< Génesis 5 >
1 Este es el rollo de las generaciones de Adán. El día cuando ʼElohim creó al hombre, lo hizo a imagen de ʼElohim.
੧ਇਹ ਆਦਮ ਦੀ ਵੰਸ਼ਾਵਲੀ ਦੀ ਪੋਥੀ ਹੈ। ਜਿਸ ਦਿਨ ਪਰਮੇਸ਼ੁਰ ਨੇ ਆਦਮ ਦੀ ਰਚਨਾ ਕੀਤੀ, ਉਸ ਨੇ ਪਰਮੇਸ਼ੁਰ ਵਰਗਾ ਉਸ ਨੂੰ ਬਣਾਇਆ।
2 Varón y hembra los creó, y los bendijo. El día cuando fueron creados los llamó Adán.
੨ਨਰ ਨਾਰੀ ਕਰਕੇ ਉਨ੍ਹਾਂ ਦੀ ਰਚਨਾ ਕੀਤੀ ਤੇ ਉਨ੍ਹਾਂ ਨੂੰ ਅਸੀਸ ਦਿੱਤੀ ਅਤੇ ਜਿਸ ਦਿਨ ਉਨ੍ਹਾਂ ਨੂੰ ਉਤਪਤ ਕੀਤਾ ਉਨ੍ਹਾਂ ਦਾ ਨਾਮ ਆਦਮ ਰੱਖਿਆ।
3 Adán vivió 130 años y engendró [un hijo] a su semejanza, conforme a su imagen, y lo llamó Set.
੩ਆਦਮ ਇੱਕ ਸੌ ਤੀਹ ਸਾਲ ਦਾ ਹੋਇਆ ਤਾਂ ਉਸ ਤੋਂ ਇੱਕ ਪੁੱਤਰ ਉਸ ਵਰਗਾ ਤੇ ਉਸ ਦੇ ਸਰੂਪ ਵਿੱਚ ਪੈਦਾ ਹੋਇਆ ਅਤੇ ਉਸ ਨੇ ਉਹ ਦਾ ਨਾਮ ਸੇਥ ਰੱਖਿਆ।
4 Después de engendrar a Set, los días de Adán fueron 800 años, y engendró hijos e hijas.
੪ਸੇਥ ਦੇ ਜੰਮਣ ਦੇ ਬਾਅਦ ਆਦਮ ਅੱਠ ਸੌ ਸਾਲ ਤੱਕ ਜੀਉਂਦਾ ਰਿਹਾ, ਅਤੇ ਉਸ ਤੋਂ ਹੋਰ ਵੀ ਪੁੱਤਰ ਧੀਆਂ ਜੰਮੇ।
5 Fueron todos los días que vivió Adán 930 años, y murió.
੫ਆਦਮ ਦੀ ਸਾਰੀ ਉਮਰ ਨੌ ਸੌ ਤੀਹ ਸਾਲਾਂ ਦੀ ਹੋਈ ਤਦ ਉਹ ਮਰ ਗਿਆ।
6 Set vivió 105 años y engendró a Enós.
੬ਸੇਥ ਇੱਕ ਸੌ ਪੰਜ ਸਾਲਾਂ ਦਾ ਸੀ ਤਦ ਉਸ ਤੋਂ ਅਨੋਸ਼ ਜੰਮਿਆ।
7 Set vivió después de engendrar a Enós 807 años, y engendró hijos e hijas.
੭ਅਤੇ ਅਨੋਸ਼ ਦੇ ਜੰਮਣ ਦੇ ਪਿੱਛੋਂ ਸੇਥ ਅੱਠ ਸੌ ਸੱਤ ਸਾਲਾਂ ਤੱਕ ਜੀਉਂਦਾ ਰਿਹਾ ਅਤੇ ਉਸ ਤੋਂ ਹੋਰ ਵੀ ਪੁੱਤਰ ਧੀਆਂ ਜੰਮੇ।
8 Los días de Set fueron 912 años, y murió.
੮ਸੇਥ ਦੀ ਸਾਰੀ ਉਮਰ ਨੌ ਸੌ ਬਾਰਾਂ ਸਾਲਾਂ ਦੀ ਹੋਈ ਤਦ ਉਹ ਮਰ ਗਿਆ।
9 Enós vivió 90 años y engendró a Cainán.
੯ਅਨੋਸ਼ ਨੱਬੇ ਸਾਲਾਂ ਦਾ ਸੀ ਤਾਂ ਉਸ ਤੋਂ ਕੇਨਾਨ ਜੰਮਿਆ।
10 Después de engendrar a Cainán, Enós vivió 815 años, y engendró hijos e hijas.
੧੦ਅਤੇ ਕੇਨਾਨ ਦੇ ਜੰਮਣ ਦੇ ਪਿੱਛੋਂ ਅਨੋਸ਼ ਅੱਠ ਸੌ ਪੰਦਰਾਂ ਸਾਲਾਂ ਤੱਕ ਜੀਉਂਦਾ ਰਿਹਾ ਅਤੇ ਉਸ ਤੋਂ ਹੋਰ ਵੀ ਪੁੱਤਰ ਧੀਆਂ ਜੰਮੇ।
11 Los días de Enós fueron 905 años, y murió.
੧੧ਅਨੋਸ਼ ਦੀ ਸਾਰੀ ਉਮਰ ਨੌ ਸੌ ਪੰਜ ਸਾਲਾਂ ਦੀ ਹੋਈ ਤਦ ਉਹ ਮਰ ਗਿਆ।
12 Cainán vivió 70 años y engendró a Mahalaleel.
੧੨ਕੇਨਾਨ ਸੱਤਰ ਸਾਲਾਂ ਦਾ ਸੀ ਤਦ ਉਸ ਤੋਂ ਮਹਲਲੇਲ ਜੰਮਿਆ
13 Después de engendrar a Mahalaleel, Cainán vivió 840 años, y engendró hijos e hijas.
੧੩ਅਤੇ ਮਹਲਲੇਲ ਦੇ ਜੰਮਣ ਦੇ ਪਿੱਛੋਂ ਕੇਨਾਨ ਅੱਠ ਸੌ ਚਾਲ੍ਹੀ ਸਾਲਾਂ ਤੱਕ ਜੀਉਂਦਾ ਰਿਹਾ ਅਤੇ ਉਸ ਤੋਂ ਹੋਰ ਵੀ ਪੁੱਤਰ ਧੀਆਂ ਜੰਮੇ।
14 Los días de Cainán fueron 910 años, y murió.
੧੪ਕੇਨਾਨ ਦੀ ਸਾਰੀ ਉਮਰ ਨੌ ਸੌ ਦਸਾਂ ਸਾਲਾਂ ਦੀ ਹੋਈ ਤਦ ਉਹ ਮਰ ਗਿਆ।
15 Mahalaleel vivió 65 años y engendró a Jared.
੧੫ਮਹਲਲੇਲ ਪੈਂਹਠ ਸਾਲਾਂ ਦਾ ਸੀ ਤਦ ਉਸ ਤੋਂ ਯਰਦ ਜੰਮਿਆ
16 Después de engendrar a Jared, Mahalaleel vivió 830 años, y engendró hijos e hijas.
੧੬ਅਤੇ ਯਰਦ ਦੇ ਜੰਮਣ ਦੇ ਪਿੱਛੋਂ ਮਹਲਲੇਲ ਅੱਠ ਸੌ ਤੀਹ ਸਾਲਾਂ ਤੱਕ ਜੀਉਂਦਾ ਰਿਹਾ ਅਤੇ ਉਸ ਤੋਂ ਹੋਰ ਵੀ ਪੁੱਤਰ ਧੀਆਂ ਜੰਮੇ।
17 Los días de Mahalaleel fueron 895 años, y murió.
੧੭ਮਹਲਲੇਲ ਦੀ ਸਾਰੀ ਉਮਰ ਅੱਠ ਸੌ ਪਚਾਨਵੇਂ ਸਾਲਾਂ ਦੀ ਹੋਈ, ਤਦ ਉਹ ਮਰ ਗਿਆ।
18 Jared vivió 162 años y engendró a Enoc.
੧੮ਯਰਦ ਇੱਕ ਸੌ ਬਾਹਠ ਸਾਲਾਂ ਦਾ ਸੀ ਤਦ ਉਸ ਤੋਂ ਹਨੋਕ ਜੰਮਿਆ
19 Después de engendrar a Enoc, Jared vivió 800 años, y engendró hijos e hijas.
੧੯ਅਤੇ ਹਨੋਕ ਦੇ ਜੰਮਣ ਦੇ ਪਿੱਛੋਂ ਯਰਦ ਅੱਠ ਸੌ ਸਾਲਾਂ ਤੱਕ ਜੀਉਂਦਾ ਰਿਹਾ ਅਤੇ ਉਸ ਤੋਂ ਹੋਰ ਵੀ ਪੁੱਤਰ ਧੀਆਂ ਜੰਮੇ।
20 Los días de Jared fueron 962 años, y murió.
੨੦ਯਰਦ ਦੀ ਸਾਰੀ ਉਮਰ ਨੌ ਸੌ ਬਾਹਠ ਸਾਲਾਂ ਦੀ ਹੋਈ, ਤਦ ਉਹ ਮਰ ਗਿਆ।
21 Enoc vivió 65 años y engendró a Matusalén.
੨੧ਹਨੋਕ ਪੈਂਹਠ ਸਾਲਾਂ ਦਾ ਸੀ ਤਦ ਉਸ ਤੋਂ ਮਥੂਸਲਹ ਜੰਮਿਆ,
22 Enoc anduvo con ʼElohim 300 años después de engendrar a Matusalén, y engendró hijos e hijas.
੨੨ਅਤੇ ਮਥੂਸਲਹ ਦੇ ਜੰਮਣ ਦੇ ਪਿੱਛੋਂ ਹਨੋਕ ਤਿੰਨ ਸੌ ਸਾਲਾਂ ਤੱਕ ਪਰਮੇਸ਼ੁਰ ਦੇ ਸੰਗ-ਸੰਗ ਚਲਦਾ ਰਿਹਾ ਅਤੇ ਉਸ ਤੋਂ ਹੋਰ ਵੀ ਪੁੱਤਰ ਅਤੇ ਧੀਆਂ ਜੰਮੇ।
23 Los días de Enoc fueron 365 años.
੨੩ਹਨੋਕ ਦੀ ਸਾਰੀ ਉਮਰ ਤਿੰਨ ਸੌ ਪੈਂਹਠ ਸਾਲਾਂ ਦੀ ਸੀ।
24 Enoc anduvo con ʼElohim, y desapareció, porque ʼElohim lo arrebató.
੨੪ਹਨੋਕ ਪਰਮੇਸ਼ੁਰ ਦੇ ਸੰਗ-ਸੰਗ ਚਲਦਾ ਹੋਇਆ ਅਲੋਪ ਹੋ ਗਿਆ ਕਿਉਂ ਜੋ ਪਰਮੇਸ਼ੁਰ ਨੇ ਉਸ ਨੂੰ ਉਠਾ ਲਿਆ।
25 Matusalén vivió 187 años y engendró a Lamec.
੨੫ਮਥੂਸਲਹ ਇੱਕ ਸੌ ਸਤਾਸੀ ਸਾਲਾਂ ਦਾ ਸੀ ਤਦ ਉਸ ਤੋਂ ਲਾਮਕ ਜੰਮਿਆ,
26 Después de engendrar a Lamec, Matusalén vivió 782 años, y engendró hijos e hijas.
੨੬ਅਤੇ ਲਾਮਕ ਦੇ ਜੰਮਣ ਦੇ ਪਿੱਛੋਂ ਮਥੂਸਲਹ ਸੱਤ ਸੌ ਬਿਆਸੀ ਸਾਲਾਂ ਤੱਕ ਜੀਉਂਦਾ ਰਿਹਾ ਅਤੇ ਉਸ ਤੋਂ ਹੋਰ ਵੀ ਪੁੱਤਰ ਅਤੇ ਧੀਆਂ ਜੰਮੇ।
27 Los días de Matusalén fueron 969 años, y murió.
੨੭ਮਥੂਸਲਹ ਦੀ ਸਾਰੀ ਉਮਰ ਨੌ ਸੌ ਉਨਹੱਤਰ ਸਾਲਾਂ ਦੀ ਹੋਈ, ਤਦ ਉਹ ਮਰ ਗਿਆ।
28 Lamec vivió 182 años y engendró un hijo.
੨੮ਲਾਮਕ ਇੱਕ ਸੌ ਬਿਆਸੀ ਸਾਲਾਂ ਦਾ ਸੀ ਤਦ ਉਸ ਤੋਂ ਇੱਕ ਪੁੱਤਰ ਜੰਮਿਆ
29 Lo llamó Noé, y dijo: Éste nos aliviará de nuestras obras, de la fatiga de nuestras manos y de la tierra que Yavé maldijo.
੨੯ਅਤੇ ਉਸ ਨੇ ਇਹ ਆਖ ਕੇ ਉਹ ਦਾ ਨਾਮ ਨੂਹ ਰੱਖਿਆ ਕਿ ਇਹ ਸਾਨੂੰ ਸਾਡੀ ਮਿਹਨਤ ਤੋਂ ਅਤੇ ਸਾਡੇ ਹੱਥਾਂ ਦੀ ਸਖ਼ਤ ਕਮਾਈ ਤੋਂ ਜਿਹੜੀ ਜ਼ਮੀਨ ਦੇ ਕਾਰਨ ਸਾਡੇ ਉੱਤੇ ਆਈ ਹੈ, ਜਿਸ ਉੱਤੇ ਯਹੋਵਾਹ ਦਾ ਸਰਾਪ ਪਿਆ ਹੋਇਆ ਹੈ, ਸ਼ਾਂਤੀ ਦੇਵੇਗਾ।
30 Después de engendrar a Noé, Lamec vivió 595 años, y engendró hijos e hijas.
੩੦ਨੂਹ ਦੇ ਜੰਮਣ ਦੇ ਪਿੱਛੋਂ ਲਾਮਕ ਪੰਜ ਸੌ ਪਚਾਨਵੇਂ ਸਾਲਾਂ ਤੱਕ ਜੀਉਂਦਾ ਰਿਹਾ ਅਤੇ ਉਸ ਤੋਂ ਹੋਰ ਵੀ ਪੁੱਤਰ ਅਤੇ ਧੀਆਂ ਜੰਮੇ।
31 Los días de Lamec fueron 777 años, y murió.
੩੧ਲਾਮਕ ਦੀ ਸਾਰੀ ਉਮਰ ਸੱਤ ਸੌ ਸਤੱਤਰ ਸਾਲਾਂ ਦੀ ਹੋਈ, ਤਦ ਉਹ ਮਰ ਗਿਆ।
32 Cuando Noé tenía 500 años había engendrado a Sem, Cam y Jafet.
੩੨ਨੂਹ ਪੰਜ ਸੌ ਸਾਲਾਂ ਦਾ ਸੀ, ਤਦ ਨੂਹ ਤੋਂ ਸ਼ੇਮ, ਹਾਮ ਤੇ ਯਾਫ਼ਥ ਜੰਮੇ।