< Isaías 56 >
1 Yavé dice: Guarden el juicio recto y practiquen la justicia, porque mi salvación está a punto de venir y mi justicia a punto de ser revelada.
੧ਯਹੋਵਾਹ ਇਹ ਆਖਦਾ ਹੈ, ਇਨਸਾਫ਼ ਦੀ ਪਾਲਣਾ ਕਰੋ ਅਤੇ ਧਰਮ ਦੇ ਕੰਮ ਕਰੋ, ਕਿਉਂ ਜੋ ਮੇਰਾ ਛੁਟਕਾਰਾ ਨੇੜੇ ਆਉਣ ਵਾਲਾ ਹੈ, ਅਤੇ ਮੇਰਾ ਧਰਮ ਪਰਗਟ ਹੋਣ ਵਾਲਾ ਹੈ।
2 Inmensamente feliz el hombre que hace esto, el hijo de hombre que se aferra a ello, que guarda el sábado y no lo profana, que guarda su mano de hacer cualquier mal.
੨ਧੰਨ ਹੈ ਉਹ ਮਨੁੱਖ ਜੋ ਇਹ ਕਰਦਾ ਹੈ, ਅਤੇ ਆਦਮ-ਵੰਸ਼ੀ ਜੋ ਇਸ ਨੂੰ ਫੜ੍ਹ ਕੇ ਰੱਖਦਾ ਹੈ, ਜੋ ਸਬਤ ਨੂੰ ਬਿਨ੍ਹਾਂ ਭਰਿਸ਼ਟ ਕੀਤੇ ਮੰਨਦਾ ਹੈ, ਅਤੇ ਆਪਣਾ ਹੱਥ ਹਰ ਬਦੀ ਨੂੰ ਕਰਨ ਤੋਂ ਰੋਕਦਾ ਹੈ।
3 No diga el extranjero que se unió a Yavé: Ciertamente Yavé me separará de su pueblo. Ni diga el eunuco: Ciertamente soy un árbol seco.
੩ਪਰਦੇਸੀ ਜਿਸ ਨੇ ਆਪਣੇ ਆਪ ਨੂੰ ਯਹੋਵਾਹ ਦੇ ਮਗਰ ਲਾ ਲਿਆ ਹੈ, ਉਹ ਇਹ ਨਾ ਆਖੇ, ਯਹੋਵਾਹ ਮੈਨੂੰ ਆਪਣੀ ਪਰਜਾ ਵਿੱਚੋਂ ਅੱਡ ਕਰ ਦੇਵੇਗਾ, ਨਾ ਖੁਸਰਾ ਇਹ ਆਖੇ, ਵੇਖੋ, ਮੈਂ ਸੁੱਕਾ ਰੁੱਖ ਹਾਂ।
4 Porque Yavé dice: A los eunucos que guardan mis sábados, que escogen lo que me agrada y se aferran a mi Pacto,
੪ਕਿਉਂਕਿ ਖੁਸਰੇ ਜੋ ਮੇਰੇ ਸਬਤਾਂ ਨੂੰ ਮੰਨਦੇ ਹਨ, ਅਤੇ ਜੋ ਕੁਝ ਮੈਨੂੰ ਭਾਉਂਦਾ ਉਹ ਹੀ ਚੁਣਦੇ, ਅਤੇ ਮੇਰੇ ਨੇਮ ਨੂੰ ਫੜ੍ਹੀ ਰੱਖਦੇ ਹਨ, ਉਨ੍ਹਾਂ ਨੂੰ ਯਹੋਵਾਹ ਇਹ ਆਖਦਾ ਹੈ,
5 les daré entrada a mi Casa, y un nombre mejor que el de hijos e hijas dentro de mis muros. Les daré un nombre eterno que no será cortado.
੫ਮੈਂ ਉਨ੍ਹਾਂ ਨੂੰ ਆਪਣੇ ਘਰ ਵਿੱਚ ਅਤੇ ਆਪਣੀਆਂ ਕੰਧਾਂ ਦੇ ਅੰਦਰ, ਇੱਕ ਯਾਦਗਾਰ ਅਤੇ ਇੱਕ ਨਾਮ ਦਿਆਂਗਾ, ਜੋ ਪੁੱਤਰਾਂ ਅਤੇ ਧੀਆਂ ਨਾਲੋਂ ਵੀ ਉੱਤਮ ਹੋਵੇਗਾ। ਮੈਂ ਉਹਨਾਂ ਨੂੰ ਇੱਕ ਸਦੀਪਕ ਨਾਮ ਦਿਆਂਗਾ, ਜੋ ਮਿਟਾਇਆ ਨਾ ਜਾਵੇਗਾ।
6 En cuanto a los extranjeros que se adhieren a Yavé para servirle, que aman el Nombre de Yavé para ser sus esclavos, guardan el sábado sin profanarlo y se aferran a mi Pacto,
੬ਪਰਦੇਸੀ ਜਿਨ੍ਹਾਂ ਨੇ ਆਪਣੇ ਆਪ ਨੂੰ ਯਹੋਵਾਹ ਦੇ ਮਗਰ ਲਾ ਲਿਆ ਹੈ, ਕਿ ਉਹ ਉਸ ਦੀ ਸੇਵਾ ਕਰਨ ਅਤੇ ਯਹੋਵਾਹ ਦੇ ਨਾਮ ਨਾਲ ਪ੍ਰੇਮ ਰੱਖਣ, ਅਤੇ ਉਸ ਦੇ ਦਾਸ ਹੋਣ, ਹਰੇਕ ਜੋ ਸਬਤ ਨੂੰ ਬਿਨ੍ਹਾਂ ਭਰਿਸ਼ਟ ਕੀਤੇ ਮੰਨਦਾ, ਅਤੇ ਮੇਰੇ ਨੇਮ ਨੂੰ ਫੜ੍ਹੀ ਰੱਖਦਾ ਹੈ,
7 ordenaré que sean conducidos a mi Santa Montaña y se alegren en mi Casa de Oración. Sus holocaustos y sus sacrificios serán aceptos sobre mi altar, porque mi Casa será llamada Casa de Oración para todos los pueblos.
੭ਇਹਨਾਂ ਨੂੰ ਮੈਂ ਆਪਣੇ ਪਵਿੱਤਰ ਪਰਬਤ ਉੱਤੇ ਲਿਆਵਾਂਗਾ ਅਤੇ ਉਹਨਾਂ ਨੂੰ ਆਪਣੇ ਪ੍ਰਾਰਥਨਾ ਘਰ ਵਿੱਚ ਅਨੰਦ ਦੁਆਵਾਂਗਾ, ਉਹਨਾਂ ਦੀਆਂ ਹੋਮ ਬਲੀਆਂ ਅਤੇ ਬਲੀਦਾਨ ਮੇਰੀ ਜਗਵੇਦੀ ਉੱਤੇ ਕਬੂਲ ਹੋਣਗੇ, ਮੇਰਾ ਘਰ ਸਾਰਿਆਂ ਲੋਕਾਂ ਲਈ ਪ੍ਰਾਰਥਨਾ ਦਾ ਘਰ ਸਦਾਵੇਗਾ।
8 Palabra de ʼAdonay Yavé, Quien reúne a los dispersos de Israel: Aún reuniré con él a sus ya reunidos.
੮ਪ੍ਰਭੂ ਯਹੋਵਾਹ ਜੋ ਇਸਰਾਏਲ ਦੇ ਕੱਢੇ ਹੋਇਆਂ ਨੂੰ ਇਕੱਠਾ ਕਰਦਾ ਹੈ, ਉਸ ਦਾ ਵਾਕ ਹੈ, - ਮੈਂ ਹੋਰਨਾਂ ਨੂੰ ਉਹ ਦੇ ਕੋਲ ਉਨ੍ਹਾਂ ਇਕੱਠਿਆਂ ਹੋਇਆਂ ਦੇ ਨਾਲ ਇਕੱਠਾ ਕਰਾਂਗਾ।
9 Vengan a devorar, ustedes todas bestias del campo y del bosque.
੯ਹੇ ਮੈਦਾਨ ਦੇ ਸਾਰੇ ਜੰਤੂਓ, ਹੇ ਜੰਗਲ ਦੇ ਸਾਰੇ ਜਾਨਵਰੋਂ! ਖਾਣ ਲਈ ਆ ਜਾਓ!
10 Sus centinelas están ciegos, todos ellos ignorantes. Todos ellos son perros mudos, incapaces de ladrar, soñolientos echados, amantes del sueño.
੧੦ਉਹ ਦੇ ਰਾਖੇ ਅੰਨ੍ਹੇ ਹਨ, ਉਹ ਸਾਰੇ ਬੇਸਮਝ ਹਨ, ਉਹ ਸਾਰੇ ਗੁੰਗੇ ਕੁੱਤੇ ਹਨ, ਉਹ ਭੌਂਕ ਨਹੀਂ ਸਕਦੇ, ਉਹ ਸੁਫ਼ਨੇ ਵੇਖਦੇ, ਲੰਮੇ ਪੈਂਦੇ ਅਤੇ ਨੀਂਦਰ ਦੇ ਪ੍ਰੇਮੀ ਹਨ।
11 Son perros insaciables. Son los pastores que no saben distinguir. Todos ellos siguen sus propios caminos, cada uno tras su propio provecho.
੧੧ਇਹ ਕੁੱਤੇ ਬਹੁਤ ਭੁੱਖੇ ਹਨ, ਇਹ ਰੱਜਣਾ ਨਹੀਂ ਜਾਣਦੇ, ਅਤੇ ਇਹ ਅਯਾਲੀ ਸਮਝ ਨਹੀਂ ਰੱਖਦੇ, ਇਹਨਾਂ ਸਾਰਿਆਂ ਨੇ ਆਪਣੇ-ਆਪਣੇ ਲਾਭ ਲਈ ਆਪਣਾ-ਆਪਣਾ ਮਾਰਗ ਚੁਣ ਲਿਆ ਹੈ।
12 Vengan, dicen, bebamos vino. Embriaguémonos con licor, y el día de mañana será como hoy, o aún más abundante.
੧੨ਆਓ, ਉਹ ਸਾਰੇ ਆਖਦੇ ਹਨ, ਅਸੀਂ ਮਧ ਲਿਆਈਏ ਅਤੇ ਰੱਜ ਕੇ ਪੀਵੀਏ, ਕੱਲ ਦਾ ਦਿਨ ਅੱਜ ਜਿਹਾ ਹੋਵੇਗਾ ਸਗੋਂ ਬਹੁਤ ਹੀ ਵੱਧ ਕੇ ਹੋਵੇਗਾ।