< Isaya 38 >
1 Katika siku hizo Hezekia akaugua, naye akawa karibu kufa. Nabii Isaya mwana wa Amozi akaenda kwake na kumwambia, “Hili ndilo asemalo Bwana: Tengeneza mambo ya nyumba yako, kwa sababu utakufa, hutapona.”
੧ਉਨ੍ਹਾਂ ਦਿਨਾਂ ਵਿੱਚ ਹਿਜ਼ਕੀਯਾਹ ਬਿਮਾਰ ਹੋ ਕੇ ਮਰਨ ਵਾਲਾ ਸੀ, ਤਾਂ ਆਮੋਸ ਦਾ ਪੁੱਤਰ ਯਸਾਯਾਹ ਨਬੀ ਉਹ ਦੇ ਕੋਲ ਆਇਆ ਅਤੇ ਉਹ ਨੂੰ ਆਖਿਆ, ਯਹੋਵਾਹ ਇਹ ਆਖਦਾ ਹੈ ਕਿ ਤੂੰ ਆਪਣੇ ਘਰਾਣੇ ਉੱਤੇ ਜ਼ਿੰਮੇਵਾਰੀ ਪਾ, ਕਿਉਂ ਜੋ ਤੂੰ ਮਰਨ ਵਾਲਾ ਹੈਂ ਅਤੇ ਬਚੇਂਗਾ ਨਹੀਂ।
2 Hezekia akaelekeza uso wake ukutani, akamwomba Bwana:
੨ਤਦ ਹਿਜ਼ਕੀਯਾਹ ਨੇ ਕੰਧ ਵੱਲ ਮੂੰਹ ਫੇਰ ਕੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ
3 “Ee Bwana, kumbuka jinsi nilivyoenenda mbele zako kwa uaminifu na kujitoa kwa moyo wangu wote, na kufanya yaliyo mema machoni pako.” Naye Hezekia akalia kwa uchungu.
੩ਅਤੇ ਆਖਿਆ, ਹੇ ਯਹੋਵਾਹ, ਯਾਦ ਕਰੀਂ ਕਿ ਮੈਂ ਕਿਵੇਂ ਤੇਰੇ ਹਜ਼ੂਰ ਵਫ਼ਾਦਾਰੀ ਅਤੇ ਦਿਲ ਦੀ ਖਰਿਆਈ ਨਾਲ ਚੱਲਦਾ ਰਿਹਾ ਹਾਂ ਅਤੇ ਜੋ ਤੇਰੀ ਨਿਗਾਹ ਵਿੱਚ ਭਲਾ ਹੈ ਉਹੋ ਮੈਂ ਕੀਤਾ ਹੈ। ਤਦ ਹਿਜ਼ਕੀਯਾਹ ਭੁੱਬਾਂ ਮਾਰ-ਮਾਰ ਕੇ ਰੋਇਆ।
4 Ndipo neno la Bwana likamjia Isaya, kusema:
੪ਫੇਰ ਯਹੋਵਾਹ ਦਾ ਬਚਨ ਯਸਾਯਾਹ ਨੂੰ ਆਇਆ,
5 “Nenda ukamwambie Hezekia, ‘Hili ndilo asemalo Bwana, Mungu wa baba yako Daudi: Nimeyasikia maombi yako na nimeona machozi yako. Nitakuongezea miaka kumi na mitano katika maisha yako.
੫ਜਾ, ਹਿਜ਼ਕੀਯਾਹ ਨੂੰ ਆਖ ਕਿ ਯਹੋਵਾਹ ਤੇਰੇ ਪੁਰਖੇ ਦਾਊਦ ਦਾ ਪਰਮੇਸ਼ੁਰ ਇਹ ਆਖਦਾ ਹੈ, ਮੈਂ ਤੇਰੀ ਪ੍ਰਾਰਥਨਾ ਸੁਣੀ ਹੈ, ਮੈਂ ਤੇਰੇ ਅੱਥਰੂ ਵੇਖੇ ਹਨ। ਵੇਖ, ਮੈਂ ਤੇਰੀ ਉਮਰ ਵਿੱਚ ਪੰਦਰਾਂ ਸਾਲ ਹੋਰ ਵਧਾ ਦਿਆਂਗਾ।
6 Nami nitakuokoa wewe pamoja na mji huu mkononi mwa mfalme wa Ashuru. Nitaulinda mji huu.
੬ਮੈਂ ਤੈਨੂੰ ਅਤੇ ਇਸ ਸ਼ਹਿਰ ਨੂੰ ਅੱਸ਼ੂਰ ਦੇ ਰਾਜੇ ਦੇ ਹੱਥੋਂ ਛੁਡਾਵਾਂਗਾ ਅਤੇ ਇਸ ਸ਼ਹਿਰ ਦੀ ਰੱਖਿਆ ਰੱਖਾਂਗਾ।
7 “‘Hii ndiyo ishara ya Bwana kwako ya kwamba Bwana atafanya kile alichoahidi:
੭ਯਹੋਵਾਹ ਨੇ ਜੋ ਬਚਨ ਬੋਲਿਆ ਹੈ ਉਹ ਉਸ ਨੂੰ ਪੂਰਾ ਕਰੇਗਾ, ਇਸ ਲਈ ਯਹੋਵਾਹ ਵੱਲੋਂ ਤੇਰੇ ਲਈ ਇਹ ਨਿਸ਼ਾਨ ਹੋਵੇਗਾ:
8 Nitafanya kivuli cha jua kwenye ngazi iliyojengwa na Ahazi kirudi nyuma madaraja kumi.’” Hivyo jua likarudi nyuma madaraja kumi ambayo lilikuwa limeshuka.
੮ਵੇਖ, ਮੈਂ ਉਸ ਪਰਛਾਵੇਂ ਨੂੰ ਜਿਹੜਾ ਆਹਾਜ਼ ਦੀ ਧੁੱਪ ਘੜੀ ਉੱਤੇ ਸੂਰਜ ਨਾਲ ਲਹਿ ਗਿਆ ਹੈ ਦਸ ਕਦਮ ਪਿਛਾਹਾਂ ਮੋੜ ਦਿਆਂਗਾ। ਤਦ ਸੂਰਜ ਦਾ ਪਰਛਾਵਾਂ ਦਸ ਕਦਮ ਧੁੱਪ ਘੜੀ ਉੱਤੇ ਮੁੜ ਗਿਆ, ਜਿੱਥੋਂ ਉਹ ਲਹਿ ਗਿਆ ਸੀ।
9 Maandiko ya Hezekia mfalme wa Yuda baada ya kuugua kwake na kupona:
੯ਯਹੂਦਾਹ ਦੇ ਰਾਜਾ ਹਿਜ਼ਕੀਯਾਹ ਦੀ ਲਿਖਤ, ਜੋ ਉਸ ਨੇ ਬਿਮਾਰ ਹੋ ਕੇ ਚੰਗੇ ਹੋਣ ਤੋਂ ਬਾਅਦ ਲਿਖੀ, -
10 Nilisema, “Katika ustawi wa maisha yangu, je, ni lazima nipite katika malango ya mauti, na kupokonywa miaka yangu iliyobaki?” (Sheol )
੧੦ਮੈਂ ਆਖਿਆ ਸੀ ਕਿ ਮੈਂ ਆਪਣੀ ਅੱਧੀ ਉਮਰ ਵਿੱਚ ਹੀ ਪਤਾਲ ਦੇ ਫਾਟਕਾਂ ਵਿੱਚ ਚੱਲਿਆ ਜਾਂਵਾਂਗਾ, ਕਿਉਂਕਿ ਮੇਰੇ ਰਹਿੰਦੇ ਸਾਲ ਖੋਹ ਲਏ ਗਏ ਹਨ। (Sheol )
11 Nilisema, “Sitamwona tena Bwana, Bwana katika nchi ya walio hai, wala sitamtazama tena mwanadamu, wala kuwa na wale ambao sasa wanakaa katika ulimwengu huu.
੧੧ਮੈਂ ਆਖਿਆ, ਮੈਂ ਯਹੋਵਾਹ ਨੂੰ ਜੀਉਂਦਿਆਂ ਦੀ ਧਰਤੀ ਵਿੱਚ ਫੇਰ ਨਹੀਂ ਵੇਖਾਂਗਾ, ਮੈਂ ਆਪਣੇ ਨਾਲ ਦਿਆਂ ਮਨੁੱਖਾਂ ਨੂੰ ਫੇਰ ਨਹੀਂ ਤੱਕਾਂਗਾ, ਨਾ ਉਨ੍ਹਾਂ ਨਾਲ ਵੱਸਾਂਗਾ ਜੋ ਇਸ ਸੰਸਾਰ ਵਿੱਚ ਵੱਸਦੇ ਹਨ।
12 Kama hema la mchunga mifugo, nyumba yangu imebomolewa na kutwaliwa kutoka kwangu. Kama mfumaji nimevingirisha maisha yangu, naye amenikatilia mbali kutoka kitanda cha mfumi. Mchana na usiku uliyakomesha maisha yangu.
੧੨ਮੇਰਾ ਡੇਰਾ ਪੁੱਟਿਆ ਗਿਆ, ਅਤੇ ਅਯਾਲੀ ਦੇ ਤੰਬੂ ਵਾਂਗੂੰ ਮੇਰੇ ਉੱਤੋਂ ਚੁੱਕਿਆ ਗਿਆ, ਮੈਂ ਜੁਲਾਹੇ ਵਾਂਗੂੰ ਆਪਣਾ ਜੀਵਨ ਲਪੇਟ ਲਿਆ, ਉਹ ਮੈਨੂੰ ਖੱਡੀ ਤੋਂ ਕੱਟ ਦੇਵੇਗਾ, ਇੱਕ ਹੀ ਦਿਨ ਵਿੱਚ ਤੂੰ ਮੇਰਾ ਅੰਤ ਕਰ ਦੇਵੇਂਗਾ।
13 Nilingoja kwa uvumilivu hadi mapambazuko, lakini alivunja mifupa yangu yote kama simba. Mchana na usiku uliyakomesha maisha yangu.
੧੩ਮੈਂ ਸਵੇਰ ਤੱਕ ਤਸੱਲੀ ਨਾਲ ਉਡੀਕਦਾ ਰਿਹਾ, ਪਰ ਉਹ ਬੱਬਰ ਸ਼ੇਰ ਵਾਂਗੂੰ ਮੇਰੀਆਂ ਸਾਰੀਆਂ ਹੱਡੀਆਂ ਭੰਨ ਸੁੱਟਦਾ ਹੈ, ਇੱਕ ਹੀ ਦਿਨ ਵਿੱਚ ਤੂੰ ਮੇਰਾ ਅੰਤ ਕਰ ਦੇਵੇਂਗਾ।
14 Nililia kama mbayuwayu au korongo, niliomboleza kama hua aombolezaye. Macho yangu yalififia nilipotazama mbinguni. Ee Bwana, ninataabika, njoo unisaidie!”
੧੪ਮੈਂ ਅਬਾਬੀਲ ਜਾਂ ਕੂੰਜ ਵਾਂਗੂੰ ਚੀਂ-ਚੀਂ ਕਰਦਾ ਰਿਹਾ, ਮੈਂ ਘੁੱਗੀ ਵਾਂਗੂੰ ਹੂੰਗਦਾ ਰਿਹਾ, ਮੇਰੀਆਂ ਅੱਖਾਂ ਉਤਾਹਾਂ ਵੇਖਣ ਤੋਂ ਰਹਿ ਗਈਆਂ, ਹੇ ਯਹੋਵਾਹ, ਮੇਰੇ ਉੱਤੇ ਜ਼ੁਲਮ ਹੋਇਆ ਹੈ, ਤੂੰ ਮੇਰੀ ਜ਼ਮਾਨਤ ਦੇ!
15 Lakini niseme nini? Amesema nami, naye yeye mwenyewe amelitenda hili. Nitatembea kwa unyenyekevu katika miaka yangu yote kwa sababu ya haya maumivu makali ya nafsi yangu.
੧੫ਮੈਂ ਕੀ ਬੋਲਾਂ? ਉਸ ਨੇ ਮੈਨੂੰ ਆਖਿਆ ਅਤੇ ਉਸ ਨੇ ਆਪ ਹੀ ਕੀਤਾ ਵੀ। ਮੈਂ ਆਪਣੀ ਜਾਨ ਦੀ ਕੁੜੱਤਣ ਦੇ ਕਾਰਨ, ਆਪਣੇ ਸਾਰੇ ਸਾਲ ਹੌਲੀ-ਹੌਲੀ ਚੱਲਾਂਗਾ।
16 Bwana, kwa mambo kama haya watu huishi, nayo roho yangu hupata uzima katika hayo pia. Uliniponya na kuniacha niishi.
੧੬ਹੇ ਪ੍ਰਭੂ, ਇਨ੍ਹਾਂ ਗੱਲਾਂ ਦੇ ਕਾਰਨ ਮਨੁੱਖ ਜੀਉਂਦੇ ਹਨ, ਅਤੇ ਇਨ੍ਹਾਂ ਸਾਰੀਆਂ ਵਿੱਚ ਹੀ ਮੇਰੇ ਆਤਮਾ ਨੂੰ ਜੀਵਨ ਮਿਲਦਾ ਹੈ, ਤੂੰ ਮੈਨੂੰ ਚੰਗਾ ਕਰ ਅਤੇ ਮੈਨੂੰ ਜੀਵਨ ਬਖ਼ਸ਼।
17 Hakika ilikuwa ya faida yangu ndiyo maana nikapata maumivu makali. Katika upendo wako ukaniokoa kutoka shimo la uharibifu; umeziweka dhambi zangu zote nyuma yako.
੧੭ਵੇਖ, ਮੇਰੀ ਹੀ ਸ਼ਾਂਤੀ ਲਈ ਮੈਨੂੰ ਕੁੜੱਤਣ ਹੀ ਕੁੜੱਤਣ ਸਹਿਣੀ ਪਈ, ਪਰ ਤੂੰ ਪ੍ਰੇਮ ਨਾਲ ਮੇਰੀ ਜਾਨ ਨੂੰ ਵਿਨਾਸ਼ ਦੇ ਟੋਏ ਤੋਂ ਛੁਡਾਇਆ ਹੈ, ਕਿਉਂ ਜੋ ਤੂੰ ਮੇਰੇ ਸਾਰੇ ਪਾਪਾਂ ਨੂੰ ਆਪਣੀ ਪਿੱਠ ਪਿੱਛੇ ਸੁੱਟ ਦਿੱਤਾ ਹੈ।
18 Kwa maana kaburi haliwezi kukusifu, mauti haiwezi kuimba sifa zako; wale washukao chini shimoni hawawezi kuutarajia uaminifu wako. (Sheol )
੧੮ਪਤਾਲ ਤਾਂ ਤੇਰਾ ਧੰਨਵਾਦ ਨਹੀਂ ਕਰ ਸਕਦਾ, ਨਾ ਮੌਤ ਤੇਰੀ ਉਸਤਤ ਕਰ ਸਕਦੀ, ਕਬਰ ਵਿੱਚ ਲਹਿਣ ਵਾਲੇ ਤੇਰੀ ਵਫ਼ਾਦਾਰੀ ਦੀ ਆਸ ਨਹੀਂ ਰੱਖ ਸਕਦੇ। (Sheol )
19 Walio hai, walio hai: hao wanakusifu, kama ninavyofanya leo. Baba huwaambia watoto wao habari za uaminifu wako.
੧੯ਜੀਉਂਦਾ, ਹਾਂ, ਜੀਉਂਦਾ ਹੀ ਤੇਰਾ ਧੰਨਵਾਦ ਕਰੇਗਾ, ਜਿਵੇਂ ਮੈਂ ਅੱਜ ਕਰਦਾ ਹਾਂ! ਪਿਤਾ ਆਪਣੇ ਪੁੱਤਰਾਂ ਨੂੰ ਤੇਰੀ ਵਫ਼ਾਦਾਰੀ ਦੱਸੇਗਾ।
20 Bwana ataniokoa, nasi tutaimba kwa vyombo vya nyuzi siku zote za maisha yetu katika Hekalu la Bwana.
੨੦ਯਹੋਵਾਹ ਮੈਨੂੰ ਬਚਾਵੇਗਾ, ਇਸ ਲਈ ਅਸੀਂ ਆਪਣੇ ਤਾਰ ਵਾਲੇ ਵਾਜਿਆਂ ਨਾਲ, ਆਪਣੀ ਉਮਰ ਦੇ ਸਾਰੇ ਦਿਨ ਯਹੋਵਾਹ ਦੇ ਭਵਨ ਵਿੱਚ ਗੀਤ ਗਾਉਂਦੇ ਰਹਾਂਗੇ।
21 Isaya alikuwa amesema, “Tengenezeni dawa ya kubandika ya tini, mweke juu ya jipu, naye atapona.”
੨੧ਯਸਾਯਾਹ ਨੇ ਆਖਿਆ ਸੀ, ਤੁਸੀਂ ਹੰਜ਼ੀਰਾਂ ਦੀ ਇੱਕ ਲੁੱਪਰੀ ਲੈ ਕੇ ਉਹ ਦੇ ਫੋੜੇ ਉੱਤੇ ਲੇਪ ਕਰ ਦਿਓ ਤਾਂ ਉਹ ਬਚ ਜਾਵੇਗਾ।
22 Hezekia alikuwa ameuliza, “Kutakuwa na ishara gani kwamba nitapanda kwenda Hekalu la Bwana?”
੨੨ਹਿਜ਼ਕੀਯਾਹ ਨੇ ਪੁੱਛਿਆ ਸੀ, ਇਸ ਦਾ ਕੀ ਨਿਸ਼ਾਨ ਹੈ ਜੋ ਮੈਂ ਯਹੋਵਾਹ ਦੇ ਭਵਨ ਨੂੰ ਜਾਂਵਾਂਗਾ?