< Cantar de los Cantares 2 >
1 Yo soy el lirio del campo, y la rosa de los valles.
੧ਮੈਂ ਸ਼ਾਰੋਨ ਦਾ ਗੁਲਾਬ ਅਤੇ ਵਾਦੀਆਂ ਦਾ ਸੋਸਨ ਹਾਂ।
2 Como el lirio entre las espinas, así es mi compañera entre las hijas.
੨ਜਿਵੇਂ ਸੋਸਨ ਝਾੜੀਆਂ ਦੇ ਵਿੱਚ ਉਸੇ ਤਰ੍ਹਾਂ ਹੀ ਮੇਰੀ ਪ੍ਰੀਤਮਾ ਧੀਆਂ ਦੇ ਵਿੱਚ ਹੈ।
3 Como el manzano entre los árboles monteses, así es mi amado entre los hijos: debajo de su sombra deseé sentarme, y me asenté, y su fruto ha sido dulce a mi paladar.
੩ਜਿਵੇਂ ਸੇਬ ਦਾ ਰੁੱਖ ਬਣ ਦੇ ਰੁੱਖਾਂ ਦੇ ਵਿਚਕਾਰ ਹੈ, ਉਸੇ ਤਰ੍ਹਾਂ ਹੀ ਮੇਰਾ ਪ੍ਰੇਮੀ ਜਵਾਨਾਂ ਦੇ ਵਿੱਚ ਹੈ। ਮੈਂ ਵੱਡੀ ਚਾਅ ਨਾਲ ਉਸ ਦੀ ਛਾਂ ਵਿੱਚ ਬੈਠੀ ਸੀ, ਉਸ ਦਾ ਫਲ ਮੈਨੂੰ ਖਾਣ ਵਿੱਚ ਮਿੱਠਾ ਲੱਗਦਾ ਸੀ।
4 Trájome a la cámara del vino; y su bandera de amor puso sobre mí.
੪ਉਹ ਮੈਨੂੰ ਦਾਵਤ-ਖਾਨੇ ਵਿੱਚ ਲੈ ਆਇਆ, ਉਹ ਦੇ ਪਿਆਰ ਦਾ ਝੰਡਾ ਮੇਰੇ ਉੱਪਰ ਸੀ।
5 Sustentádme con frascos de vino, esforzádme con manzanas; porque estoy enferma de amor.
੫ਮੈਨੂੰ ਸੌਗੀ ਨਾਲ ਸਹਾਰਾ ਦਿਓ, ਸੇਬਾਂ ਨਾਲ ਮੈਨੂੰ ਤਰੋਤਾਜ਼ਾ ਕਰੋ, ਕਿਉਂ ਜੋ ਮੈਂ ਪ੍ਰੀਤ ਦੀ ਰੋਗਣ ਹਾਂ।
6 Su izquierda esté debajo de mi cabeza, y su derecha me abrace.
੬ਕਾਸ਼ ਉਸ ਦਾ ਖੱਬਾ ਹੱਥ ਮੇਰੇ ਸਿਰ ਦੇ ਹੇਠ ਹੁੰਦਾ ਅਤੇ ਉਸ ਦਾ ਸੱਜਾ ਹੱਥ ਮੈਨੂੰ ਘੇਰੇ ਵਿੱਚ ਲੈ ਲੈਂਦਾ!
7 Yo os conjuro, o! hijas de Jerusalem, por las gamas, o por las ciervas del campo, que no despertéis, ni hagáis velar al amor, hasta que él quiera.
੭ਹੇ ਯਰੂਸ਼ਲਮ ਦੀਓ ਧੀਓ, ਮੈਂ ਤੁਹਾਨੂੰ ਚਕਾਰਿਆਂ, ਅਤੇ ਖੇਤ ਦੀਆਂ ਹਿਰਨੀਆਂ ਦੀ ਸਹੁੰ ਚੁਕਾਉਂਦੀ ਹਾਂ, ਤੁਸੀਂ ਪ੍ਰੀਤ ਨੂੰ ਨਾ ਉਕਸਾਓ, ਨਾ ਜਗਾਓ, ਜਦ ਤੱਕ ਉਸ ਨੂੰ ਆਪ ਨਾ ਭਾਵੇ!
8 ¡La voz de mi amado! He aquí que éste viene saltando sobre los montes, saltando sobre los collados.
੮ਮੇਰੇ ਪ੍ਰੇਮੀ ਦੀ ਅਵਾਜ਼ ਸੁਣਾਈ ਦਿੰਦੀ ਹੈ! ਵੇਖੋ, ਉਹ ਆ ਰਿਹਾ ਹੈ, ਪਹਾੜਾਂ ਦੇ ਉੱਪਰ ਦੀ ਛਾਲਾਂ ਮਾਰਦਾ ਅਤੇ ਟਿੱਲਿਆਂ ਦੇ ਉੱਪਰੋਂ ਕੁੱਦਦਾ ਹੋਇਆ!
9 Mi amado es semejante al gamo, o al cabrito de los ciervos. Héle aquí, está detrás de nuestra pared, mirando por las ventanas, mostrándose por las rejas.
੯ਮੇਰਾ ਪ੍ਰੇਮੀ ਚਿਕਾਰੇ ਜਾਂ ਜੁਆਨ ਹਿਰਨ ਵਾਂਗੂੰ ਹੈ! ਵੇਖੋ, ਉਹ ਸਾਡੀ ਕੰਧ ਦੇ ਪਿੱਛੇ ਖੜ੍ਹਾ ਹੈ, ਉਹ ਤਾਕੀਆਂ ਵਿੱਚੋਂ ਦੀ ਝਾਕਦਾ ਅਤੇ ਝਰੋਖਿਆਂ ਵਿੱਚੋਂ ਤੱਕਦਾ ਹੈ!
10 Mi amado habló, y me dijo: Levántate, o! amor mío, hermosa mía, y vente:
੧੦ਮੇਰੇ ਪ੍ਰੇਮੀ ਨੇ ਮੈਨੂੰ ਉੱਤਰ ਦੇ ਕੇ ਆਖਿਆ, ਵਰ ਮੇਰੀ ਪ੍ਰੀਤਮਾ, ਮੇਰੀ ਰੂਪਵੰਤੀ, ਉੱਠ ਤੇ ਚੱਲੀ ਆ,
11 Porque, he aquí, ha pasado el invierno: la lluvia se ha mudado, y se fue;
੧੧ਕਿਉਂ ਜੋ ਵੇਖ, ਸਰਦੀਆਂ ਲੰਘ ਗਈਆਂ ਹਨ, ਮੀਂਹ ਵੀ ਪੈ ਕੇ ਚਲਾ ਗਿਆ ਹੈ,
12 Las flores se han mostrado en la tierra; el tiempo de la canción es venido, y voz de tórtola se ha oído en nuestra región;
੧੨ਧਰਤੀ ਉੱਤੇ ਫੁੱਲ ਵਿਖਾਈ ਦਿੰਦੇ ਹਨ, ਗਾਉਣ ਦਾ ਸਮਾਂ ਆ ਗਿਆ ਹੈ ਅਤੇ ਸਾਡੀ ਧਰਤੀ ਵਿੱਚ ਘੁੱਗੀ ਦੀ ਅਵਾਜ਼ ਸੁਣਾਈ ਦਿੰਦੀ ਹੈ।
13 La higuera ha metido sus higos, y las vides en cierne dieron olor: levántate, o! amor mío, hermosa mía, y vente.
੧੩ਹੰਜ਼ੀਰ ਆਪਣੇ ਫਲ ਪਕਾਉਂਦੀ ਹੈ, ਅੰਗੂਰ ਫਲ ਰਹੇ ਹਨ, ਉਹ ਆਪਣੀ ਸੁਗੰਧ ਦਿੰਦੇ ਹਨ, ਹੇ ਮੇਰੀ ਪ੍ਰੀਤਮਾ, ਮੇਰੀ ਰੂਪਵੰਤੀ, ਉੱਠ ਤੇ ਚੱਲੀ ਆ!
14 Paloma mía, en los agujeros de la peña, en lo escondido de la escalera: muéstrame tu vista: házme oír tu voz; porque tu voz es dulce, y tu vista hermosa.
੧੪ਹੇ ਮੇਰੀਏ ਕਬੂਤਰੀਏ, ਜਿਹੜੀ ਚੱਟਾਨ ਦੀਆਂ ਦਰਾਰਾਂ ਵਿੱਚ, ਢਲਾਣ ਦੇ ਓਹਲੇ ਵਿੱਚ ਹੈ, ਮੈਨੂੰ ਆਪਣਾ ਚਿਹਰਾ ਵਿਖਾ, ਮੈਨੂੰ ਆਪਣੀ ਅਵਾਜ਼ ਸੁਣਾ ਕਿਉਂ ਜੋ ਤੇਰੀ ਅਵਾਜ਼ ਰਸੀਲੀ ਅਤੇ ਤੇਰਾ ਚਿਹਰਾ ਸੋਹਣਾ ਹੈ।
15 Tomádnos las zorras, las zorras pequeñas, que echan a perder las viñas, mientras nuestras viñas están en cierne.
੧੫ਸਾਡੇ ਲਈ ਲੂੰਬੜੀਆਂ ਨੂੰ ਸਗੋਂ ਛੋਟੀਆਂ ਲੂੰਬੜੀਆਂ ਨੂੰ ਫੜੋ, ਜੋ ਅੰਗੂਰੀ ਬਾਗ਼ ਨੂੰ ਖ਼ਰਾਬ ਕਰਦੀਆਂ ਹਨ, ਸਾਡੇ ਅੰਗੂਰੀ ਬਾਗ਼ ਤਾਂ ਖਿੜ ਰਹੇ ਹਨ।
16 Mi amado es mío, y yo suya: él apacienta entre lirios.
੧੬ਮੇਰਾ ਬਾਲਮ ਮੇਰਾ ਹੈ ਅਤੇ ਮੈਂ ਉਸ ਦੀ ਹਾਂ, ਉਹ ਸੋਸਨਾਂ ਵਿੱਚ ਚਾਰਦਾ ਹੈ।
17 Hasta que apunte el día, y las sombras huyan, tórnate, o! amado mío: sé semejante al gamo, o al cabrito de los ciervos sobre los montes de Beter.
੧੭ਜਦ ਤੱਕ ਦਿਨ ਢੱਲ਼ ਨਾ ਜਾਵੇ ਅਤੇ ਪਰਛਾਵੇਂ ਮਿਟ ਨਾ ਜਾਣ, ਤਦ ਤੱਕ ਹੇ ਮੇਰੇ ਬਾਲਮ, ਮੁੜ ਤੇ ਚਿਕਾਰੇ ਵਾਂਗੂੰ ਜਾਂ ਜੁਆਨ ਹਿਰਨ ਵਾਂਗਰ ਬਣ ਜਿਹੜਾ ਬਥਰ ਦੇ ਪਹਾੜਾਂ ਉੱਤੇ ਫਿਰਦਾ ਹੈ।