< Wimbo wa Sulemani 3 >

1 Usiku kucha kwenye kitanda changu nilimtafuta yule moyo wangu umpendaye; nilimtafuta, lakini sikumpata.
ਰਾਤ ਨੂੰ ਮੈਂ ਆਪਣੇ ਪਲੰਗ ਉੱਤੇ, ਆਪਣੇ ਪ੍ਰਾਣ ਪਿਆਰੇ ਨੂੰ ਭਾਲਿਆ, ਮੈਂ ਉਹ ਨੂੰ ਭਾਲਿਆ ਪਰ ਉਹ ਮੈਨੂੰ ਨਹੀਂ ਮਿਲਿਆ।
2 Sasa nitaondoka na kuzunguka mjini, katika barabara zake na viwanja; nitamtafuta yule moyo wangu umpendaye. Kwa hiyo nilimtafuta lakini sikumpata.
ਮੈਂ ਹੁਣ ਉੱਠਾਂਗੀ, ਮੈਂ ਸ਼ਹਿਰ ਵਿੱਚ ਐਧਰ ਉੱਧਰ ਫਿਰਾਂਗੀ, ਮੈਂ ਗਲੀਆਂ ਵਿੱਚ ਅਤੇ ਚੌਕਾਂ ਵਿੱਚ ਆਪਣੇ ਪ੍ਰਾਣ ਪਿਆਰੇ ਨੂੰ ਭਾਲਾਂਗੀ। ਮੈਂ ਉਹ ਨੂੰ ਭਾਲਿਆ ਪਰ ਉਹ ਮੈਨੂੰ ਨਹੀਂ ਮਿਲਿਆ।
3 Walinzi walinikuta walipokuwa wakizunguka mji. Nikawauliza, “Je, mmemwona yule moyo wangu umpendaye?”
ਰਾਖੇ ਜਿਹੜੇ ਸ਼ਹਿਰ ਵਿੱਚ ਫਿਰਦੇ ਸਨ ਮੈਨੂੰ ਮਿਲੇ, “ਕੀ ਤੁਸੀਂ ਮੇਰੇ ਪ੍ਰਾਣ ਪਿਆਰੇ ਨੂੰ ਵੇਖਿਆ ਹੈ?”
4 Kitambo kidogo tu baada ya kuwapita nilimpata yule moyo wangu umpendaye. Nilimshika na sikumwachia aende mpaka nilipomleta katika nyumba ya mama yangu, katika chumba cha yule aliyenichukua mimba.
ਮੈਂ ਉਨ੍ਹਾਂ ਤੋਂ ਥੋੜ੍ਹਾ ਹੀ ਅੱਗੇ ਲੰਘੀ ਸੀ ਕਿ ਮੈਂ ਆਪਣੇ ਪ੍ਰਾਣ ਪਿਆਰੇ ਨੂੰ ਲੱਭ ਲਿਆ। ਮੈਂ ਉਹ ਨੂੰ ਫੜ੍ਹ ਲਿਆ ਅਤੇ ਛੱਡਿਆ ਨਾ, ਜਦ ਤੱਕ ਮੈਂ ਉਹ ਨੂੰ ਆਪਣੀ ਮਾਂ ਦੇ ਘਰ ਆਪਣੇ ਜਣਨੀ ਦੀ ਕੋਠਰੀ ਵਿੱਚ ਨਾ ਲੈ ਗਈ।
5 Binti za Yerusalemu, ninawaagiza kwa paa na kwa ayala wa shambani: Msichochee wala kuamsha mapenzi hata yatakapotaka yenyewe.
ਹੇ ਯਰੂਸ਼ਲਮ ਦੀਓ ਧੀਓ, ਮੈਂ ਤੁਹਾਨੂੰ ਚਕਾਰਿਆਂ ਅਤੇ ਖੇਤ ਦੀਆਂ ਹਿਰਨੀਆਂ ਦੀ ਸਹੁੰ ਚੁਕਾਉਂਦੀ ਹਾਂ, ਤੁਸੀਂ ਪ੍ਰੀਤ ਨੂੰ ਨਾ ਉਕਸਾਓ, ਨਾ ਜਗਾਓ, ਜਦ ਤੱਕ ਉਸ ਨੂੰ ਆਪ ਨਾ ਭਾਵੇ!
6 Ni nani huyu anayekuja kutoka jangwani kama nguzo ya moshi, anayenukia manemane na uvumba iliyotengenezwa kwa vikolezo vyote vya mfanyabiashara?
ਇਹ ਕੌਣ ਹੈ ਜਿਹੜਾ ਧੂੰਏਂ ਦੇ ਥੰਮ੍ਹਾਂ ਵਾਂਗੂੰ, ਗੰਧਰਸ ਅਤੇ ਲੁਬਾਨ ਦੀ ਸੁਗੰਧੀ ਨਾਲ ਅਤੇ ਵਪਾਰੀਆਂ ਦੇ ਸਾਰੇ ਮਸਾਲਿਆਂ ਨਾਲ ਉਜਾੜ ਵੱਲੋਂ ਆਉਂਦਾ ਹੈ?
7 Tazama! Ni gari la Solomoni lisindikizwalo na mashujaa sitini, walio wakuu sana wa Israeli,
ਵੇਖੋ, ਇਹ ਸੁਲੇਮਾਨ ਦੀ ਪਾਲਕੀ ਹੈ, ਉਸ ਦੇ ਆਲੇ-ਦੁਆਲੇ ਸੱਠ ਸੂਰਮੇ ਹਨ, ਜਿਹੜੇ ਇਸਰਾਏਲ ਦੇ ਸੂਰਮਿਆਂ ਵਿੱਚੋਂ ਹਨ।
8 wote wamevaa panga, wote wazoefu katika vita, kila mmoja na upanga wake pajani, wamejiandaa kwa ajili ya hofu za usiku.
ਉਹ ਸਾਰੇ ਤਲਵਾਰ ਧਾਰੀ ਹਨ, ਉਹ ਯੁੱਧ ਵਿੱਚ ਨਿਪੁੰਨ ਹਨ, ਉਨ੍ਹਾਂ ਵਿੱਚੋਂ ਹਰ ਇੱਕ ਰਾਤਾਂ ਦੇ ਡਰ ਦੇ ਕਾਰਨ ਆਪਣੀ ਤਲਵਾਰ ਆਪਣੇ ਪੱਟ ਉੱਤੇ ਲਟਕਾਈ ਰੱਖਦਾ ਹੈ।
9 Mfalme Solomoni alijitengenezea gari; alilitengeneza kwa mbao kutoka Lebanoni.
ਸੁਲੇਮਾਨ ਰਾਜਾ ਨੇ ਲਬਾਨੋਨ ਦੀ ਲੱਕੜੀ ਦੀ ਆਪਣੇ ਲਈ ਇੱਕ ਪਾਲਕੀ ਬਣਵਾਈ ਹੈ।
10 Nguzo zake alizitengeneza kwa fedha, kitako chake kwa dhahabu. Kiti chake kilipambwa kwa zambarau, gari lake likanakshiwa njumu kwa upendo na binti za Yerusalemu.
੧੦ਉਸ ਦੇ ਥੰਮ੍ਹ ਚਾਂਦੀ ਦੇ ਅਤੇ ਉਸ ਦਾ ਛਤ੍ਰ ਸੋਨੇ ਦਾ ਅਤੇ ਉਸ ਦੀ ਗੱਦੀ ਬੈਂਗਣੀ ਰੰਗ ਦੀ ਬਣਵਾਈ ਹੈ, ਉਸ ਦਾ ਅੰਦਰਲਾ ਹਿੱਸਾ ਯਰੂਸ਼ਲਮ ਦੀਆਂ ਧੀਆਂ ਵੱਲੋਂ, ਬੜੇ ਪ੍ਰੇਮ ਨਾਲ ਜੋੜਿਆ ਗਿਆ ਹੈ।
11 Tokeni nje, ninyi binti za Sayuni, mkamtazame Mfalme Solomoni akiwa amevaa taji, taji ambalo mama yake alimvika siku ya arusi yake, siku ambayo moyo wake ulishangilia.
੧੧ਹੇ ਸੀਯੋਨ ਦੀਓ ਧੀਓ, ਜ਼ਰਾ ਬਾਹਰ ਨਿੱਕਲੋ ਅਤੇ ਸੁਲੇਮਾਨ ਰਾਜਾ ਨੂੰ ਵੇਖੋ, ਉਸਨੇ ਉਹ ਤਾਜ ਪਾਇਆ ਹੈ, ਜਿਹੜਾ ਉਹ ਦੀ ਮਾਤਾ ਨੇ ਉਹ ਦੇ ਵਿਆਹ ਦੇ ਦਿਨ ਅਤੇ ਉਹ ਦੇ ਮਨ ਦੇ ਆਨੰਦ ਦੇ ਦਿਨ ਉਹ ਦੇ ਸਿਰ ਉੱਤੇ ਰੱਖਿਆ ਸੀ।

< Wimbo wa Sulemani 3 >