< 1 Timotheo 1 >

1 Paulo, Mtume wa Kristo Yesu, kulingana na amri ya Mungu na Mwokozi wetu Yesu Kristo aliye ujasiri wetu,
ਪੌਲੁਸ, ਜਿਹੜਾ ਸਾਡੇ ਮੁਕਤੀਦਾਤਾ ਪਰਮੇਸ਼ੁਰ ਅਤੇ ਸਾਡੀ ਆਸ ਪ੍ਰਭੂ ਯਿਸੂ ਮਸੀਹ ਦੀ ਆਗਿਆ ਅਨੁਸਾਰ ਉਸਦਾ ਰਸੂਲ ਹਾਂ।
2 kwa Timotheo mwanangu wa kweli katika imani: Neema, rehema na amani zitokazo kwa Mungu Baba na Kristo Yesu Bwana wetu.
ਅੱਗੇ ਯੋਗ ਤਿਮੋਥਿਉਸ ਨੂੰ ਜਿਹੜਾ ਵਿਸ਼ਵਾਸ ਵਿੱਚ ਮੇਰਾ ਸੱਚਾ ਪੁੱਤਰ ਹੈ, ਪਿਤਾ ਪਰਮੇਸ਼ੁਰ ਅਤੇ ਮਸੀਹ ਯਿਸੂ ਸਾਡੇ ਪ੍ਰਭੂ ਦੀ ਵੱਲੋਂ ਕਿਰਪਾ, ਦਯਾ ਅਤੇ ਸ਼ਾਂਤੀ ਮਿਲਦੀ ਰਹੇ।
3 Kama nilivyokusihi nilipoondoka kwenda Makedonia, ubaki Efeso ili kwamba uweze kuwaamru watu fulani wasifundishe mafundisho tofauti.
ਜਿਵੇਂ ਮੈਂ ਮਕਦੂਨਿਯਾ ਜਾਣ ਵੇਲੇ ਤੈਨੂੰ ਬੇਨਤੀ ਕੀਤੀ ਸੀ ਕਿ ਤੂੰ ਅਫ਼ਸੁਸ ਵਿੱਚ ਰਹੀਂ, ਤਿਵੇਂ ਹੁਣ ਵੀ ਕਰਦਾ ਹਾਂ ਕਿ ਤੂੰ ਕਈਆਂ ਨੂੰ ਹੁਕਮ ਕਰੀਂ ਜੋ ਹੋਰ ਪ੍ਰਕਾਰ ਦੀ ਸਿੱਖਿਆ ਨਾ ਦੇਣ।
4 Pia wasisikilize hadithi na orodha za nasaba zisizo na mwisho. Haya husababisha mabishano zaidi kuliko kuwasaidia kuendeleza mpango wa Mungu wa imani.
ਅਤੇ ਕਹਾਣੀਆਂ ਅਤੇ ਅਸੀਮਿਤ ਕੁੱਲਪੱਤ੍ਰੀਆਂ ਉੱਤੇ ਮਨ ਨਾ ਲਾਉਣ, ਜਿਹੜੀਆਂ ਸਵਾਲਾਂ ਨੂੰ ਵਧਾਉਂਦੀਆਂ ਹਨ ਪਰਮੇਸ਼ੁਰ ਦੇ ਉਸ ਪ੍ਰਬੰਧ ਨੂੰ ਨਹੀਂ ਜਿਹੜਾ ਵਿਸ਼ਵਾਸ ਉੱਤੇ ਬਣਿਆ ਹੋਇਆ ਹੈ।
5 Basi lengo la agizo hili ni upendo utokao katika moyo safi, katika dhamiri nzuri na katika imani ya kweli.
ਪਰ ਆਗਿਆ ਦਾ ਮੇਲ ਉਹ ਪਿਆਰ ਹੈ ਜਿਹੜਾ ਸ਼ੁੱਧ ਮਨ ਅਤੇ ਸਾਫ਼ ਵਿਵੇਕ ਅਤੇ ਨਿਸ਼ਕਪਟ ਵਿਸ਼ਵਾਸ ਤੋਂ ਹੁੰਦਾ ਹੈ।
6 Baadhi ya watu wamelikosa lengo wakayaacha mafundisho haya na kugeukia mazungumzo ya kipumbavu.
ਅਤੇ ਕਈ ਇੰਨ੍ਹਾਂ ਗੱਲਾਂ ਤੋਂ ਭਟਕ ਕੇ ਵਿਅਰਥ ਗੱਲਾਂ ਵੱਲ ਮੁੜ ਗਏ ਹਨ।
7 Wanataka kuwa waalimu wa sheria, lakini hawafahamu wanachosema au wanachosisitiza.
ਜਿਹੜੇ ਉਪਦੇਸ਼ਕ ਹੋਣਾ ਚਾਹੁੰਦੇ ਹਨ, ਭਾਵੇਂ ਉਹ ਸਮਝਦੇ ਹੀ ਨਹੀਂ ਕਿ, ਕੀ ਬੋਲਦੇ ਅਤੇ ਕਿਸ ਦੇ ਬਾਰੇ ਯਕੀਨ ਨਾਲ ਆਖਦੇ ਹਨ।
8 lakini tunajua kwamba sheria ni njema kama mtu ataitumia kwa usahihi.
ਪਰ ਅਸੀਂ ਜਾਣਦੇ ਹਾਂ ਕਿ ਜੇ ਕੋਈ ਉਸ ਨੂੰ ਸਹੀ ਢੰਗ ਨਾਲ ਕੰਮ ਵਿੱਚ ਲਿਆਵੇ ਤਦ ਇਹ ਬਿਵਸਥਾ ਚੰਗੀ ਹੈ।
9 Tunajua kuwa, sheria haikutungwa kwa ajili ya mtu mwenye haki, bali kwa ajili ya wavunja sheria na waasi, watu wasio wataua na wenye dhambi, na ambao hawana Mungu na waovu. Imetungwa kwa ajili ya wauao baba na mama zao, kwa ajili ya wauaji,
ਇਹ ਜਾਣ ਕੇ ਜੋ ਬਿਵਸਥਾ ਧਰਮੀ ਦੇ ਲਈ ਨਹੀਂ ਸਗੋਂ ਕੁਧਰਮੀਆਂ ਅਤੇ ਢੀਠਾਂ ਲਈ, ਪਾਪੀਆਂ ਲਈ, ਪਲੀਤਾਂ ਅਤੇ ਅਸ਼ੁੱਧਾਂ ਲਈ, ਮਾਂ-ਪਿਓ ਦੇ ਮਾਰਨ ਵਾਲਿਆਂ ਲਈ, ਮਨੁੱਖ ਘਾਤੀਆਂ।
10 kwa ajili ya waasherati, kwa ajili ya watu wazinzi, kwa ajili ya wale wanaoteka watu na kuwafanya watumwa, kwa ajili ya waongo, kwa ajili ya mashahidi wa uongo, na yeyote aliye kinyume na maelekezo ya uaminifu.
੧੦ਹਰਾਮਕਾਰਾਂ, ਮੁੰਡੇਬਾਜ਼ਾਂ, ਅਗਵਾ ਕਰਨ ਵਾਲਿਆਂ, ਝੂਠ ਬੋਲਣ ਵਾਲਿਆਂ, ਝੂਠੀ ਸਹੁੰ ਖਾਣ ਵਾਲਿਆਂ ਦੇ ਲਈ ਥਾਪੀ ਹੋਈ ਹੈ ਨਾਲੇ ਜੇ ਹੋਰ ਕੁਝ ਖਰੀ ਸਿੱਖਿਆ ਦੇ ਵਿਰੁੱਧ ਹੋਵੇ ਤਾਂ ਉਹ ਦੇ ਲਈ ਵੀ ਹੈ।
11 Malekezo haya yanatokana na injili yenye utukufu ya Mungu mwenye kubarakiwa ambayo kwayo nimeaminiwa.
੧੧ਇਹ ਉਸ ਮੁਬਾਰਕ ਪਰਮੇਸ਼ੁਰ ਦੀ ਮਹਿਮਾ ਦੀ ਖੁਸ਼ਖਬਰੀ ਅਨੁਸਾਰ ਹੈ, ਜਿਹੜੀ ਮੈਨੂੰ ਸੌਂਪੀ ਗਈ ਸੀ।
12 Ninamshukuru Yesu Kristo Bwana wetu. Alinitia nguvu, kwa kuwa alinihesabu mimi kuwa mwaminifu, na akaniweka katika huduma.
੧੨ਮੈਂ ਮਸੀਹ ਯਿਸੂ ਸਾਡੇ ਪ੍ਰਭੂ ਦਾ, ਜਿਸ ਨੇ ਮੈਨੂੰ ਬਲ ਦਿੱਤਾ ਧੰਨਵਾਦ ਕਰਦਾ ਹਾਂ ਇਸ ਲਈ ਜੋ ਉਹ ਨੇ ਮੈਨੂੰ ਵਿਸ਼ਵਾਸਯੋਗ ਸਮਝ ਕੇ ਇਹ ਸੇਵਾ ਦਿੱਤੀਆਂ।
13 Nilikuwa mtu wa kukufuru, mtesaji na mtu wa vurugu. Lakini nilipata rehema kwa sababu nilitenda kwa ujinga kwa kutoamini.
੧੩ਭਾਵੇਂ ਮੈਂ ਪਹਿਲਾਂ ਨਿੰਦਿਆ ਕਰਨ ਵਾਲਾ, ਸਤਾਉਣ ਵਾਲਾ ਅਤੇ ਧੱਕੇਖੋਰਾ ਸੀ ਪਰ ਮੇਰੇ ਉੱਤੇ ਰਹਿਮ ਹੋਇਆ ਇਸ ਲਈ ਜੋ ਮੈਂ ਇਹ ਅਵਿਸ਼ਵਾਸ ਵਿੱਚ ਅਣਜਾਣਪੁਣੇ ਨਾਲ ਕੀਤਾ।
14 Lakini neema ya Mungu wetu imejaa imani na upendo ulio katika Kristo Yesu.
੧੪ਅਤੇ ਸਾਡੇ ਪ੍ਰਭੂ ਦੀ ਕਿਰਪਾ, ਵਿਸ਼ਵਾਸ ਅਤੇ ਪਿਆਰ ਨਾਲ ਜੋ ਮਸੀਹ ਯਿਸੂ ਵਿੱਚ ਹੈ ਅੱਤ ਵਧੇਰੇ ਹੋਈ।
15 Ujumbe huu ni wa kuaminika na unastahili kupokelewa na wote, ya kuwa Kristo Yesu alikuja duniani kuokoa wenye dhambi. Mimi ni mbaya zaidi ya wote.
੧੫ਇਹ ਬਚਨ ਪੱਕਾ ਹੈ ਅਤੇ ਪੂਰੀ ਤਰ੍ਹਾਂ ਮੰਨਣ ਯੋਗ ਹੈ ਕਿ ਮਸੀਹ ਯਿਸੂ ਪਾਪੀਆਂ ਨੂੰ ਬਚਾਉਣ ਲਈ ਸੰਸਾਰ ਵਿੱਚ ਆਇਆ, ਜਿੰਨ੍ਹਾ ਵਿੱਚੋਂ ਮਹਾਂ ਪਾਪੀ ਮੈਂ ਹਾਂ।
16 Lakini kwa sababu hii mimi nilipewa rehema ili kwamba ndani yangu mimi, awali ya yote, Kristo Yesu adhihirishe uvumilivu wote. Alifanya hivyo kama kielelezo kwa wote watakaomtumaini Yeye kwa ajili ya uzima wa milele. (aiōnios g166)
੧੬ਪਰ ਮੇਰੇ ਉੱਤੇ ਇਸ ਕਾਰਨ ਦਯਾ ਹੋਈ ਕਿ ਮੇਰੇ ਕਾਰਨ ਜਿਹੜਾ ਮਹਾਂ ਪਾਪੀ ਹਾਂ, ਯਿਸੂ ਮਸੀਹ ਆਪਣੇ ਪੂਰੇ ਧੀਰਜ ਨੂੰ ਪਰਗਟ ਕਰੇ ਤਾਂ ਜੋ ਇਹ ਉਨ੍ਹਾਂ ਦੇ ਨਮਿੱਤ ਜਿਹੜੇ ਉਸ ਉੱਤੇ ਸਦੀਪਕ ਜੀਵਨ ਲਈ ਵਿਸ਼ਵਾਸ ਕਰਨਗੇ ਇੱਕ ਆਦਰਸ਼ ਹੋਵੇ। (aiōnios g166)
17 Na sasa kwa Mfalme asiye na ukomo, asiyekufa, asiyeonekana, Mungu pekee, iwe heshima na utukufu milele na milele. Amina. (aiōn g165)
੧੭ਹੁਣ ਸਦੀਪਕ ਮਹਾਰਾਜ, ਅਵਿਨਾਸ਼, ਅਦਿੱਖ, ਅਦੁੱਤੀ ਪਰਮੇਸ਼ੁਰ ਦਾ ਆਦਰ ਅਤੇ ਮਹਿਮਾ ਜੁੱਗੋ-ਜੁੱਗ ਹੋਵੇ। ਆਮੀਨ। (aiōn g165)
18 Ninaliweka agizo hili mbele yako Timotheo, mtoto wangu. Nafanya hivi kulingana na unabii uliotolewa hapo kwanza kukuhusu wewe, ili kwamba uhusike katika vita njema.
੧੮ਹੇ ਪੁੱਤਰ ਤਿਮੋਥਿਉਸ, ਮੈਂ ਉਨ੍ਹਾਂ ਅਗੰਮ ਵਾਕਾਂ ਦੇ ਅਨੁਸਾਰ ਜਿਹੜੇ ਪਹਿਲਾਂ ਤੋਂ ਤੇਰੇ ਵਿਖੇ ਕੀਤੇ ਗਏ, ਤੈਨੂੰ ਇਹ ਹੁਕਮ ਦਿੰਦਾ ਹਾਂ ਕਿ ਤੂੰ ਉਨ੍ਹਾਂ ਦੇ ਸਹਾਰੇ ਚੰਗੀ ਲੜਾਈ ਲੜੀਂ।
19 Fanya hivyo ili kwamba uwe na imani na dhamiri njema. Baadhi ya watu wameyakataa haya wakaangamiza imani.
੧੯ਅਤੇ ਵਿਸ਼ਵਾਸ ਅਤੇ ਸ਼ੁੱਧ ਵਿਵੇਕ ਨੂੰ ਤਕੜਿਆਂ ਰੱਖੀਂ ਜਿਹ ਨੂੰ ਕਈਆਂ ਨੇ ਛੱਡ ਕੇ ਵਿਸ਼ਵਾਸ ਦੀ ਬੇੜੀ ਡੋਬ ਦਿੱਤੀ।
20 Kama vile Himeneyo na Alekizanda ambao nimempa shetani ili wafundishwe wasikufuru.
੨੦ਉਨ੍ਹਾਂ ਵਿੱਚੋਂ ਹੁਮਿਨਾਯੁਸ ਅਤੇ ਸਿਕੰਦਰ ਹਨ, ਜਿਨ੍ਹਾਂ ਨੂੰ ਮੈਂ ਸ਼ੈਤਾਨ ਦੇ ਸਪੁਰਦ ਕਰ ਦਿੱਤਾ ਕਿ ਤਾੜਨਾ ਪਾ ਕੇ ਉਹ ਵਿਰੁੱਧ ਨਾ ਬੋਲਣ।

< 1 Timotheo 1 >