< Génesis 33 >
1 Y alzando Jacob sus ojos miró, y, he aquí, venía Esaú, y los cuatrocientos hombres con él: entonces él repartió los niños entre Lia y Raquel, y las dos siervas:
੧ਯਾਕੂਬ ਨੇ ਆਪਣੀਆਂ ਅੱਖਾਂ ਚੁੱਕ ਕੇ ਵੇਖਿਆ ਕਿ ਏਸਾਓ ਆ ਰਿਹਾ ਸੀ ਅਤੇ ਉਸ ਦੇ ਨਾਲ ਚਾਰ ਸੌ ਆਦਮੀ ਹਨ, ਤਦ ਉਸ ਨੇ ਬੱਚਿਆਂ ਨੂੰ ਲੇਆਹ, ਰਾਖ਼ੇਲ ਅਤੇ ਦੋਵੇਂ ਦਾਸੀਆਂ ਵਿੱਚ ਵੰਡ ਦਿੱਤਾ ਅਤੇ ਉਸ ਨੇ ਦਾਸੀਆਂ ਨੂੰ ਅਤੇ ਉਹਨਾਂ ਦੇ ਬੱਚਿਆਂ ਨੂੰ ਸਾਰਿਆਂ ਤੋਂ ਅੱਗੇ ਰੱਖਿਆ।
2 Y puso las siervas y sus niños delante: luego a Lia y a sus niños: y a Raquel y a José los postreros.
੨ਲੇਆਹ ਅਤੇ ਉਸ ਦੇ ਬੱਚਿਆਂ ਨੂੰ ਉਨ੍ਹਾਂ ਦੇ ਪਿੱਛੇ ਅਤੇ ਰਾਖ਼ੇਲ ਅਤੇ ਯੂਸੁਫ਼ ਨੂੰ ਸਾਰਿਆਂ ਤੋਂ ਪਿੱਛੇ ਰੱਖਿਆ।
3 Y él pasó delante de ellos, e inclinóse a tierra siete veces, hasta que llegó a su hermano.
੩ਪਰ ਉਹ ਆਪ ਉਨ੍ਹਾਂ ਦੇ ਅੱਗੇ-ਅੱਗੇ ਪਾਰ ਲੰਘਿਆ ਅਤੇ ਸੱਤ ਵਾਰ ਧਰਤੀ ਉੱਤੇ ਆਪਣੇ ਆਪ ਨੂੰ ਝੁਕਾਇਆ ਜਦ ਤੱਕ ਉਸ ਏਸਾਓ ਕੋਲ ਨਾ ਪਹੁੰਚਿਆ।
4 Y Esaú corrió delante de él, y abrazóle, y echóse sobre su cuello, y besóle, y lloraron.
੪ਤਦ ਏਸਾਓ ਉਸ ਦੇ ਮਿਲਣ ਨੂੰ ਨੱਠਾ ਅਤੇ ਉਸ ਨੂੰ ਜੱਫ਼ੀ ਪਾਈ ਅਤੇ ਉਸ ਦੇ ਗਲ਼ ਵਿੱਚ ਬਾਹਾਂ ਪਾ ਕੇ ਉਸ ਨੂੰ ਚੁੰਮਿਆ ਅਤੇ ਦੋਵੇਂ ਰੋਣ ਲੱਗੇ।
5 Y alzó sus ojos, y vio las mujeres, y los niños, y dijo: ¿Qué te han estos? Y él respondió: Son los niños que Dios ha dado a tu siervo.
੫ਫੇਰ ਏਸਾਓ ਨੇ ਅੱਖਾਂ ਚੁੱਕ ਕੇ ਇਸਤਰੀਆਂ ਅਤੇ ਬੱਚਿਆਂ ਨੂੰ ਵੇਖਿਆ ਅਤੇ ਪੁੱਛਿਆ, ਤੇਰੇ ਨਾਲ ਇਹ ਕੌਣ ਹਨ? ਤਾਂ ਉਸ ਨੇ ਆਖਿਆ, ਇਹ ਓਹ ਬੱਚੇ ਹਨ, ਜਿਹੜੇ ਪਰਮੇਸ਼ੁਰ ਨੇ ਤੇਰੇ ਦਾਸ ਨੂੰ ਬਖ਼ਸ਼ੇ ਹਨ।
6 Y llegaron las siervas, ellas y sus niños, e inclináronse.
੬ਤਦ ਦਾਸੀਆਂ ਅਤੇ ਉਨ੍ਹਾਂ ਦੇ ਬੱਚਿਆਂ ਦੇ ਨੇੜੇ ਆ ਕੇ ਆਪਣੇ ਆਪ ਨੂੰ ਝੁਕਾਇਆ।
7 Y llegó Lia con sus niños, e inclináronse: y después llegó José, y Raquel, y también se inclinaron.
੭ਫੇਰ ਲੇਆਹ ਅਤੇ ਉਸ ਦੇ ਬੱਚਿਆਂ ਨੇ ਨੇੜੇ ਆ ਕੇ ਆਪਣੇ ਆਪ ਨੂੰ ਝੁਕਾਇਆ ਅਤੇ ਅਖ਼ੀਰ ਵਿੱਚ ਯੂਸੁਫ਼ ਅਤੇ ਰਾਖ਼ੇਲ ਨੇ ਨੇੜੇ ਆ ਕੇ ਆਪਣੇ ਆਪ ਨੂੰ ਝੁਕਾਇਆ।
8 Y él dijo: ¿Qué te ha todo este escuadrón que he encontrado? Y él respondió: Porque hallase gracia en los ojos de mi señor.
੮ਤਦ ਏਸਾਓ ਨੇ ਪੁੱਛਿਆ, ਇਸ ਸਾਰੀ ਟੋਲੀ ਤੋਂ ਜਿਹੜੀ ਮੈਨੂੰ ਮਿਲੀ, ਤੇਰਾ ਕੀ ਉਦੇਸ਼ ਹੈ? ਉਸ ਨੇ ਆਖਿਆ, ਇਸ ਲਈ ਜੋ ਮੇਰੇ ਸੁਆਮੀ ਦੀ ਕਿਰਪਾ ਮੇਰੇ ਉੱਤੇ ਹੋਵੇ।
9 Y dijo Esaú: Harto tengo yo, hermano mío; sea para ti lo que es tuyo.
੯ਤਦ ਏਸਾਓ ਨੇ ਆਖਿਆ, ਹੇ ਮੇਰੇ ਭਰਾ, ਮੇਰੇ ਕੋਲ ਤਾਂ ਬਹੁਤ ਕੁਝ ਹੈ, ਅਤੇ ਜੋ ਤੇਰਾ ਹੈ ਉਹ ਤੂੰ ਆਪਣੇ ਕੋਲ ਹੀ ਰੱਖ।
10 Y dijo Jacob: No, yo te ruego; Si he ahora hallado gracia en tus ojos, toma mi presente de mi mano; que por eso he visto tu rostro, como quien ve el rostro de Dios; y házme placer.
੧੦ਯਾਕੂਬ ਨੇ ਆਖਿਆ, ਨਹੀਂ! ਜੇ ਤੇਰੀ ਕਿਰਪਾ ਦੀ ਨਜ਼ਰ ਮੇਰੇ ਉੱਤੇ ਹੈ ਤਾਂ ਮੇਰਾ ਨਜ਼ਰਾਨਾ ਮੇਰੇ ਹੱਥੋਂ ਕਬੂਲ ਕਰ, ਕਿਉਂ ਜੋ ਮੇਰੇ ਲਈ ਤੇਰੇ ਮੁੱਖ ਨੂੰ ਵੇਖਣਾ ਜਾਣੋ ਪਰਮੇਸ਼ੁਰ ਦੇ ਮੁੱਖ ਨੂੰ ਵੇਖਣ ਦੇ ਬਰਾਬਰ ਹੈ, ਅਤੇ ਤੂੰ ਮੈਥੋਂ ਪ੍ਰਸੰਨ ਹੋਇਆ ਹੈਂ।
11 Toma ahora mi bendición que te es traída, porque Dios me ha hecho merced, y todo lo que hay aquí es mío. Y porfió con él, y tomólo.
੧੧ਮੇਰਾ ਨਜ਼ਰਾਨਾ ਜਿਹੜਾ ਮੈਂ ਤੇਰੇ ਕੋਲ ਭੇਜਿਆ ਹੈ, ਕਬੂਲ ਕਰ ਕਿਉਂ ਜੋ ਪਰਮੇਸ਼ੁਰ ਨੇ ਮੇਰੇ ਉੱਤੇ ਦਯਾ ਕੀਤੀ ਹੈ ਅਤੇ ਮੇਰੇ ਕੋਲ ਸਭ ਕੁਝ ਹੈ। ਜਦ ਉਸ ਨੇ ਉਹ ਦੀ ਬਹੁਤ ਮਿੰਨਤ ਕੀਤੀ ਤਾਂ ਉਸ ਨੇ ਕਬੂਲ ਕਰ ਲਿਆ।
12 Y dijo: Anda, y vamos: y yo iré delante de ti.
੧੨ਫੇਰ ਏਸਾਓ ਨੇ ਆਖਿਆ, ਆ, ਅਸੀਂ ਆਪਣੇ ਰਾਹ ਨੂੰ ਚੱਲੀਏ ਅਤੇ ਮੈਂ ਤੇਰੇ ਅੱਗੇ-ਅੱਗੇ ਚੱਲਾਂਗਾ।
13 Y él le dijo: Mi señor sabe que los niños son tiernos, y que tengo ovejas y vacas paridas: y si las fatigan, en un día morirán todas las ovejas.
੧੩ਪਰ ਯਾਕੂਬ ਨੇ ਉਹ ਨੂੰ ਆਖਿਆ, ਮੇਰਾ ਸੁਆਮੀ ਜਾਣਦਾ ਹੈ ਕਿ ਮੇਰੇ ਨਾਲ ਸੋਹਲ ਬੱਚੇ ਹਨ ਅਤੇ ਮੇਰੇ ਕੋਲ ਭੇਡਾਂ-ਬੱਕਰੀਆਂ ਅਤੇ ਲਵੇਰੀਆਂ ਗਊਆਂ ਹਨ, ਜੇ ਓਹ ਇੱਕ ਦਿਨ ਤੋਂ ਵੱਧ ਹੱਕੇ ਗਏ ਤਾਂ ਸਾਰੇ ਇੱਜੜ ਮਰ ਜਾਣਗੇ।
14 Pase ahora mi señor delante de su siervo; y yo me iré de mi espacio al paso de la hacienda, que va delante de mí, y al paso de los niños, hasta que llegue a mi señor a Seir.
੧੪ਮੇਰਾ ਸੁਆਮੀ ਆਪਣੇ ਦਾਸ ਤੋਂ ਅੱਗੇ ਪਾਰ ਲੰਘ ਜਾਵੇ ਅਤੇ ਮੈਂ ਹੌਲੀ-ਹੌਲੀ ਪਸ਼ੂਆਂ ਦੀ ਤੋਰ ਅਨੁਸਾਰ ਜਿਹੜੇ ਮੇਰੇ ਅੱਗੇ ਹਨ, ਅਤੇ ਬੱਚਿਆਂ ਦੀ ਤੋਰ ਅਨੁਸਾਰ ਆਵਾਂਗਾ, ਜਦ ਤੱਕ ਮੈਂ ਆਪਣੇ ਸੁਆਮੀ ਕੋਲ ਸੇਈਰ ਵਿੱਚ ਨਾ ਪਹੁੰਚਾਂ।
15 Y Esaú dijo: Dejaré ahora contigo del pueblo que viene conmigo. Y él dijo: ¿Para qué esto? Halle yo gracia en los ojos de mi señor.
੧੫ਤਦ ਏਸਾਓ ਨੇ ਆਖਿਆ, ਮੈਂ ਆਪਣੇ ਨਾਲ ਦੇ ਲੋਕਾਂ ਵਿੱਚੋਂ ਕੁਝ ਨੂੰ ਤੇਰੇ ਕੋਲ ਛੱਡ ਦਿੰਦਾ ਹਾਂ। ਪਰ ਉਸ ਨੇ ਆਖਿਆ, ਇਸ ਦੀ ਕੀ ਲੋੜ ਹੈ? ਪਰ ਮੇਰੇ ਸੁਆਮੀ ਦੀ ਕਿਰਪਾ ਮੇਰੇ ਉੱਤੇ ਹੋਵੇ, ਇੰਨ੍ਹਾਂ ਹੀ ਮੇਰੇ ਲਈ ਬਹੁਤ ਹੈ।
16 Así se volvió Esaú aquel día por su camino a Seir.
੧੬ਤਦ ਉਸੇ ਦਿਨ ਏਸਾਓ ਨੇ ਫੇਰ ਸੇਈਰ ਦਾ ਰਾਹ ਫੜਿਆ।
17 Y Jacob se partió a Socot, y edificó para sí allí casa; e hizo cabañas para su ganado: por tanto llamó el nombre de aquel lugar Socot.
੧੭ਯਾਕੂਬ ਸੁੱਕੋਥ ਦੇ ਰਾਹ ਪੈ ਗਿਆ, ਅਤੇ ਆਪਣੇ ਲਈ ਇੱਕ ਘਰ ਬਣਾਇਆ ਅਤੇ ਆਪਣੇ ਪਸ਼ੂਆਂ ਲਈ ਛੱਪਰ ਬਣਾਏ। ਇਸ ਲਈ ਉਸ ਸਥਾਨ ਦਾ ਨਾਮ ਸੁੱਕੋਥ ਪੈ ਗਿਆ।
18 Y vino Jacob sano a la ciudad de Siquem, que es en la tierra de Canaán, cuando venía de Padan-aram, y asentó delante de la ciudad.
੧੮ਯਾਕੂਬ ਸ਼ਾਂਤੀ ਨਾਲ ਪਦਨ ਅਰਾਮ ਵਿੱਚੋਂ ਨਿੱਕਲ ਕੇ ਕਨਾਨ ਦੇਸ਼ ਦੇ ਨਗਰ ਸ਼ਕਮ ਵਿੱਚ ਆਇਆ, ਅਤੇ ਨਗਰ ਦੇ ਅੱਗੇ ਆਪਣਾ ਡੇਰਾ ਲਾਇਆ
19 Y compró una parte del campo, donde tendió su tienda, de mano de los hijos de Jamor padre de Siquem, por cien piezas de moneda.
੧੯ਅਤੇ ਪੈਲੀ ਦਾ ਖੱਤਾ ਜਿੱਥੇ ਉਸ ਨੇ ਆਪਣਾ ਤੰਬੂ ਲਾਇਆ, ਉਹ ਉਸ ਨੇ ਸ਼ਕਮ ਦੇ ਪਿਤਾ ਹਮੋਰ ਦੇ ਪੁੱਤਰਾਂ ਦੇ ਹੱਥੋਂ ਚਾਂਦੀ ਦੇ ਸੌ ਸਿੱਕਿਆਂ ਨਾਲ ਮੁੱਲ ਲਿਆ ਸੀ।
20 Y asentó allí altar, y llamóle: El Fuerte Dios de Israel.
੨੦ਉੱਥੇ ਉਸ ਨੇ ਇੱਕ ਜਗਵੇਦੀ ਬਣਾਈ ਅਤੇ ਉਸ ਦਾ ਨਾਮ ਨੂੰ ਏਲ-ਏਲੋਹੇ ਇਸਰਾਏਲ ਰੱਖਿਆ।