< Génesis 44 >

1 Luego él ordenó al administrador de su casa: Llena de comida los sacos de estos hombres, tanto como puedan llevar, y pon la plata de cada uno en la boca de su saco.
ਤਦ ਉਸ ਨੇ ਆਪਣੇ ਘਰ ਦੇ ਮੁਖੀਏ ਨੂੰ ਹੁਕਮ ਦਿੱਤਾ ਕਿ ਇਨ੍ਹਾਂ ਮਨੁੱਖਾਂ ਦੇ ਬੋਰਿਆਂ ਵਿੱਚ ਜਿੰਨ੍ਹਾਂ ਉਹ ਲੈ ਸਕਣ ਅੰਨ ਭਰ ਦੇ ਅਤੇ ਹਰ ਇੱਕ ਦੀ ਚਾਂਦੀ ਉਸ ਦੇ ਬੋਰੇ ਦੇ ਮੂੰਹ ਵਿੱਚ ਰੱਖਦੇ
2 Y pon mi copa de plata en la boca del saco del menor con la plata de su grano. E hizo conforme a la palabra que le habló José.
ਅਤੇ ਮੇਰਾ ਚਾਂਦੀ ਦਾ ਪਿਆਲਾ ਸਭ ਤੋਂ ਛੋਟੇ ਦੇ ਬੋਰੇ ਦੇ ਮੂੰਹ ਉੱਤੇ ਉਸ ਦੇ ਅੰਨ ਖਰੀਦਣ ਦੀ ਚਾਂਦੀ ਸਮੇਤ ਰੱਖਦੇ। ਸੋ ਉਸ ਨੇ ਯੂਸੁਫ਼ ਦੇ ਆਖੇ ਅਨੁਸਾਰ ਹੀ ਕੀਤਾ।
3 Cuando rayó el alba, aquellos varones fueron despedidos con sus asnos.
ਸਵੇਰ ਹੁੰਦਿਆਂ ਹੀ ਉਹ ਮਨੁੱਖ ਅਤੇ ਉਨ੍ਹਾਂ ਦੇ ਗਧੇ ਤੋਰ ਦਿੱਤੇ ਗਏ।
4 Ellos salieron de la ciudad, y no se habían alejado cuando José dijo al administrador de su casa: Levántate y persigue a esos hombres, y cuando los alcances, diles: ¿Por qué pagaron mal por bien?
ਓਹ ਨਗਰ ਤੋਂ ਬਾਹਰ ਅਜੇ ਦੂਰ ਨਹੀਂ ਗਏ ਸਨ ਕਿ ਯੂਸੁਫ਼ ਨੇ ਆਪਣੇ ਘਰ ਦੇ ਮੁਖੀਏ ਨੂੰ ਹੁਕਮ ਦਿੱਤਾ, ਉੱਠ ਉਨ੍ਹਾਂ ਮਨੁੱਖਾਂ ਦਾ ਪਿੱਛਾ ਕਰ ਅਤੇ ਜਦ ਤੂੰ ਉਨ੍ਹਾਂ ਕੋਲ ਪਹੁੰਚ ਜਾਵੇਂ ਤਾਂ ਉਨ੍ਹਾਂ ਨੂੰ ਆਖੀਂ, ਤੁਸੀਂ ਭਲਿਆਈ ਦੇ ਬਦਲੇ ਬੁਰਿਆਈ ਕਿਉਂ ਕੀਤੀ?
5 ¿No es esta la copa en la cual mi ʼadón bebe y suele adivinar con ella? Obraron mal en lo que hicieron.
ਕੀ ਇਹ ਉਹ ਪਿਆਲਾ ਨਹੀਂ ਜਿਸ ਵਿੱਚ ਮੇਰਾ ਸੁਆਮੀ ਪੀਂਦਾ ਹੈ ਅਤੇ ਜਿਸ ਦੇ ਨਾਲ ਉਹ ਆਤਮਿਕ ਗੱਲਾਂ ਵਿਚਾਰਦਾ ਹੈ? ਤੁਸੀਂ ਜੋ ਇਹ ਕੀਤਾ ਹੈ ਸੋ ਬੁਰਾ ਹੀ ਕੀਤਾ ਹੈ।
6 Cuando él los alcanzó les dijo estas palabras.
ਤਦ ਉਸ ਨੇ ਉਨ੍ਹਾਂ ਨੂੰ ਜਾ ਫੜ੍ਹਿਆ ਅਤੇ ਇਹੋ ਗੱਲਾਂ ਉਨ੍ਹਾਂ ਨੂੰ ਆਖੀਆਂ।
7 Y ellos le contestaron: ¿Por qué nuestro ʼadón dice tales cosas? ¡Lejos esté de tus esclavos hacer tal cosa!
ਉਨ੍ਹਾਂ ਨੇ ਉਹ ਨੂੰ ਆਖਿਆ, ਸਾਡਾ ਸੁਆਮੀ ਅਜਿਹੀਆਂ ਗੱਲਾਂ ਕਿਉਂ ਬੋਲਦਾ ਹੈ? ਤੁਹਾਡੇ ਦਾਸਾਂ ਤੋਂ ਅਜਿਹਾ ਕੰਮ ਕਰਨਾ ਦੂਰ ਰਹੇ।
8 Mira, la plata que hallamos en la boca de nuestros sacos te la volvimos a traer desde la tierra de Canaán. ¿Cómo, pues, robaríamos plata u oro de la casa de tu ʼadón?
ਵੇਖੋ, ਜਦ ਉਹ ਚਾਂਦੀ ਜਿਹੜੀ ਸਾਨੂੰ ਸਾਡੇ ਬੋਰਿਆਂ ਦੇ ਮੂੰਹ ਵਿੱਚ ਲੱਭੀ ਸੀ, ਅਸੀਂ ਉਹ ਕਨਾਨ ਦੇਸ਼ ਤੋਂ ਮੋੜ ਕੇ ਤੁਹਾਡੇ ਕੋਲ ਲੈ ਆਏ ਹਾਂ, ਤਾਂ ਕਿਵੇਂ ਅਸੀਂ ਤੁਹਾਡੇ ਸੁਆਮੀ ਦੇ ਘਰ ਵਿੱਚੋਂ ਚਾਂਦੀ ਜਾਂ ਸੋਨਾ ਚੁਰਾ ਸਕਦੇ ਹਾਂ?
9 Aquel de tus esclavos en quien sea hallada la copa, que muera, y nosotros también seremos esclavos de mi ʼadón.
ਤੁਹਾਡੇ ਦਾਸਾਂ ਵਿੱਚੋਂ ਜਿਸ ਦੇ ਕੋਲੋਂ ਉਹ ਲੱਭੇ, ਉਹ ਮਾਰਿਆ ਜਾਵੇ ਅਤੇ ਅਸੀਂ ਵੀ ਆਪਣੇ ਸੁਆਮੀ ਦੇ ਗ਼ੁਲਾਮ ਹੋ ਜਾਂਵਾਂਗੇ।
10 Y él dijo: Sea ahora conforme a sus palabras. Aquél en cuyo poder se halle será mi esclavo, y ustedes serán inocentes.
੧੦ਤਦ ਉਸ ਨੇ ਆਖਿਆ, ਹੁਣ ਤੁਹਾਡੀਆਂ ਗੱਲਾਂ ਦੇ ਅਨੁਸਾਰ ਹੀ ਹੋਵੇਗਾ। ਜਿਸ ਦੇ ਕੋਲੋਂ ਉਹ ਲੱਭੇਗਾ, ਉਹ ਮੇਰਾ ਗ਼ੁਲਾਮ ਹੋਵੇਗਾ ਪਰ ਤੁਸੀਂ ਨਿਰਦੋਸ਼ ਠਹਿਰੋਗੇ।
11 Se apresuraron a bajar cada uno su saco a tierra. Cada cual abrió su saco.
੧੧ਉਨ੍ਹਾਂ ਨੇ ਛੇਤੀ ਨਾਲ ਆਪੋ ਆਪਣੇ ਬੋਰੇ ਜ਼ਮੀਨ ਉੱਤੇ ਲਾਹ ਕੇ ਖੋਲ੍ਹ ਦਿੱਤੇ
12 Él comenzó a registrar desde el mayor y terminó con el menor, y la copa fue hallada en el saco de Benjamín.
੧੨ਅਤੇ ਉਸ ਨੇ ਵੱਡੇ ਤੋਂ ਲੈ ਕੇ ਛੋਟੇ ਤੱਕ ਸਭ ਦੀ ਤਲਾਸ਼ੀ ਲਈ ਅਤੇ ਉਹ ਪਿਆਲਾ ਬਿਨਯਾਮੀਨ ਦੇ ਬੋਰੇ ਵਿੱਚ ਲੱਭਿਆ।
13 Entonces ellos rasgaron sus ropas, y cada uno cargó su asno y regresaron a la ciudad.
੧੩ਤਦ ਉਨ੍ਹਾਂ ਨੇ ਆਪਣੇ ਬਸਤਰ ਪਾੜੇ ਅਤੇ ਹਰ ਇੱਕ ਨੇ ਆਪਣਾ ਗਧਾ ਲੱਦਿਆ ਅਤੇ ਓਹ ਨਗਰ ਨੂੰ ਮੁੜ ਆਏ।
14 Judá llegó con sus hermanos a la casa de José. Él estaba aún allí, y cayeron a tierra delante de él.
੧੪ਜਦ ਯਹੂਦਾਹ ਅਤੇ ਉਸ ਦੇ ਭਰਾ ਯੂਸੁਫ਼ ਦੇ ਘਰ ਆਏ ਅਤੇ ਉਹ ਅਜੇ ਤੱਕ ਉੱਥੇ ਹੀ ਸੀ ਤਾਂ ਓਹ ਉਸ ਦੇ ਅੱਗੇ ਧਰਤੀ ਉੱਤੇ ਡਿੱਗ ਪਏ।
15 José les preguntó: ¿Qué acción es esta que realizaron? ¿No saben que un hombre como yo puede en verdad adivinar?
੧੫ਫੇਰ ਯੂਸੁਫ਼ ਨੇ ਉਨ੍ਹਾਂ ਨੂੰ ਆਖਿਆ, ਇਹ ਕੀ ਕਰਤੂਤ ਹੈ ਜੋ ਤੁਸੀਂ ਕੀਤੀ? ਕੀ ਤੁਸੀਂ ਨਹੀਂ ਜਾਣਦੇ ਸੀ ਕਿ ਮੇਰੇ ਵਰਗਾ ਆਦਮੀ ਆਤਮਿਕ ਗੱਲਾਂ ਵਿਚਾਰ ਸਕਦਾ ਹੈ?
16 Entonces Judá contestó: ¿Qué diremos a nuestro ʼadón? ¿Qué hablaremos? ¿Cómo nos justificaremos? ʼElohim descubrió la iniquidad de tus esclavos. Aquí estamos. Somos esclavos de mi ʼadón, nosotros y también aquél en cuyo saco fue hallada la copa.
੧੬ਯਹੂਦਾਹ ਨੇ ਆਖਿਆ, ਅਸੀਂ ਆਪਣੇ ਸੁਆਮੀ ਨੂੰ ਕੀ ਆਖੀਏ ਅਤੇ ਕੀ ਬੋਲੀਏ ਅਤੇ ਅਸੀਂ ਆਪਣੇ ਆਪ ਨੂੰ ਕਿਸ ਤਰ੍ਹਾਂ ਨਿਰਦੋਸ਼ ਸਾਬਤ ਕਰੀਏ? ਪਰਮੇਸ਼ੁਰ ਨੇ ਤੁਹਾਡੇ ਦਾਸਾਂ ਦੀ ਬੁਰਿਆਈ ਲੱਭ ਲਈ ਹੈ। ਵੇਖੋ, ਅਸੀਂ ਆਪਣੇ ਸੁਆਮੀ ਦੇ ਗ਼ੁਲਾਮ ਹਾਂ, ਅਸੀਂ ਵੀ ਅਤੇ ਉਹ ਵੀ ਜਿਸ ਦੇ ਕੋਲੋਂ ਇਹ ਪਿਆਲਾ ਲੱਭਿਆ ਹੈ।
17 Pero él dijo: Lejos de mí hacer esto. El hombre en cuyo saco fue hallada la copa será mi esclavo. Ustedes suban en paz a su padre.
੧੭ਪਰ ਯੂਸੁਫ਼ ਨੇ ਆਖਿਆ, ਇਹ ਕੰਮ ਮੈਥੋਂ ਦੂਰ ਹੋਵੇ। ਉਹ ਮਨੁੱਖ ਜਿਸ ਦੇ ਕੋਲੋਂ ਪਿਆਲਾ ਲੱਭਿਆ ਹੈ ਉਹ ਹੀ ਮੇਰਾ ਗ਼ੁਲਾਮ ਹੋਵੇਗਾ ਪਰ ਤੁਸੀਂ ਸਲਾਮਤੀ ਨਾਲ ਆਪਣੇ ਪਿਤਾ ਦੇ ਕੋਲ ਵਾਪਿਸ ਚਲੇ ਜਾਓ।
18 Entonces Judá se acercó a él y le dijo: ¡Ay, ʼadón mío! Te ruego que permitas que tu esclavo hable una palabra a oídos de mi ʼadón. No se encienda tu ira contra tu esclavo, porque eres igual a Faraón.
੧੮ਫੇਰ ਯਹੂਦਾਹ ਨੇ ਉਸ ਦੇ ਨੇੜੇ ਜਾ ਕੇ ਆਖਿਆ, ਮੇਰੇ ਸੁਆਮੀ ਜੀ, ਮੇਰੀ ਬੇਨਤੀ ਹੈ ਕਿ ਤੁਹਾਡਾ ਦਾਸ ਆਪਣੇ ਸੁਆਮੀ ਦੇ ਕੰਨਾਂ ਵਿੱਚ ਗੱਲ ਕਰੇ ਅਤੇ ਤੁਹਾਡਾ ਕ੍ਰੋਧ ਤੁਹਾਡੇ ਦਾਸ ਦੇ ਵਿਰੁੱਧ ਨਾ ਭੜਕੇ, ਕਿਉਂ ਜੋ ਤੁਸੀਂ ਫ਼ਿਰਊਨ ਦੇ ਸਮਾਨ ਹੋ।
19 Mi ʼadón preguntó a sus esclavos: ¿Tienen padre o hermano?
੧੯ਮੇਰੇ ਸੁਆਮੀ ਨੇ ਆਪਣੇ ਦਾਸਾਂ ਤੋਂ ਇਹ ਪੁੱਛਿਆ ਸੀ, ਕੀ ਤੁਹਾਡਾ ਪਿਤਾ ਜਾਂ ਭਰਾ ਹੈ?
20 Nosotros dijimos a nuestro ʼadón: Tenemos un padre anciano y un joven menor que le nació en su vejez. Su hermano murió. Solo él quedó de su madre, y su padre lo ama.
੨੦ਅਤੇ ਅਸੀਂ ਆਪਣੇ ਸੁਆਮੀ ਨੂੰ ਆਖਿਆ ਸੀ ਕਿ ਸਾਡਾ ਬਜ਼ੁਰਗ ਪਿਤਾ ਹੈ, ਅਤੇ ਉਸ ਦੀ ਬਿਰਧ ਅਵਸਥਾ ਦਾ ਇੱਕ ਛੋਟਾ ਪੁੱਤਰ ਹੈ ਅਤੇ ਉਸ ਦਾ ਭਰਾ ਮਰ ਗਿਆ ਹੈ, ਅਤੇ ਉਹ ਆਪਣੀ ਮਾਤਾ ਦਾ ਇਕੱਲਾ ਹੀ ਹੈ ਅਤੇ ਉਸ ਦਾ ਪਿਤਾ ਉਸ ਨੂੰ ਪਿਆਰ ਕਰਦਾ ਹੈ।
21 Dijiste a tus esclavos: Tráiganmelo para que lo vea.
੨੧ਤੁਸੀਂ ਆਪਣੇ ਦਾਸਾਂ ਨੂੰ ਆਖਿਆ ਕਿ ਉਸ ਨੂੰ ਮੇਰੇ ਕੋਲ ਲਿਆਓ ਤਾਂ ਜੋ ਮੈਂ ਉਸ ਮੁੰਡੇ ਨੂੰ ਆਪਣੀਆਂ ਅੱਖਾਂ ਨਾਲ ਵੇਖਾਂ।
22 Entonces nosotros dijimos a nuestro ʼadón: El joven no puede abandonar a su padre, porque si lo abandona, su padre muere.
੨੨ਤਾਂ ਅਸੀਂ ਆਪਣੇ ਸੁਆਮੀ ਨੂੰ ਆਖਿਆ ਕਿ ਮੁੰਡਾ ਆਪਣੇ ਪਿਤਾ ਨੂੰ ਛੱਡ ਨਹੀਂ ਸਕਦਾ। ਜੇਕਰ ਉਹ ਉਸ ਨੂੰ ਛੱਡੇ ਤਾਂ ਸਾਡਾ ਪਿਤਾ ਮਰ ਜਾਵੇਗਾ।
23 Dijiste a tus esclavos: A menos que su hermano menor baje con ustedes, no volverán a ver mi rostro.
੨੩ਫੇਰ ਤੁਸੀਂ ਆਪਣੇ ਦਾਸਾਂ ਨੂੰ ਆਖਿਆ ਸੀ ਕਿ ਜਦ ਤੱਕ ਤੁਹਾਡਾ ਛੋਟਾ ਭਰਾ ਤੁਹਾਡੇ ਨਾਲ ਨਾ ਆਵੇ ਤੁਸੀਂ ਮੇਰਾ ਮੂੰਹ ਫੇਰ ਨਾ ਵੇਖੋਗੇ।
24 Aconteció que cuando llegamos a tu esclavo, nuestro padre, le referimos las palabras de mi ʼadón.
੨੪ਇਸ ਲਈ ਜਦ ਅਸੀਂ ਤੁਹਾਡੇ ਦਾਸ ਆਪਣੇ ਪਿਤਾ ਕੋਲ ਗਏ ਤਾਂ ਅਸੀਂ ਆਪਣੇ ਸੁਆਮੀ ਦੀਆਂ ਗੱਲਾਂ ਉਸ ਨੂੰ ਦੱਸੀਆਂ।
25 Nuestro padre dijo: Vuelvan a comprar un poco de alimento para nosotros.
੨੫ਤਦ ਸਾਡੇ ਪਿਤਾ ਨੇ ਆਖਿਆ, ਮੁੜ ਕੇ ਜਾਓ ਅਤੇ ਥੋੜ੍ਹਾ ਅੰਨ ਸਾਡੇ ਲਈ ਮੁੱਲ ਲੈ ਆਓ।
26 Pero nosotros dijimos: No podemos bajar. Si nuestro hermano menor va con nosotros, bajaremos, porque no podremos ver el rostro de aquel hombre si no está con nosotros nuestro hermano menor.
੨੬ਪਰ ਅਸੀਂ ਆਖਿਆ, ਅਸੀਂ ਨਹੀਂ ਜਾ ਸਕਦੇ। ਜੇਕਰ ਸਾਡਾ ਛੋਟਾ ਭਰਾ ਸਾਡੇ ਨਾਲ ਹੋਵੇ ਤਾਂ ਹੀ ਅਸੀਂ ਜਾਂਵਾਂਗੇ ਕਿਉਂ ਜੋ ਜਦ ਤੱਕ ਸਾਡਾ ਛੋਟਾ ਭਰਾ ਸਾਡੇ ਨਾਲ ਨਾ ਜਾਵੇ ਅਸੀਂ ਉਸ ਮਨੁੱਖ ਦਾ ਮੂੰਹ ਨਾ ਵੇਖ ਸਕਾਂਗੇ।
27 Entonces tu esclavo, mi padre, nos dijo: Ustedes mismos saben que mi esposa me dio a luz dos.
੨੭ਤਦ ਤੁਹਾਡੇ ਦਾਸ ਸਾਡੇ ਪਿਤਾ ਨੇ ਸਾਨੂੰ ਆਖਿਆ, ਤੁਸੀਂ ਜਾਣਦੇ ਹੋ ਕਿ ਮੇਰੀ ਪਤਨੀ ਨੇ ਮੇਰੇ ਲਈ ਦੋ ਪੁੱਤਰਾਂ ਨੂੰ ਜਨਮ ਦਿੱਤਾ।
28 El uno salió de mi lado, y dije: Ciertamente fue destrozado. Hasta ahora no lo volví a ver.
੨੮ਉਨ੍ਹਾਂ ਵਿੱਚੋਂ ਇੱਕ ਤਾਂ ਮੈਨੂੰ ਛੱਡ ਕੇ ਚਲਾ ਗਿਆ ਅਤੇ ਮੈਂ ਮੰਨ ਲਿਆ ਕਿ ਉਹ ਸੱਚ-ਮੁੱਚ ਪਾੜਿਆ ਗਿਆ ਹੈ ਅਤੇ ਮੈਂ ਉਸ ਨੂੰ ਹੁਣ ਤੱਕ ਨਹੀਂ ਵੇਖਿਆ।
29 Y si toman también a éste de mi presencia y le sucede alguna desgracia, harán descender mis canas con dolor al Seol. (Sheol h7585)
੨੯ਪਰ ਜੇਕਰ ਤੁਸੀਂ ਇਸ ਨੂੰ ਵੀ ਮੇਰੇ ਅੱਗੋਂ ਲੈ ਜਾਓਗੇ ਅਤੇ ਕੋਈ ਬਿਪਤਾ ਉਸ ਉੱਤੇ ਆ ਪਈ ਤਾਂ ਤੁਸੀਂ ਮੈਨੂੰ ਇਸ ਬੁਢਾਪੇ ਵਿੱਚ ਦੁੱਖ ਨਾਲ ਪਤਾਲ ਵਿੱਚ ਉਤਾਰੋਗੇ। (Sheol h7585)
30 Y ahora, cuando yo llegue ante tu esclavo, mi padre, y el joven no esté con nosotros, como su vida está ligada a la vida de él,
੩੦ਹੁਣ ਜਦ ਮੈਂ ਤੁਹਾਡੇ ਦਾਸ ਆਪਣੇ ਪਿਤਾ ਦੇ ਕੋਲ ਜਾਂਵਾਂ ਅਤੇ ਇਹ ਮੁੰਡਾ ਨਾਲ ਨਾ ਹੋਵੇ ਤਾਂ ਕਿਉਂ ਜੋ ਉਹ ਦੇ ਪ੍ਰਾਣ ਇਸ ਮੁੰਡੇ ਦੇ ਪ੍ਰਾਣਾਂ ਨਾਲ ਬੱਧੇ ਹੋਏ ਹਨ
31 sucederá que cuando vea que el joven no está, morirá, y tus esclavos habrán hecho descender con dolor al Seol las canas de tu esclavo, nuestro padre. (Sheol h7585)
੩੧ਅਤੇ ਜਦ ਉਹ ਵੇਖੇਗਾ ਕਿ ਇਹ ਮੁੰਡਾ ਨਾਲ ਨਹੀਂ ਹੈ ਤਾਂ ਉਹ ਮਰ ਜਾਵੇਗਾ ਅਤੇ ਤੁਹਾਡੇ ਦਾਸ ਆਪਣੇ ਪਿਤਾ ਨੂੰ ਬੁਢਾਪੇ ਵਿੱਚ ਦੁੱਖ ਨਾਲ ਪਤਾਲ ਵਿੱਚ ਉਤਾਰਨਗੇ। (Sheol h7585)
32 Porque yo, tu esclavo, quedé como fiador del joven ante mi padre, y dije: Si no te lo traigo, entonces yo seré culpable ante mi padre para siempre.
੩੨ਕਿਉਂ ਜੋ ਤੁਹਾਡਾ ਦਾਸ ਆਪਣੇ ਪਿਤਾ ਨੂੰ ਇਹ ਆਖ ਕੇ ਇਸ ਮੁੰਡੇ ਦਾ ਜ਼ਿੰਮੇਵਾਰ ਹੋਇਆ ਹੈ ਕਿ ਜੇਕਰ ਮੈਂ ਉਸ ਨੂੰ ਤੇਰੇ ਕੋਲ ਨਾ ਲਿਆਵਾਂ ਤਾਂ ਮੈਂ ਸਦਾ ਤੱਕ ਆਪਣੇ ਪਿਤਾ ਦਾ ਪਾਪੀ ਹੋਵਾਂਗਾ।
33 Por tanto, te ruego ahora que tu esclavo quede como esclavo de mi ʼadón en lugar del joven, y que el joven suba con sus hermanos.
੩੩ਹੁਣ ਤੁਹਾਡਾ ਦਾਸ ਇਸ ਮੁੰਡੇ ਦੇ ਸਥਾਨ ਤੇ ਮੇਰੇ ਸੁਆਮੀ ਦਾ ਗ਼ੁਲਾਮ ਬਣ ਕੇ ਰਹੇਗਾ ਪਰ ਇਸ ਮੁੰਡੇ ਨੂੰ ਆਪਣੇ ਭਰਾਵਾਂ ਦੇ ਨਾਲ ਵਾਪਿਸ ਜਾਣ ਦਿੱਤਾ ਜਾਵੇ।
34 Porque ¿cómo iré yo a mi padre si el joven no está conmigo? ¡No vea yo el mal que le vendrá a mi padre!
੩੪ਕਿਉਂਕਿ ਮੈਂ ਆਪਣੇ ਪਿਤਾ ਦੇ ਕੋਲ ਕਿਵੇਂ ਜਾਂਵਾਂ, ਜੇਕਰ ਇਹ ਮੁੰਡਾ ਮੇਰੇ ਨਾਲ ਨਾ ਹੋਵੇ? ਅਜਿਹਾ ਨਾ ਹੋਵੇ ਕਿ ਉਹ ਬੁਰਿਆਈ ਜਿਹੜੀ ਮੇਰੇ ਪਿਤਾ ਉੱਤੇ ਆਵੇਗੀ, ਮੈਨੂੰ ਵੇਖਣੀ ਪਵੇ।

< Génesis 44 >