂੰ ਦੱਸੋ।
7 Wakamjibu tena na kusema, “Mfalme na atuambie, watumishi wake, ndoto nasi tukwambia maana yake.”
ਉਹਨਾਂ ਨੇ ਫੇਰ ਦੂਜੀ ਵਾਰੀ ਬੇਨਤੀ ਕਰ ਕੇ ਆਖਿਆ, ਰਾਜਾ ਆਪਣੇ ਬੰਦਿਆਂ ਨੂੰ ਸੁਫ਼ਨਾ ਸੁਣਾਵੇ ਤਾਂ ਅਸੀਂ ਉਹ ਦਾ ਅਰਥ ਦੱਸਾਂਗੇ।
8 Mfalme akawajibu, “Ninajua kwa hakika mnahitaji muda zaidi kwasababu mmeona maamuzi yangu ni magumu kuhusu jambo hili.
ਰਾਜੇ ਨੇ ਉੱਤਰ ਦਿੱਤਾ, ਮੈਂ ਯਕੀਨਨ ਜਾਣਦਾ ਹਾਂ ਕਿ ਤੁਸੀਂ ਟਾਲਣਾ ਚਾਹੁੰਦੇ ਹੋ ਕਿਉਂ ਜੋ ਤੁਸੀਂ ਜਾਣਦੇ ਹੋ ਕਿ ਉਹ ਗੱਲ ਮੇਰੇ ਮਨੋਂ ਜਾਂਦੀ ਰਹੀ ਹੈ।
9 Lakini kama hamtaweza kuniambia ndoto, kuna sentensi moja tu kwa ajili yenu. Mmeamua kuandaa uongo na maneno ya kudanganya ambayo mmekubaliana kwa pamoja kuniambia mpaka pale nitakapobadili akili zangu. Basi, niambieni ndoto, na kisha nitajua kuwa mnaweza kuitafsiri kwa ajili yangu.”
ਪਰ ਜੇ ਤੁਸੀਂ ਮੈਨੂੰ ਸੁਫ਼ਨਾ ਨਾ ਦੱਸੋਗੇ ਤਾਂ ਤੁਹਾਡੇ ਲਈ ਇੱਕੋ ਹੀ ਹੁਕਮ ਹੈ, ਕਿਉਂ ਜੋ ਤੁਸੀਂ ਝੂਠ ਤੇ ਵਿਗਾੜ ਦੀਆਂ ਗੱਲਾਂ ਬਣਾਈਆਂ ਤਾਂ ਜੋ ਮੇਰੇ ਅੱਗੇ ਸੁਣਾਓ ਕਿ ਸਮਾਂ ਟਲ ਜਾਵੇ। ਸੋ ਸੁਫ਼ਨਾ ਸੁਣਾਓ ਤਦ ਮੈਂ ਜਾਣ ਲਵਾਂਗਾ ਜੋ ਤੁਸੀਂ ਉਹ ਦਾ ਅਰਥ ਵੀ ਦੱਸ ਸਕਦੇ ਹੋ!
10 Watu wenye hekima wakamjibu mfalme, “Hakuna mtu katika dunia anayeweza kutimiza matakwa ya mfalme. Hakuna mfalme yoyote mkuu na mwenye nguvu ambaye alishataka jambo kama hilo kutoka kwa wachawi, wala wenye kuongea na wafu, wala mwenye hekima.
੧੦ਕਸਦੀਆਂ ਨੇ ਰਾਜੇ ਨੂੰ ਉੱਤਰ ਦਿੱਤਾ ਕਿ ਧਰਤੀ ਉੱਤੇ ਕੋਈ ਅਜਿਹਾ ਮਨੁੱਖ ਨਹੀਂ ਜਿਹੜਾ ਰਾਜੇ ਦੇ ਮਨ ਦੀ ਗੱਲ ਦੱਸ ਸਕੇ, ਨਾ ਕੋਈ ਅਜਿਹਾ ਰਾਜਾ ਜਾਂ ਸਰਦਾਰ ਜਾਂ ਹਾਕਮ ਅਜਿਹਾ ਹੋਇਆ ਹੈ ਜਿਸ ਨੇ ਕਿਸੇ ਜਾਦੂਗਰ, ਜੋਤਸ਼ੀ ਜਾਂ ਕਸਦੀ ਕੋਲੋਂ ਅਜਿਹੀ ਗੱਲ ਪੁੱਛੀ ਹੋਵੇ!
11 Kile anachokitaka mfalme ni kigumu, na hakuna yeyote awezaye kumwambia mfalme isipokuwa miungu, ambayo haishi miongoni mwa watu.”
੧੧ਜਿਹੜੀ ਗੱਲ ਰਾਜਾ ਪੁੱਛਦਾ ਹੈ ਬਹੁਤ ਅਨੋਖੀ ਹੈ ਅਤੇ ਦੇਵਤਿਆਂ ਬਿਨਾਂ ਜੋ ਦੇਹਧਾਰੀਆਂ ਨਾਲ ਨਹੀਂ ਵੱਸਦੇ, ਕੋਈ ਰਾਜੇ ਨੂੰ ਦੱਸ ਨਹੀਂ ਸਕਦਾ।
12 Jambo hili lilimfanya mfalme akasirike na kughadhabika sana, na alitoa amri kuwaangamiza wale wote waliojulikana kuwa ni wenye hekima zao katika Babeli.
੧੨ਇਸ ਕਾਰਨ ਰਾਜਾ ਕ੍ਰੋਧਵਾਨ ਹੋ ਕੇ ਅੱਤ ਗਰਮ ਹੋਇਆ ਅਤੇ ਉਹ ਨੇ ਹੁਕਮ ਦਿੱਤਾ ਕਿ ਬਾਬਲ ਦੇ ਸਾਰੇ ਵਿਦਵਾਨਾਂ ਨੂੰ ਨਾਸ ਕਰੋ!
13 Hivyo, amri ilitoka kwamba wale wote waliojulikana kwa hekima yao ni lazima wauawe. Na kwa sababu ya amri hii, walimtafuta Daniel na rafiki zake ili kwamba wauawe.
੧੩ਇਸ ਲਈ ਇਹ ਹੁਕਮ ਨਿੱਕਲਿਆ ਅਤੇ ਵਿਦਵਾਨਾਂ ਨੇ ਮਾਰੇ ਜਾਣਾ ਸੀ ਤੇ ਉਹਨਾਂ ਨੇ ਦਾਨੀਏਲ ਤੇ ਉਸ ਦੇ ਸਾਥੀਆਂ ਨੂੰ ਮਾਰੇ ਜਾਣ ਲਈ ਲੱਭਿਆ।
14 Ndipo Daniel alipomjibu kwa busara na umakini, Arioki, kamanda wa walinzi wa mfalme, ambaye alikuwa amekuja kuwaua wale wote waliojulikana kuwa na hekima katika Babeli.
੧੪ਤਦ ਦਾਨੀਏਲ ਰਾਜੇ ਦੇ ਜੱਲਾਦਾਂ ਦੇ ਸਰਦਾਰ ਅਰਯੋਕ ਨੂੰ ਜਿਹੜਾ ਬਾਬਲ ਦੇ ਵਿਦਵਾਨਾਂ ਨੂੰ ਮਾਰਨ ਲਈ ਨਿੱਕਲਿਆ ਸੀ, ਸੋਚ ਵਿਚਾਰ ਅਤੇ ਬੁੱਧ ਨਾਲ ਬੋਲਿਆ।
15 Danieli alimwuliza kamanda wa mfalme, “Kwanini amri ya mfalme ni ya haraka hivyo?” Hivyo, Arioki akamwambia Danieli kile kilichotokea.
੧੫ਉਹ ਨੇ ਰਾਜੇ ਦੇ ਸੁਰੱਖਿਆ ਕਰਮੀਆਂ ਦੇ ਸਰਦਾਰ ਅਰਯੋਕ ਨੂੰ ਪੁੱਛਿਆ ਕਿ ਰਾਜੇ ਦੇ ਹੁਕਮ ਵਿੱਚ ਐਨੀ ਕਾਹਲੀ ਕਿਉਂ ਹੁੰਦੀ ਹੈ? ਤਦ ਅਰਯੋਕ ਨੇ ਦਾਨੀਏਲ ਨੂੰ ਇਸ ਗੱਲ ਦਾ ਭੇਤ ਸੁਣਾਇਆ।
16 Ndipo Danieli aliingia ndani na akaomba ahadi ya muda wa kuonana na mfalme ili kwamba aweze kuwasilisha tafsiri kwa mfalme.
੧੬ਤਦ ਦਾਨੀਏਲ ਨੇ ਅੰਦਰ ਜਾ ਕੇ ਰਾਜੇ ਅੱਗੇ ਬੇਨਤੀ ਕੀਤੀ ਕਿ ਮੈਨੂੰ ਵਕਤ ਦਿਓ ਅਤੇ ਮੈਂ ਰਾਜੇ ਨੂੰ ਅਰਥ ਦੱਸਾਂਗਾ।
17 Kisha Danieli aliingia ndani ya nyumba na aliwaelezea Hanania, Mishaeli, na Azaria, kile kilichotokea.
੧੭ਤਦ ਦਾਨੀਏਲ ਨੇ ਘਰ ਜਾ ਕੇ ਹਨਨਯਾਹ, ਮੀਸ਼ਾਏਲ ਤੇ ਅਜ਼ਰਯਾਹ ਆਪਣੇ ਸਾਥੀਆਂ ਨੂੰ ਦੱਸਿਆ,
18 Aliwasihi kutafuta rehema kutoka kwa Mungu wa mbinguni kuhusiana na siri hii ili kwamba yeye na wao wasije wakauawa pamoja na watu wengine waliosalia waliojulikana kuwa na hekima katika Babeli.
੧੮ਤਾਂ ਜੋ ਉਹ ਇਸ ਭੇਤ ਦੇ ਵਿਖੇ ਅਕਾਸ਼ ਦੇ ਪਰਮੇਸ਼ੁਰ ਤੋਂ ਦਯਾ ਮੰਗਣ ਕਿ ਦਾਨੀਏਲ ਤੇ ਉਹ ਦੇ ਸਾਥੀ ਬਾਬਲ ਦੇ ਦੂਜੇ ਵਿਦਵਾਨਾਂ ਦੇ ਨਾਲ ਨਾਸ ਨਾ ਹੋਣ।
19 Usiku ule siri ilifunuliwa kwa Danieli katika maono. Kisha Danieli akamtukuza Mungu wa mbinguni
੧੯ਪਰ ਰਾਤ ਨੂੰ ਦਰਸ਼ਣ ਵਿੱਚ ਦਾਨੀਏਲ ਉੱਤੇ ਉਹ ਭੇਤ ਖੁੱਲ੍ਹ ਗਿਆ ਅਤੇ ਉਸ ਨੇ ਅਕਾਸ਼ ਦੇ ਪਰਮੇਸ਼ੁਰ ਦਾ ਧੰਨਵਾਦ ਕੀਤਾ।
20 na kusema, “Litukuzwa jina la Mungu milele na milele; kwa kuwa hekima na nguvu ni zake.
੨੦ਦਾਨੀਏਲ ਨੇ ਉੱਤਰ ਦੇ ਕੇ ਆਖਿਆ, ਪਰਮੇਸ਼ੁਰ ਦਾ ਨਾਮ ਸਦਾ ਤੱਕ ਮੁਬਾਰਕ ਹੋਵੇ, ਕਿਉਂ ਜੋ ਬੁੱਧ ਤੇ ਸ਼ਕਤੀ ਉਸ ਦੀ ਹੈ!
21 Anabadili wakati na majira; anaondoa wafalme na kuweka wafalme katika viti vyao vya enzi. Anawapa hekima wenye hekima na ufahamu kwa wenye weledi.
੨੧ਉਹੀ ਸਮਿਆਂ ਤੇ ਵੇਲਿਆਂ ਨੂੰ ਬਦਲਦਾ ਹੈ, ਉਹੀ ਰਾਜਿਆਂ ਨੂੰ ਹਟਾਉਂਦਾ ਤੇ ਨਿਯੁਕਤ ਕਰਦਾ ਹੈ, ਉਹੀ ਬੁੱਧਵਾਨਾਂ ਨੂੰ ਬੁੱਧ ਤੇ ਵਿਦਵਾਨਾਂ ਨੂੰ ਗਿਆਨ ਦਿੰਦਾ ਹੈ।
22 Hufunua vitu vya chini na vilifichika kwa sababu anajua kile kilicho gizani, naye anaishi pamoja na mwanga.
੨੨ਉਹੀ ਡੂੰਘੀਆਂ ਤੇ ਛਿਪੀਆਂ ਹੋਈਆਂ ਗੱਲਾਂ ਨੂੰ ਪਰਗਟ ਕਰਦਾ ਹੈ, ਅਤੇ ਜੋ ਕੁਝ ਅਨ੍ਹੇਰੇ ਵਿੱਚ ਹੈ ਉਹ ਨੂੰ ਜਾਣਦਾ ਹੈ, ਅਤੇ ਚਾਨਣ ਉਸੇ ਦੇ ਨਾਲ ਵੱਸਦਾ ਹੈ।
23 Mungu wa baba zetu, ninakushukuru na kukutukuza wewe kwa ajili ya hekima na nguvu uliyonipa. Sasa umeyafanya yawe wazi kwetu yale tuliyokuomba; umetujulisha mambo yamhusuyo mfalme.”
੨੩ਮੈਂ ਤੇਰਾ ਸ਼ੁਕਰ ਤੇ ਉਸਤਤ ਕਰਦਾ ਹਾਂ, ਹੇ ਮੇਰੇ ਪੁਰਖਿਆਂ ਦੇ ਪਰਮੇਸ਼ੁਰ, ਜਿਸ ਨੇ ਮੈਨੂੰ ਬੁੱਧ ਤੇ ਸ਼ਕਤੀ ਦਿੱਤੀ, ਜੋ ਕੁਝ ਅਸੀਂ ਤੇਰੇ ਕੋਲੋਂ ਮੰਗਿਆ ਤੂੰ ਮੇਰੇ ਉੱਤੇ ਪਰਗਟ ਕੀਤਾ, ਕਿਉਂ ਜੋ ਤੂੰ ਰਾਜੇ ਦੀ ਗੱਲ ਸਾਡੇ ਉੱਤੇ ਪਰਗਟ ਕੀਤੀ ਹੈ।
24 Ndipo Danieli alienda kumwona Arioki ( yule ambaye mfalme alimchagua kuua kila mtu aliyekuwa na hekima katika Babeli). Alimwendea na kumwambia, “Usiwauwe watu wenye hekima katika Babeli. Nipeleke kwa mfalme na nitamwonesha mfalme tafsiri ya ndoto yake.”
੨੪ਤਦ ਦਾਨੀਏਲ ਅਰਯੋਕ ਕੋਲ ਗਿਆ ਜਿਸ ਨੂੰ ਰਾਜੇ ਨੇ ਬਾਬਲ ਦੇ ਵਿਦਵਾਨਾਂ ਦੇ ਨਾਸ ਕਰਨ ਲਈ ਠਹਿਰਾਇਆ ਸੀ ਅਤੇ ਉਹ ਨੂੰ ਇਉਂ ਬੋਲਿਆ ਕਿ ਬਾਬਲ ਦੇ ਵਿਦਵਾਨਾਂ ਨੂੰ ਨਾਸ ਨਾ ਕਰੀਂ। ਮੈਨੂੰ ਰਾਜੇ ਦੇ ਦਰਬਾਰ ਲੈ ਚੱਲ ਅਤੇ ਮੈਂ ਰਾਜੇ ਨੂੰ ਅਰਥ ਦੱਸਾਂਗਾ।
25 Kisha Arioki kwa haraka alimleta Danieli mbele za mfalme na kusema, “Nimempata miongoni wa watu wa mateka wa Yuda mtu ambaye atafunua maana ya ndoto ya mfalme.”
੨੫ਤਦ ਅਰਯੋਕ ਦਾਨੀਏਲ ਨੂੰ ਛੇਤੀ ਨਾਲ ਰਾਜੇ ਦੇ ਦਰਬਾਰ ਲੈ ਗਿਆ ਤੇ ਬੇਨਤੀ ਕੀਤੀ ਕਿ ਮੈਨੂੰ ਯਹੂਦਾਹ ਦੇ ਗੁਲਾਮਾਂ ਵਿੱਚੋਂ ਇੱਕ ਮਨੁੱਖ ਮਿਲਿਆ ਹੈ ਜਿਹੜਾ ਰਾਜੇ ਨੂੰ ਸੁਫ਼ਨੇ ਦਾ ਅਰਥ ਦੱਸੇਗਾ।
26 Mfalme akamwambia Danieli (ambaye alikuwa akiitwa Beliteshaza), “Je unaweza kunimbia ndoto niliyoiona na maana yake?”
੨੬ਰਾਜੇ ਨੇ ਦਾਨੀਏਲ ਤੋਂ ਜਿਹ ਦਾ ਨਾਮ ਬੇਲਟਸ਼ੱਸਰ ਸੀ ਪੁੱਛਿਆ, ਕੀ ਤੇਰੇ ਕੋਲ ਇਹ ਗੁਣ ਹੈ ਜੋ ਤੂੰ ਉਸ ਸੁਫ਼ਨੇ ਦਾ ਜੋ ਮੈਂ ਵੇਖਿਆ ਅਤੇ ਉਹ ਦਾ ਅਰਥ ਦੱਸ ਸਕਦਾ ਹੈਂ?
27 Danieli alimjibu mfalme na kusema, “Siri ambayo mfalme ameiomba haiwezi kufunuliwa na watu wenye hekima, wala wale wenye kuongea na wafu, wala wachawi, na wala wataalamu wa nyota.
੨੭ਦਾਨੀਏਲ ਨੇ ਰਾਜੇ ਨੂੰ ਉੱਤਰ ਦੇ ਕੇ ਆਖਿਆ, ਉਹ ਭੇਤ ਜੋ ਰਾਜਾ ਪੁੱਛਦਾ ਹੈ ਨਾ ਤੇ ਗਿਆਨੀ ਨਾ ਜਾਦੂਗਰ ਨਾ ਮੰਤਰੀ ਨਾ ਅਗੰਮ ਜਾਣੀ ਰਾਜੇ ਨੂੰ ਦੱਸ ਸਕਦੇ ਹਨ,
28 Isipokuwa kuna Mungu ambaye anaishi mbinguni, ambaye hufunua siri, na amekwisha kukujulisha wewe, mfalme Nebukadneza, kile kitakachotokea katika siku zijazo. Hizi ndizo Ndoto na maono ya akili zako uliyoyaona wakati ulipokuwa umelala kitandani mwako.
੨੮ਪਰ ਅਕਾਸ਼ ਉੱਤੇ ਇੱਕ ਪਰਮੇਸ਼ੁਰ ਹੈ ਜਿਹੜਾ ਭੇਤਾਂ ਦੀਆਂ ਗੱਲਾਂ ਪਰਗਟ ਕਰਦਾ ਹੈ ਅਤੇ ਉਸ ਨੇ ਨਬੂਕਦਨੱਸਰ ਰਾਜੇ ਉੱਤੇ ਪਰਗਟ ਕੀਤਾ ਹੈ ਕਿ ਅੰਤ ਦੇ ਦਿਨਾਂ ਵਿੱਚ ਕੀ ਕੁਝ ਹੋ ਜਾਵੇਗਾ। ਤੁਹਾਡਾ ਸੁਫ਼ਨਾ ਤੇ ਦਰਸ਼ਣ ਜਿਹੜੇ ਤੁਸੀਂ ਆਪਣੇ ਪਲੰਘ ਉੱਤੇ ਵੇਖੇ ਇਹ ਹਨ।
29 Na kwako Wewe, mfalme, mawazo yako kitandani mwako yalikuwa ni juu ya mambo yajayo, na yule afichuaye siri ameifanya ijulikane kwako kuhusu kile kilicho karibu kutokea.
੨੯ਹੇ ਰਾਜਾ, ਤੁਸੀਂ ਆਪਣੇ ਪਲੰਘ ਉੱਤੇ ਪਏ ਹੋਏ ਖਿਆਲ ਕੀਤਾ ਕਿ ਭਵਿੱਖ ਵਿੱਚ ਕੀ ਹੋਵੇਗਾ? ਇਸ ਕਾਰਨ ਉਹ ਜਿਹੜਾ ਭੇਤਾਂ ਦਾ ਖੋਲ੍ਹਣ ਵਾਲਾ ਹੈ ਉਹ ਤੁਹਾਡੇ ਉੱਤੇ ਪਰਗਟ ਕਰਦਾ ਹੈ ਕਿ ਕੀ ਕੁਝ ਹੋਵੇਗਾ।
30 Na kuhusu mimi, siri hii haikufunuliwa kwangu kwa sababu ya hekima yoyote niliyo nayo zaidi ya mtu yoyote anayeishi. Siri hii imefunliwa kwangu ili kwamba wewe, mfalme, uweze kufahamu maana, na ili kwamba ujuwe mawazo yaliyo ndani mwako.
੩੦ਇਸ ਭੇਤ ਦੇ ਮੇਰੇ ਉੱਤੇ ਪਰਗਟ ਹੋਣ ਦਾ ਕਾਰਨ ਇਹ ਨਹੀਂ ਕਿ ਮੇਰੇ ਵਿੱਚ ਕਿਸੇ ਹੋਰ ਜੀਵ ਨਾਲੋਂ ਵਧੇਰੀ ਬੁੱਧ ਹੈ ਸਗੋਂ ਇਹ ਕਿ ਇਸ ਦਾ ਅਰਥ ਮਹਾਰਾਜੇ ਨੂੰ ਦੱਸਿਆ ਜਾਵੇ ਅਤੇ ਤੁਸੀਂ ਆਪਣੇ ਦਿਲ ਦੇ ਖਿਆਲ ਪਛਾਣੋ।
31 Mfalme, uliangalia juu na ukaona sanamu kubwa. Sanamu hii ambayo ilikuwa yenye nguvu na yenye kung'aa, ilisimama mbele yako. Mng'ao wake ulikuwa unatisha.
੩੧ਹੇ ਰਾਜਾ, ਜਦ ਤੁਸੀਂ ਨਿਗਾਹ ਕੀਤੀ ਤਾਂ ਕੀ ਵੇਖਿਆ ਇੱਕ ਵੱਡੀ ਮੂਰਤੀ ਦਿਖਾਈ ਦਿੱਤੀ। ਉਹ ਮੂਰਤੀ ਜੋ ਤੁਹਾਡੇ ਸਾਹਮਣੇ ਖੜ੍ਹੀ ਸੀ ਉਹ ਬਲਵੰਤ ਸੀ ਜਿਹ ਦੀ ਚਮਕ ਅੱਤ ਉੱਤਮ ਸੀ ਅਤੇ ਉਹ ਦਾ ਰੂਪ ਭਿਆਨਕ ਸੀ।
32 Kichwa cha sanamu kilikuwa kimetengenezwa kwa dhahabu safi. Matiti yake na mikono ilikuwa ya fedha. Sehemu ya katikati na mapaja yake yalikuwa yametengenezwa kwa shaba,
੩੨ਉਸ ਮੂਰਤੀ ਦਾ ਸਿਰ ਖ਼ਾਲਸ ਸੋਨੇ ਦਾ ਸੀ, ਉਹ ਦੀ ਛਾਤੀ ਤੇ ਉਹ ਦੀਆਂ ਬਾਂਹਾਂ ਚਾਂਦੀ ਦੀਆਂ, ਉਹ ਦਾ ਢਿੱਡ ਤੇ ਉਹ ਦੇ ਪੱਟ ਪਿੱਤਲ ਦੇ,
33 na miguu yake ilikuwa imetengenezwa kwa chuma. Miguu yake ilikuwa ilitengenezwa kwa sehemu chuma na sehemu kwa udongo.
੩੩ਉਹ ਦੀਆਂ ਲੱਤਾਂ ਲੋਹੇ ਦੀਆਂ, ਉਹ ਦੇ ਪੈਰ ਕੁਝ ਲੋਹੇ ਦੇ ਕੁਝ ਮਿੱਟੀ ਦੇ ਸਨ।
34 Ulitazama juu, na jiwe lilikuwa limechongwa, ingawa si kwa mikono ya wanadamu, na liliipiga sanamu katika miguu yake ya chuma na udongo, na ponda ponda.
੩੪ਤੁਸੀਂ ਉਹ ਨੂੰ ਵੇਖਦੇ ਰਹੇ ਇਥੋਂ ਤੱਕ ਜੋ ਇੱਕ ਪੱਥਰ ਬਿਨ੍ਹਾਂ ਹੱਥ ਲਾਏ ਵੱਢ ਕੇ ਕੱਢਿਆ ਗਿਆ, ਜਿਸਨੇ ਉਸ ਮੂਰਤ ਨੂੰ ਉਹ ਦੇ ਪੈਰਾਂ ਉੱਤੇ ਜਿਹੜੇ ਲੋਹੇ ਅਤੇ ਮਿੱਟੀ ਦੇ ਸਨ ਮਾਰਿਆ ਅਤੇ ਉਹ ਨੂੰ ਟੋਟੇ-ਟੋਟੇ ਕਰ ਦਿੱਤਾ।
35 Kisha chuma, udongo, fedha, na dhahabu zilivunjwa katika vipande vipande kwa wakati mmoja na yakawa kama makapi yaliyo katika sakafu za kupuria kipindi cha kiangazi. Upepo huyapeperushia mbali na hakuna alama inayoachwa. Lakini jiwe lililoipiga sanammu likawa mlima mkubwa na kuijaza dunia yote.
੩੫ਤਦ ਲੋਹਾ, ਮਿੱਟੀ, ਪਿੱਤਲ, ਚਾਂਦੀ ਤੇ ਸੋਨਾ ਸਾਰੇ ਟੋਟੇ-ਟੋਟੇ ਕਰ ਦਿੱਤੇ ਗਏ ਅਤੇ ਗਰਮੀ ਦੀ ਰੁੱਤ ਦੇ ਪਿੜ ਦੀ ਤੂੜੀ ਵਾਂਗੂੰ ਹੋ ਗਏ ਅਤੇ ਹਵਾ ਉਹਨਾਂ ਨੂੰ ਉਡਾ ਲੈ ਗਈ ਇੱਥੋਂ ਤੱਕ ਕਿ ਉਹਨਾਂ ਦੇ ਲਈ ਕੋਈ ਥਾਂ ਨਾ ਰਿਹਾ ਅਤੇ ਉਹੋ ਪੱਥਰ ਜਿਸ ਨੇ ਉਸ ਮੂਰਤੀ ਨੂੰ ਮਾਰਿਆ ਇੱਕ ਵੱਡਾ ਪਰਬਤ ਬਣ ਗਿਆ ਅਤੇ ਸਾਰੀ ਧਰਤੀ ਨੂੰ ਭਰ ਦਿੱਤਾ।
36 Hii ndiyo ilikuwa ndotoyako. Na sasa tutamwambia mfalme maana yake.
੩੬ਸੁਫ਼ਨਾ ਇਹੀ ਹੈ ਅਤੇ ਅਸੀਂ ਉਸ ਦਾ ਅਰਥ ਰਾਜੇ ਨੂੰ ਦੱਸਦੇ ਹਾਂ।
37 Wewe, mfalme, ni mfalme wa wafalme kwa wale ambao Mungu wa mbinguni amekupa ufalme, nguvu, uweza na heshima.
੩੭ਹੇ ਰਾਜਾ, ਤੁਸੀਂ ਰਾਜਿਆਂ ਦੇ ਮਹਾਰਾਜੇ ਹੋ ਜਿਹ ਨੂੰ ਅਕਾਸ਼ ਦੇ ਪਰਮੇਸ਼ੁਰ ਨੇ ਰਾਜ, ਸ਼ਕਤੀ, ਬਲ ਤੇ ਪਰਤਾਪ ਦਿੱਤਾ ਹੈ।
38 Amevitia mkononi mwako sehemu ambazo binadamu huishi. Amekupa wanyama wa mwituni na ndege wa angani katika mkono wako, na amekufanya wewe utawale juu yao wote. Wewe u kichwa cha dhahabu cha sanamu.
੩੮ਜਿੱਥੇ ਕਿਤੇ ਮਨੁੱਖ ਦੀ ਵੰਸ਼ ਵੱਸਦੀ ਹੈ ਉਸ ਨੇ ਖੇਤ ਦੇ ਜਾਨਵਰ ਅਤੇ ਅਕਾਸ਼ ਦੇ ਪੰਛੀ ਤੁਹਾਡੇ ਹੱਥ ਵਿੱਚ ਕਰ ਕੇ ਤੁਹਾਨੂੰ ਉਨਾਂ ਸਭਨਾਂ ਦਾ ਅਧਿਕਾਰੀ ਬਣਾਇਆ ਹੈ। ਉਹੀ ਸੋਨੇ ਦਾ ਸਿਰ ਤੁਸੀਂ ਹੋ।
39 Baada yako, ufalme mwingine utainuka ambao ni mdogo kwako, na hata ufalme wa tatu wa shaba utatawala juu ya dunia yote.
੩੯ਤੁਹਾਡੇ ਪਿੱਛੋਂ ਇੱਕ ਹੋਰ ਰਾਜ ਉੱਠ ਖੜਾ ਹੋਵੇਗਾ ਜਿਹੜਾ ਤੁਹਾਥੋਂ ਛੋਟਾ ਹੋਵੇਗਾ ਅਤੇ ਫਿਰ ਤੀਜਾ ਰਾਜ ਪਿੱਤਲ ਦਾ ਜਿਹੜਾ ਸਾਰੀ ਧਰਤੀ ਉੱਤੇ ਰਾਜ ਕਰੇਗਾ
40 Kutakuwa na ufalme wa tatu, wenye nguvu kama chuma, kwa kuwa chuma huvunja vipande vipande vitu vingine na kuponda ponda kila kitu. Itaviharibu vitu hivi vyote na kuvisaga.
੪੦ਅਤੇ ਚੌਥਾ ਰਾਜ ਲੋਹੇ ਵਰਗਾ ਸਖ਼ਤ ਹੋਵੇਗਾ ਅਤੇ ਜਿਵੇਂ ਲੋਹਾ ਤੋੜ ਕੇ ਟੋਟੇ-ਟੋਟੇ ਕਰਦਾ ਤੇ ਸਾਰੀਆਂ ਚੀਜ਼ਾਂ ਨੂੰ ਜਿੱਤ ਲੈਂਦਾ ਹੈ, ਹਾਂ, ਜਿਵੇਂ ਲੋਹਾ ਇਹਨਾਂ ਸਭਨਾਂ ਨੂੰ ਕੁਚਲਦਾ ਤਿਵੇਂ ਉਹ ਤੋੜ ਕੇ ਚੂਰ-ਚੂਰ ਕਰੇਗਾ ਅਤੇ ਕੁਚਲ ਦੇਵੇਗਾ।
41 Kama vile ulivyoona, miguu na vidole vilikuwa kwa sehemu vimetengenezwa kwa udongo na kwa sehemu vimefanywa kwa chuma, hivyo utakuwa ni ufalme uliogawanyika; baadhi ya nguvu za chuma zitakuwa ndani yake, kama tu ulivyoona kuwa chuma kimechanganyikana na udongo laini.
੪੧ਤੁਸੀਂ ਜੋ ਮੂਰਤੀ ਦੇ ਪੈਰ ਤੇ ਉਂਗਲੀਆਂ ਨੂੰ ਦੇਖਿਆ ਜੋ ਕੁਝ ਤਾਂ ਘੁਮਿਆਰਾਂ ਦੀ ਮਿੱਟੀ ਦੀਆਂ ਕੁਝ ਲੋਹੇ ਦੀਆਂ ਸਨ, ਇਸ ਲਈ ਉਸ ਰਾਜ ਵਿੱਚ ਵੰਡ ਪੈ ਜਾਵੇਗੀ ਅਤੇ ਪਰ ਉਸ ਵਿੱਚ ਲੋਹੇ ਦੀ ਤਕੜਾਈ ਹੋਵੇਗੀ, ਜਿਵੇਂ ਤੁਸੀਂ ਘੁਮਿਆਰ ਦੀ ਮਿੱਟੀ ਦੇ ਨਾਲ ਲੋਹਾ ਵੀ ਮਿਲਿਆ ਹੋਇਆ ਦੇਖਿਆ ਸੀ।
42 Kama vile vidole vya miguuni vilivyokuwa kwa sehemu vimetengenezwa kwa chuma na kwa sehemu vimetengenezwa kwa udongo, ndivyo ufalme utakuwa kwa sehemu una nguvu na kwa sehemu utakuwa dhaifu.
੪੨ਜਿਵੇਂ ਪੈਰਾਂ ਦੀਆਂ ਉਂਗਲੀਆਂ ਕੁਝ ਲੋਹੇ ਦੀਆਂ ਤੇ ਕੁਝ ਮਿੱਟੀ ਦੀਆਂ ਸਨ ਉਸੇ ਤਰ੍ਹਾਂ ਰਾਜ ਕੁਝ ਤਕੜਾ ਅਤੇ ਕੁਝ ਕਮਜ਼ੋਰ ਹੋਵੇਗਾ।
43 Kama ulivyoona chuma kimechanganywa na udongo laini, na hivyo na watu watakuwa wamechanganyikana; hawakaa kwa pamoja, kama vile chuma kisivyoweza kushikamana na udongo
੪੩ਜਿਵੇਂ ਤੁਸੀਂ ਵੇਖਿਆ ਕਿ ਲੋਹਾ ਮਿੱਟੀ ਨਾਲ ਮਿਲਿਆ ਹੋਇਆ ਸੀ ਉਸੇ ਤਰ੍ਹਾਂ ਉਹ ਮਨੁੱਖ ਦੀ ਅੰਸ ਨਾਲ ਮਿਲਣਗੇ ਪਰ ਜਿਵੇਂ ਲੋਹਾ ਮਿੱਟੀ ਨਾਲ ਰਲਦਾ ਨਹੀਂ ਉਸੇ ਤਰ੍ਹਾਂ ਉਹਨਾਂ ਦਾ ਆਪੋ ਵਿੱਚ ਕੋਈ ਮੇਲ ਨਾ ਹੋਵੇਗਾ।
44 Katika siku za wafalme hao, Mungu wa mbinguni ataanzisha ufalme ambao hautaweza kuangushwa, wala kushindwa na watu wengine. Utazivunja falme zingine vipande vipande na kuzikomesha zote, nao utadumu milele.
੪੪ਉਹਨਾਂ ਰਾਜਿਆਂ ਦੇ ਦਿਨਾਂ ਵਿੱਚ ਅਕਾਸ਼ ਦਾ ਪਰਮੇਸ਼ੁਰ ਇੱਕ ਰਾਜ ਖੜਾ ਕਰੇਗਾ ਜਿਹੜਾ ਸਦਾ ਤੱਕ ਨਾ ਖ਼ਤਮ ਹੋਵੇਗਾ, ਅਤੇ ਉਸ ਦੀ ਹੁਕਮਰਾਨੀ ਦੂਜੇ ਲੋਕਾਂ ਲਈ ਛੱਡੀ ਨਾ ਜਾਵੇਗੀ ਸਗੋਂ ਉਹ ਇਹਨਾਂ ਸਾਰੀਆਂ ਪਾਤਸ਼ਾਹੀਆਂ ਨੂੰ ਚੂਰ-ਚੂਰ ਕਰ ਕੇ ਸੱਤਿਆਨਾਸ ਕਰੇਗਾ ਪਰ ਆਪ ਸਦਾ ਤੱਕ ਕਾਇਮ ਰਹੇਗਾ।
45 Kama tu ulivyoona, jiwe lilichongwa kutoka katika mlima, lakini si kwa mikono ya wanadamu. Lilivunja vunja chuma, shaba, udongo, fedha, na dhahabu katika vipande vipande. Mungu mkuu amekujulisha wewe, mfalme, kile kitakachotokea baada ya haya. Ndoto ni ya kweli na tafsiri yake ni ya kuaminika.
੪੫ਜਿਵੇਂ ਤੁਸੀਂ ਵੇਖਿਆ ਜੋ ਉਹ ਪੱਥਰ ਬਿਨ੍ਹਾਂ ਹੱਥ ਲਾਏ ਪਰਬਤ ਵਿੱਚੋਂ ਵੱਢ ਕੇ ਕੱਢਿਆ ਗਿਆ ਅਤੇ ਉਹ ਨੇ ਲੋਹੇ, ਪਿੱਤਲ, ਮਿੱਟੀ, ਚਾਂਦੀ ਤੇ ਸੋਨੇ ਨੂੰ ਚੂਰ-ਚੂਰ ਕੀਤਾ, ਉਸੇ ਤਰ੍ਹਾਂ ਮਹਾਨ ਪਰਮੇਸ਼ੁਰ ਨੇ ਰਾਜੇ ਨੂੰ ਵਿਖਾਇਆ ਹੈ ਕਿ ਇਸ ਤੋਂ ਮਗਰੋਂ ਕੀ ਕੁਝ ਹੋਣ ਵਾਲਾ ਹੈ, ਇਹ ਸੁਫ਼ਨਾ ਪੱਕਾ ਹੈ ਤੇ ਉਹ ਦਾ ਅਰਥ ਵੀ ਯਕੀਨਨ ਹੈ।
46 Mfalme Nebukadneza alianguka kifudifudi mbele ya Daniel na alimweshimu; aliamuru kwamba sadaka zitolewe na manukato yatolewe kwake.
੪੬ਤਦ ਨਬੂਕਦਨੱਸਰ ਰਾਜਾ ਨੇ ਮੂੰਹ ਦੇ ਭਾਰ ਡਿੱਗ ਕੇ ਦਾਨੀਏਲ ਨੂੰ ਮੱਥਾ ਟੇਕਿਆ ਅਤੇ ਆਗਿਆ ਦਿੱਤੀ ਕਿ ਉਹ ਨੂੰ ਚੜ੍ਹਾਵਾ ਦੇਣ ਤੇ ਉਹ ਦੇ ਅੱਗੇ ਧੂਪ ਧੁਖਾਉਣ।
47 Mfalme alimwambia Danieli, “Hakika Mungu wako ni Mungu wa miungu, Bwana wa wafalme, na ambaye hufunua mafumbo, kwa kuwa umekuwa ukiweza kufumbua mafumbo haya.”
੪੭ਰਾਜੇ ਨੇ ਦਾਨੀਏਲ ਨੂੰ ਆਖਿਆ, ਯਕੀਨਨ ਤੇਰਾ ਪਰਮੇਸ਼ੁਰ ਦੇਵਤਿਆਂ ਦਾ ਦੇਵਤਾ ਅਤੇ ਰਾਜਿਆਂ ਦਾ ਰਾਜਾ ਅਤੇ ਭੇਤ ਖੋਲ੍ਹਣ ਵਾਲਾ ਹੈ ਕਿਉਂ ਜੋ ਤੂੰ ਇਸ ਭੇਤ ਨੂੰ ਖੋਲ੍ਹ ਸਕਿਆ!
48 Ndipo mfalme alimfanya Danieli kuwa wa kuheshiwa sana na alimpa zawadi nyingi nzuri. Alimfanya kuwa mtawala juu ya jimbo lote la Babeli. Danieli akawa liwali mkuu juu watu wenye hekima wa Babeli.
੪੮ਤਦ ਰਾਜੇ ਨੇ ਦਾਨੀਏਲ ਨੂੰ ਉੱਚਾ ਕੀਤਾ ਅਤੇ ਉਹ ਨੂੰ ਬਹੁਤ ਵੱਡੀਆਂ ਦਾਤਾਂ ਦਿੱਤੀਆਂ ਅਤੇ ਉਸ ਨੂੰ ਬਾਬਲ ਦੇ ਸਾਰੇ ਸੂਬੇ ਉੱਤੇ ਹੁਕਮਰਾਨੀ ਦਿੱਤੀ ਅਤੇ ਬਾਬਲ ਦੇ ਸਾਰੇ ਵਿਦਵਾਨਾਂ ਉੱਤੇ ਪ੍ਰਧਾਨ ਠਹਿਰਾਇਆ।
49 Danieli alipeleka ombi kwa mfalme, na mfalme aliwateua Shadraka, Meshaki na Abedinego kuwa watawala juu ya jimbo la Babeli. Lakini Danieli alisalia katika ikulu ya mfalme.
੪੯ਤਦ ਦਾਨੀਏਲ ਨੇ ਰਾਜੇ ਅੱਗੇ ਬੇਨਤੀ ਕੀਤੀ ਅਤੇ ਉਹ ਨੇ ਸ਼ਦਰਕ, ਮੇਸ਼ਕ ਤੇ ਅਬੇਦਨਗੋ ਨੂੰ ਬਾਬਲ ਦੇ ਸੂਬੇ ਦੇ ਵਿਹਾਰਾਂ ਉੱਤੇ ਨਿਯੁਕਤ ਕੀਤਾ ਪਰ ਦਾਨੀਏਲ ਰਾਜੇ ਦੇ ਦਰਬਾਰ ਵਿੱਚ ਹੀ ਰਿਹਾ।

< Danieli 2 >