< Levítico 7 >
1 Esta es la Ley de la ofrenda por la culpa. Es cosa santísima.
੧ਦੋਸ਼ ਬਲੀ ਦੀ ਭੇਟ ਦੀ ਬਿਧੀ ਇਹ ਹੈ: ਉਹ ਅੱਤ ਪਵਿੱਤਰ ਹੈ।
2 En el lugar donde se degüella el holocausto degollarán la ofrenda por la culpa, y el sacerdote rociará la sangre sobre el altar por todos los lados.
੨ਜਿੱਥੇ ਉਹ ਹੋਮ ਬਲੀ ਦੀ ਭੇਟ ਨੂੰ ਵੱਢਦੇ ਹਨ, ਉੱਥੇ ਹੀ ਉਹ ਦੋਸ਼ ਬਲੀ ਦੀ ਭੇਟ ਨੂੰ ਵੱਢਣ ਅਤੇ ਉਸ ਦੇ ਲਹੂ ਤੋਂ ਜਾਜਕ ਜਗਵੇਦੀ ਦੇ ਚੁਫ਼ੇਰੇ ਛਿੜਕਣ।
3 Luego ofrecerá toda su grasa: la cola gorda, la grasa que cubre los intestinos,
੩ਅਤੇ ਉਹ ਉਸ ਦੀ ਸਾਰੀ ਚਰਬੀ ਨੂੰ ਚੜ੍ਹਾਉਣ ਅਰਥਾਤ ਮੋਟੀ ਪੂਛ ਅਤੇ ਉਹ ਚਰਬੀ ਜਿਹੜੀ ਆਂਦਰਾਂ ਨੂੰ ਢੱਕਦੀ ਹੈ।
4 los dos riñones y la grasa que los cubre y sobre los ijares, y juntamente con los riñones sacará la grasa del hígado.
੪ਦੋਵੇਂ ਗੁਰਦੇ ਅਤੇ ਲੱਕ ਦੇ ਉੱਤੇ ਜਿਹੜੀ ਚਰਬੀ ਹੈ ਅਤੇ ਉਹ ਝਿੱਲੀ ਜੋ ਕਲੇਜੇ ਉੱਤੇ ਹੈ, ਉਸ ਨੂੰ ਗੁਰਦਿਆਂ ਸਮੇਤ ਵੱਖਰੀ ਕਰੇ।
5 Luego el sacerdote lo quemará sobre el altar como ofrenda quemada a Yavé. Es sacrificio por la culpa.
੫ਅਤੇ ਜਾਜਕ ਅੱਗ ਦੀ ਭੇਟ ਕਰਕੇ ਯਹੋਵਾਹ ਦੇ ਅੱਗੇ ਜਗਵੇਦੀ ਦੇ ਉੱਤੇ ਉਨ੍ਹਾਂ ਨੂੰ ਸਾੜੇ। ਇਹ ਦੋਸ਼ ਦੀ ਭੇਟ ਹੈ।
6 Todo varón de entre los sacerdotes la comerá en un lugar santo. Es cosa santísima.
੬ਜਾਜਕਾਂ ਵਿੱਚੋਂ ਸਾਰੇ ਪੁਰਖ ਉਸ ਵਿੱਚੋਂ ਖਾ ਸਕਦੇ ਹਨ, ਉਹ ਪਵਿੱਤਰ ਸਥਾਨ ਵਿੱਚ ਖਾਧੀ ਜਾਵੇ, ਉਹ ਅੱਤ ਪਵਿੱਤਰ ਹੈ।
7 El sacrificio por el pecado es como el sacrificio por la culpa. Tienen una misma ley. Será de aquel sacerdote que haga con él el sacrificio que apacigua.
੭ਜਿਵੇਂ ਪਾਪ ਬਲੀ ਦੀ ਭੇਟ ਹੈ, ਉਸੇ ਤਰ੍ਹਾਂ ਹੀ ਦੋਸ਼ ਬਲੀ ਦੀ ਭੇਟ ਹੈ, ਉਨ੍ਹਾਂ ਦੋਹਾਂ ਦੀ ਇੱਕੋ ਹੀ ਬਿਧੀ ਹੈ। ਜਿਹੜਾ ਜਾਜਕ ਉਨ੍ਹਾਂ ਭੇਟਾਂ ਨੂੰ ਚੜ੍ਹਾ ਕੇ ਉਸ ਦਾ ਪ੍ਰਾਸਚਿਤ ਕਰੇ, ਉਹ ਹੀ ਉਸ ਨੂੰ ਰੱਖੇ।
8 El sacerdote que presente el holocausto de alguno, tendrá para él mismo la piel del holocausto que presentó.
੮ਅਤੇ ਜਿਹੜਾ ਜਾਜਕ ਕਿਸੇ ਮਨੁੱਖ ਦੀ ਹੋਮ ਦੀ ਭੇਟ ਚੜ੍ਹਾਵੇ, ਉਸ ਹੋਮ ਬਲੀ ਭੇਟ ਦੀ ਖੱਲ ਨੂੰ ਉਹ ਜਾਜਕ ਹੀ ਲੈ ਲਵੇ।
9 Toda ofrenda vegetal que sea horneada y todo lo cocinado en cazuela o en sartén será del sacerdote que la presentó.
੯ਅਤੇ ਸਾਰੀ ਮੈਦੇ ਦੀ ਭੇਟ ਜੋ ਤੰਦੂਰ ਵਿੱਚ, ਜਾਂ ਕੜਾਹੀ ਵਿੱਚ ਜਾਂ ਤਵੇ ਉੱਤੇ ਪਕਾਈ ਜਾਵੇ ਉਹ ਉਸੇ ਜਾਜਕ ਦੀ ਹੋਵੇਗੀ, ਜਿਹੜਾ ਉਸ ਨੂੰ ਚੜ੍ਹਾਵੇਗਾ।
10 Pero toda ofrenda vegetal amasada con aceite, o seca, será para todos los hijos de Aarón por igual.
੧੦ਅਤੇ ਸਾਰੀਆਂ ਮੈਦੇ ਦੀਆਂ ਭੇਟਾਂ, ਭਾਵੇਂ ਤੇਲ ਨਾਲ ਰਲੀਆਂ ਹੋਈਆਂ ਹੋਣ ਭਾਵੇਂ ਰੁੱਖੀਆਂ, ਉਹ ਹਾਰੂਨ ਦੇ ਸਾਰੇ ਪੁੱਤਰਾਂ ਨੂੰ ਇੱਕੋ ਬਰਾਬਰ ਵੰਡੀਆਂ ਜਾਣ।
11 Esta es la Ley del sacrificio de paz que se presentará a Yavé:
੧੧ਜਿਹੜੀਆਂ ਸੁੱਖ-ਸਾਂਦ ਦੀਆਂ ਭੇਟਾਂ ਯਹੋਵਾਹ ਦੇ ਅੱਗੇ ਚੜ੍ਹਾਉਣੀਆਂ ਹਨ, ਉਨ੍ਹਾਂ ਦੀ ਬਿਵਸਥਾ ਇਹ ਹੈ:
12 Si lo presenta en acción de gracias, entonces, junto con el sacrificio de acción de gracias, presentará tortas sin levadura amasadas con aceite, hojaldres sin levadura untados con aceite y tortas fritas de flor de harina amasadas con aceite.
੧੨ਜੇ ਉਹ ਉਸ ਨੂੰ ਧੰਨਵਾਦ ਦੇ ਲਈ ਚੜ੍ਹਾਵੇ ਤਾਂ ਉਹ ਆਪਣੀ ਧੰਨਵਾਦ ਦੀ ਭੇਟ ਵਿੱਚ, ਤੇਲ ਨਾਲ ਗੁੰਨ੍ਹੇ ਹੋਏ ਪਤੀਰੇ ਫੁਲਕੇ, ਤੇਲ ਨਾਲ ਚੋਪੜੀ ਹੋਈ ਪਤੀਰੀ ਮੱਠੀ ਅਤੇ ਮੈਦੇ ਦੀਆਂ ਤੇਲ ਨਾਲ ਤਲੀਆਂ ਹੋਈਆਂ ਪੂੜੀਆਂ ਚੜ੍ਹਾਵੇ,
13 Además del sacrificio de sus ofrendas de paz en acción de gracias, presentará su ofrenda con tortas de pan leudado.
੧੩ਅਤੇ ਉਹ ਆਪਣੀਆਂ ਸੁੱਖ-ਸਾਂਦ ਦੀਆਂ ਭੇਟਾਂ ਵਿੱਚ ਧੰਨਵਾਦ ਦੀ ਬਲੀ ਨਾਲ ਖ਼ਮੀਰੀ ਰੋਟੀ ਵੀ ਚੜ੍ਹਾਵੇ।
14 De esta ofrenda se presentará una parte de cada sacrificio como ofrenda alzada a Yavé, y será del sacerdote que roció la sangre del sacrificio de paz.
੧੪ਅਤੇ ਅਜਿਹੀ ਹਰੇਕ ਭੇਟ ਵਿੱਚੋਂ ਉਹ ਇੱਕ-ਇੱਕ ਰੋਟੀ ਯਹੋਵਾਹ ਦੇ ਅੱਗੇ ਚੁੱਕਣ ਦੀ ਭੇਟ ਕਰਕੇ ਚੜ੍ਹਾਵੇ ਅਤੇ ਉਹ ਉਸੇ ਜਾਜਕ ਦੀ ਹੋਵੇਗੀ, ਜਿਹੜਾ ਸੁੱਖ-ਸਾਂਦ ਦੀਆਂ ਭੇਟਾਂ ਦੇ ਲਹੂ ਨੂੰ ਛਿੜਕੇ।
15 La carne del sacrificio de paz en acción de gracias se comerá el día de su ofrecimiento. Nada se dejará para la mañana siguiente.
੧੫ਅਤੇ ਉਸ ਧੰਨਵਾਦ ਵਾਲੀ ਸੁੱਖ-ਸਾਂਦ ਦੀਆਂ ਭੇਟਾਂ ਦੀ ਬਲੀ ਦਾ ਮਾਸ, ਉਸੇ ਦਿਨ ਹੀ ਖਾਧਾ ਜਾਵੇ, ਜਿਸ ਦਿਨ ਉਹ ਚੜ੍ਹਾਇਆ ਜਾਂਦਾ ਹੈ, ਉਸ ਵਿੱਚੋਂ ਸਵੇਰ ਤੱਕ ਕੁਝ ਵੀ ਬਾਕੀ ਨਾ ਰਹੇ।
16 Pero si el sacrificio de la ofrenda es por un voto o una ofrenda voluntaria, se comerá el día cuando se presente el sacrificio y su sobrante podrá comerse al día siguiente.
੧੬ਪਰ ਜੇਕਰ ਉਸ ਦੀ ਬਲੀ ਵਿੱਚੋਂ ਕੁਝ ਚੜ੍ਹਾਵਾ ਭਾਵੇਂ ਉਹ ਸੁੱਖਣਾ ਦਾ, ਜਾਂ ਖੁਸ਼ੀ ਦੀ ਭੇਟ ਦਾ ਹੋਵੇ, ਤਾਂ ਉਹ ਉਸੇ ਦਿਨ ਖਾਧਾ ਜਾਵੇ, ਜਿਸ ਦਿਨ ਉਹ ਆਪਣੀ ਬਲੀ ਚੜ੍ਹਾਉਂਦਾ ਹੈ, ਅਤੇ ਜੋ ਬਾਕੀ ਬਚ ਜਾਵੇ ਉਹ ਦੂਜੇ ਦਿਨ ਵੀ ਖਾਧਾ ਜਾਵੇ।
17 Pero si queda parte de la carne del sacrificio sobrante para el tercer día, se quemará en el fuego,
੧੭ਪਰ ਉਸ ਬਲੀ ਦੇ ਮਾਸ ਵਿੱਚੋਂ ਜੋ ਕੁਝ ਤੀਜੇ ਦਿਨ ਤੱਕ ਬਚਿਆ ਰਹੇ, ਉਹ ਅੱਗ ਵਿੱਚ ਸਾੜਿਆ ਜਾਵੇ।
18 pues si la carne del sacrificio de paz se come el tercer día, ciertamente no será aceptado ni tomado en cuenta. Será cosa repugnante, y la persona que coma de él cargará su pecado.
੧੮ਅਤੇ ਜੇਕਰ ਉਸ ਦੀਆਂ ਸੁੱਖ-ਸਾਂਦ ਦੀਆਂ ਭੇਟਾਂ ਦੀ ਬਲੀ ਦੇ ਮਾਸ ਵਿੱਚੋਂ ਤੀਜੇ ਦਿਨ ਤੱਕ ਕੁਝ ਖਾਧਾ ਜਾਵੇ ਤਾਂ ਉਹ ਸਵੀਕਾਰ ਨਾ ਕੀਤਾ ਜਾਵੇਗਾ ਅਤੇ ਨਾ ਚੜ੍ਹਾਉਣ ਵਾਲੇ ਦੇ ਲੇਖੇ ਵਿੱਚ ਗਿਣਿਆ ਜਾਵੇਗਾ। ਉਹ ਘਿਣਾਉਣਾ ਮੰਨਿਆ ਜਾਵੇਗਾ ਅਤੇ ਜਿਹੜਾ ਮਨੁੱਖ ਉਸ ਨੂੰ ਖਾਵੇਗਾ, ਉਹ ਆਪਣਾ ਦੋਸ਼ ਆਪ ਚੁੱਕੇਗਾ।
19 La carne que toque alguna cosa impura no se comerá. Será quemada en fuego. En cuanto a la otra carne, todo el que esté limpio puede comer tal carne.
੧੯ਪਰ ਜਿਹੜਾ ਮਾਸ ਕਿਸੇ ਅਸ਼ੁੱਧ ਵਸਤੂ ਨਾਲ ਛੂਹੇ, ਉਹ ਖਾਧਾ ਨਾ ਜਾਵੇ, ਉਹ ਅੱਗ ਨਾਲ ਸਾੜਿਆ ਜਾਵੇ। ਸੁੱਖ-ਸਾਂਦ ਦੀਆਂ ਬਲੀਆਂ ਦੇ ਮਾਸ ਨੂੰ ਉਹ ਸਾਰੇ ਲੋਕ ਖਾਣ ਜੋ ਸ਼ੁੱਧ ਹੋਣ।
20 Pero la persona que esté impura y coma carne del sacrificio de paz que pertenece a Yavé, será cortada de su pueblo.
੨੦ਪਰ ਜੋ ਕੋਈ ਮਨੁੱਖ ਅਸ਼ੁੱਧ ਹੋਵੇ ਅਤੇ ਯਹੋਵਾਹ ਦੀਆਂ ਸੁੱਖ-ਸਾਂਦ ਦੀਆਂ ਭੇਟਾਂ ਦੇ ਮਾਸ ਵਿੱਚੋਂ ਕੁਝ ਖਾਵੇ ਤਾਂ ਉਹ ਮਨੁੱਖ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ।
21 Si alguno toca cosa impura, de impureza de hombre o de animal impuro, o de cualquier repugnancia impura, y luego come la carne del sacrificio de paz que pertenece a Yavé, será cortada de su pueblo.
੨੧ਅਤੇ ਜੇਕਰ ਕੋਈ ਕਿਸੇ ਅਪਵਿੱਤਰ ਵਸਤੂ ਨੂੰ ਛੂਹੇ ਅਤੇ ਯਹੋਵਾਹ ਦੀਆਂ ਸੁੱਖ-ਸਾਂਦ ਦੀਆਂ ਭੇਟਾਂ ਦੇ ਮਾਸ ਵਿੱਚੋਂ ਕੁਝ ਖਾਵੇ ਤਾਂ ਉਹ ਵੀ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ। ਭਾਵੇਂ ਉਹ ਮਨੁੱਖ ਦੀ ਕੋਈ ਅਸ਼ੁੱਧ ਵਸਤੂ, ਜਾਂ ਅਸ਼ੁੱਧ ਪਸ਼ੂ, ਜਾਂ ਕੋਈ ਵੀ ਅਸ਼ੁੱਧ ਜਾਂ ਘਿਣਾਉਣੀ ਵਸਤੂ ਹੋਵੇ।
੨੨ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ,
23 Habla a los hijos de Israel: No comerán grasa de becerro, ni de cordero, ni de cabra.
੨੩ਇਸਰਾਏਲੀਆਂ ਨੂੰ ਆਖ ਕਿ ਤੁਸੀਂ ਕਿਸੇ ਪ੍ਰਕਾਰ ਦੀ ਚਰਬੀ ਨਾ ਖਾਣਾ, ਭਾਵੇਂ ਬਲ਼ਦ ਦੀ, ਭਾਵੇਂ ਭੇਡ ਦੀ, ਭਾਵੇਂ ਬੱਕਰੇ ਦੀ ਹੋਵੇ।
24 La grasa de animal muerto o destrozado podrá servir para cualquier uso, pero ciertamente no la comerán.
੨੪ਅਤੇ ਜਿਹੜਾ ਪਸ਼ੂ ਆਪ ਮਰ ਜਾਵੇ ਜਾਂ ਕਿਸੇ ਦੂਜੇ ਪਸ਼ੂ ਦੁਆਰਾ ਪਾੜਿਆ ਜਾਵੇ, ਉਸ ਦੀ ਚਰਬੀ ਹੋਰ ਕਿਸੇ ਕੰਮ ਵਿੱਚ ਵਰਤੀ ਜਾਵੇ ਪਰ ਤੁਸੀਂ ਕਿਸੇ ਵੀ ਤਰ੍ਹਾਂ ਉਸ ਨੂੰ ਨਾ ਖਾਇਓ।
25 Porque cualquiera que coma la grasa del animal del cual se ofrece sacrificio que apacigua a Yavé será cortada de su pueblo.
੨੫ਕੋਈ ਵੀ ਜਿਹੜਾ ਅਜਿਹੇ ਪਸ਼ੂ ਦੀ ਚਰਬੀ ਨੂੰ ਖਾਵੇ, ਜਿਸ ਨੂੰ ਮਨੁੱਖ ਯਹੋਵਾਹ ਦੇ ਅੱਗੇ ਅੱਗ ਦੀ ਭੇਟ ਕਰਕੇ ਚੜ੍ਹਾਉਂਦੇ ਹਨ ਤਾਂ ਉਸ ਨੂੰ ਖਾਣ ਵਾਲਾ ਮਨੁੱਖ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ।
26 Además, no comerán sangre ni de aves ni de bestias, en ningún lugar donde vivan.
੨੬ਅਤੇ ਤੁਸੀਂ ਆਪਣੇ ਸਾਰੇ ਨਿਵਾਸ ਸਥਾਨਾਂ ਵਿੱਚ ਕਿਸੇ ਪ੍ਰਕਾਰ ਦਾ ਲਹੂ ਭਾਵੇਂ ਪੰਛੀ ਦਾ, ਭਾਵੇਂ ਪਸ਼ੂ ਦਾ ਹੋਵੇ, ਨਾ ਖਾਣਾ।
27 Cualquier persona que coma sangre será cortada de su pueblo.
੨੭ਜਿਹੜਾ ਮਨੁੱਖ ਕਿਸੇ ਪ੍ਰਕਾਰ ਦਾ ਮਾਸ ਲਹੂ ਸਮੇਤ ਖਾਵੇ, ਉਹ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ।
੨੮ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ,
29 Habla a los hijos de Israel: El que presente un sacrificio de paz ante Yavé, conducirá su animal para el sacrificio de paz ante Yavé.
੨੯ਇਸਰਾਏਲੀਆਂ ਨੂੰ ਇਹ ਆਖ ਕਿ ਜੋ ਕੋਈ ਯਹੋਵਾਹ ਦੇ ਅੱਗੇ ਆਪਣੀਆਂ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾਵੇ, ਉਹ ਆਪਣੀਆਂ ਉਸੇ ਸੁੱਖ-ਸਾਂਦ ਦੀਆਂ ਭੇਟਾਂ ਵਿੱਚੋਂ ਯਹੋਵਾਹ ਦੇ ਅੱਗੇ ਲਿਆਵੇ।
30 Sus propias manos llevarán el animal que se quemará para Yavé. Presentará la grasa y el pecho. El pecho será ofrecido como ofrenda mecida a Yavé.
੩੦ਉਹ ਆਪਣੇ ਹੱਥ ਨਾਲ ਯਹੋਵਾਹ ਦੀਆਂ ਅੱਗ ਦੀਆਂ ਭੇਟਾਂ ਲਿਆਵੇ ਅਰਥਾਤ ਛਾਤੀ ਦੇ ਸਮੇਤ ਚਰਬੀ ਲਿਆਵੇ, ਤਾਂ ਜੋ ਛਾਤੀ ਯਹੋਵਾਹ ਦੇ ਅੱਗੇ ਹਿਲਾਉਣ ਦੀ ਭੇਟ ਕਰਕੇ ਹਿਲਾਈ ਜਾਵੇ।
31 El sacerdote quemará la grasa en el altar, pero el pecho será para Aarón y sus hijos.
੩੧ਅਤੇ ਜਾਜਕ ਚਰਬੀ ਨੂੰ ਜਗਵੇਦੀ ਉੱਤੇ ਸਾੜੇ ਪਰ ਛਾਤੀ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਮਿਲ ਜਾਵੇ।
32 También darán el muslo derecho de sus ofrendas de paz al sacerdote como ofrenda mecida.
੩੨ਅਤੇ ਤੁਸੀਂ ਆਪਣੀਆਂ ਸੁੱਖ-ਸਾਂਦ ਦੀਆਂ ਭੇਟਾਂ ਵਿੱਚੋਂ ਸੱਜੇ ਪੱਟ ਨੂੰ ਚੁੱਕਣ ਦੀ ਭੇਟ ਕਰਕੇ ਜਾਜਕ ਨੂੰ ਦੇਣਾ।
33 El hijo de Aarón que ofrezca la sangre del sacrificio de paz y la grasa recibirá el muslo derecho como porción suya.
੩੩ਹਾਰੂਨ ਦੇ ਪੁੱਤਰਾਂ ਵਿੱਚੋਂ ਜਿਹੜਾ ਸੁੱਖ-ਸਾਂਦ ਦੀਆਂ ਭੇਟਾਂ ਦਾ ਲਹੂ ਅਤੇ ਚਰਬੀ ਚੜ੍ਹਾਵੇ, ਸੱਜਾ ਪੱਟ ਉਸੇ ਦਾ ਹਿੱਸਾ ਹੋਵੇਗਾ।
34 Porque Yo tomé el pecho que se mece y el muslo que se alza de los sacrificios de paz de los hijos de Israel, y los concedí al sacerdote Aarón y a sus hijos como estatuto perpetuo para los hijos de Israel.
੩੪ਕਿਉਂ ਜੋ ਇਸਰਾਏਲੀਆਂ ਦੀਆਂ ਸੁੱਖ-ਸਾਂਦ ਦੀਆਂ ਬਲੀਆਂ ਦੀਆਂ ਭੇਟਾਂ ਵਿੱਚੋਂ ਹਿਲਾਉਣ ਦੀ ਭੇਟ ਦੀ ਛਾਤੀ ਅਤੇ ਚੁੱਕਣ ਦੀ ਭੇਟ ਵਿੱਚੋਂ ਪੱਟ ਨੂੰ ਲੈ ਕੇ ਮੈਂ ਹਾਰੂਨ ਜਾਜਕ ਅਤੇ ਉਸ ਦੇ ਪੁੱਤਰਾਂ ਨੂੰ ਦਿੱਤਾ ਹੈ ਤਾਂ ਜੋ ਇਹ ਇਸਰਾਏਲੀਆਂ ਵੱਲੋਂ ਉਨ੍ਹਾਂ ਦਾ ਸਦਾ ਲਈ ਹੱਕ ਬਣਿਆ ਰਹੇ।
35 Tal es la porción para Aarón y sus hijos de las ofrendas quemadas a Yavé, desde el día cuando Él los consagró para servir como sacerdotes de Yavé.
੩੫ਜਿਸ ਦਿਨ ਹਾਰੂਨ ਅਤੇ ਉਸ ਦੇ ਪੁੱਤਰ ਯਹੋਵਾਹ ਦੇ ਸਨਮੁਖ ਜਾਜਕਾਈ ਲਈ ਨਿਯੁਕਤ ਕੀਤੇ ਗਏ, ਉਸੇ ਦਿਨ ਯਹੋਵਾਹ ਦੀਆਂ ਅੱਗ ਦੀਆਂ ਭੇਟਾਂ ਵਿੱਚੋਂ ਉਨ੍ਹਾਂ ਦਾ ਇਹੋ ਮਸਹ ਕਰਨ ਦਾ ਹੱਕ ਠਹਿਰਾਇਆ ਗਿਆ।
36 Es lo que Yavé ordenó que se les dé como estatuto perpetuo en sus generaciones, desde el día cuando fueron ungidos por los hijos de Israel.
੩੬ਜਿਸ ਦਿਨ ਯਹੋਵਾਹ ਨੇ ਉਨ੍ਹਾਂ ਨੂੰ ਮਸਹ ਕੀਤਾ, ਉਸੇ ਦਿਨ ਉਸ ਨੇ ਹੁਕਮ ਦਿੱਤਾ ਕਿ ਉਨ੍ਹਾਂ ਨੂੰ ਇਸਰਾਏਲੀਆਂ ਵੱਲੋਂ ਇਹ ਹਿੱਸਾ ਰੋਜ਼ ਮਿਲਿਆ ਕਰੇ, ਪੀੜ੍ਹੀਓਂ ਪੀੜ੍ਹੀ ਉਨ੍ਹਾਂ ਦਾ ਇਹੋ ਹੱਕ ਠਹਿਰਾਇਆ ਗਿਆ ਹੈ।
37 Tal es la Ley del holocausto, de la ofrenda vegetal, de la ofrenda por el pecado, de la ofrenda por la culpa, de las consagraciones y del sacrificio de las ofrendas de paz
੩੭ਹੋਮ ਬਲੀ ਦੀ ਭੇਟ, ਮੈਦੇ ਦੀ ਭੇਟ, ਪਾਪ ਬਲੀ, ਦੋਸ਼ ਬਲੀ ਦੀ ਭੇਟ, ਜਾਜਕਾਂ ਨੂੰ ਪਵਿੱਤਰ ਠਹਿਰਾਉਣ ਦੀ ਬਲੀ ਅਤੇ ਸੁੱਖ-ਸਾਂਦ ਦੀਆਂ ਭੇਟਾਂ ਦੀ ਇਹੋ ਬਿਵਸਥਾ ਹੈ।
38 que Yavé ordenó a Moisés en la montaña Sinaí el día cuando mandó a los hijos de Israel que presentaran sus ofrendas ante Yavé en el desierto de Sinaí.
੩੮ਜਦ ਯਹੋਵਾਹ ਨੇ ਸੀਨਈ ਪਰਬਤ ਦੇ ਉਜਾੜ ਵਿੱਚ ਮੂਸਾ ਨੂੰ ਹੁਕਮ ਦਿੱਤਾ ਕਿ ਇਸਰਾਏਲੀ ਯਹੋਵਾਹ ਲਈ ਕਿਹੜੀਆਂ-ਕਿਹੜੀਆਂ ਭੇਟਾਂ ਚੜ੍ਹਾਉਣ, ਤਦ ਉਸ ਨੇ ਉਨ੍ਹਾਂ ਨੂੰ ਇਹੋ ਬਿਵਸਥਾ ਦਿੱਤੀ ਸੀ।